ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸਾਹ ਨੇ ਅੱਜ ਰਾਸ਼ਟਰੀ ਏਕਤਾ ਦਿਵਸ-2025 ਦੇ ਮੌਕੇ ‘ਤੇ ਨਵੀਂ ਦਿੱਲੀ ਵਿੱਚ ‘ਰਨ ਫਾਰ ਯੂਨਿਟੀ’ ਨੂੰ ਹਰੀ ਝੰਡੀ ਦਿਖਾਈ
ਆਜ਼ਾਦੀ ਦੇ ਅੰਦੋਲਨ ਤੋਂ ਲੈ ਕੇ ਆਧੁਨਿਕ ਭਾਰਤ ਦੇ ਨਿਰਮਾਣ ਤੱਕ, ਸਰਦਾਰ ਪਟੇਲ ਜੀ ਦਾ ਅਹਿਮ ਯੋਗਦਾਨ ਹੈ
ਭਾਰਤ ਅੱਜ ਜਿਸ ਸਰੂਪ ਵਿੱਚ ਦਿਸਦਾ ਹੈ, ਉਹ ਸਰਦਾਰ ਸਾਹਬ ਦੀ ਹੀ ਦੇਣ ਹੈ
ਬਾਰਡੋਲੀ ਦੇ ਅੰਦੋਲਨ ਵਿੱਚ ਅੰਗਰੇਜ਼ਾਂ ਨੂੰ ਝੁਕਾਉਣ ਵਾਲੇ ਵੱਲਭਭਾਈ ਪਟੇਲ ਜੀ ਨੂੰ ਮਹਾਤਮਾ ਗਾਂਧੀ ਜੀ ਨੇ ‘ਸਰਦਾਰ’ ਦੀ ਉਪਾਧੀ ਦਿੱਤੀ
ਸਰਦਾਰ ਪਟੇਲ ਜੀ ਦੀ ਲੋਹ ਦ੍ਰਿੜ੍ਹਤਾ ਨੇ ਜਿਸ ਮਹਾਨ ਭਾਰਤ ਦੀ ਰਚਨਾ ਕੀਤੀ, ਉਸ ਵਿੱਚ ਧਾਰਾ 370 ਛੂਟ ਗਈ ਸੀ, ਜਿਸ ਨੂੰ ਹਟਾਉਣ ਦਾ ਕੰਮ ਪ੍ਰਧਾਨ ਮੰਤਰੀ ਮੋਦੀ ਜੀ ਨੇ ਪੂਰਾ ਕੀਤਾ
ਕੇਵੜੀਆ ਕਲੋਨੀ ਵਿੱਚ ‘ਸਟੈਚੂ ਆਫ਼ ਯੂਨਿਟੀ’ ਬਣਾ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਰਦਾਰ ਪਟੇਲ ਜੀ ਨੂੰ ਸਨਮਾਨਿਤ ਕੀਤਾ, ਅੱਜ ਇਹ ਭਾਰਤ ਦੇ ਸਭ ਤੋਂ ਪ੍ਰਸਿੱਧ ਟੂਰਿਸਟ ਸਥਾਨਾਂ ਵਿੱਚੋਂ ਇੱਕ ਹੈ
ਗ੍ਰਹਿ ਮੰਤਰਾਲੇ ਨੇ ਇਹ ਤੈਅ ਕੀਤਾ ਹੈ ਕਿ ਕੇਵੜੀਆਂ ਵਿੱਚ ਹਰ ਵਰ੍ਹੇ ਸਰਦਾਰ ਸਾਹਬ ਦੀ ਜਯੰਤੀ ‘ਤੇ ਏਕਤਾ ਪਰੇਡ ਉਸੇ ਸ਼ਾਨੋ-ਸ਼ੌਕਤ ਨਾਲ ਮਨਾਈ ਜਾਵੇਗੀ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਏਕਤਾ ਦੀ ਸਹੁੰ ਵੀ ਦਿਲਵਾਈ
Posted On:
31 OCT 2025 1:08PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰੀ ਏਕਤਾ ਦਿਵਸ-2025 ਦੇ ਮੌਕੇ ‘ਤੇ ਨਵੀਂ ਦਿੱਲੀ ਵਿੱਚ ਰਨ ਫਾਰ ਯੂਨਿਟੀ ਨੂੰ ਹਰੀ ਝੰਡੀ ਦਿਖਾਈ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਏਕਤਾ ਦੀ ਸਹੁੰ ਦਿਲਵਾਈ। ਇਸ ਮੌਕੇ 'ਤੇ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ, ਡਾ. ਮਨਸੁਖ ਮਾਂਡਵੀਆ, ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵੀ.ਕੇ. ਸਕਸੈਨਾ, ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਬੰਦੀ ਸੰਜੈ ਕੁਮਾਰ ਸਮੇਤ ਕਈ ਪਤਵੰਤੇ ਵੀ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਸਾਡੇ ਸਾਰਿਆਂ ਲਈ ਇੱਕ ਖਾਸ ਦਿਨ ਹੈ। ਉਨ੍ਹਾਂ ਕਿਹਾ ਕਿ 2014 ਤੋਂ, ਅਸੀਂ ਹਰ ਸਾਲ 31 ਅਕਤੂਬਰ ਨੂੰ ਸਰਦਾਰ ਪਟੇਲ ਦੇ ਸਨਮਾਨ ਵਿੱਚ ਰਨ ਫਾਰ ਯੂਨਿਟੀ ਦਾ ਆਯੋਜਨ ਕਰਦੇ ਆਏ ਹਾਂ। ਉਨ੍ਹਾਂ ਨੇ ਕਿਹਾ ਕਿ ਅੱਜ ਸਰਦਾਰ ਸਾਹਬ ਦੀ 150ਵੀਂ ਜਯੰਤੀ ਹੈ, ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਨੂੰ ਦੇਸ਼ ਭਰ ਵਿੱਚ ਇੱਕ ਵਿਸ਼ੇਸ਼ ਸਮਾਗਮ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਅੰਦੋਲਨ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਦੇ ਮੌਜੂਦਾ ਨਕਸ਼ੇ ਦੇ ਨਿਰਮਾਣ ਵਿੱਚ ਸਰਦਾਰ ਪਟੇਲ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਨੇ ਆਪਣੀ ਬੈਰਿਸਟਰ ਦੀ ਪ੍ਰੈਕਟਿਸ ਛੱਡ ਕੇ ਮਹਾਤਮਾ ਗਾਂਧੀ ਦੇ ਸੱਦੇ ਨੂੰ ਸਵੀਕਾਰਦੇ ਹੋਏ ਆਜ਼ਾਦੀ ਅੰਦੋਲਨ ਵਿੱਚ ਹਿੱਸਾ ਲਿਆ। ਉਨ੍ਹਾਂ ਦੀ ਲੀਡਰਸ਼ਿਪ ਸਮਰੱਥਾ ਉਦੋਂ ਪਤਾ ਲੱਗੀ ਜਦੋਂ 1928 ਵਿੱਚ ਕਿਸਾਨਾਂ ਨਾਲ ਬੇਇਨਸਾਫ਼ੀ ਵਿਰੁੱਧ ਬਾਰਦੋਲੀ ਸੱਤਿਆਗ੍ਰਹਿ ਹੋਇਆ। ਉਨ੍ਹਾਂ ਕਿਹਾ ਕਿ ਇਸ ਸੱਤਿਆਗ੍ਰਹਿ ਦੌਰਾਨ, ਸਰਦਾਰ ਸਾਹਬ ਦੀ ਅਗਵਾਈ ਹੇਠ ਕਿਸਾਨਾਂ ਨੇ ਇੱਕ ਅੰਦੋਲਨ ਸ਼ੁਰੂ ਕੀਤਾ ਅਤੇ ਦੇਖਦੇ ਹੀ ਦੇਖਦੇ, ਇੱਕ ਛੋਟੇ ਜਿਹੇ ਕਸਬੇ ਵਿੱਚ ਸ਼ੁਰੂ ਹੋਇਆ ਅੰਦੋਲਨ ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ ਬਣ ਗਿਆ ਅਤੇ ਅੰਗਰੇਜ਼ਾਂ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪਈਆਂ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਅੰਦੋਲਨ ਕਾਰਨ ਹੀ ਮਹਾਤਮਾ ਗਾਂਧੀ ਨੇ ਵੱਲਭਭਾਈ ਪਟੇਲ ਨੂੰ ਸਰਦਾਰ ਵੱਲਭਭਾਈ ਪਟੇਲ ਦਾ ਉਪਨਾਮ ਦਿੱਤਾ ਸੀ, ਅਤੇ ਉੱਥੋਂ ਹੀ ਵੱਲਭਭਾਈ ਪਟੇਲ, ਸਰਦਾਰ ਪਟੇਲ ਬਣ ਗਏ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ, ਅੰਗਰੇਜ਼ਾਂ ਨੇ ਦੇਸ਼ ਨੂੰ 562 ਰਿਆਸਤਾਂ ਵਿੱਚ ਵੰਡ ਦਿੱਤਾ, ਅਤੇ ਹਰ ਕੋਈ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਇੰਨੀਆਂ ਸਾਰੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਦੇਸ਼ ਕਿਸ ਤਰ੍ਹਾਂ ਸੰਯੁਕਤ ਭਾਰਤ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਰਦਾਰ ਪਟੇਲ ਦੇ ਯਤਨਾਂ, ਦ੍ਰਿੜ੍ਹ ਇਰਾਦੇ ਅਤੇ ਸਮਰੱਥਾ ਸੀ ਬਹੁਤ ਘੱਟ ਸਮੇਂ ਵਿੱਚ ਸਾਰੀਆਂ 562 ਰਿਆਸਤਾਂ ਨੂੰ ਇਕਜੁੱਟ ਕਰਕੇ ਮੌਜੂਦਾ ਭਾਰਤ ਦਾ ਨਕਸ਼ਾ ਬਣ ਸਕਿਆ ਅਤੇ ਉਸੇ ਨਾਲ ਅੱਜ ਭਾਰਤ ਦੀ ਨੀਂਹ ਰੱਖੀ ਗਈ। ਉਨ੍ਹਾਂ ਕਿਹਾ ਕਿ ਕਾਠੀਆਵਾੜ, ਭੋਪਾਲ, ਜੂਨਾਗੜ੍ਹ, ਜੋਧਪੁਰ, ਤ੍ਰਾਵਣਕੋਰ ਅਤੇ ਹੈਦਰਾਬਾਦ ਨੇ ਵੱਖ-ਵੱਖ ਯਤਨ ਕੀਤੇ, ਪਰ ਸਰਦਾਰ ਪਟੇਲ ਦੇ ਲੋਹੇ ਜਿਹੇ ਦ੍ਰਿੜ੍ਹ ਇਰਾਦੇ ਨੇ ਉਨ੍ਹਾਂ ਸਾਰਿਆਂ ਦਾ ਤਾਲਮੇਲ ਬਣਾਉਂਦੇ ਹੋਏ ਇੱਕ ਸੰਯੁਕਤ ਭਾਰਤ ਦੀ ਰਚਨਾ ਕੀਤੀ। ਸ੍ਰੀ ਸ਼ਾਹ ਨੇ ਕਿਹਾ ਕਿ ਇਸ ਵਿੱਚੋਂ ਇੱਕੋ ਇੱਕ ਚੀਜ਼ ਦੀ ਘਾਟ ਸੀ ਕਿ ਧਾਰਾ 370 ਦੇ ਕਾਰਨ, ਕਸ਼ਮੀਰ ਸਾਡੇ ਨਾਲ ਪੂਰਨ ਤੌਰ ‘ਤੇ ਜੁੜਣ ਤੋਂ ਬਾਕੀ ਰਹਿ ਗਿਆ ਸੀ। ਹਾਲਾਂਕਿ, ਪ੍ਰਧਾਨ ਮੰਤਰੀ ਮੋਦੀ ਨੇ ਸਰਦਾਰ ਸਾਹਬ ਦਾ ਉਹ ਕੰਮ ਵੀ ਪੂਰਾ ਕੀਤਾ, ਅਤੇ ਅੱਜ ਸੰਯੁਕਤ ਭਾਰਤ ਸਾਡੇ ਸਾਹਮਣੇ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਦੇ ਦਿਨ ਸਾਰੇ ਲੋਕ ਤਿਰੰਗਾ ਲਹਿਰਾਉਣ ਵਿੱਚ ਰੁਝੇ ਹੋਏ ਸਨ ਅਤੇ ਉਸ ਵਕਤ ਸਰਦਾਰ ਸਾਹਬ ਨੇਵਲ ਵੌਰਸ਼ਿਪ ਨੂੰ ਮੌਨੀਟਰ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਸ ਵਕਤ ਲਕਸ਼ਦ੍ਵੀਪ ਕਿਸ ਕੋਲ ਜਾਵੇਗਾ ਇਹ ਬਹੁਤ ਵੱਡਾ ਮਸਲਾ ਸੀ ਅਤੇ ਸਹੀ ਸਮੇਂ ‘ਤੇ ਨੇਵੀ ਨੂੰ ਲਕਸ਼ਦ੍ਵੀਪ ਭੇਜ ਕੇ ਉੱਥੇ ਤਿਰੰਗਾ ਲਹਿਰਾ ਕੇ ਉਸ ਨੂੰ ਭਾਰਤ ਦਾ ਹਿੱਸਾ ਬਣਾ ਕੇ ਸਰਦਾਰ ਪਟੇਲ ਨੇ ਬਹੁਤ ਵੱਡਾ ਯੋਗਦਾਨ ਦਿੱਤਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਉਸ ਸਮੇਂ ਦੀਆਂ ਵਿਰੋਧੀ ਸਰਕਾਰਾਂ ਨੇ ਸਰਦਾਰ ਸਾਹਬ ਨੂੰ ਉਹ ਸਤਿਕਾਰ ਨਹੀਂ ਦਿੱਤਾ ਜਿਸ ਦੇ ਉਹ ਹੱਕਦਾਰ ਸਨ, ਅਤੇ ਉਨ੍ਹਾਂ ਨੂੰ ਭਾਰਤ ਰਤਨ ਦਿੰਦੇ-ਦਿੰਦੇ 41 ਸਾਲ ਲੱਗ ਗਏ। ਉਨ੍ਹਾਂ ਅੱਗੇ ਕਿਹਾ ਕਿ ਸਰਦਾਰ ਪਟੇਲ ਦੇ ਕੰਮ ਦੀ ਯਾਦ ਵਿੱਚ ਕੋਈ ਯਾਦਗਾਰ ਸਮਾਰਕ ਵੀ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੀ ਨਰੇਂਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਬਣੇ, ਉਦੋਂ ਉਨ੍ਹਾਂ ਨੇ ਕੇਵੜੀਆ ਕਲੋਨੀ ਵਿੱਚ ਸਰਦਾਰ ਸਾਹਬ ਲਈ ਇੱਕ ਯਾਦਗਾਰ ਬਣਾਉਣ ਦਾ ਸੰਕਲਪ ਲਿਆ ਜਿਸ ਨੂੰ ਪੂਰੀ ਦੁਨੀਆ ਦੇਖਦੀ ਰਹਿ ਜਾਵੇ। ਉਨ੍ਹਾਂ ਕਿਹਾ ਕਿ ਉੱਥੇ ਹੀ ਸਟੈਚੂ ਆਫ਼ ਯੂਨਿਟੀ ਦਾ ਕਨਸੈਪਟ ਰੱਖਿਆ ਗਿਆ। ਸ਼੍ਰੀ ਸ਼ਾਹ ਨੇ ਕਿਹਾ ਕਿ 31 ਅਕਤੂਬਰ, 2013 ਨੂੰ ਸਟੈਚੂ ਆਫ਼ ਯੂਨਿਟੀ ਦਾ ਨੀਂਹ ਦਾ ਪੱਥਰ ਰੱਖਿਆ ਗਿਆ ਅਤੇ 57 ਮਹੀਨਿਆਂ ਵਿੱਚ ਬਣੀ ਸਰਦਾਰ ਸਾਹਬ ਦੀ 182 ਮੀਟਰ ਉੱਚੀ ਮੂਰਤੀ ਅੱਜ ਪੂਰੇ ਦੇਸ਼ ਨੂੰ ਏਕਤਾ ਦਾ ਸੰਦੇਸ਼ ਦਿੰਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਰਦਾਰ ਸਾਹਬ ਕਿਸਾਨਾਂ ਦੇ ਨੇਤਾ ਸਨ, ਅਤੇ ਇਸ ਮੂਰਤੀ ਦੇ ਨਿਰਮਾਣ ਵਿੱਚ ਲੱਗਣ ਵਾਲਾ ਲਗਭਗ 25,000 ਟਨ ਲੋਹਾ ਕਿਸਾਨਾਂ ਦੇ ਸੰਦਾਂ ਨੂੰ ਪਿਘਲਾ ਕੇ ਵਰਤੋਂ ਵਿੱਚ ਲਿਆਂਦਾ ਗਿਆ ਸੀ। ਲਗਭਗ 25,000 ਟਨ ਲੋਹੇ, 90,000 ਘਣ ਮੀਟਰ ਕੰਕ੍ਰੀਟ ਅਤੇ 1,700 ਟਨ ਕਾਂਸੀ ਤੋਂ ਬਣੀ ਇਸ ਵਿਸ਼ਾਲ ਮੂਰਤੀ ਨੂੰ ਹੁਣ ਤੱਕ ਲਗਭਗ 25 ਮਿਲੀਅਨ ਲੋਕਾਂ ਨੇ ਦੇਖਿਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਅੰਦਰੂਨੀ ਸੁਰੱਖਿਆ ਵਿੱਚ ਸਰਦਾਰ ਸਾਹਬ ਦੁਆਰਾ ਦਿਖਾਏ ਗਏ ਰਸਤੇ 'ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਰਾਜਾਂ ਦੀ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫਜ਼) ਨੇ ਅੱਜ ਕੇਵੜੀਆ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਦੀ ਮੌਜੂਦਗੀ ਵਿੱਚ ਇੱਕ ਸ਼ਾਨਦਾਰ ਪਰੇਡ ਰਾਹੀਂ ਸਰਦਾਰ ਸਾਹਬ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਤੈਅ ਕੀਤਾ ਹੈ ਕਿ ਉਨ੍ਹਾਂ ਦੀ 150ਵੀਂ ਜਯੰਤੀ ਤੋਂ ਬਾਅਦ ਹਰ ਸਾਲ ਯੂਨਿਟੀ ਪਰੇਡ ਨੂੰ ਉਸੇ ਸ਼ਾਨਦਾਰ ਢੰਗ ਨਾਲ ਮਨਾ ਕੇ ਸਰਦਾਰ ਸਾਹਬ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਅਸੀਂ ਯੂਨਿਟੀ ਦੌੜ ਅਤੇ ਸਹੁੰ ਚੁੱਕ ਸਮਾਰੋਹ ਨੂੰ ਵੀ ਵਿਸ਼ੇਸ਼ ਤੌਰ ‘ਤੇ ਨਾਲ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਰਦਾਰ ਸਾਹਬ ਦੇ ਵਿਚਾਰਾਂ ਨੂੰ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਦਵਾਰਕਾ ਤੋਂ ਕਾਮਾਖਿਆ ਤੱਕ, ਪੂਰੇ ਦੇਸ਼, ਖਾਸ ਕਰਕੇ ਨੌਜਵਾਨਾਂ, ਵਿੱਚ ਪ੍ਰਸਿੱਧ ਕਰਨ ਲਈ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦਾ ਪ੍ਰਣ ਲੈਣ ਵਾਲੇ ਇਹ ਨੌਜਵਾਨ ਭਵਿੱਖ ਦੇ ਭਾਰਤ ਦਾ ਨਿਰਮਾਣ ਕਰਨਗੇ।
************
ਆਰਕੇ / ਆਰਆਰ /ਪੀਐੱਸ/ਬਲਜੀਤ
(Release ID: 2184717)
Visitor Counter : 5
Read this release in:
Khasi
,
English
,
Urdu
,
हिन्दी
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam