ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪਹਿਲਗਾਮ ਅੱਤਵਾਦੀ ਹਮਲੇ ‘ਤੇ ਭਾਰਤ ਦੇ ਮਜ਼ਬੂਤ, ਸਫਲ ਅਤੇ ਫੈਸਲਾਕੁੰਨ ਜਵਾਬ ‘ਆਪ੍ਰੇਸ਼ਨ ਸਿੰਦੂਰ’ ‘ਤੇ ਲੋਕ ਸਭਾ ਵਿੱਚ ਅੱਜ ਹੋਈ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲਿਆ
Posted On:
29 JUL 2025 5:23PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ‘ਆਪ੍ਰੇਸ਼ਨ ਸਿੰਦੂਰ’ ਦੇ ਮਾਧਿਅਮ ਨਾਲ ਅੱਤਵਾਦੀਆਂ ਦੇ ਆਕਾਵਾਂ ਨੂੰ ਮਾਰਿਆ ਅਤੇ ‘ਆਪ੍ਰੇਸ਼ਨ ਮਹਾਦੇਵ’ ਵਿੱਚ ਪਹਿਲਗਾਮ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਮਿੱਟੀ ਵਿੱਚ ਮਿਲਾਇਆ
ਸੈਨਾ, CRPF ਅਤੇ J&K ਪੁਲਿਸ ਦੇ ਸੰਯੁਕਤ ‘ਆਪ੍ਰੇਸ਼ਨ ਮਹਾਦੇਵ’ ਵਿੱਚ ਪਹਿਲਗਾਮ ਹਮਲੇ ਦੇ ਤਿੰਨੋਂ ਅੱਤਵਾਦੀ ਸੁਲੇਮਾਨ ਉਰਫ ਫੈਜ਼ਲ ਜਟ, ਹਮਜ਼ਾ ਅਫਗਾਨੀ ਅਤੇ ਜਿਬ੍ਰਾਨ ਮਾਰ ਦਿੱਤੇ ਗਏ
ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਸੁਣਨ ‘ਤੇ ਵਿਰੋਧੀ ਧਿਰ ਵਿੱਚ ਵੀ ਖੁਸ਼ੀ ਦੀ ਲਹਿਰ ਦੌੜਨੀ ਚਾਹੀਦੀ ਸੀ ਲੇਕਿਨ ਉਨ੍ਹਾਂ ਦੇ ਚਿਹਰੇ ‘ਤੇ ਤਾਂ ਹਨੇਰਾ ਛਾ ਗਿਆ
ਵਿਰੋਧੀ ਧਿਰ ਸਰਕਾਰ ਦੇ ਤਤਕਾਲੀ ਗ੍ਰਹਿ ਮੰਤਰੀ “ਅੱਤਵਾਦੀ ਪਾਕਿਸਤਾਨ ਤੋਂ ਆਏ ਸਨ” ਇਸ ਦਾ ਸਬੂਤ ਮੰਗ ਕੇ ਪਾਕਿਸਤਾਨ ਨੂੰ ਕਲੀਨ ਚਿਟ ਦੇਣ ਦਾ ਕੰਮ ਕਰ ਰਹੇ ਹਨ
ਵਿਰੋਧੀ ਧਿਰ ਦੁਆਰਾ ਪਾਕਿਸਤਾਨ ਨੂੰ ਬਚਾਉਣ ਦੀ ਸਾਜਿਸ਼ 140 ਕਰੋੜ ਭਾਰਤਵਾਸੀ ਜਾਣ ਚੁੱਕੇ ਹਨ ਵਿਰੋਧੀ ਧਿਰ ਹੁਣ ਬਚ ਨਹੀਂ ਪਾਵੇਗਾ
ਮੋਦੀ ਸਰਕਾਰ ਵਿੱਚ ਸਾਡੀ ਸੈਨਾ ਨੇ ਵਿਰੋਧੀ ਧਿਰ ਦੀ ਸਰਕਾਰ ਦੇ ਸਮੇਂ ਵਿੱਚ ਹੋਏ ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਵੀ ਪਾਕਿਸਤਾਨ ਵਿੱਚ ਘੁਸ ਕੇ ਮਾਰਿਆ
ਮੋਦੀ ਸਰਕਾਰ ਵਿੱਚ ਅੱਤਵਾਦੀ ਹਮਲੇ ‘ਤੇ ਡੋਜ਼ੀਅਰਸ ਨਹੀਂ ਭੇਜੇ ਜਾਂਦੇ, ਸਗੋਂ ਅੱਤਵਾਦੀਆਂ ਅਤੇ ਉਨ੍ਹਾਂ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਜਾਂਦਾ ਹੈ
ਆਪ੍ਰੇਸ਼ਨ ਸਿੰਦੂਰ ਨੇ ਪੂਰੀ ਦੁਨੀਆ ਵਿੱਚ ਪਾਕਿਸਤਾਨ ਨੂੰ ਐਕਸਪੋਜ਼ ਕਰ ਦਿੱਤਾ ਅਤੇ ਸਾਡੀ ਸੈਨਾ ਨੇ ਪਾਕਿਸਤਾਨ ਦੀ ਯੁੱਧ ਸਮਰੱਥਾ ਨੂੰ ਤਹਿਸ-ਨਹਿਸ ਕਰ ਦਿੱਤਾ
ਅੱਜ ਜੇਕਰ ਕਸ਼ਮੀਰ ਦੇ ਇੱਕ ਹਿੱਸੇ ‘ਤੇ ਪਾਕਿਸਤਾਨ ਦਾ ਗੈਰ-ਕਾਨੂੰਨੀ ਕਬਜ਼ਾ ਹੈ, ਤਾਂ ਇਸ ਦੇ ਇੱਕਮਾਤਰ ਜਿੰਮੇਦਾਰ ਪੰਡਿਤ ਜਵਾਹਰਲਾਲ ਨਹਿਰੂ ਹਨ
POK ਦੀ ਹੋਂਦ ਦਾ ਕਾਰਨ ਜਵਾਹਰਲਾਲ ਨਹਿਰੂ ਦੀ ਗਲਤੀ ਹੈ
1971 ਦੀ ਲੜਾਈ ਵਿੱਚ ਸੈਨਾ ਨੇ ਤਾਂ ਪਾਕਿਸਤਾਨ ਨੂੰ ਹਰਾ ਦਿੱਤਾ, ਲੇਕਿਨ ਵਿਰੋਧੀ ਧਿਰ ਦੀ ਤਤਕਾਲੀ ਸਰਕਾਰ ਨੇ 15,000 ਕਿਲੋਮੀਟਰ ਦੀ ਜਿੱਤੀ ਹੋਈ ਜ਼ਮੀਨ ਵੀ ਵਾਪਸ ਦੇ ਦਿੱਤੀ ਅਤੇ POK ਵੀ ਨਹੀਂ ਲੈ ਪਾਈ
ਸਾਰੇ ਅੱਤਵਾਦ ਦੀ ਜੜ੍ਹ ਪਾਕਿਸਤਾਨ ਹੈ, ਜੋ ਵਿਰੋਧੀ ਧਿਰ ਦੀ ਇੱਕ ਭੁੱਲ ਹੈ, ਜੇਕਰ ਦੇਸ਼ ਦੀ ਵੰਡ ਨਾ ਹੋਈ ਹੁੰਦੀ ਤਾਂ ਅੱਜ ਪਾਕਿਸਤਾਨ ਹੀ ਨਹੀਂ ਹੁੰਦਾ
ਅੱਜ ਚੀਨ UNSC ਦਾ ਮੈਂਬਰ ਅਤੇ ਭਾਰਤ UNSC ਤੋਂ ਬਾਹਰ ਹੈ, ਤਾਂ ਇਸ ਦੇ ਲਈ ਕੇਵਲ ਨਹਿਰੂ ਜ਼ਿੰਮੇਦਾਰ ਹਨ
ਜਦੋਂ ਭਾਰਤ ਦੀ ਸੈਨਾ ਡੋਕਲਾਮ ਵਿੱਚ ਚੀਨ ਦੇ ਨਾਲ ਲੜ ਰਹੀ ਸੀ, ਤਦ ਵਿਰੋਧੀ ਧਿਰ ਦੇ ਨੇਤਾ ਚੀਨੀ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰ ਰਹੇ ਸਨ
2024 ਵਿੱਚ ਵਿਰੋਧੀ ਧਿਰ ਦੀ ਸਰਕਾਰ ਨੇ POTA ਕਾਨੂੰਨ ਰੱਦ ਕਰਕੇ ਅੱਤਵਾਦ ਦੇ ਖਿਲਾਫ ਭਾਰਤ ਦੀ ਲੜਾਈ ਨੂੰ ਕਮਜ਼ੋਰ ਕੀਤਾ
ਮੋਦੀ ਸਰਕਾਰ ਵਿੱਚ ਕਸ਼ਮੀਰ ਕੇਂਦ੍ਰਿਤ ਅੱਤਵਾਦੀ ਘਟਨਾਵਾਂ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਕੋਈ ਵੱਡੀ ਅੱਤਵਾਦੀ ਘਟਨਾ ਨਹੀਂ ਹੋਈ
ਕੱਲ੍ਹ ਤੱਕ ਵਿਰੋਧੀ ਧਿਰ ਬੋਲ ਰਹੇ ਸਨ ਬੈਸਰਨ ਦੇ ਅੱਤਵਾਦੀ ਪਾਕਿਸਤਾਨ ਭੱਜ ਗਏ, ਲੇਕਿਨ ਅਸੀਂ ਤਾਂ ਅੱਤਵਾਦੀਆਂ ਨੂੰ ਠੋਕ ਦਿੱਤਾ
ਦਾਊਦ ਇਬ੍ਰਾਹਿਮ, ਸਇਯਦ ਸਲਾਹੁੱਦੀਨ, ਟਾਈਗਰ ਮੇਮਨ, ਅਨੀਸ ਇਬ੍ਰਾਹਿਮ, ਰਿਯਾਜ਼ ਭਟਕਲ, ਇਕਬਾਲ ਭਟਕਲ, ਮਿਰਜ਼ਾ ਸਾਦਾ ਬੇਗ... ਇਹ ਸਾਰੇ ਅੱਤਵਾਦੀ ਵਿਰੋਧੀ ਧਿਰ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਤੋਂ ਭੱਜੇ
2004-2014 ਦੇ 10 ਵਰ੍ਹਿਆਂ ਵਿੱਚ 7,217 ਅੱਤਵਾਦੀ ਘਟਨਾਵਾਂ ਹੋਈਆਂ ਜਦਕਿ ਮੋਦੀ ਸਰਕਾਰ ਵਿੱਚ ਇਹ 70% ਤੱਕ ਘਟ ਗਈਆਂ
ਧਾਰਾ 370 ਦੇ ਸਮਾਪਤ ਹੋਣ ਦੇ ਬਾਅਦ ਕਸ਼ਮੀਰ ਵਿੱਚ ਅੱਤਵਾਦੀ ਈਕੋਸਿਸਟਮ ਨੂੰ ਨਸ਼ਟ ਕਰ ਦਿੱਤਾ ਗਿਆ ਹੈ
ਪਹਿਲਾਂ ਅੱਤਵਾਦੀਆਂ ਦੇ ਜਨਾਜ਼ੇ ਵਿੱਚ ਭੀੜ ਜੁਟਦੀ ਸੀ, ਅੱਜ ਅੱਤਵਾਦੀਆਂ ਨੂੰ ਜਿੱਥੇ ਮਾਰਿਆ ਜਾਂਦਾ ਹੈ, ਉੱਥੇ ਦਫ਼ਨਾ ਦਿੱਤਾ ਜਾਂਦਾ ਹੈ
ਵਿਰੋਧੀ ਧਿਰ ਦੀ ਸਰਕਾਰ ਦੇ ਕਾਰਜਕਾਲ ਵਿੱਚ ਇੱਕ ਸਾਲ ਵਿੱਚ 2,654 ਸਟੋਨ ਪੇਲਟਿੰਗ ਦੀਆਂ ਘਟਨਾਵਾਂ ਹੋਈਆਂ, ਮੋਦੀ ਸਰਕਾਰ ਵਿੱਚ ਸਟੋਨ ਪੇਲਟਿੰਗ ਦੀਆਂ ਘਟਨਾਵਾਂ ਜ਼ੀਰੋ ਹੋ ਗਈਆਂ
ਵਿਰੋਧੀ ਧਿਰ ਸਰਕਾਰ ਦੇ ਕਾਰਜਕਾਲ ਦੌਰਾਨ ਇੱਕ ਸਾਲ ਵਿੱਚ 132 ਦਿਨ ਪਾਕ ਸਪਾਂਸਰ ਹੜਤਾਲ ਦੇ ਕਾਰਨ ਘਾਟੀ ਬੰਦ ਰਹਿੰਦੀ ਸੀ, ਮੋਦੀ ਸਰਕਾਰ ਵਿੱਚ ਪਿਛਲੇ ਤਿੰਨ ਵਰ੍ਹਿਆਂ ਤੋਂ ਹੁਣ ਤੱਕ ਘਾਟੀ ਵਿੱਚ ਇੱਕ ਵੀ ਹੜਤਾਲ ਨਹੀਂ ਹੋਈ
ਮੋਦੀ ਸਰਕਾਰ ਨੇ 2019 ਤੋਂ ਬਾਅਦ ਕਸ਼ਮੀਰ ਵਿੱਚ ਅੱਤਵਾਦੀਆਂ ਨੂੰ ਪੋਸ਼ਿਤ ਕਰਨ ਵਾਲੇ ਦਰਜਨਾਂ ਸੰਗਠਨਾਂ ਨੂੰ ਬੈਨ ਕੀਤਾ
ਜੋ ਵੀ ਸਾਡੀ ਸੀਮਾ ‘ਤੇ ਘੁਸਪੈਠ ਕਰੇਗਾ, ਮਾਰਿਆ ਜਾਵੇਗਾ, ਅਸੀਂ ਅੱਤਵਾਦ ਨੂੰ ਖਤਮ ਕਰਕੇ ਰਹਾਂਗੇ
POTA ਰੱਦ ਕਰਨ ਵਾਲਿਆਂ ਅਤੇ ਟੈਰਰਿਸਟਾਂ ਦਾ ਬਚਾਅ ਕਰਕੇ ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਮੋਦੀ ਜੀ ਦੀ ਅੱਤਵਾਦ ਵਿਰੋਧ ਨੀਤੀ ਪਸੰਦ ਨਹੀਂ ਆਉਂਦੀ
ਪਹਿਲਗਾਮ ਤੋਂ ਬਾਅਦ ਬਿਹਾਰ ਵਿੱਚ ਦਿੱਤਾ ਗਿਆ ਮੋਦੀ ਜੀ ਦਾ ਭਾਸ਼ਣ ਅੱਤਵਾਦ ਦੇ ਖਿਲਾਫ ਲੜਾਈ ਵਿੱਚ 140 ਕਰੋੜ ਲੋਕਾਂ ਦਾ ਬਦਲਾ ਹੈ, ਜੋ ਵਿਰੋਧੀਆਂ ਨੂੰ ਨਹੀਂ ਦਿਖਦਾ... ਜਿਸ ਦਾ ਜਿਹੋ-ਜਿਹਾ ਚਸ਼ਮਾ ਹੁੰਦਾ ਹੈ, ਉਸ ਦੀ ਓਹੀ ਜੀ ਨਜ਼ਰ ਹੁੰਦੀ ਹੈ
ਮੋਦੀ ਸਰਕਾਰ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਨੂੰ ਵਿਰੋਧੀ ਧਿਰ ਦੀ ਸਰਕਾਰ ਦੀ ਤਰ੍ਹਾਂ ਵਿਕਟਿਮ ਦਾ ਸਰਟੀਫਿਕੇਟ ਨਹੀਂ ਦਿੰਦੀ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਦੇ ਮਜ਼ਬੂਤ, ਸਫਲ ਅਤੇ ਫੈਸਲਾਕੁੰਨ ‘ਆਪ੍ਰੇਸ਼ਨ ਸਿੰਦੂਰ’ ‘ਤੇ ਅੱਜ ਲੋਕ ਸਭਾ ਵਿੱਚ ਹੋਈ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲਿਆ।
ਚਰਚਾ ਵਿੱਚ ਹਿੱਸਾ ਲੈਂਦੇ ਹੋਏ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪਹਿਲਗਾਮ ਵਿੱਚ ਨਿਰਦੋਸ਼ ਨਾਗਰਿਕਾਂ ਦਾ ਧਰਮ ਪੁੱਛ ਕੇ ਕੀਤੀ ਗਈ ਹੱਤਿਆ ਦੀ ਸਖਤ ਨਿੰਦਾ ਕਰਦੇ ਹੋਏ ਮਾਰੇ ਗਏ ਲੋਕਾਂ ਦੇ ਪਰਿਜਨਾਂ ਦੇ ਪ੍ਰਤੀ ਸੰਵੇਦਨਾ ਵਿਅਕਤ ਕੀਤੀ। ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਦੇ ਜਵਾਬ ਵਿੱਚ ਪਾਕਿਸਤਾਨ ਦੁਆਰਾ ਭਾਰਤ ਦੇ ਨਾਗਰਿਕ ਟਿਕਾਣਿਆਂ ‘ਤੇ ਕੀਤੀ ਗਈ ਗੋਲੀਬਾਰੀ ਵਿੱਚ ਮਾਰੇ ਗਏ ਅਤੇ ਜ਼ਖਮੀ ਹੋਏ ਭਾਰਤੀ ਨਾਗਰਿਕਾਂ ਦੇ ਪ੍ਰਤੀ ਵੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ।
ਕੇਂਦਰੀ ਗ੍ਰਹਿ ਮੰਤਰੀ ਨੇ ਲੋਕ ਸਭਾ ਨੂੰ ਕੱਲ੍ਹ ਕਸ਼ਮੀਰ ਦੇ ਦਾਚੀਗਾਮ ਵਿੱਚ ਸੈਨਾ, CRPF ਅਤੇ ਜੰਮੂ ਕਸ਼ਮੀਰ ਪੁਲਿਸ ਦੇ ਸੰਯੁਕਤ ਅਭਿਯਾਨ ‘ਆਪ੍ਰੇਸ਼ਨ ਮਹਾਦੇਵ’ ਵਿੱਚ ਤਿੰਨ ਅੱਤਵਾਦੀਆਂ – ਸੁਲੇਮਾਨ, ਹਮਜ਼ਾ ਅਫਗਾਨੀ ਅਤੇ ਜ਼ਿਬ੍ਰਾਨ – ਨੂੰ ਮਾਰ ਗਿਰਾਉਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੁਲੇਮਾਨ ਲਸ਼ਕਰ ਦਾ ‘ਏ’ ਸ਼੍ਰੇਣੀ ਦਾ ਕਮਾਂਡਰ ਸੀ ਜੋ ਪਹਿਲਗਾਮ ਅਤੇ ਗਗਨਗੀਰ ਵਿੱਚ ਹੋਏ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਸੀ। ਅਫਗਾਨੀ ਅਤੇ ਜ਼ਿਬ੍ਰਾਨ ਵੀ ਲਸ਼ਕਰ ਦੇ ‘ਏ’ ਦੇ ਅੱਤਵਾਦੀ ਸਨ ਜਿਨ੍ਹਾਂ ਨੇ ਬੈਸਰਨ ਘਾਟੀ ਵਿੱਚ ਸਾਡੇ ਨਿਰਦੋਸ਼ ਨਾਗਰਿਕਾਂ ਨੂੰ ਮਾਰਿਆ ਸੀ ਅਤੇ ਕੱਲ੍ਹ ਇਹ ਤਿੰਨੋਂ ਅੱਤਵਾਦੀ ਮਾਰੇ ਗਏ ਹਨ। ਗ੍ਰਹਿ ਮੰਤਰੀ ਨੇ ਸੈਨਾ ਦੇ 4 ਪੈਰਾ, CRPF ਅਤੇ ਜੰਮੂ ਕਸ਼ਮੀਰ ਪੁਲਿਸ ਦੇ ਜਵਾਨਾਂ ਨੂੰ ਸਦਨ ਅਤੇ ਪੂਰੇ ਦੇਸ਼ ਦੇ ਵੱਲੋਂ ਇਸ ਸਫਲਤਾ ਦੇ ਲਈ ਵਧਾਈ ਦਿੱਤੀ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਮਹਾਦੇਵ ਦੀ ਸ਼ੁਰੂਆਤ 22 ਮਈ, 2025 ਨੂੰ ਹੋਈ। ਉਨ੍ਹਾਂ ਨੇ ਕਿਹਾ ਕਿ ਪਹਿਲਗਾਮ ਹਮਲਾ 22 ਅਪ੍ਰੈਲ, 2025 ਨੂੰ ਦੁਪਹਿਰ 1 ਵਜੇ ਹੋਇਆ ਅਤੇ ਉਹ ਸ਼ਾਮ ਸਾਢੇ 5 ਵਜੇ ਸ੍ਰੀਨਗਰ ਪਹੁੰਚ ਚੁੱਕੇ ਸਨ। ਉਨ੍ਹਾਂ ਨੇ ਕਿਹਾ ਕਿ 23 ਅਪ੍ਰੈਲ ਨੂੰ ਸੁਰੱਖਿਆ ਮੀਟਿੰਗ ਹੋਈ, ਜਿਸ ਵਿੱਚ ਸਾਰੇ ਸੁਰੱਖਿਆ ਬਲ, ਸੈਨਾ, CRPF ਅਤੇ ਜੰਮੂ ਕਸ਼ਮੀਰ ਪੁਲਿਸ ਸ਼ਾਮਲ ਸਨ ਅਤੇ ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਸ਼ਾਮਲ ਅੱਤਵਾਦੀ ਦੇਸ਼ ਛੱਡ ਕੇ ਪਾਕਿਸਤਾਨ ਨਾ ਭੱਜ ਸਕਣ ਅਤੇ ਅਸੀਂ ਇਸ ਦੀ ਪੁਖਤਾ ਵਿਵਸਥਾ ਕੀਤੀ ਅਤੇ ਉਨ੍ਹਾਂ ਨੂੰ ਦੇਸ਼ ਤੋਂ ਭੱਜਣ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ 22 ਮਈ, 2025 ਨੂੰ ਇੰਟੈਲੀਜੈਂਸ ਬਿਊਰੋ (IB) ਦੇ ਕੋਲ ਆਈ ਇੱਕ human intelligence ਦੇ ਮਾਧਿਅਮ ਨਾਲ ਦਾਚੀਗਾਮ ਖੇਤਰ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ।
ਉਨ੍ਹਾਂ ਨੇ ਦੱਸਿਆ ਕਿ IB ਅਤੇ ਸੈਨਾ ਦੁਆਰਾ ਦਾਚੀਗਾਮ ਵਿੱਚ ਅਲਟ੍ਰਾ ਸਿਗਨਲ ਕੈਪਚਰ ਕਰਨ ਦੇ ਲਈ ਸਾਡੀਆਂ ਏਜੰਸੀਆਂ ਦੁਆਰਾ ਬਣਾਏ ਗਏ ਉਪਕਰਣਾਂ ਦੁਆਰਾ ਮਿਲੀ ਇਸ ਸੂਚਨਾ ਨੂੰ ਪੁਖਤਾ ਕਰਨ ਦੇ ਲਈ 22 ਮਈ ਤੋਂ 22 ਜੁਲਾਈ ਤੱਕ ਲਗਾਤਾਰ ਯਤਨ ਕੀਤੇ ਗਏ। ਠੰਡ ਅਤੇ ਉਚਾਈਆਂ ‘ਤੇ IB, ਸੈਨਾ ਅਤੇ CRPF ਦੇ ਸਾਡੇ ਅਧਿਕਾਰੀ ਅਤੇ ਜਵਾਨ ਪੈਦਲ ਇਨ੍ਹਾਂ ਦੇ ਸਿਗਨਲ ਪ੍ਰਾਪਤ ਕਰਨ ਦੇ ਲਈ ਘੁੰਮਦੇ ਰਹੇ। ਉਨ੍ਹਾਂ ਨੇ ਕਿਹਾ ਕਿ 22 ਜੁਲਾਈ ਨੂੰ ਸੈਂਸਰਸ ਦੇ ਮਾਧਿਅਮ ਨਾਲ ਸਾਨੂੰ ਸਫਲਤਾ ਮਿਲੀ ਅਤੇ ਅੱਤਵਾਦੀਆਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਤਦ 4 ਪੈਰਾ ਦੀ ਅਗਵਾਈ ਵਿੱਚ CRPF ਅਤੇ ਜੰਮੂ ਕਸ਼ਮੀਰ ਪੁਲਿਸ ਦੇ ਜਵਾਨਾਂ ਨੇ ਇਕੱਠੇ ਅੱਤਵਾਦੀਆਂ ਨੂੰ ਘੇਰਿਆ ਅਤੇ ਕੱਲ੍ਹ ਹੋਏ ਆਪ੍ਰੇਸ਼ਨ ਵਿੱਚ ਸਾਡੇ ਨਿਰਦੋਸ਼ ਨਾਗਰਿਕਾਂ ਨੂੰ ਮਾਰਨ ਵਾਲੇ ਤਿੰਨੋਂ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਸ਼੍ਰੀ ਅਮਿਤ ਸ਼ਾਹ ਨੇ ਸਦਨ ਨੂੰ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ (NIA) ਨੇ ਪਹਿਲਾਂ ਤੋਂ ਹੀ ਇਨ੍ਹਾਂ ਤਿੰਨੋਂ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਇਨ੍ਹਾਂ ਤਿੰਨੋਂ ਅੱਦਵਾਦੀਆਂ ਦੇ ਸ਼ਵ ਸ੍ਰੀਨਗਰ ਆਏ ਤਦ ਚਾਰ ਲੋਕਾਂ ਨੇ ਇਨ੍ਹਾਂ ਦੀ ਪਹਿਚਾਣ ਕਰਕੇ ਦੱਸਿਆ ਕਿ ਇਨ੍ਹਾਂ ਤਿੰਨੋਂ ਅੱਤਵਾਦੀਆਂ ਨੇ ਪਹਿਲਗਾਮ ਵਿੱਚ ਅੱਤਵਾਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਪਹਿਲਗਾਮ ਅੱਤਵਾਦੀ ਹਮਲੇ ਦੇ ਘਟਨਾਸਥਲ ‘ਤੇ ਮਿਲੇ ਕਾਰਤੂਸਾਂ ਦੀ FSL ਰਿਪੋਰਟ ਦੇ ਅਧਾਰ ‘ਤੇ ਦਾਚੀਗਾਮ ਵਿੱਚ ਇਨ੍ਹਾਂ ਤਿੰਨੋਂ ਅੱਤਵਾਦੀਆਂ ਦੇ ਕੋਲੋਂ ਮਿਲੀਆਂ ਤਿੰਨ ਰਾਈਫਲਾਂ ਨਾਲ ਮਿਲਾਨ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਤਿੰਨੋਂ ਰਾਈਫਲਾਂ ਨੂੰ ਇੱਕ ਵਿਸ਼ੇਸ਼ ਜਹਾਜ਼ ਦੁਆਰਾ ਕੱਲ੍ਹ ਰਾਤ ਚੰਡੀਗੜ੍ਹ ਪਹੁੰਚਾਇਆ ਗਿਆ ਅਤੇ ਫਾਇਰਿੰਗ ਕਰਕੇ ਇਨ੍ਹਾਂ ਦੇ ਖਾਲ੍ਹੀ ਖੋਖੇ ਜੈਨਰੇਟ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਪਹਿਲਗਾਮ ਹਮਲੇ ਵਿੱਚ ਮਿਲੇ ਖੋਖਿਆਂ ਦਾ ਮਿਲਾਨ ਰਾਈਫਲਾਂ ਨੂੰ ਨਲੀ ਅਤੇ ਫਾਇਰਿੰਗ ਦੇ ਬਾਅਦ ਨਿਕਲੇ ਹੋਏ ਖੋਖਿਆਂ ਨਾਲ ਕੀਤਾ ਗਿਆ ਅਤੇ ਤਦ ਇਹ ਤੈਅ ਹੋ ਗਿਆ ਕਿ ਇਨ੍ਹਾਂ ਤਿੰਨ ਰਾਈਫਲਾਂ ਨਾਲ ਪਹਿਲਗਾਮ ਵਿੱਚ ਸਾਡੇ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਕੀਤੀ ਗਈ ਸੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਆਪ੍ਰੇਸ਼ਨ ਸਿੰਦੂਰ ਦੇ ਜ਼ਰੀਏ ਪਹਿਲਗਾਮ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਦੇ ਆਕਾਵਾਂ ਨੂੰ ਜ਼ਮੀਨ ਵਿੱਚ ਮਿਲਾਉਣ ਦਾ ਕੰਮ ਕੀਤਾ ਅਤੇ ਕੱਲ੍ਹ ਸਾਡੀ ਸੈਨਾ ਅਤੇ CRPF ਨੇ ਉਨ੍ਹਾਂ ਤਿੰਨ ਅੱਤਵਾਦੀਆਂ ਨੂੰ ਵੀ ਸਮਾਪਤ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਮਹਾਦੇਵ, ਸਾਡੇ ਦੇਸ਼ ਦੀ ਸੈਨਾ, CRPF ਅਤੇ ਜੰਮੂ ਕਸ਼ਮੀਰ ਪੁਲਿਸ ਦੀ ਇੱਕ ਬਹੁਤ ਵੱਡੀ ਸਾਂਝੀ ਕਾਮਯਾਬੀ ਹੈ ਜਿਸ ‘ਤੇ ਦੇਸ਼ ਦੀ 140 ਕਰੋੜ ਜਨਤਾ ਨੂੰ ਮਾਣ ਹੈ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਹਮਲੇ ਦੇ ਬਾਅਦ ਉਹ ਖੁਦ ਪਹਿਲਗਾਮ ਜਾ ਕੇ ਉੱਥੇ ਮ੍ਰਿਤਕਾਂ ਦੇ ਪਰਿਜਨਾਂ ਨੂੰ ਮਿਲੇ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਪ੍ਰੇਸ਼ਨ ਸਿੰਦੂਰ ਨਾਲ ਅੱਤਵਾਦੀਆਂ ਨੂੰ ਭੇਜਣ ਵਾਲਿਆਂ ਨੂੰ ਮਾਰਿਆ ਅਤੇ ਸਾਡੇ ਸੁਰੱਖਿਆ ਬਲਾਂ ਨੇ ਉਨ੍ਹਾਂ ਅੱਤਵਾਦੀਆਂ ਨੂੰ ਵੀ ਮਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੇ ਮਾਧਿਅਮ ਨਾਲ ਅੱਤਵਾਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਨੂੰ ਅਜਿਹਾ ਸਬਕ ਸਿਖਾਇਆ ਗਿਆ ਹੈ ਕਿ ਆਉਣ ਵਾਲੇ ਲੰਬੇ ਸਮੇਂ ਤੱਕ ਕੋਈ ਅਜਿਹੀ ਹਿੰਮਤ ਨਹੀਂ ਕਰੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਿਸ ਦਿਨ ਲਸ਼ਕਰ ਅਤੇ ਇਸ ਦੇ ਆਉਟਫਿਟ TRF ਨੇ ਪਹਿਲਗਾਮ ਹਮਲੇ ਦੀ ਜ਼ਿੰਮੇਦਾਰੀ ਲਈ ਸੀ, ਉਸੇ ਦਿਨ ਅਸੀਂ ਇਹ ਤੈਅ ਕਰ ਲਿਆ ਸੀ ਕਿ ਇਸ ਹਮਲੇ ਦੀ ਜਾਂਚ NIA ਕਰੇਗਾ। ਉਨ੍ਹਾਂ ਨੇ ਕਿਹਾ ਕਿ NIA ਨੂੰ ਅੱਤਵਾਦ ਦੇ ਮਾਮਲਿਆਂ ਦੀ ਵਿਗਿਆਨਿਕ ਤਰੀਕੇ ਨਾਲ ਜਾਂਚ ਕਰਨ ਅਤੇ ਸਜ਼ਾ ਕਰਵਾਉਣ ਵਿੱਚ ਇੱਕ ਆਲਮੀ ਮਾਨਤਾ ਵਾਲੀ ਏਜੰਸੀ ਦੇ ਰੂਪ ਵਿੱਚ ਮੁਹਾਰਤ ਹਾਸਲ ਹੈ ਅਤੇ NIA ਦੀ ਸਜ਼ਾ ਕਰਵਾਉਣ ਦੀ ਦਰ 96 ਪ੍ਰਤੀਸ਼ਤ ਤੋਂ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਗਾਮ ਹਮਲੇ ਦੀ ਜਾਂਚ ਤੁਰੰਤ ਹੀ NIA ਨੂੰ ਸੌਂਪ ਦਿੱਤੀ ਗਈ ਅਤੇ ਸੈਨਾ, BSF, CRPF, ਅਤੇ ਜੰਮੂ ਕਸ਼ਮੀਰ ਪੁਲਿਸ ਨੇ ਇਸ ਗੱਲ ਦੀ ਪੂਰੀ ਵਿਵਸਥਾ ਕਰ ਦਿੱਤੀ ਕਿ ਇਹ ਅੱਤਵਾਦੀ ਦੇਸ਼ ਛੱਡ ਕੇ ਪਾਕਿਸਤਾਨ ਨਾ ਭੱਜ ਸਕਣ। ਉਨ੍ਹਾਂ ਨੇ ਸਦਨ ਨੂੰ ਦੱਸਿਆ ਕਿ ਹਮਲੇ ਦੀ ਜਾਂਚ ਦੀ ਸ਼ੁਰੂਆਤ ਵਿੱਚ ਮ੍ਰਿਤਕਾਂ ਦੇ ਪਰਿਜਨਾਂ ਨਾਲ ਚਰਚਾ ਕੀਤੀ ਗਈ, ਟੂਰਿਸਟਾਂ, ਖੱਚਰ ਵਾਲਿਆਂ, ਪੋਨੀ ਵਾਲਿਆਂ, ਫੋਟੋਗ੍ਰਾਫਰ, ਕਰਮਚਾਰੀਆਂ ਅਤੇ ਦੁਕਾਨਾਂ ਵਿੱਚ ਕੰਮ ਕਰਨ ਵਾਲੇ ਕੁੱਲ 1055 ਲੋਕਾਂ ਨਾਲ 3000 ਘੰਟਿਆਂ ਤੋਂ ਵੀ ਵੱਧ ਲੰਬੀ ਪੁੱਛ-ਗਿਛ ਕੀਤੀ ਗਈ ਅਤੇ ਇਹ ਸਭ ਵੀਡੀਓ ‘ਤੇ ਰਿਕਾਰਡ ਕੀਤਾ ਗਿਆ।
ਸ਼੍ਰੀ ਸ਼ਾਹ ਨੇ ਦੱਸਿਆ ਕਿ ਪੁੱਛ-ਗਿੱਛ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਅੱਤਵਾਦੀਆਂ ਦੇ ਸਕੈੱਚ ਬਣਾਏ ਗਏ ਅਤੇ 22 ਜੂਨ, 2025 ਨੂੰ ਬਸ਼ੀਰ ਅਤੇ ਪਰਵੇਜ਼ ਦੀ ਪਹਿਚਾਣ ਕੀਤੀ ਗਈ ਜਿਨ੍ਹਾਂ ਨੇ ਪਹਿਲਗਾਮ ਹਮਲੇ ਦੇ ਅਗਲੇ ਦਿਨ ਅੱਤਵਾਦੀਆਂ ਨੂੰ ਪਨਾਹ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਬਸ਼ੀਰ ਅਤੇ ਪਰਵੇਜ਼ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਨ੍ਹਾਂ ਨੇ ਖੁਲਾਸਾ ਕੀਤਾ ਕਿ 21 ਅਪ੍ਰੈਲ, 2025 ਦੀ ਰਾਤ ਨੂੰ 8 ਵਜੇ ਤਿੰਨ ਅੱਤਵਾਦੀ ਇਨ੍ਹਾਂ ਦੇ ਕੋਲ ਆਏ ਸਨ ਅਤੇ ਉਨ੍ਹਾਂ ਦੇ ਕੋਲ AK 47 ਅਤੇ M9 ਕਾਰਬਾਈਨ ਸੀ। ਸ਼੍ਰੀ ਸ਼ਾਹ ਨੇ ਸਦਨ ਨੂੰ ਜਾਣਕਾਰੀ ਦਿੱਤੀ ਕਿ ਬਸ਼ੀਰ ਅਤੇ ਪਰਵੇਜ਼ ਦੀ ਮਾਂ ਨੇ ਵੀ ਤਿੰਨੋਂ ਮਾਰੇ ਗਏ ਅੱਤਵਾਦੀਆਂ ਨੂੰ ਪਹਿਚਾਣ ਲਿਆ ਹੈ ਅਤੇ ਹੁਣ FSL ਤੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹੀ ਤਿੰਨੋਂ ਪਹਿਲਗਾਮ ਹਮਲੇ ਵਿੱਚ ਸ਼ਾਮਲ ਅੱਤਵਾਦੀ ਸਨ ਅਤੇ ਇਸ ਹਮਲੇ ਵਿੱਚ ਇਨ੍ਹਾਂ ਦੇ ਕੋਲੋਂ ਮਿਲੀਆਂ ਦੋ AK 47 ਅਤੇ ਇੱਕ M9 ਕਾਰਬਾਈਨ ਦਾ ਉਪਯੋਗ ਹੋਇਆ ਸੀ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕੱਲ੍ਹ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਨੇ ਸਵਾਲ ਉਠਾਇਆ ਸੀ ਕਿ ਕੀ ਇਹ ਅੱਤਵਾਦੀ ਪਾਕਿਸਤਾਨ ਤੋਂ ਆਏ ਸਨ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਾਰੇ ਸਬੂਤ ਹਨ ਕਿ ਇਹ ਤਿੰਨੋਂ ਪਾਕਿਸਤਾਨੀ ਸਨ ਕਿਉਂਕਿ ਤਿੰਨ ਵਿੱਚੋਂ ਦੋ ਅੱਤਵਾਦੀਆਂ ਦੇ ਪਾਕਿਸਤਾਨੀ ਵੋਟਰ ਨੰਬਰ ਵੀ ਉਪਲਬਧ ਹਨ, ਰਾਈਫਲਾਂ ਵੀ ਉਪਲਬਧ ਹਨ, ਇਨ੍ਹਾਂ ਦੋ ਕੋਲੋਂ ਮਿਲੀਆਂ ਚੌਕਲੇਟਸ ਵੀ ਪਾਕਿਸਤਾਨ ਵਿੱਚ ਬਣੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆ ਦੇ ਸਾਹਮਣੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਪਾਕਿਸਤਾਨ ਨੂੰ ਕਲੀਨ ਚਿਟ ਦੇ ਰਿਹਾ ਹੈ ਅਤੇ ਅਜਿਹਾ ਕਰਕੇ ਇਹ ਸਵਾਲ ਵੀ ਖੜ੍ਹਾ ਕਰ ਰਹੇ ਹਨ ਕਿ ਅਸੀਂ ਪਾਕਿਸਤਾਨ ‘ਤੇ ਹਮਲਾ ਕਿਉਂ ਕੀਤਾ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਪੂਰੀ ਦੁਨੀਆ ਨੇ, ਜਿੱਥੇ-ਜਿੱਥੇ ਸਾਡੇ ਸਾਂਸਦ ਗਏ ਸਨ, ਇਹ ਸਵੀਕਾਰ ਕੀਤਾ ਹੈ ਕਿ ਪਹਿਲਗਾਮ ਅੱਤਵਾਦੀ ਹਮਲਾ ਪਾਕਿਸਤਾਨ ਨੇ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਇਸ ਗੱਲ ਦਾ ਸਬੂਤ ਮੰਗਦੇ ਹਨ ਲੇਕਿਨ ਪਾਕਿਸਤਾਨ ਨੂੰ ਬਚਾਉਣ ਦੀ ਇਨ੍ਹਾਂ ਦੀ ਸਾਜਿਸ਼ ਨੂੰ ਅੱਜ ਦੇਸ਼ ਦੀ 140 ਕਰੋੜ ਜਨਤਾ ਜਾਣ ਗਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਨੂੰ ਦੱਸਿਆ ਕਿ 22 ਅਪ੍ਰੈਲ, 2025 ਨੂੰ ਪਹਿਲਗਾਮ ਵਿੱਚ ਅੱਤਵਾਦੀ ਹਮਲਾ ਹੋਇਆ ਜਿਸ ਵਿੱਚ 26 ਲੋਕ ਮਾਰੇ ਗਏ ਸਨ। ਇਨ੍ਹਾਂ ਮ੍ਰਿਤਕਾਂ ਵਿੱਚ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਉਸੇ ਸਮੇਂ ਸ੍ਰੀਨਗਰ ਦੇ ਲਈ ਰਵਾਨਾ ਹੋ ਗਏ ਸਨ ਅਤੇ ਰਾਤ ਨੂੰ ਹੀ ਸੁਰੱਖਿਆ ਬਲਾਂ ਅਤੇ ਸਾਰੀਆਂ ਏਜੰਸੀਆਂ ਦੇ ਨਾਲ ਮੀਟਿੰਗ ਕਰਕੇ ਨਿਰਦੇਸ਼ ਦਿੱਤੇ ਕਿ ਹਮਲੇ ਵਿੱਚ ਸ਼ਾਮਲ ਅੱਤਵਾਦੀ ਦੇਸ਼ ਛੱਡ ਕੇ ਨਾ ਭੱਜ ਸਕਣ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ 23 ਅਤੇ 30 ਅਪ੍ਰੈਲ ਨੂੰ Cabinet Committee on Security (CCS) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਦੱਸਿਆ ਕਿ 23 ਅਪ੍ਰੈਲ ਦੀ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸਿੰਧੂ ਜਲ ਸੰਧੀ ਨੂੰ ਰੱਦ ਕਰਨ ਦਾ ਕੰਮ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ। ਇਸ ਦੇ ਬਾਅਦ ਅਟਾਰੀ ਦੇ ਮਾਧਿਅਮ ਨਾਲ ਚਲ ਰਹੀ ਏਕੀਕ੍ਰਿਤ ਜਾਂਚ ਚੌਕੀ ਨੂੰ ਬੰਦ ਕੀਤਾ ਗਿਆ, ਪਾਕਿਸਤਾਨੀ ਨਾਗਰਿਕਾਂ ਦੇ ਸਾਰਕ ਵੀਜ਼ਾ ਨੂੰ ਸਸਪੈਂਡ ਕਰਕੇ ਸਾਰਿਆਂ ਨੂੰ ਪਾਕਿਸਤਾਨ ਵਾਪਸ ਭੇਜਣ ਦਾ ਕੰਮ ਕੀਤਾ ਗਿਆ, ਪਾਕਿਸਤਾਨੀ ਹਾਈ ਕਮਿਸ਼ਨਰ ਵਿੱਚ ਕੰਮ ਕਰ ਰਹੇ ਰੱਖਿਆ, ਸੈਨਾ, ਜਲ ਸੈਨਾ ਦੇ ਸਲਾਹਕਾਰਾਂ ਨੂੰ ਅਣਪਛਾਤੇ ਵਿਅਕਤੀ ਐਲਾਨ ਕੀਤਾ ਗਿਆ ਅਤੇ ਉਨ੍ਹਾਂ ਦੀ ਸੰਖਿਆ ਨੂੰ 55 ਤੋਂ ਘਟਾ ਕੇ 30 ਕੀਤੀ। ਉਨ੍ਹਾਂ ਨੇ ਕਿਹਾ ਕਿ CCS ਮੀਟਿੰਗ ਵਿੱਚ ਇਹ ਸੰਕਲਪ ਲਿਆ ਗਿਆ ਕਿ ਜਿੱਥੇ ਵੀ ਅੱਤਵਾਦੀ ਛਿਪੇ ਹਨ ਉਨ੍ਹਾਂ ਨੂੰ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਵਾਲਿਆਂ ਨੂੰ ਸੈਨਾ, ਜੰਮੂ ਕਸ਼ਮੀਰ ਪਹਿਲ, CRPF ਅਤੇ BSF ਦੁਆਰਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੀ ਸੈਨਾ ਨੇ ਜੋ ਜਵਾਬੀ ਕਾਰਵਾਈ ਕੀਤੀ ਹੈ ਉਸ ਤੋਂ ਵੱਡੀ ਜਵਾਈ ਕਾਰਵਾਈ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਕਿ ਸਾਡੀ ਸੈਨਾ ਨੇ ਅੱਤਵਾਦੀਆਂ ਦੇ ਨਾਲ-ਨਾਲ ਉਨ੍ਹਾਂ ਦੇ 9 ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਅਤੇ ਭਾਰਤ ਦੀ ਕਾਰਵਾਈ ਵਿੱਚ ਇੱਕ ਵੀ ਨਾਗਰਿਕ ਨਹੀਂ ਮਾਰਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ “Surgical Strike” ਅਤੇ “Air Strike”ਵਿੱਚ ਵੀ ਅਸੀਂ POK ਵਿੱਚ ਵੀ ਹਮਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਪਾਕ-ਅਧਿਕ੍ਰਿਤ ਕਸ਼ਮੀਰ (POK) ਸਾਡਾ ਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਅਸੀਂ ਪਾਕਿਸਤਾਨ ਦੇ ਅੰਦਰ 100 ਕਿਲੋਮੀਟਰ ਤੱਕ ਅੰਦਰ ਜਾ ਕੇ ਅੱਤਵਾਦੀਆਂ ਨੂੰ ਸਮਾਪਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੈਨਾਵਾਂ ਦੁਆਰਾ ਪਾਕਿਸਤਾਨ ਦੇ ਅੰਦਰ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਕੀਤੀ ਗਏ ਹਮਲਿਆਂ ਵਿੱਚ ਕਈ ਲੋੜੀਂਦੇ ਅਤੇ ਖਤਰਨਾਕ ਅੱਤਵਾਦੀ ਮਾਰੇ ਗਏ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੀ ਸਰਕਾਰ ਦੇ ਸਮੇਂ ਭਾਰਤ ਦੀ ਧਰਤੀ ‘ਤੇ ਅੱਤਵਾਦੀ ਹਮਲਾ ਕਰਨ ਤੋਂ ਬਾਅਦ ਜੋ ਅੱਤਵਾਦੀ ਛਿਪੇ ਬੈਠੇ ਸਨ, ਹੁਣ ਉਨ੍ਹਾਂ ਸਭ ਨੂੰ ਚੁਣ-ਚੁਣ ਕੇ ਸਾਡੀ ਸੈਨਾ ਨੇ ਸਮਾਪਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਘੱਟ ਤੋਂ ਘੱਟ 125 ਤੋਂ ਵੱਧ ਅੱਤਵਾਦੀਆਂ ਨੂੰ ਸਮਾਪਤ ਕੀਤਾ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 7 ਮਈ ਨੂੰ ਰਾਤ 1 ਵਜ ਕੇ 22 ਮਿੰਟ ‘ਤੇ ਸਾਡੇ ਡੀਜੀਐੱਮਓ (DGMO) ਨੇ ਪਾਕਿਸਤਾਨ ਦੇ DGMO ਨੂੰ ਦੱਸ ਦਿੱਤਾ ਕਿ ਅਸੀਂ ਸਿਰਫ਼ ਅੱਤਵਾਦੀਆਂ ਦੇ ਟਿਕਾਣਿਆਂ ਅਤੇ ਉਨ੍ਹਾਂ ਦੇ ਹੈੱਡਕੁਆਰਟਰ ‘ਤੇ ਹਮਲਾ ਕੀਤਾ ਹੈ ਜੋ ਸਾਡਾ ਸਵੈ-ਰੱਖਿਆ ਦਾ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਨਰੇਂਦਰ ਮੋਦੀ ਜੀ ਦੀ ਸਰਕਾਰ ਹੈ ਅਤੇ ਹੁਣ ਅਜਿਹਾ ਹੋ ਨਹੀਂ ਸਕਦਾ ਕਿ ਉਹ ਆ ਕੇ ਮਾਰਣ, ਅਤੇ ਅਸੀਂ ਚੁੱਪਚਾਪ ਬੈਠੇ ਰਹੀਏ ਅਤੇ ਚਰਚਾ ਕਰੀਏ। ਸ਼੍ਰੀ ਸ਼ਾਹ ਨੇ ਕਿਹਾ ਕਿ ਓਰੀ ਅੱਤਵਾਦੀ ਹਮਲੇ ਤੋਂ ਬਾਅਦ ਅਸੀਂ ਸਰਜੀਕਲ ਸਟ੍ਰਾਈਕ (Surgical Strike) ਕੀਤੀ, ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਏਅਰ ਸਟ੍ਰਾਈਕ (Air Strike) ਕੀਤੀ ਅਤੇ ਹੁਣ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਸੀਮਾ ਵਿੱਚ 100 ਕਿਲੋਮਟੀਰ ਤੱਕ ਅੰਦਰ ਜਾ ਕੇ ਅੱਤਵਾਦੀਆਂ ਦੇ 9 ਟਿਕਾਣਿਆਂ ਅਤੇ 100 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਅਸੀਂ ਸਮਾਪਤ ਕਰ ਦਿੱਤਾ ਹੈ।
ਸ਼੍ਰੀ ਅਮਿਹ ਸ਼ਾਹ ਨੇ ਕਿਹਾ ਕਿ ਅਸੀਂ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਹਮਲਾ ਕੀਤਾ ਜਿਸ ਨੂੰ ਪਾਕਿਸਤਾਨ ਨੇ ਆਪਣੇ ਉੱਪਰ ਹਮਲਾ ਮੰਨ ਲਿਆ ਅਤੇ ਪੂਰੀ ਦੁਨੀਆ ਨੂੰ ਕਹਿਣ ਲਗਾ ਕਿ ਪਾਕਿਸਤਾਨ ਦਾ ਅੱਤਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਲੇਕਿਨ ਜਦੋਂ ਅੱਤਵਾਦੀਆਂ ਦੇ ਜਨਾਜੇ ਵਿੱਚ ਪਾਕਿਸਤਾਨ ਸੈਨਾ ਦੇ ਆਲਾ ਅਫ਼ਸਰ ਮੌਜੂਦ ਹੋਏ, ਤਦ ਪਾਕਿਸਤਾਨ ਪੂਰੀ ਦੁਨੀਆ ਦੇ ਸਾਹਮਣੇ ਐਕਸਪੋਜ਼ ਹੋ ਗਿਆ ਕਿ ਪਾਕਿਸਤਾਨ ਟੈਰਰਿਜ਼ਮ ਦਾ ਸਟੇਟ-ਸਪਾਂਸਰ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ 8 ਮਈ ਨੂੰ ਪਾਕਿਸਤਾਨ ਨੇ ਸਾਡੇ ਰਿਹਾਇਸ਼ੀ ਇਲਾਕਿਆਂ ਅਤੇ ਸੈਨਾ ਪ੍ਰਤਿਸ਼ਠਾਨਾਂ ‘ਤੇ ਹਮਲਾ ਕੀਤਾ ਅਤੇ ਇਸ ਹਮਲੇ ਦੇ ਕਾਰਨ ਇੱਕ ਗੁਰਦੁਆਰੇ ਨੂੰ ਨੁਕਸਾਨ ਪਹੁੰਚਿਆ, ਇੱਕ ਮੰਦਿਰ ਟੁੱਟਿਆ ਅਤੇ ਸਾਡੇ ਕੁਝ ਨਾਗਰਿਕਾਂ ਦਾ ਜਾਨੀ ਨੁਕਸਾਨ ਹੋਇਆ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਅਗਲੇ ਦਿਨ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਉਸ ਦੇ 11 ਏਅਰਬੇਸ ਨੂੰ ਨੁਕਸਾਨ ਪਹੁੰਚਾਇਆ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਸਾਡੇ ਰਿਹਾਇਸ਼ੀ ਇਲਾਕਿਆਂ ‘ਤੇ ਹਮਲਾ ਕੀਤਾ ਲੇਕਿਨ ਫਿਰ ਵੀ ਅਸੀਂ ਪਾਕਿਸਤਾਨ ਦੇ ਰਿਹਾਇਸ਼ੀ ਇਲਾਕਿਆਂ ‘ਤੇ ਕਦੇ ਹਮਲਾ ਨਹੀਂ ਕੀਤਾ।ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਸਿਰਫ਼ ਪਾਕਿਸਤਾਨ ਦੇ ਏਅਰਬੇਸ ਅਤੇ ਏਅਰ ਡਿਫੈਂਸ ਸਿਸਟਮ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦੇ ਹਮਲਾ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਪਾਕਿਸਤਾਨ ਦੇ ਕੋਲ ਸ਼ਰਣ ਵਿੱਚ ਆਉਣ ਦੇ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਿਆ ਸੀ ਅਤੇ ਇਸ ਲਈ 10 ਮਈ ਨੂੰ ਪਾਕਿਸਤਾਨ ਦੇ DGMO ਨੇ ਭਾਰਤ ਦੇ DGMO ਨੂੰ ਫੋਨ ਕੀਤਾ ਅਤੇ ਪੰਜ ਵਜੇ ਅਸੀਂ ਇਸ ਸੰਘਰਸ਼ ਨੂੰ ਵਿਰਾਮ ਦਿੱਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਇਸ ਗੱਲ ‘ਤੇ ਸਵਾਲ ਉਠਾ ਰਿਹਾ ਹੈ ਕਿ ਜੇਕਰ ਅਸੀਂ ਇੰਨੀ ਚੰਗੀ ਸਥਿਤੀ ਵਿੱਚ ਸੀ ਤਾਂ ਅਸੀਂ ਯੁੱਧ ਕਿਉਂ ਨਹੀਂ ਕੀਤਾ? ਉਨ੍ਹਾਂ ਨੇ ਕਿਹਾ ਕਿ ਯੁੱਧ ਦੇ ਕਈ ਨਤੀਜੇ ਹੁੰਦੇ ਹਨ ਅਤੇ ਇਸ ਦਾ ਫੈਸਲਾ ਸੋਚ ਕੇ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਦੇਸ਼ ਦੇ ਇਤਿਹਾਸ ਨੂੰ ਦੇਖੀਏ ਤਾਂ 1948 ਵਿੱਚ ਕਸ਼ਮੀਰ ਵਿੱਚ ਸਾਡੀਆਂ ਸੈਨਾਵਾਂ ਨਿਰਣਾਇਕ ਪੜਾਅ ‘ਤੇ ਸਨ ਅਤੇ ਉਸ ਸਮੇਂ ਸਰਦਾਰ ਪਟੇਲ ਦੇ ਮਨਾ ਕਰਨ ਦੇ ਬਾਵਜੂਦ ਜਵਾਹਰ ਲਾਲ ਨਹਿਰੂ ਜੀ ਨੇ ਇੱਕ ਪਾਸੇ ਜੰਗਬੰਦੀ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਜੇਕਰ POK ਦੀ ਹੋਂਦ ਹੈ ਤਾਂ ਉਹ ਜਵਾਹਰ ਲਾਲ ਨਹਿਰੂ ਦੀ ਜੰਗਬੰਦੀ ਦੇ ਫੈਸਲੇ ਦੇ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ, 1960 ਵਿੱਚ ਸਿੰਧੂ ਜਲ ‘ਤੇ ਭੂਗੋਲਿਕ ਅਤੇ ਰਣਨੀਤਕ ਤੌਰ ‘ਤੇ ਅਸੀਂ ਬਹੁਤ ਮਜ਼ਬੂਤ ਸੀ ਲੇਕਿਨ ਤਦ ਵੀ ਸਰਦਾਰ ਪਟੇਲ ਦੇ ਵਿਰੋਧ ਦੇ ਬਾਵਜੂਦ ਨਹਿਰੂ ਜੀ ਨੇ ਸਿੰਧੂ ਸਮਝੌਤਾ ਕੀਤਾ ਅਤੇ ਭਾਰਤ ਦਾ 80 ਪ੍ਰਤੀਸ਼ਤ ਪਾਣੀ ਪਾਕਿਸਤਾਨ ਨੂੰ ਦੇ ਦਿੱਤਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 1965 ਦੀ ਲੜਾਈ ਵਿੱਚ ਹਾਜੀ ਪੀਰ ਜਿਹੀ ਸਟ੍ਰੈਟੇਜਿਕ ਜਗ੍ਹਾ ‘ਤੇ ਅਸੀਂ ਕਬਜ਼ਾ ਕਰ ਲਿਆ ਸੀ ਲੇਕਿਨ 1966 ਵਿੱਚ ਉਸ ਨੂੰ ਪਾਕਿਸਤਾਨ ਨੂੰ ਵਾਪਸ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ 1971 ਦੇ ਯੁੱਧ ਵਿੱਚ ਪਾਕਿਸਤਾਨ 93,000 ਜੰਗੀ ਕੈਦੀ ਅਤੇ 15,000 ਵਰਗ ਕਿਲੋਮੀਟਰ ਦਾ ਪਾਕਿਸਤਾਨ ਦਾ ਖੇਤਰ ਸਾਡੇ ਕੋਲ ਸੀ। ਉਨ੍ਹਾਂ ਨੇ ਕਿਹਾ ਕਿ ਲੇਕਿਨ ਤਤਕਾਲੀ ਸਰਕਾਰ ਨੇ ਸ਼ਿਮਲਾ ਸਮਝੌਤਾ ਕੀਤਾ ਅਤੇ ਅਸੀਂ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਲੈਣਾ ਹੀ ਭੁੱਲ ਗਏ। ਉਨ੍ਹਾਂ ਨੇ ਕਿਹਾ ਕਿ ਜੇਕਰ ਉਸ ਸਮੇਂ “ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ’ ਲੈ ਲੈਂਦੇ ਤਾਂ ਅੱਜ ਇਹ ਸਥਿਤੀ ਹੀ ਪੈਦਾ ਨਹੀਂ ਹੁੰਦੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇੰਨਾ ਹੀ ਨਹੀਂ, ਅਸੀਂ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਤਾਂ ਲਿਆ ਹੀ ਨਹੀਂ, ਸਗੋਂ ਸਾਡੇ ਕਬਜ਼ੇ ਵਿੱਚ ਆ ਚੁੱਕੀ 15,000 ਵਰਗ ਕਿਲੋਮੀਟਰ ਜ਼ਮੀਨ ਵੀ ਪਾਕਿਸਤਾਨ ਨੂੰ ਵਾਪਸ ਦੇ ਦਿੱਤੀ।
ਸ਼੍ਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਤੋਂ ਸਵਾਲ ਕੀਤਾ ਕਿ 1962 ਦੇ ਯੁੱਧ ਵਿੱਚ ਕੀ ਹੋਇਆ ਸੀ ਅਤੇ ਚੀਨ ਨੂੰ 38 ਹਜ਼ਾਰ ਵਰਗ ਮੀਟਰ ਅਕਸਾਈ ਚਿਨ ਦਾ ਹਿੱਸਾ ਕਿਉਂ ਦੇ ਦਿੱਤਾ ਗਿਆ?ਉਨ੍ਹਾਂ ਨੇ ਕਿਹਾ ਕਿ ਸੰਸਦ ਵਿੱਚ ਹੋਈ ਇੱਕ ਚਰਚਾ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਉੱਥੇ ਘਾਹ ਦਾ ਇੱਕ ਤਿਨਕਾ ਵੀ ਨਹੀਂ ਉਗਦਾ ਹੈ, ਉਸ ਜਗ੍ਹਾ ਦਾ ਕੀ ਕਰੀਏ। ਸ਼੍ਰੀ ਸ਼ਾਹ ਨੇ ਕਿਹਾ ਕਿ ਨਹਿਰੂ ਜੀ ਨੇ ਆਕਾਸ਼ਵਾਣੀ ‘ਤੇ ਅਸਾਮ ਨੂੰ ਵੀ ਬਾਏ-ਬਾਏ ਕਹਿ ਦਿੱਤਾ ਸੀ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ Selected works of Jawaharlal Nehru ਸੀਰੀਜ਼ ਦੇ ਵੋਲਿਊਮ 29 ਦੇ ਪੇਜ 231 ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਮਰੀਕਾ ਨੇ ਸੁਝਾਅ ਦਿੱਤਾ ਸੀ ਕਿ ਚੀਨ ਨੂੰ ਸੰਯੁਕਤ ਰਾਸ਼ਟਰ ਸੰਘ ਵਿੱਚ ਤਾਂ ਲੈ ਲਿਆ ਜਾਵੇ ਮਗਰ ਸੁਰੱਖਿਆ ਪਰਿਸ਼ਦ ਵਿੱਚ ਸ਼ਾਮਲ ਨਹੀਂ ਕੀਤਾ ਜਾਵੇ, ਲੇਕਿਨ ਨਹਿਰੂ ਜੀ ਨੇ ਕਿਹਾ ਕਿ ਇਹ ਅਸਵੀਕਾਰਯੋਗ ਹੈ ਕਿਉਂਕਿ ਇਸ ਨਾਲ ਚੀਨ ਦੇ ਨਾਲ ਸਾਡੇ ਸਬੰਧ ਖਰਾਬ ਹੋਣਗੇ ਅਤੇ ਚੀਨ ਜਿਹੇ ਮਹਾਨ ਦੇਸ਼ ਨੂੰ ਬੁਰਾ ਲਗੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਚੀਨ ਸੁਰੱਖਿਆ ਪਰਿਸ਼ਦ ਵਿੱਚ ਹੈ ਅਤੇ ਭਾਰਤ ਬਾਹਰ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੇ ਚੀਨ ਦੇ ਨਾਲ ਐੱਮਓਯੂ(MOU) ਕੀਤਾ ਲੇਕਿਨ ਇਹ ਨਹੀਂ ਦੱਸਿਆ ਜਾਂਦਾ ਕਿ ਐੱਮਓਯੂ ਵਿੱਚ ਕੀ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਡੋਕਲਾਮ ਵਿੱਚ ਸਾਡੇ ਸੈਨਾ ਦੇ ਜਵਾਨ ਚੀਨ ਦੀਆਂ ਸੈਨਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੈਠੇ ਸੀ, ਨੇਤਾ ਵਿਰੋਧੀ ਧਿਰ ਦੇ ਸ਼੍ਰੀ ਰਾਹੁਲ ਗਾਂਧੀ ਚੀਨ ਦੇ ਰਾਜਦੂਤ ਦੇ ਨਾਲ ਮੀਟਿੰਗ ਕਰ ਰਹੇ ਸਾਂ। ਉਨ੍ਹਾਂ ਨੇ ਕਿਹਾ ਕਿ ਸਾਰੇ ਅੱਤਵਾਦ ਦੀ ਜੜ ਪਾਕਿਸਤਾਨ ਹੈ ਅਤੇ ਪਾਕਿਸਤਾਨ ਵਿਰੋਧੀ ਪਾਰਟੀ ਦੀ ਭੁੱਲ ਹੈ। ਜੇਕਰ ਵਿਰੋਧੀ ਪਾਰਟੀ ਦੇਸ਼ ਦੀ ਵੰਡ ਸਵੀਕਾਰ ਨਾ ਕਰਦੀ ਤਾਂ ਪਾਕਿਸਤਾਨ ਕਦੇ ਹੋਂਦ ਵਿੱਚ ਨਹੀਂ ਆਉਂਦਾ। ਵਿਰੋਧੀ ਪਾਰਟੀ ਨੇ ਆਪਣੇ ਸ਼ਾਸਨ ਕਾਲ ਵਿੱਚ ਵੰਡ ਸਵੀਕਾਰ ਕਰਕੇ ਦੇਸ਼ ਨੂੰ ਤੋੜਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਵਰ੍ਹੇ 2002 ਵਿੱਚ ਅੱਤਵਾਦ ਨੂੰ ਸਮਾਪਤ ਕਰਨ ਦੀ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ ਪੋਟਾ (POTA)ਕਾਨੂੰਨ ਲੈ ਕੇ ਆਈ, ਜਿਸ ਦਾ ਵਿਰੋਧ ਵਿਰੋਧੀ ਪਾਰਟੀ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਅਟਲ ਜੀ ਦੀ ਸਰਕਾਰ ਦੇ ਕੋਲ ਰਾਜ ਸਭਾ ਵਿੱਚ ਬਹੁਮਤ ਨਹੀਂ ਸੀ, ਜਿਸ ਦੀ ਵਜ੍ਹਾ ਨਾਲ ਮਜ਼ਬੂਰਨ ਉਹ ਕਾਨੂੰਨ ਪਾਸ ਨਹੀਂ ਹੋ ਸਕਿਆ। ਬਾਅਦ ਵਿੱਚ ਦੋਨਾਂ ਸਦਨਾਂ ਦਾ ਸੰਯੁਕਤ ਸੈਸ਼ਨ ਬੁਲਾਇਆ ਗਿਆ ਅਤੇ ਤਦ ਜਾ ਕੇ ਪੋਟਾ ਕਾਨੂੰਨ ਪਾਸ ਹੋ ਸਕਿਆ। ਦੇਸ਼ ਇਸ ਨੂੰ ਕਦੇ ਭੁਲਾ ਨਹੀਂ ਸਕਦਾ। ਸ਼੍ਰੀ ਸ਼ਾਹ ਨੇ ਸਵਾਲ ਕੀਤਾ ਕਿ ਪੋਟਾ ਕਾਨੂੰਨ ਬਣਨ ਤੋਂ ਰੋਕ ਕੇ ਵਿਰੋਧੀ ਪਾਰਟੀ ਕਿਸ ਨੂੰ ਬਚਾਉਣਾ ਚਾਹੁੰਦੀ ਸੀ? ਪੋਟਾ ਤਾਂ ਅੱਤਵਾਦੀਆਂ ਦੇ ਵਿਰੁੱਧ ਸੀ, ਲੇਕਿਨ ਵਿਰੋਧੀ ਪੋਟਾ ਨੂੰ ਰੋਕੇ ਆਪਣੇ ਵੋਟ ਬੈਂਕ ਦਾ ਉੱਲੂ ਸਿੱਧਾ ਕਰਕੇ, ਅੱਤਵਾਦੀਆਂ ਨੂੰ ਬਚਾਉਣਾ ਚਾਹੁੰਦੀ ਸੀ। ਉਨ੍ਹਾਂ ਨੇ ਕਿਹਾ ਕਿ 2004 ਵਿੱਚ ਵਿਰੋਧੀ ਪਾਰਟੀ ਦੀ ਸਰਕਾਰ ਆਈ ਅਤੇ ਉਸ ਨੇ ਪੋਟਾ ਕਾਨੂੰਨ ਰੱਦ ਕਰ ਦਿੱਤਾ। ਉਨ੍ਹਾਂ ਨੇ ਪੁੱਛਿਆ ਕਿ ਕਿਸ ਦੇ ਫਾਇਦੇ ਲਈ ਵਿਰੋਧੀ ਪਾਰਟੀ ਨੇ ਪੋਟਾ ਕਾਨੂੰਨ ਰੱਦ ਕੀਤਾ?ਦਸੰਬਰ 2004 ਵਿੱਚ ਪੋਟਾ ਕਾਨੂੰਨ ਰੱਦ ਹਿਆ, 2005 ਵਿੱਚ ਅਯੁੱਧਿਆ ਵਿੱਚ ਰਾਮਲਲਾ ਦੇ ਟੈਂਟ ‘ਤੇ ਹਮਲਾ ਹੋਇਆ ਅਤੇ ਅੱਤਵਾਦੀ ਮਾਰੇ ਗਏ। ਮੁੰਬਈ ਲੋਕਲ ਟ੍ਰੇਨ ਵਿੱਚ 2006 ਵਿੱਚ ਹੋਏ ਬਮ ਧਮਾਕੇ ਵਿੱਚ 187 ਲੋਕ ਮਾਰੇ ਗਏ। 2006 ਵਿੱਚ ਹੀ ਡੋਡਾ-ਉੱਧਮਪੁਰ ਵਿੱਚ ਹਿੰਦੂਆਂ ‘ਤੇ ਹਮਲਾ ਹੋਇਆ, ਜਿਸ ਵਿੱਚ 34 ਲੋਕ ਮਾਰੇ ਗਏ। ਵਰ੍ਹੇ 2007 ਵਿੱਚ ਹੈਦਰਾਬਾਦ ਵਿੱਚ ਹੋਏ ਧਮਾਕੇ ਵਿੱਚ 44 ਲੋਕ ਮਾਰੇ ਗਏ। 2007 ਵਿੱਚ ਲਖਨਊ ਅਤੇ ਵਾਰਾਣਸੀ ਵਿੱਚ 13 ਲੋਕ ਮਾਰੇ ਗਏ। ਵਰ੍ਹੇ 2008 ਵਿੱਚ ਰਾਮਪੁਰ ਸੀਆਰਪੀਐੱਫ ਕੈਂਪ ‘ਤੇ ਹਮਲਾ ਹੋਇਆ, 2008 ਵਿੱਚ ਸ੍ਰੀਨਗਰ ਵਿੱਚ ਆਰਮੀ ਦੇ ਕਾਫਲੇ ‘ਤੇ ਹਮਲਾ ਹੋਇਆ ਅਤੇ 10 ਸੁਰੱਖਿਆ ਬਲ ਮਾਰੇ ਗਏ। ਵਰ੍ਹੇ 2008 ਵਿੱਚ ਮੁੰਬਈ ਵਿੱਚ ਅੱਤਵਾਦੀ ਹਮਲਾ ਹੋਇਆ ਜਿਸ ਵਿੱਚ 246 ਲੋਕ ਮਾਰੇ ਗਏ। ਜੈਪੁਰ ਵਿੱਚ ਅੱਠ ਬਮ ਧਮਾਕੇ ਹੋਏ, ਜਿਸ ਵਿੱਚ 64 ਲੋਕ ਮਾਰੇ ਗਏ। ਵਰ੍ਹੇ 2008 ਵਿੱਚ ਅਹਿਮਦਾਬਾਦ ਵਿੱਚ 21 ਬਮ ਧਮਾਕੇ ਹੋਏ, ਜਿਸ ਵਿੱਚ 57 ਲੋਕ ਮਾਰੇ ਗਏ। ਦਿੱਲੀ ਵਿੱਚ 2008 ਵਿੱਚ 5 ਧਮਾਕੇ ਹੋਏ, ਜਿਸ ਵਿੱਚ 22 ਲੋਕ ਮਾਰੇ ਗਏ। ਪੁਣੇ ਦੀ ਜਰਮਨ ਬੇਕਰੀ ਵਿੱਚ 17 ਲੋਕ ਮਾਰੇ ਗਏ। ਵਰ੍ਹੇ 2010 ਵਿੱਚ ਵਾਰਾਣਸੀ ਵਿੱਚ ਧਮਾਕੇ ਹੋਏ, 2011 ਵਿੱਚ ਮੁੰਬਈ ਵਿੱਚ 3 ਧਮਾਕੇ ਹੋਏ, ਜਿਸ ਵਿੱਚ 27 ਲੋਕ ਮਾਰੇ ਗਏ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਵਾਲ ਇਹ ਹੈ ਕਿ ਵਿਰੋਧੀ ਪਾਰਟੀ ਦੇ ਸ਼ਾਸਨ ਕਾਲ ਵਿੱਚ ਵਰ੍ਹੇ 2005 ਤੋਂ 2011 ਤੱਕ ਅੱਤਵਾਦੀਆਂ ਨੇ 27 ਘਿਨਾਉਣੇ ਹਮਲੇ ਕੀਤੇ, ਜਿਸ ਵਿੱਚ 1000 ਦੇ ਕਰੀਬ ਲੋਕ ਮਾਰੇ ਗਏ, ਲੇਕਿਨ ਤਤਕਾਲੀ ਸਰਕਾਰ ਨੇ ਕੀ ਕੀਤਾ?ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਚੁਣੌਤੀ ਦਿੱਤੀ ਕਿ ਉਹ ਸਦਨ ਵਿੱਚ ਖੜ੍ਹੇ ਹੋ ਕੇ ਦੇਸ਼ ਨੂੰ ਦੱਸਣ ਕਿ ਤਤਕਾਲੀ ਸਰਕਾਰ ਨੇ ਉਨ੍ਹਾਂ ਅੱਤਵਾਦੀ ਹਮਲਿਆਂ ਦੇ ਵਿਰੁੱਧ ਕੀ ਕਦਮ ਚੁੱਕੇ। ਉਹ ਇੱਥੋਂ ਦੀ ਅੱਤਵਾਦੀਆਂ ਦੀਆਂ ਫੋਟੋਆਂ ਅਤੇ ਡੋਜ਼ੀਅਰ ਪਾਕਿਸਤਾਨ ਭੇਜਦੇ ਰਹੇ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੇ ਸਮੇਂ ਵਿੱਚ ਜੋ ਅੱਤਵਾਦੀ ਘਟਨਾਵਾਂ ਹੋਈਆਂ ਹਨ, ਉਹ ਪਾਕਿਸਤਾਨ ਪ੍ਰੇਰਿਤ ਸਨ ਅਤੇ ਮੁੱਖ ਤੌਰ ‘ਤੇ ਉਹ ਕਸ਼ਮੀਰ ਕੇਂਦ੍ਰਿਤ ਰਹੀਆਂ। ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ 2014 ਤੋਂ 2025 ਤੱਕ ਸ਼ਾਇਦ ਹੀ ਕੋਈ ਅੱਤਵਾਦੀ ਘਟਨਾ ਹੋਈ। ਉਨ੍ਹਾਂ ਨੇ ਕਿਹਾ ਕਿ ਇਹ ਨਰੇਂਦਰ ਮੋਦੀ ਸਰਕਾਰ ਹੈ ਜਿਸ ਦੇ ਕਾਰਨ ਹੁਣ ਕਸ਼ਮੀਰ ਵਿੱਚ ਅੱਤਵਾਦੀ ਨਹੀਂ ਬਣਦੇ ਸਗੋਂ ਅਜਿਹੀ ਸਥਿਤੀ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਅੱਤਵਾਦੀ ਪਾਕਿਸਤਾਨ ਤੋਂ ਭੇਜਣੇ ਪੈਂਦੇ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਦਾਊਦ ਇਬਰਾਹਿਮ 1986 ਵਿੱਚ ਦੇਸ਼ ਤੋਂ ਭੱਜ ਗਿਆ, ਉਸ ਸਮੇਂ ਵਿਰੋਧੀ ਪਾਰਟੀ ਦੀ ਸਰਕਾਰ ਸੀ। ਜਦੋਂ ਸਇਯਦ ਸਲਾਹੁੱਦੀਨ 1993 ਵਿੱਚ ਭੱਜਿਆ, ਉਸ ਸਮੇਂ ਵਿਰੋਧੀ ਪਾਰਟੀ ਦੀ ਸਰਕਾਰ ਸੀ। ਜਦੋਂ ਟਾਈਗਰ ਮੇਮਨ 1993 ਵਿੱਚ ਭੱਜਿਆ, ਤਦ ਵਿਰੋਧੀ ਪਾਰਟੀ ਦੀ ਸਰਕਾਰ ਸੀ। ਜਦੋਂ ਅਨੀਸ ਇਬਰਾਹਿਮ ਕਾਸਕਰ 1993 ਵਿੱਚ ਭੱਜਿਆ, ਤਦ ਵੀ ਉਨ੍ਹਾਂ ਦੀ ਹੀ ਸਰਕਾਰ ਸੀ। ਵਰ੍ਹੇ 2007 ਵਿੱਚ ਜਦੋਂ ਰਿਯਾਜ਼ ਭਟਕਲ ਭੱਜਿਆ, ਤਦ ਵੀ ਵਿਰੋਧੀ ਧਿਰ ਦੀ ਹੀ ਸਰਕਾਰ ਸੀ। ਜਦੋਂ ਇਕਬਾਲ ਭਟਕਲ 2010 ਵਿੱਚ ਭੱਜਿਆ, ਤਦ ਵੀ ਵਿਰੋਧੀ ਪਾਰਟੀ ਦੀ ਹੀ ਸਰਕਾਰ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਇਸ ਮੁੱਦੇ ‘ਤੇ ਜਵਾਬ ਦੇਣਾ ਚਾਹੀਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਜਨਤਾ, ਸੰਸਦ ਅਤੇ ਦੇਸ਼ ਹਿਤ ਦੇ ਪ੍ਰਤੀ ਜਵਾਬਦੇਹ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਵਿੱਚ 2004 ਤੋਂ 2014 ਦਰਮਿਆਨ 7217 ਅੱਤਵਾਦੀ ਘਟਨਾਵਾਂ ਹੋਈਆਂ ਸਨ, ਜਦਕਿ 2015 ਤੋਂ 2025 ਦਰਮਿਆਨ 2150 ਅੱਤਵਾਦੀ ਘਟਨਾਵਾਂ ਹੋਈਆਂ, ਜੋ ਅੱਤਵਾਦੀ ਘਟਨਾਵਾਂ ਵਿੱਚ 70 ਪ੍ਰਤੀਸ਼ਤ ਦੀ ਕਮੀ ਹੈ। ਉਨ੍ਹਾਂ ਨੇ ਕਿਹਾ ਕਿ 2004 ਤੋਂ 2014 ਦਰਮਿਆਨ 1770 ਨਾਗਰਿਕਾਂ ਦੀ ਮੌਤ ਹੋਈ, ਜਦਕਿ 2015 ਤੋਂ 2025 ਦਰਮਿਆਨ ਇਹ ਸੰਖਿਆ 357 ਰਹੀ, ਜੋ 80 ਪ੍ਰਤੀਸ਼ਤ ਦੀ ਕਮੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ 2004 ਤੋਂ 2014 ਦਰਮਿਆਨ 1060 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋਈ, ਜਦਕਿ 2015 ਤੋਂ 2025 ਦਰਮਿਆਨ 542 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋਈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਦੇ ਸਮੇਂ ਪਿਛਲੀ ਸਰਕਾਰ ਦੀ ਤੁਲਨਾ ਵਿੱਚ ਅੱਤਵਾਦੀਆਂ ਦੀ ਮੌਤ ਵਿੱਚ 123 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਧਾਰਾ 370 ਨੂੰ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਨੇ ਲੰਬੇ ਸਮੇਂ ਤੱਕ ਬਚਾ ਕੇ ਰੱਖਿਆ, ਉਸ ਧਾਰਾ 370 ਦੇ ਹਟਣ ਨਾਲ ਕਸ਼ਮੀਰ ਵਿੱਚ ਅੱਤਵਾਦੀ ਈਕੋਸਿਸਟਮ ਤਬਾਹ ਹੋਇਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੀ ਸਰਕਾਰ ਨੇ ਜ਼ੀਰੋ ਟੈਰਰ ਪਲਾਨ ਬਣਾਇਆ ਹੈ, ਏਰੀਆ ਡੋਮੀਨੇਸ਼ਨ ਪਲਾਨ ਬਣਾਇਆ ਹੈ, ਮਲਟੀਲੈਵਲ ਡਿਪਲਾਏਮੈਂਟ ਕੀਤਾ ਹੈ, ਸੁਰੱਖਿਆ ਜੇਲ੍ਹਾਂ ਬਣਾਈਆਂ ਹਨ, 98 ਪ੍ਰਤੀਸ਼ਤ ਟ੍ਰਾਇਲ ਹੁਣ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋ ਰਹੀਆਂ ਹਨ। ਅਸੀਂ ਸੰਚਾਰ ਦੇ ਸਾਧਨ ਬਣਾਏ ਹਨ ਅਤੇ 702 ਫੋਨ ਵੇਚਨ ਵਾਲਿਆਂ ਨੂੰ ਜੇਲ੍ਹ ਵਿੱਚ ਭੇਜਿਆ ਹੈ ਅਤੇ 2666 ਸਿਮ ਕਾਰਡ ਬਲੌਕ ਕੀਤੇ ਹਨ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਜੋ ਅੱਤਵਾਦੀ ਜਿੱਥੇ ਮਾਰਿਆ ਜਾਂਦਾ ਹੈ, ਉਸ ਨੂੰ ਉੱਥੇ ਹੀ ਦਫ਼ਨਾ ਦਿੱਤਾ ਜਾਂਦਾ ਹੈ। ਕਿਸੇ ਵੀ ਅੱਤਵਾਦੀ ਦਾ ਮਹਿਮਾਮੰਡਨ (ਦੀ ਵਡਿਆਈ) ਕਰਨ ਲਈ ਜਨਾਜਾ ਕੱਢਣ ਦੀ ਇਜ਼ਾਜਤ ਨਰੇਂਦਰ ਮੋਦੀ ਜੀ ਦੇ ਸ਼ਾਸਨ ਵਿੱਚ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਦੇ ਸਗੇ ਲੋਕਾਂ ਅਤੇ ਸਮਰਥਕਾਂ ਨੂੰ ਚੁਣ-ਚੁਣ ਕੇ ਅਸੀਂ ਜੇਲ੍ਹਾਂ ਵਿੱਚ ਭੇਜਿਆ ਅਤੇ ਉਨ੍ਹਾਂ ਦੇ ਪਾਸਪੋਰਟ ਰੱਦ ਕੀਤੇ, ਨਾਲ ਹੀ ਉਨ੍ਹਾਂ ਨੂੰ ਮਿਲੇ ਠੇਕੇ ਰੱਦ ਕਰ ਦਿੱਤੇ। 75 ਤੋਂ ਵੱਧ ਅੱਤਵਾਦੀ ਸਮਰਥਕਾਂ ਨੂੰ ਅਦਾਲਤ ਤੋਂ ਆਦੇਸ਼ ਪ੍ਰਾਪਤ ਕਰਕੇ ਸਰਕਾਰੀ ਨੌਕਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਬਾਰ ਕੌਂਸਲ ਅੱਤਵਾਦੀਆਂ ਦੇ ਸਮਰਥਕਾਂ ਨਾਲ ਭਰੀ ਸੀ, ਉਸ ਨੂੰ ਸਸਪੈਂਡ ਕਰ ਕੇ ਨਵੀਂ ਪ੍ਰਸਿੱਧ ਚੋਣ ਅਸੀਂ ਕਰਵਾਈ ਅਤੇ ਕਈ ਸੰਗਠਨ ਬੈਨ ਕੀਤੇ। ਵਿਸ਼ੇਸ਼ UAPA ਅਦਾਲਤ ਦਾ ਗਠਨ ਕਰਕੇ ਮਾਰਚ 2022 ਤੋਂ 2025 ਦਰਮਿਆਨ UAPA ਦੇ ਲਗਭਗ 2260 ਮਾਮਲੇ ਅਸੀਂ ਦਰਜ ਕੀਤੇ। 374 ਜ਼ਬਤੀਆਂ ਵੀ ਕੀਤੀਆਂ ਗਈਆਂ। ਪਹਿਲਾਂ ਸੰਗਠਿਤ ਤੌਰ ‘ਤੇ ਪੱਥਰਬਾਜ਼ੀ ਹੁੰਦੀ ਸੀ, ਹੁਣ ਇਨ੍ਹਾਂ ਦੀ ਸੰਖਿਆ ਜ਼ੀਰੋ ਹੋ ਗਈ ਹੈ। ਪਹਿਲਾਂ ਸੰਗਠਿਤ ਹੜਤਾਲ ਦਾ ਪਾਕਿਸਤਾਨ ਤੋਂ ਐਲਾਨ ਹੁੰਦਾ ਸੀ, ਕਸ਼ਮੀਰ ਘਾਟੀ ਵਿੱਚ ਬੰਦ ਹੁੰਦਾ ਸੀ, ਲੇਕਿਨ ਹੁਣ ਪਾਕਿਸਤਾਨ ਅਤੇ ਘਾਟੀ ਵਿੱਚ ਕਿਸੇ ਦੀ ਵੀ ਹਿੰਮਤ ਨਹੀਂ ਹੈ ਕੈ ਕਿ ਅਜਿਹਾ ਕੁਝ ਕਰੇ। ਵਿਰੋਧੀ ਪਾਰਟੀ ਦੇ ਸ਼ਾਸਨ ਕਾਲ ਵਿੱਚ ਸਾਲ ਵਿੱਚ 132 ਦਿਨ ਘਾਟੀ ਬੰਦ ਰਹਿੰਦੀ ਸੀ, ਲੇਕਿਨ ਪਿਛਲੇ ਤਿੰਨ ਵਰ੍ਹਿਆਂ ਤੋਂ ਸੰਗਠਿਤ ਹੜਤਾਲ ਦੀ ਸੰਖਿਆ ਜ਼ੀਰੋ ਹੋ ਗਈ ਹੈ। ਪਹਿਲਾਂ ਪੱਥਰਬਾਜ਼ੀ ਵਿੱਚ ਹਰ ਸਾਲ 100 ਤੋਂ ਵੱਧ ਲੋਕ ਮਾਰੇ ਜਾਂਦੇ ਸਨ, ਹੁਣ ਨਾਗਰਿਕਾਂ ਦੀ ਮੌਤ ਅਤੇ ਉਨ੍ਹਾਂ ਦੇ ਜ਼ਖਮੀ ਹੋਣ ਦੀ ਸੰਖਿਆ ਜ਼ੀਰੋ ਹੋ ਗਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇੱਕ ਸਮਾਂ ਹੁਰੀਅਤ ਦੇ ਨੇਤਾਵਾਂ ਨੂੰ ਇੱਥੇ ਵੀਆਈਪੀ ਟ੍ਰੀਟਮੈਂਟ ਮਿਲਦਾ ਸੀ, ਹੁਰੀਅਤ ਦੇ ਨਾਲ ਚਰਚਾ ਹੁੰਦੀ ਸੀ, ਹੁਰੀਅਤ ਵਾਲੇ ਆਉਂਦੇ ਸਨ ਤਾਂ ਰੈੱਡ ਕਾਰਪਰੇਟ ਵਿਛਾਉਂਦੇ ਸਨ। ਲੇਕਿਨ ਅਸੀਂ ਹੁਰੀਅਤੇ ਦੇ ਸਾਰੇ component ਬੈਨ ਕਰ ਦਿੱਤੇ ਹਨ ਅਤੇ ਉਨ੍ਹਾਂ ਦੇ ਸਾਰੇ ਨੇਤਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹਨ। ਅਸੀਂ ਹੁਰੀਅਤ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਸਦਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਨੀਤੀ ਨੂੰ ਦੁਹਰਾਉਣਾ ਚਾਹੁੰਦੇ ਹਾਂ ਕਿ ਹੁਰੀਅਤ ਅੱਤਵਾਦੀ ਸੰਗਠਨਾਂ ਦਾ outfitਹੈ ਅਤੇ ਅਸੀਂ ਉਨ੍ਹਾਂ ਨਾਲ ਗੱਲ ਨਹੀਂ ਕਰਾਂਗੇ, ਅਸੀਂ ਘਾਟੀ ਦੇ ਨੌਜਵਾਨਾਂ ਨਾਲ ਗੱਲ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਵਿੱਚ ਚੋਣਾਂ ਦੌਰਾਨ ਪਹਿਲਾਂ ਡਰ ਦਾ ਮਾਹੌਲ ਹੁੰਦਾ ਸੀ, ਹੁਣ ਪੰਚਾਇਤੀ ਚੋਣਾਂ ਵਿੱਚ 98.3 ਪ੍ਰਤੀਸ਼ਤ ਵੋਟਿੰਗ ਹੋਈ। ਵਰ੍ਹੇ 2019 ਦੇ ਬਾਅਦ TRF, People Anti Fascist Front,ਤਹਿਰੀਕ ਉਲ ਮੁਜਾਹਿਦੀਨ, ਜਮਾਤ-ਉਲ-ਮੁਜਾਹਿਦੀਨ, ਬੰਗਲਾਦੇਸ਼-ਹਿੰਦੁਸਤਾਨ ਜੰਮੂ-ਕਸ਼ਮੀਰ ਗਜਨਵੀ ਫੋਰਸ, ਖਾਲਿਸਤਾਨ ਟਾਈਗਰ ਫੋਰਸ, ਹਿਜਬ ਉਲ ਤਹਿਰੀਰ ਸਮੇਤ ਕਈ ਹੋਰ ਅੱਤਵਾਦੀ ਸੰਗਠਨਾਂ ਨੂੰ ਸਾਡੀ ਸਰਕਾਰ ਨੇ ਬੈਨ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੇ ਜਵਾਨ ਮਾਈਨੱਸ 43 ਡਿਗਰੀ ਤਾਪਮਾਨ ਵਿੱਚ ਪਹਾੜ ‘ਤੇ ਅਤੇ ਨਦੀਆਂ-ਨਾਲਿਆਂ ਦੇ ਨੇੜੇ ਰਹਿ ਕੇ ਦੇਸ਼ ਦੀ ਸੁਰੱਖਿਆ ਕਰਦੇ ਹਨ। ਕੋਈ ਘੁਸ ਗਿਆ ਤਾਂ ਉਹ ਬਚੇਗਾ ਨਹੀਂ, ਅਸੀਂ ਉਸ ਨੂੰ ਜਾਂ ਤਾਂ ਗ੍ਰਿਫਤਾਰ ਕਰਾਂਗੇ ਜਾਂ ਤਾਂ ਐਨਕਾਊਂਟਰ ਵਿੱਚ ਮਾਰਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੋਟਾ ਦਾ ਵਿਰੋਧ ਕਰਨ ਵਾਲਿਆਂ ਨੂੰ ਨਰੇਂਦਰ ਮੋਦੀ ਜੀ ਦੀ ਅੱਤਵਾਦੀ ਵਿਰੋਧੀ ਨੀਤੀ ਪਸੰਦ ਨਹੀਂ ਆਵੇਗੀ, ਅੱਤਵਾਦੀ ਦਾ ਬਚਾਅ ਕਰਕੇ ਵੋਟ ਬੈਂਕ ਬਣਾਉਣ ਵਾਲਿਆਂ ਨੂੰ ਇਹ ਨੀਤੀ ਪਸੰਦ ਨਹੀਂ ਆਵੇਗੀ। ਇਹ ਨਰੇਂਦਰ ਮੋਦੀ ਸਰਕਾਰ ਹੈ, ਟੈਰਰਿਜ਼ਮ ਦੇ ਵਿਰੁੱਧ ਸਾਡੀ ਜ਼ੀਰੋ ਟੌਲਰੈਂਸ ਦੀ ਨੀਤੀ ਹੈ।
************
ਵੀਵੀ/ਪੀਆਰ/ਪੀਐੱਸ/ਐੱਚਐੱਸ
(Release ID: 2150011)
Read this release in:
Odia
,
English
,
Urdu
,
Marathi
,
Hindi
,
Nepali
,
Bengali
,
Bengali-TR
,
Manipuri
,
Assamese
,
Gujarati
,
Tamil
,
Kannada
,
Malayalam