ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਆਂਧਰਾ ਪ੍ਰਦੇਸ਼ ਦੇ ਪੁੱਟਾਪਾਰਥੀ ਵਿੱਚ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ


ਪ੍ਰਧਾਨ ਮੰਤਰੀ ਨੇ ਪ੍ਰਸ਼ਾਂਤੀ ਨਿਲਾਯਮ ਵਿੱਚ ਸ਼੍ਰੀ ਸੱਤਿਆ ਸਾਈਂ ਬਾਬਾ ਨੂੰ ਸ਼ਰਧਾਂਜਲੀ ਦਿੱਤੀ

ਪ੍ਰਧਾਨ ਮੰਤਰੀ ਨੇ ਸ਼੍ਰੀ ਸੱਤਿਆ ਸਾਈਂ ਸੈਂਟ੍ਰਲ ਟਰੱਸਟ ਵੱਲੋਂ ਆਯੋਜਿਤ ਗਊ-ਦਾਨ ਸਮਾਗਮ ਵਿੱਚ ਹਿੱਸਾ ਲਿਆ

प्रविष्टि तिथि: 19 NOV 2025 1:46PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਾਈਂ ਰਾਮ ਦੇ ਬ੍ਰਹਮ ਜੈਕਾਰਿਆਂ ਦਰਮਿਆਨ ਆਂਧਰਾ ਪ੍ਰਦੇਸ਼ ਦੇ ਪੁੱਟਾਪਾਰਥੀ ਪਹੁੰਚੇ, ਜਿੱਥੇ ਉਨ੍ਹਾਂ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਪ੍ਰਸ਼ਾਂਤੀ ਨਿਲਾਯਮ ਦੇ ਸਾਈਂ ਕੁਲਵੰਤ ਹਾਲ ਵਿੱਚ ਸ਼੍ਰੀ ਸੱਤਿਆ ਸਾਈਂ ਬਾਬਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਫਿਰ ਦਰਸ਼ਨਾਂ ਲਈ ਓਂਕਾਰ ਹਾਲ ਗਏ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਵਿੱਤਰ ਸਥਾਨਾਂ 'ਤੇ ਹੋਣਾ ਸ਼੍ਰੀ ਸੱਤਿਆ ਸਾਈਂ ਬਾਬਾ ਦੀ ਬੇਅੰਤ ਦਇਆ ਅਤੇ ਮਨੁੱਖਤਾ ਦੀ ਉੱਨਤੀ ਲਈ ਜੀਵਨ ਭਰ ਦੀ ਵਚਨਬੱਧਤਾ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼੍ਰੀ ਸੱਤਿਆ ਸਾਈਂ ਬਾਬਾ ਦਾ ਨਿਰਸਵਾਰਥ ਸੇਵਾ ਦਾ ਸੰਦੇਸ਼ ਲੱਖਾਂ ਲੋਕਾਂ ਨੂੰ ਲਗਾਤਾਰ ਮਾਰਗ-ਦਰਸ਼ਨ ਅਤੇ ਪ੍ਰੇਰਿਤ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਸ਼੍ਰੀ ਸੱਤਿਆ ਸਾਈਂ ਸੈਂਟ੍ਰਲ ਟਰੱਸਟ ਵੱਲੋਂ ਆਯੋਜਿਤ ਗਊ-ਦਾਨ ਸਮਾਗਮ ਵਿੱਚ ਵੀ ਹਿੱਸਾ ਲਿਆ, ਜਿਸ ਨੇ ਜਾਨਵਰਾਂ ਦੀ ਭਲਾਈ ਲਈ ਮਹੱਤਵਪੂਰਨ ਕੰਮਾਂ ਸਮੇਤ ਕਈ ਚੰਗੇ ਕੰਮ ਕੀਤੇ ਹਨ। ਸਮਾਗਮ ਦੇ ਹਿੱਸੇ ਵਜੋਂ, ਕਿਸਾਨਾਂ ਨੂੰ  ਗਊਆਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਗਿਰ ਗਊਆਂ ਵੀ ਸ਼ਾਮਲ ਹਨ। ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਨੂੰ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਆਦਰਸ਼ਾਂ ਦੀ ਪਾਲਣਾ ਕਰਦੇ ਹੋਏ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਵੱਖਰੀਆਂ ਪੋਸਟਾਂ ਵਿੱਚ ਕਿਹਾ;

“ਸਾਈਂ ਰਾਮ ਦੇ ਬ੍ਰਹਮ ਜੈਕਾਰਿਆਂ ਦਰਮਿਆਨ ਆਂਧਰਾ ਪ੍ਰਦੇਸ਼ ਦੇ ਪੁੱਟਾਪਾਰਥੀ ਪਹੁੰਚਿਆ, ਜਿੱਥੇ ਬਹੁਤ ਨਿੱਘਾ ਸਵਾਗਤ ਕੀਤਾ ਗਿਆ।”

“ਸਾਈਂ ਕੁਲਵੰਤ ਹਾਲ ਪ੍ਰਸ਼ਾਂਤੀ ਨਿਲਾਯਮ ਵਿੱਚ ਸ਼੍ਰੀ ਸੱਤਿਆ ਸਾਈਂ ਬਾਬਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦਰਸ਼ਨ ਦੇ ਲਈ ਓਂਕਾਰ ਹਾਲ ਗਏ। ਇਨ੍ਹਾਂ ਪਵਿੱਤਰ ਥਾਵਾਂ ’ਤੇ ਹੋਣਾ ਉਨ੍ਹਾਂ ਦੀ ਬੇਅੰਤ ਦਇਆ ਅਤੇ ਮਨੁੱਖਤਾ ਦੀ ਉੱਨਤੀ ਦੇ ਲਈ ਜੀਵਨ ਭਰ ਵਚਨਬੱਧਤਾ ਦੀ ਯਾਦ ਦਿਵਾਉਂਦਾ ਹੈ। ਨਿਰਸਵਾਰਥ ਸੇਵਾ ਦਾ ਉਨ੍ਹਾਂ ਦਾ ਸੰਦੇਸ਼ ਲੱਖਾਂ ਲੋਕਾਂ ਨੂੰ ਲਗਾਤਾਰ ਮਾਰਗ-ਦਰਸ਼ਨ ਅਤੇ ਪ੍ਰੇਰਿਤ ਕਰਦਾ ਹੈ।”

 “ਸ਼੍ਰੀ ਸੱਤਿਆ ਸਾਈਂ ਸੈਂਟ੍ਰਲ ਟਰੱਸਟ ਵੱਲੋਂ ਕੀਤੇ ਜਾ ਰਹੇ ਕਈ ਚੰਗੇ ਕਾਰਜਾਂ ਵਿੱਚ ਪਸ਼ੂਆਂ ਦੇ ਹਿਤਾਂ ’ਤੇ ਪ੍ਰਮੁੱਖਤਾ ਨਾਲ ਧਿਆਨ ਦੇਣਾ ਸ਼ਾਮਲ ਹੈ। ਅੱਜ, ਗਊ-ਦਾਨ ਸਮਾਗਮ ਵਿੱਚ ਹਿੱਸਾ ਲਿਆ, ਜਿਸ ਵਿੱਚ ਕਿਸਾਨਾਂ ਨੂੰ ਗਊਆਂ ਦਿੱਤੀਆਂ ਜਾ ਰਹੀਆਂ ਹਨ। ਹੇਠਾਂ ਤਸਵੀਰਾਂ ਵਿੱਚ ਦਿਖ ਰਹੀਆਂ ਗਊਆਂ ਗਿਰ ਗਊਆਂ ਹਨ! ਸ਼੍ਰੀ ਸੱਤਿਆ ਸਾਈਂ ਬਾਬਾ ਵੱਲੋਂ ਦਿਖਾਏ ਗਏ ਰਾਹਾਂ ’ਤੇ ਚਲਦੇ ਹੋਏ, ਅਸੀਂ ਸਾਰੇ ਆਪਣੇ ਸਮਾਜ ਦੀ ਭਲਾਈ ਦੇ ਲਈ ਕੰਮ ਕਰ ਕਰਦੇ ਰਹੀਏ।”

*******
 

ਐੱਮਜੇਪੀਐੱਸ/ਐੱਸਟੀ


(रिलीज़ आईडी: 2193213) आगंतुक पटल : 28
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Tamil , Telugu , Kannada , Malayalam