ਪ੍ਰਧਾਨ ਮੰਤਰੀ ਦਫਤਰ
ਗੁਜਰਾਤ ਦੇ ਸੂਰਤ ਵਿੱਚ ਭਾਰਤ ਦੇ ਬੁਲੇਟ ਟ੍ਰੇਨ ਪ੍ਰੋਜੈਕਟ ਦੇ ਪਿੱਛੇ ਕੰਮ ਕਰ ਰਹੀ ਟੀਮ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ
Posted On:
16 NOV 2025 3:27PM by PIB Chandigarh
ਬੁਲੇਟ ਟ੍ਰੇਨ ਕਰਮਚਾਰੀ - ਬੁਲੇਟ ਟ੍ਰੇਨ ਹੈ ਪਹਿਚਾਣ ਸਾਡੀ, ਇਹ ਪ੍ਰਾਪਤੀ ਹੈ ਮੋਦੀ ਜੀ ਤੁਹਾਡੀ ਅਤੇ ਸਾਡੀ।
ਪ੍ਰਧਾਨ ਮੰਤਰੀ - ਕੀ ਤੁਹਾਨੂੰ ਲਗਦਾ ਹੈ ਕਿ ਸਪੀਡ ਠੀਕ ਹੈ? ਤੁਸੀਂ ਲੋਕਾਂ ਨੇ ਜੋ ਤੈਅ ਕੀਤਾ ਸੀ, ਉਸ ਟਾਈਮ ਟੇਬਲ ਨਾਲ ਚੱਲ ਰਹੇ ਹਾਂ ਕੀ ਤੁਹਾਨੂੰ ਲੋਕਾਂ ਨੂੰ ਕੋਈ ਦਿੱਕਤ ਆ ਰਹੀ ਹੈ?
ਬੁਲੇਟ ਟ੍ਰੇਨ ਕਰਮਚਾਰੀ - ਨਹੀਂ ਸਰ, ਕੋਈ ਦਿੱਕਤ ਨਹੀਂ ਹੈ।
ਪ੍ਰਧਾਨ ਮੰਤਰੀ - ਤੁਸੀਂ ਕੀ ਕਹੋਗੇ?
ਬੁਲੇਟ ਟ੍ਰੇਨ ਕਰਮਚਾਰੀ - ਮੈਂ ਕੇਰਲ ਤੋਂ ਹਾਂ। ਮੈਂ ਇੱਥੇ ਸੈਕਸ਼ਨ 2 ਨਵਸਾਰੀ ਨੋਆਇਜ਼ (Navsari Noise)...
ਪ੍ਰਧਾਨ ਮੰਤਰੀ - ਗੁਜਰਾਤ ਵਿੱਚ ਪਹਿਲੀ ਵਾਰ ਆਏ ਤੁਸੀਂ?
ਬੁਲੇਟ ਟ੍ਰੇਨ ਕਰਮਚਾਰੀ - ਹਾਂ ਸਰ, ਮੈਂ ਇੱਥੇ ਸੈਕਸ਼ਨ 2 ਨੋਆਇਜ਼ ਬੈਰੀਅਰ ਫ਼ੈਕਟਰੀ ਵਿੱਚ ਰੋਬੋਟਿਕ ਯੂਨਿਟ ਦੇਖ ਰਹੀ ਹਾਂ। ਇੱਥੇ ਨੋਆਇਜ਼ ਬੈਰੀਅਰ ਦਾ ਜੋ ਰਿਬਾਰਕੇਜ਼ ਹੈ, ਉਹ ਰੋਬੋਟ ਦੀ ਮਦਦ ਨਾਲ ਲੋਕ ਵੈਲਡਿੰਗ ਕਰ ਰਹੇ ਹਾਂ।
ਪ੍ਰਧਾਨ ਮੰਤਰੀ – ਕੀ ਲਗਦਾ ਹੈ ਤੁਹਾਨੂੰ ਇਸ ਬੁਲੇਟ ਟ੍ਰੇਨ ਨੂੰ ਬਣਾਉਣਾ ਅਤੇ ਭਾਰਤ ਵਿੱਚ ਪਹਿਲੀ ਟ੍ਰੇਨ ਬਣਾਉਣਾ, ਇਸਨੂੰ ਤੁਸੀਂ ਆਪਣੇ ਖ਼ੁਦ ਦੇ ਮਨ ਵਿੱਚ ਕੀ ਸੋਚਦੇ ਹੋ? ਪਰਿਵਾਰ ਨੂੰ ਕੀ ਦੱਸਦੇ ਹੋ?
ਬੁਲੇਟ ਟ੍ਰੇਨ ਕਰਮਚਾਰੀ - ਸਰ, ਐਵੇਂ ਲਗਦਾ ਹੈ ਕਿ ਇਹ ਇੱਕ ਡ੍ਰੀਮ ਹੈ, ਜੋ ਮੈਂ ਕੰਮ ਕਰ ਰਹੀ ਹਾਂ, ਉਹ ਬਹੁਤ ਕੰਮ ਆਵੇਗਾ ਸਰ ਅੱਗੇ ਪਰਿਵਾਰ ਲਈ ਮਾਣ ਵਾਲਾ ਪਲ ਹੈ, ਮੇਰੇ ਲਈ ਇਹ ਸਰ।
ਪ੍ਰਧਾਨ ਮੰਤਰੀ - ਦੇਖੋ, ਜਦੋਂ ਤੱਕ ਮਨ ਵਿੱਚ ਇਹ ਭਾਵਨਾ ਨਹੀਂ ਆਉਂਦੀ ਹੈ, ਮੈਂ ਮੇਰੇ ਦੇਸ਼ ਦੇ ਲਈ ਕੰਮ ਕਰ ਰਿਹਾ ਹਾਂ, ਮੈਂ ਦੇਸ਼ ਨੂੰ ਇੱਕ ਨਵੀਂ ਚੀਜ਼ ਦੇ ਰਿਹਾ ਹਾਂ, ਜਿਸਨੇ ਪਹਿਲਾ ਸਪੇਸ ਸੈਟੇਲਾਈਟ ਛੱਡਿਆ ਹੋਵੇਗਾ, ਉਸਨੂੰ ਲਗਦਾ ਹੋਵੇਗਾ ਨਾ ਅਤੇ ਅੱਜ ਸੈਂਕੜੇ ਸੈਟੇਲਾਈਟ ਜਾ ਰਹੇ ਹਨ।
ਬੁਲੇਟ ਟ੍ਰੇਨ ਕਰਮਚਾਰੀ – ਨਮਸਤੇ ਸਰ, ਮੇਰਾ ਨਾਮ ਸ਼ਰੂਤੀ ਹੈ। ਮੈਂ ਬੰਗਲੁਰੂ ਤੋਂ ਹਾਂ ਅਤੇ ਮੈਂ ਲੀਡ ਇੰਜੀਨੀਅਰਿੰਗ ਮੈਨੇਜਰ ਹਾਂ। ਡਿਜ਼ਾਈਨ ਅਤੇ ਇੰਜੀਨੀਅਰਿੰਗ ਕੰਟਰੋਲ ਦੇਖਦੀ ਹਾਂ। ਤਾਂ ਤੁਸੀਂ ਜਿਵੇਂ ਕਹਿ ਰਹੇ ਹੋ, ਪਹਿਲਾਂ ਜੋ ਵੀ ਹੁਣ ਇਨਿਸ਼ਿਅਲ ਪਲੈਨ ਅਤੇ ਇੰਮਪਲੀਮੈਂਟੇਸ਼ਨ ਜੋ ਵੀ ਹੁੰਦਾ ਹੈ, ਉਹ ਪਹਿਲਾਂ ਹੁੰਦਾ ਹੈ। ਫਿਰ ਜਿਵੇਂ-ਜਿਵੇਂ ਐਗਜ਼ੀਕਿਊਸ਼ਨ ਕਰਨ ਵੱਲ ਜਾਂਦੇ ਹਾਂ, ਅਸੀਂ ਉਸ ਦੇ ਫ਼ਾਇਦੇ ਅਤੇ ਨੁਕਸਾਨ ਹਰ ਵਾਰ ਚੈੱਕ ਕਰਦੇ ਹਾਂ, ਹਰ ਇੱਕ ਕਦਮ ‘ਤੇ, ਅਤੇ ਜੇਕਰ ਸਾਡੇ ਤੋਂ ਇਹ ਨਹੀਂ ਹੋ ਰਿਹਾ ਹੈ, ਤਾਂ ਕਿਉਂ ਨਹੀਂ ਹੋ ਰਿਹਾ ਹੈ? ਪਹਿਲਾਂ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਓਦੋਂ ਵੀ ਨਹੀਂ ਹੋਇਆ ਤਾਂ ਕਿਹੜਾ ਬਦਲ ਹੱਲ ਉਸਦੇ ਲਈ ਦੇਖ ਸਕਦੇ ਹਾਂ, ਉਹ ਕਰਕੇ ਅਸੀਂ ਹਰ ਇੱਕ ਕਦਮ ਵਿੱਚ ਅੱਗੇ ਵਧਦੇ ਜਾਂਦੇ ਹਾਂ ਸਰ।
ਪ੍ਰਧਾਨ ਮੰਤਰੀ ਜੀ – ਇਹ ਜੋ ਤੁਹਾਡੇ ਤਜਰਬੇ ਹਨ ਜੇਕਰ ਉਹ ਰਿਕਾਰਡ ਹੋਣਗੇ, ਇੱਕ ਬਲੂ ਬੁੱਕ ਵਾਂਗ ਤਿਆਰ ਹੁੰਦੇ ਹਨ, ਤਾਂ ਦੇਸ਼ ਵਿੱਚ ਅਸੀਂ ਬਹੁਤ ਵੱਡੇ ਪੱਧਰ 'ਤੇ ਬੁਲੇਟ ਟ੍ਰੇਨਾਂ ਦੀ ਦਿਸ਼ਾ ਵੱਲ ਜਾਣ ਵਾਲੇ ਹਾਂ। ਹੁਣ ਅਸੀਂ ਨਹੀਂ ਚਾਹੁੰਦੇ ਕਿ ਹਰ ਕੋਈ ਨਵਾਂ ਪ੍ਰਯੋਗ ਕਰੇ। ਇੱਥੋਂ ਜੋ ਸਿੱਖਿਆ ਹੋਇਆ ਹੈ, ਉਹ ਉੱਥੇ ਦੁਹਰਾਇਆ ਜਾਣਾ ਚਾਹੀਦਾ ਹੈ। ਪਰ ਉਹ ਦੁਹਰਾਇਆ ਜਾਣਾ ਓਦੋਂ ਹੋਵੇਗਾ ਕਿ ਕਿਉਂ ਅਜਿਹਾ ਕਰਨਾ ਪਏ ਇਸਦਾ ਗਿਆਨ ਹੋਵੇਗਾ ਤਾਂ ਹੋਵੇਗਾ। ਨਹੀਂ ਤਾਂ ਕੀ ਹੋਵੇਗਾ ਕਿ ਉਹ ਇਸਨੂੰ ਐਵੇਂ ਹੀ ਕਰ ਦੇਣਗੇ। ਜੇਕਰ ਇਸ ਤਰ੍ਹਾਂ ਦਾ ਕੋਈ ਰਿਕਾਰਡ ਤੁਸੀਂ ਬਣਾਈ ਰੱਖਦੇ ਹੋ। ਭਵਿੱਖ ਵਿੱਚ ਵਿਦਿਆਰਥੀਆਂ ਦੇ ਲਈ ਵੀ ਕੰਮ ਆ ਸਕਦਾ ਹੈ। ਜ਼ਿੰਦਗੀ ਇੱਥੇ ਹੀ ਖਪਾ ਦੇਵਾਂਗੇ, ਦੇਸ਼ ਨੂੰ ਕੁਝ ਦੇ ਕੇ ਜਾਵਾਂਗੇ।
ਬੁਲੇਟ ਟ੍ਰੇਨ ਕਰਮਚਾਰੀ – ਨਾ ਨਾਮ ਚਾਹੀਦਾ ਹੈ, ਨਾ ਇਨਾਮ ਚਾਹੀਦਾ ਹੈ, ਨਾ ਨਾਮ ਚਾਹੀਦਾ ਹੈ, ਨਾ ਇਨਾਮ ਚਾਹੀਦਾ ਹੈ। ਬਸ ਦੇਸ਼ ਅੱਗੇ ਵਧੇ, ਇਹ ਅਰਮਾਨ ਚਾਹੀਦਾ ਹੈ।
ਪ੍ਰਧਾਨ ਮੰਤਰੀ ਜੀ - ਵਾਹ।
ਬੁਲੇਟ ਟ੍ਰੇਨ ਕਰਮਚਾਰੀ - ਮੋਦੀ ਜੀ ਤੁਹਾਡਾ ਹਰ ਸੁਪਨਾ ਪੂਰਾ ਹੋਵੇ, ਮੋਦੀ ਜੀ ਤੁਹਾਡਾ ਹਰ ਸੁਪਨਾ ਪੂਰਾ ਹੋਵੇ, ਦੇਸ਼ ਦਾ ਨਾਮ ਉੱਚਾ ਰਹੇ, ਹਰ ਵਾਰ-ਵਾਰ ਹੋਵੇ। ਬੁਲੇਟ ਟ੍ਰੇਨ ਹੈ ਪਹਿਚਾਣ ਸਾਡੀ, ਬੁਲੇਟ ਟ੍ਰੇਨ ਹੈ ਪਹਿਚਾਣ ਸਾਡੀ, ਇਹ ਪ੍ਰਾਪਤੀ ਹੈ ਮੋਦੀ ਜੀ ਤੁਹਾਡੀ ਅਤੇ ਸਾਡੀ।
************
ਐੱਮਜੇਪੀਐੱਸ/ ਵੀਜੇ/ ਵੀਕੇ
(Release ID: 2190700)
Visitor Counter : 5
Read this release in:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Telugu
,
Kannada