ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਥਿੰਫੂ ਵਿੱਚ ਭੂਟਾਨ ਦੇ ਚੌਥੇ ਰਾਜਾ ਦੇ 70ਵੇਂ ਜਨਮ ਦਿਨ ਦੇ ਮੌਕੇ ਆਯੋਜਿਤ ਸਮਾਗਮ ਵਿੱਚ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
11 NOV 2025 5:24PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਿੰਫੂ ਵਿੱਚ ਭੂਟਾਨ ਦੇ ਚੌਥੇ ਰਾਜਾ ਦੇ 70ਵੇਂ ਜਨਮ ਦਿਨ ਮੌਕੇ ਆਯੋਜਿਤ ਸਮਾਗਮ ਵਿੱਚ ਆਪਣੇ ਸੰਬੋਧਨ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ।
ਸੋਸ਼ਲ ਮੀਡੀਆ ਐੱਕਸ ’ਤੇ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ:
"ਕੱਲ੍ਹ ਸ਼ਾਮ ਦਿੱਲੀ ਵਿੱਚ ਹੋਏ ਧਮਾਕੇ ਦੀ ਭਿਆਨਕ ਘਟਨਾ ਨੇ ਸਾਰਿਆਂ ਨੂੰ ਦੁਖੀ ਕੀਤਾ ਹੈ। ਪੂਰਾ ਦੇਸ਼ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ।
ਮੈਂ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਾਂਚ ਏਜੰਸੀਆਂ ਇਸ ਪੂਰੀ ਸਾਜ਼ਿਸ਼ ਦੀ ਤਹਿ ਤੱਕ ਜਾਣਗੀਆਂ ਅਤੇ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਜਾਵੇਗਾ।"
"ਕੱਲ੍ਹ ਸ਼ਾਮ ਦਿੱਲੀ ਵਿੱਚ ਹੋਈ ਭਿਆਨਕ ਘਟਨਾ ਨੇ ਸਾਰਿਆਂ ਦੇ ਮਨ ਨੂੰ ਬਹੁਤ ਦੁਖੀ ਕੀਤਾ ਹੈ। ਮੈਂ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਸਮਝਦਾ ਹਾਂ। ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਮੈਂ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਾਡੀਆਂ ਜਾਂਚ ਏਜੰਸੀਆਂ ਇਸ ਸਾਜ਼ਿਸ਼ ਦੀ ਤਹਿ ਤੱਕ ਜਾਣਗੀਆਂ। ਜਿਹੜੇ ਵੀ ਲੋਕ ਇਸ ਦੇ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖ਼ਸ਼ਿਆ ਜਾਵੇਗਾ।"
"ਮਹਾਮਹਿਮ ਚੌਥੇ ਰਾਜਾ ਦੇ 70ਵੇਂ ਜਨਮ ਦਿਨ ਦੇ ਮੌਕੇ ਆਯੋਜਿਤ ਸਮਾਗਮ ਵਿੱਚ ਭੂਟਾਨ ਦੇ ਲੋਕਾਂ ਨੇ ਇੱਕ ਵਿਸ਼ੇਸ਼ ਪ੍ਰਾਰਥਨਾ ਵਿੱਚ ਦਿੱਲੀ ਵਿਖੇ ਹੋਏ ਬੰਬ ਧਮਾਕਿਆਂ 'ਤੇ ਭਾਰਤ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ। ਮੈਂ ਇਸ ਭਾਵ ਨੂੰ ਕਦੇ ਨਹੀਂ ਭੁੱਲਾਂਗਾ।"
“ད་རེས་ འབྲུག་རྒྱལ་བཞི་བ་མཆོག་གི་ གུང་ལོ་༧༠ འཁོར་བའི་ དུས་སྟོན་བརྩི་སྲུང་དང་འབྲེལ་ འབྲུག་གི་མི་སེར་ཚུ་གིས་ རྒྱ་གར་གྱི་མི་སེར་ཚུ་ལུ་ གྲོགས་རམ་གཅིག་སྒྲིལ་འབད་བའི་། ང་གིས་ ཨ་ནི་བྱ་སྤྱོད་འདི་ནམ་ཡང་བརྗེད་མི་ཚུགས།”
"ਭੂਟਾਨ ਵਿੱਚ ਮਹਾਮਹਿਮ ਚੌਥੇ ਰਾਜਾ ਨੂੰ ਪਿਤਾ ਵਾਂਗੂੰ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਦ੍ਰਿਸ਼ਟੀਕੋਣ ਨੇ ਭੂਟਾਨ ਨੂੰ ਤਰੱਕੀ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ।"
"ਭਾਰਤ ਅਤੇ ਭੂਟਾਨ ਵਿੱਚ ਡੂੰਘਾ ਰਿਸ਼ਤਾ ਹੈ, ਜੋ ਕਿ ਸਾਡੇ ਦੇਸ਼ਾਂ ਵਿਚਕਾਰ ਵਿਆਪਕ ਸਹਿਯੋਗ ਤੋਂ ਸਪਸ਼ਟ ਹੈ।"
"ਊਰਜਾ ਅਤੇ ਕਨੈਕਟੀਵਿਟੀ ਦੋ ਅਜਿਹੇ ਖੇਤਰ ਹਨ, ਜਿੱਥੇ ਭਾਰਤ-ਭੂਟਾਨ ਦਰਮਿਆਨ ਸਹਿਯੋਗ ਡੂੰਘਾ ਹੋ ਰਿਹਾ ਹੈ।"
*****
ਐੱਮਜੇਪੀਐੱਸ/ਐੱਸਆਰ
(Release ID: 2189510)
Visitor Counter : 2
Read this release in:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam