ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਯੂਈਆਰ- II ਅਤੇ ਦਵਾਰਕਾ ਐਕਸਪ੍ਰੈੱਸਵੇਅ ਦੇ ਦਿੱਲੀ ਭਾਗ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 17 AUG 2025 4:19PM by PIB Chandigarh

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਨਿਤਿਨ ਗਡਕਰੀ ਜੀ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਜੀ, ਦਿੱਲੀ ਦੇ ਉਪ ਰਾਜਪਾਲ ਵਿਨੈ ਸਕਸੈਨਾ ਜੀ, ਦਿੱਲੀ ਦੀ ਮੁੱਖ ਮੰਤਰੀ ਭੈਣ ਰੇਖਾ ਗੁਪਤਾ ਜੀ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਅਜੈ ਟਮਟਾ ਜੀ, ਹਰਸ਼ ਮਲਹੋਤਰਾ ਜੀ, ਦਿੱਲੀ ਅਤੇ ਹਰਿਆਣਾ ਦੇ ਸਾਂਸਦ ਗਣ, ਮੌਜੂਦਾ ਮੰਤਰੀ ਗਣ, ਹੋਰ ਜਨ ਪ੍ਰਤੀਨਿਧੀਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਐਕਸਪ੍ਰੈੱਸਵੇਅ ਦਾ ਨਾਮ ਦਵਾਰਕਾ, ਜਿੱਥੇ ਇਹ ਪ੍ਰੋਗਰਾਮ ਹੋ ਰਿਹਾ ਹੈ ਉਸ ਸਥਾਨ ਦਾ ਨਾਮ ਰੋਹਿਨੀ, ਜਨਮਾਸ਼ਟਮੀ ਦੀ ਖੁਸ਼ੀ ਅਤੇ ਸੰਜੋਗ ਨਾਲ ਮੈਂ ਵੀ ਦਵਾਰਕਾਧੀਸ਼ ਦੀ ਭੂਮੀ ਤੋਂ ਹਾਂ, ਪੂਰਾ ਮਾਹੌਲ ਬਹੁਤ ਕ੍ਰਿਸ਼ਨਮਈ ਹੋ ਗਿਆ ਹੈ।

ਸਾਥੀਓ,

ਅਗਸਤ ਦਾ ਇਹ ਮਹੀਨਾ, ਆਜ਼ਾਦੀ ਦੇ ਰੰਗ ਵਿੱਚ, ਕ੍ਰਾਂਤੀ ਦੇ ਰੰਗ ਵਿੱਚ ਰੰਗਿਆ ਹੁੰਦਾ ਹੈ। ਆਜ਼ਾਦੀ ਦੇ ਇਸ ਮਹੋਤਸਵ ਦਰਮਿਆਨ ਅੱਜ ਦੇਸ਼ ਦੀ ਰਾਜਧਾਨੀ ਦਿੱਲੀ, ਦੇਸ਼ ਵਿੱਚ ਹੋ ਰਹੀ ਵਿਕਾਸ ਕ੍ਰਾਂਤੀ ਦੀ ਗਵਾਹ ਬਣ ਰਹੀ ਹੈ। ਥੋੜ੍ਹੀ ਦੇਰ ਪਹਿਲਾਂ, ਦਿੱਲੀ ਨੂੰ ਦਵਾਰਕਾ ਐਕਸਪ੍ਰੈੱਸਵੇਅ ਅਤੇ ਅਰਬਨ ਐਕਸਟੈਂਸ਼ਨ ਰੋਡ ਦੀ ਕਨੈਕਟੀਵਿਟੀ ਮਿਲੀ ਹੈ। ਇਸ ਨਾਲ ਦਿੱਲੀ ਦੇ, ਗੁਰੂਗ੍ਰਾਮ ਦੇ, ਪੂਰੇ NCR ਦੇ ਲੋਕਾਂ ਦੀ ਸੁਵਿਧਾ ਵਧੇਗੀ। ਦਫ਼ਤਰ ਆਉਣਾ-ਜਾਉਣਾ, ਫੈਕਟਰੀ ਆਉਣਾ-ਜਾਉਣਾ ਹੋਰ ਆਸਾਨਾ ਹੋਵੇਗਾ, ਸਾਰਿਆਂ ਦਾ ਸਮਾਂ ਬਚੇਗਾ। ਜੋ ਵਪਾਰੀ-ਕਾਰੋਬਾਰੀ ਵਰਗ ਹੈ, ਜੋ ਸਾਡੇ ਕਿਸਾਨ ਹਨ, ਉਨ੍ਹਾਂ ਨੂੰ ਵਿਸ਼ੇਸ਼ ਲਾਭ ਹੋਣ ਵਾਲਾ ਹੈ। ਦਿੱਲੀ- NCR ਦੇ ਸਾਰੇ ਲੋਕਾਂ ਨੂੰ ਇਨ੍ਹਾਂ ਆਧੁਨਿਕ ਸੜਕਾਂ ਲਈ, ਆਧੁਨਿਕ ਇਨਫ੍ਰਾਸਟ੍ਰਕਚਰ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਪਰਸੋਂ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਮੈਂ, ਦੇਸ਼ ਦੀ ਅਰਥਵਿਵਸਥਾ, ਦੇਸ਼ ਦੀ ਆਤਮਨਿਰਭਰਤਾ, ਅਤੇ ਦੇਸ਼ ਦੇ ਆਤਮਵਿਸ਼ਵਾਸ ‘ਤੇ ਵਿਸ਼ਵਾਸ ਨਾਲ ਗੱਲ ਕੀਤੀ ਹੈ। ਅੱਜ ਦਾ ਭਾਰਤ ਕੀ ਸੋਚ ਰਿਹਾ ਹੈ, ਉਸ ਦੇ ਸੁਪਨੇ ਕੀ ਹਨ, ਸੰਕਲਪ ਕੀ ਹਨ, ਇਹ ਸਭ ਕੁਝ ਅੱਜ ਪੂਰੀ ਦੁਨੀਆ ਅਨੁਭਵ ਕਰ ਰਹੀ ਹੈ।

ਅਤੇ ਸਾਥੀਓ,

ਦੁਨੀਆ ਜਦੋਂ ਭਾਰਤ ਨੂੰ ਦੇਖਦੀ ਹੈ, ਪਰਖਦੀ ਹੈ, ਤਾਂ ਉਸ ਦੀ ਪਹਿਲੀ ਨਜ਼ਰ ਸਾਡੀ ਰਾਜਧਾਨੀ ‘ਤੇ ਪੈਂਦੀ ਹੈ, ਸਾਡੀ ਦਿੱਲੀ ‘ਤੇ ਪੈਂਦੀ ਹੈ। ਇਸ ਲਈ, ਦਿੱਲੀ ਨੂੰ ਸਾਨੂੰ ਵਿਕਾਸ ਦਾ ਅਜਿਹਾ ਮਾਡਲ ਬਣਾਉਣਾ ਹੈ, ਜਿੱਥੇ ਸਾਰਿਆਂ ਨੂੰ ਮਹਿਸੂਸ ਹੋਵੇ ਕਿ ਹਾਂ, ਇਹ ਵਿਕਸਿਤ ਹੁੰਦੇ ਭਾਰਤ ਦੀ ਰਾਜਧਾਨੀ ਹੈ।

ਸਾਥੀਓ,

ਪਿਛਲੇ 11 ਵਰ੍ਹਿਆਂ ਵਿੱਚ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਦੇ ਲਈ ਅਲਗ-ਅਲਗ ਪੱਧਰਾਂ ‘ਤੇ ਨਿਰੰਤਰ ਕੰਮ ਕੀਤਾ ਹੈ। ਹੁਣ ਜਿਵੇਂ ਕਨੈਕਟੀਵਿਟੀ ਦਾ ਵਿਸ਼ਾ ਹੀ ਹੈ। ਦਿੱਲੀ- NCR ਦੀ ਕਨੈਕਟੀਵਿਟੀ ਵਿੱਚ ਬੀਤੇ ਦਹਾਕੇ ਵਿੱਚ ਬੇਮਿਸਾਲ ਸੁਧਾਰ ਹੋਇਆ ਹੈ। ਇੱਥੇ ਆਧੁਨਿਕ ਅਤੇ ਚੌੜੇ ਐਕਸਪ੍ਰੈੱਸਵੇਅ ਹਨ, ਦਿੱਲੀ- NCR ਮੈਟਰੋ ਨੈੱਟਵਰਕ ਦੇ ਮਾਮਲੇ ਵਿੱਚ, ਦੁਨੀਆ ਦੇ ਸਭ ਤੋਂ ਵੱਡੇ ਨੈੱਟਵਰਕ ਇਲਾਕਿਆਂ ਵਿੱਚੋਂ ਇੱਕ ਹੈ। ਇੱਥੇ ਨਮੋ ਭਾਰਤ ਜਿਹਾ, ਆਧੁਨਿਕ ਰੈਪਿਡ ਰੇਲ ਸਿਸਟਮ ਹੈ। ਯਾਨੀ ਬੀਤੇ 11 ਵਰ੍ਹਿਆਂ ਵਿੱਚ ਦਿੱਲੀ- NCR ਵਿੱਚ ਆਉਣਾ-ਜਾਉਣਾ ਪਹਿਲਾ ਦੇ ਮੁਕਾਬਲੇ ਆਸਾਨ ਹੋਇਆ ਹੈ।

ਸਾਥੀਓ,

ਦਿੱਲੀ ਨੂੰ ਬਿਹਤਰੀਨ ਸ਼ਹਿਰ ਬਣਾਉਣ ਦਾ ਜੋ ਬੀੜਾ ਅਸੀਂ ਉਠਾਇਆ ਹੈ, ਹੋਰ ਨਿਰੰਤਰ ਜਾਰੀ ਹੈ। ਅੱਜ ਵੀ ਅਸੀਂ ਸਾਰੇ ਇਸ ਦੇ ਗਵਾਹ ਬਣੇ ਹਾਂ। ਦਵਾਰਕਾ ਐਕਸਪ੍ਰੈੱਸਵੇਅ ਹੋਵੇ ਜਾਂ ਫਿਰ ਅਰਬਨ ਐਕਸਟੈਂਸ਼ਨ ਰੋਡ, ਦੋਵੇਂ ਸੜਕਾਂ ਸ਼ਾਨਦਾਰ ਬਣੀਆਂ ਹਨ। ਪੈਰੀਫੇਰਲ ਐਕਸਪ੍ਰੈੱਸਵੇਅ ਦੇ ਬਾਅਦ ਹੁਣ ਅਰਬਨ ਐਕਸਟੈਂਸ਼ਨ ਰੋਡ ਤੋਂ ਦਿੱਲੀ ਨੂੰ ਬਹੁਤ ਮਦਦ ਮਿਲਣ ਵਾਲੀ ਹੈ।

ਸਾਥੀਓ,

ਅਰਬਨ ਐਕਸਟੈਂਸ਼ਨ ਰੋਡ ਦੀ ਇੱਕ ਹੋਰ ਵਿਸ਼ੇਸ਼ਤਾ ਹੈ। ਇਹ ਦਿੱਲੀ ਨੂੰ ਕੂੜੇ ਦੇ ਪਹਾੜਾਂ ਤੋਂ ਵੀ ਮੁਕਤ ਕਰਨ ਵਿੱਚ ਮਦਦ ਕਰ ਰਹੀਆਂ ਹਨ। ਅਰਬਨ ਅਕਸਟੈਂਸ਼ਨ ਰੋਡ ਨੂੰ ਬਣਾਉਣ ਵਿੱਚ ਲੱਖਾਂ ਟਨ ਕਚਰਾ ਕੰਮ ਵਿੱਚ ਲਿਆਂਦਾ ਗਿਆ ਹੈ। ਯਾਨੀ ਕੂੜੇ ਦੇ ਪਹਾੜ ਨੂੰ ਘੱਟ ਕਰਕੇ, ਉਸ ਵੇਸਟ ਮਟੀਰੀਅਲ ਦਾ ਇਸਤੇਮਾਲ ਸੜਕ ਬਣਾਉਣ ਵਿੱਚ ਕੀਤਾ ਗਿਆ ਹੈ ਅਤੇ ਵਿਗਿਆਨਕ ਤਰੀਕੇ ਨਾਲ ਕੀਤਾ ਗਿਆ ਹੈ। ਇੱਥੇ ਨੇੜੇ ਹੀ ਭਲਸਵਾ ਲੈਂਡਫਿਲ ਸਾਈਟ ਹੈ। ਇੱਥੇ ਆਲੇ-ਦੁਆਲੇ ਜੋ ਪਰਿਵਾਰ ਰਹਿੰਦੇ ਹਨ, ਉਨ੍ਹਾਂ ਦੇ ਲਈ ਇਹ ਕਿੰਨੀ ਸਮੱਸਿਆ ਹੈ, ਇਹ ਅਸੀਂ ਸਾਰੇ ਜਾਣਦੇ ਹਾਂ। ਸਾਡੀ ਸਰਕਾਰ, ਅਜਿਹੀ ਹਰ ਪਰੇਸ਼ਾਨੀ ਤੋਂ ਦਿੱਲੀ ਵਾਲਿਆਂ ਨੂੰ ਮੁਕਤੀ ਦਿਵਾਉਣ ਵਿੱਚ ਜੁਟੀ ਹੋਈ ਹੈ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਰੇਖਾ ਗੁਪਤਾ ਜੀ ਦੀ ਅਗਵਾਈ ਵਿੱਚ ਦਿੱਲੀ ਦੀ ਭਾਜਪਾ ਸਰਕਾਰ, ਯਮੁਨਾ ਜੀ ਦੀ ਸਫਾਈ ਵਿੱਚ ਵੀ ਲਗਾਤਾਰ ਜੁਟੀ ਹੋਈ ਹੈ। ਮੈਨੂੰ ਦੱਸਿਆ ਗਿਆ ਕਿ ਯਮੁਨਾ ਤੋਂ ਇੰਨੇ ਘੱਟ ਸਮੇਂ ਵਿੱਚ 16 ਲੱਖ ਮੀਟ੍ਰਿਕ ਟਨ ਸਿਲਟ ਹਟਾਈ ਜਾ ਚੁੱਕੀ ਹੈ। ਇੰਨਾ ਹੀ ਨਹੀਂ, ਬਹੁਤ ਘੱਟ ਸਮੇਂ ਵਿੱਚ ਹੀ, ਦਿੱਲੀ ਵਿੱਚ 650 ਦੇਵੀ ਇਲੈਕਟ੍ਰਿਕ ਬਸਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਇੰਨਾ ਹੀ ਨਹੀਂ, ਭਵਿੱਖ ਵਿੱਚ ਵੀ ਇਲੈਕਟ੍ਰਿਕ ਬੱਸਾਂ ਇੱਕ ਬਹੁਤ ਵੱਡੀ ਮਾਤਰਾ ਵਿੱਚ ਕਰੀਬ-ਕਰੀਬ ਦੋ ਹਜ਼ਾਰ ਦਾ ਅੰਕੜਾ ਪਾਰ ਕਰ ਜਾਣਗੀਆਂ। ਇਹ ਗ੍ਰੀਨ ਦਿੱਲੀ-ਕਲੀਨ ਦਿੱਲੀ ਦੇ ਮੰਤਰ ਨੂੰ ਹੋਰ ਮਜ਼ਬੂਤ ਕਰਦਾ ਹੈ।

ਸਾਥੀਓ,

ਰਾਜਧਾਨੀ ਦਿੱਲੀ ਵਿੱਚ ਕਈ ਵਰ੍ਹਿਆਂ ਬਾਅਦ ਭਾਜਪਾ ਸਰਕਾਰ ਬਣੀ ਹੈ। ਲੰਬੇ ਅਰਸੇ ਤੱਕ ਅਸੀਂ ਦੂਰ-ਦੂਰ ਤੱਕ ਵੀ ਸੱਤਾ ਵਿੱਚ ਨਹੀਂ ਸੀ ਅਤੇ ਅਸੀਂ ਦੇਖਦੇ ਹਾਂ ਕਿ ਪਿਛਲੀਆਂ ਸਰਕਾਰਾਂ ਨੇ ਦਿੱਲੀ ਨੂੰ ਜਿਸ ਪ੍ਰਕਾਰ ਨਾਲ ਬਰਬਾਦ ਕੀਤਾ, ਦਿੱਲੀ ਨੂੰ ਅਜਿਹੇ ਟੋਏ ਵਿੱਚ ਗਿਰਾ ਦਿੱਤਾ ਸੀ, ਮੈਂ ਜਾਣਦਾ ਹਾਂ, ਭਾਜਪਾ ਦੀ ਨਵੀਂ ਸਰਕਾਰ ਨੂੰ ਲੰਬੇ ਅਰਸੇ ਤੋਂ ਮੁਸੀਬਤਾਂ ਜੋ ਵਧਦੀਆਂ ਗਈਆਂ ਸਨ, ਉਸ ਵਿੱਚੋਂ ਦਿੱਲੀ ਨੂੰ ਬਾਹਰ ਨਿਕਾਲਣਾ ਕਿੰਨਾ ਔਖਾ ਸੀ। ਪਹਿਲਾਂ ਤਾਂ ਉਹ ਟੋਆ ਭਰਨ ਵਿੱਚ ਤਾਕਤ ਜਾਵੇਗੀ ਅਤੇ ਫਿਰ ਵੱਡੀ ਮੁਸ਼ਕਲ ਨਾਲ ਫਿਰ ਕੰਮ ਨਜ਼ਰ ਆਵੇਗਾ। ਲੇਕਿਨ ਮੈਨੂੰ ਭਰੋਸਾ ਹੈ, ਦਿੱਲੀ ਵਿੱਚ ਜਿਸ ਟੀਮ ਨੂੰ ਤੁਸੀਂ ਚੁਣਿਆ ਹੈ, ਉਹ ਮਿਹਨਤ ਕਰਕੇ ਪਿਛਲੇ ਕਈ ਦਹਾਕਿਆਂ ਤੋਂ ਜੋ ਸਮੱਸਿਆਵਾਂ ਤੋਂ ਲੰਘ ਰਹੇ ਹਨ, ਉਸ ਵਿੱਚੋਂ ਦਿੱਲੀ ਨੂੰ ਬਾਹਰ ਕੱਢ ਕੇ ਰਹੇਗੀ।

ਸਾਥੀਓ,

ਇਹ ਸੰਜੋਗ ਵੀ ਪਹਿਲੀ ਵਾਰ ਬਣਿਆ ਹੈ, ਜਦੋਂ ਦਿੱਲੀ ਵਿੱਚ, ਹਰਿਆਣਾ ਵਿੱਚ, ਯੂਪੀ ਅਤੇ ਰਾਜਸਥਾਨ, ਚਾਰੇ ਪਾਸੇ ਭਾਜਪਾ ਸਰਕਾਰ ਹੈ। ਇਹ ਦਿਖਾਉਂਦਾ ਹੈ ਕਿ ਇਸ ਪੂਰੇ ਖੇਤਰ ਦਾ ਕਿੰਨਾ ਅਸ਼ੀਰਵਾਦ ਭਾਜਪਾ ‘ਤੇ ਹੈ, ਸਾਡੇ ਸਾਰਿਆਂ ‘ਤੇ ਹੈ। ਇਸ ਲਈ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ, ਦਿੱਲੀ- NCR ਦੇ ਵਿਕਾਸ ਵਿੱਚ ਜੁਟੇ ਹਾਂ। ਹਾਲਾਂਕਿ ਕੁਝ ਰਾਜਨੀਤਕ ਪਾਰਟੀਆਂ ਹਨ, ਜੋ ਜਨਤਾ ਦੇ ਇਸ ਅਸ਼ੀਰਵਾਦ ਨੂੰ ਹੁਣ ਵੀ ਪਚਾ ਨਹੀਂ ਪਾ ਰਹੀਆਂ। ਉਹ ਜਨਤਾ ਦੇ ਵਿਸ਼ਵਾਸ ਅਤੇ ਜ਼ਮੀਨੀ ਸੱਚਾਈ, ਦੋਹਾਂ ਤੋਂ ਬਹੁਤ ਕਟ ਚੁੱਕੇ ਹਨ, ਦੂਰ ਚਲੇ ਗਏ ਹਨ। ਤੁਹਾਨੂੰ ਯਾਦ ਹੋਵੇਗਾ, ਕੁਝ ਮਹੀਨੇ ਪਹਿਲਾਂ ਕਿਸ ਤਰ੍ਹਾਂ ਦਿੱਲੀ ਅਤੇ ਹਰਿਆਣਾ ਦੇ ਲੋਕਾਂ ਨੂੰ ਇੱਕ ਦੂਸਰੇ ਦੇ ਵਿਰੁੱਧ ਖੜ੍ਹਾ ਕਰਨ ਦੀ, ਦੁਸ਼ਮਣੀ ਬਣਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ, ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਹਰਿਆਣਾ ਦੇ ਲੋਕ ਦਿੱਲੀ ਦੇ ਪਾਣੀ ਵਿੱਚ ਜ਼ਹਿਰ ਮਿਲਾ ਰਹੇ ਹਨ, ਇਸ ਤਰ੍ਹਾਂ ਦੀ ਨਕਾਰਾਤਮਕ ਰਾਜਨੀਤੀ ਨਾਲ ਦਿੱਲੀ ਅਤੇ ਪੂਰੇ ਐੱਨਸੀਆਰ ਨੂੰ ਮੁਕਤੀ ਮਿਲੀ ਹੈ। ਹੁਣ ਅਸੀਂ NCR ਦੇ ਕਾਇਆਕਲਪ ਦਾ ਸੰਕਲਪ ਲੈ ਕੇ ਚਲ ਰਹੇ ਹਾਂ। ਅਤੇ ਮੈਨੂੰ ਵਿਸ਼ਵਾਸ ਹੈ, ਇਹ ਅਸੀਂ ਕਰਕੇ ਦਿਖਾਵਾਂਗੇ।

ਸਾਥੀਓ,

ਗੁੱਡ ਗਵਰਨੈਂਸ, ਭਾਜਪਾ ਸਰਕਾਰਾਂ ਦੀ ਪਹਿਚਾਣ ਹੈ। ਭਾਜਪਾ ਸਰਕਾਰਾਂ ਦੇ ਲਈ ਜਨਤਾ-ਜਨਾਰਦਨ ਹੀ ਸਰਬਉੱਚ ਹੈ। ਤੁਸੀਂ ਹੀ ਸਾਡਾ ਹਾਈ ਕਮਾਂਡ ਹੋ, ਸਾਡੀ ਲਗਾਤਾਰ ਕੋਸ਼ਿਸ਼ ਰਹਿੰਦੀ ਹੈ ਕਿ ਜਨਤਾ ਦਾ ਜੀਵਨ ਆਸਾਨ ਬਣਾਈਏ। ਇਹੀ ਸਾਡੀਆਂ ਨੀਤੀਆਂ ਵਿੱਚ ਦਿਖਦਾ ਹੈ, ਸਾਡੇ ਫੈਸਲਿਆਂ ਵਿੱਚ ਦਿਖਦਾ ਹੈ। ਹਰਿਆਣਾ ਵਿੱਚ ਇੱਕ ਸਮਾਂ ਕਾਂਗਰਸ ਸਰਕਾਰ ਦਾ ਸੀ, ਜਦੋਂ ਬਿਨਾ ਖਰਚੀ-ਪਰਚੀ ਦੇ ਇੱਕ ਨਿਯੁਕਤੀ ਤੱਕ ਮਿਲਣਾ ਮੁਸ਼ਕਲ ਸੀ। ਲੇਕਿਨ ਹਰਿਆਣਾ ਵਿੱਚ ਭਾਜਪਾ ਸਰਕਾਰ ਨੇ ਲੱਖਾਂ ਨੌਜਵਾਨਾਂ ਨੂੰ ਪੂਰੀ ਪਾਰਦਰਸ਼ਿਤਾ ਨਾਲ ਸਰਕਾਰੀ ਨੌਕਰੀ ਦਿੱਤੀ ਹੈ। ਨਾਇਬ ਸਿੰਘ ਸੈਨੀ ਜੀ ਦੀ ਅਗਵਾਈ ਵਿੱਚ ਇਹ ਸਿਲਸਿਲਾ ਲਗਾਤਾਰ ਚਲ ਰਿਹਾ ਹੈ।

ਸਾਥੀਓ,

ਇੱਥੇ ਦਿੱਲੀ ਵਿੱਚ ਵੀ ਜੋ ਝੁੱਗੀਆਂ ਵਿੱਚ ਰਹਿੰਦੇ ਸਨ, ਜਿਨ੍ਹਾਂ ਦੇ ਕੋਲ ਆਪਣੇ ਘਰ ਨਹੀਂ ਸਨ, ਉਨ੍ਹਾਂ ਨੂੰ ਪੱਕੇ ਘਰ ਮਿਲ ਰਹੇ ਹਨ। ਜਿੱਥੇ ਬਿਜਲੀ, ਪਾਣੀ, ਗੈਸ ਕਨੈਕਸ਼ਨ ਤੱਕ ਨਹੀਂ ਸਨ, ਉੱਥੇ ਇਹ ਸਾਰੀਆਂ ਸੁਵਿਧਾਵਾਂ ਪਹੁੰਚਾਈਆਂ ਜਾ ਰਹੀਆਂ ਹਨ। ਅਤੇ ਜੇਕਰ ਮੈਂ ਦੇਸ਼ ਦੀ ਗੱਲ ਕਰਾਂ, ਤਾਂ ਬੀਤੇ 11 ਵਰ੍ਹਿਆਂ ਵਿੱਚ ਰਿਕਾਰਡ ਸੜਕਾਂ, ਦੇਸ਼ ਵਿੱਚ ਬਣੀਆਂ ਹਨ, ਸਾਡੇ ਰੇਲਵੇ ਸਟੇਸ਼ਨਾਂ ਦਾ ਕਾਇਆਕਲਪ ਹੋ ਰਿਹਾ ਹੈ। ਵੰਦੇ ਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ, ਮਾਣ ਨਾਲ ਭਰ ਦਿੰਦੀਆਂ ਹਨ। ਛੋਟੇ-ਛੋਟੇ ਸ਼ਹਿਰਾਂ ਵਿੱਚ ਏਅਰਪੋਰਟ ਬਣ ਰਹੇ ਹਨ। NCR ਵਿੱਚ ਹੀ ਦੇਖੋ, ਕਿੰਨੇ ਸਾਰੇ ਏਅਰਪੋਰਟ ਹੋ ਗਏ। ਹੁਣ ਹਿੰਡਨ ਏਅਰਪੋਰਟ ਤੋਂ ਵੀ ਫਲਾਈਟ ਕਈ ਸ਼ਹਿਰਾਂ ਨੂੰ ਜਾਣ ਲਗੀ ਹੈ। ਨੋਇਡਾ ਵਿੱਚ ਏਅਰਪੋਰਟ ਵੀ ਬਹੁਤ ਜਲਦੀ ਬਣ ਕੇ ਤਿਆਰ ਹੋਣ ਵਾਲਾ ਹੈ।

ਸਾਥੀਓ,

ਇਹ ਤਦ ਸੰਭਵ ਹੋਇਆ ਹੈ, ਜਦੋਂ ਬੀਤੇ ਦਹਾਕਿਆਂ ਵਿੱਚ ਦੇਸ਼ ਨੇ ਪੁਰਾਣੇ ਤੌਰ-ਤਰੀਕਿਆਂ ਨੂੰ ਬਦਲਿਆ ਹੈ। ਦੇਸ਼ ਨੂੰ ਜਿਸ ਪੱਧਰ ਦਾ ਇਨਫ੍ਰਾਸਟ੍ਰਕਚਰ ਚਾਹੀਦਾ ਸੀ, ਜਿੰਨੀ ਤੇਜ਼ੀ ਨਾਲ ਬਣਨਾ ਚਾਹੀਦਾ ਸੀ, ਉਹ ਅਤੀਤ ਵਿੱਚ ਨਹੀਂ ਹੋਇਆ, ਹੁਣ ਜਿਵੇਂ, ਸਾਡਾ ਈਸਟਰਨ ਅਤੇ ਵੈਸਟਰਨ ਪੈਰੀਫੇਰਲ ਐਕਸਪ੍ਰੈੱਸਵੇਅ ਹਨ। ਦਿੱਲੀ- NCR ਨੂੰ ਇਸ ਦੀ ਜ਼ਰੂਰਤ ਕਈ ਦਹਾਕਿਆਂ ਤੋਂ ਮਹਿਸੂਸ ਹੋ ਰਹੀ ਸੀ। ਯੂਪੀਏ ਸਰਕਾਰ ਦੇ ਦੌਰਾਨ, ਇਸ ਨੂੰ ਲੈ ਕੇ ਫਾਈਲਾਂ ਚਲਣੀਆਂ ਸ਼ੁਰੂ ਹੋਈਆਂ। ਲੇਕਿਨ ਕੰਮ, ਤਦ ਸ਼ੁਰੂ ਹੋਇਆ ਜਦੋਂ ਤੁਸੀਂ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਜਦੋਂ ਕੇਂਦਰ ਅਤੇ ਹਰਿਆਣਾ ਵਿੱਚ ਭਾਜਪਾ ਸਰਕਾਰਾਂ ਬਣੀਆਂ। ਅੱਜ ਇਹ ਸੜਕਾਂ, ਬਹੁਤ ਵੱਡੀ ਸ਼ਾਨ ਨਾਲ ਸੇਵਾਵਾਂ ਦੇ ਰਹੀਆਂ ਹਨ।

ਸਾਥੀਓ,

ਵਿਕਾਸ ਪ੍ਰੋਜੈਕਟਾਂ ਨੂੰ ਲੈ ਕੇ ਉਦਾਸੀਨਤਾ ਦਾ ਇਹ ਹਾਲ ਸਿਰਫ਼ ਦਿੱਲੀ-ਐੱਨਸੀਆਰ ਦਾ ਨਹੀਂ ਸੀ, ਪੂਰੇ ਦੇਸ਼ ਦਾ ਸੀ। ਇੱਕ ਤਾਂ ਪਹਿਲਾਂ ਇਨਫ੍ਰਾਸਟ੍ਰਕਚਰ ‘ਤੇ ਬਜਟ ਹੀ ਬਹੁਤ ਘੱਟ ਸੀ, ਜੋ ਪ੍ਰੋਜੈਕਟ ਸੈਂਕਸ਼ਨ ਹੁੰਦੇ ਵੀ ਸਨ, ਉਹ ਵੀ ਸਾਲਾਂ-ਸਾਲ ਤੱਕ ਪੂਰੇ ਨਹੀਂ ਹੁੰਦੇ ਸਨ। ਬੀਤੇ 11 ਵਰ੍ਹਿਆਂ ਵਿੱਚ ਅਸੀਂ ਇਨਫ੍ਰਾਸਟ੍ਰਕਚਰ ਦਾ ਬਜਟ 6 ਗੁਣਾ ਤੋਂ ਵੱਧ ਵਧਾ ਦਿੱਤਾ ਹੈ। ਹੁਣ ਯੋਜਨਾਵਾਂ ਨੂੰ ਤੇਜ਼ੀ ਨਾਲ ਪੂਰਾ ਕਰਨ ‘ਤੇ ਜ਼ੋਰ ਹੈ। ਇਸ ਲਈ ਅੱਜ ਦਵਾਰਕਾ ਐਕਸਪ੍ਰੈੱਸਵੇਅ ਜਿਹੇ ਪ੍ਰੋਜੈਕਟ ਤਿਆਰ ਹੋ ਰਹੇ ਹਨ।

ਅਤੇ ਭਾਈਓ ਅਤੇ ਭੈਣੋਂ,

ਇਹ ਤਾਂ ਇੰਨਾ ਸਾਰਾ ਪੈਸਾ ਲਗ ਰਿਹਾ ਹੈ, ਇਸ ਨਾਲ ਸਿਰਫ਼ ਸੁਵਿਧਾਵਾਂ ਨਹੀਂ ਬਣ ਰਹੀਆਂ ਹਨ, ਇਹ ਪ੍ਰੋਜੈਕਟਸ ਬਹੁਤ ਵੱਡੀ ਗਿਣਤੀ ਵਿੱਚ ਰੋਜ਼ਗਾਰ ਵੀ ਸਿਰਜਣ ਕਰ ਰਹੇ ਹਨ। ਜਦੋਂ ਇੰਨਾ ਸਾਰਾ ਕੰਸਟ੍ਰਕਸ਼ਨ ਹੁੰਦਾ ਹੈ, ਤਾਂ ਇਸ ਵਿੱਚ ਲੇਬਰ ਤੋਂ ਲੈ ਕੇ ਇੰਜੀਨੀਅਰ ਤੱਕ, ਲੱਖਾਂ ਸਾਥੀਆਂ ਨੂੰ ਕੰਮ ਮਿਲਦਾ ਹੈ। ਜੋ ਕੰਸਟ੍ਰਕਸ਼ਨ ਮਟੀਰੀਅਲ ਯੂਜ਼ ਹੁੰਦਾ ਹੈ, ਉਸ ਨਾਲ ਜੁੜੀਆਂ ਫੈਕਟਰੀਆਂ ਵਿੱਚ, ਦੁਕਾਨਾਂ ਵਿੱਚ ਨੌਕਰੀਆਂ ਵਧਦੀਆਂ ਹਨ। ਟ੍ਰਾਂਸਪੋਰਟ ਅਤੇ ਲੌਜਿਸਟਿਕਸ ਵਿੱਚ ਰੋਜ਼ਗਾਰ ਬਣਦੇ ਹਨ।

ਸਾਥੀਓ,

ਲੰਬੇ ਸਮੇਂ ਤੱਕ ਜਿਨ੍ਹਾਂ ਨੇ ਸਰਕਾਰਾਂ ਚਲਾਈਆਂ ਹਨ, ਉਨ੍ਹਾਂ ਲਈ ਜਨਤਾ ‘ਤੇ ਸ਼ਾਸਨ ਕਰਨਾ ਹੀ ਸਭ ਤੋਂ ਵੱਡਾ ਟੀਚਾ ਸੀ। ਸਾਡਾ ਪ੍ਰਯਾਸ ਹੈ ਕਿ ਜਨਤਾ ਦੇ ਜੀਵਨ ਵਿੱਚ ਸਰਕਾਰ ਦਾ ਦਬਾਅ ਅਤੇ ਦਖਲ, ਦੋਵੇਂ ਸਮਾਪਤ ਕਰੀਏ। ਪਹਿਲਾਂ ਕੀ ਸਥਿਤੀ ਸੀ, ਇਸ ਦੀ ਇੱਕ ਹੋਰ ਉਦਾਹਰਣ ਮੈਂ ਤੁਹਾਨੂੰ ਦਿੰਦਾ ਹਾਂ, ਦਿੱਲੀ ਵਿਚ, ਇਹ ਸੁਣ ਕੇ ਤੁਸੀਂ ਚੌਂਕ ਜਾਵੋਗੇ, ਦਿੱਲੀ ਵਿੱਚ ਸਾਡੇ ਜੋ ਸਵੱਛਤਾ ਮਿੱਤਰ ਹਨ, ਸਾਫ-ਸਫਾਈ ਦੇ ਕੰਮ ਵਿੱਚ ਜੁਟੇ ਸਾਥੀ ਹਨ, ਇਹ ਸਾਰੇ ਦਿੱਲੀ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਹਨ। ਸਵੇਰੇ ਉਠਦੇ ਹੀ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਥੈਂਕਊ ਕਰਨਾ ਚਾਹੀਦਾ ਹੈ। ਲੇਕਿਨ ਪਹਿਲਾਂ ਦੀਆਂ ਸਰਕਾਰਾਂ ਨੇ ਇਨ੍ਹਾਂ ਨੂੰ ਵੀ ਜਿਵੇਂ ਆਪਣਾ ਗੁਲਾਮ ਸਮਝ ਰੱਖਿਆ ਸੀ, ਮੈਂ ਇਨ੍ਹਾਂ ਛੋਟੇ-ਛੋਟੇ ਮੇਰੇ ਸਫਾਈ ਭਰਾਵਾਂ ਦੀ ਗੱਲ ਕਰ ਰਿਹਾ ਹਾਂ। ਇਹ ਜੋ ਲੋਕ ਸਿਰ ‘ਤੇ ਸੰਵਿਧਾਨ ਰੱਖ ਕੇ ਨਚਦੇ ਹਨ ਨਾ, ਉਹ ਸੰਵਿਧਾਨ ਨੂੰ ਕਿਵੇਂ ਕੁਚਲਦੇ ਸਨ, ਉਹ ਬਾਬਾ ਸਾਹੇਬ ਦੀਆਂ ਭਾਵਨਾਵਾਂ ਨੂੰ ਕਿਵੇਂ ਧੋਖਾ ਦਿੰਦੇ ਸਨ, ਮੈਂ ਅੱਜ ਉਹ ਸੱਚਾਈ ਤੁਹਾਨੂੰ ਦੱਸਣ ਜਾ ਰਿਹਾ ਹਾਂ।

ਤੁਸੀਂ ਮੈਂ ਕਹਿੰਦਾ ਹਾਂ,ਸੁਣ ਕੇ ਸੁੰਨ ਰਹਿ ਜਾਓਗੇ, ਮੇਰੇ  ਸਫਾਈਕਰਮੀ, ਭਾਈ-ਭੈਣ, ਜੋ ਦਿੱਲੀ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦੇ ਲਈ ਇੱਕ ਖਤਰਨਾਕ ਕਾਨੂੰਨ ਸੀ ਇਸ ਦੇਸ਼ ਵਿੱਚ, ਦਿੱਲੀ ਵਿੱਚ, ਦਿੱਲੀ   ਮਿਊਨਿਸੀਪਲ ਕਾਰਪੋਰੇਸ਼ਨ ਐਕਟ ਵਿੱਚ ਇੱਕ ਗੱਲ ਲਿਖੀ ਸੀ, ਜੇਕਰ ਕੋਈ ਸਫਾਈ ਮਿੱਤਰ ਬਿਨਾ ਦੱਸੇ ਕੰਮ ‘ਤੇ ਨਹੀਂ ਆਉਂਦਾ, ਤਾਂ ਉਸ ਨੂੰ ਇੱਕ ਮਹੀਨੇ ਦੇ ਲਈ ਜੇਲ੍ਹ ਵਿੱਚ ਪਾਇਆ ਜਾ ਸਕਦਾ ਹੈ। ਤੁਸੀਂ ਦੱਸੋ, ਖੁਦ ਸੋਚੋ, ਸਫਾਈ ਕਰਮਚਾਰੀਆਂ ਨੂੰ ਇਹ ਲੋਕ ਕੀ ਸਮਝਦੇ ਸਨ। ਕੀ ਤੁਸੀਂ ਉਨ੍ਹਾਂ ਨੂੰ ਜੇਲ੍ਹ ਵਿੱਚ ਪਾਓਗੇ, ਉਹ ਵੀ ਇੱਕ ਛੋਟੀ ਜਿਹੀ ਗਲਤੀ ਦੇ ਕਾਰਨ। ਅੱਜ ਜੋ ਸਮਾਜਿਕ ਨਿਆਂ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੇ ਅਜਿਹੇ ਕਈ ਨਿਯਮ-ਕਾਨੂੰਨ ਦੇਸ਼ ਵਿੱਚ ਬਣਾਏ ਰੱਖੇ ਹੋਏ ਸਨ। ਇਹ ਮੋਦੀ ਹੈ, ਜੋ ਇਸ ਤਰ੍ਹਾਂ ਦੇ ਗਲਤ ਕਾਨੂੰਨਾਂ ਨੂੰ ਖੋਦ ਕੇ, ਖੋਜ-ਖੋਜ ਕੇ ਖਤਮ ਕਰ ਰਿਹਾ ਹੈ। ਸਾਡੀ ਸਰਕਾਰ ਅਜਿਹੇ ਸੈਂਕੜੇ ਕਾਨੂੰਨਾਂ ਨੂੰ ਸਮਾਪਤ ਕਰ ਚੁੱਕੀ ਹੈ ਅਤੇ ਇਹ ਅਭਿਯਾਨ ਲਗਾਤਾਰ ਜਾਰੀ ਹੈ।

ਸਾਥੀਓ,

ਸਾਡੇ ਲਈ ਰਿਫੌਰਮ ਦਾ ਮਤਲਬ ਹੈ, ਸੁਸ਼ਾਸਨ ਦਾ ਵਿਸਤਾਰ। ਇਸ ਲਈ, ਅਸੀਂ ਨਿਰੰਤਰ ਰਿਫੌਰਮ ‘ਤੇ ਜ਼ੋਰ ਦੇ ਰਹੇ ਹਾਂ। ਆਉਣ ਵਾਲੇ ਸਮੇਂ ਵਿੱਚ, ਅਸੀਂ ਅਨੇਕ ਵੱਡੇ-ਵੱਡੇ ਰਿਫੌਰਮ ਕਰਨ ਵਾਲੇ ਹਾਂ, ਤਾਕਿ ਜੀਵਨ ਵੀ ਅਤੇ ਬਿਜਨਸ ਵੀ, ਸਭ ਕੁਝ ਹੋਰ ਆਸਾਨ ਹੋਵੇ।

ਸਾਥੀਓ,

ਇਸੇ ਕੜੀ ਵਿੱਚ ਹੁਣ GST ਵਿੱਚ ਨੈਕਸਟ ਜਨਰੇਸ਼ਨ ਰਿਫੌਰਮ ਹੋਣ ਜਾ ਰਿਹਾ ਹੈ। ਇਸ ਦੀਵਾਲੀ, GST ਰਿਫੌਰਮ ਨਾਲ ਡਬਲ ਬੋਨਸ ਦੇਸ਼ਵਾਸੀਆਂ ਨੂੰ ਮਿਲਣ ਵਾਲਾ ਹੈ। ਅਸੀਂ ਇਸ ਦਾ ਪੂਰਾ ਫਾਰਮੈਟ ਰਾਜਾਂ ਨੂੰ ਭੇਜ ਦਿੱਤਾ ਹੈ। ਮੈਂ ਉਮੀਦ ਕਰਦਾ ਹਾਂ ਕਿ ਸਾਰੇ ਰਾਜ ਭਾਰਤ ਸਰਕਾਰ ਦੇ ਇਸ ਇਨਿਸ਼ਿਏਟਿਵ ਨੂੰ ਸਹਿਯੋਗ ਦੇਣਗੇ। ਜਲਦੀ ਤੋਂ ਜਲਦੀ ਇਸ ਪ੍ਰਕਿਰਿਆ ਨੂੰ ਪੂਰਾ ਕਰਨਗੇ, ਤਾਕਿ ਇਹ ਦੀਵਾਲੀ ਹੋਰ ਜ਼ਿਆਦਾ ਸ਼ਾਨਦਾਰ ਬਣ ਸਕੇ। ਸਾਡਾ ਪ੍ਰਯਾਸ GST ਨੂੰ ਹੋਰ ਆਸਾਨ ਬਣਾਉਣ ਅਤੇ ਟੈਕਸ ਦਰਾਂ ਨੂੰ ਰਿਵਾਈਜ਼ ਕਰਨ ਦਾ ਹੈ। ਇਸ ਦਾ ਫਾਇਦਾ ਹਰ ਪਰਿਵਾਰ ਨੂੰ ਹੋਵੇਗਾ, ਗ਼ਰੀਬ ਅਤੇ ਮਿਡਲ ਕਲਾਸ ਨੂੰ ਹੋਵੇਗਾ, ਛੋਟੇ-ਵੱਡੇ ਹਰ ਉੱਦਮੀ ਨੂੰ ਹੋਵੇਗਾ, ਹਰ ਵਪਾਰੀ-ਕਾਰੋਬਾਰੀ ਨੂੰ ਹੋਵੇਗਾ।

ਸਾਥੀਓ,

ਭਾਰਤ ਦੀ ਬਹੁਤ ਵੱਡੀ ਸ਼ਕਤੀ ਸਾਡੀ ਪ੍ਰਾਚੀਨ ਸੰਸਕ੍ਰਿਤੀ ਹੈ, ਸਾਡੀ ਪ੍ਰਾਚੀਨ ਵਿਰਾਸਤ ਹੈ। ਇਸ ਸੱਭਿਆਚਾਰਕ ਵਿਰਾਸਤ ਦਾ, ਇੱਕ ਜੀਵਨ ਦਰਸ਼ਨ ਹੈ, ਜੀਵੰਤ ਦਰਸ਼ਨ ਵੀ ਹੈ ਅਤੇ ਇਸੇ ਜੀਵਨ ਦਰਸ਼ਨ ਵਿੱਚ ਸਾਨੂੰ ਚੱਕਰਧਾਰੀ ਮੋਹਨ ਅਤੇ ਚਰਖਾਧਾਰੀ ਮੋਹਨ, ਦੋਵਾਂ ਦਾ ਪਰਿਚੈ ਹੁੰਦਾ ਹੈ। ਅਸੀਂ ਸਮੇਂ-ਸਮੇਂ ‘ਤੇ ਚੱਕਰਧਾਰੀ ਮੋਹਨ ਤੋਂ ਲੈ ਕੇ ਚਰਖਾਧਾਰੀ ਮੋਹਨ ਤੱਕ ਦੋਵਾਂ ਦਾ ਅਨੁਭਵ ਕਰਦੇ ਹਾਂ। ਚੱਕਰਧਾਰੀ ਮੋਹਨ ਯਾਨੀ ਸੁਦਰਸ਼ਨ ਚੱਕਰਧਾਰੀ ਭਗਵਾਨ ਸ਼੍ਰੀਕ੍ਰਿਸ਼ਨ, ਜਿਨ੍ਹਾਂ ਨੇ ਸੁਦਰਸ਼ਨ ਚੱਕਰ ਦੀ ਸਮਰੱਥਾ ਦਾ ਅਨੁਭਵ ਕਰਵਾਇਆ ਅਤੇ ਚਰਖਾਧਾਰੀ ਮੋਹਨ ਯਾਨੀ ਮਹਾਤਮਾ, ਗਾਂਧੀ ਜਿਨ੍ਹਾਂ ਨੇ ਚਰਖਾ ਚਲਾ ਕੇ ਦੇਸ਼ ਨੂੰ ਸਵਦੇਸ਼ੀ ਦੀ ਸਮਰੱਥਾ ਦਾ ਅਨੁਭਵ ਕਰਵਾਇਆ।

ਸਾਥੀਓ,

ਭਾਰਤ ਨੂੰ ਸਸ਼ਕਤ ਬਣਾਉਣ ਲਈ ਸਾਨੂੰ ਚੱਕਰਧਾਰੀ ਮੋਹਨ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਣਾ ਹੈ ਅਤੇ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ, ਸਾਨੂੰ ਚਰਖਾਧਾਰੀ ਮੋਹਨ ਦੇ ਰਾਹ ‘ਤੇ ਚਲਣਾ ਹੈ। ਸਾਨੂੰ ਵੋਕਲ ਫੋਰ ਲੋਕਲ ਨੂੰ ਆਪਣਾ ਜੀਵਨ ਮੰਤਰ ਬਣਾਉਣਾ ਹੈ।

ਸਾਥੀਓ,

ਇਹ ਕੰਮ ਸਾਡੇ ਲਈ ਮੁਸ਼ਕਲ ਨਹੀਂ ਹੈ। ਜਦੋਂ ਵੀ ਅਸੀਂ ਸੰਕਲਪ ਲਿਆ ਹੈ, ਤਦ-ਤਦ ਅਸੀਂ ਕਰਕੇ ਦਿਖਾਇਆ ਹੈ। ਮੈਂ ਛੋਟੀ ਜਿਹੀ ਉਦਾਹਰਣ ਦਿੰਦਾ ਹਾਂ ਖਾਦੀ ਦੀ, ਖਾਦੀ ਅਲੋਪ ਹੋਣ ਦੇ ਕੰਢੇ ‘ਤੇ ਪਹੁੰਚ ਚੁੱਕੀ ਸੀ, ਕੋਈ ਪੁੱਛਣ ਵਾਲਾ ਨਹੀਂ ਸੀ, ਤੁਸੀਂ ਜਦੋਂ ਮੈਨੂੰ ਸੇਵਾ ਦਾ ਮੌਕਾ ਦਿੱਤਾ, ਮੈਂ ਦੇਸ਼ ਨੂੰ ਸੱਦਾ ਦਿੱਤਾ, ਦੇਸ਼ ਨੇ ਸੰਕਲਪ ਲਿਆ ਅਤੇ ਇਸ ਦਾ ਨਤੀਜਾ ਵੀ ਦੇਖੀਆ। ਇੱਕ ਦਹਾਕੇ ਵਿੱਚ ਖਾਦੀ ਦੀ ਵਿਕਰੀ ਕਰੀਬ-ਕਰੀਬ 7 ਗੁਣਾ ਵਧ ਗਈ ਹੈ। ਦੇਸ਼ ਦੇ ਲੋਕਾਂ ਨੇ ਵੋਕਲ ਫੋਰ ਲੋਕਲ ਦੇ ਮੰਤਰ ਦੇ ਨਾਲ ਖਾਦੀ ਨੂੰ ਅਪਣਾਇਆ ਹੈ। ਇਸੇ ਤਰ੍ਹਾਂ ਦੇਸ਼ ਨੇ ਮੇਡ ਇਨ ਇੰਡੀਆ ਫੋਨ ‘ਤੇ ਵੀ ਭਰੋਸਾ ਜਤਾਇਆ। 11 ਸਾਲ ਪਹਿਲਾਂ ਅਸੀਂ ਆਪਣੀ ਜ਼ਰੂਰਤ ਦੇ ਜ਼ਿਆਦਾਤਰ ਫੋਨ ਇੰਪੋਰਟ ਕਰਦੇ ਸੀ। ਅੱਜ ਜ਼ਿਆਦਾਤਰ ਭਾਰਤੀ ਮੇਡ ਇਨ ਇੰਡੀਆ ਫੋਨ ਹੀ ਇਸਤੇਮਾਲ ਕਰਦੇ ਹਨ। ਅੱਜ ਅਸੀਂ ਹਰ ਸਾਲ 30-35 ਕਰੋੜ ਮੋਬਾਈਲ ਫੋਨ ਬਣਾ ਰਹੇ ਹਾਂ, 30-35 ਕਰੋੜ, 30-35 ਕਰੋੜ ਮੋਬਾਈਲ ਫੋਨ ਬਣਾ ਰਹੇ ਹਾਂ ਅਤੇ ਐਕਸਪੋਰਟ ਵੀ ਕਰ ਰਹੇ ਹਾਂ।

ਸਾਥੀਓ,

ਅਸੀਂ ਮੇਡ ਇਨ ਇੰਡੀਆ, ਸਾਡਾ  UPI, ਅੱਜ ਦੁਨੀਆ ਦਾ ਸਭ ਤੋਂ ਵੱਡਾ ਰੀਅਲ ਟਾਈਮ ਡਿਜੀਟਲ ਪੇਮੈਂਟ ਪਲੈਟਫਾਰਮ ਬਣ ਚੁੱਕਿਆ ਹੈ, ਦੁਨੀਆ ਦਾ ਸਭ ਤੋਂ ਵੱਡਾ। ਭਾਰਤ ਵਿੱਚ ਬਣੇ ਰੇਲ ਕੋਚ ਹੋਣ ਜਾਂ ਫਿਰ ਲੋਕੋਮੋਟਿਵ, ਇਨ੍ਹਾਂ ਦੀ ਡਿਮਾਂਡ ਹੁਣ ਦੁਨੀਆ ਦੇ ਦੂਸਰੇ ਦੇਸ਼ਾਂ ਵਿੱਚ ਵੀ ਵਧ ਰਹੀ ਹੈ।

ਸਾਥੀਓ,

ਜਦੋਂ ਇਹ ਰੋਡ ਇਨਫ੍ਰਾਸਟ੍ਰਕਚਰ ਦੀ ਗੱਲ ਆਉਂਦੀ ਹੈ, ਇਨਫ੍ਰਾਸਟ੍ਰਕਚਰ ਦੀ ਗੱਲ ਆਉਂਦੀ ਹੈ, ਭਾਰਤ ਨੇ ਇੱਕ ਗਤੀ ਸ਼ਕਤੀ ਪਲੈਟਫਾਰਮ ਬਣਾਇਆ ਹੈ, 1600 ਲੇਅਰ, ਇੱਕ ਹਜ਼ਾਰ ਛੇ ਸੌ ਲੇਅਰ ਡਾਟਾ ਦੇ ਹਨ ਉਸ ਵਿੱਚ ਅਤੇ ਕਿਸੇ ਵੀ ਪ੍ਰੋਜੈਕਟ ਨੂੰ ਉੱਥੇ ਕਿਵੇਂ-ਕਿਵੇਂ ਦੀਆਂ ਸਥਿਤੀਆਂ ਤੋਂ ਲੰਘਣਾ ਪੈਂਦਾ ਹੈ, ਕਿੰਨ ਨਿਯਮਾਂ ਤੋਂ ਲੰਘਣਾ ਪਵੇਗਾ, ਵਾਈਲਡ ਲਾਈਫ ਹੈ ਕਿ ਜੰਗਲ ਹੈ ਕਿ ਕੀ ਹੈ, ਨਦੀ ਹੈ, ਨਾਲਾ ਹੈ ਕੀ ਹੈ, ਸਾਰੀਆਂ ਚੀਜ਼ਾਂ ਮਿੰਟਾਂ ਵਿੱਚ ਹੱਥ ਲਗ ਜਾਂਦੀਆਂ ਹਨ ਅਤੇ ਪ੍ਰੋਜੈਕਟ ਤੇਜ਼ ਗਤੀ ਨਾਲ ਅੱਗੇ ਵਧਦੇ ਹਨ। ਅੱਜ ਗਤੀ ਸ਼ਕਤੀ ਦੀ ਇੱਕ ਅਲਗ ਯੂਨੀਵਰਸਿਟੀ ਬਣਾਈ ਗਈ ਹੈ ਅਤੇ ਦੇਸ਼ ਦੀ ਪ੍ਰਗਤੀ ਲਈ ਗਤੀ ਸ਼ਕਤੀ ਇੱਕ ਬਹੁਤ ਵੱਡਾ ਸ਼ਕਤੀਸ਼ਾਲੀ ਮਾਰਗ ਬਣ ਚੁੱਕਿਆ ਹੈ।

ਸਾਥੀਓ,

ਇੱਕ ਦਹਾਕੇ ਪਹਿਲਾਂ ਤੱਕ ਅਸੀਂ ਖਿਡੌਣੇ ਤੱਕ ਬਾਹਰ ਤੋਂ ਇੰਪੋਰਟ ਕਰਦੇ ਸੀ। ਲੇਕਿਨ ਅਸੀਂ ਭਾਰਤੀਆਂ ਨੇ ਸੰਕਲਪ ਲਿਆ ਵੋਕਲ ਫੋਰ ਲੋਕਲ ਦਾ, ਤਾਂ ਨਾ ਸਿਰਫ਼ ਵੱਡੀ ਮਾਤਰਾ ਵਿੱਚ ਖਿਡੌਣੇ ਭਾਰਤ ਵਿੱਚ ਹੀ ਬਣਨ ਲਗੇ, ਲੇਕਿਨ ਸਗੋਂ ਅੱਜ ਅਸੀਂ ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ ਨੂੰ ਖਿਡੌਣੇ ਨਿਰਯਾਤ ਵੀ ਕਰਨ ਲਗੇ ਹਾਂ।

ਸਾਥੀਓ,

ਇਸ ਲਈ ਮੈਂ ਫਿਰ ਤੁਹਾਨੂੰ ਸਾਰਿਆਂ ਨੂੰ, ਸਾਰੇ ਦੇਸ਼ਵਾਸੀਆਂ ਨੂੰ ਤਾਕੀਦ ਕਰਾਂਗਾ, ਭਾਰਤ ਵਿੱਚ ਬਣੇ ਸਾਮਾਨ ‘ਤੇ ਅਸੀਂ ਭਰੋਸਾ ਕਰੀਏ। ਭਾਰਤੀ ਹਨ, ਤਾਂ ਭਾਰਤ ਵਿੱਚ ਬਣਿਆ ਹੀ ਖਰੀਦੋ, ਹੁਣ ਤਿਉਹਾਰਾਂ ਦਾ ਸੀਜਨ ਚਲ ਰਿਹਾ ਹੈ। ਆਪਣਿਆਂ ਦੇ ਨਾਲ, ਆਪਣੇ ਲੋਕਲ ਉਤਪਾਦਾਂ ਦੀ ਖੁਸ਼ੀਆਂ ਵੰਡੋਂ, ਤੁਸੀਂ ਤੈਅ ਕਰੋ, ਗਿਫਟ ਉੱਥੇ ਹੀ ਦੇਣਾ ਹੈ, ਜੋ ਭਾਰਤ ਵਿੱਚ ਬਣਿਆ ਹੋਵੇ, ਭਾਰਤੀਆਂ ਦੁਆਰਾ ਬਣਾਇਆ ਹੋਇਆ ਹੋਵੇ।

ਸਾਥੀਓ,

ਮੈਂ ਅੱਜ ਵਪਾਰੀ ਵਰਗ ਨੂੰ, ਦੁਕਾਨਦਾਰ ਭਰਾਵਾਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦਾ ਹਾਂ, ਹੋਵੇਗਾ ਕੋਈ ਸਮਾਂ, ਵਿਦੇਸ਼ ਵਿੱਚ ਬਣੇ ਸਾਮਾਨ ਤੁਸੀਂ ਇਸ ਲਈ ਵੇਚਿਆ ਹੋਵੇਗਾ, ਤਾਕਿ ਸ਼ਾਇਦ ਤੁਹਾਨੂੰ ਲਗਿਆ ਹੋਵੇ, ਪ੍ਰੋਫਿਟ ਕੁਛ ਜ਼ਿਆਦਾ ਮਿਲ ਜਾਂਦਾ ਹੈ। ਹੁਣ ਤੁਸੀਂ ਜੋ ਕੀਤਾ ਸੋ ਕੀਤਾ, ਲੇਕਿਨ ਹੁਣ ਤੁਸੀਂ ਵੀ ਵੋਕਲ ਫਾਰ ਲੋਕਲ ਦੇ ਮੰਤਰ ‘ਤੇ ਮੇਰਾ ਸਾਥ ਦੇਵੋ। ਤੁਹਾਡੇ ਇਸ ਇੱਕ ਕਦਮ ਨਾਲ ਦੇਸ਼ ਦਾ ਤਾਂ ਫਾਇਦਾ ਹੋਵੇਗਾ, ਤੁਹਾਡੇ ਪਰਿਵਾਰ ਦਾ, ਤੁਹਾਡੇ ਬੱਚਿਆਂ ਦਾ ਵੀ ਫਾਇਦਾ ਹੋਵੇਗਾ। ਤੁਹਾਡੀ ਵੇਚੀ ਹੋਈ ਹਰ ਚੀਜ਼ ਨਾਲ, ਦੇਸ਼ ਦੇ ਕਿਸੇ ਮਜ਼ਦੂਰ ਦਾ, ਕਿਸੇ ਗ਼ਰੀਬ ਦਾ ਫਾਇਦਾ ਹੋਵੇਗਾ। ਤੁਹਾਡੀ ਵੇਚੀ ਗਈ ਹਰ ਚੀਜ਼ ਦਾ ਪੈਸਾ, ਭਾਰਤ ਵਿੱਚ ਹੀ ਰਹੇਗਾ, ਕਿਸੇ ਨਾ ਕਿਸੇ ਭਾਰਤੀ ਨੂੰ ਹੀ ਮਿਲੇਗਾ। ਯਾਨੀ ਇਹ ਭਾਰਤੀਆਂ ਦੀ ਖਰੀਦ ਸ਼ਕਤੀ ਨੂੰ ਵੀ ਵਧਾਏਗਾ, ਅਰਥਵਿਵਸਥਾ ਨੂੰ ਮਜ਼ਬੂਤੀ ਦੇਵੇਗਾ ਅਤੇ ਇਸ ਲਈ ਇਹ ਮੇਰੀ ਤਾਕੀਦ ਹੈ ਕਿ, ਤੁਸੀਂ ਮੇਡ ਇਨ ਇੰਡੀਆ ਸਾਮਾਨ ਨੂੰ ਪੂਰੇ ਮਾਣ ਨਾਲ ਵੇਚੋ।

ਸਾਥੀਓ,

ਦਿੱਲੀ, ਅੱਜ ਇੱਕ ਅਜਿਹੀ ਰਾਜਧਾਨੀ ਬਣ ਰਹੀ ਹੈ, ਜੋ ਭਾਰਤ ਦੇ ਅਤੀਤ ਦਾ ਭਵਿੱਖ ਦੇ ਨਾਲ ਇੰਟਰਵਿਊ ਵੀ ਕਰਵਾਉਂਦੀ ਹੈ। ਕੁਝ ਦਿਨ ਪਹਿਲਾਂ ਹੀ ਦੇਸ਼ ਨੂੰ ਨਵਾਂ ਸੈਂਟ੍ਰਲ ਸਕੱਤਰੇਤ, ਕਰਤੱਵਯ ਭਵਨ ਮਿਲਿਆ ਹੈ। ਨਵੀਂ ਸੰਸਦ ਬਣ ਚੁੱਕੀ ਹੈ। ਕਰਤੱਵਯ ਪਥ ਨਵੇਂ ਰੂਪ ਵਿੱਚ ਸਾਡੇ ਸਾਹਮਣੇ ਹੈ। ਭਾਰਤ ਮੰਡਪਮ ਅਤੇ ਯਸ਼ੋਭੂਮੀ ਜਿਹੇ ਆਧੁਨਿਕ ਕਾਨਫਰੰਸ ਸੈਂਟਰਜ਼ ਅੱਜ ਦਿੱਲੀ ਦੀ ਸ਼ਾਨ ਵਧਾ ਰਹੇ ਹਨ। ਇਹ ਦਿੱਲੀ ਨੂੰ, ਬਿਜਨਸ ਲਈ, ਵਪਾਰ-ਕਾਰੋਬਾਰ ਲਈ ਬਿਹਤਰੀਨ ਸਥਾਨ ਬਣਾ ਰਹੇ ਹਨ। ਮੈਨੂੰ ਵਿਸ਼ਵਾਸ ਹੈ, ਇਨ੍ਹਾਂ ਸਾਰੀਆਂ ਦੀ ਸਮਰੱਥਾ ਦਾ ਅਤੇ ਪ੍ਰੇਰਣਾ ਨਾਲ ਸਾਡੀ ਦਿੱਲੀ ਦੁਨੀਆ ਦੀ ਬਿਹਤਰੀਨ ਰਾਜਧਾਨੀ ਬਣ ਕੇ ਉਭਰੇਗੀ। ਇਸੇ ਕਾਮਨਾ ਦੇ ਨਾਲ, ਇੱਕ ਵਾਰ ਫਿਰ ਇਨ੍ਹਾਂ ਵਿਕਾਸ ਕਾਰਜਾਂ ਲਈ ਤੁਸੀਂ ਸਾਰਿਆਂ ਨੂੰ, ਦਿੱਲੀ ਨੂੰ, ਹਰਿਆਣਾ ਨੂੰ, ਰਾਜਸਥਾਨ ਨੂੰ, ਉੱਤਰ ਪ੍ਰਦੇਸ਼ ਨੂੰ, ਪੂਰੇ ਇਸ ਖੇਤਰ ਦਾ ਵਿਕਾਸ ਹੋਣ ਜਾ ਰਿਹਾ ਹੈ, ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ!

******

ਐੱਮਜੇਪੀਐੱਸ/ਐੱਸਟੀ/ਏਵੀ

 


(Release ID: 2157322)
Read this release in: English , Gujarati , Urdu , Hindi