ਪ੍ਰਧਾਨ ਮੰਤਰੀ ਦਫਤਰ
ਨਵੀਂ ਦਿੱਲੀ ਦੇ ਕਰਤਵਯ ਪਥ ‘ਤੇ ਕਰਤਵਯ ਭਵਨ ਦੇ ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
06 AUG 2025 9:20PM by PIB Chandigarh
ਕੇਂਦਰ ਸਰਕਾਰ ਵਿੱਚ ਮੰਤਰੀਮੰਡਲ (ਕੈਬਨਿਟ) ਦੇ ਸਾਰੇ ਸਾਥੀ, ਉਪਸਥਿਤ ਮਾਣਯੋਗ ਸਾਂਸਦਗਣ, ਸਰਕਾਰ ਦੇ ਸਾਰੇ ਕਰਮਚਾਰੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ !
ਕ੍ਰਾਂਤੀ ਦਾ ਮਹੀਨਾ ਅਗਸਤ, ਅਤੇ 15 ਅਗਸਤ ਤੋਂ ਪਹਿਲੇ ਇਹ ਇਤਿਹਾਸਿਕ ਅਵਸਰ, ਅਸੀਂ ਇੱਕ ਦੇ ਬਾਅਦ ਇੱਕ ਆਧੁਨਿਕ ਭਾਰਤ ਦੇ ਨਿਰਮਾਣ ਨਾਲ ਜੁੜੀਆਂ ਉਪਲਬਧੀਆਂ ਦੇ ਸਾਖੀ ਬਣ ਰਹੇ ਹਾਂ। ਇੱਥੇ ਰਾਜਧਾਨੀ ਦਿੱਲੀ ਵਿੱਚ ਹੀ ਕਰਤਵਯ ਪਥ , ਦੇਸ਼ ਦਾ ਨਵਾਂ ਸੰਸਦ ਭਵਨ, ਨਵਾਂ ਰਕਸ਼ਾ ਭਵਨ , ਭਾਰਤ ਮੰਡਪਮ , ਯਸ਼ੋਭੂਮੀ , ਸ਼ਹੀਦਾਂ ਨੂੰ ਸਮਰਪਿਤ ਨੈਸ਼ਨਲ ਵਾਰ ਮੈਮੋਰੀਅਲ, ਨੇਤਾਜੀ ਸੁਭਾਸ਼ ਬਾਬੂ ਦੀ ਪ੍ਰਤਿਮਾ ਅਤੇ ਹੁਣ ਇਹ ਕਰਤਵਯ ਭਵਨ। ਇਹ ਕੇਵਲ ਕੁਝ ਨਵੇਂ ਭਵਨ ਅਤੇ ਸਾਧਾਰਣ ਇਨਫ੍ਰਾਸਟ੍ਰਕਚਰ ਨਹੀਂ ਹਨ, ਅੰਮ੍ਰਿਤਕਾਲ ਵਿੱਚ ਇਨ੍ਹਾਂ ਹੀ ਭਵਨਾਂ ਵਿੱਚ ਵਿਕਸਿਤ ਭਾਰਤ ਦੀਆਂ ਨੀਤੀਆਂ ਬਣਨਗੀਆਂ, ਵਿਕਸਿਤ ਭਾਰਤ ਦੇ ਲਈ ਮਹੱਤਵਪੂਰਨ ਨਿਰਣੇ ਹੋਣਗੇ, ਆਉਣ ਵਾਲੇ ਦਹਾਕਿਆਂ ਵਿੱਚ ਇੱਥੋਂ ਹੀ ਰਾਸ਼ਟਰ ਦੀ ਦਿਸ਼ਾ ਤੈ ਹੋਵੇਗੀ। ਮੈਂ ਆਪ ਸਭ ਨੂੰ, ਅਤੇ ਸਾਰੇ ਦੇਸ਼ਵਾਸੀਆਂ ਨੂੰ ਕਰਤਵਯ ਭਵਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਮੈਂ ਇਸ ਦੇ ਨਿਰਮਾਣ ਨਾਲ ਜੁੜੇ ਸਾਰੇ ਇੰਜੀਨੀਅਰਸ ਅਤੇ ਸਾਰੇ ਸ਼੍ਰਮਿਕ ਸਾਥੀਆਂ ਦਾ ਭੀ ਅੱਜ ਇਸ ਮੰਚ ਤੋਂ ਧੰਨਵਾਦ ਕਰਦਾ ਹਾਂ।
ਸਾਥੀਓ,
ਅਸੀਂ ਇਸ ਇਮਾਰਤ ਨੂੰ ਬਹੁਤ ਮੰਥਨ ਦੇ ਬਾਅਦ ‘ਕਰਤਵਯ ਭਵਨ’ ਨਾਮ ਦਿੱਤਾ ਹੈ । ਕਰਤਵਯ ਪਥ, ਕਰਤਵਯ ਭਵਨ, ਇਹ ਨਾਮ ਸਾਡੇ ਲੋਕਤੰਤਰ ਦੀ, ਸਾਡੇ ਸੰਵਿਧਾਨ ਦੀ ਮੂਲ ਭਾਵਨਾ ਦਾ ਉਦਘੋਸ਼ (ਐਲਾਨ) ਕਰਦੇ ਹਨ। ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਹੈ - न मे पार्थ अस्ति कर्तव्यं त्रिषु लोकेषु किंचन, नान-वाप्तं अ-वाप्तव्यं वर्त एव च कर्मणि॥ ਅਰਥਾਤ , ਸਾਨੂੰ ਕੀ ਪ੍ਰਾਪਤ ਕਰਨਾ ਹੈ, ਕੀ ਪ੍ਰਾਪਤ ਨਹੀਂ ਕਰਨਾ ਹੈ ਇਸ ਸੋਚ ਤੋਂ ਉੱਪਰ ਉੱਠ ਕੇ ਸਾਨੂੰ ਕਰਤਵਯ ਭਾਵ ਨਾਲ ਕਰਮ ਕਰਨਾ ਚਾਹੀਦਾ ਹੈ। ਕਰਤੱਵ, ਭਾਰਤੀ ਸੰਸਕ੍ਰਿਤੀ ਵਿੱਚ ਇਹ ਸ਼ਬਦ ਕੇਵਲ ਜ਼ਿੰਮੇਵਾਰੀ ਜਾਂ responsibility ਤੱਕ ਸੀਮਿਤ ਨਹੀਂ ਹਨ। ਕਰਤਵਯ, ਸਾਡੇ ਦੇਸ਼ ਦੇ ਕਰਮਪ੍ਰਧਾਨ ਦਰਸ਼ਨ ਦੀ ਮੂਲ ਭਾਵਨਾ ਹੈ। ਸਵ (स्व/ self) ਦੀ ਸੀਮਾ ਤੋਂ ਪਰੇ, ਸਰਵਸਵ(सर्वस्व /ਸਭ ਕੁਝ) ਨੂੰ ਸਵੀਕਾਰ ਕਰਨ ਦੀ ਵਿਰਾਟ ਦ੍ਰਿਸ਼ਟੀ, ਇਹੀ ਕਰਤਵਯ ਦੀ ਵਾਸਤਵਿਕ ਪਰਿਭਾਸ਼ਾ ਹੈ। ਅਤੇ ਇਸ ਲਈ, ਕਰਤਵਯ, ਇਹ ਸਿਰਫ਼ ਇਮਾਰਤ ਦਾ ਨਾਮ ਭਰ ਨਹੀਂ ਹੈ। ਇਹ ਕਰੋੜਾਂ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਪੋਭੂਮੀ ਹੈ। ਕਰਤਵਯ ਹੀ ਅਰੰਭ ਹੈ, ਕਰਤਵਯ ਹੀ ਪ੍ਰਾਰਬਧ (प्रारब्ध) ਹੈ। ਕਰੁਣਾ ਅਤੇ ਕਰਮਠਤਾ ਦੇ ਸਨੇਹ ਸੂਤਰ ਵਿੱਚ ਬੰਨ੍ਹਿਆ ਕਰਮ, ਉਹੀ ਤਾਂ ਹੈ - ਕਰਤਵਯ । ਸੁਪਨਿਆਂ ਦਾ ਸਾਥ ਹੈ- ਕਰਤਵਯ, ਸੰਕਲਪਾਂ ਦੀ ਆਸ ਹੈ- ਕਰਤਵਯ , ਪਰਿਸ਼੍ਰਮ ਦੀ ਪਰਾਕਾਸ਼ਠਾ ਹੈ- ਕਰਤਵਯ, ਹਰ ਜੀਵਨ ਵਿੱਚ ਜੋਤ ਜਲਾ ਦੇਵੇ, ਉਹ ਇੱਛਾਸ਼ਕਤੀ ਹੈ- ਕਰਤਵਯ। ਕਰੋੜਾਂ ਦੇਸ਼ਵਾਸੀਆਂ ਦੇ ਅਧਿਕਾਰਾਂ ਦੀ ਰੱਖਿਆ ਦਾ ਅਧਾਰ ਹੈ- ਕਰਤਵਯ, ਮਾਂ ਭਾਰਤੀ ਦੀ ਪ੍ਰਾਣ- ਊਰਜਾ ਦਾ ਧਵਜਵਾਹਕ ਹੈ- ਕਰਤਵਯ, ਨਾਗਰਿਕ ਦੇਵੋਂ ਭਵ: (नागरिक देवो भव:) ਦੇ ਮੰਤਰ ਦਾ ਜਾਪ ਹੈ- ਕਰਤਵਯ, ਰਾਸ਼ਟਰ ਦੇ ਪ੍ਰਤੀ ਭਗਤੀ ਭਾਵ ਨਾਲ ਕੀਤਾ ਹਰ ਕਾਰਜ ਹੈ- ਕਰਤਵਯ ।
ਸਾਥੀਓ,
ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਦੇਸ਼ ਦੀ Administrative machinery ਉਨ੍ਹਾਂ ਬਿਲਡਿੰਗਾਂ ਤੋਂ ਚਲਾਈ ਜਾਂਦੀ ਰਹੀ ਹੈ, ਜੋ ਬ੍ਰਿਟਿਸ਼ ਸ਼ਾਸਨਕਾਲ ਵਿੱਚ ਬਣੀਆਂ ਸਨ। ਆਪ (ਤੁਸੀਂ) ਭੀ ਜਾਣਦੇ ਹੋ, ਦਹਾਕਿਆਂ ਪਹਿਲੇ ਬਣੇ ਇਨ੍ਹਾਂ ਪ੍ਰਸ਼ਾਸਨਿਕ ਭਵਨਾਂ ਵਿੱਚ ਵਰਕਿੰਗ ਕੰਡੀਸ਼ਨ ਕਿਤਨੀ ਖਰਾਬ, ਅਤੇ ਹੁਣੇ video ਵਿੱਚ ਕੁਝ ਝਲਕ ਭੀ ਦੇਖੀ ਅਸੀਂ। ਇੱਥੇ ਕੰਮ ਕਰਨ ਵਾਲਿਆਂ ਦੇ ਲਈ ਨਾ ਕਾਫ਼ੀ ਜਗ੍ਹਾ (ਸਪੇਸ) ਹੈ, ਨਾ ਰੋਸ਼ਨੀ ਹੈ, ਨਾ ਜਰੂਰੀ ਵੈਂਟੀਲੇਸ਼ਨ ਹੈ। ਆਪ (ਤੁਸੀਂ) ਕਲਪਨਾ ਕਰ ਸਕਦੇ ਹੋ, ਹੋਮ ਮਿਨਿਸਟ੍ਰੀ ਜਿਹੀ ਮਹੱਤਵਪੂਰਨ ਮਿਨਿਸਟ੍ਰੀ ਕਰੀਬ 100 ਸਾਲ ਤੋਂ ਇੱਕ ਹੀ ਬਿਲਡਿੰਗ ਵਿੱਚ ਨਾ ਕਾਫ਼ੀ ਸੰਸਾਧਨਾਂ ਦੇ ਨਾਲ ਚਲ ਰਹੀ ਸੀ। ਇਤਨਾ ਹੀ ਨਹੀਂ, ਭਾਰਤ ਸਰਕਾਰ ਦੇ ਅਲੱਗ-ਅਲੱਗ ਮੰਤਰਾਲੇ, ਦਿੱਲੀ ਦੇ 50 ਅਲੱਗ-ਅਲੱਗ ਸਥਾਨਾਂ ਤੋਂ ਚਲ ਰਹੇ ਹਨ, ਇਨ੍ਹਾਂ ਵਿੱਚੋਂ ਬਹੁਤ ਸਾਰੇ ਮੰਤਰਾਲੇ ਤਾਂ ਕਿਰਾਏ ਦੀਆਂ ਬਿਲਡਿੰਗਾਂ ਵਿੱਚ ਹਨ। ਇਨ੍ਹਾਂ ਦੇ ਕਿਰਾਏ ‘ਤੇ ਜਿਤਨੇ ਰੁਪਏ ਖਰਚ ਹੋ ਰਹੇ ਸਨ, ਉਹ ਆਪਣੇ ਆਪ ਵਿੱਚ ਬਹੁਤ ਬੜਾ ਅੰਕੜਾ ਹੈ। ਅਤੇ ਵੈਸੇ ਪੂਰਾ ਹਿਸਾਬ ਲਗਾਈਏ ਤਾਂ ਬਹੁਤ ਬੜਾ ਹੈ, ਲੇਕਿਨ ਅਗਰ ਮੋਟਾ- ਮੋਟਾ ਹਿਸਾਬ ਲਗਾਈਏ ਤਾਂ ਡੇਢ ਹਜ਼ਾਰ ਕਰੋੜ ਰੁਪਇਆ ਪ੍ਰਤੀ ਵਰ੍ਹੇ ਇਸ ਵਿੱਚ ਜਾਂਦਾ ਹੈ। ਇਤਨੀ ਬੜੀ ਰਾਸ਼ੀ ਭਾਰਤ ਸਰਕਾਰ ਅਲੱਗ-ਅਲੱਗ ਮੰਤਰਾਲਿਆਂ ਦੇ ਸਿਰਫ਼ ਕਿਰਾਏ ‘ਤੇ ਖਰਚ ਕਰ ਰਹੀ ਹੈ। ਇਸ ਦੇ ਇਲਾਵਾ ਇੱਕ ਹੋਰ ਦਿੱਕਤ। ਕੰਮ ਦੀ ਵਜ੍ਹਾ ਨਾਲ ਸੁਭਾਵਿਕ ਹੈ ਕਿ ਕਰਮਚਾਰੀਆਂ ਦਾ ਇੱਥੋਂ ਉੱਥੇ ਆਉਣਾ-ਜਾਣਾ ਭੀ ਹੁੰਦਾ ਹੈ, ਅਨੁਮਾਨ ਹੈ ਕਿ ਹਰ ਰੋਜ਼ 8 ਤੋਂ 10 ਹਜ਼ਾਰ ਕਰਮਚਾਰੀਆਂ ਨੂੰ ਇੱਕ ਮੰਤਰਾਲੇ ਤੋਂ ਦੂਸਰੇ ਮੰਤਰਾਲੇ ਵਿੱਚ ਆਉਣਾ-ਜਾਣਾ ਪੈਂਦਾ ਹੈ। ਹੁਣ ਇਸ ਵਿੱਚ ਭੀ ਸੈਂਕੜੇ ਗੱਡੀਆਂ ਦੀ ਮੂਵਮੈਂਟ ਹੁੰਦੀ ਹੈ, ਖਰਚ ਹੁੰਦਾ ਹੈ, ਸੜਕਾਂ ‘ਤੇ traffic ਵਧਦਾ ਹੈ, ਕਿਤਨਾ ਸਮਾਂ ਖਰਾਬ ਹੁੰਦਾ ਹੈ, ਅਤੇ ਇਨ੍ਹਾਂ ਸਭ ਨਾਲ ਕੰਮ ਵਿੱਚ ਭੀ inefficiency ਦੇ ਸਿਵਾਏ ਕੁਝ ਨਹੀਂ ਰਹਿੰਦਾ ਹੈ।
ਸਾਥੀਓ,
21ਵੀਂ ਸਦੀ ਦੇ ਭਾਰਤ ਨੂੰ, 21ਵੀਂ ਸਦੀ ਦੀਆਂ ਆਧੁਨਿਕ ਵਿਵਸਥਾਵਾਂ ਚਾਹੀਦੀਆਂ ਹਨ, ਇਮਾਰਤਾਂ ਭੀ ਚਾਹੀਦੀਆਂ ਹਨ। ਅਜਿਹੀਆਂ ਇਮਾਰਤਾਂ ਜੋ ਟੈਕਨੋਲੋਜੀ, ਸੁਰੱਖਿਆ ਅਤੇ ਸੁਵਿਧਾ ਦੇ ਲਿਹਾਜ਼ ਨਾਲ ਬਿਹਤਰੀਨ ਹੋਣ। ਜਿੱਥੇ ਕਰਮਚਾਰੀ ਸਹਿਜ ਹੋਣ, ਫ਼ੈਸਲੇ ਤੇਜ਼ ਹੋਣ, ਅਤੇ ਸੇਵਾਵਾਂ ਸੁਗਮ ਹੋਣ।ਇਸ ਲਈ ਕਰਤਵਯ ਪਥ ਦੇ ਆਸਪਾਸ ਇੱਕ holistic ਵਿਜ਼ਨ ਦੇ ਨਾਲ ਕਰਤਵਯ ਭਵਨ ਜਿਹੀਆਂ ਵਿਸ਼ਾਲ ਇਮਾਰਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਇਹ ਤਾਂ ਪਹਿਲਾ ਕਰਤਵਯ ਭਵਨ ਪੂਰਾ ਹੋਇਆ ਹੈ, ਹੁਣ ਕਈ ਕਰਤਵਯ ਭਵਨਾਂ ਦਾ ਨਿਰਮਾਣ ਤੇਜ਼ੀ ਨਾਲ ਚਲ ਰਿਹਾ ਹੈ। ਇਹ ਆਫਿਸਿਜ਼ ਜਦੋਂ ਆਸ-ਪਾਸ ਸ਼ਿਫਟ ਹੋਣਗੇ, ਨਜ਼ਦੀਕ-ਨਜ਼ਦੀਕ ਹੋ ਜਾਣਗੇ, ਤਾਂ ਇਸ ਨਾਲ ਕਰਮਚਾਰੀਆਂ ਨੂੰ ਸਹੀ work environment ਮਿਲੇਗਾ, ਜ਼ਰੂਰੀ ਸੁਵਿਧਾਵਾਂ ਮਿਲਣਗੀਆਂ, ਉਨ੍ਹਾਂ ਦਾ total work output ਭੀ ਵਧੇਗਾ। ਅਤੇ ਸਰਕਾਰ ਜੋ ਡੇਢ ਹਜ਼ਾਰ ਕਰੋੜ ਰੁਪਏ ਕਿਰਾਏ ‘ਤੇ ਖਰਚ ਕਰ ਰਹੀ ਹੈ, ਉਹ ਭੀ ਬਚੇਗਾ।
ਸਾਥੀਓ,
ਕਰਤਵਯ ਭਵਨ ਦੀ ਇਹ ਭਵਯ (ਸ਼ਾਨਦਾਰ) ਬਿਲਡਿੰਗ, ਇਹ ਸਾਰੇ ਪ੍ਰੋਜੈਕਟਸ, ਨਵੇਂ ਡਿਫੈਂਸ ਕੰਪਲੇਕਸ, ਦੇਸ਼ ਦੇ ਤਮਾਮ ਬੜੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ, ਇਹ ਦੇਸ਼ ਦੇ pace ਦਾ ਸਬੂਤ ਤਾਂ ਹਨ ਹੀ, ਇਹ ਭਾਰਤ ਦੇ ਆਲਮੀ ਵਿਜ਼ਨ ਦਾ ਪ੍ਰਤੀਬਿੰਬ ਭੀ ਹਨ। ਅਸੀਂ ਦੁਨੀਆ ਨੂੰ ਜੋ ਵਿਜ਼ਨ ਦੇ ਰਹੇ ਹਾਂ, ਭਾਰਤ ਖ਼ੁਦ ਉਨ੍ਹਾਂ ਨੂੰ ਕਿਸ ਤਰ੍ਹਾਂ ਅੰਗੀਕਾਰ ਕਰ ਰਿਹਾ ਹੈ। ਇਹ ਸਾਡੇ ਇਨਫ੍ਰਾਸਟ੍ਰਕਚਰ development ਵਿੱਚ ਦਿਖਾਈ ਦੇ ਰਿਹਾ ਹੈ। ਅਸੀਂ ਦੁਨੀਆ ਨੂੰ ਮਿਸ਼ਨ LiFE ਦਿੱਤਾ, ਅਸੀਂ One Earth , One Sun , One Grid ਦਾ ਆਇਡੀਆ ਵਿਸ਼ਵ ਦੇ ਸਾਹਮਣੇ ਰੱਖਿਆ, ਇਹ ਉਹ ਵਿਜ਼ਨ ਹਨ, ਜਿਨ੍ਹਾਂ ਨਾਲ ਮਾਨਵਤਾ ਦੇ ਭਵਿੱਖ ਦੀ ਉਮੀਦ ਜੁੜੀ ਹੈ। ਅੱਜ ਆਪ (ਤੁਸੀਂ) ਦੇਖ ਸਕਦੇ ਹੋ, ਕਰਤਵਯ ਭਵਨ ਜਿਹੇ ਸਾਡੇ ਆਧੁਨਿਕ ਇਨਫ੍ਰਾਸਟ੍ਰਕਚਰ, ਇਹ ਐਸੇ ਇਨਫ੍ਰਸਟ੍ਰਕਚਰ ਹਨ, ਜਿਨ੍ਹਾਂ ਦੀ ਆਤਮਾ, Pro - people ਹੈ । ਅਤੇ ਇਨ੍ਹਾਂ ਦਾ ਸਟ੍ਰਕਚਰ pro - planet ਹੈ। ਕਰਤਵਯ ਭਵਨ ਵਿੱਚ ਭੀ ਰੂਫਟੌਪ ‘ਤੇ ਸੋਲਰ ਪੈਨਲਸ ਲਗਾਏ ਗਏ ਹਨ, ਵੇਸਟ ਮੈਨੇਜਮੈਂਟ ਦੇ ਲਈ advanced systems ਨੂੰ ਇਸ ਵਿੱਚ integrate ਕੀਤਾ ਗਿਆ ਹੈ। ਗ੍ਰੀਨ ਬਿਲਡਿੰਗਸ ਦਾ ਵਿਜ਼ਨ ਹੁਣ ਭਾਰਤ ਵਿੱਚ ਵਿਸਤਾਰ ਲੈ ਰਿਹਾ ਹੈ।
ਸਾਥੀਓ,
ਸਾਡੀ ਸਰਕਾਰ, ਇੱਕ ਹੋਲਿਸਟਿਕ ਵਿਜ਼ਨ ਦੇ ਨਾਲ ਭਾਰਤ ਦੇ ਨਵ-ਨਿਰਮਾਣ ਵਿੱਚ ਜੁਟੀ ਹੈ। ਦੇਸ਼ ਦਾ ਕੋਈ ਭੀ ਹਿੱਸਾ ਅੱਜ ਵਿਕਾਸ ਦੀ ਧਾਰਾ ਨਾਲ ਅਛੂਤਾ ਨਹੀਂ ਹੈ। ਅਗਰ ਦਿੱਲੀ ਵਿੱਚ ਸੰਸਦ ਦੀ ਨਵੀਂ ਇਮਾਰਤ ਬਣੀ ਹੈ, ਤਾਂ ਦੇਸ਼ ਵਿੱਚ 30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਭੀ ਬਣੇ ਹਨ। ਅੱਜ ਇੱਥੇ ਇੱਕ ਤਰਫ਼ ਕਰਤਵਯ ਭਵਨ ਜਿਹੀ ਬਿਲਡਿੰਗ ਬਣ ਰਹੀ ਹੈ, ਤਾਂ ਨਾਲ ਹੀ ਗ਼ਰੀਬਾਂ ਦੇ ਲਈ 4 ਕਰੋੜ ਤੋਂ ਜ਼ਿਆਦਾ ਪੱਕੇ ਘਰ ਭੀ ਬਣਾਏ ਗਏ ਹਨ। ਇੱਥੇ ਨੈਸ਼ਨਲ ਵਾਰ ਮੈਮੋਰੀਅਲ ਬਣਿਆ ਹੈ, ਪੁਲਿਸ ਮੈਮੋਰੀਅਲ ਬਣਿਆ ਹੈ, ਤਾਂ ਦੇਸ਼ ਵਿੱਚ 300 ਤੋਂ ਜ਼ਿਆਦਾ ਨਵੇਂ ਮੈਡੀਕਲ ਕਾਲਜ ਭੀ ਬਣਾਏ ਗਏ ਹਨ। ਇੱਥੇ ਭਾਰਤ ਮੰਡਪਮ ਬਣਿਆ ਹੈ, ਤਾਂ ਦੇਸ਼ ਵਿੱਚ 1300 ਤੋਂ ਜ਼ਿਆਦਾ ਨਵੇਂ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨਸ ਭੀ ਬਣਾਏ ਜਾ ਰਹੇ ਹਨ। ਇੱਥੇ ਬਣੇ ਯਸ਼ੋਭੂਮੀ ਦੀ ਸ਼ਾਨ ਪਿਛਲੇ 11 ਸਾਲ ਵਿੱਚ ਬਣੇ ਕਰੀਬ 90 ਨਵੇਂ ਏਅਰਪੋਰਟਸ ਵਿੱਚ ਭੀ ਨਜ਼ਰ ਆਉਂਦੀ ਹੈ।
ਸਾਥੀਓ,
ਮਹਾਤਮਾ ਗਾਂਧੀ ਕਹਿੰਦੇ ਸਨ, ਅਧਿਕਾਰ ਅਤੇ ਕਰਤੱਵ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਕਰਤੱਵ ਦੇ ਪਾਲਨ ਨਾਲ ਹੀ ਸਾਡੇ ਅਧਿਕਾਰਾਂ ਨੂੰ ਬਲ ਮਿਲਦਾ ਹੈ। ਅਸੀਂ ਨਾਗਰਿਕ ਤੋਂ ਕਰਤੱਵ ਦੀ ਅਪੇਖਿਆ ਰੱਖਦੇ ਹਾਂ, ਲੇਕਿਨ ਸਰਕਾਰ ਦੇ ਤੌਰ ‘ਤੇ ਸਾਡੇ ਲਈ ਭੀ ਕਰਤੱਵ ਸਰਬਉੱਚ ਹੈ। ਅਤੇ ਜਦੋਂ ਕੋਈ ਸਰਕਾਰ ਆਪਣੇ ਕਰਤੱਵਾਂ ਨੂੰ ਗੰਭੀਰਤਾ ਨਾਲ ਪੂਰਾ ਕਰਦੀ ਹੈ, ਤਾਂ ਉਹ ਗਵਰਨੈਂਸ ਵਿੱਚ ਭੀ ਨਜ਼ਰ ਆਉਂਦਾ ਹੈ। ਆਪ (ਤੁਸੀਂ) ਸਾਰੇ ਜਾਣਦੇ ਹੋ, ਪਿਛਲਾ ਇੱਕ ਦਹਾਕਾ ਦੇਸ਼ ਵਿੱਚ Good Governance ਦਾ ਦਹਾਕਾ ਰਿਹਾ ਹੈ। Good governance ਅਤੇ ਵਿਕਾਸ ਦੀ ਧਾਰਾ reforms ਦੀ ਗੰਗੋਤਰੀ ਤੋਂ ਹੀ ਨਿਕਲਦੀ ਹੈ। Reforms ਇੱਕ consistent ਅਤੇ time bound process ਹੈ। ਇਸ ਲਈ ਦੇਸ਼ ਨੇ ਲਗਾਤਾਰ ਬੜੇ reforms ਕੀਤੇ ਹਨ। ਸਾਡੇ reforms consistent ਭੀ ਹਨ, dynamic ਭੀ ਹਨ, ਅਤੇ ਦੂਰਦਰਸ਼ੀ ਭੀ ਹਨ। ਸਰਕਾਰ ਅਤੇ ਜਨਤਾ ਦੇ ਦਰਮਿਆਨ ਸਬੰਧਾਂ ਨੂੰ ਬਿਹਤਰ ਬਣਾਉਣਾ, Ease of Living ਨੂੰ ਵਧਾਉਣਾ, ਵੰਚਿਤਾਂ ਨੂੰ ਪਹਿਲ, ਮਹਿਲਾਵਾਂ ਦਾ ਸਸ਼ਕਤੀਕਰਣ, ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਬਿਹਤਰ ਬਣਾਉਣਾ, ਦੇਸ਼ ਲਗਾਤਾਰ ਇਸ ਦਿਸ਼ਾ ਵਿੱਚ innovative ਤਰੀਕੇ ਨਾਲ ਕੰਮ ਕਰ ਰਿਹਾ ਹੈ। ਸਾਨੂੰ ਗਰਵ (ਮਾਣ) ਹੈ ਕਿ ਪਿਛਲੇ 11 ਸਾਲ ਵਿੱਚ ਦੇਸ਼ ਨੇ ਇੱਕ ਐਸੀ ਸ਼ਾਸਨ ਪ੍ਰਣਾਲੀ ਵਿਕਸਿਤ ਕੀਤੀ ਹੈ, ਜੋ ਪਾਰਦਰਸ਼ੀ ਹੈ, ਸੰਵੇਦਨਸ਼ੀਲ ਹੈ, ਅਤੇ ਸਿਟੀਜ਼ਨ ਸੈਂਟ੍ਰਿਕ ਹੈ।
ਸਾਥੀਓ,
ਮੈਂ ਦੁਨੀਆ ਦੇ ਜਿਸ ਭੀ ਦੇਸ਼ ਵਿੱਚ ਜਾਂਦਾ ਹਾਂ, ਉੱਥੇ ਜਨ-ਧਨ, ਆਧਾਰ ਅਤੇ ਮੋਬਾਈਲ, JAM ਟ੍ਰਿਨਿਟੀ ਦੀ ਬਹੁਤ ਚਰਚਾ ਹੁੰਦੀ ਹੈ। ਦੁਨੀਆਭਰ ਵਿੱਚ ਇਸ ਦੀ ਪ੍ਰਸ਼ੰਸਾ ਹੁੰਦੀ ਹੈ। ਇਸ ਨੇ ਭਾਰਤ ਵਿੱਚ ਸਰਕਾਰੀ ਯੋਜਨਾਵਾਂ ਦੀ ਡਿਲਿਵਰੀ ਨੂੰ ਟ੍ਰਾਸਪੇਰੈਂਟ ਅਤੇ ਲੀਕੇਜ ਫ੍ਰੀ ਬਣਾ ਦਿੱਤਾ ਹੈ। ਅੱਜ ਕੋਈ ਭੀ ਇਹ ਜਾਣ ਕੇ ਹੈਰਾਨ ਰਹਿ ਜਾਂਦਾ ਹੈ ਕਿ ਦੇਸ਼ ਵਿੱਚ ਰਾਸ਼ਨ ਕਾਰਡ ਹੋਵੇ, ਗੈਸ ਸਬਸਿਡੀ ਪਾਉਣ (ਪ੍ਰਾਪਤ ਕਰਨ) ਵਾਲੇ ਹੋਣ, ਸਕਾਲਰਸ਼ਿਪਸ ਹੋਣ, ਐਸੀਆਂ ਅਲੱਗ-ਅਲੱਗ ਯੋਜਨਾਵਾਂ ਦੇ ਕਰੀਬ 10 ਕਰੋੜ ਲਾਭਾਰਥੀ ਐਸੇ ਸਨ, ਇਹ ਅੰਕੜਾ ਸੁਣ ਕੇ ਚੌਂਕ ਜਾਓਗੇ, 10 ਕਰੋੜ ਲਾਭਾਰਥੀ ਐਸੇ ਸਨ, ਜਿਨ੍ਹਾਂ ਦਾ ਕਦੇ ਜਨਮ ਹੀ ਨਹੀਂ ਹੋਇਆ ਸੀ।ਇਨ੍ਹਾਂ ਦੇ ਨਾਮ ‘ਤੇ ਪਹਿਲੇ ਦੀਆਂ ਸਰਕਾਰਾਂ ਪੈਸੇ ਭੇਜ ਰਹੀਆਂ ਸਨ, ਅਤੇ ਉਹ ਪੈਸਾ ਇਨ੍ਹਾਂ ਫਰਜੀ ਲਾਭਾਰਥੀਆਂ ਦੇ ਨਾਮ ‘ਤੇ ਵਿਚੋਲਿਆਂ ਦੇ ਖਾਤੇ ਵਿੱਚ ਜਾ ਰਿਹਾ ਸੀ। ਇਸ ਸਰਕਾਰ ਵਿੱਚ ਇਨ੍ਹਾਂ ਸਾਰੇ 10 ਕਰੋੜ ਫਰਜੀ ਨਾਮਾਂ ਨੂੰ ਹਟਾ ਦਿੱਤਾ ਗਿਆ ਹੈ। ਅਤੇ ਹੁਣ ਤਾਜ਼ਾ ਅੰਕੜਾ ਹੈ ਕਿ ਇਸ ਨਾਲ ਦੇਸ਼ ਦੇ 4 ਲੱਖ 30 ਹਜ਼ਾਰ ਕਰੋੜ ਰੁਪਏ ਤੋਂ ਜਿਆਦਾ, ਇਹ ਪੈਸੇ ਗਲਤ ਹੱਥਾਂ ਵਿੱਚ ਜਾਣ ਤੋਂ ਬਚੇ ਹਨ। ਆਪ(ਤੁਸੀਂ) ਕਲਪਨਾ ਕਰੋ, 4 ਲੱਖ 30 ਹਜ਼ਾਰ ਕਰੋੜ ਰੁਪਏ ਦੀ ਚੋਰੀ, ਹੁਣ ਇਹ ਪੈਸਾ ਦੇਸ਼ ਦੇ ਵਿਕਾਸ ਵਿੱਚ ਕੰਮ ਆ ਰਿਹਾ ਹੈ। ਮਤਲਬ , ਲਾਭਾਰਥੀ ਭੀ ਖੁਸ਼ ਹਨ, ਅਤੇ ਦੇਸ਼ ਦਾ ਸੰਸਾਧਨ ਭੀ ਬਚਿਆ ਹੈ।
ਸਾਥੀਓ,
ਸਿਰਫ਼ ਕਰਪਸ਼ਨ ਅਤੇ ਲੀਕੇਜ ਹੀ ਨਹੀਂ, ਗ਼ੈਰਜ਼ਰੂਰੀ ਨਿਯਮ ਕਾਇਦੇ ਭੀ, ਨਾਗਰਿਕਾਂ ਨੂੰ ਪਰੇਸ਼ਾਨ ਕਰਦੇ ਸਨ। ਇਨ੍ਹਾਂ ਨਾਲ ਸਰਕਾਰ ਦੀ decision making process , slow ਹੁੰਦੀ ਸੀ। ਇਸ ਲਈ ਅਸੀਂ 1500 ਤੋਂ ਜ਼ਿਆਦਾ ਪੁਰਾਣੇ ਕਾਨੂੰਨ ਸਮਾਪਤ ਕਰ ਦਿੱਤੇ।ਕਈ ਕਨੂੰਨ ਤਾਂ ਅੰਗ੍ਰੇਜ਼ਾਂ ਦੇ ਜ਼ਮਾਨੇ ਦੇ ਸਨ, ਜੋ ਇਤਨੇ ਦਹਾਕਿਆਂ ਬਾਅਦ ਭੀ ਰੋੜਾ ਬਣੇ ਹੋਏ ਸਨ। ਸਾਡੇ ਇੱਥੇ ਕਾਨੂਨਾਂ ਦੇ ਕੰਪਲਾਇੰਸ ਦਾ ਭੀ ਬਹੁਤ ਬੜਾ ਬਰਡਨ ਰਿਹਾ ਹੈ। ਕੋਈ ਭੀ ਕੰਮ ਸ਼ੁਰੂ ਕਰਨਾ ਹੋਵੇ, ਤਾਂ ਦਰਜਨਾਂ ਕਾਗਜ਼ ਦੇਣੇ ਪੈਂਦੇ ਸਨ। ਪਿਛਲੇ 11 ਸਾਲ ਵਿੱਚ 40 ਹਜ਼ਾਰ ਤੋਂ ਅਧਿਕ ਕੰਪਲਾਇੰਸਿਜ਼ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਅਤੇ ਇਹ ਕੰਮ ਅਜੇ ਪੂਰਾ ਨਹੀਂ ਹੋਇਆ ਹੈ, ਅਜੇ ਭੀ ਲਗਾਤਾਰ ਜਾਰੀ ਹੈ।
ਸਾਥੀਓ,
ਇੱਥੇ ਭਾਰਤ ਸਰਕਾਰ ਦੇ ਸੀਨੀਅਰ ਸਕੱਤਰ ਭੀ ਮੌਜੂਦ ਹਨ, ਆਪ (ਤੁਸੀਂ) ਇਸ ਬਾਤ ਤੋਂ ਪਰੀਚਿਤ ਹੋ ਕਿ ਪਹਿਲੇ ਕਿਤਨੇ ਵਿਭਾਗਾਂ ਅਤੇ ਮੰਤਰਾਲਿਆਂ ਵਿੱਚ ਕਿਸ ਤਰ੍ਹਾਂ ਜ਼ਿੰਮੇਦਾਰੀਆਂ ਅਤੇ ਅਧਿਕਾਰਾਂ ਦੀ overlapping ਹੁੰਦੀ ਸੀ। ਇਸ ਨਾਲ decisions ਅਟਕ ਜਾਂਦੇ ਸਨ, ਕੰਮ ਅਟਕ ਜਾਂਦਾ ਸੀ। ਅਸੀਂ ਅਲੱਗ-ਅਲੱਗ ਵਿਭਾਗਾਂ ਨੂੰ ਜੋੜਕੇ ਡੁਪਲੀਕੇਸ਼ਨ ਖ਼ਤਮ ਕੀਤਾ। ਕੁਝ ਮੰਤਰਾਲਿਆਂ ਨੂੰ merge ਕੀਤਾ ਗਿਆ। ਜਿੱਥੇ ਜ਼ਰੂਰਤ ਸੀ, ਉੱਥੇ ਨਵੇਂ ਮੰਤਰਾਲੇ ਭੀ ਬਣਾਏ ਗਏ, ਵਾਟਰ ਸਕਿਉਰਿਟੀ ਸੁਰੱਖਿਅਤ ਕਰਨ ਦੇ ਲਈ ਜਲਸ਼ਕਤੀ ਮੰਤਰਾਲਾ ਬਣਿਆ, ਸਹਿਕਾਰਤਾ ਅੰਦੋਲਨ ਨੂੰ ਸਸ਼ਕਤ ਕਰਨ ਦੇ ਲਈ ਸਹਿਕਾਰਤਾ ਮੰਤਰਾਲਾ ਬਣਿਆ, ਪਹਿਲੀ ਵਾਰ ਫਿਸ਼ਰੀਜ਼ ਦਾ ਅਲੱਗ ਮੰਤਰਾਲਾ ਬਣਾਇਆ ਗਿਆ। ਸਾਡੇ ਨੌਜਵਾਨਾਂ ਦੇ ਲਈ skill development ministry ਬਣੀ, ਇਨ੍ਹਾਂ ਫ਼ੈਸਲਿਆਂ ਨਾਲ ਅੱਜ ਸਰਕਾਰ ਦੀ efficiency ਭੀ ਵਧੀ ਹੈ, delivery ਭੀ ਤੇਜ਼ ਹੋਈ ਹੈ ।
ਸਾਥੀਓ,
ਅਸੀਂ ਸਰਕਾਰ ਦੇ ਵਰਕ-ਕਲਚਰ ਨੂੰ ਭੀ ਅਪਗ੍ਰੇਡ ਕਰਨ ਦੇ ਲਈ ਕੰਮ ਕਰ ਰਹੇ ਹਾਂ। ਮਿਸ਼ਨ ਕਰਮਯੋਗੀ, i - GOT ਜਿਹੇ ਡਿਜੀਟਲ ਪਲੈਟਫਾਰਮ, ਸਾਡੇ government employees ਨੂੰ ਇਨ੍ਹਾਂ ਦੇ ਜਰੀਏ ਅੱਜ technically empower ਕੀਤਾ ਜਾ ਰਿਹਾ ਹੈ। ਈ-ਆਫਿਸ, ਫਾਇਲ ਟ੍ਰੈਕਿੰਗ, ਡਿਜੀਟਲ ਅਪਰੂਵਲ, ਇੱਕ ਐਸੀ ਵਿਵਸਥਾ ਬਣ ਰਹੀ ਹੈ, ਜੋ ਫਾਸਟ ਭੀ ਹੈ, ਅਤੇ traceable ਭੀ ਹੈ।
ਸਾਥੀਓ,
ਜਦੋਂ ਅਸੀਂ ਕਿਸੇ ਨਵੇਂ ਘਰ ਵਿੱਚ ਜਾਂਦੇ ਹਾਂ, ਤਾਂ ਸਾਡੇ ਅੰਦਰ ਇੱਕ ਨਵਾਂ ਉਤਸ਼ਾਹ ਹੁੰਦਾ ਹੈ, ਸਾਡੀ ਊਰਜਾ ਪਹਿਲੇ ਤੋਂ ਕਈ ਗੁਣਾ ਜ਼ਿਆਦਾ ਹੋ ਜਾਂਦੀ ਹੈ। ਹੁਣ ਆਪ (ਤੁਸੀਂ) ਉਸੇ ਜੋਸ਼ ਦੇ ਨਾਲ ਇਸ ਨਵੇਂ ਭਵਨ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਅੱਗੇ ਵਧਾਓਂਗੇ। ਆਪ (ਤੁਸੀਂ) ਜਿਸ ਕਿਸੇ ਭੀ ਪਦ ‘ਤੇ ਹੋ, ਆਪ (ਤੁਸੀਂ) ਆਪਣੇ ਕਾਰਜਕਾਲ ਨੂੰ ਯਾਦਗਾਰ ਬਣਾਉਣ ਦੇ ਲਈ ਕੰਮ ਕਰਿਓ। ਜਦੋਂ ਆਪ (ਤੁਸੀਂ) ਇੱਥੋਂ ਜਾਓਂ, ਤਾਂ ਇਹ ਲਗਣਾ ਚਾਹੀਦਾ ਹੈ ਕਿ ਤੁਸੀਂ ਦੇਸ਼ਸੇਵਾ ਵਿੱਚ ਆਪਣਾ ਸ਼ਤ- ਪ੍ਰਤੀਸ਼ਤ ਯੋਗਦਾਨ ਦਿੱਤਾ ਹੈ।
ਸਾਥੀਓ,
ਸਾਨੂੰ ਫਾਇਲਾਂ ਨੂੰ ਲੈ ਕੇ ਆਪਣੇ ਨਜ਼ਰੀਏ ਨੂੰ ਭੀ ਬਦਲਣ ਦੀ ਜ਼ਰੂਰਤ ਹੈ। ਇੱਕ ਫਾਇਲ, ਇੱਕ ਸ਼ਿਕਾਇਤ, ਇੱਕ ਆਵੇਦਨ, ਇਹ ਦੇਖਣ ਵਿੱਚ ਬੱਸ ਇੱਕ ਰੋਜ਼ਮੱਰਾ ਦਾ ਕੰਮ ਲਗ ਸਕਦਾ ਹੈ। ਲੇਕਿਨ ਕਿਸੇ ਦੇ ਲਈ ਉਹੀ ਇੱਕ ਕਾਗਜ਼, ਉਨ੍ਹਾਂ ਦੀ ਉਮੀਦ ਹੋ ਸਕਦਾ ਹੈ, ਇੱਕ ਫ਼ਾਇਲ ਨਾਲ ਕਿਤਨੇ ਹੀ ਲੋਕਾਂ ਦਾ ਪੂਰਾ ਜੀਵਨ ਜੁੜਿਆ ਹੋ ਸਕਦਾ ਹੈ। ਹੁਣ ਜਿਵੇਂ ਕੋਈ ਫ਼ਾਇਲ ਜੋ 1 ਲੱਖ ਲੋਕਾਂ ਨਾਲ ਜੁੜੀ ਹੈ, ਅਗਰ ਤੁਹਾਡੀ ਟੇਬਲ ‘ਤੇ ਉਹ ਇੱਕ ਦਿਨ ਭੀ delay ਹੁੰਦੀ ਹੈ, ਤਾਂ ਉਸ ਨਾਲ 1 ਲੱਖ ਮਾਨਵ ਦਿਵਸਾਂ ਦਾ ਨੁਕਸਾਨ ਹੁੰਦਾ ਹੈ। ਜਦੋਂ ਆਪ (ਤੁਸੀਂ) ਇਸ ਨਜ਼ਰੀਏ ਨਾਲ ਆਪਣੇ ਕੰਮ ਨੂੰ ਦੇਖੋਂਗੇ, ਤਾਂ ਤੁਹਾਨੂੰ ਭੀ ਲਗੇਗਾ, ਕਿਸੇ ਭੀ ਸੁਵਿਧਾ ਜਾਂ ਸੋਚ ਤੋਂ ਉੱਪਰ ਇਹ ਸੇਵਾ ਦਾ ਕਿਤਨਾ ਬੜਾ ਅਵਸਰ ਹੈ। ਆਪ (ਤੁਸੀਂ) ਅਗਰ ਕੋਈ ਨਵਾਂ idea generate ਕਰਦੇ ਹੋ, ਤਾਂ ਹੋ ਸਕਦਾ ਹੈ, ਆਪ (ਤੁਸੀਂ) ਇੱਕ ਬੜੇ ਬਦਲਾਅ ਦੀ ਨੀਂਹ ਰੱਖ ਰਹੇ ਹੋਵੋਂ। ਕਰਤੱਵ ਦੀ ਇਸੇ ਭਾਵਨਾ ਦੇ ਨਾਲ ਸਾਨੂੰ ਸਭ ਨੂੰ ਹਮੇਸ਼ਾ ਰਾਸ਼ਟਰ ਨਿਰਮਾਣ ਵਿੱਚ ਜੁਟੇ ਰਹਿਣਾ ਹੈ। ਸਾਨੂੰ ਸਭ ਨੂੰ ਇਹ ਹਮੇਸ਼ਾ ਯਾਦ ਰੱਖਣਾ ਹੈ- ਕਰਤੱਵ ਦੀ ਕੁੱਖ ਵਿੱਚ ਹੀ ਪਲਦੇ ਹਨ ਵਿਕਸਿਤ ਭਾਰਤ ਦੇ ਸੁਪਨੇ ।
ਸਾਥੀਓ,
ਵੈਸੇ ਅੱਜ ਇਹ ਆਲੋਚਨਾ ਦਾ ਅਵਸਰ ਨਹੀਂ ਹੈ, ਲੇਕਿਨ ਇਹ ਅਵਸਰ ਆਤਮਮੰਥਨ ਦਾ ਜ਼ਰੂਰ ਹੈ। ਕਿਤਨੇ ਹੀ ਦੇਸ਼ ਜੋ ਸਾਡੇ ਨਾਲ-ਨਾਲ ਆਜ਼ਾਦ ਹੋਏ ਸਨ, ਉਹ ਇਤਨੀ ਤੇਜ਼ੀ ਨਾਲ ਅੱਗੇ ਵਧ ਗਏ। ਲੇਕਿਨ, ਭਾਰਤ ਤਦ ਉਸ ਗਤੀ ਨਾਲ ਅੱਗੇ ਨਹੀਂ ਵਧ ਪਾਇਆ, ਅਨੇਕ ਵਜ੍ਹਾ ਰਹੀਆਂ ਹੋਣਗੀਆਂ। ਲੇਕਿਨ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਮੱਸਿਆਵਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਛੱਡ ਕੇ ਨਾ ਜਾਈਏ। ਪੁਰਾਣੇ ਭਵਨਾਂ ਵਿੱਚ ਬੈਠ ਕੇ ਅਸੀਂ ਜੋ ਨਿਰਣੇ ਲਏ, ਜੋ ਨੀਤੀਆਂ ਬਣਾਈਆਂ, ਉਨ੍ਹਾਂ ਨਾਲ 25 ਕਰੋੜ ਦੇਸ਼ਵਾਸੀਆਂ ਨੂੰ ਗ਼ਰੀਬੀ ਤੋਂ ਕੱਢਣ ਦਾ ਹੌਸਲਾ ਮਿਲਿਆ। 25 ਕਰੋੜ ਲੋਕਾਂ ਦਾ ਗ਼ਰੀਬੀ ਤੋਂ ਬਾਹਰ ਆਉਣਾ, ਇਹ ਇੱਕ ਬਹੁਤ ਬੜੀ ਸਿੱਧੀ ਹੈ, ਲੇਕਿਨ ਮੈਂ ਹਰ ਕੰਮ ਦੇ ਬਾਅਦ ਭੀ ਕੁਝ ਨਾ ਕੁਝ ਨਵਾਂ ਹੀ ਸੋਚਦਾ ਰਹਿੰਦਾ ਹਾਂ। ਹੁਣ ਨਵੇਂ ਭਵਨਾਂ ਵਿੱਚ, ਜ਼ਿਆਦਾ efficiency ਦੇ ਨਾਲ, ਸਾਡੀ efficiency ਵਧਾ ਕੇ, ਜਿਤਨਾ ਜ਼ਿਆਦਾ ਅਸੀਂ ਦੇਸ਼ ਨੂੰ ਦੇ ਸਕਦੇ ਹਾਂ, ਉਸ ਮਿਜ਼ਾਜ ਨਾਲ ਇਸ ਭਵਨ ਵਿੱਚ ਅਸੀਂ ਉਹ ਕੰਮ ਕਰਕੇ ਦਿਖਾਵਾਂਗੇ ਕਿ ਭਾਰਤ ਨੂੰ ਗ਼ਰੀਬੀ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਹੈ। ਇਨ੍ਹਾਂ ਹੀ ਭਵਨਾਂ ਨਾਲ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਹੋਵੇਗਾ। ਇਹ ਲਕਸ਼ ਸਾਡੇ ਸਭ ਦੇ ਪ੍ਰਯਾਸਾਂ ਨਾਲ ਹੀ ਪੂਰਾ ਹੋਵੇਗਾ, ਸਾਨੂੰ ਮਿਲ ਕੇ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਇਕੌਨਮੀ ਬਣਾਉਣਾ ਹੈ। ਸਾਨੂੰ ਮਿਲ ਕੇ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਦੀ ਸਕਸੈੱਸ ਸਟੋਰੀ ਲਿਖਣੀ ਹੈ। ਸਾਡਾ ਸੰਕਲਪ ਹੋਣਾ ਚਾਹੀਦਾ ਹੈ, ਅਸੀਂ ਆਪਣੀ ਅਤੇ ਦੇਸ਼ ਦੀ productivity ਨੂੰ ਸਕੇਲ-ਅਪ ਕਰਾਂਗੇ । ਜਦੋਂ ਟੂਰਿਜ਼ਮ ਦੀ ਬਾਤ ਹੋਵੇ, ਪੂਰੀ ਦੁਨੀਆ ਤੋਂ ਲੋਕ ਭਾਰਤ ਆਉਣ, ਜਦੋਂ brands ਦੀ ਬਾਤ ਹੋਵੇ, ਤਾਂ ਦੁਨੀਆ ਦੀ ਨਜ਼ਰ ਇੰਡੀਅਨ ਬ੍ਰਾਂਡਸ ‘ਤੇ ਜਾਵੇ, ਜਦੋਂ ਐਜੂਕੇਸ਼ਨ ਦੀ ਬਾਤ ਹੋਵੇ, ਤਾਂ ਵਿਸ਼ਵ ਤੋਂ ਸਟੂਡੈਂਟਸ ਭਾਰਤ ਆਉਣ। ਅਸੀਂ ਭਾਰਤ ਦੀ ਤਾਕਤ ਨੂੰ ਵਧਾਉਣ ਦੇ ਲਈ ਕੀ ਕੁਝ ਕਰ ਸਕਦੇ ਹਾਂ, ਇਹ ਭੀ ਸਾਡੇ ਜੀਵਨ ਦਾ ਉਦੇਸ਼ ਹੋਣਾ ਚਾਹੀਦਾ ਹੈ।
ਸਾਥੀਓ,
ਜਦੋਂ ਸਫ਼ਲ ਰਾਸ਼ਟਰ ਅੱਗੇ ਵਧਦੇ ਹਨ, ਤਾਂ ਆਪਣੀ ਸਕਾਰਾਤਮਕ ਵਿਰਾਸਤ ਨੂੰ ਤਿਆਗਦੇ ਨਹੀਂ ਹਨ। ਉਹ ਉਸ ਨੂੰ ਸੁਰੱਖਿਅਤ ਕਰਦੇ (ਸੰਭਾਲ਼ਦੇ) ਹਨ। ਅੱਜ ‘ਵਿਕਾਸ ਅਤੇ ਵਿਰਾਸਤ’ ਦੇ ਇਸੇ ਵਿਜ਼ਨ ‘ਤੇ ਸਾਡਾ ਭਾਰਤ ਅੱਗੇ ਵਧ ਰਿਹਾ ਹੈ। ਨਵੇਂ ਕਰਤਵਯ ਭਵਨ ਦੇ ਬਾਅਦ ਇਹ ਨੌਰਥ ਅਤੇ ਸਾਊਥ ਬਲਾਕ ਭੀ ਭਾਰਤ ਦੀ ਮਹਾਨ ਵਿਰਾਸਤ ਦਾ ਹਿੱਸਾ ਬਣਨਗੇ। ਨੌਰਥ ਅਤੇ ਸਾਊਥ ਬਲਾਕ ਨੂੰ ਦੇਸ਼ ਦੀ ਜਨਤਾ ਦੇ ਲਈ ‘ਯੁਗੇ ਯੁਗੀਨ ਭਾਰਤ’, ਇਸ ਅਜਾਇਬ ਘਰ (ਮਿਊਜ਼ੀਅਮ) ਦੇ ਰੂਪ ਵਿੱਚ ਬਦਲਿਆ ਜਾ ਰਿਹਾ ਹੈ। ਦੇਸ਼ ਦਾ ਹਰ ਨਾਗਰਿਕ ਇੱਥੇ ਜਾ ਸਕੇਗਾ, ਦੇਸ਼ ਦੀ ਇਤਿਹਾਸਿਕ ਯਾਤਰਾ ਦੇ ਦਰਸ਼ਨ ਕਰ ਸਕੇਗਾ। ਮੈਨੂੰ ਵਿਸ਼ਵਾਸ ਹੈ, ਅਸੀਂ ਸਭ ਭੀ ਇੱਥੇ ਭੀ, ਅਸੀਂ ਸਭ ਇੱਥੋਂ ਦੀ ਵਿਰਾਸਤ ਨੂੰ, ਇੱਥੋਂ ਦੀਆਂ ਪ੍ਰੇਰਣਾਵਾਂ ਨੂੰ ਨਾਲ ਲੈ ਕੇ ਕਰਤਵਯ ਭਵਨ ਵਿੱਚ ਪ੍ਰਵੇਸ਼ ਕਰਾਂਗੇ। ਮੈਂ ਇੱਕ ਵਾਰ ਫਿਰ ਦੇਸ਼ਵਾਸੀਆਂ ਨੂੰ ਕਰਤਵਯ ਭਵਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ।
****
ਐੱਮਜੇਪੀਐੱਸ/ਐੱਸਟੀ/ਆਰਕੇ
(Release ID: 2153417)
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada