ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਕੋਇੰਬਟੂਰ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸੰਮੇਲਨ 2025 ਵਿੱਚ ਕਿਸਾਨਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ

प्रविष्टि तिथि: 20 NOV 2025 12:59PM by PIB Chandigarh

ਕਿਸਾਨ – ਵਣੱਕਮ!

ਪ੍ਰਧਾਨ ਮੰਤਰੀ – ਨਮਸਕਾਰ। ਇਹ ਸਾਰੇ ਕੁਦਰਤੀ ਖੇਤੀ ਵਾਲੇ ਹਨ?

ਕਿਸਾਨ - ਹਾਂ, ਸਰ।

ਕਿਸਾਨ - ਇਹ ਸੋਲਰ ਡ੍ਰਾਇਡ ਬਨਾਨਾ ਹੈ...

ਪ੍ਰਧਾਨ ਮੰਤਰੀ – ਜੋ ਕੇਲਾ ਉਤਾਰਨ ਤੋਂ ਬਾਅਦ...

ਕਿਸਾਨ - ਹਾਂ, ਸਰ।

ਪ੍ਰਧਾਨ ਮੰਤਰੀ – ਇਹ ਜੋ ਰਹਿੰਦ-ਖੂੰਹਦ ਹੈ ਉਸਦਾ, ਉਸਦਾ ਕੀ ਕਰਨਾ ਹੈ?

ਕਿਸਾਨ - ਇਹ ਸਾਰੇ ਕੇਲੇ ਦੇ ਮੁੱਲ-ਵਰਧਿਤ ਉਤਪਾਦ ਹਨ ਅਤੇ ਇਹ ਰਹਿੰਦ-ਖੂੰਹਦ ਹੈ... ਸਰ, ਇਹ ਕੇਲੇ ਦੀ ਰਹਿੰਦ-ਖੂੰਹਦ ਤੋਂ ਹੈ, ਇਹ ਕੇਲੇ ਦੇ ਮੁੱਲ-ਵਰਧਨ ਤੋਂ ਹੈ ਸਰ।

ਪ੍ਰਧਾਨ ਮੰਤਰੀ - ਅਤੇ ਹਿੰਦੁਸਤਾਨ ਵਿੱਚ ਹਰ ਜਗ੍ਹਾ ’ਤੇ ਆਨਲਾਈਨ ਜਾਂਦਾ ਹੈ ਤੁਹਾਡਾ ਮਾਲ?

ਕਿਸਾਨ - ਹਾਂ, ਸਰ।

ਕਿਸਾਨ - ਅਸਲ ਵਿੱਚ, ਅਸੀਂ ਇੱਥੇ ਪੂਰੇ ਤਾਮਿਲਨਾਡੂ ਦੀ ਨੁਮਾਇੰਦਗੀ ਕਰ ਰਹੇ ਹਾਂ ਸਰ, ਪੂਰੀ ਫਾਰਮਰ ਪ੍ਰੋਡਿਊਸਰ ਕੰਪਨੀ ਦਾ ਅਤੇ ਮਤਲਬ ਵਿਅਕਤੀਗਤ ਮਤਲਬ, ਇਹ ਵੀ ਇਸਦੇ ਨਾਲ ਆਉਂਦਾ ਹੈ, ਸਰ।

ਪ੍ਰਧਾਨ ਮੰਤਰੀ – ਅੱਛਾ।

ਕਿਸਾਨ - ਸਾਡਾ ਮਤਲਬ ਅਸੀਂ ਇਹ ਸਭ ਆਨਲਾਈਨ ਵੀ ਕਰਦੇ ਹਾਂ, ਨਿਰਯਾਤ ਵੀ ਕਰਦੇ ਹਾਂ ਅਤੇ ਭਾਰਤ ਦੀ ਪੂਰੀ ਲੋਕਲ ਮਾਰਕਿਟ ਵਿੱਚ ਵੇਚਦੇ ਹਾਂ, ਸੁਪਰਮਾਰਕਿਟ ਵਗੈਰਾ ਵਿੱਚ ਵੀ ਵੇਚਦੇ ਹਾਂ, ਸਰ।

ਪ੍ਰਧਾਨ ਮੰਤਰੀ - ਕਿੰਨੇ ਲੋਕ ਇਕੱਠੇ ਇੱਕ-ਇੱਕ ਐੱਫਪੀਓ ਵਿੱਚ ਕੰਮ ਕਰਦੇ ਹੋ?

ਕਿਸਾਨ - ਹਜ਼ਾਰ।

ਪ੍ਰਧਾਨ ਮੰਤਰੀ - ਇੱਕ ਹਜ਼ਾਰ।

ਕਿਸਾਨ - ਹਾਂ ਸਰ।

ਪ੍ਰਧਾਨ ਮੰਤਰੀ - ਓਹ। ਅਤੇ ਕੀ ਤੁਸੀਂ ਇੱਕ ਪੂਰੇ ਇਲਾਕੇ ਵਿੱਚ ਕੇਲੇ ਉਗਾਉਂਦੇ ਹੋ ਜਾਂ ਮਿਕਸ ਉਗਾਉਂਦੇ ਹੋ, ਵੱਖ-ਵੱਖ ਚੀਜ਼ਾਂ?

ਕਿਸਾਨ - ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਐਕਸਕਲਿਊਸਿਵ ਹੁੰਦਾ ਹੈ ਸਰ, ਸਾਡੇ ਕੋਲ ਹੁਣ ਜੀਆਈ ਪ੍ਰੋਡਕਟਸ ਹਨ।

ਪ੍ਰਧਾਨ ਮੰਤਰੀ – ਅੱਛਾ, ਇਹ ਵੀ ਹੈ।

ਕਿਸਾਨ - ਚਾਹ ਦੀਆਂ ਚਾਰ ਕਿਸਮਾਂ ਹਨ। ਸਾਰੇ ਬਲੈਕ ਟੀ ਨੂੰ ਹੀ ਜਾਣਦੇ ਹਨ। ਅਤੇ, ਇਹ ਇਸ ਤੋਂ ਹੈ (ਸਪਸ਼ਟ ਨਹੀਂ)। ਅਸੀਂ ਇਸ ਨੂੰ ਵਾਈਟ ਟੀ ਕਹਿੰਦੇ ਹਾਂ। ਅਤੇ, ਇਹ ਓਲੋਂਗ ਹੈ। ਇਹ 40 ਫ਼ੀਸਦੀ ਫਰਮੈਂਟਡ ਚਾਹ ਓਲੋਂਗ ਚਾਹ ਅਤੇ ਗ੍ਰੀਨ ਟੀ ਹੈ।

ਪ੍ਰਧਾਨ ਮੰਤਰੀ - ਅੱਜਕੱਲ੍ਹ ਤਾਂ ਵਾਈਟ ਟੀ ਦੀ ਬਹੁਤ ਮਾਰਕਿਟ ਹੈ।

ਕਿਸਾਨ - ਹਾਂ, ਹਾਂ ਸਰ।

ਕਿਸਾਨ - ਬੈਂਗਣ, ਸਾਰੇ ਕੁਦਰਤੀ ਖੇਤੀ ਵਿੱਚ।

ਪ੍ਰਧਾਨ ਮੰਤਰੀ - ਕੀ ਇਸ ਸੀਜ਼ਨ ਵਿੱਚ ਅੰਬ ਉਪਲਬਧ ਹਨ?

ਕਿਸਾਨ - ਹਾਂ, ਅੰਬ, ਹਾਂ ਸਰ…

ਕਿਸਾਨ - ਆਫ-ਸੀਜ਼ਨ ਅੰਬ…

ਪ੍ਰਧਾਨ ਮੰਤਰੀ - ਅੱਜਕੱਲ੍ਹ ਇਸਦੀ ਮਾਰਕਿਟ ਬਹੁਤ ਹੈ?

ਕਿਸਾਨ - ਮੋਰਿੰਗਾ।

ਪ੍ਰਧਾਨ ਮੰਤਰੀ - ਮੋਰਿੰਗਾ।

ਕਿਸਾਨ - ਹਾਂ, ਸਰ।

ਪ੍ਰਧਾਨ ਮੰਤਰੀ - ਨਹੀਂ, ਤੁਸੀਂ ਮੋਰਿੰਗਾ ਦੇ ਪੱਤਿਆਂ ਦਾ ਕੀ ਕਰਦੇ ਹੋ?

ਕਿਸਾਨ - ਅਸੀਂ ਮੋਰਿੰਗਾ ਦੇ ਪੱਤਿਆਂ ਦਾ ਪਾਊਡਰ ਬਣਾ ਕੇ ਨਿਰਯਾਤ ਵੀ ਕਰਦੇ ਹਾਂ, ਸਰ।

ਪ੍ਰਧਾਨ ਮੰਤਰੀ - ਪਾਊਡਰ ਬਹੁਤ ਅੱਜਕੱਲ੍ਹ...

ਕਿਸਾਨ - ਮੰਗ ਹੈ।

ਪ੍ਰਧਾਨ ਮੰਤਰੀ - ਬਹੁਤ ਮੰਗ ਹੈ।

ਕਿਸਾਨ - ਹਾਂ, ਸਰ।

ਪ੍ਰਧਾਨ ਮੰਤਰੀ - ਮੁੱਖ ਤੌਰ 'ਤੇ ਕਿਹੜੇ ਦੇਸ਼ ਇਸ ਨੂੰ ਲੈਂਦੇ ਹਨ?

ਕਿਸਾਨ - ਅਮਰੀਕਾ, ਅਫ਼ਰੀਕੀ ਦੇਸ਼ ਅਤੇ ਜਪਾਨ ਮੁੱਖ ਦੇਸ਼ ਹਨ ਅਤੇ ਇਹ ਦੱਖਣ ਪੂਰਬੀ ਏਸ਼ੀਆ ਤੋਂ ਬਿਹਤਰ ਹੁੰਦਾ ਹੈ...

ਕਿਸਾਨ - ਅਸਲ ਵਿੱਚ, ਇਹ ਪੂਰੇ ਜੀਆਈ ਪ੍ਰੋਡਕਟ ਹਨ। ਤਾਮਿਲਨਾਡੂ ਤੋਂ ਹੁਣ 25 ਜੀਆਈ ਪ੍ਰੋਡਕਟਸ ਇੱਥੇ ਰੱਖੇ ਹਨ। ਕੁੰਭਕੋਣਮ ਤੋਂ ਚੁਕੰਦਰ, ਅਤੇ ਮਦੁਰਈ ਤੋਂ ਮੱਲੀ ਅਤੇ ਇਹ ਮਦੁਰਈ ਦਾ ਹੈ ਸਰ, ਅਤੇ ਅਜਿਹਾ ਮਤਲਬ, ਇੱਥੇ ਸਭ ਹੈ...

ਪ੍ਰਧਾਨ ਮੰਤਰੀ – ਮਾਰਕਿਟ ਕਿੱਥੇ ਹੈ?

ਕਿਸਾਨ - ਇਹ ਪੂਰੇ ਭਾਰਤ ਵਿੱਚ ਹੈ ਸਰ, ਅਤੇ ਤਾਮਿਲਨਾਡੂ ਵਿੱਚ ਉਹ ਇਸ ਨੂੰ ਹਰ ਫੰਕਸ਼ਨ ਵਿੱਚ ਵਰਤਦੇ ਹਨ...

ਪ੍ਰਧਾਨ ਮੰਤਰੀ – ਮੇਰੇ ਕਾਸ਼ੀ ਵਾਲੇ ਲੋਕ ਲਿਜਾਂਦੇ ਹਨ ਇਸਨੂੰ ਕਿ ਨਹੀਂ ਲਿਜਾਂਦੇ? ਬਨਾਰਸੀ ਪਾਨ ਖੁਆਉਂਦੇ ਹਨ।

ਕਿਸਾਨ - ਹਾਂ, ਸਰ।

ਕਿਸਾਨ - ਇਹ ਪਲਨੀ ਮੁਰਗਾ...

ਪ੍ਰਧਾਨ ਮੰਤਰੀ - ਉਤਪਾਦਨ ਕਿੰਨਾ ਵਧਿਆ ਹੈ?

ਕਿਸਾਨ - ਘੱਟ, ਇਸ ਸਮੇਂ 100 ਤੋਂ ਵੱਧ ਪ੍ਰੋਡਕਟਸ ਹਨ, ਅਸੀਂ ਲੋਕ, ਸਾਡੇ ਵੱਲੋਂ ਹਾਲੇ ਸ਼ਹਿਦ ਤੋਂ...

ਪ੍ਰਧਾਨ ਮੰਤਰੀ – ਇਸਦੀ ਮਾਰਕਿਟ ਹੈ?

ਕਿਸਾਨ - ਬਹੁਤ ਜ਼ਿਆਦਾ ਹੈ ਸਰ, ਮੰਗ ਵੀ ਜ਼ਿਆਦਾ ਹੈ, ਸ਼ਹਿਦ ਲਈ ਪੂਰੀ ਦੁਨੀਆ ਮਾਰਕਿਟ ਹੈ ਸਾਡੇ ਲੋਕਾਂ ਲਈ।

ਕਿਸਾਨ – ਸਾਡੇ ਕੋਲ ਰਿਵਾਇਤੀ ਕਿਸਮਾਂ ਵਿੱਚ ਲਗਭਗ ਹਜ਼ਾਰ ਤੋਂ ਵੱਧ ਝੋਨੇ ਦੀਆਂ ਕਿਸਮਾਂ ਹਨ... ਬਾਜਰੇ ਦੇ ਬਰਾਬਰ, ਤੁਸੀਂ ਜਾਣਦੇ ਹੋ ਕਿ ਕਿੰਨਾ ਮੁੱਲ ਹੈ ਸਰ ....

ਪ੍ਰਧਾਨ ਮੰਤਰੀ - ਝੋਨੇ ਵਿੱਚ ਤਾਂ ਤਾਮਿਲਨਾਡੂ ਪਹਿਲਾਂ ਜੋ ਕਰਦਾ ਸੀ...

ਕਿਸਾਨ – ਹਾਂ ਜੀ, ਸਰ।

ਪ੍ਰਧਾਨ ਮੰਤਰੀ – ਹਾਲੇ ਤੱਕ ਦੁਨੀਆ ਉਹ ਨਹੀਂ ਕਰ ਪਾਈ ਹੈ।

ਕਿਸਾਨ - ਸਹੀ ਹੈ ਸਰ।

ਪ੍ਰਧਾਨ ਮੰਤਰੀ - ਹਾਂ।

ਕਿਸਾਨ: ਸਰ, ਇਸ ਵਿੱਚ ਝੋਨਾ ਅਤੇ ਚੌਲ ਅਤੇ ਉਸ ਤੋਂ ਵੈਲੀਊ ਐਡਡ ਸਾਰੇ ਉਤਪਾਦ ਹਨ, ਜਿਸਨੂੰ ਅਸੀਂ ਨਿਰਯਾਤ ਕਰਦੇ ਹਾਂ, ਉਹ ਸਭ ਪੂਰਾ ਇੱਧਰ ਡਿਸਪਲੇ ਕੀਤਾ ਗਿਆ ਹੈ, ਸਰ।

ਪ੍ਰਧਾਨ ਮੰਤਰੀ: ਕੀ ਕਿਸਾਨਾਂ ਦੀ ਨੌਜਵਾਨ ਪੀੜ੍ਹੀ ਸਿਖਲਾਈ ਲਈ ਆਉਂਦੀ ਹੈ?

ਕਿਸਾਨ: ਹਾਂ, ਸਰ। ਹਾਲੇ ਬਹੁਤ ਜ਼ਿਆਦਾ ਹੈ।

ਪ੍ਰਧਾਨ ਮੰਤਰੀ: ਉਹ ਸਵਾਲ ਪੁੱਛਦੇ ਹੋਣਗੇ, ਉਨ੍ਹਾਂ ਦੀ ਸਮਝ ਵਿੱਚ ਨਹੀਂ ਆਉਂਦਾ ਹੋਵੇਗਾ ਕਿ ਕਿਹਾ ਜਿਹਾ ਪੀਐੱਚਡੀ ਹੋਲਡਰ ਆਦਮੀ ਹੈ, ਇਹ ਕੀ ਕਰ ਰਿਹਾ ਹੈ ਅਤੇ ਉਸ ਵਿੱਚ ਉਸ ਨੂੰ ਕੋਈ ਫਾਇਦਾ ਦਿਖਦਾ ਹੋਵੇਗਾ। ਤਾਂ, ਤੁਸੀਂ ਕੀ ਸਮਝਾਉਂਦੇ ਹੋ?

ਕਿਸਾਨ: ਪਹਿਲਾਂ, ਲੋਕ ਉਸਨੂੰ ਪਾਗ਼ਲ ਵਾਂਗ ਦੇਖਦੇ ਸਨ, ਅਤੇ ਹੁਣ ਜੋ ਹੈ, ਇੱਕ ਮਹੀਨੇ ਵਿੱਚ 2 ਲੱਖ ਰੁਪਏ ਦੀ ਜੋ ਆਮਦਨੀ ਹੁੰਦੀ ਹੈ, ਕਲੈਕਟਰ ਤੋਂ ਜ਼ਿਆਦਾ ਮਿਲਦਾ ਹੈ ਸਰ ਉਨ੍ਹਾਂ ਨੂੰ। ਇਸ ਲਈ ਬਹੁਤ ਸਾਰੇ ਲੋਕ ਇਸਨੂੰ ਇੱਕ ਪ੍ਰੇਰਨਾ ਮੰਨਦੇ ਹਨ।

ਪ੍ਰਧਾਨ ਮੰਤਰੀ: ਤਾਂ, ਹੁਣ ਸਾਰੇ ਕਲੈਕਟਰ ਆ ਜਾਣਗੇ।

ਕਿਸਾਨ: ਅਸੀਂ ਆਪਣੇ ਫਾਰਮ 'ਤੇ 7,000 ਕਿਸਾਨਾਂ ਨੂੰ ਸਿਖਲਾਈ ਦਿੱਤੀ ਹੈ। ਇਹ ਕੁਦਰਤੀ ਖੇਤੀ ਯੋਜਨਾ (ਟੀਐੱਨਏਯੂ) ਵੱਲੋਂ ਮਾਨਤਾ ਪ੍ਰਾਪਤ ਇੱਕ ਮਾਡਲ ਫਾਰਮ ਹੈ…. ਅਤੇ 3,000 ਕਾਲਜ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ: ਕੀ ਤੁਹਾਨੂੰ ਕੋਈ ਮਾਰਕਿਟ ਮਿਲ ਜਾਂਦੀ ਹੈ?

ਕਿਸਾਨ - ਅਸੀਂ ਸਿੱਧੇ ਤੌਰ 'ਤੇ ਮਾਰਕਿਟਿੰਗ ਕਰਦੇ ਹਾਂ, ਅਸੀਂ ਦੂਜੇ ਦੇਸ਼ਾਂ ਨੂੰ ਨਿਰਯਾਤ ਕਰਦੇ ਹਾਂ। ਫਿਰ ਅਸੀਂ ਉਤਪਾਦ ਵਿੱਚ ਮੁੱਲ ਜੋੜਦੇ ਹਾਂ। ਤੇਲ, ਹੇਅਰ ਆਇਲ, ਕੋਪਰਾ, ਸਾਬਣ।

ਪ੍ਰਧਾਨ ਮੰਤਰੀ – ਤੁਹਾਡਾ ਹੇਅਰ ਆਇਲ ਕੌਣ ਖਰੀਦੇਗਾ?

ਪ੍ਰਧਾਨ ਮੰਤਰੀ - ਅਤੇ ਜਦੋਂ ਮੈਂ ਗੁਜਰਾਤ ਵਿੱਚ ਸੀ, ਤਾਂ ਮੈਂ ਕੈਟਲ ਹੋਸਟਲ ਨਾਮ ਦਾ ਇੱਕ ਕੰਸੈਪਟ ਡਿਵੈਲਪ ਕੀਤਾ ਸੀ।

ਕਿਸਾਨ - ਹਾਂ।

ਪ੍ਰਧਾਨ ਮੰਤਰੀ - ਪਿੰਡ ਦੇ ਸਾਰੇ ਪਸ਼ੂਆਂ ਨੂੰ ਕੈਟਲ ਹੋਸਟਲ ਵਿੱਚ ਰੱਖੋ, ਭਾਈ।

ਕਿਸਾਨ - ਹਾਂ।

ਪ੍ਰਧਾਨ ਮੰਤਰੀ – ਤਾਂ ਪਿੰਡ ਵੀ ਸਾਫ਼ ਰਹਿੰਦਾ ਹੈ, ਅਤੇ ਇੱਕ ਡਾਕਟਰ ਚਾਹੀਦਾ ਹੈ, ਚਾਰ-ਪੰਜ ਪ੍ਰਣਾਲੀ ਵਿਵਸਥਾ ਕਰਨ ਵਾਲੇ ਚਾਹੀਦੇ ਹਨ, ਇਸ ਨਾਲ ਬਹੁਤ ਹੀ ਚੰਗੀ ਦੇਖਭਾਲ ਹੁੰਦੀ ਹੈ।

ਕਿਸਾਨ – ਇਹ ਸਭ ਜੋ ਹੈ ਨਾ, ਅਸੀਂ ਵੱਡੇ ਪੱਧਰ 'ਤੇ ਉਤਪਾਦਨ ਕਰਕੇ ਨੇੜੇ-ਤੇੜੇ ਦੇ ਕਿਸਾਨਾਂ ਨੂੰ ਦਿੰਦੇ ਹਾਂ...

ਪ੍ਰਧਾਨ ਮੰਤਰੀ - ਕਿਸਾਨਾਂ ਨੂੰ ਦਿੰਦੇ ਹੋ।

************

ਐੱਮਜੇਪੀਐੱਸ/ ਐੱਸਟੀ/ ਐੱਸਐੱਸ


(रिलीज़ आईडी: 2193544) आगंतुक पटल : 22
इस विज्ञप्ति को इन भाषाओं में पढ़ें: हिन्दी , Tamil , English , Urdu , Marathi , Assamese , Bengali , Manipuri , Gujarati , Odia , Telugu , Kannada , Malayalam