ਪੰਚਾਇਤੀ ਰਾਜ ਮੰਤਰਾਲਾ
azadi ka amrit mahotsav

210 ਪੰਚਾਇਤ ਪ੍ਰਤੀਨਿਧੀ ਵਿਸ਼ੇਸ਼ ਮਹਿਮਾਨਾਂ ਵਜੋਂ ਨਵੀਂ ਦਿੱਲੀ ਵਿੱਚ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ


79ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ, ਏਆਈ ਸੰਚਾਲਿਤ ਟੂਲ "ਸਭਾਸਾਰ" ਨੂੰ ਲਾਂਚ ਕੀਤਾ ਜਾਵੇਗਾ ਅਤੇ ਪੰਚਾਇਤ ਪ੍ਰਤੀਨਿਧੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ

Posted On: 13 AUG 2025 11:25AM by PIB Chandigarh

ਪੰਚਾਇਤੀ ਰਾਜ ਮੰਤਰਾਲਾ 15 ਅਗਸਤ ਨੂੰ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਦੌਰਾਨ 28 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 210 ਪੰਚਾਇਤ ਪ੍ਰਤੀਨਿਧੀਆਂ ਦੀ ਵਿਸ਼ੇਸ਼ ਮਹਿਮਾਨਾਂ ਵਜੋਂ ਮੇਜ਼ਬਾਨੀ ਕਰੇਗਾ। ਆਪਣੇ ਜੀਵਨ ਸਾਥੀ ਅਤੇ ਨੋਡਲ ਅਫਸਰਾਂ ਦੇ ਨਾਲਕੁੱਲ 425 ਭਾਗੀਦਾਰ ਇਸ ਸਮਾਰੋਹ ਵਿੱਚ ਸ਼ਾਮਲ ਹੋਣਗੇ।

ਇਨ੍ਹਾਂ ਵਿਸ਼ੇਸ਼ ਮਹਿਮਾਨਾਂ ਲਈ 14 ਅਗਸਤ 2025 ਨੂੰ ਨਵੀਂ ਦਿੱਲੀ ਵਿੱਚ ਇੱਕ ਰਸਮੀ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ 'ਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ ਅਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਪ੍ਰੋ. ਐੱਸ.ਪੀ. ਸਿੰਘ ਬਘੇਲ ਮੌਜੂਦ ਰਹਿਣਗੇ। ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਤੇ ਮੌਜੂਦ ਰਹਿਣਗੇ। ਇਸ ਸਾਲ ਦੇ ਸਮਾਗਮ ਦਾ ਵਿਸ਼ਾ "ਆਤਮਨਿਰਭਰ ਪੰਚਾਇਤ, ਵਿਕਸਿਤ ਭਾਰਤ ਕੀ ਪਹਿਚਾਣਹੈਜੋ ਵਿਕਸਿਤ ਭਾਰਤ ਦੇ ਇੱਕ ਪ੍ਰਮੁੱਖ ਥੰਮ੍ਹ ਵਜੋਂ ਆਤਮ-ਨਿਰਭਰ ਪੰਚਾਇਤਾਂ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਇਸ ਸਨਮਾਨ ਸਮਾਰੋਹ ਦੌਰਾਨਏ.ਆਈ. ਦੁਆਰਾ ਸੰਚਾਲਿਤ 'ਸਭਾਸਾਰਐਪਲੀਕੇਸ਼ਨ ਲਾਂਚ ਕੀਤੀ ਜਾਵੇਗੀ ਅਤੇ 'ਗ੍ਰਾਮੋਦਯ ਸੰਕਲਪ ਮੈਗਜ਼ੀਨ' (Gramoday Sankalp Magazine) ਦਾ 16ਵਾਂ ਅੰਕ ਵੀ ਜਾਰੀ ਕੀਤਾ ਜਾਵੇਗਾ।

ਇਸ ਸਾਲ ਦੇ ਵਿਸ਼ੇਸ਼ ਮਹਿਮਾਨਾਂ ਵਿੱਚ ਵੱਡੀ ਸੰਖਿਆ ਵਿੱਚ ਮਹਿਲਾ ਪੰਚਾਇਤ ਪ੍ਰਤੀਨਿਧੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀ ਗ੍ਰਾਮ ਪੰਚਾਇਤਾਂ ਵਿੱਚ ਬਿਹਤਰ ਇਨਫ੍ਰਾਸਟ੍ਰਕਚਰ, ਬਿਹਤਰ ਜਨਤਕ ਸੇਵਾਵਾਂ ਅਤੇ ਸਮਾਵੇਸ਼ੀ ਭਾਈਚਾਰਕ ਪਹਿਲਕਦਮੀਆਂ ਜਿਹੇ ਪ੍ਰਤੱਖ ਸੁਧਾਰ ਲਿਆਂਦੇ ਹਨ। ਪੰਚਾਇਤੀ ਰਾਜ ਸੰਸਥਾਵਾਂ ਦੀਆਂ ਇਹ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ ਗ੍ਰਾਮੀਣ ਲੀਡਰਸ਼ਿਪ ਦੀ ਉਭਰਦੀ ਸ਼ਕਤੀ ਦੀ ਉਦਾਹਰਣ ਹਨ ਜੋ ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਆਪਣੀ ਸ਼ਾਸਨ ਸਬੰਧੀ ਜ਼ਿੰਮੇਵਾਰੀਆਂ ਨੂੰ ਦੂਰਦਰਸ਼ੀ ਵਿਕਾਸ ਦ੍ਰਿਸ਼ਟੀਕੋਣਾਂ ਨਾਲ ਸਫਲਤਾਪੂਰਵਕ ਨਿਭਾ ਰਹੀਆਂ ਹਨ। ਇਨ੍ਹਾਂ ਨੇ ਹਰ ਘਰ ਜਲ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ, ਮਿਸ਼ਨ ਇੰਦਰਧਨੁਸ਼ ਜਿਹੀਆਂ ਪ੍ਰਮੁੱਖ ਸਰਕਾਰੀ ਯੋਜਨਾਵਾਂ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਨਾਲ ਹੀ ਜ਼ਮੀਨੀ ਪੱਧਰ ਤੇ ਨਵੀਨਤਾਕਾਰੀ ਸਥਾਨਕ ਪਹਿਲਕਦਮੀਆਂ ਅਤੇ ਸਮਾਧਾਨਾਂ ਨੂੰ ਉਤਸਾਹਿਤ ਵੀ ਕੀਤਾ ਹੈ।

***

ਅਦਿਤੀ ਅਗਰਵਾਲ


(Release ID: 2156123)