ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਆਪ੍ਰੇਸ਼ਨ ਸਿੰਦੂਰ ‘ਤੇ ਵਿਸ਼ੇਸ਼ ਚਰਚਾ ਦੌਰਾਨ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 29 JUL 2025 10:06PM by PIB Chandigarh

 ਮਾਣਯੋਗ ਸਪੀਕਰ ਜੀ,

ਇਸ ਸੈਸ਼ਨ ਦੇ ਸ਼ੁਰੂ ਵਿੱਚ ਹੀ ਮੈਂ ਜਦੋਂ ਮੀਡੀਆ ਦੇ ਸਾਥੀਆਂ ਨਾਲ ਗੱਲ ਕਰ ਰਿਹਾ ਸੀ  ਤੱਦ ਮੈਂ ਸਾਰੇ ਮਾਣਯੋਗ ਸਾਂਸਦਾਂ ਨੂੰ ਅਪੀਲ ਕਰਦੇ ਹੋਏ ਇੱਕ ਗੱਲ ਦਾ ਜ਼ਿਕਰ ਕੀਤਾ ਸੀ। ਮੈਂ ਕਿਹਾ ਸੀ ਕਿ ਇਹ ਸੈਸ਼ਨ ਭਾਰਤ ਦੇ ਵਿਜੈ ਉਤਸਵ ਦਾ ਸੈਸ਼ਨ ਹੈ। ਸੰਸਦ ਦਾ ਇਹ ਸੈਸ਼ਨ ਭਾਰਤ ਦੇ ਗੌਰਵ ਗਾਨ ਦਾ ਸੈਸ਼ਨ ਹੈ।  

 

ਮਾਣਯੋਗ ਸਪੀਕਰ ਜੀ,

 

ਜਦੋਂ ਮੈਂ ਵਿਜੈ ਉਤਸਵ ਦੀ ਗੱਲ ਕਰ ਰਿਹਾ ਹਾਂ,  ਤੱਦ ਮੈਂ ਕਹਿਣਾ ਚਾਹਾਂਗਾ ਕਿ ਇਹ ਵਿਜੈ ਉਤਸਵ ਅੱਤਵਾਦੀ ਹੈੱਡਕੁਆਰਟਰਸ ਨੂੰ ਮਿੱਟੀ ਵਿੱਚ ਮਿਲਾਉਣ ਦਾ ਹੈ। ਜਦੋਂ ਮੈਂ ਵਿਜੈ ਉਤਸਵ ਕਹਿੰਦਾ ਹਾਂ, ਤਾਂ ਇਹ ਵਿਜੈ ਉਤਸਵ ਸਿੰਦੂਰ ਦੀ ਸਹੁੰ ਪੂਰਾ ਕਰਨ ਦਾ ਹੈ। ਮੈਂ ਜਦੋਂ ਇਹ ਵਿਜੈ ਉਤਸਵ ਕਹਿੰਦਾ ਹਾਂ, ਤਾਂ ਇਹ ਭਾਰਤ ਦੀ ਸੈਨਾ ਦੇ ਬਹਾਦਰੀ ਅਤੇ ਸਮਰੱਥ ਦੀ ਵਿਜੈ ਗਾਥਾ ਕਹਿ ਰਿਹਾ ਹਾਂ। ਜਦੋਂ ਮੈਂ ਵਿਜੈ ਉਤਸਵ ਕਹਿ ਰਿਹਾ ਹਾਂ,  ਤਾਂ 140 ਕਰੋੜ ਭਾਰਤੀਆਂ ਦੀ ਏਕਤਾ,  ਇੱਛਾ ਸ਼ਕਤੀ ਉਸ ਦੇ ਪ੍ਰਤੀ ਜਿੱਤ ਦਾ ਵਿਜੈ ਉਤਸਵ ਦੀ ਗੱਲ ਕਰਦਾ ਹਾਂ। 

ਮਾਣਯੋਗ ਸਪੀਕਰ ਜੀ,

 

ਮੈਂ ਇਸ ਵਿਜੈ ਭਾਵ ਨਾਲ ਇਸ ਸਦਨ ਵਿੱਚ ਭਾਰਤ ਦਾ ਪੱਖ ਰੱਖਣ ਲਈ ਖੜ੍ਹਾ ਹੋਇਆ ਹਾਂ ਅਤੇ ਜਿਨ੍ਹਾਂ ਨੂੰ ਭਾਰਤ ਦਾ ਪੱਖ ਨਹੀਂ ਦਿਸਦਾ ਹੈ,  ਉਨ੍ਹਾਂ ਨੂੰ ਮੈਂ ਸ਼ੀਸ਼ਾ ਦਿਖਾਉਣ ਲਈ ਖੜਾ ਹੋਇਆ ਹਾਂ।  

 

ਮਾਣਯੋਗ ਸਪੀਕਰ ਸਾਹਿਬ ਜੀ,

 

 

ਮੈਂ 140 ਕਰੋੜ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਵਿੱਚ ਆਪਣੀ ਆਵਾਜ਼ ਮਿਲਾਉਣ ਲਈ ਮੌਜੂਦ ਹੋਇਆ ਹਾਂ। ਇਹ 140 ਕਰੋੜ ਦੇਸ਼ਵਾਸੀਆਂ ਦੀ ਭਾਵਨਾ ਦੀ ਜੋ ਗੂੰਜ ਹੈ ਜੋ ਇਸ ਸਦਨ ਵਿੱਚ ਸੁਣਾਈ ਦਿੱਤੀ ਹੈ, ਮੈਂ ਉਸ ਵਿੱਚ ਆਪਣਾ ਇੱਕ ਸਵਰ ਮਿਲਾਉਣ ਖੜਾ ਹੋਇਆ ਹਾਂ।  

 

ਮਾਣਯੋਗ ਸਪੀਕਰ ਜੀ,

 

ਆਪ੍ਰੇਸ਼ਨ ਸਿੰਦੂਰ ਦੇ ਦਰਮਿਆਨ ਜਿਸ ਤਰ੍ਹਾਂ ਨਾਲ ਦੇਸ਼ ਦੇ ਲੋਕਾਂ ਨੇ ਮੇਰਾ ਸਾਥ ਦਿੱਤਾ,  ਮੈਨੂੰ ਅਸ਼ੀਰਵਾਦ  ਦਿੱਤਾ,  ਦੇਸ਼ ਦੀ ਜਨਤਾ ਦਾ ਮੇਰੇ ‘ਤੇ ਕਰਜ਼ ਹੈ। ਮੈਂ ਦੇਸ਼ਵਾਸੀਆਂ ਦਾ ਆਭਾਰ ਵਿਅਕਤ ਕਰਦਾ ਹਾਂ , ਮੈਂ ਦੇਸ਼ਵਾਸੀਆਂ ਦਾ ਅਭਿਨੰਦਨ ਕਰਦਾ ਹਾਂ।  

 

ਮਾਣਯੋਗ ਸਪੀਕਰ ਜੀ,

 

22 ਅਪ੍ਰੈਲ ਨੂੰ ਪਹਿਲਗਾਮ ਵਿੱਚ ਜਿਸ ਤਰ੍ਹਾਂ ਦੀ ਕਾਇਰਾਨਾ ਘਟਨਾ ਘਟੀ,  ਜਿਸ ਤਰ੍ਹਾਂ ਅੱਤਵਾਦੀਆਂ ਨੇ ਨਿਰਦੋਸ਼ ਲੋਕਾਂ ਨੂੰ ਉਨ੍ਹਾਂ ਦਾ ਧਰਮ ਪੁੱਛ-ਪੁੱਛ ਕੇ ਗੋਲੀਆਂ ਮਾਰੀਆਂ ਇਹ ਬੇਰਹਿਮੀ ਦੀ ਪਰਾਕਾਸ਼ਠਾ ਸੀ। ਭਾਰਤ ਨੂੰ ਹਿੰਸਾ ਦੀ ਅੱਗ ਵਿੱਚ ਝੋਂਕਣ ਦੀ ਇਹ ਸੁਵਿਚਾਰਿਤ ਕੋਸ਼ਿਸ਼ ਸੀ। ਭਾਰਤ ਵਿੱਚ ਦੰਗੇ ਫੈਲਾਉਣ ਦੀ ਇਹ ਸਾਜਿਸ਼ ਸੀ। ਮੈਂ ਅੱਜ ਦੇਸ਼ਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਿ ਦੇਸ਼ ਨੇ ਏਕਤਾ ਦੇ ਨਾਲ ਉਸ ਸਾਜਿਸ਼ ਨੂੰ ਨਾਕਾਮ ਕਰ ਦਿੱਤਾ।  

 

ਮਾਣਯੋਗ ਸਪੀਕਰ ਜੀ,

 

22 ਅਪ੍ਰੈਲ ਦੇ ਬਾਅਦ ਮੈਂ ਇੱਕ ਜਨਤਕ ਤੌਰ ‘ਤੇ ਅਤੇ ਸੰਸਾਰ ਨੂੰ ਸਮਝ ਵਿੱਚ ਆਏ,  ਇਸ ਲਈ ਕੁਝ ਅੰਗ੍ਰੇਜ਼ੀ ਵਿੱਚ ਵੀ ਵਾਕਾਂ ਦਾ ਪ੍ਰਯੋਗ ਕੀਤਾ ਸੀ ਅਤੇ ਮੈਂ ਕਿਹਾ ਸੀ ਕਿ ਇਹ ਸਾਡਾ ਸੰਕਲਪ ਹੈ। ਅਸੀਂ ਅੱਤਵਾਦੀਆਂ ਨੂੰ ਮਿੱਟੀ ਵਿੱਚ ਮਿਲਾ ਦੇਵਾਂਗੇ ਅਤੇ ਮੈਂ ਜਨਤਕ ਤੌਰ ‘ਤੇ ਕਿਹਾ ਸੀ,  ਸਜ਼ਾ ਉਨ੍ਹਾਂ ਦੇ ਆਕਾਵਾਂ ਨੂੰ ਵੀ ਹੋਵੇਗੀ ਅਤੇ ਕਲਪਨਾ ਤੋਂ ਵੀ ਵੱਡੀ ਸਜਾ ਮਿਲੇਗੀ। 22 ਅਪ੍ਰੈਲ ਨੂੰ ਮੈਂ ਵਿਦੇਸ਼ ਸੀ, ਮੈਂ ਤੁਰੰਤ ਪਰਤ ਕੇ ਆਇਆ ਅਤੇ ਆਉਣ ਦੇ ਤੁਰੰਤ ਬਾਅਦ ਮੈਂ ਇੱਕ ਮੀਟਿੰਗ ਬੁਲਾਈ ਅਤੇ ਉਸ ਮੀਟਿੰਗ ਵਿੱਚ ਅਸੀਂ ਸਾਫ-ਸਾਫ ਨਿਰਦੇਸ਼ ਦਿੱਤੇ ਕਿ ਆਤੰਕ ਅੱਤਵਾਦ ਨੂੰ ਕਰਾਰਾ ਜਵਾਬ ਦੇਣਾ ਹੋਵੇਗਾ ਅਤੇ ਇਹ ਸਾਡਾ ਰਾਸ਼ਟਰੀ ਸੰਕਲਪ ਹੈ।  

ਮਾਣਯੋਗ ਸਪੀਕਰ ਜੀ,

 

ਸਾਨੂੰ ਸਾਡੇ ਸੈਨਾ ਬਲਾਂ ਦੀ ਸਮਰੱਥਾ ‘ਤੇ ਪੂਰਾ ਵਿਸ਼ਵਾਸ ਹੈ,  ਪੂਰਾ ਭਰੋਸਾ ਹੈ,  ਉਨ੍ਹਾਂ ਦੀ ਸਮਰੱਥਾ ‘ਤੇ,  ਉਨ੍ਹਾਂ  ਦੇ  ਸਮਰੱਥ ‘ਤੇ,  ਉਨ੍ਹਾਂ  ਦੇ  ਸਾਹਸ ‘ਤੇ… ਸੈਨਾ ਨੂੰ ਕਾਰਵਾਈ ਦੀ ਖੁੱਲ੍ਹੀ ਛੂਟ ਦੇ ਦਿੱਤੀ ਗਈ ਅਤੇ ਇਹ ਵੀ ਕਿਹਾ ਗਿਆ ਕਿ ਸੈਨਾ ਤੈਅ ਕਰੇ,  ਕਦੋਂ ,  ਕਿੱਥੇ ,  ਕਿਵੇਂ ,  ਕਿਸ ਪ੍ਰਕਾਰ ਨਾਲ?  ਇਹ ਸਾਰੀਆਂ ਗੱਲਾਂ ਉਸ ਮੀਟਿੰਗ ਵਿੱਚ ਸਾਫ - ਸਾਫ ਕਹਿ ਦਿੱਤੀਆਂ ਗਈਆਂ ਅਤੇ ਕੁਝ ਗੱਲਾਂ ਉਸ ਵਿੱਚੋਂ ਮੀਡੀਆ ਵਿੱਚ ਸ਼ਾਇਦ ਰਿਪੋਰਟ ਵੀ ਹੋਈਆਂ ਹਨ।  ਸਾਨੂੰ ਮਾਣ ਹੈ,  ਅੱਤਵਾਦੀਆਂ ਨੂੰ ਉਹ ਸਜਾ ਦਿੱਤੀ ਅਤੇ ਸਜਾ ਅਜਿਹੀ ਹੈ ਕਿ ਅੱਜ ਵੀ ਅੱਤਵਾਦ ਦੇ ਉਨ੍ਹਾਂ ਆਕਾਵਾਂ ਦੀ ਨੀਂਦ ਉੱਡੀ ਹੋਈ ਹੈ।

 

ਮਾਣਯੋਗ ਸਪੀਕਰ ਜੀ,

 

ਮੈਂ ਸਾਡੀ ਸੈਨਾ ਦੀ ਸਫਲਤਾ ਦੇ ਉਸ ਨਾਲ ਜੁੜੇ ਭਾਰਤ ਦੇ ਉਸ ਪੱਖ ਨੂੰ ਸਦਨ  ਦੇ ਮਾਧਿਅਮ ਨਾਲ ਦੇਸ਼ਵਾਸੀਆਂ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ।  ਪਹਿਲਾ ਪੱਖ,  ਪਹਿਲਗਾਮ ਹਮਲੇ  ਦੇ ਬਾਅਦ ਤੋਂ ਹੀ ਪਾਕਿਸਤਾਨੀ ਸੈਨਾ ਨੂੰ ਅੰਦਾਜ਼ਾ ਲੱਗ ਚੁੱਕਿਆ ਸੀ ਕਿ ਭਾਰਤ ਕੋਈ ਵੱਡੀ ਕਾਰਵਾਈ ਕਰੇਗਾ। ਉਨ੍ਹਾਂ ਵੱਲੋਂ ਨਿਊਕਲੀਅਰ ਦੀਆਂ ਧਮਕੀਆਂ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਸਨ। ਭਾਰਤ ਨੇ 6 ਮਈ ਰਾਤ ਅਤੇ 7 ਮਈ ਸਵੇਰੇ ਜਿਵੇਂ ਤੈਅ ਕੀਤਾ ਸੀ,  ਓਵੇਂ ਕਾਰਵਾਈ ਕੀਤੀ ਅਤੇ ਪਾਕਿਸਤਾਨ ਕੁਝ ਨਹੀਂ ਕਰ ਪਾਇਆ। 22 ਮਿੰਟ ਵਿੱਚ 22 ਅਪ੍ਰੈਲ ਦਾ ਬਦਲਾ ਨਿਰਧਾਰਿਤ ਲਕਸ਼ ਦੇ ਨਾਲ ਸਾਡੀ ਸੈਨਾ ਨੇ ਲੈ ਲਿਆ।

ਦੂਜਾ ਪੱਖ, ਮਾਣਯੋਗ ਸਪੀਕਰ ਜੀ, ਪਾਕਿਸਤਾਨ ਦੇ ਨਾਲ ਸਾਡੀ ਲੜਾਈ ਤਾਂ ਕਈ ਵਾਰ ਹੋਈ ਹੈ। ਲੇਕਿਨ ਇਹ ਪਹਿਲੀ ਅਜਿਹੀ ਭਾਰਤ ਦੀ ਰਣਨੀਤੀ ਬਣੀ ਕਿ ਜਿਸ ਵਿੱਚ ਪਹਿਲਾਂ ਜਿੱਥੇ ਕਦੇ ਨਹੀਂ ਗਏ ਸਨ ਉੱਥੇ ਅਸੀਂ ਪੁੱਜੇ। ਪਾਕਿਸਤਾਨ ਦੇ ਕੋਨੇ-ਕੋਨੇ ਵਿੱਚ ਅੱਤਵਾਦੀ ਅੱਡਿਆਂ ਨੂੰ ਧੂੰਆਂ-ਧੂੰਆਂ ਕਰ ਦਿੱਤਾ ਗਿਆ। ਅੱਤਵਾਦ ਦੇ ਘਾਟ,  ਕੋਈ ਸੋਚ ਨਹੀਂ ਸਕਦਾ ਹੈ ਕਿ ਉੱਥੇ ਤੱਕ ਕੋਈ ਜਾ ਸਕਦਾ ਹੈ। ਬਹਾਵਲਪੁਰ ਅਤੇ ਮੁਰੀਦਕੇ , ਉਸ ਨੂੰ ਵੀ ਤਬਾਹ ਕਰ ਦਿੱਤਾ ਗਿਆ।  

 

ਮਾਣਯੋਗ ਸਪੀਕਰ ਜੀ, 

 ਸਾਡੀਆਂ ਸੈਨਾਵਾਂ ਨੇ ਅੱਤਵਾਦੀਆਂ ਅੱਡਿਆਂ ਨੂੰ ਤਬਾਹ ਕਰ ਦਿੱਤਾ। ਤੀਜਾ ਪੱਖ,  ਪਾਕਿਸਤਾਨ ਦੀ ਨਿਊਕਲੀਅਰ ਧਮਕੀ ਨੂੰ ਅਸੀਂ ਝੂਠਾ ਸਾਬਤ ਕਰ ਦਿੱਤਾ। ਭਾਰਤ ਨੇ ਸਿੱਧ ਕਰ ਦਿੱਤਾ ਕਿ ਨਿਊਕਲੀਅਰ ਬਲੈਕਮੇਲਿੰਗ ਹੁਣ ਨਹੀਂ ਚੱਲੇਗਾ ਅਤੇ ਨਾ ਹੀ ਇਹ ਨਿਊਕਲੀਅਰ ਬਲੈਕਮੇਲਿੰਗ  ਦੇ ਸਾਹਮਣੇ ਭਾਰਤ ਝੁਕੇਗਾ। 

 

ਮਾਣਯੋਗ ਸਪੀਕਰ ਜੀ,

 

ਚੌਥਾ ਪੱਖ,  ਭਾਰਤ ਨੇ ਦਿਖਾਈ ਆਪਣੀ ਤਕਨੀਕੀ ਸਮਰੱਥਾ। ਪਾਕਿਸਤਾਨ  ਦੇ ਸੀਨੇ ‘ਤੇ ਸਟੀਕ ਪ੍ਰਹਾਰ ਕੀਤਾ। ਪਾਕਿਸਤਾਨ  ਦੇ ਏਅਰ ਬੇਸ ਏਸੇਟਸ ਨੂੰ ਭਾਰੀ ਨੁਕਸਾਨ ਹੋਇਆ ਅਤੇ ਅੱਜ ਤੱਕ ਉਨ੍ਹਾਂ ਦੇ ਕਈ ਏਅਰ ਬੇਸ ਆਈਸੀਯੂ ਵਿੱਚ ਪਏ ਹਨ। ਅੱਜ ਟੈਕਨੋਲੋਜੀ ਅਧਾਰਿਤ ਯੁੱਧ ਦਾ ਯੁੱਗ ਹੈ। ਆਪ੍ਰੇਸ਼ਨ ਸਿੰਦੂਰ ਇਸ ਮਹਾਰਥ ਵਿੱਚ ਵੀ ਸਫਲ ਸਿੱਧ ਹੋਇਆ ਹੈ।  

ਜੇਕਰ ਪਿਛਲੇ 10 ਸਾਲ ਵਿੱਚ ਜੋ ਅਸੀਂ ਤਿਆਰੀਆਂ ਕੀਤੀਆਂ ਹਨ,  ਉਹ ਨਾ ਕੀਤੀਆਂ ਹੁੰਦੀਆਂ,  ਤਾਂ ਇਸ ਤਕਨੀਕੀ ਯੁੱਗ ਵਿੱਚ ਸਾਡਾ ਕਿੰਨਾ ਨੁਕਸਾਨ ਹੋ ਸਕਦਾ ਸੀ, ਇਸ ਦਾ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਪੰਜਵਾਂ ਪੱਖ,  ਆਪ੍ਰੇਸ਼ਨ ਸਿੰਦੂਰ  ਦੇ ਦਰਮਿਆਨ ਪਹਿਲੀ ਵਾਰ ਹੋਇਆ ਜਦੋਂ ਆਤਮਨਿਰਭਰ ਭਾਰਤ ਦੀ ਤਾਕਤ ਨੂੰ ਦੁਨੀਆ ਨੇ ਪਹਿਚਾਣਿਆ ਹੈ। ਮੇਡ ਇਨ ਇੰਡੀਆ ਡ੍ਰੌਨ,  ਮੇਡ ਇਨ ਇੰਡੀਆ ਮਿਸਾਇਲ ,  ਪੂਰੇ ਪਾਕਿਸਤਾਨ  ਦੇ ਹਥਿਆਰਾਂ ਦੀ ਪੋਲ ਖੋਲ ਕੇ ਰੱਖ ਦਿੱਤੀ।  

 

ਮਾਣਯੋਗ ਸਪੀਕਰ ਜੀ,

 

ਹੋਰ ਵੀ ਇੱਕ ਮਹੱਤਵਪੂਰਣ ਕੰਮ ਜੋ ਹੋਇਆ ਹੈ  ਉਂਜ ਜਦੋਂ ਰਾਜੀਵ ਗਾਂਧੀ ਜੀ ਸਨ ,  ਉਸ ਸਮੇਂ ਉਨ੍ਹਾਂ ਦੇ ਜੋ ਇੱਕ ਡਿਫੈਂਸ ਦਾ ਕੰਮ ਦੇਖਣ ਵਾਲੇ MoS ਸਨ ।  ਉਨ੍ਹਾਂ ਨੇ ਜਦੋਂ ਮੈਂ ਸੀਡੀਐੱਸ ਦਾ ਐਲਾਨ ਕੀਤਾ,  ਤਾਂ ਉਹ ਬਹੁਤ ਖੁਸ਼ ਹੋ ਕੇ ਮੈਨੂੰ ਮਿਲਣ ਆਏ ਸਨ ਅਤੇ ਬਹੁਤ-ਬਹੁਤ ਖੁਸ਼ ਸਨ ਉਹ,  ਇਸ ਸਮੇਂ ਆਪ੍ਰੇਸ਼ਨ ਵਿੱਚ ਨੇਵੀ  ਆਰਮੀ ,  ਏਅਰਫੋਰਸ ,  ਤਿੰਨੋਂ ਸੇਨਾਵਾਂ ਦਾ ਜੁਆਇੰਟ ਐਕਸ਼ਨ ਇਸ ਦਰਮਿਆਨ ਦੀ ਸਿਨਰਜੀ  ਇਸ ਨੇ ਪਾਕਿਸਤਾਨ ਦੇ ਛੱਕੇ ਛੁਡਾ ਦਿੱਤੇ।  

ਮਾਣਯੋਗ ਸਪੀਕਰ ਜੀ,

 

ਅੱਤਵਾਦੀ ਘਟਨਾਵਾਂ ਪਹਿਲਾਂ ਵੀ ਦੇਸ਼ ਵਿੱਚ ਹੁੰਦੀਆਂ ਸੀ। ਲੇਕਿਨ ਪਹਿਲਾਂ ਅੱਤਵਾਦੀਆਂ ਦੇ ਮਾਸਟਰਮਾਇੰਡ ਨਿਸ਼ਚਿਤ ਹੁੰਦੇ ਸਨ ਅਤੇ ਉਹ ਅੱਗੇ ਦੀ ਤਿਆਰੀ ਵਿੱਚ ਲੱਗੇ ਰਹਿੰਦੇ ਸਨ। ਉਨ੍ਹਾਂ ਨੂੰ ਪਤਾ ਸੀ,  ਕੁਝ ਨਹੀਂ ਹੋਵੇਗਾ।  ਲੇਕਿਨ ਹੁਣ ਹਾਲਤ ਬਦਲ ਗਏ ਹਨ।  ਹੁਣ ਹਮਲੇ  ਦੇ ਬਾਅਦ ਮਾਸਟਰਮਾਇੰਡ ਨੂੰ ਨੀਂਦ ਨਹੀਂ ਆਉਂਦੀ,  ਉਨ੍ਹਾਂ ਨੂੰ ਪਤਾ ਹੈ ਕਿ ਭਾਰਤ ਆਵੇਗਾ ਅਤੇ ਮਾਰ ਕੇ ਜਾਵੇਗਾ। ਇਹ ਨਿਊ ਨੌਰਮਲ ਭਾਰਤ ਨੇ ਸੈੱਟ ਕਰ ਦਿੱਤਾ ਹੈ।   

 

ਮਾਣਯੋਗ ਸਪੀਕਰ ਜੀ,

 

ਦੁਨੀਆ ਨੇ ਦੇਖ ਲਿਆ ਕਿ ਸਾਡੀ ਕਾਰਵਾਈ ਦਾ ਦਾਇਰਾ ਕਿੰਨਾ ਵੱਡਾ ਹੈ  ਸਕੇਲ ਕਿੰਨਾ ਵੱਡਾ ਹੈ। ਸਿੰਦੂਰ ਤੋਂ ਲੈ ਕੇ ਸਿੱਧੂ ਤੱਕ ਪਾਕਿਸਤਾਨ ‘ਤੇ ਕਾਰਵਾਈ ਕੀਤੀ ਹੈ। ਆਪ੍ਰੇਸ਼ਨ ਸਿੰਦੂਰ ਨੇ ਤੈਅ ਕਰ ਦਿੱਤਾ ਕਿ ਭਾਰਤ ਵਿੱਚ ਅੱਤਵਾਦੀ ਹਮਲੇ ਦੀ ਉਸ ਦੇ ਆਕਾਵਾਂ ਨੂੰ ਅਤੇ ਪਾਕਿਸਤਾਨ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ,  ਹੁਣ ਇਹ ਇੰਜ ਹੀ ਨਹੀਂ ਜਾ ਸਕਦੇ।  

 

ਮਾਣਯੋਗ ਸਪੀਕਰ ਜੀ,

 

ਆਪ੍ਰੇਸ਼ਨ ਸਿੰਦੂਰ ਤੋਂ ਸਪਸ਼ਟ ਹੁੰਦਾ ਹੈ ਕਿ ਭਾਰਤ ਨੇ ਤਿੰਨ ਨਿਯਮ ਤੈਅ ਕੀਤੇ ਹਨ। ਜੇਕਰ ਭਾਰਤ ‘ਤੇ ਅੱਤਵਾਦੀ ਹਮਲਾ ਹੋਇਆ,  ਤਾਂ ਅਸੀਂ ਆਪਣੇ ਤਰੀਕੇ ਨਾਲ,  ਆਪਣੀਆਂ ਸ਼ਰਤਾਂ ‘ਤੇ  ਆਪਣੇ ਸਮੇਂ ‘ਤੇ  ਜਵਾਬ ਦੇ ਕੇ ਰਹਾਂਗੇ।  ਦੂਜਾ ,  ਕੋਈ ਵੀ,  ਕੋਈ ਵੀ ਨਿਊਕਲੀਅਰ ਬਲੈਕਮੇਲ ਹੁਣ ਨਹੀਂ ਚਲੇਗਾ ਅਤੇ ਤੀਜਾ,  ਅਸੀਂ ਅੱਤਵਾਦੀ ਸਰਪ੍ਰਸਤ ਸਰਕਾਰ ਅਤੇ ਅੱਤਵਾਦੀ ਆਕਾਵਾਂ,  ਉਨ੍ਹਾਂ ਨੂੰ ਵੱਖ - ਵੱਖ ਨਹੀਂ ਦੇਖਾਂਗੇ।  

 

ਮਾਣਯੋਗ ਸਪੀਕਰ ਜੀ,

 

ਇੱਥੇ ਵਿਦੇਸ਼ ਨੀਤੀ ਨੂੰ ਲੈ ਕੇ  ਵੀ ਕਾਫ਼ੀ ਗੱਲਾਂ ਕੀਤੀਆਂ ਗਈਆਂ ਹਨ।  ਦੁਨੀਆ  ਦੇ ਸਮਰਥਨ ਨੂੰ ਲੈ ਕੇ ਵੀ ਕਾਫ਼ੀ ਗੱਲਾਂ ਕਹੀ ਗਈਆਂ ਹਨ। ਮੈਂ ਅੱਜ ਸਦਨ ਵਿੱਚ ਕੁਝ ਗੱਲਾਂ ਪੂਰੀ ਸਪਸ਼ਟਤਾ ਨਾਲ ਕਹਿ ਰਿਹਾ ਹਾਂ। ਦੁਨੀਆ ਵਿੱਚ ਕਿਸੇ ਵੀ ਦੇਸ਼ ਨੇ ਭਾਰਤ ਨੂੰ ਆਪਣੀ ਸੁਰੱਖਿਆ ਵਿੱਚ ਕਾਰਵਾਈ ਕਰਨ ਤੋਂ ਰੋਕਿਆ ਨਹੀਂ ਹੈ। ਸੰਯੁਕਤ ਰਾਸ਼ਟਰ 193 ਦੇਸ਼,  ਸਿਰਫ ਤਿੰਨ ਦੇਸ਼ ,  193 ਦੇਸ਼ਾਂ ਵਿੱਚੋਂ ਸਿਰਫ ਤਿੰਨ ਦੇਸ਼ਾਂ ਨੇ ਆਪ੍ਰੇਸ਼ਨ ਸਿੰਦੂਰ  ਦੇ ਦੌਰਾਨ ਪਾਕਿਸਤਾਨ  ਦੇ ਸਮਰਥਨ ਵਿੱਚ ਬਿਆਨ ਦਿੱਤਾ ਸੀ,  ਓਨਲੀ ਥ੍ਰੀ ਕੰਟ੍ਰੀਜ।  ਕਵਾਡ ਹੋਵੇ,  ਬ੍ਰਿਕਸ ਹੋਵੇ,  ਫਰਾਂਸ, ਰੂਸ, ਜਰਮਨੀ, ਕੋਈ ਵੀ ਦੇਸ਼ ਦਾ ਨਾਂ ਲੈ ਲਓ, ਤਮਾਮ ਦੇਸ਼ ਦੁਨੀਆ ਭਰ ਤੋਂ ਭਾਰਤ ਨੂੰ ਸਮਰਥਨ ਮਿਲਿਆ ਹੈ।

 

ਮਾਣਯੋਗ ਸਪੀਕਰ ਜੀ,

 

ਦੁਨੀਆ ਦਾ ਸਮਰਥਨ ਤਾਂ ਮਿਲਿਆ ,  ਦੁਨੀਆ  ਦੇ ਦੇਸ਼ਾਂ ਦਾ ਸਮਰਥਨ ਮਿਲਿਆ ,  ਲੇਕਿਨ ਇਹ ਬਦਕਿਸਮਤੀ ਹੈ ਕਿ ਮੇਰੇ ਦੇਸ਼  ਦੇ ਵੀਰਾਂ ਦੇ ਪਰਾਕ੍ਰਮ ਨੂੰ ਕਾਂਗਰਸ ਦਾ ਸਮਰਥਨ ਨਹੀਂ ਮਿਲਿਆ।  22 ਅਪ੍ਰੈਲ  ਦੇ ਬਾਅਦ ,  22 ਅਪ੍ਰੈਲ  ਦੇ ਅੱਤਵਾਦੀ ਹਮਲੇ  ਦੇ ਬਾਅਦ ਤਿੰਨ - ਚਾਰ ਦਿਨ ਵਿੱਚ ਹੀ ਇਹ ਉਛਲ ਰਹੇ ਸਨ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਕਿੱਥੇ ਗਈ 56 ਇੰਚ ਦੀ ਛਾਤੀ?  ਕਿੱਥੇ ਖੋ ਗਿਆ ਮੋਦੀ ?  ਮੋਦੀ ਤਾਂ ਫੇਲ੍ਹ ਹੋ ਗਿਆ,  ਕੀ ਮਜਾ ਲੈ ਰਹੇ ਸਨ,  ਉਨ੍ਹਾਂ ਨੂੰ ਲੱਗਦਾ ਸੀ,  ਵਾਹ !  ਬਾਜੀ ਮਾਰ ਲਈ।  ਉਨ੍ਹਾਂ ਨੂੰ ਪਹਿਲਗਾਮ  ਦੇ ਨਿਰਦੋਸ਼ ਲੋਕਾਂ ਦੀ ਹੱਤਿਆ ਵਿੱਚ ਵੀ ਉਹ ਆਪਣੀ ਰਾਜਨੀਤੀ ਤਰਾਸ਼ਦੇ ਸਨ।

ਆਪਣੀ ਸੁਆਰਥ ਦੀ ਰਾਜਨੀਤੀ ਲਈ ਮੇਰੇ ‘ਤੇ ਨਿਸ਼ਾਨਾ ਸਾਧ ਰਹੇ ਸਨ,  ਲੇਕਿਨ ਉਨ੍ਹਾਂ ਦੀ ਇਹ ਬਿਆਨਬਾਜੀ ,  ਇਨ੍ਹਾਂ ਦਾ ਛਿਛੋਰਾਪਨ ਦੇਸ਼ ਦੇ ਸੁਰੱਖਿਆ ਬਲਾਂ ਦਾ ਮਨੋਬਲ ਗਿਰਾ ਰਿਹਾ ਸੀ।  ਕਾਂਗਰਸ  ਦੇ ਕੁੱਝ ਨੇਤਾਵਾਂ ਨੂੰ ਨਾ ਭਾਰਤ ਦੇ ਸਮਰੱਥ ‘ਤੇ ਭਰੋਸਾ ਹੈ ਅਤੇ ਨਾ ਹੀ ਭਾਰਤ ਦੀ ਸੈਨਾਵਾਂ ‘ਤੇ ,  ਇਸ ਲਈ ਉਹ ਲਗਾਤਾਰ ਆਪ੍ਰੇਸ਼ਨ ਸਿੰਦੂਰ ‘ਤੇ ਸਵਾਲ ਉਠਾ ਰਹੇ ਹਨ।  ਅਜਿਹਾ ਕਰਕੇ ਤੁਸੀਂ ਲੋਕ ਮੀਡੀਆ ਵਿੱਚ ਹੈਡਲਾਇੰਸ ਤਾਂ ਲੈ ਸਕਦੇ ਹੋ,  ਲੇਕਿਨ ਦੇਸ਼ਵਾਸੀਆਂ  ਦੇ ਦਿਲਾਂ ਵਿੱਚ ਜਗ੍ਹਾ ਨਹੀਂ ਬਣਾ ਸਕਦੇ।

 

ਮਾਣਯੋਗ ਸਪੀਕਰ ਜੀ,

 

10 ਮਈ ਨੂੰ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਹੋ ਰਹੇ ਐਕਸ਼ਨ ਨੂੰ ਰੋਕਣ ਦੀ ਘੋਸ਼ਣਾ ਕੀਤੀ। ਇਸ ਨੂੰ ਲੈ ਕੇ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ । ਇਹ ਉਹੀ ਪ੍ਰੋਪੇਗੇਂਡਾ ਹੈ, ਜੋ ਸੀਮਾ ਪਾਰ ਤੋਂ ਫੈਲਾਇਆ ਗਿਆ ਹੈ। ਕੁਝ ਲੋਕ ਸੈਨਾ ਦੁਆਰਾ ਦਿੱਤੇ ਗਏ ਤੱਥਾਂ ਦੀ ਜਗ੍ਹਾ ਪਾਕਿਸਤਾਨ ਦੇ ਝੂਠ ਪ੍ਰਚਾਰ ਨੂੰ ਅੱਗੇ ਵਧਾਉਣ ਵਿੱਚ ਜੁਟੇ ਹੋਏ ਹਨ। ਜਦੋਂ ਕਿ ਭਾਰਤ ਦਾ ਰੁਖ਼ ਹਮੇਸ਼ਾ ਸਪੱਸ਼ਟ ਰਿਹਾ ਹੈ।  

 

ਮਾਣਯੋਗ ਸਪੀਕਰ ਸਾਹਿਬ ਜੀ,

 

ਕੁਝ ਚੀਜਾਂ ਮੈਂ ਜ਼ਰਾ ਸਮਰਣ ਵੀ ਕਰਨਾ ਚਾਹੁੰਦਾ ਹਾਂ । ਜਦੋਂ ਸਰਜੀਕਲ ਸਟ੍ਰਾਇਕ ਹੋਇਆ ,  ਉਸ ਸਮੇਂ ਅਸੀਂ ਲਕਸ਼ ਤੈਅ ਕੀਤਾ ਸੀ ,  ਸਾਡੇ ਜਵਾਨਾਂ ਨੂੰ ਤਿਆਰ ਕਰਕੇ ਕਿ ਅਸੀਂ ਉਨ੍ਹਾਂ ਦੇ  ਇਲਾਕੇ ਵਿੱਚ ਜਾ ਕੇ  ਦੇ ਅੱਤਵਾਦੀਆਂ  ਦੇ ਜੋ ਲਾਂਚਿੰਗ ਪੈਡ ਹਨ,  ਉਨ੍ਹਾਂ ਨੂੰ ਨਸ਼ਟ ਕਰਾਂਗੇ ਅਤੇ ਸਰਜੀਕਲ ਸਟ੍ਰਾਇਕ ਇੱਕ ਰਾਤ ਦੇ ਉਸ ਆਪ੍ਰੇਸ਼ਨ ਵਿੱਚ ਸਾਡੇ ਲੋਕ ਸਵੇਰ ਹੁੰਦੇ-ਹੁੰਦੇ ਕੰਮ ਪੂਰਾ ਕਰਕੇ ਵਾਪਸ ਆ ਗਏ।  ਲਕਸ਼ ਨਿਰਧਾਰਤ ਸੀ ਕਿ ਇਹ ਕਰਨਾ ਹੈ ।  ਜਦੋਂ ਬਾਲਾਕੋਟ ਏਅਰ ਸਟ੍ਰਾਈਕ ਕੀਤਾ,  ਤਾਂ ਸਾਡਾ ਲਕਸ਼ ਤੈਅ ਸੀ ਕਿ ਅੱਤਵਾਦੀਆਂ  ਦੇ ਜੋ ਟ੍ਰੈਨਿੰਗ ਸੈਂਟਰ ਹਨ ,  ਇਸ ਵਾਰ ਅਸੀਂ ਉਨਾਂ ਨੂੰ ਤਬਾਹ ਕਰਾਂਗੇ ਅਤੇ ਅਸੀਂ ਉਹ ਵੀ ਕਰਕੇ ਦਿਖਾਇਆ। ਆਪ੍ਰੇਸ਼ਨ ਸਿੰਦੂਰ ਦੇ ਸਮੇਂ ਸਾਡਾ ਲਕਸ਼ ਤੈਅ ਸੀ ਅਤੇ ਸਾਡਾ ਲਕਸ਼ ਸੀ ਕਿ ਅੱਤਵਾਦ ਦੇ ਜੋ ਐਪੀਸੈਂਟਰ ਹਨ ਅਤੇ ਪਹਿਲਗਾਮ ਦੇ ਅੱਤਵਾਦੀਆਂ ਦੀ ਜਿੱਥੋਂ ਪੁਰਜੋਰ ਯੋਜਨਾ ਬਣੀ,  ਟ੍ਰੇਨਿੰਗ ਮਿਲੀ   ਵਿਵਸਥਾ ਮਿਲੀ ,  ਉਸ ’ਤੇ ਹਮਲਾ ਕਰਾਂਗੇ। ਅਸੀਂ ਉਨ੍ਹਾਂ ਦੀ ਧੁੰਨੀ ’ਤੇ ਹਮਲਾ ਕਰ ਦਿੱਤਾ ਹੈ।  ਜਾਂ ਜਿੱਥੇ ਪਹਿਲਗਾਮ  ਦੇ ਅੱਤਵਾਦੀਆਂ ਦਾ ਰਿਕਰੂਟਮੈਂਟ ਹੋਇਆ ,  ਟ੍ਰੇਨਿੰਗ ਹੁੰਦੀ ਸੀ ,  ਫੰਡਿੰਗ ਹੁੰਦੀ ਸੀ ,  ਉਨ੍ਹਾਂ ਨੂੰ ਟ੍ਰੈਕਿੰਗ ਟੈਕਨੀਕਲ ਸਪੋਰਟ ਮਿਲਦਾ ਸੀ,  ਸ਼ਸ‍ਤਰ ਸਾਰਾ ਇੰਤਜਾਮ ਮਿਲਦਾ ਸੀ,  ਉਸ ਜਗ੍ਹਾ ਨੂੰ ਆਈਡੈਂਟੀਫਾਈ ਕੀਤਾ ਅਤੇ ਅਸੀਂ ਸਟੀਕ ਤਰੀਕੇ ਨਾਲ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਅੱਤਵਾਦੀਆਂ ਦੀ ਨਾਭੀ ‘ਤੇ ਪ੍ਰਹਾਰ ਕੀਤਾ।  

 

 

ਅਤੇ ਮਾਣਯੋਗ ਸਪੀਕਰ ਜੀ,

 

ਇਸ ਵਾਰ ਵੀ ਸਾਡੀ ਸੈਨਾ ਨੇ ਸਤ-ਪ੍ਰਤੀਸ਼ਤ ਲਕਸ਼ਾਂ ਨੂੰ ਹਾਸਲ ਕਰਕੇ ਦੇਸ਼ ਦੇ ਸਮਰੱਥ ਦਾ ਪਰਿਚੇ ਦਿੱਤਾ ਹੈ। ਕੁਝ ਲੋਕ ਜਾਣ-ਬੁੱਝ ਕੇ ਕੁਝ ਚੀਜਾਂ ਭੁਲਣ ਵਿੱਚ ਇੰਟਰੇਸਟਟਿਡ ਹੁੰਦੇ ਹਨ। ਦੇਸ਼ ਭੁੱਲਦਾ ਨਹੀਂ ਹੈ, ਦੇਸ਼ ਨੂੰ ਯਾਦ ਹੈ, 6 ਰਾਤ ਅਤੇ 7 ਮਈ ਸਵੇਰੇ ਆਪ੍ਰੇਸ਼ਨ ਹੋਇਆ ਸੀ ਅਤੇ 7 ਮਈ ਨੂੰ ਸਵੇਰੇ ਭਾਰਤ ਨੇ ਪ੍ਰੈਸ ਕਾਨਫਰੰਸ ਸਾਡੀ ਫੌਜ ਨੇ ਕੀਤੀ ਅਤੇ ਉਸ ਪ੍ਰੈੱਸ ਕਾਨਫਰੰਸ ਵਿੱਚ ਭਾਰਤ ਨੇ ਸਪਸ਼ਟ ਕਰ ਦਿੱਤਾ ਸੀ ਅਤੇ ਪਹਿਲੇ ਦਿਨ ਤੋਂ ਕਲੀਅਰ ਸੀ ਕਿ ਅਸੀਂ, ਸਾਡਾ ਲਕਸ਼ ਹੈ ਅੱਤਵਾਦੀ, ਅੱਤਵਾਦੀਆਂ ਦੇ ਆਕਾ, ਅੱਤਵਾਦੀਆਂ ਦੀ ਜੋ ਵਿਵਸਥਾ ਜਿੱਥੋਂ ਹੁੰਦੀਆਂ ਹਨ ਉਹ ਅਤੇ ਉਨ੍ਹਾਂ  ਦੇ  ਅੱਡੇ,  ਉਨ੍ਹਾਂ ਨੂੰ ਅਸੀਂ ਤਬਾਹ ਕਰਨਾ ਚਾਹੁੰਦੇ ਸਨ ਅਤੇ ਅਸੀਂ ਪ੍ਰੈੱਸ ਕਾਨਫਰੰਸ ਵਿੱਚ ਕਹਿ ਦਿੱਤਾ ਸੀ, ਅਸੀਂ ਆਪਣਾ ਕੰਮ ਕਰ ਦਿੱਤਾ ਹੈ । ਅਸੀਂ ਜੋ ਤੈਅ ਕੀਤਾ ਸੀ ,  ਪੂਰਾ ਕਰ ਦਿੱਤਾ ਹੈ।   ਅਤੇ ਇਸ ਲਈ 6-7 ਮਈ ਨੂੰ ਆਪ੍ਰੇਸ਼ਨ ਸਾਡਾ ਸੰਤੋਸ਼ਜਨਕ ਹੋਣ ਦੇ ਤੁਰੰਤ ਬਾਅਦ, ਕੱਲ੍ਹ ਜੋ ਰਾਜਨਾਥ ਜੀ ਨੇ ਕਿਹਾ ਸੀ, ਮੈਂ ਡੰਕਾ ਵਜਾ ਕੇ ਦੁਬਾਰਾ ਦੁਹਰਾਉਂਦਾ ਹਾਂ, ਭਾਰਤ ਦੀ ਸੈਨਾ ਨੇ ਪਾਕਿਸਤਾਨ ਦੀ ਸੈਨਾ ਨੂੰ ਕੁਝ ਮਿੰਟਾਂ ਵਿੱਚ ਹੀ ਦੱਸ ਦਿੱਤਾ ਕਿ ਸਾਡਾ ਇਹ ਲਕਸ਼ ਸੀ, ਅਸੀਂ ਇਹ ਲਕਸ਼ ਪੂਰਾ ਕਰ ਦਿੱਤਾ ਹੈ, ਤਾਂ ਕਿ ਉਨ੍ਹਾਂ ਨੂੰ ਪਤਾ ਚਲੇ ਅਤੇ ਸਾਨੂੰ ਵੀ ਪਤਾ ਚਲੇ ਕਿ ਉਨ੍ਹਾਂ ਦੇ  ਦਿਲ ਦਿਮਾਗ ਵਿੱਚ ਕੀ ਚੱਲਦਾ ਹੈ। ਅਸੀਂ ਆਪਣਾ ਲਕਸ਼ ਸਤ-ਪ੍ਰਤੀਸ਼ਤ ਹਾਸਲ ਕਰ ਲਿਆ ਸੀ ਅਤੇ ਪਾਕਿਸਤਾਨ ਵਿੱਚ ਸਮਝਦਾਰੀ ਹੁੰਦੀ ਤਾਂ ਅੱਤਵਾਦੀਆਂ ਦੇ ਨਾਲ ਖੁਲ੍ਹੇਆਮ ਖੜ੍ਹੇ ਰਹਿਣ ਦੀ ਗਲਤੀ ਨਾ ਕਰਦਾ।   ਉਸ ਨੇ ਬੇਸ਼ਰਮੀ ਨਾਲ ਅੱਤਵਾਦੀਆਂ ਦੇ ਨਾਲ ਖੜ੍ਹੇ ਰਹਿਣ ਦਾ ਫੈਸਲਾ ਕੀਤਾ। ਅਸੀਂ ਪੂਰੀ ਤਰ੍ਹਾਂ ਤਿਆਰ ਸੀ, ਅਸੀਂ ਵੀ ਮੌਕੇ ਦੀ ਤਲਾਸ਼ ਵਿੱਚ ਸੀ,  ਲੇਕਿਨ ਅਸੀਂ ਦੁਨੀਆ ਨੂੰ ਦੱਸਿਆ ਸੀ ਕਿ ਸਾਡਾ ਲਕਸ਼ ਅੱਤਵਾਦ ਹੈ, ਅੱਤਵਾਦੀ ਆਕਾ ਹਨ,  ਅੱਤਵਾਦੀ ਠਿਕਾਣੇ ਹਨ, ਉਹ ਅਸੀਂ ਪੂਰਾ ਕਰ ਦਿੱਤਾ। ਲੇਕਿਨ ਜਦੋਂ ਪਾਕਿਸਤਾਨ ਨੇ ਅੱਤਵਾਦੀਆਂ ਦੀ ਮਦਦ ਵਿੱਚ ਆਉਣ ਦਾ ਫੈਸਲਾ ਕੀਤਾ ਅਤੇ ਮੈਦਾਨ ਵਿੱਚ ਉੱਤਰਨ ਦੀ ਹਰਕਤ ਕੀਤੀ, ਤਾਂ ਭਾਰਤ ਦੀ ਸੈਨਾ ਨੇ ਸਾਲਾਂ ਤੱਕ ਯਾਦ ਰਹਿ ਜਾਵੇ, ਅਜਿਹਾ ਕਰਾਰਾ ਜਵਾਬ ਦੇ ਕੇ 9 ਮਈ ਦੀ ਮੱਧ ਰਾਤ ਅਤੇ 10 ਮਈ ਦੀ ਇੱਕ ਤਰ੍ਹਾਂ ਨਾਲ ਸਵੇਰੇ, ਸਾਡੀਆਂ ਮਿਸਾਇਲਾਂ ਉਨ੍ਹਾਂ ਨੇ ਪਾਕਿਸਤਾਨ ਦੇ ਹਰ ਕੋਨੇ ਵਿੱਚ ਪ੍ਰਚੰਡ ਪ੍ਰਹਾਰ ਕੀਤਾ,  ਜਿਸ ਦੀ ਪਾਕਿਸਤਾਨ ਨੇ ਕਦੇ ਕਲਪਨਾ ਨਹੀਂ ਕੀਤੀ ਸੀ ਅਤੇ ਪਾਕਿਸਤਾਨ ਨੂੰ ਗੋਡਿਆ ’ਤੇ ਆਉਣ ਲਈ ਮਜਬੂਰ ਕਰ ਦਿੱਤਾ ਅਤੇ ਤੁਸੀਂ ਟੀਵੀ ਵਿੱਚ ਵੀ ਦੇਖਿਆ ਹੈ, ਉੱਥੇ ਕੀ ਬਿਆਨ ਆਉਂਦੇ ਸਨ? ਪਾਕਿਸਤਾਨ ਦੇ ਲੋਕ ਅਤੇ ਮੈਂ ਤਾਂ ਸਵੀਮਿੰਗ ਪੂਲ ਵਿੱਚ ਨਹਾ ਰਿਹਾ ਸੀ,  ਕੋਈ ਕਹਿ ਰਿਹਾ ਸੀ,  ਮੈਂ ਤਾਂ ਦਫਤਰ ਜਾਣ ਦੀ ਤਿਆਰੀ ਕਰ ਰਿਹਾ ਸੀ, ਅਸੀਂ ਕੁਝ ਸੋਚੇ ਇਸ ਤੋਂ ਪਹਿਲਾਂ ਤਾਂ ਭਾਰਤ ਨੇ ਤਾਂ ਹਮਲਾ ਕਰ ਦਿੱਤਾ। ਇਹ ਪਾਕਿਸਤਾਨ ਦੇ ਲੋਕਾਂ ਦੇ ਬਿਆਨ ਹਨ ਅਤੇ ਦੇਸ਼ ਨੇ ਦੇਖੇ ਹਨ।

 

ਸਵੀਮਿੰਗ ਪੂਲ ਵਿੱਚ ਨਹਾ ਰਿਹਾ ਸੀ ਅਤੇ ਜਦੋਂ ਇੰਨਾ ਕੜਾ ਹਮਲਾ ਹੋਇਆ, ਪਾਕਿਸਤਾਨ ਨੇ ਕਦੇ ਸੋਚਿਆ ਤੱਕ ਨਹੀਂ ਸੀ,  ਤਦ ਜਾ ਕੇ ਪਾਕਿਸਤਾਨ ਨੇ ਫੋਨ ਕਰਕੇ,  ਡੀਜੀਐੱਮਓ ਦੇ ਸਾਹਮਣੇ ਫੋਨ ਕਰਕੇ ਗੁਹਾਰ ਲਗਾਈ, ਬਸ ਕਰੋ,  ਬਹੁਤ ਮਾਰਾ,  ਹੁਣ ਜ਼ਿਆਦਾ ਮਾਰ ਝੱਲਣ ਦੀ ਤਾਕਤ ਨਹੀਂ ਹੈ,  ਪਲੀਜ਼ ਹਮਲਾ ਰੋਕ ਦਿਓ। ਇਹ ਪਾਕਿਸਤਾਨ ਦੇ ਡੀਜੀਐੱਮਓ ਦਾ ਫੋਨ ਸੀ ਅਤੇ ਭਾਰਤ ਨੇ ਤਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀ, 7 ਤਾਰੀਖ ਸਵੇਰੇ ਦੀ ਪ੍ਰੈੱਸ ਦੇਖੋ ਕਿ ਅਸੀਂ ਆਪਣਾ ਲਕਸ਼ ਪੂਰਾ ਕਰ ਦਿੱਤਾ ਹੈ,  ਜੇਕਰ ਤੁਸੀਂ ਕੁਝ ਕਰੋਗੇ,  ਤਾਂ ਮਹਿੰਗਾ ਪਵੇਗਾ । ਮੈਂ ਅੱਜ ਦੁਬਾਰਾ ਕਹਿ ਰਿਹਾ ਹਾਂ ਕਿ ਇਹ ਭਾਰਤ ਦੀ ਸਪਸ਼ਟ ਨੀਤੀ ਸੀ,  ਸੁਵਿਚਾਰਿਤ ਨੀਤੀ ਸੀ,  ਸੈਨਾ ਦੇ ਨਾਲ ਮਿਲ ਕੇ ਤੈਅ ਦੀ ਹੋਈ ਨੀਤੀ ਸੀ ਅਤੇ ਉਹ ਇਹ ਸੀ ਕਿ ਅਸੀਂ ਅੱਤਵਾਦ,  ਉਨ੍ਹਾਂ ਦੇ ਆਕਾ, ਉਨ੍ਹਾਂ ਦੇ ਠਿਕਾਣੇ, ਇਹ ਸਾਡਾ ਲਕਸ਼ ਹੈ ਅਤੇ ਅਸੀਂ ਕਿਹਾ, ਪਹਿਲੇ ਦਿਨ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਹੈ ਕਿ ਸਾਡਾ ਐਕਸ਼ਨ ਨਾਨ ਐਸਕਲੇਟ੍ਰੀ ਹੈ। ਇਹ ਅਸੀਂ ਕਹਿ ਕੇ ਕੀਤਾ ਹੈ ਅਤੇ ਇਸ ਦੇ ਲਈ ਸਾਥੀਓ ਅਸੀਂ ਹਮਲਾ ਰੋਕਿਆ।  

 

ਸਪੀਕਰ ਜੀ,

ਦੁਨੀਆ ਦੇ ਕਿਸੇ ਵੀ ਨੇਤਾ ਨੇ ਭਾਰਤ ਨੂੰ ਆਪ੍ਰੇਸ਼ਨ ਰੋਕਣ ਲਈ ਨਹੀਂ ਕਿਹਾ। ਉਸ ਦੌਰਾਨ 9 ਤਾਰੀਖ ਨੂੰ ਰਾਤ ਨੂੰ ਅਮਰੀਕਾ ਦੇ ਉਪ-ਰਾਸ਼ਟਰਪਤੀ ਜੀ ਨੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਘੰਟੇ ਭਰ ਕੋਸ਼ਿਸ਼ ਕਰ ਰਹੇ ਸਨ,  ਲੇਕਿਨ ਮੈਂ ਮੇਰੀ  ਸੈਨਾ ਦੇ ਨਾਲ ਮੀਟਿੰਗ ਚੱਲ ਰਹੀ ਸੀ। ਤਾਂ ਮੈਂ ਉਨ੍ਹਾਂ ਦਾ ਫੋਨ ਉਠਾ ਨਹੀਂ ਪਾਇਆ,  ਬਾਅਦ ਵਿੱਚ ਮੈਂ ਉਨ੍ਹਾਂ ਨੂੰ ਕਾਲ ਬੈਕ ਕੀਤਾ।

 

ਮੈਂ ਕਿਹਾ ਕਿ ਤੁਹਾਡਾ ਫੋਨ ਸੀ, ਤਿੰਨ-ਚਾਰ ਵਾਰ ਤੁਹਾਡਾ ਫੋਨ ਆ ਗਿਆ, ਕੀ ਹੈ?  ਤਾਂ ਅਮਰੀਕਾ ਦੇ ਉਪ-ਰਾਸ਼ਟਰਪਤੀ ਜੀ ਨੇ ਮੈਨੂੰ ਫੋਨ ’ਤੇ ਦੱਸਿਆ ਕਿ ਪਾਕਿਸਤਾਨ ਬਹੁਤ ਵੱਡਾ ਹਮਲਾ ਕਰਨ ਵਾਲਾ ਹੈ। ਇਹ ਉਨ੍ਹਾਂ ਨੇ ਮੈਨੂੰ ਦੱਸਿਆ, ਮੇਰਾ ਜੋ ਜਵਾਬ ਸੀ,  ਜਿਨ੍ਹਾਂ ਨੂੰ ਸਮਝ ਨਹੀਂ ਆਉਂਦਾ ਹੈ,  ਉਨ੍ਹਾਂ ਨੂੰ ਤਾਂ ਨਹੀਂ ਆਵੇਗਾ। ਮੇਰਾ ਜਵਾਬ ਸੀ,  ਜੇਕਰ ਪਾਕਿਸਤਾਨ ਦਾ ਇਹ ਇਰਾਦਾ ਹੈ, ਤਾਂ ਉਸ ਨੂੰ ਬਹੁਤ ਮਹਿੰਗਾ ਪਵੇਗਾ। ਇਹ ਮੈਂ ਅਮਰੀਕਾ ਦੇ ਉਪ-ਰਾਸ਼ਟਰਪਤੀ ਨੂੰ ਕਿਹਾ ਸੀ। ਜੇਕਰ ਪਾਕਿਸਤਾਨ ਹਮਲਾ ਕਰੇਗਾ, ਤਾਂ ਅਸੀਂ ਵੱਡਾ ਹਮਲਾ ਕਰਕੇ ਜਵਾਬ ਦੇਵਾਂਗੇ, ਇਹ ਮੇਰਾ ਜਵਾਬ ਸੀ ਅਤੇ ਅੱਗੇ ਮੇਰਾ ਇੱਕ ਵਾਕ ਸੀ, ਮੈਂ ਕਿਹਾ ਸੀ, ਅਸੀਂ ਗੋਲੀ ਦਾ ਜਵਾਬ ਗੋਲੇ ਨਾਲ ਦੇਵਾਂਗੇ। ਇਹ 9 ਤਾਰੀਖ ਰਾਤ ਦੀ ਗੱਲ ਹੈ ਅਤੇ 9 ਰਾਤ ਵਿੱਚ ਅਤੇ 10 ਸਵੇਰੇ ਅਸੀਂ ਪਾਕਿਸਤਾਨ ਦੀ ਸੈਨਾ ਸ਼ਕਤੀ ਨੂੰ ਤਹਿਸ-ਨਹਿਸ ਕਰ ਦਿੱਤਾ ਸੀ ਅਤੇ ਇਹੀ ਸਾਡਾ ਜਵਾਬ ਸੀ,  ਇਹੀ ਸਾਡਾ ਜਜ਼ਬਾ ਸੀ।  

 

ਅਤੇ ਅੱਜ ਪਾਕਿਸਤਾਨ ਵੀ ਭਲੀ-ਭਾਂਤੀ ਜਾਣ ਗਿਆ ਹੈ ਕਿ ਭਾਰਤ ਦਾ ਹਰ ਜਵਾਬ ਪਹਿਲਾਂ ਤੋਂ ਜ਼ਿਆਦਾ ਤਗੜਾ ਹੁੰਦਾ ਹੈ। ਉਸ ਨੂੰ ਇਹ ਵੀ ਪਤਾ ਹੈ ਕਿ ਜੇਕਰ ਭਵਿੱਖ ਵਿੱਚ ਨੌਬਤ ਆਈ ਤਾਂ ਭਾਰਤ ਅੱਗੇ ਕੁਝ ਵੀ ਕਰ ਸਕਦਾ ਹੈ ਅਤੇ ਇਸ ਲਈ ਮੈਂ ਫਿਰ ਤੋਂ ਲੋਕਤੰਤਰ ਦੇ ਇਸ ਮੰਦਿਰ ਵਿੱਚ ਦੁਹਰਾਉਣਾ ਚਾਹੁੰਦਾ ਹਾਂ,  ਆਪ੍ਰੇਸ਼ਨ ਸਿੰਦੂਰ ਜਾਰੀ ਹੈ। ਪਾਕਿਸਤਾਨ ਨੇ ਦੁਸ‍ਸਾਹਸ ਕੀਤਾ ਜੇਕਰ ਕਲਪਨਾ ਕੀਤੀ,  ਤਾਂ ਉਸ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ।  

 

ਮਾਣਯੋਗ ਸਪੀਕਰ ਜੀ,

ਅੱਜ ਦਾ ਭਾਰਤ ‍ਆਤਮਵਿਸ਼ਵਾਸ,  ਉਸ ਨਾਲ ਭਰਿਆ ਹੋਇਆ ਹੈ। ਅੱਜ ਦਾ ਭਾਰਤ ਆਤਮ-ਨਿਰਭਰਤਾ ਦੇ ਮੰਤਰ ਨੂੰ ਲੈ ਕੇ ਦੇ ਪੂਰੀ ਸ਼ਕਤੀ ਦੇ ਨਾਲ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਦੇਸ਼ ਦੇਖ ਰਿਹਾ ਹੈ, ਭਾਰਤ ਆਤਮ-ਨਿਰਭਰ ਬਣਦਾ ਜਾ ਰਿਹਾ ਹੈ। ਲੇਕਿਨ ਦੇਸ਼ ਇਹ ਵੀ ਦੇਖ ਰਿਹਾ ਹੈ ਕਿ ਇੱਕ ਤਰਫ ਤਾਂ ਭਾਰਤ ਆਤਮ-ਨਿਰਭਰਤਾ ਦੇ ਵੱਲ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ, ਲੇਕਿਨ ਕਾਂਗਰਸ ਮੁੱਦਿਆ ਦੇ ਲਈ ਪਾਕਿਸਤਾਨ ’ਤੇ ਨਿਰਭਰ ਹੁੰਦੀ ਜਾ ਰਹੀ ਹੈ। ਮੈਂ ਅੱਜ ਪੂਰਾ ਦਿਨ ਦੇਖ ਰਿਹਾ ਸੀ, 16 ਘੰਟੇ ਤੋਂ ਜੋ ਚਰਚਾ ਚੱਲ ਰਹੀ ਹੈ, ਬਦਕਿਸਮਤੀ ਨਾਲ ਕਾਂਗਰਸ ਨੂੰ ਪਾਕਿਸਤਾਨ ਦੇ ਮੁੱਦੇ ਇੰਪੋਰਟ ਕਰਨ ਪੈ ਰਹੇ ਹਨ।

 

 

ਮਾਣਯੋਗ ਸਪੀਕਰ ਜੀ,

ਅੱਜ ਦੇ ਵਾਰਫੇਅਰ ਵਿੱਚ ਜਾਣਕਾਰੀ ਅਤੇ ਬਿਰਤਾਂਤ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਬਿਰਤਾਂਤ ਬਣਾ ਕੇ ਅਤੇ ਏਆਈ ਦੀ ਪੂਰੀ ਵਰਤੋਂ ਕਰਕੇ, ਫੌਜਾਂ ਦੇ ਮਨੋਬਲ ਨੂੰ ਕਮਜ਼ੋਰ ਕਰਨ ਲਈ ਖੇਡਾਂ ਖੇਡੀਆਂ ਜਾਂਦੀਆਂ ਹਨ। ਜਨਤਾ ਵਿੱਚ ਅਵਿਸ਼ਵਾਸ ਪੈਦਾ ਕਰਨ ਦੀਆਂ ਵੀ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬਦਕਿਸਮਤੀ ਨਾਲ, ਕਾਂਗਰਸ ਅਤੇ ਇਸ ਦੇ ਸਹਿਯੋਗੀ ਪਾਕਿਸਤਾਨ ਦੀ ਅਜਿਹੀ ਸਾਜ਼ਿਸ਼ ਦੇ ਬੁਲਾਰੇ ਬਣ ਗਏ ਹਨ।

 

ਮਾਣਯੋਗ ਸਪੀਕਰ ਜੀ,

 ਦੇਸ਼ ਦੀ ਸੈਨਾ ਨੇ ਸਰਜੀਕਲ ਸਟ੍ਰਾਈਕ ਕੀਤੀ।

 

ਮਾਣਯੋਗ ਸਪੀਕਰ ਜੀ,

ਦੇਸ਼ ਦੀ ਸੈਨਾ ਨੇ ਸਫਲਤਾਪੂਰਵਕ ਸਰਜੀਕਲ ਸਟ੍ਰਾਈਕ ਕੀਤੀ, ਤਾਂ ਤੁਰੰਤ ਹੀ ਕਾਂਗਰਸ ਵਾਲਿਆਂ ਨੇ ਸੈਨਾ ਤੋਂ ਸਬੂਤ ਮੰਗ ਲਏ। ਲੇਕਿਨ ਜਦੋਂ ਉਨ੍ਹਾਂ ਨੇ ਦੇਸ਼ ਦਾ ਮਿਜਾਜ਼ ਵੇਖਿਆ, ਦੇਸ਼ ਦੀ ਭਾਵਨਾ ਵੇਖੀ, ਤਾਂ ਉਨ੍ਹਾਂ ਦੇ ਸੁਰ ਬਦਲਣ ਲੱਗ ਪਏ ਤੇ ਬਦਲ ਕੇ ਕੀ ਕਹਿਣ ਲੱਗ ਪਏ? ਕਾਂਗਰਸ ਦੇ ਲੋਕਾਂ ਨੇ ਕਿਹਾ, "ਇਹ ਸਰਜੀਕਲ ਸਟ੍ਰਾਈਕ ਕੀ ਵੱਡੀ ਗੱਲ ਹੈ, ਇਹ ਤਾਂ ਅਸੀਂ ਵੀ ਕੀਤੀਆਂ ਸਨ।" ਕਿਸੇ ਨੇ ਕਿਹਾ, "ਤਿੰਨ ਸਰਜੀਕਲ ਸਟ੍ਰਾਈਕ ਕੀਤੀਆਂ ਸਨ।" ਦੂਜੇ ਨੇ ਕਿਹਾ, "6 ਕੀਤੀਆਂ ਸਨ।" ਤੀਜੇ ਨੇ ਕਿਹਾ, "15  ਸਰਜੀਕਲ ਸਟ੍ਰਾਈਕ ਕੀਤੀਆਂ ਸਨ।" ਜਿੰਨਾ ਵੱਡਾ ਲੀਡਰ, ਓਨਾ ਵੱਡਾ ਅੰਕੜਾ ਚੱਲ ਰਿਹਾ ਸੀ।

 

ਮਾਣਯੋਗ ਸਪੀਕਰ ਜੀ,

ਇਸ ਦੇ ਬਾਅਦ ਬਾਲਾਕੋਟ ਵਿੱਚ ਸੈਨਾ ਨੇ ਏਅਰ ਸਟ੍ਰਾਈਕ ਕੀਤੀ। ਹੁਣ ਏਅਰ ਸਟ੍ਰਾਈਕ ਅਜਿਹੀ ਸੀ ਕਿ ਉਹ ਕੁਝ ਕਹਿ ਨਹੀਂ ਸਕਦੇ ਸਨ, ਇਸ ਕਰਕੇ ਇਹ ਤਾਂ ਨਹੀਂ ਕਹਿ ਸਕੇ ਕਿ "ਅਸੀਂ ਵੀ ਕੀਤੀ ਸੀ।" ਇਸ ਵਿੱਚ ਤਾਂ ਉਨ੍ਹਾਂ ਨੇ ਥੋੜੀ ਸਮਝਦਾਰੀ ਵਿਖਾਈ, ਲੇਕਿਨ ਫੋਟੋ ਮੰਗਣ ਲੱਗ ਪਏ। ਏਅਰ ਸਟ੍ਰਾਈਕ ਹੋਈ , "ਫੋਟੋ ਵਿਖਾਓ। ਕੀ  ਕਿੱਥੇ ਗਿਰਿਆ? ਕੀ ਤੋੜਿਆ? ਕਿੰਨਾ ਤੋੜਿਆ? ਕਿੰਨੇ ਮਾਰੇ ਗਏ?" ਬਸ ਇਹੀ ਪੁੱਛਦੇ ਰਹੇ! ਪਾਕਿਸਤਾਨ ਵੀ ਇਹੀ ਪੁੱਛਦਾ ਸੀ, ਤੇ ਇਹ ਵੀ ਇਹੀ ਪੁੱਛਦਾ ਸੀ। ਇਨ੍ਹਾਂ ਹੀ ਨਹੀਂ...

 

ਮਾਣਯੋਗ ਸਪੀਕਰ ਜੀ,

ਜਦੋਂ ਪਾਇਲਟ ਅਭਿਨੰਦਨ ਫੜਿਆ ਗਿਆ, ਤਾਂ ਪਾਕਿਸਤਾਨ ਵਿੱਚ ਖੁਸ਼ੀ ਦਾ ਮਾਹੌਲ ਹੋਣਾ ਸੁਭਾਵਿਕ ਸੀ ਕਿ ਉਨ੍ਹਾਂ ਦੇ ਹੱਥ ਇੱਕ ਭਾਰਤੀ ਪਾਇਲਟ ਲੱਗ ਗਿਆ ਹੈ, ਲੇਕਿਨ ਇੱਥੇ ਵੀ ਕੁਝ ਲੋਕ ਸਨ ਜੋ ਕੰਨਾਂ-ਕੰਨਾਂ ਵਿੱਚ ਕਹਿ ਰਹੇ ਸਨ, ਹੁਣ ਮੋਦੀ ਫਸ ਗਿਆ ਹੈ, ਹੁਣ ਅਭਿਨੰਦਨ ਉੱਥੇ ਹੈ, ਮੋਦੀ ਲਿਆ ਕੇ ਦਿਖਾਵੇ। ਹੁਣ ਦੇਖਦੇ ਹਾਂ ਮੋਦੀ ਕੀ ਕਰਦਾ ਹੈ। ਅਤੇ ਡੰਕੇ ਦੀ ਚੋਟ ਤੇ ਅਭਿਨੰਦਨ ਵਾਪਸ ਆਇਆ। ਅਸੀਂ ਅਭਿਨੰਦਨ ਨੂੰ ਵਾਪਸ ਲੈ ਆਏ, ਤਾਂ ਇਨ੍ਹਾਂ ਦੀ ਬੋਲਤੀ ਬੰਦ ਹੋ ਗਈ। ਇਨ੍ਹਾਂ ਨੂੰ ਲੱਗਿਆ, ਯਾਰ, ਉਹ ਖੁਸ਼ਕਿਸਮਤ ਆਦਮੀ ਹੈ! ਸਾਡਾ ਹਥਿਆਰ ਹੱਥੋਂ ਨਿਕਲ ਗਿਆ ਹੈ।

 

ਮਾਣਯੋਗ ਸਪੀਕਰ ਜੀ,

ਪਹਿਲਗਾਮ ਹਮਲੇ ਦੇ ਬਾਅਦ ਸਾਡਾ ਬੀਐੱਸਐੱਫ ਦਾ ਇੱਕ ਜਵਾਨ ਪਾਕਿਸਤਾਨ ਦੇ ਕਬਜ਼ੇ ਵਿੱਚ ਗਿਆ, ਤਾਂ ਫਿਰ ਉਨਾਂ ਨੂੰ ਲੱਗਿਆ ਕਿ ਵਾਹ! ਵੱਡਾ ਮੁੱਦਾ ਹੱਥ ਵਿੱਚ ਆ ਗਿਆ ਹੈ, ਹੁਣ ਮੋਦੀ ਫਸ ਜਾਵੇਗਾ। ਹੁਣ ਤਾਂ ਮੋਦੀ ਦੀ ਫਜ਼ੀਅਤ ਜ਼ਰੂਰ ਹੋਵੇਗੀ ਅਤੇ ਉਨ੍ਹਾਂ ਦੇ ਈਕੋਸਿਸਟਮ ਨੇ ਸੋਸ਼ਲ ਮੀਡੀਆ ਵਿੱਚ ਬਹੁਤ ਸਾਰੀਆਂ ਕਥਾਵਾਂ ਵਾਇਰਲ ਕੀਤੀਆਂ ਕਿ ਇਹ ਬੀਐੱਸਐੱਫ ਦੇ ਜਵਾਨ ਦਾ ਕੀ ਹੋਵੇਗਾ? ਉਸ ਦੇ ਪਰਿਵਾਰ ਦਾ ਕੀ ਹੋਵੇਗਾ? ਉਹ ਵਾਪਸ ਆਵੇਗਾ, ਕਦੋਂ ਆਵੇਗਾ? ਕਿਵੇਂ ਆਵੇਗਾ? ਨਾ ਜਾਣੇ ਕੀ-ਕੀ ਚਲਾ ਦਿੱਤਾ।

 

ਮਾਣਯੋਗ ਸਪੀਕਰ ਜੀ,

ਬੀਐੱਸਐੱਫ ਦਾ ਇਹ ਜਵਾਨ ਵੀ ਆਨ-ਬਾਨ-ਸ਼ਾਨ ਦੇ ਨਾਲ ਵਾਪਸ ਆ ਗਿਆ। ਅੱਤਵਾਦੀ ਰੋ ਰਹੇ ਹਨ, ਅੱਤਵਾਦੀਆਂ ਦੇ ਮਾਲਕ ਰੋ ਰਹੇ ਹਨ ਅਤੇ ਉਨਾਂ ਨੂੰ ਰੋਂਦੇ ਦੇਖ ਕੇ ਇੱਥੇ ਵੀ ਕੁਝ ਲੋਕ ਰੋ ਰਹੇ ਹਨ। ਹੁਣ ਦੇਖੋ ਸਰਜੀਕਲ ਸਟ੍ਰਾਕ ਚਲ ਰਹੀ ਸੀ, ਉਸ ਦੇ ਬਾਅਦ ਉਨਾਂ ਨੇ ਇਕ ਖੇਡ ਖੇਡਣ ਦੀ ਕੋਸ਼ਿਸ਼ ਕੀਤੀ, ਗੱਲ ਬਣੀ ਨਹੀਂ। ਏਅਰ ਸਟਰਾਈਕ ਹੋਈ, ਤਾਂ ਦੂਸਰਾ ਖੇਡ ਖੇਡਣ ਦੀ ਕੋਸ਼ਿਸ਼ ਕੀਤੀ, ਉਹ ਵੀ ਬਣੀ ਨਹੀਂ। ਜਦੋਂ ਇਹ ਆਪਰੇਸ਼ਨ ਸਿੰਦੂਰ ਹੋਇਆ, ਤਾਂ ਉਨ੍ਹਾਂ ਨੇ ਨਵਾਂ ਪੈਂਤਰਾ ਸ਼ੁਰੂ ਕੀਤਾ ਅਤੇ ਕੀ ਸ਼ੁਰੂ ਕੀਤਾ, ਰੋਕ ਕਿਉਂ ਦਿੱਤਾ? ਪਹਿਲਾਂ ਤਾਂ ਮੰਨਣ ਨੂੰ ਹੀ ਤਿਆਰ ਨਹੀਂ ਸਨ ਕਿ ਇਹ ਕੁਝ ਕਰਦੇ ਹਨ, ਹੁਣ ਕਹਿੰਦੇ ਹਨ ਕਿ ਰੋਕ ਕਿਉਂ ਦਿੱਤਾ? ਵਾਹ ਬਿਆਨ ਬਹਾਦਰੋ! ਤੁਹਾਨੂੰ ਵਿਰੋਧ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ ਅਤੇ ਇਸ ਲਈ ਸਿਰਫ ਮੈਂ ਨਹੀਂ, ਪੂਰਾ ਦੇਸ਼ ਤੁਹਾਡੇ ‘ਤੇ ਹੱਸ ਰਿਹਾ ਹੈ। 

 

ਮਾਣਯੋਗ ਸਪੀਕਰ ਜੀ,

ਸੈਨਾ ਦਾ ਵਿਰੋਧ, ਸੈਨਾ ਦੇ ਪ੍ਰਤੀ ਇੱਕ ਪਤਾ ਨਹੀਂ ਨੈਗੈਟੀਵਿਟੀ, ਇਹ ਕਾਂਗਰਸ ਦਾ ਪੁਰਾਣਾ ਰਵੱਈਆ ਰਿਹਾ ਹੈ। ਦੇਸ ਨੇ ਹੁਣੇ-ਹੁਣੇ ਕਾਰਗਿਲ ਵਿਜੈ ਦਿਵਸ ਮਨਾਇਆ, ਲੇਕਿਨ ਦੇਸ਼ ਪੂਰੀ ਤਰ੍ਹਾਂ ਜਾਣਦਾ ਹੈ ਕਿ ਉਨਾਂ ਦਾ ਦਫਤਰ ਵਿੱਚ ਅਤੇ ਅੱਜ ਤੱਕ ਕਾਰਗਿਲ ਦੇ ਵਿਜੈ ਨੂੰ ਕਾਂਗਰਸ ਨੇ ਅਪਣਾਇਆ ਨਹੀਂ ਹੈ। ਨਾ ਕਾਰਗਿਲ ਵਿਜੈ ਦਿਵਸ ਮਨਾਇਆ ਹੈ, ਨਾ ਕਾਰਗਿਲ ਵਿਜੈ ਦਾ ਮਾਣ ਕੀਤਾ ਹੈ। ਇਤਿਹਾਸ ਗਵਾਹ ਹੈ ਕਿ ਸਪੀਕਰ ਜੀ, ਜਦੋਂ ਡੋਕਲਾਮ ਵਿੱਚ ਸੈਨਾ ਸਾਡਾ ਸਾਹਸ ਦਿਖਾ ਰਿਹਾ ਸੀ, ਉਦੋਂ ਕਾਂਗਰਸ ਦੇ ਨੇਤਾ ਚੋਰੀ-ਚੋਰੀ ਕਿਸ ਤੋਂ ਬ੍ਰੀਫਿੰਗ ਲੈਂਦੇ ਸਨ, ਉਹ ਸਾਰੀ ਦੁਨੀਆ ਹੁਣ ਜਾਣ ਗਈ ਹੈ। ਤੁਸੀਂ ਟੇਪ ਕੱਢ ਦਵੋਂ ਪਾਕਿਸਤਾਨ ਦੇ ਸਾਰੇ ਬਿਆਨ ਅਤੇ ਇੱਥੇ ਸਾਡਾ ਵਿਰੋਧ ਕਰਨ ਵਾਲੇ ਲੋਕਾਂ ਦੇ ਬਿਆਨ, ਫੁਲ ਸਟਾਪ ਕੋਮਾ ਦੇ ਨਾਲ ਇੱਕ ਹੈ। ਕੀ ਕਹੋਗੇ ਇਸ ਨੂੰ? ਅਤੇ ਬੁਰਾ ਲਗਦਾ ਹੈ, ਸੱਚ ਬੋਲਦੇ ਹਾਂ ਤਾਂ! ਪਾਕਿਸਤਾਨ ਦੇ ਨਾਲ ਸੁਰ ਵਿੱਚ ਸੁਰ ਮਿਲਾ ਦਿੱਤਾ ਸੀ।

 

ਮਾਣਯੋਗ ਸਪੀਕਰ ਜੀ

ਦੇਸ਼ ਹੈਰਾਨ ਹੈ, ਕਾਂਗਰਸ ਨੇ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਦੀ ਇਹ ਹਿੰਮਤ ਅਤੇ ਇਨ੍ਹਾਂ ਦੀ ਆਦਤ ਜਾਂਦੀ ਨਹੀਂ ਹੈ। ਇਹ ਹਿੰਮਤ ਕਿ ਪਹਿਲਗਾਮ ਦੇ ਅੱਤਵਾਦੀ ਪਾਕਿਸਤਾਨੀ ਸਨ, ਇਸ ਦਾ ਸਬੂਤ ਦਿਓ। ਕੀ ਕਹਿ ਰਹੇ ਹੋ ਤੁਸੀਂ ਲੋਕ? ਇਹ ਕਿਹੋ ਜਿਹਾ ਤਰੀਕਾ ਹੈ? ਅਤੇ ਇਹੀ ਮੰਗ ਪਾਕਿਸਤਾਨ ਕਰ ਰਿਹਾ ਹੈ, ਜੋ ਕਾਂਗਰਸ ਕਰ ਰਹੀ ਹੈ।

 

ਅਤੇ ਮਾਣਯੋਗ ਸਪੀਕਰ ਜੀ,

ਅੱਜ ਜਦੋਂ ਸਬੂਤਾਂ ਦੀ ਕੋਈ ਕਮੀ ਨਹੀਂ ਹੈ, ਸਭ ਕੁਝ ਸਾਡੀਆਂ ਅੱਖਾਂ ਸਾਹਮਣੇ ਦਿਖਾਈ ਦੇ ਰਿਹਾ ਹੈ, ਤਾਂ ਇਹ ਸਥਿਤੀ ਹੈ। ਜੇ ਸਬੂਤ ਨਾ ਹੁੰਦੇ, ਤਾਂ ਇਹ ਲੋਕ ਕੀ ਕਰਦੇ, ਤੁਸੀਂ ਮੈਨੂੰ ਦੱਸੋ?

 

ਮਾਣਯੋਗ ਸਪੀਕਰ ਜੀ,

ਸਪੀਕਰ ਜੀ, ਆਪ੍ਰੇਸ਼ਨ ਸਿੰਦੂਰ ਦੇ ਇੱਕ ਭਾਗ ਵੱਲ ਤਾਂ ਚਰਚਾ ਵੀ ਬਹੁਤ ਹੁੰਦੀ ਹੈ, ਧਿਆਨ ਵੀ ਜਾਂਦਾ ਹੈ। ਲੇਕਿਨ ਦੇਸ਼ ਲਈ ਕੁਝ ਗੌਰਵ ਦੇ ਪਲ ਹੁੰਦੇ ਹਨ, ਤਾਕਤ ਦਾ ਇੱਕ ਪਰਿਚੈ ਹੁੰਦਾ ਹੈ, ਉਸ ਵੱਲ ਵੀ ਧਿਆਨ ਜਾਣਾ ਬਹੁਤ ਆਕਰਸ਼ਿਤ ਕਰਦਾ ਹੈ। ਸਾਡੇ ਏਅਰ ਡਿਫੈਂਸ ਸਿਸਟਮ ਦੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਸਾਡੇ ਏਅਰ ਡਿਫੈਂਸ ਸਿਸਟਮ ਨੇ ਪਾਕਿਸਤਾਨ ਦੇ ਮਿਸਾਈਲਾਂ ਅਤੇ ਡਰੋਨਜ਼ ਨੂੰ ਤਿਨਕੇ ਵਾਂਗ ਬਿਖੇਰ ਦਿੱਤਾ ਸੀ।

 

ਮਾਣਯੋਗ ਸਪੀਕਰ ਜੀ,

ਮੈਂ ਅੱਜ ਇੱਕ ਅੰਕੜਾ ਦੱਸਣਾ ਚਾਹੁੰਦਾ ਹਾਂ। ਪੂਰਾ ਦੇਸ਼ ਮਾਣ ਨਾਲ ਭਰ ਜਾਵੇਗਾ, ਕੁਝ ਲੋਕਾਂ ਦਾ ਕੀ ਹੋਵੇਗਾ, ਮੈਂ ਨਹੀਂ ਜਾਣਦਾ, ਲੇਕਿਨ ਸਾਰਾ ਦੇਸ਼ ਮਾਣ ਨਾਲ ਭਰ ਜਾਵੇਗਾ। 9 ਮਈ ਨੂੰ ਪਾਕਿਸਤਾਨ ਨੇ ਲਗਭਗ ਇੱਕ ਹਜ਼ਾਰ, ਇੱਕ ਹਜ਼ਾਰ ਮਿਸਾਈਲਾਂ ਅਤੇ ਆਰਮਡ ਡਰੋਨਜ਼ ਰਾਹੀਂ ਭਾਰਤ 'ਤੇ ਬਹੁਤ ਵੱਡਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਹਜ਼ਾਰ। ਇਹ ਮਿਸਾਈਲਾਂ ਜੇ ਭਾਰਤ ਦੇ ਕਿਸੇ ਵੀ ਹਿੱਸੇ 'ਤੇ ਡਿੱਗਦੀਆਂ, ਤਾਂ ਉੱਥੇ ਭਿਆਨਕ ਤਬਾਹੀ ਮਚਦੀ, ਲੇਕਿਨ ਇੱਕ ਹਜ਼ਾਰ ਮਿਸਾਈਲਾਂ ਅਤੇ ਡਰੋਨਜ਼ ਨੂੰ ਭਾਰਤ ਨੇ ਅਸਮਾਨ ਵਿੱਚ ਹੀ ਚੂਰ-ਚੂਰ ਕਰ ਦਿੱਤਾ। ਹਰ ਦੇਸ਼ਵਾਸੀ ਨੂੰ ਇਸ ਨਾਲ ਮਾਣ ਹੋ ਰਿਹਾ ਹੈ, ਲੇਕਿਨ ਜਿਵੇਂ ਕਾਂਗਰਸ ਦੇ ਲੋਕ ਉਡੀਕ ਕਰ ਰਹੇ ਸਨ, ਕੁਝ ਤਾਂ ਗੜਬੜ ਹੋਵੇ ਯਾਰ, ਮੋਦੀ ਮਰੇਗਾ! ਕਿਤੇ ਤਾਂ ਫਸੇਗਾ! ਪਾਕਿਸਤਾਨ ਨੇ ਆਦਮਪੁਰ ਏਅਰਬੇਸ 'ਤੇ ਹਮਲੇ ਦਾ ਝੂਠ ਫੈਲਾਇਆ, ਉਸ ਝੂਠ ਨੂੰ ਵੇਚਣ ਦੀ ਪੂਰੀ ਕੋਸ਼ਿਸ਼ ਕੀਤੀ, ਪੂਰੀ ਤਾਕਤ ਵੀ ਲਾ ਦਿੱਤੀ। ਮੈਂ ਅਗਲੇ ਹੀ ਦਿਨ ਆਦਮਪੁਰ ਪਹੁੰਚਿਆ ਅਤੇ ਖੁਦ ਜਾ ਕੇ ਉਨ੍ਹਾਂ ਦੇ ਝੂਠ ਨੂੰ ਮੈਂ ਬੇਨਕਾਬ ਕਰ ਦਿੱਤਾ। ਤਦ ਜਾ ਕੇ ਉਨ੍ਹਾਂ ਨੂੰ ਅਕਲ ਟਿਕਾਣੇ ਲੱਗੀ ਕਿ ਹੁਣ ਇਹ ਝੂਠ ਚੱਲਣ ਵਾਲਾ ਨਹੀਂ ਹੈ।

 

ਮਾਣਯੋਗ ਸਪੀਕਰ ਜੀ,

ਜੋ ਸਾਡੇ ਛੋਟੇ ਦਲਾਂ ਦੇ ਸਾਥੀ ਹਨ, ਜੋ ਰਾਜਨੀਤੀ ਵਿੱਚ ਨਵੇਂ ਹਨ, ਉਨ੍ਹਾਂ ਨੂੰ ਕਦੇ ਸ਼ਾਸਨ ਵਿੱਚ ਰਹਿਣ ਦਾ ਅਵਸਰ ਨਹੀਂ ਮਿਲਿਆ ਹੈ, ਉਨ੍ਹਾਂ ਤੋਂ ਕੁਝ ਗੱਲਾਂ ਨਿਕਲਦੀਆਂ ਹਨ, ਮੈਂ ਸਮਝ ਸਕਦਾ ਹਾਂ। ਲੇਕਿਨ ਕਾਂਗਰਸ ਪਾਰਟੀ ਨੇ ਇਸ ਦੇਸ਼ ਵਿੱਚ ਲੰਬੇ ਸਮੇਂ ਤੱਕ ਰਾਜ ਕੀਤਾ ਹੈ। ਉਸ ਨੂੰ ਸ਼ਾਸਨ ਦੀ ਪ੍ਰਣਾਲੀ ਦਾ ਪੂਰਾ ਪਤਾ ਹੈ, ਉਹ ਉਨ੍ਹਾਂ ਚੀਜ਼ਾਂ ਤੋਂ ਨਿਕਲੇ ਹੋਏ ਲੋਕ ਹਨ, ਉਨ੍ਹਾਂ ਲਈ ਸ਼ਾਸਨ ਪ੍ਰਣਾਲੀ ਕੀ ਹੁੰਦੀ ਹੈ, ਇਸ ਦੀ ਸਮਝ ਪੂਰੀ ਹੈ। ਤਜਰਬਾ ਹੈ ਉਨ੍ਹਾਂ ਕੋਲ, ਉਸ ਤੋਂ ਬਾਅਦ ਵੀ – ਵਿਦੇਸ਼ ਮੰਤਰਾਲਾ ਤੁਰੰਤ ਜਵਾਬ ਦੇਵੇ, ਉਸ ਨੂੰ ਸਵੀਕਾਰ ਨਾ ਕਰਨਾ। ਵਿਦੇਸ਼ ਮੰਤਰੀ ਜਵਾਬ ਦੇਵੇ, ਇੰਟਰਵਿਊ ਦੇਵੇ, ਵਾਰ-ਵਾਰ ਬੋਲੇ, ਉਸ ਨੂੰ ਸਵੀਕਾਰ ਨਾ ਕਰਨਾ। ਗ੍ਰਹਿ ਮੰਤਰੀ ਬੋਲੇ, ਰੱਖਿਆ ਮੰਤਰੀ ਬੋਲੇ, ਕਿਸੇ ਉੱਤੇ ਭਰੋਸਾ ਹੀ ਨਹੀਂ। ਜਿਸ ਨੇ ਇੰਨੇ ਸਾਲਾਂ ਤੱਕ ਰਾਜ ਕੀਤਾ, ਉਨ੍ਹਾਂ ਨੂੰ ਜੇਕਰ ਦੇਸ਼ ਦੀ ਪ੍ਰਣਾਲੀ ਉੱਤੇ ਭਰੋਸਾ ਨਹੀਂ ਹੈ, ਤਾਂ ਸ਼ੱਕ ਉੱਠਦਾ ਹੈ ਕਿ ਕੀ ਹਾਲਤ ਹੋ ਗਈ ਹੈ ਇਨ੍ਹਾਂ ਦੀ?

 

ਮਾਣਯੋਗ ਸਪੀਕਰ ਜੀ,

ਹੁਣ ਕਾਂਗਰਸ ਦਾ ਭਰੋਸਾ ਪਾਕਿਸਤਾਨ ਦੇ ਰਿਮੋਟ ਕੰਟਰੋਲ ਤੋਂ ਬਣਦਾ ਹੈ ਅਤੇ ਬਦਲਦਾ ਹੈ।

 

ਮਾਣਯੋਗ ਸਪੀਕਰ ਜੀ,

ਇੱਕ ਬਿਲਕੁਲ ਕਾਂਗਰਸ ਦੇ ਨਵੇਂ ਮੈਂਬਰ – ਯਾਨੀ ਉਨ੍ਹਾਂ ਨੂੰ ਤਾਂ ਮਾਫ ਕਰਨਾ ਚਾਹੀਦਾ ਹੈ – ਨਵੇਂ ਮੈਂਬਰ ਨੂੰ ਤਾਂ ਕੀ ਕਹੋਗੇ। ਲੇਕਿਨ ਕਾਂਗਰਸ ਦੇ ਮਾਲਕ, ਜੋ ਉਨ੍ਹਾਂ ਨੂੰ ਲਿਖ ਕੇ ਦਿੰਦੇ ਹਨ ਅਤੇ ਉਨ੍ਹਾਂ ਕੋਲੋਂ ਬੁਲਵਾਂਦੇ ਹਨ, ਖੁਦ ਵਿੱਚ ਹਿੰਮਤ ਨਹੀਂ ਹੈ, ਉਨ੍ਹਾਂ ਕੋਲੋਂ ਬੁਲਵਾਂਦੇ ਹਨ ਕਿ ਆਪ੍ਰੇਸ਼ਨ ਸਿੰਦੂਰ – ਇਹ ਤਾਂ ਤਮਾਸ਼ਾ ਸੀ। ਇਹ ਜੋ ਅੱਤਵਾਦੀਆਂ ਨੇ ਜਿਨ੍ਹਾਂ 26 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਨਾ, ਉਸ ਭਿਆਨਕ ਨਿਰਦਈ ਘਟਨਾ 'ਤੇ ਇਹ ਤੇਜ਼ਾਬ ਛਿੜਕਣ ਵਾਲਾ ਪਾਪ ਹੈ। ਤਮਾਸ਼ਾ ਕਹਿੰਦੇ ਹੋ? ਤੁਹਾਡੀ ਇਹ ਸਹਿਮਤੀ ਹੋ ਸਕਦੀ ਹੈ? ਅਤੇ ਇਹ ਕਾਂਗਰਸ ਦੇ ਨੇਤਾ ਬੁਲਾਉਂਦੇ ਹਨ।

 

ਮਾਣਯੋਗ ਸਪੀਕਰ ਜੀ,

ਪਹਿਲਗਾਮ ਦੇ ਹਮਲਾਵਰਾਂ ਨੂੰ ਕੱਲ੍ਹ ਸਾਡੇ ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਮਹਾਦੇਵ ਕਰਕੇ ਆਪਣੇ ਅੰਜਾਮ ਤੱਕ ਪਹੁੰਚਾਇਆ ਹੈ। ਲੇਕਿਨ ਮੈਂ ਹੈਰਾਨ ਹਾਂ ਕਿ ਇੱਥੇ ਠਹਾਕੇ ਲਗਾ ਕੇ ਪੁੱਛਿਆ ਗਿਆ ਕਿ ਆਖਿਰਕਾਰ ਇਹ ਕੱਲ੍ਹ ਹੀ ਕਿਉਂ ਹੋਇਆ? ਹੁਣ ਇਹ ਕੀ ਹੋ ਗਿਆ ਹੈ, ਜੋ ਮੈਨੂੰ ਸਮਝ ਨਹੀਂ ਆ ਰਿਹਾ ਜੀ! ਕੀ ਆਪ੍ਰੇਸ਼ਨ ਲਈ ਕੋਈ ਸਾਵਣ ਮਹੀਨੇ ਦਾ ਸੋਮਵਾਰ ਲੱਭਿਆ ਗਿਆ ਸੀ ਕੀ? ਕੀ ਹੋ ਗਿਆ ਹੈ ਇਨ੍ਹਾਂ ਲੋਕਾਂ ਨੂੰ? ਹਤਾਸ਼ਾ–ਨਿਰਾਸ਼ਾ ਇਸ ਹੱਦ ਤੱਕ... ਅਤੇ ਦੇਖੋ ਮਜ਼ਾ, ਪਿਛਲੇ ਕਈ ਹਫ਼ਤਿਆਂ ਤੋਂ – ਹਾਂ, ਹਾਂ, ਆਪ੍ਰੇਸ਼ਨ ਸਿੰਦੂਰ ਹੋ ਗਿਆ, ਤਾਂ ਠੀਕ ਹੈ – ਪਹਿਲਗਾਮ ਦੇ ਅੱਤਵਾਦੀਆਂ ਦਾ ਕੀ ਹੋਇਆ? ਪਹਿਲਗਾਮ ਦੇ ਅੱਤਵਾਦੀਆਂ ਦਾ ਹੋਇਆ, ਤਾਂ ਕੱਲ੍ਹ ਕਿਉਂ ਹੋਇਆ? ਅਤੇ ਕਦੇ ਕਿਉਂ ਹੋਇਆ? ਕੀ ਹਾਲ ਹੈ, ਸਪੀਕਰ ਜੀ, ਇਨ੍ਹਾਂ ਦਾ?

 

ਮਾਣਯੋਗ ਸਪੀਕਰ ਜੀ,

ਸ਼ਾਸਤਰਾਂ ਵਿੱਚ ਕਿਹਾ ਗਿਆ ਹੈ, ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ — " शस्त्रेण रक्षिते राष्ट्रे शास्त्र चिंता प्रवर्तते,," ਅਰਥਾਤ, ਜਦੋਂ ਰਾਸ਼ਟਰ ਸ਼ਸਤਰ ਨਾਲ ਸੁਰੱਖਿਅਤ ਹੁੰਦੇ ਹਨ, ਤਦ ਹੀ ਉੱਥੇ ਸ਼ਾਸਤਰ — ਗਿਆਨ ਦੀ — ਚਰਚਾਵਾਂ ਜਨਮ ਲੈ ਸਕਦੀਆਂ ਹਨ। ਜਦੋਂ ਸੀਮਾ 'ਤੇ ਫੌਜਾਂ ਮਜ਼ਬੂਤ ਹੁੰਦੀਆਂ ਹਨ, ਤਦੋਂ ਹੀ ਲੋਕਤੰਤਰ ਪ੍ਰਖਰ ਹੁੰਦਾ ਹੈ।

 

ਮਾਣਯੋਗ ਸਪੀਕਰ ਜੀ

ਆਪ੍ਰੇਸ਼ਨ ਸਿੰਦੂਰ ਬੀਤੇ ਦਹਾਕੇ ਵਿੱਚ ਭਾਰਤ ਦੀ ਸੈਨਾ ਦੇ ਸਸ਼ਕਤੀਕਰਣ ਦਾ ਇੱਕ ਸਾਕਸ਼ਾਤ ਪ੍ਰਮਾਣ ਹੈ। ਇਹ ਅਜਿਹਾ ਹੀ ਨਹੀਂ ਹੋਇਆ ਹੈ। ਕਾਂਗਰਸ ਦੇ ਸ਼ਾਸਨ ਦੌਰਾਨ ਸੈਨਾਵਾਂ ਨੂੰ ਆਤਮਨਿਰਭਰ ਬਣਾਉਣ ਦੇ ਸੰਬੰਧ ਵਿੱਚ ਸੋਚਿਆ ਤੱਕ ਨਹੀਂ ਜਾਂਦਾ ਸੀ। ਅੱਜ ਵੀ “ਆਤਮਨਿਰਭਰ” ਸ਼ਬਦ ਦਾ ਮਜ਼ਾਕ ਉਡਾਇਆ ਜਾਂਦਾ ਹੈ। ਉਂਝ ਇਹ ਮਹਾਤਮਾ ਗਾਂਧੀ ਤੋਂ ਆਇਆ ਹੋਇਆ ਹੈ, ਲੇਕਿਨ ਅੱਜ ਵੀ ਮਜ਼ਾਕ ਉਡਾਇਆ ਜਾਂਦਾ ਹੈ। ਹਰ ਰੱਖਿਆ ਸੌਦੇ ਵਿੱਚ ਕਾਂਗਰਸ ਆਪਣੇ ਮੌਕੇ ਲੱਭਦੀ ਰਹਿੰਦੀ ਸੀ। ਛੋਟੇ-ਛੋਟੇ ਹਥਿਆਰਾਂ ਲਈ ਵੀ ਵਿਦੇਸ਼ਾਂ ਉੱਤੇ ਨਿਰਭਰਤਾ – ਇਹ ਉਨ੍ਹਾਂ ਦੀ ਕਾਰਗੁਜ਼ਾਰੀ ਰਹੀ ਹੈ। ਬੁਲੇਟ ਪਰੂਫ ਜੈਕਟ, ਨਾਈਟ ਵਿਜ਼ਨ ਕੈਮਰੇ ਤੱਕ ਨਹੀਂ ਹੁੰਦੇ ਸਨ ਅਤੇ ਲੰਬੀ ਲਿਸਟ ਹੈ। ਜੀਪ ਤੋਂ ਸ਼ੁਰੂ ਹੁੰਦਾ ਹੈ, ਬੋਫੋਰਜ਼, ਹੈਲੀਕਾਪਟਰ – ਹਰ ਚੀਜ਼ ਦੇ ਨਾਲ ਘੁਟਾਲਾ ਜੁੜਿਆ ਹੋਇਆ ਹੈ।

 

ਮਾਣਯੋਗ ਸਪੀਕਰ ਜੀ

ਸਾਡੀਆਂ ਸੈਨਾਵਾਂ ਨੂੰ ਆਧੁਨਿਕ ਹਥਿਆਰਾਂ ਲਈ ਦਹਾਕਿਆਂ ਤੱਕ ਇੰਤਜ਼ਾਰ ਕਰਨਾ ਪਿਆ। ਆਜ਼ਾਦੀ ਤੋਂ ਪਹਿਲਾਂ ਅਤੇ ਇਤਿਹਾਸ ਗਵਾਹ ਹੈ — ਇੱਕ ਜ਼ਮਾਨਾ ਸੀ ਜਦੋਂ ਡਿਫੈਂਸ ਮੈਨੂਫੈਕਚਰਿੰਗ ਵਿੱਚ ਭਾਰਤ ਦੀ ਆਵਾਜ਼ ਸੁਣਾਈ ਦਿੰਦੀ ਸੀ। ਜਿਸ ਸਮੇਂ ਤਲਵਾਰਾਂ ਨਾਲ ਲੜਿਆ ਜਾਂਦਾ ਸੀ ਨਾ, ਤਦ ਵੀ ਤਲਵਾਰਾਂ ਭਾਰਤ ਦੀਆਂ ਉੱਤਮ ਮੰਨੀਆਂ ਜਾਂਦੀਆਂ ਸਨ। ਅਸੀਂ ਡਿਫੈਂਸ ਇਕਵਿਪਮੈਂਟ ਵਿੱਚ ਅੱਗੇ ਸਨ। ਲੇਕਿਨ ਆਜ਼ਾਦੀ ਤੋਂ ਬਾਅਦ ਜੋ ਇੱਕ ਮਜ਼ਬੂਤ ਡਿਫੈਂਸ ਇਕਵਿਪਮੈਂਟ ਮੈਨੂਫੈਕਚਰਿੰਗ ਦਾ ਸਾਡਾ ਦਾਇਰਾ ਸੀ, ਜੋ ਸਾਡਾ ਪੂਰਾ ਈਕੋਸਿਸਟਮ ਸੀ, ਉਸ ਨੂੰ ਸੋਚ-ਸਮਝ ਕੇ ਤਬਾਹ ਕਰ ਦਿੱਤਾ ਗਿਆ, ਉਸ ਨੂੰ ਕਮਜ਼ੋਰ ਕਰ ਦਿੱਤਾ ਗਿਆ। ਰਿਸਰਚ ਅਤੇ ਮੈਨੂਫੈਕਚਰਿੰਗ ਲਈ ਰਸਤੇ ਬੰਦ ਕਰ ਦਿੱਤੇ ਗਏ। ਜੇਕਰ ਅਸੀਂ ਉਸੀ ਨੀਤੀ 'ਤੇ ਚੱਲਦੇ, ਤਾਂ ਭਾਰਤ ਇਸ 21ਵੀਂ ਸਦੀ ਵਿੱਚ ਆਪ੍ਰੇਸ਼ਨ ਸਿੰਦੂਰ ਬਾਰੇ ਸੋਚ ਵੀ ਨਹੀਂ ਸਕਦਾ ਸੀ। ਇਹ ਹਾਲਤ ਕਰ ਕੇ ਰੱਖੇ ਹੋਏ ਸਨ ਇਨ੍ਹਾਂ ਨੇ। ਭਾਰਤ ਨੂੰ ਸੋਚਣਾ ਪੈਂਦਾ ਕਿ ਜੇਕਰ ਕੋਈ ਐਕਸ਼ਨ ਲੈਣਾ ਹੈ, ਤਾਂ ਸ਼ਸਤਰ ਕਿੱਥੋਂ ਮਿਲਣਗੇ? ਸਾਧਨ ਕਿੱਥੋਂ ਮਿਲਣਗੇ? ਬਾਰੂਦ ਕਿੱਥੋਂ ਮਿਲੇਗਾ? ਸਮੇਂ 'ਤੇ ਮਿਲੇਗਾ ਜਾਂ ਨਹੀਂ ਮਿਲੇਗਾ? ਵਿਚਕਾਰ ਰੁਕ ਤਾਂ ਨਹੀਂ ਜਾਵੇਗਾ? ਇਹ ਟੈਂਸ਼ਨ ਪਾਲਣੀ ਪੈਂਦੀ।

ਮਾਣਯੋਗ ਸਪੀਕਰ ਜੀ

ਬੀਤੇ ਇੱਕ ਦਹਾਕੇ ਵਿੱਚ ਮੇਕ ਇਨ ਇੰਡੀਆ ਹਥਿਆਰ ਸੈਨਾ ਨੂੰ ਮਿਲੇ, ਉਨ੍ਹਾਂ ਨੇ ਇਸ ਆਪ੍ਰੇਸ਼ਨ ਵਿੱਚ ਬਹੁਤ ਨਿਰਣਾਇਕ ਭੂਮਿਕਾ ਨਿਭਾਈ ਹੈ।

 

ਮਾਣਯੋਗ ਸਪੀਕਰ ਜੀ,

ਇੱਕ ਦਹਾਕਾ ਪਹਿਲਾਂ ਭਾਰਤ ਦੇ ਲੋਕਾਂ ਨੇ ਸੰਕਲਪ ਲਿਆ, ਸਾਡਾ ਦੇਸ਼ ਮਜ਼ਬੂਤ, ਆਤਮਨਿਰਭਰ ਅਤੇ ਆਧੁਨਿਕ ਰਾਸ਼ਟਰ ਬਣੇ। ਰੱਖਿਆ, ਸੁਰੱਖਿਆ, ਹਰ ਖੇਤਰ ਵਿੱਚ ਬਦਲਾਅ ਲਈ ਇੱਕ ਤੋਂ ਬਾਅਦ ਇੱਕ ਠੋਸ ਕਦਮ ਚੁੱਕੇ ਗਏ। ਸੀਰੀਜ਼ ਆਫ਼ ਰਿਫੌਰਮਜ਼ ਕੀਤੇ ਗਏ ਅਤੇ ਦੇਸ਼ ਵਿੱਚ ਸੈਨਾ ਵਿੱਚ ਜੋ ਰਿਫੌਰਮਜ਼ ਹੋਏ ਹਨ, ਜੋ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਏ ਹਨ। ਚੀਫ ਆਫ਼ ਡਿਫੈਂਸ ਸਟਾਫ ਦੀ ਨਿਯੁਕਤੀ – ਇਹ ਵਿਚਾਰ ਕੋਈ ਨਵਾਂ ਨਹੀਂ ਸੀ। ਦੁਨੀਆ ਵਿੱਚ ਪ੍ਰਯੋਗ ਵੀ ਚੱਲਦੇ ਰਹੇ, ਭਾਰਤ ਵਿੱਚ ਫੈਸਲੇ ਨਹੀਂ ਹੁੰਦੇ ਸਨ। ਅਸੀਂ ਇਹ ਬਹੁਤ ਵੱਡਾ ਰਿਫੌਰਮ ਕੀਤਾ, ਅਸੀਂ ਕੀਤਾ ਅਤੇ ਬਹੁਤ ਹੀ... ਮੈਂ ਸਾਡੀ ਤਿੰਨੋਂ ਸੈਨਾਵਾਂ ਦਾ ਅਭਿਨੰਦਨ ਕਰਦਾ ਹਾਂ ਕਿ ਇਸ ਪ੍ਰਣਾਲੀ ਨੂੰ ਉਨ੍ਹਾਂ ਨੇ ਦਿਲੋਂ ਸਹਿਯੋਗ ਦਿੱਤਾ ਹੈ, ਦਿਲੋਂ ਸਵੀਕਾਰਿਆ ਹੈ। ਸਭ ਤੋਂ ਵੱਡੀ ਤਾਕਤ, ਜੌਇੰਟਨੈੱਸ ਅਤੇ ਇੰਟੀਗ੍ਰੇਸ਼ਨ ਦੀ – ਇਸ ਸਮੇਂ ਨੇਵੀ ਹੋਵੇ, ਏਅਰਫੋਰਸ ਹੋਵੇ, ਆਰਮੀ ਹੋਵੇ – ਇਹ ਇੰਟੀਗ੍ਰੇਸ਼ਨ ਅਤੇ ਜੌਇੰਟਨੈੱਸ ਨੇ ਸਾਡੀ ਤਾਕਤ ਨੂੰ ਅਨੇਕ ਗੁਣਾ ਵਧਾ ਦਿੱਤਾ ਅਤੇ ਉਸ ਦਾ ਨਤੀਜਾ ਵੀ ਸਾਡੇ ਸਾਹਮਣੇ ਆਇਆ ਹੈ, ਇਹ ਅਸੀਂ ਕਰ ਕੇ ਵਿਖਾਇਆ ਹੈ। ਸਰਕਾਰ ਦੀਆਂ ਜੋ ਡਿਫੈਂਸ ਪ੍ਰੋਡਕਸ਼ਨ ਦੀਆਂ ਕੰਪਨੀਆਂ ਸਨ, ਉਨ੍ਹਾਂ ਵਿੱਚ ਅਸੀਂ ਰਿਫੌਰਮ ਕੀਤੇ। ਸ਼ੁਰੂਆਤ ਵਿੱਚ ਉੱਥੇ ਅੱਗ ਲਗਾਉਣਾ ,ਅੰਦੋਲਨ ਕਰਵਾਉਣਾ,ਹੜਤਾਲ ਕਰਵਾਉਣੀ ਦੇ ਖੇਡ ਚੱਲ ਰਹੇ ਸਨ – ਅਜੇ ਵੀ ਬੰਦ ਨਹੀਂ ਹੋਏ – ਲੇਕਿਨ ਦੇਸ਼ ਹਿਤ ਨੂੰ ਸਰਬਉਚ ਮੰਨ ਕੇ, ਉਹ ਜੋ ਡਿਫੈਂਸ ਇੰਡਸਟਰੀ ਦੇ ਸਾਡੇ ਲੋਕ ਸਨ ਸਰਕਾਰੀ ਪ੍ਰਣਾਲੀ ਵਿੱਚ, ਉਨ੍ਹਾਂ ਨੇ ਇਸ ਨੂੰ ਮਨੋਂ ਸਵੀਕਾਰਿਆ, ਰਿਫੌਰਮ ਨੂੰ ਸਵੀਕਾਰਿਆ ਅਤੇ ਉਹ ਵੀ ਅੱਜ ਬਹੁਤ ਉਤਪਾਦਕ (productive) ਬਣ ਗਏ। ਇੰਨਾ ਹੀ ਨਹੀਂ, ਅਸੀਂ ਪ੍ਰਾਈਵੇਟ ਸੈਕਟਰ ਲਈ ਵੀ ਡਿਫੈਂਸ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਅਤੇ ਅੱਜ ਭਾਰਤ ਦਾ ਪ੍ਰਾਈਵੇਟ ਸੈਕਟਰ ਅੱਗੇ ਆ ਰਿਹਾ ਹੈ। ਅੱਜ ਸਟਾਰਟਅਪਸ ਡਿਫੈਂਸ ਦੇ ਖੇਤਰ ਵਿੱਚ – ਸਾਡੇ 27-30 ਸਾਲ ਦੇ ਨੌਜਵਾਨ, ਟੀਅਰ-2, ਟੀਅਰ-3 ਸ਼ਹਿਰਾਂ ਦੇ ਨੌਜਵਾਨ – ਕਈ ਥਾਵਾਂ 'ਤੇ ਤਾਂ ਧੀਆਂ ਸਟਾਰਟਅਪਸ ਦੀ ਕਾਰਵਾਈ ਕਰ ਰਹੀਆਂ ਹਨ। ਡਿਫੈਂਸ ਸੈਕਟਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਅੱਜ ਸਟਾਰਟਅਪਸ ਕੰਮ ਕਰ ਰਹੇ ਹਨ।

 

ਡ੍ਰੋਨ ਇੱਕ ਪ੍ਰਕਾਰ ਨਾਲ ਮੈਂ ਕਹਿ ਸਕਦਾ ਹਾਂ, ਡ੍ਰੋਨਸ ਦੀਆਂ ਜਿੰਨੀਆਂ ਵੀ ਐਕਟੀਵਿਟੀਜ਼ ਸਾਡੇ ਦੇਸ਼ ਵਿੱਚ ਹੋ ਰਹੀਆਂ ਹਨ, ਸ਼ਾਇਦ ਐਵਰੇਜ 30-35 ਦੀ ਉਮਰ ਹੋਵੇਗੀ, ਜੋ ਇਹ ਲੋਕ ਕਰ ਰਹੇ ਹਨ। ਸਾਰੇ ਲੋਕ ਅਤੇ ਸੈਂਕੜੇ ਦੀ ਤਾਦਾਦ ਵਿੱਚ ਕਰ ਰਹੇ ਹਨ ਅਤੇ ਉਸ ਦੀ ਤਾਕਤ ਕਿਉਂਕਿ ਇਨ੍ਹਾਂ ਦਾ ਵੀ ਯੋਗਦਾਨ ਸੀ ਇਸ ਵਿੱਚ, ਜਿਨ੍ਹਾਂ ਨੇ ਇਸ ਪ੍ਰਕਾਰ ਦੇ ਪ੍ਰੋਡਕਸ਼ਨ ਕੀਤੇ ਹਨ ਅਤੇ ਉਹ ਸਾਨੂੰ ਆਪ੍ਰੇਸ਼ਨ ਸਿੰਦੂਰ ਵਿੱਚ ਬਹੁਤ ਕੰਮ ਆਏ। ਮੈਂ ਉਨ੍ਹਾਂ ਸਭ ਦੇ ਯਤਨਾਂ ਨੂੰ ਬਹੁਤ ਸਾਧੂਵਾਦ ਕਰਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਭਰੋਸਾ ਦਿਲਾਉਂਦਾ ਹਾਂ, ਅੱਗੇ ਵਧੋ, ਹੁਣ ਦੇਸ਼ ਰੁਕਣ ਵਾਲਾ ਨਹੀਂ ਹੈ। 

 

ਮਾਣਯੋਗ ਸਪੀਕਰ ਜੀ ਜੀ, 

ਰੱਖਿਆ ਖੇਤਰ ਵਿੱਚ ਮੇਕ ਇਨ ਇੰਡੀਆ, ਇਹ ਨਾਅਰਾ ਨਹੀਂ ਸੀ। ਅਸੀਂ ਇਸ ਲਈ, ਬਜਟ ਅਤੇ ਪਾਲਿਸੀ ਵਿੱਚ ਪਰਿਵਰਤਨ ਕਰਨਾ ਸੀ, ਜੋ ਨਵੇਂ ਇਨੀਸ਼ਿਏਟਿਵ ਲੈਣੇ ਸਨ, ਉਹ ਨਵੇਂ ਇਨੀਸ਼ਿਏਟਿਵ ਲਏ ਅਤੇ ਸਭ ਤੋਂ ਵੱਡੀ ਗੱਲ ਕਲੀਅਰ ਕੱਟ ਵਿਜ਼ਨ ਦੇ ਨਾਲ ਸਾਡੇ ਦੇਸ਼ ਵਿੱਚ ਮੇਕ ਇਨ ਇੰਡੀਆ ਰੱਖਿਆ ਖੇਤਰ ਦੇ ਅੰਦਰ ਤੇਜ਼ ਗਤੀ ਨਾਲ ਅਸੀਂ ਅੱਗੇ ਵਧ ਰਹੇ ਹਾਂ।

 

ਮਾਣਯੋਗ ਸਪੀਕਰ ਜੀ, 

ਇੱਕ ਦਹਾਕੇ ਵਿੱਚ, ਰੱਖਿਆ ਦਾ ਬਜਟ ਲਗਭਗ ਪਹਿਲਾਂ ਨਾਲੋਂ ਤਿੰਨ ਗੁਣਾ ਹੋਇਆ ਹੈ। ਰੱਖਿਆ ਉਤਪਾਦਨ ਵਿੱਚ ਲਗਭਗ 250 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, 250 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। 11 ਸਾਲਾਂ ਵਿੱਚ, ਡਿਫੈਂਸ ਐਕਸਪੋਰਟ 30 ਗੁਣਾ ਤੋਂ ਵੀ ਵਧਿਆ ਹੈ, 30 ਗੁਣਾ ਤੋਂ ਵੱਧ ਵਧਿਆ ਹੈ।  ਡਿਫੈਂਸ ਐਕਸਪੋਰਟ ਅੱਜ ਦੁਨੀਆ ਦੇ ਲਗਭਗ 100 ਦੇਸ਼ਾਂ ਤੱਕ ਅਸੀਂ ਪਹੁੰਚ ਗਏ ਹਾਂ।

 

ਅਤੇ ਮਾਣਯੋਗ ਸਪੀਕਰ ਜੀ ਜੀ, 

 ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜੋ ਇਤਿਹਾਸ ਵਿੱਚ ਬਹੁਤ ਵੱਡਾ ਪ੍ਰਭਾਵ ਛੱਡਦੀਆਂ ਹਨ। ਆਪ੍ਰੇਸ਼ਨ ਸਿੰਦੂਰ ਨੇ ਡਿਫੈਂਸ ਦੀ ਜੋ ਮਾਰਕਿਟ ਹੈ, ਉਸ ਵਿੱਚ ਭਾਰਤ ਦਾ ਝੰਡਾ ਗੱਡ ਦਿੱਤਾ ਹੈ। ਭਾਰਤੀ ਹਥਿਆਰਾਂ ਦੀ ਮੰਗ ਦਿਨੋ-ਦਿਨ ਵਧਦੀ ਜਾ  ਰਹੀ ਹੈ। ਇਹ ਭਾਰਤ ਵਿੱਚ ਉਦਯੋਗਾਂ ਨੂੰ ਵੀ ਤਾਕਤ ਦੇਵੇਗੀ, MSMEs  ਨੂੰ ਤਾਕਤ ਮਿਲੇਗੀ। ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇਵੇਗੀ ਅਤੇ ਸਾਡੇ ਨੌਜਵਾਨ ਆਪਣੀਆਂ ਬਣਾਈਆਂ ਚੀਜ਼ਾਂ ਨਾਲ ਦੁਨੀਆ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਸਕਣਗੇ, ਇਹ ਅੱਜ ਦਿਸ ਰਿਹਾ ਹੈ। ਮੈਂ ਦੇਖ ਰਿਹਾ ਹਾਂ, ਰੱਖਿਆ ਦੇ ਖੇਤਰ ਵਿੱਚ ਜੋ ਆਤਮ-ਨਿਰਭਰ ਭਾਰਤ ਵੱਲ ਅਸੀਂ ਜੋ ਕਦਮ ਚੁੱਕ ਰਹੇ ਹਾਂ, ਮੈਂ ਹੈਰਾਨ ਹਾਂ, ਕੁਝ ਲੋਕਾਂ ਨੂੰ ਅੱਜ ਵੀ ਤਕਲੀਫ ਹੋ ਰਹੀ ਹੈ, ਜਿਵੇਂ ਉਨ੍ਹਾਂ ਦਾ ਖਜ਼ਾਨਾ ਲੁੱਟਿਆ ਗਿਆ,  ਇਹ ਕਿਹੋ ਜਿਹੀ ਮਾਨਸਿਕਤਾ ਹੈ? ਦੇਸ਼ ਨੂੰ ਅਜਿਹੇ ਲੋਕਾਂ ਦੀ ਪਛਾਣ ਕਰਨੀ ਪਵੇਗੀ।

 

ਮਾਣਯੋਗ ਸਪੀਕਰ ਸਾਹਬ ਜੀ,

 ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਡਿਫੈਂਸ ਵਿੱਚ ਭਾਰਤ ਦਾ ਆਤਮਨਿਰਭਰਤ ਹੋਣਾ, ਇਹ ਅੱਜ ਦੀ ਹਥਿਆਰਾਂ ਦੀ ਮੁਕਾਬਲੇਬਾਜੀ ਦੇ ਕਾਲ ਵਿੱਚ ਵਿਸ਼ਵ ਸ਼ਾਂਤੀ ਲਈ ਵੀ ਜ਼ਰੂਰੀ ਹੈ। ਮੈਂ ਪਹਿਲਾਂ ਵੀ ਕਿਹਾ ਹੈ, ਭਾਰਤ ਯੁੱਧ ਦਾ ਨਹੀਂ ਬੁੱਧ ਦਾ ਦੇਸ਼ ਹੈ। ਅਸੀਂ ਖੁਸ਼ਹਾਲੀ ਅਤੇ ਸ਼ਾਂਤੀ ਚਾਹੁੰਦੇ ਹਾਂ, ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਖੁਸ਼ਹਾਲੀ ਅਤੇ ਸ਼ਾਂਤੀ ਦਾ ਰਸਤਾ ਸਖਤੀ ਤੋਂ ਹੀ ਗੁਜਰਦਾ ਹੈ।

 

ਮਾਣਯੋਗ ਸਪੀਕਰ ਜੀ,

ਸਾਡਾ ਭਾਰਤ ਛਤਰਪਤੀ ਸ਼ਿਵਾਜੀ ਮਹਾਰਾਜ, ਮਹਾਰਾਜਾ ਰਣਜੀਤ ਸਿੰਘ, ਰਾਜੇਂਦਰ ਚੋੜਾ, ਮਹਾਰਾਣਾ ਪ੍ਰਤਾਪ, ਲਸਿਥ ਬੋਰਫੁਕਾਨ ਅਤੇ ਮਹਾਰਾਜਾ ਸੁਹੇਲਦੇਵ ਦਾ ਦੇਸ਼ ਹੈ।

 

ਮਾਣਯੋਗ ਸਪੀਕਰ ਜੀ,

 

ਅਸੀਂ ਵਿਕਾਸ ਅਤੇ ਸ਼ਾਂਤੀ ਲਈ ਰਣਨੀਤਕ ਸਮਰੱਥਾ 'ਤੇ ਵੀ ਫੋਕਸ ਕਰਦੇ ਹਾਂ।

 

ਮਾਣਯੋਗ ਸਪੀਕਰ ਜੀ, 

ਕਾਂਗਰਸ ਕੋਲ ਰਾਸ਼ਟਰੀ ਸੁਰੱਖਿਆ ਦਾ ਵਿਜ਼ਨ ਨਾ ਪਹਿਲਾਂ ਸੀ ਅਤੇ ਅੱਜ ਤਾਂ ਸੁਆਲ ਹੀ ਨਹੀਂ ਉਠਾਉਂਦਾ ਹੈ। ਕਾਂਗਰਸ ਨੇ ਹਮੇਸ਼ਾ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ। ਅੱਜ  ਜੋ ਲੋਕ ਪੁੱਛ ਰਹੇ ਹਨ, ਉਨ੍ਹਾਂ ਨੇ PoK  ਨੂੰ ਵਾਪਸ ਕਿਉਂ ਨਹੀਂ ਲਿਆ? ਉਂਝ, ਇਹ ਸੁਆਲ ਮੈਨੂੰ ਹੀ ਪੁੱਛ ਸਕਦੇ ਹਨ ਹੋਰ ਕਿਸ ਤੋਂ ਪੁੱਛ ਸਕਦੇ ਹਨ? ਪਰ ਇਸ ਤੋਂ ਪਹਿਲਾਂ, ਜਵਾਬ ਦੇਣਾ ਪਵੇਗਾ, ਪੁੱਛਣ ਵਾਲਿਆਂ ਨੂੰ, ਕਿਸ ਦੀ ਸਰਕਾਰ ਨੇ PoK  'ਤੇ ਪਾਕਿਸਤਾਨ ਨੂੰ ਕਬਜ਼ਾ ਕਰਨ ਦਾ ਮੌਕਾ ਦਿੱਤਾ ਸੀ? ਜਵਾਬ ਸਾਫ ਹੈ, ਜਵਾਬ ਸਪਸ਼ਟ ਹੈ, ਜਦੋਂ ਵੀ ਮੈਂ ਨਹਿਰੂ ਜੀ ਦੀ ਗੱਲ ਕਰਦਾ ਹਾਂ, ਤਾਂ ਕਾਂਗਰਸ ਅਤੇ ਇਸ ਦਾ ਪੂਰਾ ਈਕੋਸਿਸਟਮ ਭੜਕ ਜਾਂਦਾ ਹੈ, ਪਤਾ ਨਹੀਂ ਇਹ ਕੀ ਹੈ?

 

ਮਾਣਯੋਗ ਸਪੀਕਰ ਜੀ,

ਅਸੀਂ ਇੱਕ ਸ਼ੇਅਰ ਸੁਣਿਆ ਕਰਦੇ ਸੀ, ਮੈਨੂੰ ਇਸ ਦਾ ਜ਼ਿਆਦਾ ਗਿਆਨ ਤਾਂ  ਨਹੀਂ ਹੈ, ਪਰ ਸੁਣਦੇ ਸੀ। ਲਮਹੋਂ ਨੇ ਖਤਾ ਕੀ ਔਰ ਸਦੀਓਂ  ਨੇ ਸਜਾ ਪਾਈ।  ਆਜ਼ਾਦੀ ਦੇ ਬਾਅਦ ਤੋਂ ਹੀ ਜੋ ਫੈਸਲੇ ਲਏ ਗਏ, ਉਨ੍ਹਾਂ ਦੀ ਸਜ਼ਾ ਅੱਜ ਤੱਕ ਦੇਸ਼ ਭੁਗਤ ਰਿਹਾ ਹੈ। ਇੱਥੇ  ਵਾਰ-ਵਾਰ ਇੱਕੋ ਗੱਲ ਦਾ ਜ਼ਿਕਰ ਹੋਇਆ ਹੈ ਅਤੇ ਮੈਂ ਫੇਰ ਤੋਂ ਕਰਨਾ ਚਾਹਾਂਗਾ, ਅਕਸਾਈ ਚੀਨ ਦੀ ਜੋ ਉਸ ਪੂਰੇ ਖੇਤਰ ਨੂੰ ਬੰਜਰ ਜ਼ਮੀਨ ਕਰਾਰ ਦਿੱਤਾ ਗਿਆ ਸੀ। ਇਹ ਕਹਿ ਕੇ ਕਿ ਇਹ ਬੰਜਰ ਹੈ, ਸਾਨੂੰ ਦੇਸ਼ ਦੀ 38000 ਵਰਗ ਕਿਲੋਮੀਟਰ ਜ਼ਮੀਨ ਸਾਨੂੰ ਗੁਆਉਣੀ ਪਈ।

 

ਮਾਣਯੋਗ ਸਪੀਕਰ ਜੀ,

ਮੈਂ ਜਾਣਦਾ ਹਾਂ ਮੇਰੀਆਂ ਕੁਝ ਗੱਲਾਂ ਚੁਭਣ ਵਾਲੀਆਂ ਹਨ। 1962 ਅਤੇ 1963 ਦੇ ਵਿਚਕਾਰ, ਕਾਂਗਰਸ ਦੇ ਨੇਤਾ ਜੰਮੂ ਅਤੇ ਕਸ਼ਮੀਰ ਦੇ ਪੁੰਛ, ਉੜੀ, ਨੀਲਮ ਘਾਟੀ ਅਤੇ ਕਿਸ਼ਨਗੰਗਾ ਨੂੰ ਛੱਡ ਦੇਣ ਦਾ ਪ੍ਰਸਤਾਵ ਰੱਖ ਰਹੇ ਸਨ। ਭਾਰਤ ਦੀ ਧਰਤੀ..

 

ਮਾਣਯੋਗ ਸਪੀਕਰ ਜੀ,

 

ਅਤੇ ਉਹ ਵੀ ਲਾਈਨ ਆਫ ਪੀਸ, ਲਾਈਨ ਦਾ ਪੀਸ ਦੇ ਨਾਮ ਕੀਤਾ ਜਾ ਰਿਹਾ ਸੀ। 1966 ਵਿੱਚ ਰਾਣਾ ਕੱਛ ‘ਤੇ ਇਨ੍ਹਾਂ ਹੀ ਲੋਕਾਂ ਨੇ ਵਿਚੋਲਗੀ ਸਵੀਕਾਰ ਕੀਤੀ। ਇਹ ਸੀ ਉਨ੍ਹਾਂ ਦਾ ਰਾਸ਼ਟਰੀ ਸੁਰੱਖਿਆ ਦਾ ਦ੍ਰਿਸ਼ਟੀਕੋਣ, ਇੱਕ ਵਾਰ ਫਿਰ ਉਨ੍ਹਾਂ ਨੇ ਭਾਰਤ ਦਾ ਕਰੀਬ 800 ਵਰਗ ਕਿਲੋਮੀਟਰ ਖੇਤਰ ਪਾਕਿਸਤਾਨ ਨੂੰ ਸੌਂਪ ਦਿੱਤਾ, ਜਿਸ ਵਿੱਚ ਕਸ਼ਨਬੇਟ ਵੀ ਸ਼ਾਮਲ ਹੈ, ਕਿਤੇ ਇਸ ਨੂੰ ਕਸ਼ਨਾਬੇਟ ਵੀ ਕਿਹਾ ਜਾਂਦਾ ਹੈ। 1965 ਦੀ ਜੰਗ ਵਿੱਚ, ਹਾਜੀ ਪੀਰ ਪਾਸ ਨੂੰ ਸਾਡੀ ਸੈਨਾ ਨੇ ਵਾਪਸ ਜਿੱਤ ਲਿਆ ਸੀ, ਪਰ ਕਾਂਗਰਸ ਨੇ ਇਸ ਨੂੰ ਦੁਬਾਰਾ ਵਾਪਸ ਕਰ ਦਿੱਤਾ। 1971 ਵਿੱਚ, ਪਾਕਿਸਤਾਨ ਦੇ 93000 ਫੌਜੀ ਸਾਡੇ ਕੋਲ ਕੈਦੀ ਸਨ, ਪਾਕਿਸਤਾਨ ਦਾ ਹਜ਼ਾਰਾਂ ਵਰਗ ਕਿਲੋਮੀਟਰ ਦਾ ਏਰੀਆ ਸਾਡੀ ਫੌਜ ਨੇ ਕਬਜ਼ਾ ਕਰ ਲਿਆ ਸੀ। ਅਸੀਂ ਬਹੁਤ ਕੁਝ ਕਰ ਸਕਦੇ ਸੀ, ਜਿੱਤ ਦੀ ਸਥਿਤੀ ਵਿੱਚ ਸੀ। ਉਸ ਦੌਰਾਨ ਜੇਕਰ ਥੋੜ੍ਹੀ ਜਿਹੀ ਵੀ ਵਸੈ ਹੁੰਦੀ, ਥੋੜ੍ਹੀ ਜਿਹੀ ਸਮਝ ਹੁੰਦੀ, ਤਾਂ PoK ਵਾਪਸ ਲੈਣ ਦਾ ਫੈਸਲਾ ਹੋ ਸਕਦਾ ਸੀ। ਉਹ ਮੌਕਾ ਸੀ, ਉਹ ਮੌਕਾ ਵੀ ਛੱਡ ਦਿੱਤਾ ਗਿਆ ਅਤੇ ਇੰਨਾ ਹੀ ਨਹੀਂ, ਜਦੋਂ ਬਹੁਤ ਕੁਝ ਸਾਹਮਣੇ ਟੇਬਲ 'ਤੇ ਸੀ, ਅਰੇ ਘੱਟੋ-ਘੱਟ ਕਰਤਾਰਪੁਰ ਸਾਹਿਬ ਨੂੰ ਤਾਂ ਵਾਪਸ ਲੈ ਸਕਦੇ ਸੀ, ਉਹ ਵੀ ਨਹੀਂ ਕਰ ਸਕੇ ਤੁਸੀਂ।  1974 ਵਿੱਚ ਕੱਚਾਟੀਵੂ ਟਾਪੂ ਸ੍ਰੀਲੰਕਾ ਨੂੰ ਗਿਫਟ ਕਰ ਦਿੱਤਾ ਗਿਆ ਸੀ, ਅੱਜ ਤੱਕ ਸਾਡੇ ਮਛੇਰੇ ਭਰਾਵਾਂ ਅਤੇ ਭੈਣਾਂ ਨੂੰ ਇਸ ਕਾਰਨ ਪਰੇਸ਼ਾਨੀ ਤਾਂ ਹੁੰਦੀ ਹੈ, ਉਨ੍ਹਾਂ ਦੀਆਂ ਜਾਨਾਂ ਖ਼ਤਰੇ ਵਿੱਚ ਹਨ। ਕੀ ਗੁਨਾਹ ਸੀ ਤਮਿਲਨਾਡੂ ਦੇ ਮੇਰੇ ਫਿਸ਼ਰਮੈਨ ਭਰਾਵਾਂ ਅਤੇ ਭੈਣਾਂ ਦਾ ਕਿ ਤੁਸੀਂ ਉਨ੍ਹਾਂ ਦੇ ਹੱਕ ਖੋਹ ਲਏ ਅਤੇ  ਦੂਜਿਆਂ ਨੂੰ ਗਿਫਟ ਕਰ ਦਿੱਤੇ? ਕਾਂਗਰਸ ਦਹਾਕਿਆਂ ਤੋਂ ਇਹ ਇਰਾਦਾ ਲੈ ਕੇ ਚੱਲ ਰਹੀ ਸੀ ਕਿ ਸਿਆਚਿਨ ਤੋਂ ਫੌਜ ਹਟਾ ਦਿੱਤੀ ਜਾਵੇ।

 

ਮਾਣਯੋਗ ਸਪੀਕਰ ਜੀ,

2014 ਵਿੱਚ ਦੇਸ਼ ਨੇ ਇਨ੍ਹਾਂ ਨੂੰ ਮੌਕਾ ਨਹੀਂ ਦਿੱਤਾ, ਨਹੀਂ ਤਾਂ ਅੱਜ ਸਿਆਚਿਨ ਵੀ ਨਾ ਹੁੰਦਾ ਸਾਡੇ ਕੋਲ।

ਮਾਣਯੋਗ ਸਪੀਕਰ ਜੀ,

 

ਅੱਜਕੱਲ੍ਹ ਕਾਂਗਰਸ ਦੇ ਜੋ ਲੋਕ ਸਾਨੂੰ diplomacy ਸਿਖਾ ਰਹੇ ਹਨ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀ diplomacy  ਬਾਰੇ ਯਾਦ ਦਿਵਾਉਣਾ ਚਾਹੁੰਦਾ ਹਾਂ। ਤਾਂ ਜੋ ਉਨ੍ਹਾਂ ਨੂੰ ਵੀ ਕੁਝ ਯਾਦ ਰਹੇ, ਕੁਝ ਪਤਾ ਲੱਗੇ। 26/11 ਵਰਗੇ ਭਿਆਨਕ ਹਮਲੇ ਤੋਂ ਬਾਅਦ, ਇਹ ਇੱਕ ਬਹੁਤ ਵੱਡਾ ਅੱਤਵਾਦੀ ਹਮਲਾ ਸੀ। ਕਾਂਗਰਸ ਦਾ ਪਾਕਿਸਤਾਨ ਨਾਲ ਪਿਆਰ ਨਹੀਂ ਰੁਕਿਆ। ਇੰਨੀ ਵੱਡੀ ਘਟਨਾ 26/11 ਦੀ ਹੋਈ। ਵਿਦੇਸ਼ੀ ਦਬਾਅ ਹੇਠ, ਹਮਲੇ ਦੇ ਕੁਝ ਹਫਤਿਆਂ ਦੇ ਅੰਦਰ ਹੀ ਕਾਂਗਰਸ ਸਰਕਾਰ ਨੇ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ।

 

ਮਾਣਯੋਗ ਸਪੀਕਰ ਜੀ,

ਕਾਂਗਰਸ ਸਰਕਾਰ ਨੇ 26/11 ਦੀ ਇੰਨੀ ਵੱਡੀ ਘਟਨਾ ਤੋਂ ਬਾਅਦ ਵੀ ਇੱਕ ਵੀ diplomat ਨੂੰ ਭਾਰਤ ਤੋਂ ਬਾਹਰ ਕੱਢਣ ਦੀ ਹਿੰਮਤ ਨਹੀਂ ਕੀਤੀ। ਛੱਡੋ ਇਸ ਨੂੰ, ਇੱਕ ਵੀਜ਼ਾ ਕੈਂਸਲ ਨਹੀਂ ਕਰ ਸਕੇ ਸਨ। ਦੇਸ਼ ‘ਤੇ ਪਾਕਿਸਤਾਨੀ ਸਪਾਂਸਰ ਵੱਡੇ-ਵੱਡੇ ਹਮਲੇ ਹੁੰਦੇ ਗਏ, ਲੇਕਿਨ ਯੂਪੀਏ ਸਰਕਾਰ ਨੇ ਪਾਕਿਸਤਾਨ ਨੂੰ most favoured nation ਦਾ ਦਰਜਾ ਦੇ ਕੇ ਰੱਖਿਆ ਸੀ, ਉਹ ਕਦੇ ਵਾਪਸ ਨਹੀਂ ਲਿਆ ਜਾ ਸਕਦਾ ਸੀ। ਇੱਕ ਪਾਸੇ ਦੇਸ਼ ਮੁੰਬਈ ਦੇ ਹਮਲੇ ਦਾ ਇਹ ਨਿਆਂ ਮੰਗ ਰਿਹਾ ਸੀ, ਦੂਜੇ ਪਾਸੇ ਕਾਂਗਰਸ ਪਾਕਿਸਤਾਨ ਦੇ ਨਾਲ ਵਪਾਰ ਕਰਨ ਵਿੱਚ ਲੱਗੀ ਸੀ। ਪਾਕਿਸਤਾਨ ਉੱਥੋਂ ਹੀ ਖੂਨ ਦੀ ਹੋਲੀ ਖੇਡਣ ਵਾਲੇ ਅੱਤਵਾਦੀਆਂ ਨੂੰ ਭੇਜਦੇ ਰਹੇ ਅਤੇ ਕਾਂਗਰਸ ਇੱਥੇ ਸ਼ਾਂਤੀ ਦੀ ਆਸ ਦੇ ਮੁਸ਼ਾਇਰੇ ਕਰਿਆ ਕਰਦੇ ਸਨ, ਮੁਸ਼ਾਇਰੇ ਹੁੰਦੇ ਸਨੇ। ਅਸੀਂ ਅੱਤਵਾਦ ਅਤੇ ਸ਼ਾਂਤੀ ਦੀ ਆਸ ਦਾ ਇਹ ਵਨ ਵੇ ਟ੍ਰੈਫਿਕ ਬੰਦ ਕਰ ਦਿੱਤਾ। ਅਸੀਂ ਪਾਕਿਸਤਾਨ ਦਾ MFN ਦਾ ਦਰਜਾ ਰੱਦ ਕੀਤਾ, ਵੀਜ਼ਾ ਬੰਦ ਕੀਤਾ, ਅਸੀਂ ਅਟਾਰੀ ਵਾਘਾ ਬਾਰਡਰ ਨੂੰ ਬੰਦ ਕਰ ਦਿੱਤਾ।

 

ਮਾਣਯੋਗ ਸਪੀਕਰ ਜੀ, 

ਭਾਰਤ ਦੇ ਹਿੱਤਾਂ ਨੂੰ ਗਿਰਵੀ ਰੱਖ ਦੇਣਾ, ਇਹ ਕਾਂਗਰਸ ਪਾਰਟੀ ਦੀ ਪੁਰਾਣੀ ਆਦਤ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਸਿੰਧੂ ਜਲ ਸੰਧੀ ਹੈ। ਸਿੰਧੂ ਜਲ ਸੰਧੀ ਕਿਸਨੇ ਕੀਤੀ? ਨਹਿਰੂ ਜੀ ਨੇ ਕੀਤੀ ਅਤੇ ਮਾਮਲਾ ਕਿਸ ਨਾਲ ਜੁੜਿਆ ਸੀ, ਭਾਰਤ ਤੋਂ ਨਿਕਲਣ ਵਾਲੀਆਂ ਨਦੀਆਂ, ਸਾਡੇ ਇੱਥੇ ਤੋਂ ਨਿਕਲੀਆਂ ਹੋਈਆਂ ਨਦੀਆਂ, ਉਸ ਦਾ ਪਾਣੀ ਸੀ। ਅਤੇ ਉਹ ਨਦੀਆਂ ਹਜ਼ਾਰਾਂ ਸਾਲ ਤੋਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਰਹੀਆਂ ਹਨ, ਭਾਰਤ ਦੀ ਚੇਤੰਨ ਸ਼ਕਤੀ ਰਹੀਆਂ ਹਨ, ਭਾਰਤ ਨੂੰ ਸੁਜ਼ਲਾਮ-ਸੁਫਲਾਮ ਬਣਾਉਣ ਵਿੱਚ ਉਨ੍ਹਾਂ ਨਦੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਸਿੰਧੂ ਨਦੀ ਜੋ ਸਦੀਆਂ ਤੋਂ ਭਾਰਤ ਦੀ ਪਛਾਣ ਹੁੰਦੀ ਸੀ, ਉਸੇ ਨਾਲ ਭਾਰਤ ਜਾਣਿਆ ਜਾਂਦਾ ਸੀ, ਲੇਕਿਨ ਨਹਿਰੂ ਜੀ ਅਤੇ ਕਾਂਗਰਸ ਨੇ ਸਿੰਧੂ ਅਤੇ ਜੇਹਲਮ ਵਰਗੀਆਂ ਨਦੀਆਂ ਦੇ ਵਿਵਾਦ ਲਈ ਪੰਚਾਇਤ ਕਿਸ ਨੂੰ ਦਿੱਤੀ? ਵਿਸ਼ਵ ਬੈਂਕ ਨੂੰ ਦੇ ਦਿੱਤੀ। ਵਿਸ਼ਵ ਬੈਂਕ ਫੈਸਲਾ ਕਰੇ ਕੀ ਕਰਨਾ ਚਾਹੀਦਾ ਹੈ,  ਨਦੀ ਸਾਡੀ, ਪਾਣੀ ਸਾਡਾ। ਸਿੰਧੂ ਜਲ ਸੰਧੀ ਸਿੱਧਾ-ਸਿੱਧਾ ਭਾਰਤ ਦੀ ਪਛਾਣ ਅਤੇ ਸਵੈ-ਮਾਣ ਨਾਲ ਕੀਤਾ ਗਿਆ ਇੱਕ ਵੱਡਾ ਧੋਖਾ ਸੀ।

 

ਮਾਣਯੋਗ ਸਪੀਕਰ ਜੀ,

 ਅੱਜ ਦੇ ਦੇਸ਼ ਦੇ ਨੌਜਵਾਨ ਇਹ ਗੱਲ ਸੁਣਦੇ ਹੋਣਗੇ, ਤਾਂ ਉਹ ਹੈਰਾਨ ਵੀ ਹੋਣਗੇ ਕਿ ਅਜਿਹੇ ਲੋਕ ਸਨ ਸਾਡੇ ਦੇਸ਼ ਦਾ ਕੰਮ  ਕਰ ਰਹੇ ਸਨ। ਨਹਿਰੂ ਜੀ ਨੇ strategically  ਅਤੇ ਹੋਰ ਕੀ ਕੀਤਾ? ਇਹ ਜੋ ਪਾਣੀ ਸੀ, ਜੋ ਨਦੀਆਂ ਸਨ, ਜੋ ਭਾਰਤ ਤੋਂ ਨਿਕਲ ਰਹੀਆਂ ਸਨ, ਉਹ 80 ਫੀਸਦੀ ਪਾਣੀ ਪਾਕਿਸਤਾਨ ਨੂੰ ਦੇਣ ਲਈ ਸਹਿਮਤ ਹੋ ਗਏ। ਅਤੇ ਇੰਨਾ ਵੱਡਾ ਹਿੰਦੂਸਤਾਨ ਇਸ ਨੂੰ ਸਿਰਫ 20 ਪ੍ਰਤੀਸ਼ਤ ਪਾਣੀ। ਕੋਈ ਮੈਨੂੰ ਸਮਝਾਓ ਭਈ ਕਿਸ ਤਰ੍ਹਾਂ ਦੀ ਸਿਆਣਪ ਸੀ, ਕਿਹੜਾ ਦੇਸ਼ ਹਿੱਤ ਸੀ, ਕਿਹੜੀ ਡਿਪਲੋਮੇਸੀ ਸੀ, ਕੀ ਹਾਲਤ ਕਰਕੇ ਬਣਾ ਕੇ ਰੱਖੀ ਸੀ ਤੁਸੀਂ ਲੋਕਾਂ ਨੇ । ਇੰਨੀ ਵੱਡੀ ਆਬਾਦੀ ਵਾਲਾ ਸਾਡਾ ਦੇਸ਼, ਸਾਡੇ ਇੱਥੋਂ ਨਿਕਲਦੀਆਂ ਇਹ ਨਦੀਆਂ ਅਤੇ ਸਿਰਫ 20 ਪ੍ਰਤੀਸ਼ਤ ਪਾਣੀ, ਉਨ੍ਹਾਂ ਨੇ ਉਸ ਨੂੰ ਦਿੱਤਾ, ਜੋ ਦੇਸ਼ ਸਰੇਆਮ ਭਾਰਤ ਨੂੰ ਆਪਣਾ ਦੁਸ਼ਮਣ ਕਰਾਰ ਦਿੰਦਾ ਰਹਿੰਦਾ ਹੈ, ਦੁਸ਼ਮਣ ਕਹਿੰਦਾ ਰਹਿੰਦਾ ਹੈ। ਅਤੇ ਇਹ ਪਾਣੀ ‘ਤੇ ਕਿਸ ਦਾ ਹੱਕ ਸੀ? ਸਾਡੇ ਦੇਸ਼ ਦੇ ਕਿਸਾਨਾਂ ਦਾ, ਸਾਡੇ ਦੇਸ਼ ਦੇ ਨਾਗਰਿਕਾਂ ਦਾ, ਸਾਡਾ ਪੰਜਾਬ, ਸਾਡਾ ਜੰਮੂ-ਕਸ਼ਮੀਰ। ਦੇਸ਼ ਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਇਨ੍ਹਾਂ ਨੇ ਪਾਣੀ ਦੇ ਸੰਕਟ ਵਿੱਚ ਧੱਕ ਦਿੱਤਾ, ਇਸ ਇੱਕ ਕਾਰਨ ਕਰਕੇ। ਅਤੇ ਰਾਜਾਂ ਦੇ ਅੰਦਰ ਵੀ, ਪਾਣੀ ਨੂੰ ਲੈ ਕੇ ਆਪਸ ਵਿੱਚ ਟਕਰਾਅ ਪੈਦਾ ਹੋਏ, ਮੁਕਾਬਲਾ ਪੈਦਾ ਹੋਇਆ, ਅਤੇ ਉਨ੍ਹਾਂ ਦਾ ਹੱਕ ਸੀ, ਉਸ ‘ਤੇ ਪਾਕਿਸਤਾਨ ਮੌਜ ਕਰਦਾ ਰਿਹਾ। ਅਤੇ ਇਹ ਦੁਨੀਆ ਵਿੱਚ ਆਪਣੀ ਡਿਪਲੋਮੇਸੀ ਦਾ ਪਾਠ ਪੜ੍ਹਾਉਂਦੇ ਰਹਿੰਦੇ ਸਨ।

 

ਮਾਣਯੋਗ ਸਪੀਕਰ ਜੀ,

 ਜੇਕਰ ਇਹ treaty  ਨਾ ਹੁੰਦੀ, ਤਾਂ ਪੱਛਮੀ ਨਦੀਆਂ 'ਤੇ ਕਈ ਵੱਡੇ ਪ੍ਰੋਜੈਕਟ ਬਣ ਜਾਂਦੇ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕਿਸਾਨਾਂ ਨੂੰ ਭਰਪੂਰ ਪਾਣੀ ਮਿਲਦਾ ਹੈ, ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਾ ਹੁੰਦੀ। ਉਦਯੋਗਿਕ ਵਿਕਾਸ ਲਈ ਭਾਰਤ ਬਿਜਲੀ ਬਣਾ ਪਾਉਂਦਾ, ਇੰਨਾ ਹੀ ਨਹੀਂ, ਨਹਿਰੂ ਜੀ ਨੇ ਇਸ ਤੋਂ ਬਾਅਦ ਕਰੋੜਾਂ ਰੁਪਏ ਵੀ ਦਿੱਤੇ, ਤਾਂ ਜੋ ਪਾਕਿਸਤਾਨ ਨਹਿਰ ਬਣਾ ਸਕੇ।

 

ਮਾਣਯੋਗ ਸਪੀਕਰ ਜੀ,

 

ਇਸ ਤੋਂ ਵੀ ਵੱਡੀ ਗੱਲ ਜਿਸ ਤੋਂ ਦੇਸ਼ ਹੈਰਾਨ ਹੋਵੇਗਾ, ਇਹ ਚੀਜ਼ਾਂ ਨੂੰ ਲੁਕਾਈਆਂ ਗਈਆਂ ਹਨ, ਕਿਤੇ ਵੀ ਡੈਮ ਬਣਦਾ ਹੈ ਤਾਂ ਉਸ ਵਿੱਚ ਮਕੈਨਿਜ਼ਮ ਹੁੰਦਾ ਹੈ, ਇਸ ਦੀ ਸਫਾਈ ਦਾ, desilting  ਦਾ, ਉਸ ਵਿੱਚ  ਜੋ ਮਿੱਟੀ ਭਰ ਜਾਂਦੀ ਹੈ, ਬਾਕੀ ਘਾਰ ਆਦਿ ਭਰ ਜਾੰਦਾ ਹੈ, ਤਾਂ ਉਸ ਦੀ ਕਪੈਸਟੀ ਘੱਟ ਹੁੰਦੀ ਹੈ, ਤਾਂ ਸਫਾਈ ਦੇ ਲਈ, ਯਾਨੀ ਇਨਬਿਲਟ ਵਿਵਸਥਾ ਹੁੰਦੀ ਹੈ। ਨਹਿਰੂ  ਜੀ ਨੇ ਪਾਕਿਸਤਾਨ ਦੇ ਕਹਿਣ ‘ਤੇ ਇਹ ਸ਼ਰਤ ਸਵੀਕਾਰ ਕੀਤੀ ਹੈ , ਕਿ ਇਨ੍ਹਾਂ ਡੈਮਾਂ ਵਿੱਚ ਜੋ ਮਿੱਟੀ ਆਏਗੀ, ਵੇਸਟ ਆਏਗਾ ਅਤੇ ਡੈਮ ਭਰ ਜਾਵੇਗਾ, ਇਸ ਦੀ ਸਫਾਈ ਨਹੀਂ ਕਰ ਸਕਦੇ, desilting ਨਹੀਂ ਕਰ ਸਕਦੇ ਹਾਂ।

 

ਡੈਮ ਸਾਡੇ ਇੱਥੇ, ਪਾਣੀ ਸਾਡਾ ਹੈ ਪਰ ਫੈਸਲਾ ਪਾਕਿਸਤਾਨ ਦਾ। ਕੀ ਤੁਸੀਂ desilting  ਨਹੀਂ ਕਰ ਸਕਦੇ? ਇੰਨਾ ਹੀ ਨਹੀਂ, ਜਦੋਂ ਇਸ ਵਾਰ ਮੈਂ ਵਿਸਥਾਰ ਵਿੱਚ ਗਿਆ, ਤਾਂ ਇੱਕ ਡੈਮ ਤਾਂ ਅਜਿਹਾ ਹੈ ਜਿੱਥੇ desilting  ਦੇ ਲਈ ਇਹ ਗੇਟ ਹੁੰਦਾ ਹੈ ਨਾ, ਉਸ ਨੂੰ ਵੈਲਡਿੰਗ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਇਸ ਨੂੰ ਗਲਤੀ ਨਾਲ ਖੋਲ੍ਹ ਕੇ ਮਿੱਟੀ ਨੂੰ ਕੱਢ ਨਾ ਸਕੇ। ਪਾਕਿਸਤਾਨ ਨੇ ਨਹਿਰੂ ਜੀ ਤੋਂ ਲਿਖਵਾਇਆ ਸੀ ਕਿ ਭਾਰਤ ਬਿਨਾ ਪਾਕਿਸਤਾਨ ਦੀ ਮਰਜੀ ਦੇ ਆਪਣੇ ਡੈਮਾਂ ਵਿੱਚ ਜਮ੍ਹਾ ਹੋਣ ਵਾਲੀ ਮਿੱਟੀ ਨੂੰ ਸਾਫ਼ ਨਹੀਂ ਕਰੇਗਾ, desilting  ਨਹੀਂ ਕਰੇਗਾ। ਇਹ ਸਮਝੌਤਾ ਦੇਸ਼ ਦੇ ਵਿਰੁੱਧ ਸੀ ਅਤੇ ਬਾਅਦ ਵਿੱਚ ਨਹਿਰੂ ਜੀ ਨੂੰ ਵੀ ਇਹ ਗਲਤੀ ਮੰਨਣੀ ਪਈ। ਇਸ ਸਮਝੌਤੇ ਵਿੱਚ ਨਿਰੰਜਨ ਦਾਸ ਗੁਲਾਟੀ ਕਰਕੇ ਇੱਕ ਸੱਜਣ ਉਸ ਵਿੱਚ ਜੁੜੇ ਹੋਏ ਸੀ। ਉਨ੍ਹਾਂ ਨੇ ਕਿਤਾਬ ਵਿੱਚ ਲਿਖਿਆ ਹੈ ਕਿ ਫਰਵਰੀ 1961 ਵਿੱਚ, ਨਹਿਰੂ ਨੇ ਉਨ੍ਹਾਂ ਨੂੰ ਕਿਹਾ ਸੀ, ਗੁਲਾਟੀ, ਮੈਨੂੰ ਉਮੀਦ ਸੀ ਕਿ ਇਹ ਸਮਝੌਤਾ ਹੋਰ ਸਮੱਸਿਆਵਾਂ ਦੇ ਹੱਲ ਲਈ ਰਾਹ ਖੋਲ੍ਹੇਗਾ, ਪਰ ਅਸੀਂ ਉੱਥੇ ਹੀ ਹਾਂ ਜਿੱਥੇ ਅਸੀਂ ਪਹਿਲਾਂ ਸੀ, ਨਹਿਰੂ ਜੀ ਨੇ ਇਹ ਕਿਹਾ। ਨਹਿਰੂ ਜੀ ਸਿਰਫ ਤੁਰੰਤ ਪ੍ਰਭਾਵ ਦੇਖ ਸਕਦੇ ਸਨ, ਇਸ ਲਈ ਉਨ੍ਹਾਂ ਨੇ ਕਿਹਾ ਕਿ ਅਸੀਂ ਉੱਥੇ ਦੇ ਉੱਥੇ ਹੀ ਹਾਂ, ਪਰ ਸੱਚਾਈ ਇਹ ਹੈ ਕਿ ਇਸ ਸਮਝੌਤੇ ਕਾਰਨ ਦੇਸ਼ ਪਿੱਛੇ ਰਹਿ ਗਿਆ, ਦੇਸ਼ ਬਹੁਤ ਪਿੱਛੇ ਚਲਾ ਗਿਆ ਅਤੇ ਦੇਸ਼ ਦਾ ਬਹੁਤ ਨੁਕਸਾਨ ਹੋਇਆ, ਸਾਡੇ ਕਿਸਾਨਾਂ ਨੂੰ ਨੁਕਸਾਨ ਹੋਇਆ, ਸਾਡੀ ਖੇਤੀਬਾੜੀ ਨੂੰ ਨੁਕਸਾਨ ਹੋਇਆ ਅਤੇ ਨਹਿਰੂ ਜੀ ਉਸ ਡਿਪਲੋਮੇਸੀ ਨੂੰ ਜਾਣਦੇ ਸਨ ਜਿਸ ਵਿੱਚ ਕਿਸਾਨ ਦਾ ਕੋਈ ਵਜੂਦ ਹੀ ਨਹੀਂ ਸੀ, ਇਹੀ ਹਾਲ ਕਰਕੇ ਰੱਖਿਆ ਸੀ ਉਨ੍ਹਾਂ ਨੇ।

 

ਮਾਣਯੋਗ ਸਪੀਕਰ ਜੀ,

ਪਾਕਿਸਤਾਨ ਅੱਗੇ ਦਹਾਕਿਆਂ ਤੱਕ ਭਾਰਤ ਨਾਲ ਯੁੱਧ ਅਤੇ ਪ੍ਰੌਕਸੀ ਯੁੱਧ ਕਰਦਾ ਹੀ ਰਿਹਾ। ਪਰ ਕਾਂਗਰਸ ਦੀਆਂ ਸਰਕਾਰਾਂ ਨੇ ਬਾਅਦ ਵਿੱਚ ਵੀ ਸਿੰਧੂ ਜਲ ਸੰਧੀ ਵੱਲ ਦੇਖਿਆ ਤੱਕ ਨਹੀਂ, ਨਹਿਰੂ ਜੀ ਦੀ ਗਲਤੀ ਨੂੰ ਸੁਧਾਰਿਆ ਤੱਕ ਨਹੀਂ।

 

ਮਾਣਯੋਗ ਸਪੀਕਰ ਜੀ,

ਪਰ ਹੁਣ ਭਾਰਤ ਨੇ ਪੁਰਾਣੀ ਗਲਤੀ ਨੂੰ ਸੁਧਾਰਿਆ ਹੈ ਠੋਸ ਫੈਸਲਾ ਲਿਆ ਹੈ। ਭਾਰਤ ਨੇ ਨਹਿਰੂ ਜੀ ਦੁਆਰਾ ਕੀਤੀ ਗਈ ਇੱਕ ਵੱਡੀ ਬਲੰਡਰ ਸਿੰਧੂ ਜਲ ਸੰਧੀ ਨੂੰ ਦੇਸ਼ਹਿਤ ਵਿੱਚ, ਕਿਸਾਨਾਂ ਦੇ ਹਿਤ ਵਿੱਚ , abeyance  ਵਿੱਚ ਰੱਖ ਦਿੱਤਾ ਹੈ। ਦੇਸ਼ ਦਾ ਨੁਕਸਾਨ ਕਰਨ ਵਾਲੀ ਇਹ ਸੰਧੀ ਹੁਣ ਇਸ ਰੂਪ ਵਿੱਚ ਅੱਗੇ ਨਹੀਂ ਚੱਲ ਸਕਦੀ। ਭਾਰਤ ਨੇ ਫੈਸਲਾ ਕੀਤਾ ਹੈ ਕਿ ਖੂਨ ਅਤੇ ਪਾਣੀ ਨਾਲ-ਨਾਲ ਨਹੀਂ ਵਹਿ ਸਕਦੇ।

 

ਮਾਣਯੋਗ ਸਪੀਕਰ ਜੀ,

 ਇੱਥੇ ਬੈਠੇ ਸਾਥੀ ਅੱਤਵਾਦ ਬਾਰੇ ਲੰਮੀਆਂ-ਲੰਮੀਆਂ ਗੱਲਾਂ ਕਰਦੇ ਹਨ। ਜਦੋਂ ਇਹ ਸੱਤਾ ਵਿੱਚ ਸੀ, ਜਦੋਂ ਇਨ੍ਹਾਂ ਨੂੰ ਰਾਜ ਕਰਨ ਦਾ ਮੌਕਾ ਮਿਲਿਆ ਸੀ, ਤਦ ਦੇਸ਼ ਦਾ ਹਾਲ ਕੀ ਹੈ, ਕੀ ਰਿਹਾ ਸੀ, ਉਹ ਅੱਜ ਵੀ ਦੇਸ਼ ਭੁਲਿਆ ਨਹੀਂ ਹੈ।  2014 ਤੋਂ ਪਹਿਲਾਂ ਦੇਸ਼ ਵਿੱਚ ਅਸੁਰੱਖਿਆ ਦਾ ਜੋ ਮਾਹੌਲ ਸੀ, ਜੇ ਉਹ ਅੱਜ ਵੀ ਯਾਦ ਕਰੀਏ, ਤਾਂ ਲੋਕ ਕੰਬ ਜਾਂਦੇ ਹਨ।

 

ਮਾਣਯੋਗ ਸਪੀਕਰ ਜੀ,

ਸਾਨੂੰ ਸਾਰਿਆਂ ਨੂੰ ਯਾਦ ਹੈ, ਜੋ ਨਵੀਂ ਪੀੜ੍ਹੀ ਦੇ ਬੱਚੇ ਹਨ, ਉਨ੍ਹਾਂ ਨੂੰ ਪਤਾ ਨਹੀਂ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ। ਹਰ ਥਾਂ ਅਨਾਉਂਸਮੈਂਟ ਹੁੰਦੀ ਸੀ, ਰੇਲਵੇ ਸਟੇਸ਼ਨ ‘ਤੇ ਜਾਓ, ਬਸ ਸਟੈਂਡ ‘ਤੇ ਜਾਓ, ਏਅਰਪੋਰਟ ‘ਤੇ ਜਾਓ, ਬਜ਼ਾਰ ਵਿੱਚ ਜਾਓ, ਮੰਦਿਰ ਵਿੱਚ ਜਾਓ, ਕਿਤੇ ਵੀ ਜਾਓ ਜਿੱਥੇ ਵੀ ਭੀੜ ਹੁੰਦੀ ਹੈ, ਕੋਈ ਵੀ ਲਵਾਰਿਸ ਚੀਜ਼ ਦਿਖੇ, ਛੂਹਣਾ ਨਹੀਂ, ਪੁਲਿਸ ਨੂੰ ਤੁਰੰਤ ਜਾਣਕਾਰੀ ਦੇਣਾ, ਉਹ ਬੰਬ ਹੋ ਸਕਦਾ ਹੈ, ਅਸੀਂ 2014 ਤੱਕ ਇਹੀ ਸੁਣਦੇ ਆਏ ਸੀ, ਇਹ ਹਾਲਤ ਕਰਕੇ ਰੱਖੀ ਸੀ। ਦੇਸ਼ ਦੇ ਕੋਨੇ-ਕੋਨੇ ਵਿੱਚ ਇਹੀ ਹਾਲ ਸੀ। ਮਾਹੌਲ ਇਹ ਸੀ ਕਿ ਜਿਵੇਂ ਕਦਮ-ਕਦਮ ‘ਤੇ ਬੰਬ ਬਿਛੇ ਹਨ ਅਤੇ ਖੁਦ ਨੂੰ ਹੀ ਨਾਗਰਿਕਾਂ ਨੇ ਬਚਾਉਣਾ ਹੈ, ਉਨ੍ਹਾਂ ਨੇ ਹੱਥ ਉੱਪਰ ਕਰ ਦਿੱਤੇ ਸਨ, ਅਨਾਉਂਸ ਕਰ ਦਿੱਤਾ। 

 

ਮਾਣਯੋਗ ਸਪੀਕਰ ਜੀ,

ਕਾਂਗਰਸ ਦੀਆਂ ਕਮਜ਼ੋਰ ਸਰਕਾਰਾਂ ਦੇ ਕਾਰਨ ਦੇਸ਼ ਨੂੰ ਕਿੰਨੀਆਂ ਜਾਨਾਂ ਗੁਆਉਣੀਆਂ ਪਈਆਂ, ਸਾਨੂੰ ਆਪਣਿਆਂ ਨੂੰ ਗੁਆਉਣਾ ਪਿਆ।

ਮਾਣਯੋਗ ਸਪੀਕਰ ਜੀ, 

ਅੱਤਵਾਦ ֥‘ਤੇ ਇਹ ਲਗਾਮ ਲਗਾਈ ਜਾ ਸਕਦੀ ਸੀ। ਸਾਡੀ ਸਰਕਾਰ ਨੇ 11 ਸਾਲਾਂ ਵਿੱਚ ਇਹ ਕਰਕੇ ਦਿਖਾਇਆ ਹੈ, ਇੱਕ ਬਹੁਤ ਵੱਡਾ ਸਬੂਤ ਹੈ। 2004 ਤੋਂ 2014 ਦੇ ਦਰਮਿਆਨ ਜੋ ਅੱਤਵਾਦੀ ਘਟਨਾਵਾਂ ਹੁੰਦੀਆਂ ਸਨ, ਉਨ੍ਹਾਂ ਘਟਨਾਵਾਂ ਵਿੱਚ ਬਹੁਤ ਵੱਡੀ ਕਮੀ ਆਈ ਹੈ। ਇਸ ਲਈ ਦੇਸ਼ ਵੀ ਜਾਣਨਾ ਚਾਹੁੰਦਾ ਹੈ, ਜੇਕਰ ਸਾਡੀ ਸਰਕਾਰ ਅੱਤਵਾਦ ‘ਤੇ ਨਕੇਲ ਕਸ ਸਕਦੀ ਹੈ, ਤਾਂ ਕਾਂਗਰਸ ਸਰਕਾਰਾਂ ਦੀ ਅਜਿਹੀ ਕਿਹੜੀ ਮਜ਼ਬੂਰੀ ਸੀ ਕਿ ਅੱਤਵਾਦ ਨੂੰ ਵਧਣ-ਫੁੱਲਣ ਦਿੱਤਾ।

 

ਮਾਣਯੋਗ ਸਪੀਕਰ ਜੀ,

ਕਾਂਗਰਸ ਦੇ ਰਾਜ ਵਿੱਚ ਅੱਤਵਾਦ ਜੇਕਰ ਵਧਿਆ –ਫੁੱਲਿਆ ਹੈ, ਤਾਂ ਉਸ ਦਾ ਇੱਕ ਵੱਡਾ ਕਾਰਨ ਇਨ੍ਹਾਂ ਦੀ ਤੁਸ਼ਟੀਕਰਣ ਦੀ ਰਾਜਨੀਤੀ ਹੈ, ਵੋਟ ਬੈਂਕ ਦੀ ਰਾਜਨੀਤੀ ਹੈ। ਜਦੋਂ ਦਿੱਲੀ ਵਿੱਚ ਬਾਟਲਾ ਹਾਊਸ ਐਨਕਾਉਂਟਰ ਹੋਇਆ, ਕਾਂਗਰਸ ਦੇ ਇੱਕ ਵੱਡੇ ਨੇਤਾ ਦੀਆਂ ਅੱਖਾਂ ਵਿੱਚ ਹੰਝੂ ਸਨ, ਅੱਤਵਾਦੀ ਮਾਰੇ ਗਏ ਇਸ ਕਾਰਨ ਹੋਰ ਵੋਟਾਂ ਪਾਉਣ ਲਈ ਇਸ ਗੱਲ ਨੂੰ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਗਿਆ। 

 

ਮਾਣਯੋਗ ਸਪੀਕਰ ਜੀ,

2001 ਵਿੱਚ ਦੇਸ਼ ਦੀ ਸੰਸਦ ‘ਤੇ ਹਮਲਾ ਹੋਇਆ ਸੀ, ਤਦ ਕਾਂਗਰਸ ਦੇ ਇੱਕ ਵੱਡੇ ਨੇਤਾ ਨੇ ਅਫਜ਼ਲ ਗੁਰੂ ਨੂੰ ਬੈਨਿਫਿਟ ਆਫ ਡਾਊਟ ਦੇਣ ਦੀ ਗੱਲ ਕਹੀ ਸੀ।

 

ਮਾਣਯੋਗ ਸਪੀਕਰ ਜੀ   

ਮੁੰਬਈ ਵਿੱਚ 26/11 ਦਾ ਇੰਨਾ ਵੱਡਾ ਅੱਤਵਾਦੀ ਹਮਲਾ ਹੋਇਆ। ਇੱਕ ਪਾਕਿਸਤਾਨੀ ਅੱਤਵਾਦੀ ਜਿੰਦਾ ਫੜਿਆ ਗਿਆ। ਪਾਕਿਸਤਾਨ ਦੀ ਮੀਡੀਆ ਨੇ, ਦੁਨੀਆ ਨੇ ਇਹ ਸਵੀਕਾਰ ਕੀਤਾ ਕਿ ਪਾਕਿਸਤਾਨੀ ਹੈ, ਲੇਕਿਨ ਇੱਥੇ ਕਾਂਗਰਸ ਪਾਰਟੀ ਇੰਨਾ ਵੱਡਾ ਪਾਕਿਸਤਾਨ ਦਾ ਪਾਪ, ਇੰਨਾ ਵੱਡਾ ਪਾਕਿਸਤਾਨੀ ਅੱਤਵਾਦੀ ਹਮਲਾ ਅਤੇ ਇਹ ਕੀ ਖੇਡ ਖੇਡੀ ਜਾ ਰਹੇ ਸਨ? ਵੋਟ ਬੈਂਕ ਦੀ ਰਾਜਨੀਤੀ ਲਈ ਕੀ ਕਰ ਰਹੇ ਸਨ? ਕਾਂਗਰਸ ਪਾਰਟੀ ਇਸ ਨੂੰ ਭਗਵਾਂ ਅੱਤਵਾਦ ਸਿੱਧ ਕਰਨ ਵਿੱਚ ਲਗੀ ਹੋਈ ਸੀ। ਕਾਂਗਰਸ ਦੁਨੀਆ ਨੂੰ ਹਿੰਦੂ ਅੱਤਵਾਦ ਦੀ ਥਿਉਰੀ ਵੇਚਣ ਵਿੱਚ ਲਗੀ ਹੋਈ ਸੀ। ਕਾਂਗਰਸ ਦੇ ਇੱਕ ਨੇਤਾ ਨੇ ਅਮਰੀਕਾ ਦੇ ਵੱਡੇ ਰਾਜਨੇਤਾ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ, ਕਿ ਲਸ਼ਕਰ-ਏ-ਤੈਯਬਾ ਤੋਂ ਵੀ ਵੱਡਾ ਖ਼ਤਰਾ ਭਾਰਤ ਦੇ ਹਿੰਦੂ ਗਰੁੱਪ ਹਨ। ਇਹ ਕਿਹਾ ਗਿਆ ਸੀ। ਤੁਸ਼ਟੀਕਰਣ ਲਈ ਕਾਂਗਰਸ ਨੇ ਜੰਮੂ-ਕਸ਼ਮੀਰ ਵਿੱਚ ਭਾਰਤ ਦਾ ਸੰਵਿਧਾਨ, ਬਾਬਾ ਸਾਹੇਬ ਅੰਬੇਡਕਰ ਦਾ ਸੰਵਿਧਾਨ, ਉਸ ਨੂੰ ਜੰਮੂ-ਕਸ਼ਮੀਰ ਵਿੱਚ ਪੈਰ ਨਹੀਂ ਰੱਖਣ ਦਿੱਤੇ, ਇਨ੍ਹਾਂ ਨੇ, ਵੜਣ ਨਹੀਂ ਦਿੱਤਾ, ਉਸ ਨੂੰ ਬਾਹਰ ਰੱਖਿਆ। ਤੁਸ਼ਟੀਕਰਣ ਅਤੇ ਵੋਟ ਬੈਂਕ ਦੀ ਰਾਜਨੀਤੀ ਲਈ ਕਾਂਗਰਸ ਹਮੇਸ਼ਾ ਦੇਸ਼ ਦੀ ਸੁਰੱਖਿਆ ਦੀ ਬਲੀ ਚੜ੍ਹਦੀ ਰਹੀ। 

 

ਤੁਸ਼ਟੀਕਰਣ ਲਈ ਹੀ ਕਾਂਗਰਸ ਨੇ ਅੱਤਵਾਦ ਨਾਲ ਜੁੜੇ ਕਾਨੂੰਨਾਂ ਨੂੰ ਕਮਜ਼ੋਰ ਕੀਤਾ। ਗ੍ਰਹਿ ਮੰਤਰੀ ਜੀ ਨੇ ਅੱਜ ਵਿਸਤਾਰ ਨਾਲ ਸਦਨ ਵਿੱਚ ਕਿਹਾ ਹੈ, ਇਸ ਲਈ ਮੈਂ ਇਸ ਨੂੰ ਰੀਪਿਟ ਕਰਨਾ ਨਹੀਂ ਚਾਹੁੰਦਾ। 

 

ਮਾਣਯੋਗ ਸਪੀਕਰ ਜੀ, 

ਮੈਂ ਇਸ ਸੈਸ਼ਨ ਦੀ ਸ਼ੁਰੂਆਤ ਵਿੱਚ ਤਾਕੀਦ ਕੀਤੀ ਸੀ, ਮੈਂ ਕਿਹਾ ਸਿ, ਕਿ ਦਲ ਹਿਤ ਵਿੱਚ ਸਾਡੀ ਸੋਚ ਮਿਲੇ ਨਾ ਮਿਲੇ, ਦੇਸ਼ਹਿਤ ਵਿੱਚ ਸਾਡੇ ਮਨ ਜ਼ਰੂਰ ਮਿਲਣੇ ਚਾਹੀਦੇ ਹਨ। ਪਹਿਲਗਾਮ ਦੀ ਵਿਭੀਸ਼ਿਕਾ ਨੇ ਸਾਨੂੰ ਡੂੰਘੇ ਜ਼ਖਮ ਦਿੱਤੇ ਹਨ, ਉਸ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਇਸ ਦੇ ਜਵਾਬ ਵਿੱਚ ਅਸੀਂ ਆਪ੍ਰੇਸ਼ਨ ਸਿੰਦੂਰ ਕੀਤਾ, ਤਾਂ ਸੈਨਾਵਾਂ ਦੇ ਪਰਾਕ੍ਰਮ ਨੇ ਸਾਡੇ ਆਤਮਨਿਰਭਰ ਅਭਿਯਾਨ ਨੇ ਦੇਸ਼ ਵਿੱਚ ਇੱਕ ਸਿੰਦੂਰ ਸਪਿਰਿਟ ਪੈਦਾ ਕੀਤੀ ਹੈ। ਇਹ ਸਿੰਦੂਰ ਸਪਿਰਿਟ ਅਸੀਂ ਉਦੋਂ ਵੀ ਦੇਖੀ, ਜਦੋਂ ਦੁਨੀਆ ਭਰ ਵਿੱਚ ਸਾਡੇ ਵਫ਼ਦ ਭਾਰਤ ਦੀ ਗੱਲ ਦੱਸਣ ਗਏ। ਮੈਂ ਉਨ੍ਹਾਂ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਸੀਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਭਾਰਤ ਦੀ ਗੱਲ ਡੰਕੇ ਦੀ ਚੋਟ ‘ਤੇ ਦੁਨੀਆ ਦੇ ਸਾਹਮਣੇ ਰੱਖੀ। ਲੇਕਿਨ ਮੈਨੂੰ ਦੁਖ ਇਸ ਗੱਲ ਦਾ ਹੈ, ਹੈਰਾਨੀ  ਵੀ ਹੈ, ਜੋ ਖੁਦ ਨੂੰ ਕਾਂਗਰਸ ਦੇ ਵੱਡੇ ਨੇਤਾ ਸਮਝਦੇ ਹਨ, ਉਨ੍ਹਾਂ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ ਕਿ ਭਾਰਤ ਦਾ ਪੱਖ ਦੁਨੀਆ ਦੇ ਸਾਹਮਣੇ ਕਿਉਂ ਰੱਖਿਆ ਗਿਆ। ਸ਼ਾਇਦ ਕੁਝ ਨੇਤਾਵਾਂ ਨੂੰ ਸਦਨ ਵਿੱਚ ਬੋਲਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ। 

ਮਾਣਯੋਗ ਸਪੀਕਰ ਜੀ,

ਇਸ ਮਾਨਸਿਕਤਾ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ। ਕੁਝ ਲਾਈਨਾਂ ਮੇਰੇ ਮਨ ਵਿੱਚ ਆਉਂਦੀਆਂ ਹਨ, ਮੈਂ ਆਪਣੇ ਭਾਵ ਵਿਅਕਤ ਕਰਨਾ ਚਾਹੁੰਦਾ ਹਾਂ।

ਮਾਣਯੋਗ ਸਪੀਕਰ ਜੀ, 

करो चर्चा और इतनी करो, करो चर्चा और इतनी करो,

की दुश्मन दहशत से दहल उठे, दुश्मन दहशत से दहल उठे, 

रहे ध्यान बस इतना ही, रहे ध्यान बस इतना ही, 

मान सिंदूर और सेना का प्रश्नों में भी अटल रहे। 

हमला मां भारती पर हुआ अगर, तो प्रचंड प्रहार करना होगा, 

दुश्मन जहां भी बैठा हो, हमें भारत के लिए ही जीना होगा।

 

ਮੇਰੀ ਕਾਂਗਰਸ ਦੇ ਸਾਥੀਆਂ ਨੂੰ ਤਾਕੀਦ ਹੈ ਕਿ ਇੱਕ ਪਰਿਵਾਰ ਦੇ ਦਬਾਅ ਵਿੱਚ ਪਾਕਿਸਤਾਨ ਨੂੰ ਕਲੀਨ ਚਿੱਟ ਦੇਣਾ ਬੰਦ ਕਰ ਦੇਣ। ਜੇ ਦੇਸ਼ ਦੇ ਜਿੱਤ ਦੇ ਪਲ ਹਨ, ਕਾਂਗਰਸ ਉਸ ਨੂੰ ਦੇਸ਼ ਦੇ ਹਾਸੇ ਦਾ ਪਲ ਨਾ ਬਣਾਏ। ਕਾਂਗਰਸ ਆਪਣੀ ਗਲਤੀ ਸੁਧਾਰੇ। ਮੈਂ ਅੱਜ ਸਦਨ ਵਿੱਚ ਫਿਰ ਸਪਸ਼ਟ ਕਰਨਾ ਚਾਹੁੰਦਾ ਹਾਂ, ਹੁਣ ਭਾਰਤ ਅੱਤਵਾਦੀ ਨਰਸਰੀ ਵਿੱਚ ਹੀ ਅੱਤਵਾਦੀਆਂ ਨੂੰ ਮਿੱਟੀ ਵਿੱਚ ਮਿਲਾਏਗਾ। ਅਸੀਂ ਪਾਕਿਸਤਾਨ ਨੂੰ ਭਾਰਤ ਦੇ ਭਵਿੱਖ ਨਾਲ ਖੇਡਣ ਨਹੀਂ ਦਿਆਂਗੇ ਅਤੇ ਇਸ ਲਈ ਆਪ੍ਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਹੈ, ਆਪ੍ਰੇਸ਼ਨ ਸਿੰਦੂਰ ਜਾਰੀ ਹੈ ਅਤੇ ਇਹ ਪਾਕਿਸਤਾਨ ਦੇ ਲਈ ਵੀ ਨੋਟਿਸ ਹੈ, ਉਹ ਜਦੋਂ ਤੱਕ ਭਾਰਤ ਦੇ ਵਿਰੁੱਧ ਅੱਤਵਾਦ ਦਾ ਰਸਤਾ ਰੋਕੇਗਾ ਨਹੀਂ, ਤਦ ਤੱਕ ਭਾਰਤ ਐਕਸ਼ਨ ਲੈਂਦਾ ਰਹੇਗਾ। ਭਾਰਤ ਦਾ ਭਵਿੱਖ ਸੁਰੱਖਿਅਤ ਅਤੇ ਸਮ੍ਰਿੱਧ ਹੋਵੇਗਾ, ਇਹੀ ਸਾਡਾ ਸੰਕਲਪ ਹੈ। ਇਸੇ ਭਾਵ ਨਾਲ ਮੈਂ ਫਿਰ ਤੋਂ ਸਾਰੇ ਮੈਂਬਰਾਂ ਦਾ ਸਾਰਥਕ ਚਰਚਾ ਲਈ ਧੰਨਵਾਦ ਦਿੰਦਾ ਹਾਂ ਅਤੇ ਮਾਣਯੋਗ ਸਪੀਕਰ ਜੀ, ਮੈਂ ਭਾਰਤ ਦਾ ਪੱਖ ਰੱਖਿਆ ਹੈ, ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵਿਅਕਤ ਕੀਤਾ ਹੈ, ਮੈਂ ਸਦਨ ਦਾ ਫਿਰ ਤੋਂ ਆਭਾਰ ਵਿਅਕਤ ਕਰਦਾ ਹਾਂ।

 

ਬਹੁਤ-ਬਹੁਤ ਧੰਨਵਾਦ।

 

************

ਐੱਮਜੇਪੀਐੱਸ/ਐੱਸਟੀ/ਆਰਕੇ/ਡੀਕੇ/ਏਵੀ


(Release ID: 2150226)