ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਤਕਨਾਲੋਜੀ ਨੂੰ ਭਾਰਤ ਦਾ ਸਭ ਤੋਂ ਵੱਡਾ ਇਕੁਆਲਾਇਜ਼ਰ ਦੱਸਿਆ

प्रविष्टि तिथि: 19 SEP 2025 12:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਤਕਨੀਕ ਭਾਰਤ ਦੀ ਸਭ ਤੋਂ ਵੱਡੀ ਇਕੁਆਲਾਇਜ਼ਰ (ਬਰਾਬਰਤਾ ਲਿਆਉਣ ਵਾਲੀ) ਬਣ ਗਈ ਹੈ ਅਤੇ ਰੇਹੜੀ-ਫੜ੍ਹੀ ਵਾਲਿਆਂ ਤੋਂ ਲੈ ਕੇ ਕਾਰਪੋਰੇਟ ਅਧਿਕਾਰੀਆਂ ਤੱਕ, ਸਾਰਿਆਂ ਨੂੰ ਸਸ਼ਕਤ ਬਣਾ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, "ਇੰਡੀਆ ਸਟੈਕ, ਯੂਪੀਆਈ, ਜੈਮ ਟ੍ਰਿਨਿਟੀ, ਅਤੇ ਕੋਵਿਨ ਵਰਗੀਆਂ ਪਹਿਲਕਦਮੀਆਂ ਰਾਹੀਂ, ਨਵੀਨਤਾ ਅਤੇ ਸਮਾਵੇਸ਼ਨ ਨੇ ਜੀਵਨ ਬਦਲ ਦਿੱਤਾ ਹੈ, ਸ਼ਾਸਨ ਵਿੱਚ ਸੁਧਾਰ ਕੀਤਾ ਹੈ ਅਤੇ ਵਿਸ਼ਵ ਮੰਚ 'ਤੇ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕੀਤਾ ਹੈ।"

ਐਕਸ 'ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ:

ਕੇਂਦਰੀ ਮੰਤਰੀ ਸ਼੍ਰੀ @AshwiniVaishnaw ਲਿਖਦੇ ਹਨ ਕਿ ਤਕਨੀਕ ਭਾਰਤ ਦੀ ਸਭ ਤੋਂ ਵੱਡੀ ਇਕੁਆਲਾਇਜ਼ਰ ਬਣ ਗਈ ਹੈ, ਜਿਸਨੇ ਰੇਹੜੀ-ਫੜ੍ਹੀ ਵਾਲਿਆਂ ਤੋਂ ਲੈ ਕੇ ਕਾਰਪੋਰੇਟ ਅਧਿਕਾਰੀਆਂ ਤੱਕ, ਸਾਰਿਆਂ ਨੂੰ ਸਸ਼ਕਤ ਬਣਾਇਆ ਹੈ। ਇੰਡੀਆ ਸਟੈਕ, ਯੂਪੀਆਈ, ਜੈਮ ਟ੍ਰਿਨਿਟੀ ਅਤੇ ਕੋਵਿਨ ਵਰਗੀਆਂ ਪਹਿਲਕਦਮੀਆਂ ਰਾਹੀਂ, ਨਵੀਨਤਾ ਅਤੇ ਸਮਾਵੇਸ਼ਨ ਨੇ ਜੀਵਨ ਬਦਲ ਦਿੱਤਾ ਹੈ, ਸ਼ਾਸਨ ਵਿੱਚ ਸੁਧਾਰ ਕੀਤਾ ਹੈ ਅਤੇ ਵਿਸ਼ਵ ਮੰਚ 'ਤੇ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕੀਤਾ ਹੈ।

************

ਪੀਕੇ/ ਕੇਸੀ/ ਕੇਪੀ


(रिलीज़ आईडी: 2168504) आगंतुक पटल : 13
इस विज्ञप्ति को इन भाषाओं में पढ़ें: Odia , English , Urdu , Marathi , हिन्दी , Manipuri , Bengali , Bengali-TR , Assamese , Gujarati , Tamil , Telugu , Kannada , Malayalam