ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ‘ਹਰ ਘਰ ਤਿਰੰਗਾ’ ਅਭਿਆਨ ਦੇ ਤਹਿਤ ਨਵੀਂ ਦਿੱਲੀ ਸਥਿਤ ਆਪਣੇ ਆਵਾਸ ‘ਤੇ ਤਿਰੰਗਾ ਲਹਿਰਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸ਼ੁਰੂ ਹੋਇਆ, ‘ਹਰ ਘਰ ਤਿਰੰਗਾ’ ਅਭਿਆਨ ਅੱਜ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਿਰੋਣ ਅਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਨੂੰ ਹੋਰ ਵੀ ਪ੍ਰਬਲ ਬਣਾਉਣ ਵਾਲਾ ਜਨ-ਅਭਿਆਨ ਬਣ ਗਿਆ ਹੈ

ਇਹ ਅਭਿਆਨ ਦਰਸਾਉਂਦਾ ਹੈ ਕਿ ਅਣਗਿਣਤ ਸੁਤੰਤਰਤਾ ਸੈਨਾਨੀਆਂ ਨੇ ਆਪਣੇ ਤਿਆਗ, ਤਪ ਅਤੇ ਸਮਰਪਣ ਨਾਲ ਜਿਸ ਆਜ਼ਾਦ ਭਾਰਤ ਦਾ ਸੁਪਨਾ ਸਾਕਾਰ ਕੀਤਾ ਸੀ, ਉਸ ਨੂੰ ਵਿਕਸਿਤ ਅਤੇ ਸਰਬਸ਼੍ਰੇਸ਼ਠ ਬਣਾਉਣ ਲਈ 140 ਕਰੋੜ ਦੇਸ਼ਵਾਸੀ ਸੰਕਲਪਿਤ ਹਨ

Posted On: 13 AUG 2025 11:08AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ‘ਹਰ ਘਰ ਤਿਰੰਗਾ’ ਅਭਿਆਨ ਦੇ ਤਹਿਤ ਨਵੀਂ ਦਿੱਲੀ ਸਥਿਤ ਆਪਣੇ ਆਵਾਸ ‘ਤੇ ਤਿਰੰਗਾ ਲਹਿਰਾਇਆ।                 

ਐਕਸ (X) ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ “ #HarGharTiranga ਅਭਿਆਨ ਦੇ ਤਹਿਤ ਆਪਣੇ ਆਵਾਸ ‘ਤੇ ਤਿਰੰਗਾ ਲਹਿਰਾਇਆ। ਮੋਦੀ ਜੀ ਦੀ ਅਗਵਾਈ ਵਿੱਚ ਸ਼ੁਰੂ ਹੋਇਆ ‘ਹਰ ਘਰ ਤਿਰੰਗਾ’ ਅਭਿਆਨ ਅੱਜ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਿਰੋਣ ਅਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਨੂੰ ਹੋਰ ਵੀ ਪ੍ਰਬਲ ਬਣਾਉਣ ਵਾਲਾ ਜਨ-ਅਭਿਆਨ ਬਣ ਗਿਆ ਹੈ। ਇਹ ਅਭਿਆਨ ਦਰਸਾਉਂਦਾ ਹੈ ਕਿ ਅਣਗਿਣਤ ਸੁਤੰਤਰਤਾ ਸੈਨਾਨੀਆਂ ਨੇ ਆਪਣੇ ਤਿਆਗ, ਤਪ ਅਤੇ ਸਮਰਪਣ ਨਾਲ ਜਿਸ ਆਜ਼ਾਦ ਭਾਰਤ ਦਾ ਸੁਪਨਾ ਸਾਕਾਰ ਕੀਤਾ ਸੀ, ਉਸ ਨੂੰ ਵਿਕਸਿਤ ਅਤੇ ਸਰਬਸ਼੍ਰੇਸ਼ਠ ਬਣਾਉਣ ਲਈ 140 ਕਰੋੜ ਦੇਸ਼ਵਾਸੀ ਸੰਕਲਪਿਤ ਹਨ।”

*****

ਆਰਕੇ /ਵੀਵੀ/ਆਰਆਰ/ ਐੱਚਐੱਸ /ਪੀਐੱਸ


(Release ID: 2155955)