ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮੱਧ ਪ੍ਰਦੇਸ਼ ਦੇ ਧਾਰ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

Posted On: 17 SEP 2025 4:18PM by PIB Chandigarh

ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ! ਭਾਰਤ ਮਾਤਾ ਦੀ ਜੈ!

ਨਰਮਦਾ ਮਇਆ ਦੀ ਜੈ! ਨਰਮਦਾ ਮਇਆ ਦੀ ਜੈ! ਨਰਮਦਾ ਮਇਆ ਦੀ ਜੈ!

ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂਭਾਈ ਪਟੇਲ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਸ਼੍ਰੀਮਾਨ ਮੋਹਨ ਯਾਦਵ ਜੀ, ਕੇਂਦਰ ਵਿੱਚ ਮੇਰੀ ਸਹਿਯੋਗੀ ਭੈਣ ਸਾਵਿਤ੍ਰੀ ਠਾਕੁਰ ਜੀ, ਦੇਸ਼ ਦੇ ਕੋਨੇ-ਕੋਨੇ ਤੋਂ ਇਸ ਸਮਾਗਮ ਦਾ ਹਿੱਸਾ ਬਣ ਰਹੇ ਸਾਰੇ ਕੇਂਦਰੀ ਮੰਤਰੀ, ਰਾਜਾਂ ਦੇ ਰਾਜਪਾਲ, ਰਾਜਾਂ ਦੇ ਮੁੱਖ ਮੰਤਰੀ, ਮੰਚ 'ਤੇ ਮੌਜੂਦ ਹੋਰ ਸਾਰੇ ਪਤਵੰਤੇ ਅਤੇ ਦੇਸ਼ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ!

ਮੈਂ ਗਿਆਨ ਦੀ ਦੇਵੀ ਅਤੇ ਧਾਰ ਭੋਜਸ਼ਾਲਾ ਦੀ ਮਾਂ ਵਾਗਦੇਵੀ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ। ਅੱਜ ਹੁਨਰ ਅਤੇ ਨਿਰਮਾਣ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਦੀ ਜਨਮ ਵਰ੍ਹੇਗੰਢ ਹੈ। ਮੈਂ ਭਗਵਾਨ ਵਿਸ਼ਵਕਰਮਾ ਨੂੰ ਨਮਨ ਕਰਦਾ ਹਾਂ। ਆਪਣੇ ਹੁਨਰ ਨਾਲ ਰਾਸ਼ਟਰ ਨਿਰਮਾਣ ਵਿੱਚ ਲੱਗੇ ਕਰੋੜਾਂ ਭਰਾਵਾਂ ਅਤੇ ਭੈਣਾਂ ਨੂੰ ਵੀ ਮੈਂ ਅੱਜ, ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਆਦਰ ਸਹਿਤ ਪ੍ਰਣਾਮ ਕਰਦਾ ਹਾਂ।

ਸਾਥੀਓ,

ਧਾਰ ਦੀ ਇਹ ਧਰਤੀ ਹਮੇਸ਼ਾ ਤੋਂ ਬਹਾਦਰੀ ਦੀ ਧਰਤੀ ਰਹੀ ਹੈ, ਪ੍ਰੇਰਨਾ ਦੀ ਧਰਤੀ ਰਹੀ ਹੈ। ਮਹਾਰਾਜਾ ਭੋਜ ਦੀ ਬਹਾਦਰੀ ਸਾਨੂੰ... ਸ਼ਾਇਦ ਉੱਥੇ ਜਾਂ ਤਾਂ ਸੁਣਾਈ ਨਹੀਂ ਦਿੰਦਾ ਹੈ, ਜਾਂ ਦਿਖਾਈ ਨਹੀਂ ਦਿੰਦਾ ਹੈ। ਤੁਸੀਂ ਕਿੰਨੇ ਵੀ ਦੂਰ ਕਿਉਂ ਨਾ ਹੋਵੋ, ਤੁਹਾਡੇ ਦਿਲ ਦੀ ਗੱਲ ਮੈਂ ਤਾਂ ਸਮਝ ਹੀ ਲੈਂਦਾ ਹਾਂ ਜੀ। ਜੋ ਇੱਥੋਂ ਦੇ ਟੈਕਨੀਸ਼ੀਅਨ ਹੋਣਗੇ, ਉਹ ਜੇਕਰ ਉਨ੍ਹਾਂ ਦੀ ਕੋਈ ਮਦਦ ਕਰ ਸਕਦੇ ਹਨ, ਤਾਂ ਕਰਨ, otherwise ਤਾਂ ਇਹ ਮੱਧ ਪ੍ਰਦੇਸ਼ ਦੇ ਲੋਕ ਹਨ, ਬਹੁਤ ਹੀ ਡਿਸਿਪਲਿਨ ਹੁੰਦੇ ਹਨ। ਖੇਚਲ ਹੋਵੇਗੀ, ਤਾਂ ਵੀ ਬਰਦਾਸ਼ਤ ਕਰਨ ਦਾ ਸੁਭਾਅ ਮੱਧ ਪ੍ਰਦੇਸ਼ ਦਾ ਰਿਹਾ ਹੈ, ਅਤੇ ਇੱਥੇ ਵੀ ਮੈਨੂੰ ਦਰਸ਼ਨ ਹੋ ਰਹੇ ਹਨ।

ਸਾਥੀਓ,

ਮਹਾਰਾਜਾ ਭੋਜ ਦੀ ਬਹਾਦਰੀ ਸਾਨੂੰ ਰਾਸ਼ਟਰੀ ਸਵੈਮਾਣ ਦੀ ਰੱਖਿਆ ਲਈ ਡਟੇ ਰਹਿਣ ਦੀ ਸਿੱਖਿਆ ਦਿੰਦੀ ਹੈ। ਮਹਾਰਿਸ਼ੀ ਦਧੀਚੀ ਦਾ ਬਲੀਦਾਨ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਸੰਕਲਪ ਦਿੰਦਾ ਹੈ। ਇਸ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਅੱਜ ਦੇਸ਼ ਮਾਂ ਭਾਰਤੀ ਦੀ ਸੁਰੱਖਿਆ ਨੂੰ ਸਰਬਉੱਚ ਤਰਜੀਹ ਦਿੰਦਾ ਹੈ। ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਸਾਡੀਆਂ ਭੈਣਾਂ-ਧੀਆਂ ਦਾ ਸਿੰਧੂਰ ਉਜਾੜਿਆ ਸੀ। ਅਸੀਂ ਅਪਰੇਸ਼ਨ ਸਿੰਧੂਰ ਕਰਕੇ ਅੱਤਵਾਦੀ ਟਿਕਾਣਿਆਂ ਨੂੰ ਉਜਾੜ ਦਿੱਤਾ ਹੈ। ਸਾਡੇ ਬਹਾਦਰ ਜਵਾਨਾਂ ਨੇ ਪਲਕ ਝਪਕਦੇ ਹੀ ਪਾਕਿਸਤਾਨ ਨੂੰ ਗੋਡਿਆਂ ਭਾਰ ਲਿਆ ਦਿੱਤਾ। ਹਾਲੇ ਕੱਲ੍ਹ ਹੀ ਦੇਸ਼ ਅਤੇ ਦੁਨੀਆ ਨੇ ਦੇਖਿਆ ਹੈ, ਫਿਰ ਇੱਕ ਪਾਕਿਸਤਾਨੀ ਅੱਤਵਾਦੀ ਨੇ ਰੋ-ਰੋ ਕੇ ਆਪਣਾ ਹਾਲ ਦੱਸਿਆ ਹੈ।

ਸਾਥੀਓ,

ਇਹ ਨਵਾਂ ਭਾਰਤ ਹੈ, ਇਹ ਕਿਸੇ ਦੀਆਂ ਪਰਮਾਣੂ ਧਮਕੀਆਂ ਤੋਂ ਡਰਦਾ ਨਹੀਂ ਹੈ, ਇਹ ਨਵਾਂ ਭਾਰਤ ਹੈ, ਘਰ ਵਿੱਚ ਵੜ ਕੇ ਮਾਰਦਾ ਹੈ।

ਸਾਥੀਓ,

ਅੱਜ 17 ਸਤੰਬਰ ਨੂੰ ਇੱਕ ਹੋਰ ਇਤਿਹਾਸਕ ਮੌਕਾ ਹੈ। ਅੱਜ ਹੀ ਦੇ ਦਿਨ ਦੇਸ਼ ਨੇ ਸਰਦਾਰ ਪਟੇਲ ਦੀ ਫ਼ੌਲਾਦੀ ਇੱਛਾ ਸ਼ਕਤੀ ਦਾ ਉਦਾਹਰਣ ਦੇਖਿਆ ਸੀ। ਭਾਰਤੀ ਫ਼ੌਜ ਨੇ ਹੈਦਰਾਬਾਦ ਨੂੰ ਕਈ ਅੱਤਿਆਚਾਰਾਂ ਤੋਂ ਆਜ਼ਾਦ ਕਰਾ ਕੇ, ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਕੇ ਭਾਰਤ ਦੇ ਮਾਣ ਨੂੰ ਮੁੜ ਬਹਾਲ ਕੀਤਾ ਸੀ। ਦੇਸ਼ ਦੀ ਇੰਨੀ ਵੱਡੀ ਪ੍ਰਾਪਤੀ ਨੂੰ, ਅਤੇ ਉਸ ਪ੍ਰਾਪਤੀ ਨੂੰ, ਫ਼ੌਜ ਦੀ ਇੰਨੀ ਵੱਡੀ ਬਹਾਦਰੀ ਨੂੰ, ਕਈ ਦਹਾਕੇ ਬੀਤ ਗਏ, ਕੋਈ ਯਾਦ ਕਰਨ ਵਾਲਾ ਨਹੀਂ ਸੀ, ਪਰ ਤੁਸੀਂ ਮੈਨੂੰ ਮੌਕਾ ਦਿੱਤਾ, ਸਾਡੀ ਸਰਕਾਰ ਨੇ 17 ਸਤੰਬਰ, ਸਰਦਾਰ ਪਟੇਲ, ਹੈਦਰਾਬਾਦ ਦੀ ਘਟਨਾ ਨੂੰ ਅਮਰ ਕਰ ਦਿੱਤਾ ਹੈ। ਅਸੀਂ ਭਾਰਤ ਦੀ ਏਕਤਾ ਦੇ ਪ੍ਰਤੀਕ ਇਸ ਦਿਨ ਨੂੰ ਹੈਦਰਾਬਾਦ ਲਿਬਰੇਸ਼ਨ ਡੇਅ ਦੇ ਤੌਰ ’ਤੇ ਮਨਾਉਣ ਦੀ ਸ਼ੁਰੂਆਤ ਕੀਤੀ ਹੈ। ਅਤੇ ਅੱਜ ਹੈਦਰਾਬਾਦ ਵਿੱਚ ਬੜੀ ਸ਼ਾਨ ਨਾਲ ਲਿਬਰੇਸ਼ਨ ਡੇਅ ਦਾ ਪ੍ਰੋਗਰਾਮ ਵੀ ਕੀਤਾ ਜਾ ਰਿਹਾ ਹੈ। ਹੈਦਰਾਬਾਦ ਲਿਬਰੇਸ਼ਨ ਡੇਅ ਸਾਨੂੰ ਪ੍ਰੇਰਨਾ ਦਿੰਦਾ ਹੈ, ਮਾਂ ਭਾਰਤੀ ਦੀ ਆਣ-ਬਾਣ-ਸ਼ਾਨ ਤੋਂ ਵੱਡਾ ਕੁਝ ਵੀ ਨਹੀਂ, ਅਸੀਂ ਜਿਊਂਦੇ ਰਹੀਏ ਤਾਂ ਦੇਸ਼ ਦੇ ਲਈ, ਸਾਡਾ ਹਰ ਪਲ ਸਮਰਪਿਤ ਹੋਵੇ ਦੇਸ਼ ਦੇ ਲਈ।

ਸਾਥੀਓ,

ਦੇਸ਼ ਦੇ ਲਈ ਮਰ-ਮਿਟਣ ਦੀ ਸਹੁੰ ਲੈ ਕੇ ਸਾਡੇ ਆਜ਼ਾਦੀ ਘੁਲਾਟੀਆਂ ਨੇ ਆਪਣਾ ਸਭ ਕੁਝ ਦੇਸ਼ ਦੇ ਨਾਮ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਸਾਰਿਆਂ ਦਾ ਸੁਪਨਾ ਸੀ – ‘ਵਿਕਸਿਤ ਭਾਰਤ’, ਉਹ ਚਾਹੁੰਦੇ ਸੀ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਭਾਰਤ ਤੇਜ਼ ਗਤੀ ਨਾਲ ਅੱਗੇ ਵਧੇ। ਅੱਜ ਇਸੇ ਪ੍ਰੇਰਨਾ ਨਾਲ ਭਾਰਤ ਦੇ ਅਸੀਂ 140 ਕਰੋੜ ਲੋਕਾਂ ਨੇ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਲਿਆ ਹੈ। ਅਤੇ ਵਿਕਸਿਤ ਭਾਰਤ ਦੀ ਯਾਤਰਾ ਦੇ ਚਾਰ ਸਭ ਤੋਂ ਪ੍ਰਮੁੱਖ ਥੰਮ੍ਹ ਹਨ: ਭਾਰਤ ਦੀ ਨਾਰੀਸ਼ਕਤੀ, ਯੁਵਾ ਸ਼ਕਤੀ, ਗ਼ਰੀਬ ਅਤੇ ਕਿਸਾਨ। ਅੱਜ ਇੱਥੇ ਇਸ ਸਮਾਗਮ ਵਿੱਚ ਵਿਕਸਿਤ ਭਾਰਤ ਦੇ ਇਨ੍ਹਾਂ ਚਾਰ ਥੰਮ੍ਹਾਂ ਨੂੰ ਨਵੀਂ ਮਜ਼ਬੂਤੀ ਦੇਣ ਦਾ ਕੰਮ ਹੋਇਆ ਹੈ। ਇੱਥੇ ਵੱਡੀ ਗਿਣਤੀ ਵਿੱਚ ਮੇਰੀਆਂ ਮਾਵਾਂ-ਭੈਣਾਂ-ਬੇਟੀਆਂ ਆਈਆਂ ਹਨ। ਅੱਜ ਦੇ ਆਯੋਜਨ ਵਿੱਚ ਨਾਰੀਸ਼ਕਤੀ ਦਾ ਬਹੁਤ ਧਿਆਨ ਰੱਖਿਆ ਗਿਆ ਹੈ। ਇਹ ਸਮਾਗਮ ਤਾਂ ਧਾਰ ਵਿੱਚ ਹੋ ਰਿਹਾ ਹੈ, ਪਰ ਇਹ ਸਮਾਗਮ ਪੂਰੇ ਦੇਸ਼ ਦੇ ਲਈ ਹੋ ਰਿਹਾ ਹੈ, ਪੂਰੇ ਦੇਸ਼ ਵਿੱਚ ਹੋ ਰਿਹਾ ਹੈ, ਪੂਰੇ ਦੇਸ਼ ਦੀਆਂ ਮਾਵਾਂ-ਭੈਣਾਂ ਦੇ ਲਈ ਹੋ ਰਿਹਾ ਹੈ। ਇੱਥੋਂ ‘ਸਵਸਥ ਨਾਰੀ- ਸਸ਼ਕਤ ਪਰਿਵਾਰ’ ਇੱਕ ਮਹਾਅਭਿਆਨ ਦੀ ਸ਼ੁਰੂਆਤ ਹੋ ਰਹੀ ਹੈ। ਦੇਵੀ ਵਾਗਦੇਵੀ ਦੇ ਆਸ਼ੀਰਵਾਦ ਨਾਲ ਇਸ ਤੋਂ ਵੱਡਾ ਕੰਮ ਕੀ ਹੋ ਸਕਦਾ ਹੈ।

ਸਾਥੀਓ,

ਦੇਸ਼ ਭਰ ਵਿੱਚ ਵੱਖ-ਵੱਖ ਪੜਾਵਾਂ ਵਿੱਚ ‘ਆਦੀ ਸੇਵਾ ਪਰਵ’ ਦੀ ਗੂੰਜ ਪਹਿਲਾਂ ਤੋਂ ਹੀ ਸੁਣਾਈ ਦੇ ਰਹੀ ਹੈ। ਅੱਜ ਤੋਂ ਇਸ ਦਾ ਮੱਧ ਪ੍ਰਦੇਸ਼ ਐਡੀਸ਼ਨ ਵੀ ਸ਼ੁਰੂ ਹੋ ਰਿਹਾ ਹੈ। ਇਹ ਅਭਿਆਨ, ਧਾਰ ਸਮੇਤ ਐੱਮਪੀ ਦੇ ਸਾਡੇ ਆਦਿਵਾਸੀ ਸਮਾਜ ਨੂੰ ਵਿਭਿੰਨ ਯੋਜਨਾਵਾਂ ਨਾਲ ਸਿੱਧੇ ਜੋੜਨ ਦਾ ਪੁਲ ਬਣੇਗਾ।

ਸਾਥੀਓ,

ਵਿਸ਼ਵਕਰਮਾ ਜਯੰਤੀ ਦੇ ਦਿਨ ਅੱਜ ਇੱਕ ਵੱਡੀ ਉਦਯੋਗਿਕ ਸ਼ੁਰੂਆਤ ਵੀ ਹੋਣ ਜਾ ਰਹੀ ਹੈ। ਦੇਸ਼ ਦੇ ਸਭ ਤੋਂ ਵੱਡੇ ਇੰਟੀਗ੍ਰੇਟੇਡ ਟੈਕਸਟਾਈਲ ਪਾਰਕ ਦਾ ਨੀਂਹ ਪੱਥਰ ਇੱਥੇ ਹੋਇਆ ਹੈ। ਇਸ ਪਾਰਕ ਤੋਂ ਭਾਰਤ ਦੀ ਟੈਕਸਟਾਈਲ ਇੰਡਸਟਰੀ ਨੂੰ ਨਵੀਂ ਊਰਜਾ ਮਿਲੇਗੀ। ਕਿਸਾਨ ਨੂੰ ਉਸ ਦੀ ਉਪਜ ਦਾ ਸਹੀ ਮੁੱਲ ਮਿਲੇਗਾ, ਅਤੇ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ, ਸਿਰਫ ਇੱਥੇ ਧਾਰ ਵਿੱਚ ਹੀ ਨਹੀਂ, ਪੂਰੇ ਦੇਸ਼ ਵਿੱਚ ਲੱਖਾਂ ਕਿਸਾਨ ਹੁਣ ਸਾਡੇ ਨਾਲ ਇਸ ਸਮਾਗਮ ਵਿੱਚ ਜੁੜੇ ਹੋਏ ਹਨ।

ਸਾਥੀਓ,

ਇਹ ਪੀਐੱਮ ਮਿੱਤਰ ਪਾਰਕ ਤੋਂ, ਇਹ ਟੈਕਸਟਾਈਲ ਪਾਰਕ ਤੋਂ, ਸਭ ਤੋਂ ਵੱਡਾ ਲਾਭ ਗੱਭਰੂਆਂ ਨੂੰ, ਮੁਟਿਆਰਾਂ ਨੂੰ ਬਹੁਤ ਵੱਡੀ ਗਿਣਤੀ ਵਿੱਚ ਰੁਜ਼ਗਾਰ ਮਿਲੇਗਾ। ਮੈਂ ਇਨ੍ਹਾਂ ਪ੍ਰੋਜੈਕਟਾਂ ਅਤੇ ਅਭਿਆਨਾਂ ਲਈ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਮੱਧ ਪ੍ਰਦੇਸ਼ ਨੂੰ ਖ਼ਾਸ ਵਧਾਈ ਦਿੰਦਾ ਹਾਂ।

ਸਾਥੀਓ,

ਸਾਡੀਆਂ ਮਾਵਾਂ-ਭੈਣਾਂ, ਸਾਡੀ ਨਾਰੀਸ਼ਕਤੀ ਰਾਸ਼ਟਰ ਦੀ ਤਰੱਕੀ ਦਾ ਮੁੱਖ ਅਧਾਰ ਹਨ। ਅਸੀਂ ਸਾਰੇ ਦੇਖਦੇ ਹਾਂ, ਘਰ ਵਿੱਚ ਜੇਕਰ ਮਾਂ ਠੀਕ ਰਹਿੰਦੀ ਹੈ, ਤਾਂ ਪੂਰਾ ਘਰ ਠੀਕ ਰਹਿੰਦਾ ਹੈ।

ਪਰ ਸਾਥੀਓ,

ਜੇਕਰ ਮਾਂ ਬਿਮਾਰ ਹੋ ਜਾਵੇ, ਤਾਂ ਪਰਿਵਾਰ ਦੀ ਸਾਰੀ ਵਿਵਸਥਾ ਵਿਗੜ ਜਾਂਦੀ ਹੈ। ਇਸ ਲਈ, ‘ਸਵਸਥ ਨਾਰੀ - ਸਸ਼ਕਤ ਪਰਿਵਾਰ’ ਇਹ ਅਭਿਆਨ ਮਾਵਾਂ-ਭੈਣਾਂ ਨੂੰ ਸਮਰਪਿਤ ਹੈ, ਉਨ੍ਹਾਂ ਦੇ ਹੀ ਉੱਜਵਲ ਭਵਿੱਖ ਲਈ ਹੈ। ਸਾਡਾ ਮਕਸਦ ਹੈ - ਇੱਕ ਵੀ ਮਹਿਲਾ, ਜਾਣਕਾਰੀ ਜਾਂ ਸਰੋਤਾਂ ਦੀ ਕਮੀ ਕਰਕੇ ਗੰਭੀਰ ਬਿਮਾਰੀ ਦਾ ਸ਼ਿਕਾਰ ਨਾ ਹੋਵੇ। ਅਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ, ਜੋ ਚੁੱਪਚਾਪ ਆਉਂਦੀਆਂ ਹਨ, ਅਤੇ ਪਤਾ ਨਾ ਲੱਗਣ ਦੇ ਕਾਰਨ ਹੌਲ਼ੀ-ਹੌਲ਼ੀ ਬਹੁਤ ਵੱਡੀਆਂ ਬਣ ਜਾਂਦੀਆਂ ਹਨ, ਜੀਵਨ ਅਤੇ ਮੌਤ ਦਾ ਖੇਡ ਸ਼ੁਰੂ ਹੋ ਜਾਂਦਾ ਹੈ। ਅਜਿਹੀਆਂ ਬਿਮਾਰੀਆਂ, ਜਿਨ੍ਹਾਂ ਦਾ ਮਹਿਲਾਵਾਂ ਵਿੱਚ ਸਭ ਤੋਂ ਜ਼ਿਆਦਾ ਖ਼ਤਰਾ ਹੈ, ਅਜਿਹੀਆਂ ਬਿਮਾਰੀਆਂ ਨੂੰ ਸ਼ੁਰੂਆਤੀ ਦੌਰ ਵਿੱਚ ਹੀ, ਉਨ੍ਹਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਇਸ ਲਈ ਇਸ ਅਭਿਆਨ ਦੇ ਤਹਿਤ ਬੀਪੀ ਹੋਵੇ, ਡਾਇਬਿਟੀਜ਼ ਹੋਵੇ, ਅਨੀਮੀਆ-ਟੀਬੀ ਹੋਵੇ, ਜਾਂ ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਦੀ ਸੰਭਾਵਨਾ ਹੋਵੇ, ਇਨ੍ਹਾਂ ਸਭ ਦੀ ਜਾਂਚ ਕੀਤੀ ਜਾਵੇਗੀ। ਅਤੇ ਮੇਰੀ ਮਾਵਾਂ-ਭੈਣਾਂ, ਦੇਸ਼ ਭਰ ਦੀਆਂ ਮੇਰੀਆਂ ਮਾਵਾਂ-ਭੈਣਾਂ, ਤੁਸੀਂ ਮੈਨੂੰ ਹਮੇਸ਼ਾ ਬਹੁਤ ਕੁਝ ਦਿੱਤਾ ਹੈ। ਤੁਹਾਡਾ ਆਸ਼ੀਰਵਾਦ ਹੀ ਤਾਂ ਮੇਰਾ ਸਭ ਤੋਂ ਵੱਡਾ ਰੱਖਿਆ ਕਵਚ ਹੈ। ਦੇਸ਼ ਦੀ ਕੋਟਿ-ਕੋਟਿ ਮਾਵਾਂ-ਭੈਣਾਂ ਵਧ ਚੜ੍ਹ ਕੇ ਮੈਨੂੰ ਆਪਣਾ ਆਸ਼ੀਰਵਾਦ ਦਿੰਦੀਆਂ ਰਹੀਆਂ ਹਨ। ਪਰ ਮਾਤਾਓ-ਭੈਣੋਂ, ਅੱਜ 17 ਸਤੰਬਰ ਵਿਸ਼ਵਕਰਮਾ ਜਯੰਤੀ ‘ਤੇ ਮੈਂ ਤੁਹਾਡੇ ਤੋਂ ਕੁਝ ਮੰਗਣ ਆਇਆ ਹਾਂ, ਦੇਸ਼ ਭਰ ਦੀਆਂ ਮਾਵਾਂ-ਭੈਣਾਂ ਤੋਂ ਮੈਂ ਅੱਜ ਕੁਝ ਮੰਗਣ ਆਇਆ ਹਾਂ। ਮਾਵਾਂ-ਭੈਣਾਂ ਜ਼ਰਾ ਮੈਨੂੰ ਦੱਸੋ? ਤੁਸੀਂ ਮੈਨੂੰ ਦੇਵੋਗੇ ਕੀ ਨਹੀਂ ਦੇਵੋਗੇ? ਥੋੜ੍ਹਾ ਹੱਥ ਉੱਪਰ ਕਰਕੇ ਦੱਸੋ, ਵਾਹ! ਸਭ ਦੇ ਹੱਥ ਉੱਪਰ ਹੋ ਰਹੇ ਹਨ। ਮੈਂ ਤੁਹਾਡੇ ਤੋਂ ਇਹੀ ਮੰਗਦਾ ਹਾਂ ਕਿ ਤੁਸੀਂ ਸੰਕੋਚ ਕੀਤੇ ਬਿਨਾਂ ਇਨ੍ਹਾਂ ਕੈਂਪਾਂ ਵਿੱਚ ਜਾ ਕੇ ਜਾਂਚ ਜ਼ਰੂਰ ਕਰਵਾਓ। ਇੱਕ ਬੇਟੇ ਹੋਣ ਦੇ ਨਾਤੇ, ਇੱਕ ਭਾਈ ਹੋਣ ਦੇ ਨਾਤੇ, ਮੈਂ ਤੁਹਾਡੇ ਤੋਂ ਇੰਨਾ ਤਾਂ ਮੰਗ ਸਕਦਾ ਹਾਂ ਨਾ? ਮੇਰਾ ਇਹੀ ਤੁਹਾਨੂੰ ਕਹਿਣਾ ਹੈ, ਇਨ੍ਹਾਂ ਸਿਹਤ ਕੈਂਪਾਂ ਵਿੱਚ, ਇਨ੍ਹਾਂ ਸਾਰੀਆਂ ਜਾਂਚਾਂ ਦੇ ਲਈ ਕਿੰਨੀ ਹੀ ਮਹਿੰਗੀ ਕਿਉਂ ਨਾ ਹੋਵੇ ਜਾਂਚ, ਤੁਹਾਨੂੰ ਇੱਕ ਨਵਾਂ ਪੈਸਾ ਨਹੀਂ ਦੇਣਾ ਪਵੇਗਾ। ਕੋਈ ਫੀਸ ਨਹੀਂ ਹੋਵੇਗੀ। ਜਾਂਚ ਵੀ ਮੁਫ਼ਤ ਹੋਵੇਗੀ, ਇੰਨਾ ਹੀ ਨਹੀਂ, ਦਵਾਈ ਵੀ ਮੁਫ਼ਤ ਹੋਵੇਗੀ। ਤੁਹਾਡੀ ਉੱਤਮ ਸਿਹਤ ਨਾਲੋਂ ਸਰਕਾਰੀ ਖ਼ਜ਼ਾਨੇ ਦੀ ਜ਼ਿਆਦਾ ਕੀਮਤ ਨਹੀਂ ਹੈ, ਇਹ ਖ਼ਜ਼ਾਨਾ ਤੁਹਾਡੇ ਲਈ ਹੈ, ਮਾਵਾਂ-ਭੈਣਾਂ ਦੇ ਲਈ ਹੈ। ਅਤੇ ਅੱਗੇ ਦੇ ਇਲਾਜ ਵਿੱਚ ਆਯੁਸ਼ਮਾਨ ਕਾਰਡ ਦਾ ਸੁਰੱਖਿਆ ਕਵਚ ਤੁਹਾਡੇ ਬਹੁਤ ਕੰਮ ਆਵੇਗਾ।

ਇਹ ਅਭਿਆਨ ਅੱਜ ਤੋਂ ਸ਼ੁਰੂ ਹੋ ਕੇ 2 ਅਕਤੂਬਰ ਵਿਜੇ ਦਸ਼ਮੀ ਤੱਕ ਵਿਜੇ ਦੇ ਸੰਕਲਪ ਨਾਲ ਦੋ ਹਫਤੇ ਚੱਲਣ ਵਾਲਾ ਹੈ। ਮੈਂ ਫਿਰ ਤੋਂ ਇੱਕ ਵਾਰ ਦੇਸ਼ ਭਰ ਦੀਆਂ ਮਾਵਾਂ, ਭੈਣਾਂ, ਬੇਟੀਆਂ ਨੂੰ ਸੱਦਾ ਦੇਵਾਂਗਾ, ਤੁਸੀਂ ਹਮੇਸ਼ਾ ਆਪਣੇ ਘਰ ਪਰਿਵਾਰ ਦੀ ਚਿੰਤਾ ਵਿੱਚ ਲੱਗੀਆਂ ਰਹਿੰਦੀਆਂ ਹੋ। ਥੋੜ੍ਹਾ ਸਮਾਂ ਆਪਣੀ ਸਿਹਤ ਦੇ ਲਈ ਵੀ ਕੱਢੋ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਇਨ੍ਹਾਂ ਕੈਂਪਾਂ ਵਿੱਚ ਜਾਓ, ਲੱਖਾਂ ਕੈਂਪ ਲੱਗਣ ਵਾਲੇ ਹਨ। ਅੱਜ ਵੀ ਕੈਂਪ ਦੇ ਅੰਦਰ ਲੋਕਾਂ ਨੇ ਆਪਣੀ ਜਾਂਚ ਕਰਵਾਉਣਾ ਆਲਰੇਡੀ ਸ਼ੁਰੂ ਕਰ ਦਿੱਤੀ ਹੈ। ਆਪਣੇ ਖੇਤਰ ਦੀਆਂ ਬਾਕੀ ਮਹਿਲਾਵਾਂ ਨੂੰ ਵੀ ਤੁਸੀਂ ਇਹ ਜਾਣਕਾਰੀ ਜ਼ਰੂਰ ਪਹੁੰਚਾਓ। ਅਤੇ ਹਰ ਮਾਂ-ਭੈਣ ਨੂੰ ਕਹਿਣਾ ਕਿ ਆਪਣੇ ਮੋਦੀ ਜੀ ਧਾਰ ਆਏ ਸੀ, ਆਪਣਾ ਬੇਟਾ ਧਾਰ ਆਇਆ ਸੀ,  ਅਤੇ ਉਸਨੇ ਆ ਕੇ ਸਾਨੂੰ ਜਾਂਚ ਕਰਾਉਣ ਦੇ ਲਈ ਕਿਹਾ ਹੈ। ਸਭ ਨੂੰ ਜ਼ਰੂਰ ਦੱਸੋ। ਅਸੀਂ ਸੰਕਲਪ ਲੈਣਾ ਹੈ, ਕੋਈ ਮਾਂ ਰਹਿ ਨਾ ਜਾਵੇ, ਕੋਈ ਬੇਟੀ ਪਿੱਛੇ ਨਾ ਰਹਿ ਜਾਵੇ।

ਸਾਥੀਓ,

ਮਾਵਾਂ-ਭੈਣਾਂ-ਬੇਟੀਆਂ ਦੀ ਸਿਹਤ ਇਹ ਸਾਡੀ ਤਰਜੀਹ ਹੈ। ਗਰਭਵਤੀ ਮਹਿਲਾਵਾਂ ਅਤੇ ਬੇਟੀਆਂ ਦੇ ਸਹੀ ਪੋਸ਼ਣ ਲਈ ਵੀ ਸਾਡੀ ਸਰਕਾਰ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ। ਅੱਜ ਤੋਂ ਅਸੀਂ ਅੱਠਵੇਂ ਰਾਸ਼ਟਰੀ ਪੋਸ਼ਣ ਮਾਹ ਦੀ ਸ਼ੁਰੂਆਤ ਕਰ ਰਹੇ ਹਾਂ। ਵਿਕਸਿਤ ਹੁੰਦੇ ਭਾਰਤ ਵਿੱਚ ਅਸੀਂ ਮਾਵਾਂ ਦੀ ਮੌਤ ਦਰ ਅਤੇ ਬਾਲ ਮੌਤ ਦਰ ਨੂੰ ਵੀ ਜਿੰਨਾ ਘੱਟ ਕਰ ਸਕਦੇ ਹਾਂ, ਕਰਨਾ ਹੀ ਹੈ। ਇਸ ਉਦੇਸ਼ ਨਾਲ ਅਸੀਂ 2017 ਵਿੱਚ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਵਿੱਚ ਪਹਿਲੀ ਔਲਾਦ ਹੋਣ ‘ਤੇ 5000 ਰੁਪਏ ਅਤੇ ਦੂਸਰੀ ਬੇਟੀ ਦੇ ਜਨਮ ‘ਤੇ 6000 ਰੁਪਏ ਸਿੱਧੇ ਬੈਂਕ ਖਾਤੇ ਵਿੱਚ ਦਿੱਤੇ ਜਾਂਦੇ ਹਨ। ਹੁਣ ਤੱਕ ਸਾਢੇ ਚਾਰ ਕਰੋੜ ਗਰਭਵਤੀ ਮਾਵਾਂ ਨੂੰ ਮਾਤ੍ਰ ਵੰਦਨਾ ਯੋਜਨਾ ਦਾ ਲਾਭ ਮਿਲ ਚੁੱਕਾ ਹੈ। ਅਤੇ ਹੁਣ ਤੱਕ 19 ਹਜ਼ਾਰ ਕਰੋੜ ਰੁਪਏ ਤੋਂ ਵੱਧ, ਕੁਝ ਲੋਕਾਂ ਨੂੰ ਤਾਂ ਇਹ ਅੰਕੜਾ ਕੀ ਹੁੰਦਾ ਹੈ, ਉਹੀ ਸਮਝ ਨਹੀਂ ਆਵੇਗਾ। 19 ਹਜ਼ਾਰ ਕਰੋੜ ਰੁਪਏ ਤੋਂ ਵੱਧ ਰਕਮ ਮੇਰੀਆਂ ਮਾਵਾਂ-ਭੈਣਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਚੁੱਕੀ ਹੈ। ਅੱਜ ਵੀ ਇੱਕ ਹੀ ਕਲਿੱਕ ਨਾਲ 15 ਲੱਖ ਤੋਂ ਜ਼ਿਆਦਾ ਗਰਭਵਤੀ ਮਾਵਾਂ ਨੂੰ, ਹੁਣ ਜੋ ਮੈਂ ਇੱਥੇ ਕਲਿੱਕ ਕੀਤਾ ਨਾ, ਮਦਦ ਭੇਜ ਦਿੱਤੀ ਗਈ ਹੈ। 450 ਕਰੋੜ ਤੋਂ ਜ਼ਿਆਦਾ ਰੁਪਏ ਅੱਜ ਇਸੇ ਧਾਰ ਦੀ ਧਰਤੀ ਤੋਂ ਉਨ੍ਹਾਂ ਦੇ ਖ਼ਾਤਿਆਂ ਵਿੱਚ ਜਮ੍ਹਾਂ ਹੋ ਗਏ ਹਨ।

ਸਾਥੀਓ,

ਅੱਜ ਮੈਂ ਮੱਧ ਪ੍ਰਦੇਸ਼ ਦੀ ਧਰਤੀ ਤੋਂ ਇੱਕ ਹੋਰ ਮੁਹਿੰਮ ਦੀ ਚਰਚਾ ਕਰਨਾ ਚਾਹੁੰਦਾ ਹਾਂ। ਤੁਸੀਂ ਜਾਣਦੇ ਹੋ, ਸਾਡੇ ਆਦਿਵਾਸੀ ਇਲਾਕਿਆਂ ਵਿੱਚ ਸਿਕਲ ਸੈੱਲ ਅਨੀਮੀਆ ਇੱਕ ਬਹੁਤ ਵੱਡਾ ਸੰਕਟ ਹੁੰਦਾ ਹੈ। ਸਾਡੀ ਸਰਕਾਰ ਆਦਿਵਾਸੀ ਭਾਈ-ਭੈਣਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਰਾਸ਼ਟਰੀ ਮਿਸ਼ਨ ਚਲਾ ਰਹੀ ਹੈ। ਇਸ ਮਿਸ਼ਨ ਦੀ ਸ਼ੁਰੂਆਤ ਅਸੀਂ 2023 ਵਿੱਚ ਮੱਧ ਪ੍ਰਦੇਸ਼ ਦੇ ਸ਼ਹਡੋਲ ਤੋਂ ਹੀ ਕੀਤੀ ਸੀ। ਅਤੇ ਸ਼ਹਡੋਲ ਵਿੱਚ ਹੀ ਅਸੀਂ ਸਿਕਲ ਸੈੱਲ ਸਕ੍ਰੀਨਿੰਗ ਦਾ ਪਹਿਲਾ ਕਾਰਡ ਦਿੱਤਾ ਸੀ। ਅਤੇ ਅੱਜ ਮੱਧ ਪ੍ਰਦੇਸ਼ ਵਿੱਚ ਹੀ ਸਿਕਲ ਸੈੱਲ ਸਕ੍ਰੀਨਿੰਗ ਦਾ 1 ਕਰੋੜਵਾਂ ਕਾਰਡ ਵੰਡਿਆ ਗਿਆ ਹੈ। ਇਹ ਜੋ ਬੇਟੀ ਆਈ ਸੀ ਨਾ ਹੁਣ ਮੰਚ ‘ਤੇ ਉਸ ਨੂੰ ਜੋ ਕਾਰਡ ਦਿੱਤਾ, ਉਹ ਕਾਰਡ ਇੱਕ ਕਰੋੜਵਾਂ ਕਾਰਡ ਸੀ, ਅਤੇ ਇਹ ਮੈਂ ਮੱਧ ਪ੍ਰਦੇਸ਼ ਦੀ ਗੱਲ ਕਰ ਰਿਹਾ ਹਾਂ। ਹੁਣ ਤੱਕ ਇਸ ਅਭਿਆਨ ਦੇ ਤਹਿਤ ਪੂਰੇ ਦੇਸ਼ ਵਿੱਚ 5  ਕਰੋੜ ਤੋਂ ਜ਼ਿਆਦਾ ਲੋਕਾਂ ਦੀ ਸਕ੍ਰੀਨਿੰਗ ਹੋ ਚੁੱਕੀ ਹੈ। ਸਿਕਲ ਸੈੱਲ ਸਕ੍ਰੀਨਿੰਗ ਨਾਲ ਸਾਡੇ ਆਦਿਵਾਸੀ ਸਮਾਜ ਦੇ ਲੱਖਾਂ ਲੋਕਾਂ ਦਾ ਜੀਵਨ ਸੁਰੱਖਿਅਤ ਹੋਇਆ ਹੈ ਅਤੇ ਬਹੁਤ ਲੋਕਾਂ ਨੂੰ ਇਸ ਦਾ ਪਤਾ ਨਹੀਂ ਹੋਵੇਗਾ।

ਸਾਥੀਓ,

ਜਿਸ ਕੰਮ ਦੇ ਪਿੱਛੇ ਅਸੀਂ ਲੱਗੇ ਹੋਏ ਹਾਂ, ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਹੁਤ ਵੱਡਾ ਆਸ਼ੀਰਵਾਦ ਬਣਨ ਵਾਲਾ ਹੈ। ਜਿਨ੍ਹਾਂ ਦਾ ਹਾਲੇ ਜਨਮ ਵੀ ਨਹੀਂ ਹੋਇਆ ਹੈ ਨਾ, ਅੱਜ ਅਸੀਂ ਉਨ੍ਹਾਂ ਦੇ ਲਈ ਕੰਮ ਕਰ ਰਹੇ ਹਾਂ, ਕਿਉਂਕਿ ਅੱਜ ਜੋ ਪੀੜ੍ਹੀ ਹੈ, ਉਹ ਸਿਹਤਮੰਦ ਹੋ ਜਾਵੇਗੀ, ਤਾਂ ਭਵਿੱਖ ਵਿੱਚ ਉਨ੍ਹਾਂ ਦੀ ਔਲਾਦ ਸਿਹਤਮੰਦ ਹੋਣ ਦੀ ਗਰੰਟੀ ਬਣ ਜਾਵੇਗੀ। ਮੈਂ ਸਾਡੀਆਂ ਆਦਿਵਾਸੀ ਮਾਵਾਂ-ਭੈਣਾਂ ਨੂੰ ਖ਼ਾਸ ਤੌਰ ‘ਤੇ ਬੇਨਤੀ ਕਰਾਂਗਾ, ਤੁਸੀਂ ਸਿਕਲ ਸੈੱਲ ਅਨੀਮੀਆ ਦੀ ਜਾਂਚ ਜ਼ਰੂਰ ਕਰਵਾਓ।

ਸਾਥੀਓ,

ਮੇਰਾ ਹਮੇਸ਼ਾ ਯਤਨ ਰਿਹਾ ਹੈ ਕਿ ਮਾਵਾਂ-ਭੈਣਾਂ ਦਾ ਜੀਵਨ ਆਸਾਨ ਬਣਾਵਾਂ, ਉਨ੍ਹਾਂ ਦੀਆਂ ਮੁਸ਼ਕਿਲਾਂ ਘੱਟ ਕਰਾਂ। ਸਵੱਛ ਭਾਰਤ ਅਭਿਆਨ ਦੇ ਤਹਿਤ ਬਣੇ ਕਰੋੜਾਂ ਪਖ਼ਾਨੇ, ਉੱਜਵਲਾ ਯੋਜਨਾ ਦੇ ਜ਼ਰੀਏ ਦਿੱਤੇ ਗਏ ਕਰੋੜਾਂ ਮੁਫ਼ਤ ਗੈਸ ਕਨੈਕਸ਼ਨ, ਘਰ-ਘਰ ਪਾਣੀ ਪਹੁੰਚਾਉਣ ਦੇ ਲਈ ਜਲ ਜੀਵਨ ਮਿਸ਼ਨ, 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਦੇਣ ਦੀ ਆਯੁਸ਼ਮਾਨ ਯੋਜਨਾ, ਇਨ੍ਹਾਂ ਸਾਰੀਆਂ ਨੇ ਮਾਵਾਂ-ਭੈਣਾਂ ਦੇ ਜੀਵਨ ਦੀਆਂ ਮੁਸ਼ਕਿਲਾਂ ਘੱਟ ਕੀਤੀਆਂ ਹਨ, ਅਤੇ ਉਨ੍ਹਾਂ ਦੀ ਸਿਹਤ ਵੀ ਬਿਹਤਰ ਬਣਾਈ ਹੈ। ਅਤੇ ਜਿੱਥੇ, ਇੱਥੇ ਇੰਨੀ ਵੱਡੀ ਮਾਤਰਾ ਵਿੱਚ ਭਾਈ ਸਾਬ੍ਹ ਵੀ ਹਨ, ਉਨ੍ਹਾਂ ਦੇ ਪਰਿਵਾਰ ਵਿੱਚ ਵੀ ਮਾਂ ਹੈ, ਭੈਣ ਹੈ, ਬੇਟੀ ਹੈ। ਮੈਂ ਭਾਈਆਂ ਨੂੰ ਵੀ ਕਹਾਂਗਾ ਕਿ ਤੁਸੀਂ ਵੀ ਮੇਰਾ ਸਾਥ ਦਿਓ ਅਤੇ ਮਾਵਾਂ-ਭੈਣਾਂ-ਬੇਟੀਆਂ ਦੀ ਸਿਹਤ ਦੀ ਜਾਂਚ ਜ਼ਰੂਰ ਕਰਵਾਓ।

ਸਾਥੀਓ,

ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ, ਦੁਨੀਆਂ ਦੇ ਲੋਕ ਜਦੋਂ ਇਸ ਦੇ ਅੰਕੜੇ ਸੁਣਦੇ ਹਨ ਨਾ, ਗ਼ਰੀਬ ਕਲਿਆਣ ਅੰਨ ਯੋਜਨਾ ਦੇ, ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ, ਇੰਨੀ ਵੱਡੀ ਗਿਣਤੀ। ਮੁਫ਼ਤ ਰਾਸ਼ਨ ਦੀ ਯੋਜਨਾ ਨੇ ਕਰੋਨਾ ਦੇ ਔਖੇ ਸਮੇਂ ਵਿੱਚ ਗ਼ਰੀਬ ਮਾਂ ਦੇ ਘਰ ਦਾ ਚੁੱਲ੍ਹਾ ਬੁਝਣ ਨਹੀਂ ਦਿੱਤਾ ਸੀ ਦੋਸਤੋ। ਅੱਜ ਵੀ ਇਸ ਯੋਜਨਾ ਦੇ ਤਹਿਤ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ। ਪੀਐੱਮ ਆਵਾਸ ਯੋਜਨਾ ਦੇ ਤਹਿਤ ਵੀ ਜੋ ਕਰੋੜਾਂ ਘਰ ਦਿੱਤੇ ਗਏ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਦੇ ਹੀ ਨਾਮ ‘ਤੇ ਹਨ।

ਸਾਥੀਓ,

ਸਾਡੀ ਸਰਕਾਰ ਦਾ ਬਹੁਤ ਜ਼ੋਰ ਭੈਣਾਂ-ਬੇਟੀਆਂ ਨੂੰ ਆਰਥਿਕ ਰੂਪ ਨਾਲ ਸਸ਼ਕਤ ਕਰਨ ‘ਤੇ ਵੀ ਹੈ। ਸਾਡੀਆਂ ਕਰੋੜਾਂ ਭੈਣਾਂ ਮੁਦ੍ਰਾ ਯੋਜਨਾ ਦੇ ਜ਼ਰੀਏ ਲੋਨ ਲੈ ਕੇ ਨਵੇਂ ਵਪਾਰ ਕਰ ਰਹੀਆਂ ਹਨ, ਨਵੇਂ ਉਦਯੋਗ ਲਗਾ ਰਹੀਆਂ ਹਨ।

ਸਾਥੀਓ,

ਸਾਡੀ ਸਰਕਾਰ 3 ਕਰੋੜ ਗ੍ਰਾਮੀਣ ਭੈਣਾਂ ਨੂੰ, ਪਿੰਡ ਵਿੱਚ ਰਹਿਣ ਵਾਲੀਆਂ ਮਾਵਾਂ-ਭੈਣਾਂ ਨੂੰ, 3 ਕਰੋੜ ਭੈਣਾਂ ਨੂੰ ਲੱਖਪਤੀ ਦੀਦੀ ਬਣਾਉਣ ਦੇ ਅਭਿਆਨ ਵਿੱਚ ਜੁਟੀਆਂ ਹਨ। ਅਤੇ ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਇਸ ਅਭਿਆਨ ਵਿੱਚ ਜੋ ਸਫ਼ਲਤਾ ਮਿਲੀ ਹੈ, ਇੰਨੇ ਘੱਟ ਸਮੇਂ ਵਿੱਚ ਹੁਣ ਤੱਕ ਤਕਰੀਬਨ 2 ਕਰੋੜ ਭੈਣਾਂ ਲੱਖਪਤੀ ਦੀਦੀ ਬਣ ਵੀ ਚੁੱਕੀਆਂ ਹਨ। ਅਸੀਂ ਮਹਿਲਾਵਾਂ ਨੂੰ ਬੈਂਕ ਸਖੀ ਅਤੇ ਡ੍ਰੋਨ ਦੀਦੀ ਬਣਾ ਕੇ ਉਨ੍ਹਾਂ ਨੂੰ ਗ੍ਰਾਮੀਣ ਅਰਥਵਿਵਸਥਾ ਦੇ ਕੇਂਦਰ ਵਿੱਚ ਲਿਆ ਰਹੇ ਹਾਂ। ਸੈਲਫ ਹੈਲਪ ਗਰੁੱਪਸ ਦੇ ਜ਼ਰੀਏ ਮਹਿਲਾਵਾਂ ਨਵੀਂ ਕ੍ਰਾਂਤੀ ਕਰ ਰਹੀਆਂ ਹਨ।

ਭਾਈਓ-ਭੈਣੋ,

ਪਿਛਲੇ 11 ਸਾਲਾਂ ਵਿੱਚ ਗ਼ਰੀਬ ਕਲਿਆਣ, ਗ਼ਰੀਬ ਦੀ ਸੇਵਾ, ਉਨ੍ਹਾਂ ਦੇ ਜੀਵਨ ਵਿੱਚ ਬਿਹਤਰੀ, ਇਹ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਰਹੀ ਹੈ। ਸਾਡਾ ਮੰਨਣਾ ਹੈ, ਦੇਸ਼ ਉਦੋਂ ਅੱਗੇ ਵਧੇਗਾ, ਜਦੋਂ ਦੇਸ਼ ਦਾ ਗ਼ਰੀਬ ਗ਼ਰੀਬੀ ਤੋਂ ਬਾਹਰ ਨਿਕਲ ਕੇ ਤੇਜ਼ ਗਤੀ ਨਾਲ ਅੱਗੇ ਵਧੇਗਾ। ਅਤੇ ਅਸੀਂ ਦੇਖਿਆ ਹੈ, ਗ਼ਰੀਬ ਦੀ ਸੇਵਾ ਕਦੇ ਬੇਕਾਰ ਨਹੀਂ ਜਾਂਦੀ ਹੈ। ਗ਼ਰੀਬ ਨੂੰ ਬਸ ਥੋੜ੍ਹਾ ਜਿਹਾ ਸਹਾਰਾ ਮਿਲ ਜਾਵੇ, ਥੋੜ੍ਹੀ ਮਦਦ ਮਿਲ ਜਾਵੇ, ਉਹ ਆਪਣੀ ਮਿਹਨਤ ਨਾਲ ਸਮੁੰਦਰ ਨੂੰ ਪਾਰ ਕਰਨ ਦੀ ਹਿੰਮਤ ਵੀ ਰੱਖਦਾ ਹੈ। ਗ਼ਰੀਬ ਦੇ ਇਨ੍ਹਾਂ ਜਜ਼ਬਾਤ ਨੂੰ, ਉਸਦੀਆਂ ਭਾਵਨਾਵਾਂ ਨੂੰ ਮੈਂ ਮਹਿਸੂਸ ਕੀਤਾ ਹੈ। ਇਸ ਲਈ ਗ਼ਰੀਬ ਦਾ ਦੁੱਖ ਮੇਰਾ ਆਪਣਾ ਦੁੱਖ ਹੈ। ਗ਼ਰੀਬ ਦੀ ਸੇਵਾ ਹੀ ਮੇਰੇ ਜੀਵਨ ਦਾ ਸਭ ਤੋਂ ਵੱਡਾ ਉਦੇਸ਼ ਹੈ। ਇਸ ਲਈ ਮੇਰੀ ਸਰਕਾਰ ਗ਼ਰੀਬ ਨੂੰ ਕੇਂਦਰ ਵਿੱਚ ਰੱਖ ਕੇ ਨਿਰੰਤਰ ਯੋਜਨਾਵਾਂ ਬਣਾ ਰਹੀ ਹੈ, ਉਨ੍ਹਾਂ ‘ਤੇ ਕੰਮ ਕਰ ਰਹੀ ਹੈ।

ਸਾਥੀਓ,

ਲਗਾਤਾਰਤਾ ਨਾਲ, ਸਮਰਪਣ ਭਾਵਨਾ ਨਾਲ ਅਤੇ ਪਵਿੱਤਰ ਮਨ ਨਾਲ ਇਹ ਕੰਮ ਕਰਨ ਦੇ ਕਾਰਨ ਸਾਡੀਆਂ ਨੀਤੀਆਂ ਦਾ ਨਤੀਜਾ ਅੱਜ ਦੁਨੀਆਂ ਦੇ ਸਾਹਮਣੇ ਹੈ। ਇੱਥੇ ਬੈਠੇ ਹੋਏ ਹਰ ਵਿਅਕਤੀ ਨੂੰ ਮਾਣ ਹੋਵੇਗਾ ਕਿ ਪਿਛਲੇ 11 ਸਾਲ ਤੋਂ ਲਗਾਤਾਰ ਕੋਸ਼ਿਸ਼ਾਂ ਦੇ ਕਾਰਨ, ਮਿਹਨਤ ਦੇ ਕਾਰਨ ਅੱਜ ਦੇਸ਼ ਦੇ 25 ਕਰੋੜ ਲੋਕ ਗ਼ਰੀਬੀ ਦੇ ਜੀਵਨ ਤੋਂ ਬਾਹਰ ਆ ਰਹੇ ਹਨ। ਸਾਡੇ ਪੂਰੇ ਸਮਾਜ ਨੂੰ ਇੱਕ ਨਵਾਂ ਆਤਮ-ਵਿਸ਼ਵਾਸ ਮਿਲਿਆ ਹੈ।

ਸਾਥੀਓ,

ਸਾਡੀ ਸਰਕਾਰ ਦੇ ਇਹ ਸਾਰੇ ਯਤਨ ਸਿਰਫ ਯੋਜਨਾਵਾਂ ਨਹੀਂ ਹਨ, ਇਹ ਗ਼ਰੀਬ ਮਾਂ-ਭੈਣ-ਬੇਟੀ ਦੀਆਂ ਜ਼ਿੰਦਗੀਆਂ, ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲਣ ਵਾਲੀ ਮੋਦੀ ਦੀ ਗਰੰਟੀ ਹਨ। ਗ਼ਰੀਬ ਦੇ ਚਿਹਰੇ ‘ਤੇ ਮੁਸਕਾਨ ਲਿਆਉਣਾ, ਮਾਵਾਂ-ਭੈਣਾਂ ਦੇ ਮਾਣ ਨੂੰ ਸੁਰੱਖਿਅਤ ਕਰਨਾ, ਇਹ ਮੇਰੀ ਪੂਜਾ ਹੈ, ਇਹੀ ਮੇਰਾ ਪ੍ਰਣ ਹੈ।

ਸਾਥੀਓ,

ਮੱਧ ਪ੍ਰਦੇਸ਼ ਵਿੱਚ ਮਾਹੇਸ਼ਵਰੀ ਕੱਪੜਿਆਂ ਦੀ ਪੁਰਾਣੀ ਪਰੰਪਰਾ ਰਹੀ ਹੈ। ਦੇਵੀ ਅਹਿਲਿਆਬਾਈ ਹੋਲਕਰ ਨੇ ਮਾਹੇਸ਼ਵਰੀ ਸਾੜ੍ਹੀ ਨੂੰ ਨਵਾਂ ਵਿਸਤਾਰ ਦਿੱਤਾ ਸੀ। ਕੁਝ ਹੀ ਸਮੇਂ ਪਹਿਲਾਂ, ਅਸੀਂ ਅਹਿਲਿਆਬਾਈ ਹੋਲਕਰ ਜੀ ਦੀ 300ਵੀਂ ਜਯੰਤੀ ਮਨਾਈ ਹੈ। ਹੁਣ ਧਾਰ ਵਿੱਚ ਪੀਐੱਮ ਮਿੱਤਰ ਪਾਰਕ ਦੇ ਜ਼ਰੀਏ, ਇੱਕ ਤਰ੍ਹਾਂ ਨਾਲ ਅਸੀਂ ਦੇਵੀ ਅਹਿਲਿਆਬਾਈ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਾਂ। ਪੀਐੱਮ ਮਿੱਤਰ ਪਾਰਕ ਵਿੱਚ ਬੁਣਾਈ ਦੇ ਲਈ ਜ਼ਰੂਰੀ ਸਮਾਨ, ਜਿਵੇਂ ਕਪਾਹ ਅਤੇ ਰੇਸ਼ਮ ਆਸਾਨੀ ਨਾਲ ਉਪਲਬਧ ਹੋਵੇਗਾ। ਕੁਆਲਿਟੀ ਚੈੱਕ ਆਸਾਨ ਹੋਵੇਗੀ। ਮਾਰਕਿਟ ਤੱਕ ਪਹੁੰਚ ਵਧੇਗੀ। ਇੱਥੇ ਸਪਿਨਿੰਗ ਹੋਵੇਗੀ, ਇੱਥੇ ਹੀ ਡਿਜ਼ਾਇਨਿੰਗ ਹੋਵੇਗੀ, ਇੱਥੇ ਹੀ ਪ੍ਰੋਸੈਸਿੰਗ ਹੋਵੇਗੀ ਅਤੇ ਇੱਥੋਂ ਹੀ ਨਿਰਯਾਤ ਹੋਵੇਗਾ। ਯਾਨੀ ਦੁਨੀਆਂ ਦੇ ਬਜ਼ਾਰ ਵਿੱਚ ਮੇਰਾ ਧਾਰ ਵੀ ਚਮਕਣ ਵਾਲਾ ਹੈ। ਯਾਨੀ ਹੁਣ ਕੱਪੜਾ ਉਦਯੋਗ ਦੀ ਪੂਰੀ ਵੈਲਿਊ ਚੇਨ ਇੱਕ ਹੀ ਜਗ੍ਹਾ ‘ਤੇ ਉਪਲਬਧ ਹੋਵੇਗੀ। ਟੈਕਸਟਾਈਲ ਇੰਡਸਟਰੀ ਦੇ ਲਈ ਸਾਡੀ ਸਰਕਾਰ ਜਿਸ 5ਐੱਫ ਵਿਜ਼ਨ ‘ਤੇ ਕੰਮ ਕਰ ਰਹੀ ਹੈ, 5F, ਪਹਿਲਾ ਹੈ, farm, ਦੂਸਰਾ ਹੈ fibre, ਤੀਸਰਾ ਹੈ factory, ਚੌਥਾ ਹੈ fashion, ਅਤੇ ਇਸ ਲਈ farm ਤੋਂ fibre, fibre ਤੋਂ factory, factory ਤੋਂ fashion ਅਤੇ fashion ਤੋਂ foreign, ਇਹ foreign ਤੱਕ ਦਾ ਸਫ਼ਰ ਜਲਦੀ ਹੋਰ ਅਸਾਨੀ ਨਾਲ ਪੂਰਾ ਹੋਵੇਗਾ।

ਸਾਥੀਓ,

ਮੈਨੂੰ ਦੱਸਿਆ ਗਿਆ ਹੈ ਕਿ ਧਾਰ ਦੇ ਇਸ ਪੀਐੱਮ ਮਿੱਤਰ ਪਾਰਕ ਵਿੱਚ ਕਰੀਬ 1300 ਏਕੜ ਜ਼ਮੀਨ, 80 ਤੋਂ ਜ਼ਿਆਦਾ ਯੂਨਿਟਸ ਨੂੰ ਅਲਾਟ ਵੀ ਕਰ ਦਿੱਤਾ ਗਿਆ ਹੈ। ਯਾਨੀ ਇੱਥੇ ਜ਼ਰੂਰੀ ਇਨਫ੍ਰਾਸਟ੍ਰਕਚਰ ਦਾ ਕੰਮ ਅਤੇ ਫੈਕਟਰੀ ਬਣਾਉਣ ਦਾ ਕੰਮ, ਦੋਵੇਂ ਇੱਕੋ ਨਾਲ ਚੱਲਣਗੇ। ਇਸ ਪਾਰਕ ਵਿੱਚ ਰੁਜ਼ਗਾਰ ਦੇ 3 ਲੱਖ ਨਵੇਂ ਮੌਕੇ ਵੀ ਬਣਨਗੇ। ਅਤੇ ਇੱਕ ਵੱਡਾ ਪ੍ਰਭਾਵ ਪਵੇਗਾ, logistic cost ‘ਤੇ, ਪੀਐੱਮ ਮਿੱਤਰ ਪਾਰਕ ਨਾਲ ਸਮਾਨ ਇੱਧਰ ਤੋਂ ਉੱਧਰ ਲੈ ਜਾਣ ਦੀ ਲਾਗਤ ਘੱਟ ਹੋਵੇਗੀ, Manufacturing ਦੀ ਲਾਗਤ ਘੱਟ ਹੋਵੇਗੀ, ਸਾਡੇ products ਸਸਤੇ ਬਣਨਗੇ, ਅਤੇ ਦੁਨੀਆਂ ਵਿੱਚ ਹੋਰ ਜ਼ਿਆਦਾ competitive ਹੋਣਗੇ। ਇਸ ਲਈ ਮੈਂ ਐੱਮਪੀ ਦੇ ਲੋਕਾਂ ਨੂੰ, ਖ਼ਾਸ ਤੌਰ ‘ਤੇ ਮੇਰੇ ਕਿਸਾਨ ਭਾਈਆਂ-ਭੈਣਾਂ ਨੂੰ ਅਤੇ ਮੇਰੇ ਨੌਜਵਾਨ ਗੱਭਰੂ-ਮੁਟਿਆਰਾਂ ਨੂੰ ਪੀਐੱਮ ਮਿੱਤਰ ਪਾਰਕ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਸਾਡੀ ਸਰਕਾਰ ਦੇਸ਼ ਵਿੱਚ ਅਜਿਹੇ 6 ਹੋਰ ਪੀਐੱਮ ਮਿੱਤਰ ਪਾਰਕ ਬਣਾਉਣ ਜਾ ਰਹੀ ਹੈ।

ਸਾਥੀਓ,

ਅੱਜ ਦੇਸ਼ ਭਰ ਵਿੱਚ ਵਿਸ਼ਵਕਰਮਾ ਪੂਜਾ ਦਾ ਉਤਸਵ ਵੀ ਮਨਾਇਆ ਜਾ ਰਿਹਾ ਹੈ। ਨਾਲ ਹੀ ਇਹ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਸਫ਼ਲਤਾ ਦਾ ਉਤਸਵ ਮਨਾਉਣ ਦਾ ਵੀ ਸਮਾਂ ਹੈ। ਮੈਂ ਦੇਸ਼ ਭਰ ਦੇ ਆਪਣੇ ਵਿਸ਼ਵਕਰਮਾ ਭਾਈਆਂ-ਭੈਣਾਂ, ਜਿਨ੍ਹਾਂ ਵਿੱਚ ਤਰਖਾਣ ਹੈ, ਲੁਹਾਰ ਹੈ, ਸੁਨਿਆਰ ਹੈ, ਘੁਮਿਆਰ ਹੈ, ਰਾਜ ਮਿਸਤਰੀ ਹੈ, ਕਸੇਰਾ-ਤਾਂਬਾ ਮਿਸਤਰੀ, ਕਾਂਸ਼ੀਕਾਰ, ਹੱਥ ਦੇ ਹੁਨਰ ਨਾਲ ਕਮਾਲ ਕਰਨ ਵਾਲੇ ਅਜਿਹੇ ਅਨੇਕ ਲੋਕ ਸ਼ਾਮਿਲ ਹਨ, ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਵਧਾਈ ਦੇਣਾ ਚਾਹੁੰਦਾ ਹਾਂ। ਇਹ ਤੁਸੀਂ ਹੀ ਹੋ ਜੋ ਮੇਕ ਇਨ ਇੰਡੀਆ ਦੀ ਵੱਡੀ ਤਾਕਤ ਹੋ। ਤੁਹਾਡੇ ਬਣਾਏ ਉਤਪਾਦ, ਤੁਹਾਡੀ ਕਲਾ ਨਾਲ ਹੀ ਪਿੰਡ ਹੋਵੇ ਜਾਂ ਸ਼ਹਿਰ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ। ਮੈਨੂੰ ਇਹ ਸੰਤੁਸ਼ਟੀ ਹੈ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਨੇ ਇੰਨੇ ਘੱਟ ਸਮੇਂ ਵਿੱਚ 30 ਲੱਖ ਤੋਂ ਜ਼ਿਆਦਾ ਕਾਰੀਗਰਾਂ ਤੇ ਸ਼ਿਲਪਕਾਰਾਂ ਦੀ ਮਦਦ ਕੀਤੀ ਹੈ। ਇਸ ਯੋਜਨਾ ਨਾਲ ਉਨ੍ਹਾਂ ਨੂੰ ਸਕਿੱਲ ਟ੍ਰੇਨਿੰਗ ਮਿਲੀ, ਉਨ੍ਹਾਂ ਨੂੰ ਡਿਜੀਟਲ ਮਾਰਕੀਟਿੰਗ ਅਤੇ ਮੌਡਰਨ ਟੂਲਸ ਨਾਲ ਜੋੜਿਆ ਗਿਆ। 6 ਲੱਖ ਤੋਂ ਜ਼ਿਆਦਾ ਵਿਸ਼ਵਕਰਮਾ ਸਾਥੀਆਂ ਨੂੰ ਨਵੇਂ ਉਪਕਰਣ ਦਿੱਤੇ ਗਏ। ਹੁਣ ਤੱਕ 4000 ਕਰੋੜ ਤੋਂ ਵੱਧ ਦਾ ਲੋਨ ਵਿਸ਼ਵਕਰਮਾ ਭਾਈਆਂ-ਭੈਣਾਂ ਤੱਕ ਪਹੁੰਚ ਚੁੱਕਿਆ ਹੈ।

ਸਾਥੀਓ,

ਪੀਐੱਮ ਵਿਸ਼ਵਕਰਮਾ ਯੋਜਨਾ ਦਾ ਸਭ ਤੋਂ ਵੱਡਾ ਲਾਭ ਸਮਾਜ ਦੇ ਉਸ ਤਬਕੇ ਨੂੰ ਹੋਇਆ ਹੈ, ਜਿਨ੍ਹਾਂ ਨੂੰ ਦਹਾਕਿਆਂ ਤੱਕ ਅਣਗੌਲਿਆ ਕੀਤਾ ਗਿਆ ਸੀ। ਸਾਡੇ ਗ਼ਰੀਬ ਵਿਸ਼ਵਕਰਮਾ ਭਾਈਆਂ-ਭੈਣਾਂ ਦੇ ਕੋਲ ਹੁਨਰ ਤਾਂ ਸੀ, ਪਰ ਪਿਛਲੀਆਂ ਸਰਕਾਰਾਂ ਦੇ ਕੋਲ ਉਨ੍ਹਾਂ ਦੇ ਹੁਨਰ ਨੂੰ ਅੱਗੇ ਵਧਾਉਣ ਦਾ ਕੋਈ ਪਲੈਨ ਨਹੀਂ ਸੀ, ਉਨ੍ਹਾਂ ਦਾ ਜੀਵਨ ਬਿਹਤਰ ਬਣਾਉਣ ਦੀ ਕੋਈ ਯੋਜਨਾ ਨਹੀਂ ਸੀ। ਅਸੀਂ ਉਨ੍ਹਾਂ ਦੀ ਪ੍ਰਤਿਭਾ ਨੂੰ ਉਨਾਂ ਦੀ ਤਰੱਕੀ ਦਾ ਮਾਧਿਅਮ ਬਣਾਉਣ ਦੇ ਰਸਤੇ ਖੋਲ੍ਹੇ। ਇਸ ਲਈ ਹੀ ਤਾਂ ਮੈਂ ਕਹਿੰਦਾ ਹਾਂ - ਜੋ ਪਿਛੜਾ ਹੈ, ਉਹ ਸਾਡੀ ਤਰਜੀਹ ਹੈ।

ਸਾਥੀਓ,

ਸਾਡਾ ਧਾਰ ਸਤਿਕਾਰਯੋਗ ਕੁਸ਼ਾਭਾਊ ਠਾਕਰੇ ਦੀ ਜਨਮਭੂਮੀ ਵੀ ਹੈ। ਉਨ੍ਹਾਂ ਨੇ ਰਾਸ਼ਟਰ ਪ੍ਰਥਮ ਦੀ ਭਾਵਨਾ ਨਾਲ ਆਪਣਾ ਪੂਰਾ ਜੀਵਨ ਸਮਾਜ ਨੂੰ ਸਮਰਪਿਤ ਕਰ ਦਿੱਤਾ ਸੀ। ਮੈਂ ਅੱਜ ਉਨ੍ਹਾਂ ਨੂੰ ਆਪਣੀ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ। ਰਾਸ਼ਟਰ ਪ੍ਰਥਮ ਦੀ ਇਹ ਭਾਵਨਾ, ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦੀ ਪ੍ਰੇਰਨਾ ਹੈ।

ਸਾਥੀਓ,

ਇਹ ਸਮਾਂ ਤਿਉਹਾਰਾਂ ਦਾ ਸਮਾਂ ਹੈ, ਅਤੇ ਇਸ ਸਮੇਂ ਤੁਸੀਂ ਸਵਦੇਸ਼ੀ ਦਾ ਮੰਤਰ ਵੀ ਲਗਾਤਾਰ ਦੁਹਰਾਉਣਾ ਹੈ, ਤੁਹਾਡੇ ਜੀਵਨ ਵਿੱਚ ਉਤਾਰਨਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ, 140 ਕਰੋੜ ਦੇਸ਼ਵਾਸੀਆਂ ਨੂੰ ਮੇਰੀ ਬੇਨਤੀ ਹੈ, ਤੁਸੀਂ ਜੋ ਵੀ ਖ਼ਰੀਦੋਂ, ਉਹ ਦੇਸ਼ ਵਿੱਚ ਹੀ ਬਣਿਆ ਹੋਣਾ ਚਾਹੀਦਾ ਹੈ। ਤੁਸੀਂ ਜੋ ਵੀ ਖ਼ਰੀਦੋ, ਉਸ ਵਿੱਚ ਪਸੀਨਾ ਕਿਸੇ ਨਾ ਕਿਸੇ ਹਿੰਦੁਸਤਾਨੀ ਦਾ ਹੋਣਾ ਚਾਹੀਦਾ ਹੈ। ਤੁਸੀਂ ਜੋ ਵੀ ਖ਼ਰੀਦੋ, ਉਸ ਵਿੱਚ ਮਿੱਟੀ ਦੀ ਮਹਿਕ ਮੇਰੇ ਹਿੰਦੁਸਤਾਨ ਦੀ ਮਿੱਟੀ ਦੀ ਮਹਿਕ ਹੋਣੀ ਚਾਹੀਦੀ ਹੈ। ਅਤੇ ਮੈਂ ਮੇਰੇ ਵਪਾਰੀ ਭਾਈਆਂ ਨੂੰ ਅੱਜ ਬੇਨਤੀ ਨਾਲ ਕਹਿਣਾ ਚਾਹੁੰਦਾ ਹਾਂ, ਤੁਸੀਂ ਵੀ ਦੇਸ਼ ਦੇ ਲਈ ਮੇਰੀ ਮਦਦ ਕਰੋ, ਦੇਸ਼ ਦੇ ਲਈ ਮੇਰਾ ਸਾਥ ਦਿਓ, ਅਤੇ ਮੈਂ ਮਦਦ ਦੇਸ਼ ਦੇ ਲਈ ਚਾਹੁੰਦਾ ਹਾਂ ਤੁਹਾਡੇ ਤੋਂ, ਕਿਉਂਕਿ ਮੈਂ 2047 ਤੱਕ ਵਿਕਸਿਤ ਭਾਰਤ ਬਣਾ ਕੇ ਰਹਿਣਾ ਹੈ। ਅਤੇ ਉਸਦਾ ਰਸਤਾ ਆਤਮ-ਨਿਰਭਰ ਭਾਰਤ ਤੋਂ ਹੋ ਕੇ ਜਾਂਦਾ ਹੈ, ਅਤੇ ਇਸ ਲਈ ਮੇਰੇ ਸਾਰੇ ਛੋਟੇ-ਮੋਟੇ ਸਾਰੇ ਵਪਾਰੀ ਭਾਈਓ-ਭੈਣੋ, ਤੁਸੀਂ ਜੋ ਵੀ ਵੇਚੋਂ, ਉਹ ਸਾਡੇ ਦੇਸ਼ ਵਿੱਚ ਬਣਿਆ ਹੋਇਆ ਹੀ ਹੋਣਾ ਚਾਹੀਦਾ ਹੈ। ਮਹਾਤਮਾ ਗਾਂਧੀ ਨੇ ਸਵਦੇਸ਼ੀ ਨੂੰ ਆਜ਼ਾਦੀ ਦਾ ਮਾਧਿਅਮ ਬਣਾਇਆ ਸੀ। ਹੁਣ ਅਸੀਂ ਸਵਦੇਸ਼ੀ ਨੂੰ ਵਿਕਸਿਤ ਭਾਰਤ ਦੀ ਨੀਂਹ ਬਣਾਉਣਾ ਹੈ। ਅਤੇ ਇਹ ਕੰਮ ਕਿਵੇਂ ਹੋਵੇਗਾ? ਇਹ ਉਦੋਂ ਹੋਵੇਗਾ, ਜਦੋਂ ਅਸੀਂ ਆਪਣੇ ਦੇਸ਼ ਵਿੱਚ ਬਣੀ ਹੋਈ ਹਰ ਚੀਜ਼ ‘ਤੇ ਮਾਣ ਕਰਾਂਗੇ। ਅਸੀਂ ਛੋਟੀ ਤੋਂ ਛੋਟੀ ਚੀਜ਼ ਵੀ ਖ਼ਰੀਦੀਏ, ਅਸੀਂ ਬੱਚਿਆਂ ਦੇ ਲਈ ਖਿਡੌਣੇ ਖ਼ਰੀਦੀਏ, ਦਿਵਾਲੀ ਦੀਆਂ ਮੂਰਤੀਆਂ ਖ਼ਰੀਦੀਏ, ਘਰ ਨੂੰ ਸਜਾਉਣ ਲਈ ਸਮਾਨ ਖ਼ਰੀਦੀਏ, ਜਾਂ ਮੋਬਾਇਲ, ਟੀਵੀ, ਫਰਿੱਜ ਜਿਹੀ ਕੋਈ ਵੀ ਵੱਡੀ ਚੀਜ਼ ਖ਼ਰੀਦੀਏ, ਸਾਨੂੰ ਸਭ ਤੋਂ ਪਹਿਲਾਂ ਦੇਖਣਾ ਚਾਹੀਦਾ ਹੈ ਕਿ ਕੀ ਇਹ ਸਾਡੇ ਦੇਸ਼ ਵਿੱਚ ਬਣੀ ਹੈ? ਇਸ ਵਿੱਚ ਮੇਰੇ ਦੇਸ਼ਵਾਸੀਆਂ ਦੇ ਪਸੀਨੇ ਦੀ ਖ਼ੁਸ਼ਬੂ ਹੈ ਕਿ ਨਹੀਂ ਹੈ, ਕਿਉਂਕਿ, ਜਦੋਂ ਅਸੀਂ ਸਵਦੇਸ਼ੀ ਖ਼ਰੀਦਦੇ ਹਾਂ, ਤਾਂ ਸਾਡਾ ਪੈਸਾ ਦੇਸ਼ ਵਿੱਚ ਹੀ ਰਹਿੰਦਾ ਹੈ। ਸਾਡਾ ਪੈਸਾ ਵਿਦੇਸ਼ ਜਾਣ ਤੋਂ ਬਚਦਾ ਹੈ। ਇਹੀ ਪੈਸਾ ਫਿਰ ਤੋਂ ਦੇਸ਼ ਦੇ ਵਿਕਾਸ ਵਿੱਚ ਕੰਮ ਆਉਂਦਾ ਹੈ। ਉਸ ਪੈਸੇ ਨਾਲ ਸੜਕਾਂ ਬਣਦੀਆਂ ਹਨ, ਪਿੰਡਾਂ ਦੇ ਸਕੂਲ ਬਣਦੇ ਹਨ, ਗ਼ਰੀਬ ਵਿਧਵਾ ਮਾਵਾਂ ਨੂੰ ਮਦਦ ਮਿਲਦੀ ਹੈ, ਤਰਜੀਹੀ ਸਿਹਤ ਕੇਂਦਰ ਬਣਦੇ ਹਨ, ਉਹੀ ਪੈਸਾ ਗ਼ਰੀਬ ਕਲਿਆਣ ਦੀਆਂ ਯੋਜਨਾਵਾਂ ਦੇ ਕੰਮ ਆਉਂਦਾ ਹੈ, ਤੁਹਾਡੇ ਤੱਕ ਪਹੁੰਚਦਾ ਹੈ। ਮੇਰੇ ਮੱਧ ਵਰਗ ਦੇ ਭਾਈਆਂ-ਭੈਣਾਂ ਦੇ ਜੋ ਸੁਪਨੇ ਹਨ, ਮੇਰੇ ਮੱਧ ਵਰਗੀ ਨੌਜਵਾਨਾਂ ਦੇ ਜੋ ਸੁਪਨੇ ਹਨ, ਉਨ੍ਹਾਂ ਸੁਪਨਿਆਂ ਨੂੰ ਬਹੁਤ ਪੂਰਾ ਕਰਨ ਦੇ ਲਈ ਤਾਂ ਬਹੁਤ ਧਨ ਦੀ ਜ਼ਰੂਰਤ ਹੈ। ਅਤੇ ਇਹ ਅਸੀਂ ਇਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਕਰਕੇ, ਪੂਰਾ ਕਰ ਸਕਦੇ ਹਾਂ। ਸਾਡੀਆਂ ਜ਼ਰੂਰਤ ਦੀਆਂ ਚੀਜ਼ਾਂ ਜਦੋਂ ਦੇਸ਼ ਵਿੱਚ ਬਣਦੀਆਂ ਹਨ, ਤਾਂ ਉਸ ਨਾਲ ਜੋ ਰੁਜ਼ਗਾਰ ਪੈਦਾ ਹੁੰਦਾ ਹੈ, ਉਹ ਵੀ ਸਾਡੇ ਦੇਸ਼ਵਾਸੀਆਂ ਨੂੰ ਹੀ ਮਿਲਦਾ ਹੈ।

ਇਸ ਲਈ, ਹੁਣ ਜਦੋਂ 22 ਸਤੰਬਰ ਤੋਂ ਨਵਰਾਤਰੀ ਦੇ ਪਹਿਲੇ ਦਿਨ ਤੋਂ ਜੀਐੱਸਟੀ ਦੀਆਂ ਘੱਟ ਦਰਾਂ ਵੀ ਲਾਗੂ ਹੋਣ ਜਾ ਰਹੀਆਂ ਹਨ, ਤਾਂ ਅਸੀਂ ਸਵਦੇਸ਼ੀ ਚੀਜ਼ਾਂ ਹੀ ਖ਼ਰੀਦ ਕੇ ਇਸ ਦਾ ਫਾਇਦਾ ਚੁੱਕਣਾ ਹੈ। ਅਸੀਂ ਇੱਕ ਮੰਤਰ ਯਾਦ ਰੱਖਣਾ ਹੈ, ਅਤੇ ਮੈਂ ਤਾਂ ਚਾਹੁੰਦਾ ਹਾਂ ਹਰ ਦੁਕਾਨ ‘ਤੇ ਲਿਖਿਆ ਰਹਿਣਾ ਚਾਹੀਦਾ ਹੈ, ਮੈਂ ਤਾਂ ਸੂਬਾ ਸਰਕਾਰ ਨੂੰ ਵੀ ਕਹਾਂਗਾ, ਅਭਿਆਨ ਚਲਾਓ, ਹਰ ਦੁਕਾਨ ‘ਤੇ ਬੋਰਡ ਹੋਣਾ ਚਾਹੀਦਾ ਹੈ, ਮਾਣ ਨਾਲ ਕਹੋ - ਇਹ ਸਵਦੇਸ਼ੀ ਹੈ! ਮੇਰੇ ਨਾਲ ਬੋਲੋਂਗੇ?, ਤੁਸੀਂ ਸਾਰੇ ਮੇਰੇ ਨਾਲ ਬੋਲੋਂਗੇ? ਮੈਂ ਕਹਾਂਗਾ ਮਾਣ ਨਾਲ ਕਹੋ, ਤੁਸੀਂ ਕਹੋਂਗੇ, ਇਹ ਸਵਦੇਸ਼ੀ ਹੈ। ਮਾਣ ਨਾਲ ਕਹੋ - ਇਹ ਸਵਦੇਸ਼ੀ ਹੈ, ਮਾਣ ਨਾਲ ਕਹੋ - ਇਹ ਸਵਦੇਸ਼ੀ ਹੈ, ਮਾਣ ਨਾਲ ਕਹੋ - ਇਹ ਸਵਦੇਸ਼ੀ ਹੈ, ਮਾਣ ਨਾਲ ਕਹੋ - ਇਹ ਸਵਦੇਸ਼ੀ ਹੈ, ਮਾਣ ਨਾਲ ਕਹੋ - ਇਹ ਸਵਦੇਸ਼ੀ ਹੈ।

ਸਾਥੀਓ,

ਇਸੇ ਭਾਵਨਾ ਦੇ ਨਾਲ, ਤੁਹਾਨੂੰ ਫਿਰ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਮੈਂ, ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਬੋਲੋ - ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਬਹੁਤ-ਬਹੁਤ ਧੰਨਵਾਦ। 

****

ਐੱਮਜੇਪੀਐੱਸ/ ਐੱਸਟੀ/ ਆਰਕੇ


(Release ID: 2167930)