ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਦਰਾਂਗ ਵਿੱਚ ਲਗਭਗ 6,500 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ


ਭਾਰਤ ਹੁਣ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਹੈ ਅਤੇ ਅਸਾਮ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਰਾਜਾਂ ਵਿੱਚੋਂ ਇੱਕ ਵਜੋਂ ਉੱਭਰਿਆ ਹੈ: ਪ੍ਰਧਾਨ ਮੰਤਰੀ

ਅੱਜ, ਪੂਰਾ ਦੇਸ਼ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਏਕਤਾ ਵਿੱਚ ਅੱਗੇ ਵਧ ਰਿਹਾ ਹੈ; ਖਾਸ ਤੌਰ ‘ਤੇ ਸਾਡੇ ਨੌਜਵਾਨ ਲਈ, ਵਿਕਸਿਤ ਭਾਰਤ ਇੱਕ ਸੁਪਨਾ ਵੀ ਹੈ ਅਤੇ ਇੱਕ ਸੰਕਲਪ ਵੀ। ਇਸ ਸੰਕਲਪ ਨੂੰ ਪੂਰਾ ਕਰਨ ਵਿੱਚ ਉੱਤਰ-ਪੂਰਬ ਦੀ ਮਹੱਤਵਪੂਰਨ ਭੂਮਿਕਾ ਹੈ: ਪ੍ਰਧਾਨ ਮੰਤਰੀ

21ਵੀਂ ਸਦੀ ਦੇ ਪੱਚੀ ਵਰ੍ਹੇ ਬੀਤ ਚੁੱਕੇ ਹਨ ਅਤੇ ਇਸ ਸਦੀ ਦਾ ਅਗਲਾ ਅਧਿਆਏ ਪੂਰਬ ਅਤੇ ਉੱਤਰ ਪੂਰਬ ਦਾ ਹੈ: ਪ੍ਰਧਾਨ ਮੰਤਰੀ

ਕਿਸੇ ਵੀ ਖੇਤਰ ਵਿੱਚ ਤੇਜ਼ ਵਿਕਾਸ ਲਈ ਮਜ਼ਬੂਤ ​​ਸੰਪਰਕ ਦੀ ਜ਼ਰੂਰਤ ਹੁੰਦੀ ਹੈ, ਇਸੇ ਲਈ ਸਾਡੀ ਸਰਕਾਰ ਨੇ ਉੱਤਰ-ਪੂਰਬ ਵਿੱਚ ਸੰਪਰਕ ਵਧਾਉਣ 'ਤੇ ਜ਼ੋਰ ਦਿੱਤਾ ਹੈ: ਪ੍ਰਧਾਨ ਮੰਤਰੀ

ਅਸੀਂ ਏਮਸ ਅਤੇ ਮੈਡੀਕਲ ਕਾਲਜਾਂ ਦੇ ਨੈੱਟਵਰਕ ਨੂੰ ਦੇਸ਼ ਦੇ ਹਰ ਕੋਨੇ ਤੱਕ ਫੈਲਾਇਆ ਹੈ, ਖਾਸ ਤੌਰ ‘ਤੇ ਅਸਾਮ ਵਿੱਚ, ਸਮਰਪਿਤ ਕੈਂਸਰ ਹਸਪਤਾਲ ਵੀ ਸਥਾਪਿਤ ਕੀਤੇ ਗਏ ਹਨ: ਪ੍ਰਧਾਨ ਮੰਤਰੀ

ਘੁਸਪੈਠ ਰਾਹੀਂ ਸਰਹੱਦੀ ਖੇਤਰਾਂ ਦੀ ਜਨਸੰਖਿਆ ਨੂੰ ਬਦਲਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ ਅਤੇ ਇਹ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ, ਇਸ ਲਈ, ਹੁਣ ਇੱਕ ਦੇਸ ਵਿਆਪੀ ਜਨਸੰਖਿਆ ਮਿਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ: ਪ੍ਰਧਾਨ ਮੰਤਰੀ

Posted On: 14 SEP 2025 1:57PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਦਰਾਂਗ ਵਿੱਚ ਲਗਭਗ 6,500 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦਰਾਂਗ ਦੇ ਲੋਕਾਂ ਅਤੇ ਅਸਾਮ ਦੇ ਸਾਰੇ ਨਾਗਰਿਕਾਂ ਨੂੰ ਅਸਾਮ ਦੀ ਵਿਕਾਸ ਯਾਤਰਾ ਦੇ ਇਸ ਇਤਿਹਾਸਕ ਦਿਨ 'ਤੇ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਤੋਂ ਬਾਅਦ, ਉਹ ਕੱਲ੍ਹ ਪਹਿਲੀ ਵਾਰ ਅਸਾਮ ਗਏ । ਉਨ੍ਹਾਂ ਨੇ ਆਪ੍ਰੇਸ਼ਨ ਦੀ ਸ਼ਾਨਦਾਰ ਸਫਲਤਾ ਦਾ ਸਿਹਰਾ ਮਾਂ ਕਾਮਾਖਿਆ ਦੇ ਆਸ਼ੀਰਵਾਦ ਨੂੰ ਦਿੱਤਾ ਅਤੇ ਉਨ੍ਹਾਂ ਦੀ ਪਵਿੱਤਰ ਧਰਤੀ 'ਤੇ ਪੈਰ ਰੱਖਣ 'ਤੇ ਅਧਿਆਤਮਿਕ ਪੂਰਤੀ ਦੀ ਡੂੰਘੀ ਭਾਵਨਾ ਪ੍ਰਗਟ ਕੀਤੀ। ਉਨ੍ਹਾਂ ਨੇ ਅਸਾਮ ਵਿੱਚ ਮਨਾਈ ਜਾ ਰਹੀ ਜਨਮ ਅਸ਼ਟਮੀ ਦੇ ਮੌਕੇ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਲਾਲ ਕਿਲੇ ਦੀ ਫਸੀਲ ਤੋਂ ਆਪਣੇ ਸ਼ਬਦਾਂ ਨੂੰ ਦੁਹਰਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੀ ਸੁਰੱਖਿਆ ਰਣਨੀਤੀ ਵਿੱਚ 'ਸੁਦਰਸ਼ਨ-ਚੱਕਰ' (Sudarshana-Chakra) ਦਾ ਵਿਚਾਰ ਪੇਸ਼ ਕੀਤਾ ਸੀ। ਸ਼੍ਰੀ ਮੋਦੀ ਨੇ ਮੰਗਲਦੋਈ (Mangaldoi) ਨੂੰ ਇੱਕ ਅਜਿਹੀ ਜਗ੍ਹਾ ਵਜੋਂ ਉਜਾਗਰ ਕੀਤਾ ਜਿੱਥੇ ਸੱਭਿਆਚਾਰ, ਇਤਿਹਾਸਕ ਮਾਣ ਅਤੇ ਭਵਿੱਖ ਲਈ ਉਮੀਦ ਦਾ ਸੰਗਮ ਇਕੱਠਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਅਸਾਮ ਦੀ ਪਛਾਣ ਦੇ ਕੇਂਦਰੀ ਪ੍ਰਤੀਕ ਵਜੋਂ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੇਰਣਾ ਅਤੇ ਬਹਾਦਰੀ ਨਾਲ ਭਰੀ ਇਸ ਧਰਤੀ 'ਤੇ ਲੋਕਾਂ ਨਾਲ ਮਿਲਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਾਪਤ ਕਰਕੇ ਧੰਨ ਮਹਿਸੂਸ ਕਰ ਰਹੇ ਹਨ। 

ਕੁਝ ਦਿਨ ਪਹਿਲਾਂ ਹੀ ਦੇਸ਼ ਨੇ ਭਾਰਤ ਰਤਨ ਅਤੇ ਮਹਾਨ ਆਵਾਜ਼ ਭੂਪੇਨ ਹਜ਼ਾਰਿਕਾ ਦੀ ਜਨਮ ਵਰ੍ਹੇਗੰਢ ਮਨਾਈ ਸੀ, ਇਸ ਗੱਲ ਨੂੰ ਯਾਦ ਕਰਦਿਆਂ ਸ਼੍ਰੀ ਮੋਦੀ ਨੇ ਸਾਂਝਾ ਕੀਤਾ ਕਿ ਉਨ੍ਹਾਂ ਨੂੰ ਕੱਲ੍ਹ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਅਸਾਮ ਦੇ ਮਹਾਨ ਸਪੂਤਾਂ ਅਤੇ ਸਾਡੇ ਪੁਰਖਿਆਂ ਵੱਲੋਂ ਦੇਖੇ ਗਏ ਸੁਪਨਿਆਂ ਨੂੰ ਹੁਣ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਦੁਆਰਾ ਪੂਰੀ ਇਮਾਨਦਾਰੀ ਨਾਲ ਪੂਰਾ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਸਾਮ ਦੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਤਰੱਕੀ, ਇਸ ਦੇ ਤੇਜ਼ ਵਿਕਾਸ ਦੇ ਨਾਲ-ਨਾਲ, ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਦੀਆਂ ਮੁੱਖ ਤਰਜੀਹਾਂ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਅਸਾਮ ਦੇ ਲੋਕਾਂ ਦੇ ਸਾਂਝੇ ਯਤਨਾਂ ਰਾਹੀਂ, ਰਾਜ ਹੁਣ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਇੱਕ ਸ਼ਾਨਦਾਰ ਪ੍ਰਭਾਵ ਪਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਇਸ ਸਮੇਂ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਹੈ, ਅਤੇ ਅਸਾਮ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਰਾਜਾਂ ਵਿੱਚੋਂ ਇੱਕ ਵਜੋਂ ਉੱਭਰਿਆ ਹੈ।" ਉਨ੍ਹਾਂ ਨੇ ਯਾਦ ਕੀਤਾ ਕਿ ਇੱਕ ਸਮਾਂ ਸੀ ਜਦੋਂ ਅਸਾਮ ਵਿਕਾਸ ਵਿੱਚ ਪਛੜ ਜਾਂਦਾ ਸੀ ਅਤੇ ਦੇਸ਼ ਦੇ ਬਾਕੀ ਹਿੱਸਿਆਂ ਨਾਲ ਤਾਲਮੇਲ ਬਣਾਈ ਰੱਖਣ ਲਈ ਸੰਘਰਸ਼ ਕਰਦਾ ਸੀ। ਹਾਲਾਂਕਿ, ਅੱਜ, ਅਸਾਮ ਲਗਭਗ 13 ਪ੍ਰਤੀਸ਼ਤ ਦੀ ਵਿਕਾਸ ਦਰ ਨਾਲ ਅੱਗੇ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਨੂੰ ਇੱਕ ਵੱਡੀ ਪ੍ਰਾਪਤੀ ਦੱਸਿਆ ਅਤੇ ਇਸ ਸਫਲਤਾ ਦਾ ਸਿਹਰਾ ਅਸਾਮ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਾਂਝੇ ਯਤਨਾਂ ਨੂੰ ਦਿੱਤਾ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਅਸਾਮ ਦੇ ਲੋਕ ਇਸ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ ਜਾਰੀ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਹਰ ਚੋਣਾਂ ਵਿੱਚ ਲਗਾਤਾਰ ਭਾਰੀ ਜਨਤਕ ਸਮਰਥਨ ਮਿਲਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ ਪੰਚਾਇਤ ਚੋਣਾਂ ਵਿੱਚ ਵੀ, ਅਸਾਮ ਨੇ ਇੱਕ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਅਤੇ ਆਪਣਾ ਆਸ਼ੀਰਵਾਦ ਦਿੱਤਾ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਅਸਾਮ ਨੂੰ ਭਾਰਤ ਦੇ ਵਿਕਾਸ ਦਾ ਵਿਕਾਸ ਇੰਜਣ ਬਣਾਉਣ ਦੇ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੀ ਹੈ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਦਾ ਪ੍ਰੋਗਰਾਮ ਇਸੇ ਵਚਨਬੱਧਤਾ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ "ਥੋੜ੍ਹਾ ਸਮਾਂ ਪਹਿਲਾਂ, ਇਸ ਸਟੇਜ ਤੋਂ ਲਗਭਗ ₹6,500 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਸੀ।" ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਅਸਾਮ ਨੂੰ ਸਭ ਤੋਂ ਵੱਧ ਜੁੜੇ ਰਾਜਾਂ ਵਿੱਚੋਂ ਇੱਕ ਅਤੇ ਇੱਕ ਮੋਹਰੀ ਸਿਹਤ ਸੰਭਾਲ ਹੱਬ ਵਜੋਂ ਵਿਕਸਿਤ ਕਰ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ, "ਇਹ ਪ੍ਰੋਜੈਕਟ ਸਾਡੇ ਇਰਾਦੇ ਨੂੰ ਹੋਰ ਮਜ਼ਬੂਤ ਕਰਨਗੇ।" ਸ਼੍ਰੀ ਮੋਦੀ ਨੇ ਸਾਰਿਆਂ ਨੂੰ ਦਰਾਂਗ ਮੈਡੀਕਲ ਕਾਲਜ ਅਤੇ ਹਸਪਤਾਲ, ਹਾਈਵੇਅ ਅਤੇ ਰਿੰਗ ਰੋਡ ਲਈ ਦਿਲੋਂ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ, "ਪੂਰਾ ਦੇਸ਼ ਇੱਕ ਵਿਕਸਿਤ ਭਾਰਤ ਬਣਾਉਣ ਲਈ ਏਕਤਾ ਵਿੱਚ ਅੱਗੇ ਵਧ ਰਿਹਾ ਹੈ; ਨੌਜਵਾਨਾਂ ਲਈ ਵਿਕਸਿਤ ਭਾਰਤ ਸਿਰਫ਼ ਇੱਕ ਸੁਪਨਾ ਨਹੀਂ ਹੈ, ਸਗੋਂ ਇੱਕ ਸੰਕਲਪ ਵੀ ਹੈ ਅਤੇ ਇਸ ਰਾਸ਼ਟਰੀ ਸੰਕਲਪ ਨੂੰ ਪੂਰਾ ਕਰਨ ਵਿੱਚ ਉੱਤਰ-ਪੂਰਬ ਦੀ ਮਹੱਤਵਪੂਰਨ ਭੂਮਿਕਾ ਹੈ।" ਉਨ੍ਹਾਂ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ, ਵੱਡੇ ਸ਼ਹਿਰ, ਵੱਡੀਆਂ ਅਰਥਵਿਵਸਥਾਵਾਂ ਅਤੇ ਉਦਯੋਗਿਕ ਕੇਂਦਰ ਮੁੱਖ ਤੌਰ 'ਤੇ ਪੱਛਮੀ ਅਤੇ ਦੱਖਣੀ ਭਾਰਤ ਵਿੱਚ ਵਿਕਸਿਤ ਹੋਏ, ਜਦੋਂ ਕਿ ਪੂਰਬੀ ਭਾਰਤ ਵਿੱਚ ਇੱਕ ਵਿਸ਼ਾਲ ਖੇਤਰ ਅਤੇ ਆਬਾਦੀ ਵਿਕਾਸ ਦੀ ਦੌੜ ਵਿੱਚ ਪਿੱਛੇ ਰਹਿ ਗਿਆ। ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਸਰਕਾਰ ਹੁਣ ਇਸ ਸਥਿਤੀ ਨੂੰ ਬਦਲਣ ਲਈ ਕੰਮ ਕਰ ਰਹੀ ਹੈ। ਸ਼੍ਰੀ ਮੋਦੀ ਨੇ ਐਲਾਨ ਕੀਤਾ, "21ਵੀਂ ਸਦੀ ਦੇ ਪੱਚੀ ਸਾਲ ਬੀਤ ਜਾਣ ਦੇ ਨਾਲ, ਇਸ ਸਦੀ ਦਾ ਅਗਲਾ ਪੜਾਅ ਪੂਰਬ ਅਤੇ ਉੱਤਰ-ਪੂਰਬ ਦਾ ਹੈ।" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਸਾਮ ਅਤੇ ਉੱਤਰ-ਪੂਰਬ ਭਾਰਤ ਦੀ ਵਿਕਾਸ ਕਹਾਣੀ ਦੀ ਅਗਵਾਈ ਕਰਨ ।

ਸ਼੍ਰੀ ਮੋਦੀ ਨੇ ਕਿਹਾ, "ਕਿਸੇ ਵੀ ਖੇਤਰ ਦੇ ਤੇਜ਼ ਵਿਕਾਸ ਲਈ ਤੇਜ਼ ਸੰਪਰਕ ਜ਼ਰੂਰੀ ਹੈ, ਇਸ ਲਈ ਸਾਡੀ ਸਰਕਾਰ ਨੇ ਉੱਤਰ-ਪੂਰਬ ਵਿੱਚ ਸੰਪਰਕ ਵਧਾਉਣ 'ਤੇ ਜ਼ੋਰ ਦਿੱਤਾ ਹੈ।" ਉਨ੍ਹਾਂ ਨੇ ਸੜਕ, ਰੇਲ ਅਤੇ ਹਵਾਈ ਬੁਨਿਆਦੀ ਢਾਂਚੇ ਰਾਹੀਂ ਭੌਤਿਕ ਸੰਪਰਕ ਵਿੱਚ ਸੁਧਾਰਾਂ ਦੇ ਨਾਲ-ਨਾਲ 5G ਇੰਟਰਨੈੱਟ ਅਤੇ ਬ੍ਰੌਡਬੈਂਡ ਰਾਹੀਂ ਡਿਜੀਟਲ ਸੰਪਰਕ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਰੱਕੀਆਂ ਨੇ ਲੋਕਾਂ ਲਈ ਵਧੇਰੇ ਸਹੂਲਤ ਲਿਆਂਦੀ ਹੈ, ਜੀਵਨ ਨੂੰ ਆਸਾਨ ਬਣਾਇਆ ਹੈ ਅਤੇ ਵਪਾਰਕ ਕਾਰਜਾਂ ਨੂੰ ਸੁਵਿਧਾਜਨਕ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਬਿਹਤਰ ਸੰਪਰਕ ਨੇ ਯਾਤਰਾ ਨੂੰ ਵਧੇਰੇ ਪਹੁੰਚਯੋਗ ਬਣਾਇਆ ਹੈ, ਟੂਰਿਜ਼ਮ ਦਾ ਵਿਸਤਾਰ ਕੀਤਾ ਹੈ, ਅਤੇ ਖੇਤਰ ਦੇ ਨੌਜਵਾਨਾਂ ਲਈ ਰੋਜ਼ਗਾਰ ਅਤੇ ਰੋਜ਼ੀ-ਰੋਟੀ ਦੇ ਨਵੇਂ ਮੌਕੇ ਪੈਦਾ ਕੀਤੇ ਹਨ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਅਸਾਮ ਨੂੰ ਦੇਸ਼ਵਿਆਪੀ ਸੰਪਰਕ ਮੁਹਿੰਮ ਤੋਂ ਬਹੁਤ ਫਾਇਦਾ ਹੋਇਆ ਹੈ, ਸ਼੍ਰੀ ਮੋਦੀ ਨੇ ਇੱਕ ਖਾਸ ਉਦਾਹਰਣ ਦਿੰਦੇ ਹੋਏ ਕਿਹਾ ਕਿ ਦਿੱਲੀ ਵਿੱਚ ਛੇ ਦਹਾਕਿਆਂ ਦੇ ਵਿਰੋਧੀ ਰਾਜ ਅਤੇ ਅਸਾਮ ਵਿੱਚ ਦਹਾਕਿਆਂ ਦੇ ਸ਼ਾਸਨ ਦੇ ਬਾਵਜੂਦ, 60-65 ਸਾਲਾਂ ਵਿੱਚ ਬ੍ਰਹਮਪੁਤਰ ਨਦੀ 'ਤੇ ਸਿਰਫ਼ ਤਿੰਨ ਪੁਲ ਬਣਾਏ ਗਏ ਸਨ। ਉਨ੍ਹਾਂ ਨੇ ਇਸ ਦੀ ਤੁਲਨਾ ਆਪਣੀ ਸਰਕਾਰ ਦੇ ਪ੍ਰਦਰਸ਼ਨ ਨਾਲ ਕਰਦਿਆਂ ਕਿਹਾ ਕਿ ਸਿਰਫ਼ ਇੱਕ ਦਹਾਕੇ ਦੇ ਅੰਦਰ, ਛੇ ਵੱਡੇ ਪੁਲ ਬਣਾਏ ਗਏ ਹਨ। ਉਨ੍ਹਾਂ ਨੇ ਕੁਰੂਆ-ਨਾਰੇਂਗੀ ਪੁਲ ਦਾ ਨੀਂਹ ਪੱਥਰ ਰੱਖਣ ਦਾ ਐਲਾਨ ਕੀਤਾ, ਜੋ ਗੁਹਾਟੀ ਅਤੇ ਦਰਾਂਗ ਵਿਚਕਾਰ ਯਾਤਰਾ ਦੇ ਸਮੇਂ ਨੂੰ ਬਹੁਤ ਹੱਦ ਤੱਕ ਘਟਾ ਕੇ ਸਿਰਫ਼ ਕੁਝ ਮਿੰਟਾਂ ਤੱਕ ਕਰ ਦੇਵੇਗਾ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਪੁਲ ਆਮ ਲੋਕਾਂ ਲਈ ਸਮਾਂ ਅਤੇ ਪੈਸਾ ਦੋਵਾਂ ਦੀ ਬੱਚਤ ਕਰੇਗਾ, ਆਵਾਜਾਈ ਨੂੰ ਵਧੇਰੇ ਕਿਫਾਇਤੀ ਬਣਾਵੇਗਾ, ਯਾਤਰਾ ਦਾ ਸਮਾਂ ਘਟਾਵੇਗਾ ਅਤੇ ਆਵਾਜਾਈ ਦੀ ਭੀੜ ਨੂੰ ਘੱਟ ਕਰੇਗਾ।

ਇਹ ਦੱਸਦੇ ਹੋਏ ਕਿ ਨਵੀਂ ਰਿੰਗ ਰੋਡ ਲੋਕਾਂ ਨੂੰ ਮਹੱਤਵਪੂਰਨ ਲਾਭ ਪਹੁੰਚਾਵੇਗੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵਾਰ ਪੂਰਾ ਹੋਣ ਤੋਂ ਬਾਅਦ, ਉੱਪਰੀ ਅਸਾਮ ਵੱਲ ਜਾਣ ਵਾਲੇ ਵਾਹਨਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਪਵੇਗੀ, ਜਿਸ ਨਾਲ ਸ਼ਹਿਰੀ ਆਵਾਜਾਈ ਦੀ ਭੀੜ ਘੱਟ ਜਾਵੇਗੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਿੰਗ ਰੋਡ ਪੰਜ ਰਾਸ਼ਟਰੀ ਰਾਜਮਾਰਗਾਂ, ਦੋ ਰਾਜ ਮਾਰਗਾਂ, ਇੱਕ ਹਵਾਈ ਅੱਡੇ, ਤਿੰਨ ਰੇਲਵੇ ਸਟੇਸ਼ਨਾਂ ਅਤੇ ਇੱਕ ਅੰਦਰੂਨੀ ਜਲ ਟਰਮੀਨਲ ਨੂੰ ਜੋੜੇਗਾ। ਇਹ ਅਸਾਮ ਦੇ ਪਹਿਲੇ ਸਹਿਜ ਮਲਟੀ-ਮਾਡਲ ਕਨੈਕਟੀਵਿਟੀ ਨੈੱਟਵਰਕ ਦੀ ਸਿਰਜਣਾ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਇਸ ਤਰ੍ਹਾਂ ਦਾ ਵਿਕਾਸ ਕੇਂਦਰ ਅਤੇ ਰਾਜ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਦੁਆਰਾ ਕੀਤਾ ਜਾ ਰਿਹਾ ਹੈ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਦੇਸ਼ ਨੂੰ ਸਿਰਫ਼ ਅੱਜ ਦੀਆਂ ਜ਼ਰੂਰਤਾਂ ਲਈ ਹੀ ਨਹੀਂ ਸਗੋਂ ਅਗਲੇ 25 ਤੋਂ 50 ਸਾਲਾਂ ਦੀਆਂ ਜ਼ਰੂਰਤਾਂ ਲਈ ਤਿਆਰ ਕਰ ਰਹੀ ਹੈ, ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਜੀਐੱਸਟੀ ਵਿੱਚ ਅਗਲੀ ਪੀੜ੍ਹੀ ਦੇ ਸੁਧਾਰਾਂ ਬਾਰੇ ਕੀਤੇ ਆਪਣੇ ਐਲਾਨ ਨੂੰ ਯਾਦ ਕੀਤਾ ਅਤੇ ਖੁਸ਼ਖਬਰੀ ਸਾਂਝੀ ਕੀਤੀ ਕਿ ਇਹ ਸੁਧਾਰ ਹੁਣ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਅੱਜ ਤੋਂ ਨੌਂ (9) ਦਿਨਾਂ ਤੋਂ, ਨਵਰਾਤਰੀ ਦੇ ਮੌਕੇ 'ਤੇ, ਜੀਐੱਸਟੀ ਦਰਾਂ ਵਿੱਚ ਬਹੁਤ ਕਮੀ ਆਵੇਗੀ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਕਦਮ ਨਾਲ ਅਸਾਮ ਦੇ ਹਰ ਘਰ ਨੂੰ ਲਾਭ ਹੋਵੇਗਾ, ਜਿਸ ਨਾਲ ਰੋਜ਼ਾਨਾ ਵਰਤੋਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਰ ਕਿਫਾਇਤੀ ਹੋ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਸੀਮੈਂਟ 'ਤੇ ਟੈਕਸ ਘਟਾ ਦਿੱਤਾ ਗਿਆ ਹੈ, ਜਿਸ ਨਾਲ ਘਰ ਬਣਾਉਣ ਵਾਲਿਆਂ ਦੀ ਲਾਗਤ ਘੱਟ ਜਾਵੇਗੀ।

ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਲਈ ਮਹਿੰਗੀਆਂ ਦਵਾਈਆਂ ਸਸਤੀਆਂ ਹੋ ਜਾਣਗੀਆਂ, ਅਤੇ ਬੀਮਾ ਪ੍ਰੀਮੀਅਮ ਵੀ ਘੱਟ ਜਾਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਨਵੇਂ ਮੋਟਰਸਾਈਕਲ ਜਾਂ ਕਾਰਾਂ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਇਹ ਵਧੇਰੇ ਕਿਫਾਇਤੀ ਮਿਲਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਟਰ ਕੰਪਨੀਆਂ ਨੇ ਪਹਿਲਾਂ ਹੀ ਇਨ੍ਹਾਂ ਲਾਭਾਂ ਦਾ ਇਸ਼ਤਿਹਾਰ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਾਵਾਂ ਅਤੇ ਭੈਣਾਂ, ਨੌਜਵਾਨ, ਕਿਸਾਨ ਅਤੇ ਦੁਕਾਨਦਾਰ - ਸਮਾਜ ਦੇ ਸਾਰੇ ਵਰਗ - ਨੂੰ ਇਸ ਫੈਸਲੇ ਨਾਲ ਲਾਭ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸੁਧਾਰ ਲੋਕਾਂ ਦੇ ਤਿਉਹਾਰਾਂ ਦੀ ਖੁਸ਼ੀ ਵਿੱਚ ਵਾਧਾ ਕਰੇਗਾ।

ਤਿਉਹਾਰਾਂ ਦੇ ਸੀਜ਼ਨ ਦੌਰਾਨ ਨਾਗਰਿਕਾਂ ਨੂੰ ਇੱਕ ਮਹੱਤਵਪੂਰਨ ਸੰਦੇਸ਼ ਨੂੰ ਧਿਆਨ ਵਿੱਚ ਰੱਖਣ ਦੀ ਅਪੀਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਵਦੇਸ਼ੀ ਉਤਪਾਦਾਂ ਦੀ ਚੋਣ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਲੋਕਾਂ ਨੂੰ ਮੇਡ ਇਨ ਇੰਡੀਆ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ, ਮੇਡ ਇਨ ਇੰਡੀਆ ਉਤਪਾਦ ਤੋਹਫ਼ੇ ਵਿੱਚ ਦੇਣੇ ਚਾਹੀਦੇ ਹਨ, ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੁਕਾਨਦਾਰ ਵੀ ਮੇਡ ਇਨ ਇੰਡੀਆ ਚੀਜ਼ਾਂ ਨੂੰ ਉਤਸ਼ਾਹਿਤ ਕਰਨ ਅਤੇ ਵੇਚਣ। ਉਨ੍ਹਾਂ ਨੇ ਸਾਰਿਆਂ ਨੂੰ ਸਥਾਨਕ ਲੋਕਾਂ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ, ਇਹ ਜ਼ੋਰ ਦੇ ਕੇ ਕਿਹਾ ਕਿ ਇਸ ਦਿਸ਼ਾ ਵਿੱਚ ਹਰ ਕੋਸ਼ਿਸ਼ ਦੇਸ਼ ਨੂੰ ਮਜ਼ਬੂਤ ਕਰੇਗੀ।

ਹਾਲ ਹੀ ਦੇ ਵਰ੍ਹਿਆਂ ਵਿੱਚ ਸਿਹਤ ਸੰਭਾਲ ਖੇਤਰ ਵਿੱਚ ਮਹੱਤਵਪੂਰਨ ਪ੍ਰਗਤੀ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ, ਹਸਪਤਾਲ ਵੱਡੇ ਸ਼ਹਿਰਾਂ ਵਿੱਚ ਕੇਂਦ੍ਰਿਤ ਸਨ, ਅਤੇ ਉੱਥੇ ਇਲਾਜ ਕਰਵਾਉਣਾ ਅਕਸਰ ਮਹਿੰਗਾ ਹੁੰਦਾ ਸੀ। ਇਸ ਨੂੰ ਹੱਲ ਕਰਨ ਲਈ, ਸਰਕਾਰ ਨੇ ਏਮਸ ਅਤੇ ਮੈਡੀਕਲ ਕਾਲਜਾਂ ਦੇ ਨੈੱਟਵਰਕ ਨੂੰ ਦੇਸ਼ ਦੇ ਹਰ ਕੋਨੇ ਤੱਕ ਫੈਲਾਇਆ। ਅਸਾਮ ਵਿੱਚ ਖਾਸ ਤੌਰ 'ਤੇ, ਸਮਰਪਿਤ ਕੈਂਸਰ ਹਸਪਤਾਲ ਸਥਾਪਿਤ ਕੀਤੇ ਗਏ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ, ਭਾਰਤ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ - ਜੋ ਕਿ ਆਜ਼ਾਦੀ ਤੋਂ ਬਾਅਦ 60-65 ਵਰ੍ਹਿਆਂ ਵਿੱਚ ਬਣੇ ਕੁੱਲ ਮੈਡੀਕਲ ਕਾਲਜਾਂ ਦੇ ਬਰਾਬਰ ਹੈ।

ਉਨ੍ਹਾਂ ਨੇ ਦੱਸਿਆ ਕਿ ਅਸਾਮ ਵਿੱਚ, 2014 ਤੋਂ ਪਹਿਲਾਂ ਸਿਰਫ ਛੇ ਮੈਡੀਕਲ ਕਾਲਜ ਸਨ, ਅਤੇ ਦਰਾਂਗ ਮੈਡੀਕਲ ਕਾਲਜ ਦੇ ਪੂਰਾ ਹੋਣ ਨਾਲ, ਰਾਜ ਵਿੱਚ ਹੁਣ 24 ਹੋਣਗੇ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੈਡੀਕਲ ਕਾਲਜਾਂ ਦੀ ਸਥਾਪਨਾ ਨਾ ਸਿਰਫ ਸਿਹਤ ਸੰਭਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਦੀ ਹੈ ਸਗੋਂ ਨੌਜਵਾਨਾਂ ਨੂੰ ਡਾਕਟਰ ਬਣਨ ਦੇ ਹੋਰ ਮੌਕੇ ਵੀ ਪ੍ਰਦਾਨ ਕਰਦੀ ਹੈ। ਪਹਿਲਾਂ ਮੈਡੀਕਲ ਸੀਟਾਂ ਦੀ ਘਾਟ ਕਾਰਨ, ਬਹੁਤ ਸਾਰੇ ਚਾਹਵਾਨ ਡਾਕਟਰ ਆਪਣਾ ਕਰੀਅਰ ਅੱਗੇ ਵਧਾਉਣ ਵਿੱਚ ਅਸਮਰੱਥ ਸਨ। ਪਿਛਲੇ 11 ਵਰ੍ਹਿਆਂ ਵਿੱਚ, ਦੇਸ਼ ਵਿੱਚ ਮੈਡੀਕਲ ਸੀਟਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਇੱਕ ਨਵੇਂ ਟੀਚੇ ਦਾ ਵੀ ਐਲਾਨ ਕੀਤਾ: ਅਗਲੇ ਚਾਰ ਤੋਂ ਪੰਜ ਵਰ੍ਹਿਆਂ ਵਿੱਚ, ਸਰਕਾਰ ਦਾ ਟੀਚਾ ਇੱਕ ਲੱਖ ਨਵੀਆਂ ਮੈਡੀਕਲ ਸੀਟਾਂ ਜੋੜਨ ਦਾ ਹੈ।

ਅਸਾਮ ਨੂੰ ਦੇਸ਼ ਭਗਤਾਂ ਦੀ ਧਰਤੀ ਦੱਸਦਿਆਂ, ਵਿਦੇਸ਼ੀ ਹਮਲਾਵਰਾਂ ਤੋਂ ਦੇਸ਼ ਦੀ ਰੱਖਿਆ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਅਤੇ ਸੁਤੰਤਰਤਾ ਸੰਗ੍ਰਾਮ ਦੌਰਾਨ ਦਿੱਤੀਆਂ ਕੁਰਬਾਨੀਆਂ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਪਥਰੂਘਾਟ ਵਿਖੇ ਇਤਿਹਾਸਕ ਕਿਸਾਨ ਸੱਤਿਆਗ੍ਰਹਿ ਨੂੰ ਯਾਦ ਕੀਤਾ, ਅਤੇ ਮੌਜੂਦਾ ਇਕੱਠ ਨਾਲ ਇਸ ਦੀ ਨੇੜਤਾ ਅਤੇ ਇਸ ਦੀ ਸਥਾਈ ਵਿਰਾਸਤ ਦਾ ਜ਼ਿਕਰ ਕੀਤਾ। ਸ਼ਹੀਦਾਂ ਦੀ ਇਸ ਪਵਿੱਤਰ ਧਰਤੀ 'ਤੇ ਖੜ੍ਹੇ ਹੋ ਕੇ, ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧ ਦੇ ਇੱਕ ਹੋਰ ਕੰਮ ਦਾ ਪਰਦਾਫਾਸ਼ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ, ਆਪਣੇ ਰਾਜਨੀਤਿਕ ਹਿਤਾਂ ਲਈ, ਆਪਣੇ ਆਪ ਨੂੰ ਉਨ੍ਹਾਂ ਵਿਅਕਤੀਆਂ ਅਤੇ ਵਿਚਾਰਧਾਰਾਵਾਂ ਨਾਲ ਜੋੜਦੀ ਹੈ ਜੋ ਭਾਰਤ ਵਿਰੋਧੀ ਹਨ।

ਆਪ੍ਰੇਸ਼ਨ ਸਿੰਦੂਰ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਮਿਸ਼ਨ ਦੌਰਾਨ ਵੀ, ਅਜਿਹੇ ਰੁਝਾਨ ਸਪਸ਼ਟ ਸਨ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਜਦੋਂ ਵਿਰੋਧੀ ਧਿਰ ਸੱਤਾ ਵਿੱਚ ਸੀ, ਤਾਂ ਦੇਸ਼ ਵਿਆਪਕ ਅੱਤਵਾਦ ਤੋਂ ਪੀੜਤ ਸੀ ਜਦੋਂ ਕਿ ਵਿਰੋਧੀ ਪਾਰਟੀ ਚੁੱਪ ਰਹੀ। ਇਸ ਦੇ ਉਲਟ, ਉਨ੍ਹਾਂ ਨੇ ਕਿਹਾ ਕਿ ਅੱਜ, ਮੌਜੂਦਾ ਸਰਕਾਰ ਦੇ ਅਧੀਨ, ਭਾਰਤੀ ਫੌਜ ਸਿੰਦੂਰ ਜਿਹੇ ਆਪ੍ਰੇਸ਼ਨ ਚਲਾਉਂਦੀ ਹੈ, ਪੂਰੇ ਪਾਕਿਸਤਾਨ ਵਿੱਚ ਅੱਤਵਾਦੀ ਮਾਸਟਰਮਾਈਂਡਾਂ ਨੂੰ ਖਤਮ ਕਰਦੀ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੀ ਭਾਰਤ ਦੀ ਬਜਾਏ ਪਾਕਿਸਤਾਨ ਦੀ ਫੌਜ ਦਾ ਸਾਥ ਦੇਣ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਦੇ ਏਜੰਡੇ ਨੂੰ ਉਤਸ਼ਾਹਿਤ ਕਰਨ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੇ ਝੂਠ ਵਿਰੋਧੀ ਧਿਰ ਦਾ ਬਿਰਤਾਂਤ ਬਣ ਜਾਂਦੇ ਹਨ, ਅਤੇ ਜਨਤਾ ਨੂੰ ਵਿਰੋਧੀ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਲਈ, ਉਸ ਦੇ ਵੋਟ ਬੈਂਕ ਦੇ ਹਿੱਤ ਹਮੇਸ਼ਾ ਰਾਸ਼ਟਰੀ ਹਿੱਤਾਂ ਨਾਲੋਂ ਪਹਿਲ ਰੱਖਦੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਹੁਣ ਰਾਸ਼ਟਰ ਵਿਰੋਧੀ ਤੱਤਾਂ ਅਤੇ ਘੁਸਪੈਠੀਆਂ ਦਾ ਵੱਡਾ ਰਖਵਾਲਾ ਬਣ ਗਈ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੱਤਾ ਵਿੱਚ ਆਪਣੇ ਕਾਰਜਕਾਲ ਦੌਰਾਨ, ਵਿਰੋਧੀ ਧਿਰ ਨੇ ਘੁਸਪੈਠ ਨੂੰ ਸਰਗਰਮੀ ਨਾਲ ਉਤਸ਼ਾਹਿਤ ਕੀਤਾ ਅਤੇ ਹੁਣ ਭਾਰਤ ਵਿੱਚ ਘੁਸਪੈਠੀਆਂ ਨੂੰ ਸਥਾਈ ਤੌਰ 'ਤੇ ਵਸਾਉਣ ਦੀ ਕੋਸ਼ਿਸ਼ ਕਰਦੀ ਹੈ। ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਮੰਗਲਦੋਈ ਵਿੱਚ ਇੱਕ ਵਾਰ ਅਸਾਮ ਦੀ ਪਛਾਣ ਦੀ ਰੱਖਿਆ ਅਤੇ ਗੈਰ-ਕਾਨੂੰਨੀ ਘੁਸਪੈਠ ਦਾ ਵਿਰੋਧ ਕਰਨ ਲਈ ਇੱਕ ਵੱਡਾ ਅੰਦੋਲਨ ਹੋਇਆ ਸੀ। ਹਾਲਾਂਕਿ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੀ ਵਿਰੋਧੀ ਧਿਰ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਵਿਰੋਧ ਲਈ ਲੋਕਾਂ ਨੂੰ ਸਜ਼ਾ ਦਿੱਤੀ ਅਤੇ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜ਼ੇ ਦੀ ਆਗਿਆ ਦੇ ਕੇ ਬਦਲਾ ਲਿਆ। ਉਨ੍ਹਾਂ ਨੇ ਵਿਰੋਧੀ ਧਿਰ 'ਤੇ ਵਿਸ਼ਵਾਸ ਦੇ ਸਥਾਨਾਂ (places of faith) ਅਤੇ ਕਿਸਾਨਾਂ ਅਤੇ ਕਬਾਇਲੀ ਭਾਈਚਾਰਿਆਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਨੂੰ ਸਮਰੱਥ ਬਣਾਉਣ ਦਾ ਦੋਸ਼ ਲਗਾਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਗਠਜੋੜ ਸਰਕਾਰ ਦੇ ਗਠਨ ਤੋਂ ਬਾਅਦ, ਇਹ ਹਾਲਾਤ ਉਲਟ (reversed) ਜਾ ਰਹੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਅਗਵਾਈ ਹੇਠ, ਅਸਾਮ ਵਿੱਚ ਲੱਖਾਂ ਬਿਘੇ ਜ਼ਮੀਨ ਘੁਸਪੈਠੀਆਂ ਤੋਂ ਮੁਕਤ ਕਰਵਾਈ ਗਈ ਹੈ, ਜਿਸ ਵਿੱਚ ਦਰਾਂਗ ਜ਼ਿਲ੍ਹੇ ਵਿੱਚ ਮਹੱਤਵਪੂਰਨ ਰਿਕਵਰੀ ਵੀ ਸ਼ਾਮਲ ਹੈ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਗੋਰੁਖੁਟੀ ਖੇਤਰ, ਜੋ ਕਦੇ ਵਿਰੋਧੀ ਧਿਰ ਦੇ ਸ਼ਾਸਨ ਦੌਰਾਨ ਘੁਸਪੈਠੀਆਂ ਦੇ ਕੰਟਰੋਲ ਹੇਠ ਸੀ, ਹੁਣ ਮੁੜ-ਪ੍ਰਾਪਤ ਕਰ ਲਿਆ ਗਿਆ ਹੈ। ਮੁੜ-ਪ੍ਰਾਪਤ ਕੀਤੀ ਗਈ ਜ਼ਮੀਨ ਹੁਣ ਗੋਰਖੁਟੀ ਖੇਤੀਬਾੜੀ ਪ੍ਰੋਜੈਕਟ ਦਾ ਘਰ ਹੈ, ਜਿੱਥੇ ਸਥਾਨਕ ਨੌਜਵਾਨ 'ਕ੍ਰਿਸ਼ੀ ਸੈਨਿਕਾਂ' (Krishi Sainiks) ਵਜੋਂ ਕੰਮ ਕਰ ਰਹੇ ਹਨ ਅਤੇ ਸਰ੍ਹੋਂ, ਮੱਕੀ, ਉੜਦ, ਤਿਲ ਅਤੇ ਕੱਦੂ ਜਿਹੀਆਂ ਫਸਲਾਂ ਦੀ ਕਾਸ਼ਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਘੁਸਪੈਠੀਆਂ ਦੁਆਰਾ ਕਬਜ਼ੇ ਵਾਲੀ ਜ਼ਮੀਨ ਹੁਣ ਅਸਾਮ ਵਿੱਚ ਖੇਤੀਬਾੜੀ ਵਿਕਾਸ ਦਾ ਇੱਕ ਨਵਾਂ ਕੇਂਦਰ ਬਣ ਗਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਘੁਸਪੈਠੀਆਂ ਨੂੰ ਦੇਸ਼ ਦੇ ਸਰੋਤਾਂ ਅਤੇ ਜਾਇਦਾਦਾਂ 'ਤੇ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ, ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿ ਭਾਰਤ ਦੇ ਕਿਸਾਨਾਂ, ਨੌਜਵਾਨਾਂ ਅਤੇ ਕਬਾਇਲੀ ਭਾਈਚਾਰਿਆਂ ਦੇ ਅਧਿਕਾਰਾਂ ਨਾਲ ਕਿਸੇ ਵੀ ਹਾਲਤ ਵਿੱਚ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਘੁਸਪੈਠੀਆਂ ਦੁਆਰਾ ਮਾਵਾਂ, ਭੈਣਾਂ ਅਤੇ ਧੀਆਂ ਖਿਲਾਫ ਕੀਤੇ ਜਾ ਰਹੇ ਅੱਤਿਆਚਾਰਾਂ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਐਲਾਨ ਕੀਤਾ ਕਿ ਅਜਿਹੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੀ ਮੋਦੀ ਨੇ ਘੁਸਪੈਠ ਰਾਹੀਂ ਸਰਹੱਦੀ ਖੇਤਰਾਂ ਦੀ ਜਨਸੰਖਿਆ ਬਣਤਰ ਨੂੰ ਬਦਲਣ ਦੀਆਂ ਚੱਲ ਰਹੀਆਂ ਸਾਜ਼ਿਸ਼ਾਂ ਬਾਰੇ ਚੇਤਾਵਨੀ ਦਿੱਤੀ, ਇਸ ਨੂੰ ਰਾਸ਼ਟਰੀ ਸੁਰੱਖਿਆ ਲਈ ਇੱਕ ਗੰਭੀਰ ਖ਼ਤਰਾ ਦੱਸਿਆ। ਜਵਾਬ ਵਿੱਚ, ਉਨ੍ਹਾਂ ਨੇ ਇੱਕ ਦੇਸ਼ਵਿਆਪੀ ਜਨਸੰਖਿਆ ਮਿਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਦੇਸ਼ ਨੂੰ ਘੁਸਪੈਠੀਆਂ ਤੋਂ ਬਚਾਉਣ ਅਤੇ ਭਾਰਤੀ ਧਰਤੀ ਤੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਹਟਾਉਣ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ।

ਅਸਾਮ ਦੀ ਸਮ੍ਰਿੱਧ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਇਸ ਦੇ ਵਿਕਾਸ ਨੂੰ ਤੇਜ਼ ਕਰਨ ਦੀ ਸਮੂਹਿਕ ਜ਼ਿੰਮੇਵਾਰੀ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਪ੍ਰਾਪਤ ਕਰਨ ਲਈ, ਤਾਲਮੇਲ ਵਾਲੇ ਯਤਨ ਜ਼ਰੂਰੀ ਹਨ। ਉਨ੍ਹਾਂ ਨੇ ਅਸਾਮ ਅਤੇ ਉੱਤਰ-ਪੂਰਬ ਨੂੰ ਇੱਕ ਵਿਕਸਿਤ ਭਾਰਤ ਦੀ ਇੱਕ ਪ੍ਰੇਰਕ ਸ਼ਕਤੀ ਵਿੱਚ ਬਦਲਣ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ ਭਾਸ਼ਣ ਸਮਾਪਤ ਕੀਤਾ।

ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮੰਤ ਬਿਸਵਾ ਸਰਮਾ, ਕੇਂਦਰੀ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਇਸ ਸਮਾਗਮ ਵਿੱਚ ਹੋਰ ਪਤਵੰਤਿਆਂ ਸਮੇਤ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਦਰਾਂਗ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਦਰਾਂਗ ਮੈਡੀਕਲ ਕਾਲਜ ਅਤੇ ਹਸਪਤਾਲ, ਜੀਐੱਨਐੱਮ ਸਕੂਲ ਅਤੇ ਬੀਐੱਸਸੀ ਨਰਸਿੰਗ ਕਾਲਜ ਸ਼ਾਮਲ ਹਨ, ਜੋ ਇਸ ਖੇਤਰ ਵਿੱਚ ਮੈਡੀਕਲ ਐਜੀਕੇਸ਼ਨ ਅਤੇ ਹੈਲਥ ਕੇਅਰ ਡਿਲੀਵਰੀ ਨੂੰ ਮਜ਼ਬੂਤ ਕਰਨਗੇ; ਗੁਵਾਹਾਟੀ ਰਿੰਗ ਰੋਡ ਪ੍ਰੋਜੈਕਟ, ਜੋ ਸ਼ਹਿਰੀ ਗਤੀਸ਼ੀਲਤਾ ਨੂੰ ਵਧਾਵੇਗਾ, ਆਵਾਜਾਈ ਦੀ ਭੀੜ ਨੂੰ ਘੱਟ ਕਰੇਗਾ ਅਤੇ ਰਾਜਧਾਨੀ ਸ਼ਹਿਰ ਅਤੇ ਉਸ ਦੇ ਆਲੇ-ਦੁਆਲੇ ਸੰਪਰਕ ਵਿੱਚ ਸੁਧਾਰ ਲਿਆਵੇਗਾ; ਅਤੇ ਬ੍ਰਹਮਪੁੱਤਰ ਨਦੀ ‘ਤੇ ਕੁਰਵਾ-ਨਰੇਂਗੀ ਪੁਲ, ਜੋ ਸੰਪਰਕ ਵਿੱਚ ਸੁਧਾਰ ਲਿਆਵੇਗਾ ਅਤੇ ਇਸ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ। 

 

 

https://x.com/narendramodi/status/1967113778191101988 

https://x.com/PMOIndia/status/1967117938412187667 

https://x.com/PMOIndia/status/1967118578760774077 

https://x.com/PMOIndia/status/1967118898710684141 

https://x.com/PMOIndia/status/1967119310700355857 

https://x.com/PMOIndia/status/1967122709571400035 

https://x.com/PMOIndia/status/1967124323136843819 

https://youtu.be/yc

HR55pWCnY 

*****

ਐੱਮਜੇਪੀਐੱਸ/ਐੱਸਆਰ


(Release ID: 2166560) Visitor Counter : 2