ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਹੀਰੋਜ਼ ਏਕਰ ਸਮਾਰਕ ‘ਤੇ ਨਾਮੀਬੀਆ ਦੇ ਸੰਸਥਾਪਕ ਪਿਤਾ ਅਤੇ ਪ੍ਰਥਮ ਰਾਸ਼ਟਰਪਤੀ ਡਾ. ਸੈਮ ਨੁਜੋਮਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ
Posted On:
09 JUL 2025 7:42PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹੀਰੋਜ਼ ਏਕਰ ਸਮਾਰਕ ‘ਤੇ ਨਾਮੀਬੀਆ ਦੇ ਸੰਸਥਾਪਕ ਪਿਤਾ ਅਤੇ ਪ੍ਰਥਮ ਰਾਸ਼ਟਰਪਤੀ ਡਾ. ਸੈਮ ਨੁਜੋਮਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਪ੍ਰਧਾਨ ਮੰਤਰੀ ਨੇ ਡਾ. ਸੈਮ ਨੁਜੋਮਾ ਨੂੰ ਇੱਕ ਦੂਰਦਰਸ਼ੀ ਨੇਤਾ ਦੇ ਰੂਪ ਵਿੱਚ ਯਾਦ ਕੀਤਾ ਜਿਨ੍ਹਾਂ ਨੇ ਨਾਮੀਬੀਆ ਦੀ ਸੁਤੰਤਰਤਾ ਦੇ ਸੰਘਰਸ਼ ਵਿੱਚ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਸੁਤੰਤਰ ਨਾਮੀਬੀਆ ਦੇ ਪ੍ਰਥਮ ਰਾਸ਼ਟਰਪਤੀ ਦੇ ਰੂਪ ਵਿੱਚ, ਡਾ. ਨੁਜੋਮਾ ਨੇ ਦੇਸ਼ ਦੇ ਰਾਸ਼ਟਰ ਨਿਰਮਾਣ ਵਿੱਚ ਪ੍ਰੇਰਣਾਦਾਇਕ ਯੋਗਦਾਨ ਦਿੱਤਾ। ਉਨ੍ਹਾਂ ਦੀ ਵਿਰਾਸਤ ਦੁਨੀਆ ਭਰ ਦੇ ਲੋਕਾਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ।
ਡਾ. ਸੈਮ ਨੁਜੋਮਾ ਭਾਰਤ ਦੇ ਇੱਕ ਮਹਾਨ ਮਿੱਤਰ ਸਨ। ਸੰਨ 1986 ਵਿੱਚ ਨਵੀਂ ਦਿੱਲੀ ਵਿੱਚ ਨਾਮੀਬੀਆ ਦੇ ਪਹਿਲੇ ਡਿਪਲੋਮੈਟਿਕ ਮਿਸ਼ਨ (ਉਸ ਸਮੇਂ ਐੱਸਡਬਲਿਊਏਪੀਓ- SWAPO) ਦੀ ਸਥਾਪਨਾ ਦੇ ਦੌਰਾਨ ਉਨ੍ਹਾਂ ਦੀ ਗਰਿਮਾਮਈ ਉਪਸਥਿਤੀ ਨੂੰ ਭਾਰਤ ਦੇ ਲੋਕ ਹਮੇਸ਼ਾ ਯਾਦ ਰੱਖਣਗੇ।
***
ਐੱਮਜੇਪੀਐੱਸ/ਐੱਸਟੀ
(Release ID: 2143632)
Read this release in:
English
,
Urdu
,
Marathi
,
Hindi
,
Bengali
,
Gujarati
,
Odia
,
Tamil
,
Telugu
,
Kannada
,
Malayalam