ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤ੍ਰਿਨੀਦਾਦ ਅਤੇ ਟੋਬੈਗੋ ਦੀ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕੀਤਾ
ਮੈਂ ਗੌਰਵਸ਼ਾਲੀ ਲੋਕਤੰਤਰ ਅਤੇ ਮਿੱਤਰ ਰਾਸ਼ਟਰ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੇ ਸਾਹਮਣੇ ਮੌਜੂਦ ਹੋ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ: ਪ੍ਰਧਾਨ ਮੰਤਰੀ
ਲੋਕਤੰਤਰ ਭਾਰਤ ਦੇ ਲਈ ਜੀਵਨ ਸ਼ੈਲੀ ਹੈ: ਪ੍ਰਧਾਨ ਮੰਤਰੀ
ਭਾਰਤ ਅਤੇ ਤ੍ਰਿਨੀਦਾਦ ਤੇ ਟੋਬੈਗੋ ਦੇ ਰਿਸ਼ਤੇ ਸਦੀਆਂ ਪੁਰਾਣੇ ਸਬੰਧਾਂ ਦੀ ਬੁਨਿਆਦ ‘ਤੇ ਅਧਾਰਿਤ ਹਨ: ਪ੍ਰਧਾਨ ਮੰਤਰੀ
ਅਸੀਂ ਆਧੁਨਿਕ ਭਾਰਤ ਦੇ ਨਿਰਮਾਣ ਦੇ ਲਈ ਮਹਿਲਾਵਾਂ ਨੂੰ ਸਸ਼ਕਤ ਬਣਾ ਰਹੇ ਹਾਂ: ਪ੍ਰਧਾਨ ਮੰਤਰੀ
ਅਸੀਂ ਆਪਣੇ ਵਿਕਾਸ ਨੂੰ ਦੂਸਰਿਆਂ ਦੇ ਪ੍ਰਤੀ ਜ਼ਿੰਮੇਦਾਰੀ ਦੇ ਰੂਪ ਵਿੱਚ ਦੇਖਦੇ ਹਾਂ; ਅਤੇ, ਗਲੋਬਲ ਸਾਊਥ ਹਮੇਸ਼ਾ ਸਾਡੀ ਪ੍ਰਾਥਮਿਕਤਾ ਰਹੇਗੀ: ਪ੍ਰਧਾਨ ਮੰਤਰੀ
ਗਲੋਬਲ ਸਾਊਥ ਉੱਨਤੀ ਕਰ ਰਿਹਾ ਹੈ; ਉਹ ਨਵੀਂ ਅਤੇ ਨਿਆਂਪੂਰਨ ਵਿਸ਼ਵ ਵਿਵਸਥਾ ਦੇਖਣਾ ਚਾਹੁੰਦੇ ਹਨ: ਪ੍ਰਧਾਨ ਮੰਤਰੀ
ਮਹਾਸਾਗਰ ਗਲੋਬਲ ਸਾਊਥ ਦੇ ਲਈ ਭਾਰਤ ਦਾ ਮਾਰਗਦਰਸ਼ਕ ਦ੍ਰਿਸ਼ਟੀਕੋਣ ਹੈ: ਪ੍ਰਧਾਨ ਮੰਤਰੀ
Posted On:
04 JUL 2025 10:51PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਨੇਟ ਦੇ ਪ੍ਰੈਜ਼ੀਡੈਂਟ, ਮਹਾਮਹਿਮ ਵੇਡ ਮਾਰਕ ਅਤੇ ਸਦਨ ਦੇ ਸਪੀਕਰ ਮਹਾਮਹਿਮ ਜਗਦੇਵ ਸਿੰਘ ਦੇ ਸੱਦੇ ‘ਤੇ ਅੱਜ ਤ੍ਰਿਨੀਦਾਦ ਅਤੇ ਟੋਬੈਗੋ (ਟੀਐਂਡਟੀ) ਦੀ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕੀਤਾ। ਤ੍ਰਿਨੀਦਾਦ ਅਤੇ ਟੋਬੈਗੋ ਦੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਅਤੇ ਇਹ ਅਵਸਰ ਭਾਰਤ-ਤ੍ਰਿਨੀਦਾਦ ਅਤੇ ਟੋਬੈਗੋ ਦੁਵੱਲੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।
ਇਸ ਗਰਿਮਾਪੂਰਨ ਸਦਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮੈਂਬਰਾਂ ਨੂੰ ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਦੀ ਤਰਫ਼ੋਂ ਵਿਸ਼ੇਸ਼ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਤ੍ਰਿਨੀਦਾਦ ਅਤੇ ਟੋਬੈਗੋ ਦਾ ਸਰਬਉੱਚ ਰਾਸ਼ਟਰੀ ਸਨਮਾਨ ਪ੍ਰਦਾਨ ਕਰਨ ਦੇ ਲਈ ਉੱਥੇ ਦੀ ਜਨਤਾ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਭਾਰਤੀ ਲੋਕਤੰਤਰ ਦੀ ਜੀਵੰਤਤਾ ਬਾਰੇ ਵਿਸਤਾਰ ਨਾਲ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਜਨਨੀ ਦੇ ਰੂਪ ਵਿੱਚ ਭਾਰਤ ਨੇ ਇਸ ਪਧਤੀ ਨੂੰ ਆਪਣੇ ਸੱਭਿਆਚਾਰ ਅਤੇ ਜੀਵਨ ਦਾ ਅਭਿੰਨ ਅੰਗ ਬਣਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਨੇ ਭਾਰਤ ਦੀ ਵਿਵਿਧਤਾ ਨੂੰ ਫਲਣ-ਫੁੱਲਣ ਅਤੇ ਸਮ੍ਰਿੱਧ ਹੋਣ ਅਤੇ ਸਾਰੇ ਵਿਚਾਰਾਂ ਦੇ ਸਹਿ-ਹੋਂਦ ਅਤੇ ਸੰਸਦੀ ਵਿਚਾਰ-ਵਟਾਂਦਰਿਆਂ ਅਤੇ ਜਨਤਕ ਚਰਚਾਵਾਂ ਨੂੰ ਸਮ੍ਰਿੱਧ ਬਣਾਉਣ ਦਾ ਅਵਸਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਟੀਐਂਡਟੀ ਨੂੰ ਉਸ ਦੀ ਸਫਲ ਲੋਕਤੰਤਰੀ ਯਾਤਰਾ ਦੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਸੁਤੰਤਰਤਾ ਦੀ ਰਾਹ ‘ਤੇ ਟੀਐਂਡਟੀ ਦੇ ਲੋਕਾਂ ਦੇ ਨਾਲ ਇਕਜੁੱਟਤਾ ਨਾਲ ਖੜ੍ਹੇ ਹੋਣ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਭੀ ਜ਼ੋਰ ਦਿੱਤਾ ਕਿ ਆਧੁਨਿਕ ਰਾਸ਼ਟਰਾਂ ਦੇ ਰੂਪ ਵਿੱਚ ਦੋਨੋਂ ਦੇਸ਼ਾਂ ਦਰਮਿਆਨ ਗਹਿਰੇ ਸਬੰਧ ਹੋਰ ਮਜ਼ਬੂਤ ਹੋਏ ਹਨ। ਭਾਰਤ ਦੁਆਰਾ ਉਪਹਾਰ ਵਿੱਚ ਦਿੱਤੀ ਗਈ ਸਪੀਕਰ ਦੀ ਕੁਰਸੀ ਵਿੱਚ ਸਟੀਕ ਤੌਰ ‘ਤੇ ਪਰਿਲਕਸ਼ਿਤ ਹੁੰਦੇ ਦੋਨੋਂ ਲੋਕਤੰਤਰਾਂ ਦੇ ਗੂੜ੍ਹੇ ਸਬੰਧਾਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੁਵੱਲੇ ਸੰਸਦੀ ਅਦਾਨ-ਪ੍ਰਦਾਨ ਨੂੰ ਹੋਰ ਵਧਾਉਣ ਦੀ ਤਾਕੀਦ ਕੀਤੀ।
ਸਦਨ ਵਿੱਚ ਮਹਿਲਾ ਸਾਂਸਦਾਂ ਦੀ ਬਹੁਤ ਸੰਖਿਆ ਵਿੱਚ ਮੌਜੂਦਗੀ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ, ਉਨ੍ਹਾਂ ਨੇ ਭਾਰਤ ਦੁਆਰਾ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਦੇ ਲਈ 33% ਸੀਟਾਂ ਰਿਜ਼ਰਵ ਕਰਨ ਦੀ ਦਿਸ਼ਾ ਵਿੱਚ ਉਠਾਏ ਗਏ ਇਤਿਹਾਸਿਕ ਕਦਮ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਭਾਰਤ ਵਿੱਚ ਜ਼ਮੀਨੀ ਪੱਧਰ ‘ਤੇ ਅਗਵਾਈ ਕਰਨ ਵਾਲੀਆਂ ਮਹਿਲਾ ਨੇਤਾਵਾਂ ਬਾਰੇ ਭੀ ਵਿਸਤਾਰ ਨਾਲ ਦੱਸਿਆ ਅਤੇ ਇਸ ਸੰਦਰਭ ਵਿੱਚ, ਦੇਸ਼ ਵਿੱਚ ਸਥਾਨਕ ਸ਼ਾਸਨ ਸੰਸਥਾਵਾਂ ਨੂੰ ਸਸ਼ਕਤ ਬਣਾਉਣ ਵਾਲੀਆਂ 1.5 ਮਿਲੀਅਨ ਚੁਣੀਆਂ ਮਹਿਲਾਵਾਂ ਦਾ ਉਲੇਖ ਕੀਤਾ।
ਪ੍ਰਧਾਨ ਮੰਤਰੀ ਨੇ ਮਨੁੱਖਤਾ ਦੇ ਸਾਹਮਣੇ ਮੌਜੂਦ ਚੁਣੌਤੀਆਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਵਿਸ਼ਵ ਭਾਈਚਾਰੇ ਨੂੰ ਸ਼ਾਂਤੀਪ੍ਰਿਯ ਸਮਾਜ ਦੇ ਲਈ ਗੰਭੀਰ ਖਤਰਾ ਬਣ ਚੁੱਕੇ ਅੱਤਵਾਦ ਦੇ ਖਿਲਾਫ ਲੜਾਈ ਨੂੰ ਮਜ਼ਬੂਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਆਲਮੀ ਸ਼ਾਸਨ ਵਿੱਚ ਸੁਧਾਰ ਅਤੇ ਗਲੋਬਲ ਸਾਊਥ ਨੂੰ ਉਸ ਦਾ ਹੱਕ ਦਿੱਤੇ ਜਾਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਭਾਰਤ-ਕੈਰੀਕੌਮ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਜਤਾਈ।
ਤ੍ਰਿਨੀਦਾਦ ਵਿੱਚ ਭਾਰਤੀਆਂ ਦੇ ਆਗਮਨ ਦੇ 180 ਸਾਲ ਪੂਰੇ ਹੋਣ ਦੇ ਅਵਸਰ ‘ਤੇ ਜਾਰੀ ਸਮਾਰੋਹ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਨੋਂ ਦੇਸ਼ਾਂ ਦੇ ਦਰਮਿਆਨ ਰਿਸ਼ਤੇ ਸਦੀਆਂ ਪੁਰਾਣੇ ਸਬੰਧਾਂ ਦੀ ਬੁਨਿਆਦ ‘ਤੇ ਅਧਾਰਿਤ ਹਨ ਅਤੇ ਇਹ ਰਿਸ਼ਤੇ ਹੋਰ ਵੀ ਗਹਿਰੇ ਅਤੇ ਸਮ੍ਰਿੱਧ ਹੁੰਦੇ ਜਾਣਗੇ।
https://twitter.com/narendramodi/status/1941163998839214389
https://twitter.com/PMOIndia/status/1941164621035175938
https://twitter.com/PMOIndia/status/1941165960423219508
https://twitter.com/PMOIndia/status/1941166816602263835
https://twitter.com/PMOIndia/status/1941167369218621508
https://twitter.com/PMOIndia/status/1941167905099628780
https://twitter.com/PMOIndia/status/1941169566417301932
https://twitter.com/PMOIndia/status/1941169919619715122
https://youtu.be/5E-n5lsluVg
***
ਐੱਮਜੇਪੀਐੱਸ/ਐੱਸਟੀ
(Release ID: 2142542)
Visitor Counter : 3
Read this release in:
Odia
,
English
,
Urdu
,
Hindi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam