ਪ੍ਰਧਾਨ ਮੰਤਰੀ ਦਫਤਰ
79ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦੇ ਸੰਬੋਧਨ ਵਿੱਚ ਸਾਡੇ ਰਾਸ਼ਟਰ ਦੀ ਸਮੂਹਿਕ ਪ੍ਰਗਤੀ ਅਤੇ ਭਵਿੱਖ ਦੇ ਅਵਸਰਾਂ ‘ਤੇ ਪ੍ਰਕਾਸ਼ ਪਾਇਆ ਗਿਆ: ਪ੍ਰਧਾਨ ਮੰਤਰੀ
प्रविष्टि तिथि:
14 AUG 2025 8:27PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 79ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੁਆਰਾ ਦਿੱਤੇ ਗਏ ਵਿਚਾਰਾਂ ਨੂੰ ਟੁੰਬਣ ਵਾਲੇ ਸੰਬੋਧਨ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਸ ਸੰਬੋਧਨ ਵਿੱਚ ਸਾਡੇ ਰਾਸ਼ਟਰ ਦੀ ਸਮੂਹਿਕ ਪ੍ਰਗਤੀ ਅਤੇ ਭਾਵੀ ਅਵਸਰਾਂ ‘ਤੇ ਪ੍ਰਕਾਸ਼ ਪਾਇਆ ਗਿਆ ਹੈ ਅਤੇ ਹਰੇਕ ਨਾਗਰਿਕ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ ਗਿਆ ਹੈ।
ਐਕਸ (X ) 'ਤੇ ਅਲੱਗ-ਅਲੱਗ ਪੋਸਟਾਂ ਵਿੱਚ, ਉਨ੍ਹਾਂ ਨੇ ਕਿਹਾ:
"ਸਾਡੇ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ, ਰਾਸ਼ਟਰਪਤੀ ਜੀ ਨੇ ਇੱਕ ਵਿਚਾਰਾਂ ਨੂੰ ਟੁੰਬਣ ਵਾਲਾ ਸੰਬੋਧਨ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਸਾਡੇ ਰਾਸ਼ਟਰ ਦੀ ਸਮੂਹਿਕ ਪ੍ਰਗਤੀ ਅਤੇ ਭਾਵੀ ਅਵਸਰਾਂ ‘ਤੇ ਪ੍ਰਕਾਸ਼ ਪਾਇਆ ਹੈ। ਉਨ੍ਹਾਂ ਨੇ ਸਾਨੂੰ ਉਨ੍ਹਾਂ ਬਲੀਦਾਨਾਂ ਦੀ ਯਾਦ ਦਿਵਾਈ ਜਿਨ੍ਹਾਂ ਨੇ ਭਾਰਤ ਦੀ ਸੁਤੰਤਰਤਾ ਲਈ ਮਾਰਗ ਪੱਧਰਾ ਕੀਤਾ ਅਤੇ ਹਰੇਕ ਨਾਗਰਿਕ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ।
@rashtrapatibhvn
"ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ, ਮਾਣਯੋਗ ਰਾਸ਼ਟਰਪਤੀ ਜੀ ਨੇ ਆਪਣੇ ਸੰਬੋਧਨ ਵਿੱਚ ਬਹੁਤ ਹੀ ਮਹੱਤਵਪੂਰਨ ਗੱਲਾਂ ਆਖੀਆਂ ਹਨ। ਇਸ ਵਿੱਚ, ਉਨ੍ਹਾਂ ਨੇ ਸਮੂਹਿਕ ਪ੍ਰਯਾਸਾਂ ਨਾਲ ਭਾਰਤ ਦੀ ਪ੍ਰਗਤੀ ਅਤੇ ਭਵਿੱਖ ਦੇ ਅਵਸਰਾਂ 'ਤੇ ਵਿਸ਼ੇਸ਼ ਤੌਰ 'ਤੇ ਪ੍ਰਕਾਸ਼ ਪਾਇਆ ਹੈ। ਰਾਸ਼ਟਰਪਤੀ ਜੀ ਨੇ ਸਾਨੂੰ ਉਨ੍ਹਾਂ ਬਲੀਦਾਨਾਂ ਦੀ ਯਾਦ ਦਿਵਾਈ, ਜਿਨ੍ਹਾਂ ਸਦਕਾ ਦੇਸ਼ ਦੀ ਆਜ਼ਾਦੀ ਦਾ ਸੁਪਨਾ ਸਾਕਾਰ ਹੋਇਆ। ਇਸ ਦੇ ਨਾਲ ਹੀ, ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਰਾਸ਼ਟਰ ਨਿਰਮਾਣ ਵਿੱਚ ਵਧ-ਚੜ੍ਹ ਕੇ ਨਾਲ ਹਿੱਸਾ ਲੈਣ ਦਾ ਆਗਰਹਿ ਵੀ ਕੀਤਾ ਹੈ।"
@rashtrapatibhvn
***************
ਐੱਮਜੇਪੀਐੱਸ/ਐੱਸਆਰ
(रिलीज़ आईडी: 2157074)
आगंतुक पटल : 20
इस विज्ञप्ति को इन भाषाओं में पढ़ें:
Odia
,
Malayalam
,
Marathi
,
हिन्दी
,
Gujarati
,
Tamil
,
Telugu
,
Bengali
,
Manipuri
,
Assamese
,
English
,
Urdu
,
Kannada