ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ 'ਤੇ ਵਿਭਾਜਨ ਦੀ ਤਰਾਸਦੀ ਤੋਂ ਪ੍ਰਭਾਵਿਤ ਲੋਕਾਂ ਦੇ ਸਾਹਸ ਅਤੇ ਆਤਮਬਲ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ

Posted On: 14 AUG 2025 8:52AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ‘ਤੇ ਭਾਰਤ ਦੇ ਇਤਿਹਾਸ ਦੇ ਉਸ ਸਭ ਤੋਂ ਦੁਖਦ ਅਧਿਆਇ ਦੇ ਦੌਰਾਨ ਅਣਗਿਣਤ ਲੋਕਾਂ ਦੁਆਰਾ ਝੱਲੀ ਗਈ ਦੁੱਖ ਅਤੇ ਪੀੜਾ ਨੂੰ ਯਾਦ ਕੀਤਾ। 

ਪ੍ਰਧਾਨ ਮੰਤਰੀ ਨੇ ਵਿਭਾਜਨ ਤੋਂ ਪ੍ਰਭਾਵਿਤ ਲੋਕਾਂ ਦੇ ਸਾਹਸ ਅਤੇ ਆਤਮਬਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਅਕਲਪਨੀ ਕਸ਼ਟ ਝੱਲਣ ਤੋਂ ਬਾਅਦ ਵੀ ਇੱਕ ਨਵੀਂ ਸ਼ੁਰੂਆਤ ਕਰਨ ਦਾ ਸਾਹਸ ਦਿਖਾਇਆ। 

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਕਿਹਾ:

“ਭਾਰਤ ਇਤਿਹਾਸ ਦੇ ਦੁਖਦ ਅਧਿਆਇ ਦੇ ਦੌਰਾਨ ਅਣਗਿਣਤ ਲੋਕਾਂ ਦੁਆਰਾ ਝੱਲੇ ਗਏ ਉਥਲ-ਪੁਥਲ ਅਤੇ ਦਰਦ ਨੂੰ ਯਾਦ ਕਰਦੇ ਹੋਏ ਅੱਜ ਦੇ ਦਿਨ ਨੂੰ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ (#PartitionHorrorsRemembranceDay) ਦੇ ਰੂਪ ਵਿੱਚ ਯਾਦ ਕਰਦਾ ਹੈ। ਇਹ ਉਨ੍ਹਾਂ ਦੇ ਸਾਹਸ ਦਾ ਸਨਮਾਨ ਕਰਨ ਦਾ ਵੀ ਦਿਨ ਹੈ, ਅਕਲਪਨੀ ਨੁਕਸਾਨ ਦਾ ਸਾਹਮਣਾ ਕਰਨ ਅਤੇ ਫਿਰ ਵੀ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦੀ ਤਾਕਤ ਪ੍ਰਾਪਤ ਕਰਨ ਦੀ ਉਨ੍ਹਾਂ ਦੀ ਸਮਰੱਥਾ ਦਾ ਸਨਮਾਨ ਕਰਨ ਦਾ ਦਿਨ ਹੈ। ਪ੍ਰਭਾਵਿਤ ਹੋਏ ਕਈ ਲੋਕਾਂ ਨੇ ਆਪਣੇ ਜੀਵਨ ਦਾ ਪੁਨਰਨਿਰਮਾਣ ਕੀਤਾ ਅਤੇ ਜ਼ਿਕਰਯੋਗ ਉਪਲਬਧੀਆਂ ਹਾਸਲ ਕੀਤੀਆਂ। ਇਹ ਦਿਨ ਸਾਡੇ ਦੇਸ਼ ਨੂੰ ਇੱਕ ਸੂਤਰ ਵਿੱਚ ਪਿਰੋਣ ਵਾਲੇ ਸਦਭਾਵ ਦੇ ਬੰਧਨ ਨੂੰ ਮਜ਼ਬੂਤ ਕਰਨ ਦੀ ਸਾਡੀ ਸਥਾਈ ਜ਼ਿੰਮੇਦਾਰੀ ਦੀ ਵੀ ਯਾਦ ਦਿਵਾਉਂਦਾ ਹੈ।”

ਭਾਰਤ ਅੱਜ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ਦੇ ਜ਼ਰੀਏ ਦੇਸ਼ ਦੀ ਵੰਡ ਦੀ ਤਰਾਸਦੀ ਨੂੰ ਯਾਦ ਕਰ ਰਿਹਾ ਹੈ। ਇਹ ਸਾਡੇ ਇਤਿਹਾਸ ਦੇ ਉਸ ਦੁਖਦ ਅਧਿਆਇ ਦੇ ਦੌਰਾਨ ਅਣਗਿਣਤ ਲੋਕਾਂ ਦੁਆਰਾ ਝੱਲੇ ਗਏ ਦੁਖ ਅਤੇ ਪੀੜਾ ਨੂੰ ਯਾਦ ਕਰਨ ਦਾ ਦਿਨ ਹੈ। ਇਹ ਦਿਨ ਉਨ੍ਹਾਂ ਦੇ ਸਾਹਸ ਅਤੇ ਆਤਮਬਲ ਨੂੰ ਸਨਮਾਨ ਦੇਣ ਦਾ ਵੀ ਅਵਸਰ ਹੈ। ਇਨ੍ਹਾਂ ਨੇ ਅਕਲਪਨੀ ਕਸ਼ਟ ਸਹਿਣ ਦੇ ਬਾਅਦ ਵੀ ਇੱਕ ਨਵੀਂ ਸ਼ੁਰੂਆਤ ਕਰਨ ਦਾ ਸਾਹਸ ਦਿਖਾਇਆ। ਵਿਭਾਜਨ ਤੋਂ ਪ੍ਰਭਾਵਿਤ ਜ਼ਿਆਦਾਤਰ ਲੋਕਾਂ ਨੇ ਨਾ ਸਿਰਫ਼ ਆਪਣੇ ਜੀਵਨ ਨੂੰ ਫਿਰ ਤੋਂ ਸਵਾਰਿਆ, ਬਲਕਿ ਅਸਾਧਾਰਣ ਉਪਲਬਧੀਆਂ ਵੀ ਹਾਸਲ ਕੀਤੀਆਂ। ਇਹ ਦਿਨ ਸਾਨੂੰ ਆਪਣੀ ਉਸ ਜ਼ਿੰਮੇਦਾਰੀ ਦੀ ਵੀ ਯਾਦ ਦਿਵਾਉਂਦਾ ਹੈ ਕਿ ਅਸੀਂ ਸੁਹਾਰਦ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਬਣੀ ਰੱਖੀਏ, ਜੋ ਸਾਡੇ ਦੇਸ਼ ਨੂੰ ਇੱਕ ਸੂਤਰ ਵਿੱਚ ਪਿਰੋਕੇ ਰੱਖਦੀ ਹੈ।

#PartitionHorrorsRemembranceDay

 

 *** *** ***

ਐੱਮਜੇਪੀਐੱਸ/ਐੱਸਆਰ 


(Release ID: 2156339)