ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਰੇਗੁਟਾਲੁ ਪਹਾੜੀ ‘ਤੇ ‘ਆਪ੍ਰੇਸ਼ਨ ਬਲੈਕ ਫੋਰੈਸਟ’ ਨੂੰ ਸਫ਼ਲਤਾਪੂਰਵਕ ਅੰਜਾਮ ਦੇਣ ਵਾਲੇ CRPF, ਛੱਤੀਸਗੜ੍ਹ ਪੁਲਿਸ, DRG ਅਤੇ ਕੋਬਰਾ ਦੇ ਜਵਾਨਾਂ ਨਾਲ ਭੇਂਟ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ


ਕਰੇਗੁਟਾਲੁ ਪਹਾੜੀ ‘ਤੇ ਚਲੇ ਹੁਣ ਤੱਕ ਦੇ ਸਭ ਤੋਂ ਵੱਡੇ ਨਕਸਲ ਵਿਰੋਧੀ ਅਭਿਆਨ ‘ਆਪ੍ਰੇਸ਼ਨ ਬਲੈਕ ਫੋਰੈਸਟ’ ਵਿੱਚ ਵੀਰ ਜਵਾਨਾਂ ਨੇ ਬਹਾਦਰੀ ਪ੍ਰਦਰਸ਼ਨ ਕਰਕੇ ਅਭਿਆਨ ਨੂੰ ਸਫ਼ਲ ਬਣਾਇਆ, ਸਾਰੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਦਿਲ ਤੋਂ ਵਧਾਈਆਂ

ਨਕਸਲੀਆਂ ਦੇ ਵਿਰੁੱਧ ਅਭਿਆਨ ਦੇ ਇਤਿਹਾਸ ਵਿੱਚ ‘ਆਪ੍ਰੇਸ਼ਨ ਬਲੈਕ ਫੋਰੈਸਟ’ ਦੌਰਾਨ ਜਵਾਨਾਂ ਦੀ ਵੀਰਤਾ ਅਤੇ ਬਹਾਦਰੀ ਇੱਕ ਸੁਨਹਿਰੀ ਅਧਿਆਏ ਦੇ ਰੂਪ ਵਿੱਚ ਦਰਜ ਹੋਵੇਗੀ

ਜਦੋਂ ਤੱਕ ਸਾਰੇ ਨਕਸਲੀ ਜਾਂ ਤਾਂ ਆਤਮਸਮਰਪਣ ਨਾ ਕਰ ਦੇਣ, ਫੜੇ ਨਾ ਜਾਣ ਜਾਂ ਸਮਾਪਤ ਨਾ ਹੋ ਜਾਣ, ਤਦ ਤੱਕ ਆਰਾਮ ਨਾਲ ਨਹੀਂ ਬੈਠਾਂਗੇ, ਭਾਰਤ ਨੂੰ ਨਕਸਲਮੁਕਤ ਬਣਾ ਕੇ ਹੀ ਰਹਾਂਗੇ

ਗਰਮੀ, ਉੱਚਾਈ ਅਤੇ ਹਰ ਕਦਮ ‘ਤੇ IED ਦੇ ਖਤਰਿਆਂ ਦੇ ਬਾਵਜੂਦ ਸੁਰੱਖਿਆਬਲਾਂ ਨੇ ਬੁਲੰਦ ਹੌਂਸਲੇ ਨਾਲ ਅਭਿਆਨ ਨੂੰ ਸਫਲ ਬਣਾ ਕੇ ਨਕਸਲੀਆਂ ਦਾ ਬੇਸ ਕੈਂਪ ਸਮਾਪਤ ਕੀਤਾ

ਕਰੇਗੁਟਾਲੁ ਪਹਾੜੀ ‘ਤੇ ਨਕਸਲੀਆਂ ਦੇ ਮਟੀਰੀਅਲ ਡੰਪ ਅਤੇ ਸਪਲਾਈ ਚੇਨ ਨੂੰ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਬਹਾਦਰੀ ਨਾਲ ਤਬਾਹ ਕਰ ਦਿੱਤਾ

ਨਕਸਲ ਵਿਰੋਧੀ ਅਭਿਆਨਾਂ ਵਿੱਚ ਗੰਭੀਰ ਸਰੀਰਕ ਨੁਕਸਾਨ ਚੁੱਕਣ ਵਾਲੇ ਸੁਰੱਖਿਆ ਬਲਾਂ ਦੇ ਜੀਵਨ ਨੂੰ ਸੁਚਾਰੂ ਤੌਰ ‘ਤੇ ਚਲਾਉਣ ਲਈ ਮੋਦੀ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ

ਨਕਸਲ ਵਿਰੋਧੀ ਅਭਿਆਨਾਂ ਦੇ ਕਾਰਨ ਪਸ਼ੂਪਤੀਨਾਥ ਤੋ ਲੈ ਕੇ ਤਿਰੂਪਤੀ ਤੱਕ ਦੇ ਖੇਤਰ ਵਿੱਚ ਸਾਢੇ 6 ਕਰੋੜ ਲੋਕਾਂ ਦੇ ਜੀਵਨ ਵਿੱਚ ਨਵਾਂ ਸੂਰਜ ਚੜ੍ਹਿਆ ਹੈ

Posted On: 03 SEP 2025 10:48AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਰੇਗੁਟਾਲੁ ਪਹਾੜੀ ‘ਤੇ ‘ਆਪ੍ਰੇਸ਼ਨ ਬਲੈਕ ਫੋਰੈਸਟ’ ਨੂੰ ਸਫ਼ਲਤਾਪੂਰਵਕ ਅੰਜਾਮ ਦੇਣ ਵਾਲੇ CRPF, ਛੱਤੀਸਗੜ੍ਹ ਪੁਲਿਸ, DRG ਅਤੇ ਕੋਬਰਾ ਦੇ ਜਵਾਨਾਂ ਨਾਲ ਨਵੀਂ ਦਿੱਲੀ ਵਿਖੇ ਭੇਂਟ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਅਵਸਰ ‘ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਣੂ ਦੇਵ ਸਾਏ ਅਤੇ ਉੱਪ ਮੁੱਖ ਮੰਤਰੀ ਸ਼੍ਰੀ ਵਿਜੈ ਸ਼ਰਮਾ ਵੀ ਮੌਜੂਦ ਸਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਰੇਗੁਟਾਲੁ ਪਹਾੜੀ ‘ਤੇ ਚਲੇ ਹੁਣ ਤੱਕ ਦੇ ਸਭ ਤੋਂ ਵੱਡੇ ਨਕਸਲ ਵਿਰੋਧੀ ਅਭਿਆਨ ‘ਆਪ੍ਰੇਸ਼ਨ ਬਲੈਕ ਫੋਰੈਸਟ’ ਵਿੱਚ ਵੀਰ ਜਵਾਨਾਂ ਵੱਲੋਂ ਸ਼ੌਰਯਪੂਰਨ ਪ੍ਰਦਰਸ਼ਨ ਕਰ ਕੇ ਅਭਿਆਨ ਨੂੰ ਸਫ਼ਲ ਬਣਾਉਣ ਲਈ ਸਾਰੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਦਿਲ ਤੋਂ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਕਸਲੀਆਂ ਦੇ ਵਿਰੁੱਧ ਅਭਿਆਨ ਦੇ ਇਤਿਹਾਸ ਵਿੱਚ ‘ਆਪ੍ਰੇਸ਼ਨ ਬਲੈਕ ਫੋਰੈਸਟ’ ਦੌਰਾਨ ਜਵਾਨਾਂ ਦਾ ਸ਼ੌਰਯ ਅਤੇ ਬਹਾਦਰੀ ਇੱਕ ਸੁਨਹਿਰੀ ਅਧਿਆਏ ਦੇ ਰੂਪ ਵਿੱਚ ਦਰਜ ਹੋਣਗੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਤਦ ਤੱਕ ਆਰਾਮ ਨਾਲ ਨਹੀਂ ਬੈਠੇਗੀ ਜਦੋਂ ਤੱਕ ਸਾਰੇ ਨਕਸਲੀ ਜਾਂ ਤਾਂ ਆਤਮ-ਸਮਰਪਣ ਨਾ ਕਰ ਦੇਣ, ਫੜੇ ਨਾ ਜਾਣ ਜਾਂ ਸਮਾਪਤ ਨਾ ਹੋ ਜਾਣ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅਸੀਂ ਭਾਰਤ ਨੂੰ ਨਕਸਲਮੁਕਤ ਬਣਾ ਕੇ ਹੀ ਰਹਾਂਗੇ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਗਰਮੀ, ਉੱਚਾਈ ਅਤੇ ਹਰ ਕਦਮ ‘ਤੇ  IED ਦੇ ਖਤਰਿਆਂ ਦੇ ਬਾਵਜੂਦ ਸੁਰੱਖਿਆਬਲਾਂ ਨੇ ਬੁਲੰਦ ਹੌਂਸਲੇ ਦੇ ਨਾਲ ਅਭਿਆਨ ਨੂੰ ਸਫਲ ਬਣਾ ਕੇ ਨਕਸਲੀਆਂ ਦਾ ਬੇਸ ਕੈਂਪ ਸਮਾਪਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕਰੇਗੁਟਾਲੁ ਪਹਾੜੀ ‘ਤੇ ਬਣੇ ਨਕਸਲੀਆਂ ਦੇ ਮਟੀਰੀਅਲ ਡੰਪ ਅਤੇ ਸਪਲਾਈ ਚੇਨ ਨੂੰ ਛੱਤੀਸਗੜ੍ਹ ਪੁਲਿਸ, CRPF, DRG ਅਤੇ ਕੋਬਰਾ ਦੇ ਜਵਾਨਾਂ ਨੇ ਬਹਾਦਰੀ ਨਾਲ ਤਬਾਹ ਕਰ ਦਿੱਤਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਕਸਲੀਆਂ ਨੇ ਦੇਸ਼ ਦੇ ਸਭ ਤੋਂ ਘੱਟ ਵਿਕਸਿਤ ਖੇਤਰਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ, ਸਕੂਲ ਅਤੇ ਹਸਪਤਾਲ ਬੰਦ ਕਰ ਦਿੱਤੇ ਅਤੇ ਸਰਕਾਰੀ ਯੋਜਨਾਵਾਂ ਨੂੰ ਸਥਾਨਕ ਲੋਕਾਂ ਤੱਕ ਨਹੀਂ ਪਹੁੰਚਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨਕਸਲ ਵਿਰੋਧੀ ਅਭਿਆਨਾਂ ਦੇ ਕਾਰਨ ਪਸ਼ੂਪਤੀਨਾਥ ਤੋਂ ਲੈ ਕੇ ਤਿਰੂਪਤੀ ਤੱਕ ਦੇ ਖੇਤਰ ਵਿੱਚ ਸਾਢੇ 6 ਕਰੋੜ ਲੋਕਾਂ ਦੇ ਜੀਵਨ ਵਿੱਚ ਨਵਾਂ ਸੂਰਜ ਚੜ੍ਹਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਨਕਸਲ ਵਿਰੋਧੀ ਅਭਿਆਨਾਂ ਵਿੱਚ ਗੰਭੀਰ ਸਰੀਰਕ ਨੁਕਸਾਨ ਚੁੱਕਣ ਵਾਲੇ ਸੁਰੱਖਿਆਬਲਾਂ ਦੇ ਜੀਵਨ ਨੂੰ ਸੁਚਾਰੂ ਤੌਰ ‘ਤੇ ਚਲਾਉਣ ਲਈ ਮੋਦੀ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਸੰਕਲਪ ਹੈ ਕਿ ਅਸੀਂ 31 ਮਾਰਚ, 2026 ਤੱਕ ਦੇਸ਼ ਨੂੰ ਨਕਸਲਵਾਦ ਤੋਂ ਮੁਕਤ ਕਰ ਦੇਵਾਂਗੇ।

 

*****

ਆਰਕੇ/ਵੀਵੀ/ਆਰਆਰ/ਪੀਐੱਸ


(Release ID: 2163385) Visitor Counter : 2