ਰੇਲ ਮੰਤਰਾਲਾ
azadi ka amrit mahotsav

ਰੇਲਵੇ ਨੇ 1 ਜੁਲਾਈ 2025 ਤੋਂ ਰੇਲ ਯਾਤਰੀਆਂ ਦੇ ਲਈ ਮੂਲ ਕਿਰਾਇਆ ਤਰਕਸੰਗਤ ਬਣਾਇਆ


ਸਧਾਰਣ ਸ਼੍ਰੇਣੀ ਵਿੱਚ 500 ਕਿਲੋਮੀਟਰ ਤੱਕ ਕੋਈ ਵਾਧਾ ਨਹੀਂ; 501 ਤੋਂ 1500 ਕਿਲੋਮੀਟਰ ਦੀ ਦੂਰੀ ਦੇ ਲਈ 5 ਰੁਪਏ ਅਤੇ 2500 ਕਿਲੋਮੀਟਰ ਤੱਕ ਦੀ ਦੂਰੀ ਦੇ ਲਈ 10 ਰੁਪਏ ਅਤੇ 2501 ਤੋਂ 3000 ਕਿਲੋਮੀਟਰ ਦੀ ਦੂਰੀ ਦੇ ਲਈ 15 ਰੁਪਏ ਦਾ ਵਾਧਾ

Posted On: 30 JUN 2025 6:01PM by PIB Chandigarh

ਕਿਰਾਇਆ ਸਰੰਚਨਾਵਾਂ ਨੂੰ ਸੁਚਾਰੂ ਕਰਨ ਅਤੇ ਯਾਤਰੀ ਸੇਵਾਵਾਂ ਦੀ ਵਿੱਤੀ ਸਥਿਰਤਾ ਵਧਾਉਣ ਦੇ ਉਦੇਸ਼ ਨਾਲ, ਰੇਲਵੇ ਮੰਤਰਾਲੇ ਨੇ 01 ਜੁਲਾਈ 2025 ਤੋਂ ਯਾਤਰੀ ਟ੍ਰੇਨ ਸੇਵਾਵਾਂ ਦੇ ਮੂਲ ਕਿਰਾਏ ਨੂੰ ਤਰਕਸੰਗਤ ਬਣਾ ਦਿੱਤਾ ਹੈ। ਸੰਸ਼ੋਧਿਤ ਕਿਰਾਇਆ ਭਾਰਤੀ ਰੇਲਵੇ ਕਾਨਫਰੰਸ ਐਸੋਸੀਏਸ਼ਨ (ਆਈਆਰਸੀਏ) ਦੁਆਰਾ ਜਾਰੀ ਅੱਪਡੇਟ ਯਾਤਰੀ ਕਿਰਾਇਆ ਸਾਰਣੀ ‘ਤੇ ਅਧਾਰਿਤ ਹਨ।

 

ਕਿਰਾਇਆ ਤਰਕਸੰਗਤ ਦੀਆਂ ਮੁੱਖ ਵਿਸ਼ੇਸ਼ਤਾਵਾਂ (1 ਜੁਲਾਈ 2025 ਤੋਂ ਪ੍ਰਭਾਵੀ):

ਸਬਅਰਬਨ ਸਿੰਗਲ ਯਾਤਰਾ ਕਿਰਾਏ ਅਤੇ ਸੀਜ਼ਨ ਟਿਕਟਾਂ (ਸਬਅਰਬਨ ਅਤੇ ਨੌਨ-ਸਬਅਰਬਨ ਦੋਵਾਂ ਮਾਰਗਾਂ ਦੇ ਲਈ) ਵਿੱਚ ਕੋਈ ਪਰਿਵਰਤਨ ਨਹੀਂ ਕੀਤਾ ਗਿਆ ਹੈ।

ਸਧਾਰਣ ਨੌਨ-ਏਸੀ ਸ਼੍ਰੇਣੀਆਂ (ਨੌਨ-ਸਬਅਰਬਨ ਟ੍ਰੇਨਾਂ) ਦੇ ਲਈ:

  • ਸੈਕਿੰਡ ਕਲਾਸ: ਪ੍ਰਤੀ ਕਿਲੋਮੀਟਰ ਅੱਧਾ ਪੈਸਾ ਵਧਾਇਆ ਜਾਵੇਗਾ, ਇਹ ਨਿਰਭਰ ਕਰੇਗਾ

    • 500 ਕਿਲੋਮੀਟਰ ਤੱਕ ਕੋਈ ਵਾਧਾ ਨਹੀਂ

    • 501 ਤੋਂ 1500 ਕਿਲੋਮੀਟਰ ਦੀ ਦੂਰੀ ਦੇ ਲਈ 5 ਰੁਪਏ ਦਾ ਵਾਧਾ

    • 1501 ਤੋਂ 2500 ਕਿਲੋਮੀਟਰ ਦੀ ਦੂਰੀ ਦੇ ਲਈ 10 ਰੁਪਏ ਦਾ ਵਾਧਾ

    • 2501 ਤੋਂ 3000 ਕਿਲੋਮੀਟਰ ਦੀ ਦੂਰੀ ਦੇ ਲਈ 15 ਰੁਪਏ ਦਾ ਵਾਧਾ

  • ਸਲੀਪਰ ਕਲਾਸ: 0.5 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

  • ਫਸਟ ਕਲਾਸ: 0.5 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

 

ਮੇਲ/ਐਕਸਪ੍ਰੈੱਸ ਟ੍ਰੇਨਾਂ ਦੇ ਲਈ (ਨੌਨ-ਏਸੀ):

  • ਸੈਕਿੰਡ ਕਲਾਸ: 01 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

  • ਸਲੀਪਰ ਕਲਾਸ: 01 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

  • ਫਸਟ ਕਲਾਸ: 01 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

 

 

ਏਸੀ ਸ਼੍ਰੇਣੀ ਦੇ ਲਈ (ਮੇਲ/ਐਕਸਪ੍ਰੈੱਸ ਟ੍ਰੇਨਾਂ):

ਏਸੀ ਚੇਅਰ ਕਾਰ, ਏਸੀ 3 ਟੀਅਰ/3 ਇਕੌਨਮੀ, ਏਸੀ 2-ਟੀਅਰ, ਅਤੇ ਏਸੀ ਫਸਟ/ਐਗਜ਼ੀਕਿਊਟਿਵ ਕਲਾਸ/ਐਗਜ਼ੀਕਿਊਟਿਵ ਅਨੁਭੂਤੀ: 02 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਸੰਸ਼ੋਧਿਤ ਸ਼੍ਰੇਣੀ-ਵਾਰ ਕਿਰਾਇਆ ਸੰਰਚਨਾ ਦੇ ਅਨੁਸਾਰ ਕਿਰਾਇਆ ਸੰਸ਼ੋਧਨ ਪ੍ਰਮੁੱਖ ਅਤੇ ਵਿਸ਼ੇਸ਼ ਟ੍ਰੇਨ ਸੇਵਾਵਾਂ ਜਿਵੇਂ ਰਾਜਧਾਨੀ, ਸ਼ਤਾਬਦੀ, ਦੁਰੰਤੋ, ਵੰਦੇ ਭਾਰਤ, ਤੇਜਸ, ਹਮਸਫਰ, ਅੰਮ੍ਰਿਤ ਭਾਰਤ, ਮਹਾਮਨਾ, ਗਤੀਮਾਨ, ਅੰਤਯੋਦਯ, ਜਨ ਸ਼ਤਾਬਦੀ, ਯੁਵਾ ਐਕਸਪ੍ਰੈੱਸ, ਏਸੀ ਵਿਸਟਾਡੋਮ ਕੋਚ, ਅਨੁਭੂਤੀ ਕੋਚ ਅਤੇ ਸਧਾਰਣ ਗੈਰ-ਸਬਅਰਬਨ  ਸੇਵਾਵਾਂ ‘ਤੇ ਵੀ ਲਾਗੂ ਹੁੰਦਾ ਹੈ।

 

ਸਹਾਇਕ ਸ਼ੁਲਕ ਵਿੱਚ ਕੋਈ ਪਰਿਵਰਤਨ ਨਹੀਂ

  • ਰਿਜ਼ਰਵੇਸ਼ਨ ਫੀਸ, ਸੁਪਰਫਾਸਟ ਸਰਚਾਰਜਿਸ ਅਤੇ ਹੋਰ ਸ਼ੁਲਕ ਅਪਰਿਵਰਤਿਤ ਰਹਿਣਗੇ।

  • ਜੀਐੱਸਟੀ ਨਿਯਮਾਂ ਦੇ ਅਨੁਸਾਰ ਲਾਗੂ ਰਹੇਗਾ।

  • ਕਿਰਾਇਆ ਰਾਉਂਡਿੰਗ ਸਿਧਾਂਤ ਮੌਜੂਦਾ ਮਿਆਰਾਂ ਦੇ ਅਨੁਸਾਰ ਬਣੇ ਰਹਿਣਗੇ।

 

ਲਾਗੂਕਰਨ

ਸੰਸ਼ੋਧਿਤ ਕਿਰਾਇਆ 01.07.2025 ਨੂੰ ਜਾਂ ਉਸ ਦੇ ਬਾਅਦ ਬੁੱਕ ਕੀਤੀਆਂ ਗਈਆਂ ਟਿਕਟਾਂ ‘ਤੇ ਲਾਗੂ ਹੋਵੇਗਾ। ਇਸ ਮਿਤੀ ਤੋਂ ਪਹਿਲਾਂ ਜਾਰੀ ਕੀਤੇ ਗਏ ਟਿਕਟ ਕਿਰਾਏ ਵਿੱਚ ਬਿਨਾ ਕਿਸੇ ਸੁਧਾਰ ਦੇ ਮੌਜੂਦਾ ਕਿਰਾਏ ‘ਤੇ ਵੈਧ ਰਹਿਣਗੇ। ਪੀਆਰਐੱਸ, ਯੂਟੀਐੱਸ ਅਤੇ ਮੈਨੁਅਲ ਟਿਕਟਿੰਗ ਸਿਸਟਮ ਨੂੰ ਤਦਅਨੁਸਾਰ ਅੱਪਡੇਟ ਕੀਤਾ ਜਾ ਰਿਹਾ ਹੈ।

ਰੇਲਵੇ ਮੰਤਰਾਲੇ ਨੇ ਸੰਸ਼ੋਧਿਤ ਕਿਰਾਇਆ ਸੰਰਚਨਾ ਦਾ ਸੁਚਾਰੂ ਲਾਗੂਕਰਨ ਯਕੀਨੀ ਬਣਾਉਣ ਦੇ ਲਈ ਸਾਰੇ ਜੋਨਲ ਰੇਲਵੇ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਜੋਨਲ ਰੇਲਵੇ ਨੂੰ ਸਾਰੇ ਸਟੇਸ਼ਨਾਂ ‘ਤੇ ਕਿਰਾਇ ਡਿਸਪਲੇ ਅੱਪਡੇਟ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।

ਸੰਸ਼ੋਧਿਤ ਯਾਤਰੀ ਕਿਰਾਇਆ ਸਾਰਣੀ ਦੇਖਣ ਦੇ ਲਈ ਇੱਥੇ ਕਲਿੱਕ ਕਰੋ

*****

ਧਰਮੇਂਦਰ ਤਿਵਾਰੀ/ਸ਼ਤਰੁੰਜੈ ਕੁਮਾਰ


(Release ID: 2141296) Visitor Counter : 5