ਪ੍ਰਧਾਨ ਮੰਤਰੀ ਦਫਤਰ
ਭਾਰਤ ਸਰਕਾਰ, ਆਸਟ੍ਰੇਲੀਆ ਸਰਕਾਰ ਅਤੇ ਕੈਨੇਡਾ ਸਰਕਾਰ ਵੱਲੋਂ ਸਾਂਝਾ ਬਿਆਨ
प्रविष्टि तिथि:
22 NOV 2025 9:21PM by PIB Chandigarh
ਭਾਰਤ, ਆਸਟ੍ਰੇਲੀਆ ਅਤੇ ਕੈਨੇਡਾ ਅੱਜ ਇੱਕ ਨਵੀਂ ਤਿਕੋਣੀ ਤਕਨਾਲੋਜੀ ਅਤੇ ਨਵੀਨਤਾ ਭਾਈਵਾਲੀ: ਆਸਟ੍ਰੇਲੀਆ-ਕੈਨੇਡਾ-ਭਾਰਤ ਤਕਨਾਲੋਜੀ ਅਤੇ ਨਵੀਨਤਾ (ਏਸੀਆਈਟੀਆਈ) ਭਾਈਵਾਲੀ ਵਿੱਚ ਸ਼ਾਮਲ ਹੋਣ ਲਈ ਸਹਿਮਤ ਹੋਏ ਹਨ।
ਤਿੰਨੇ ਧਿਰਾਂ ਮੌਜੂਦਾ ਦੁਵੱਲੀਆਂ ਪਹਿਲਕਦਮੀਆਂ ਦੇ ਪੂਰਕ ਲਈ ਜ਼ਰੂਰੀ ਅਤੇ ਉੱਭਰਦੀਆਂ ਤਕਨਾਲੋਜੀਆਂ 'ਤੇ ਸਹਿਯੋਗ ਵਿੱਚ ਆਪਣੀ ਇੱਛਾ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਈਆਂ ਹਨ।
ਇਹ ਪਹਿਲ ਤਿੰਨਾਂ ਦੇਸ਼ਾਂ ਦੀਆਂ ਕੁਦਰਤੀ ਸ਼ਕਤੀਆਂ 'ਤੇ ਕੇਂਦ੍ਰਿਤ ਹੋਵੇਗੀ ਅਤੇ ਹਰੀ ਊਰਜਾ ਨਵੀਨਤਾ ਅਤੇ ਲਚਕੀਲੀਆਂ ਸਪਲਾਈ ਲੜੀਆਂ ਦੇ ਨਿਰਮਾਣ 'ਤੇ ਜ਼ੋਰ ਦੇਵੇਗੀ, ਜਿਸ ਵਿੱਚ ਮਹੱਤਵਪੂਰਨ ਖਣਿਜ ਵੀ ਸ਼ਾਮਲ ਹਨ। ਇਹ ਕਦਮ ਸ਼ੁੱਧ ਸਿਫ਼ਰ ਵੱਲ ਉਨ੍ਹਾਂ ਦੀਆਂ ਸਬੰਧਤ ਇੱਛਾਵਾਂ ਅਤੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰੇਗਾ ਅਤੇ ਇੱਕ ਸੁਰੱਖਿਅਤ, ਟਿਕਾਊ ਅਤੇ ਲਚਕੀਲੇ ਭਵਿੱਖ ਵੱਲ ਸਪਲਾਈ ਲੜੀਆਂ ਦੀ ਹੋਰ ਭਿੰਨਤਾ ਨੂੰ ਅੱਗੇ ਵਧਾਏਗਾ। ਇਹ ਭਾਈਵਾਲੀ ਸਾਡੇ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਮਸਨੂਈ ਬੁੱਧੀ ਦੇ ਵਿਕਾਸ ਅਤੇ ਵੱਡੇ ਪੱਧਰ 'ਤੇ ਅਪਣਾਉਣ ਦੀ ਵੀ ਪੜਤਾਲ ਕਰੇਗੀ।
ਇਹ ਵੀ ਸਹਿਮਤੀ ਬਣੀ ਕਿ ਅਧਿਕਾਰੀਆਂ ਨੂੰ ਇਸ ਪਹਿਲਕਦਮੀ ਨੂੰ ਅੱਗੇ ਵਧਾਉਣ ਲਈ 2026 ਦੀ ਪਹਿਲੀ ਤਿਮਾਹੀ ਵਿੱਚ ਬੈਠਕ ਕਰਨੀ ਚਾਹੀਦੀ ਹੈ।
*******
ਐੱਮਜੇਪੀਐੱਸ/ਐੱਸਆਰ
(रिलीज़ आईडी: 2193422)
आगंतुक पटल : 7
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Kannada
,
Malayalam