ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਜੀ20 ਲੀਡਰਜ਼ ਸਿਖਰ ਸੰਮੇਲਨ ਲਈ ਦੱਖਣੀ ਅਫ਼ਰੀਕਾ ਦੇ ਜੋਹੈੱਨਸਬਰਗ ਦਾ ਦੌਰਾ ਕਰਨਗੇ

Posted On: 19 NOV 2025 5:38PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21-23 ਨਵੰਬਰ, 2025 ਨੂੰ ਜੋਹੈੱਨਸਬਰਗ, ਦੱਖਣੀ ਅਫ਼ਰੀਕਾ ਦਾ ਦੌਰਾ ਕਰਨਗੇ। ਉਹ ਦੱਖਣੀ ਅਫ਼ਰੀਕਾ ਵੱਲੋਂ ਆਯੋਜਿਤ ਕੀਤੇ ਜਾ ਰਹੇ 20ਵੇਂ ਜੀ20 ਲੀਡਰਜ਼ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਇਹ ਵਿਕਾਸਸ਼ੀਲ ਦੇਸ਼ਾਂ ਵਿੱਚ ਆਯੋਜਿਤ ਹੋਣ ਵਾਲਾ ਲਗਾਤਾਰ ਚੌਥਾ ਜੀ20 ਸਿਖਰ ਸੰਮੇਲਨ ਹੋਵੇਗਾ। ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਜੀ20 ਏਜੰਡੇ 'ਤੇ ਭਾਰਤ ਦਾ ਨਜ਼ਰੀਆ ਪੇਸ਼ ਕਰਨਗੇ। ਪ੍ਰਧਾਨ ਮੰਤਰੀ ਵੱਲੋਂ ਸਿਖਰ ਸੰਮੇਲਨ ਦੇ ਤਿੰਨਾਂ ਸੈਸ਼ਨਾਂ ਨੂੰ ਸੰਬੋਧਨ ਕਰਨ ਦੀ ਉਮੀਦ ਹੈ। ਇਹ ਸੈਸ਼ਨ ਇਨ੍ਹਾਂ ਵਿਸ਼ਿਆਂ 'ਤੇ ਹਨ:

i. ਸਮਾਵੇਸ਼ੀ ਅਤੇ ਟਿਕਾਊ ਆਰਥਿਕ ਵਿਕਾਸ, ਜਿਸ ਵਿੱਚ ਕੋਈ ਵਾਂਝਾ ਨਾ ਰਹੇ: ਆਪਣੀਆਂ ਅਰਥ-ਵਿਵਸਥਾਵਾਂ ਦਾ ਨਿਰਮਾਣ, ਵਪਾਰ ਦੀ ਭੂਮਿਕਾ, ਵਿਕਾਸ ਲਈ ਵਿੱਤ ਪੋਸ਼ਣ ਅਤੇ ਕਰਜ਼ੇ ਦਾ ਬੋਝ

ii. ਇੱਕ ਗਤੀਸ਼ੀਲ ਵਿਸ਼ਵ - ਜੀ20 ਦਾ ਯੋਗਦਾਨ: ਆਫ਼ਤ ਜੋਖ਼ਮ ਵਿੱਚ ਕਮੀ, ਜਲਵਾਯੂ ਪਰਿਵਰਤਨ, ਉਚਿਤ ਊਰਜਾ ਤਬਦੀਲੀ, ਭੋਜਨ ਪ੍ਰਣਾਲੀਆਂ

iii. ਸਾਰਿਆਂ ਲਈ ਨਿਰਪੱਖ ਅਤੇ ਉਚਿਤ ਭਵਿੱਖ: ਅਹਿਮ ਖਣਿਜ ਤੱਤ, ਚੰਗਾ ਕੰਮ, ਆਰਟੀਫੀਸ਼ੀਅਲ ਇੰਟੈਲੀਜੈਂਸ

ਜੀ20 ਲੀਡਰਜ਼ ਸਿਖਰ ਸੰਮੇਲਨ ਦੇ ਦੌਰਾਨ, ਪ੍ਰਧਾਨ ਮੰਤਰੀ ਵੱਲੋਂ ਜੋਹੈੱਨਸਬਰਗ  ਵਿੱਚ ਮੌਜੂਦ ਕੁਝ ਆਗੂਆਂ ਨਾਲ ਦੁਵੱਲੀ ਬੈਠਕ ਕਰਨ ਦੀ ਉਮੀਦ ਹੈ। ਪ੍ਰਧਾਨ ਮੰਤਰੀ ਦੱਖਣੀ ਅਫ਼ਰੀਕਾ ਵੱਲੋਂ ਆਯੋਜਿਤ ਕੀਤੀ ਜਾ ਰਹੀ ਇੰਡੀਆ-ਬ੍ਰਾਜ਼ੀਲ-ਦੱਖਣੀ ਅਫ਼ਰੀਕਾ (ਆਈਬੀਐੱਸਏ) ਲੀਡਰਜ਼ ਮੀਟਿੰਗ ਵਿੱਚ ਵੀ ਹਿੱਸਾ ਲੈਣਗੇ।

****

ਐੱਮਜੇਪੀਐੱਸ/ ਐੱਸਟੀ


(Release ID: 2193935) ਵਿਜ਼ੀਟਰ ਕਾਊਂਟਰ : 19