ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਬੀਕਾਨੇਰ ਵਿੱਚ 26,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ
ਪਿਛਲੇ 11 ਵਰ੍ਹਿਆਂ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਲਈ ਅਭੂਤਪੂਰਵ ਗਤੀ ਨਾਲ ਕੰਮ ਕੀਤਾ ਗਿਆ ਹੈ: ਪ੍ਰਧਾਨ ਮੰਤਰੀ
ਦੇਸ਼ ਨੇ ਆਧੁਨਿਕ ਕੀਤੇ ਜਾ ਰਹੇ ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਨਾਮ ਦਿੱਤਾ ਹੈ, ਅੱਜ ਇਨ੍ਹਾਂ ਵਿੱਚੋਂ 100 ਤੋਂ ਅਧਿਕ ਅੰਮ੍ਰਿਤ ਭਾਰਤ ਸਟੇਸ਼ਨ ਬਣ ਕੇ ਤਿਆਰ ਹਨ: ਪ੍ਰਧਾਨ ਮੰਤਰੀ
ਅਸੀਂ ਇੱਕ ਹੀ ਸਮੇਂ ਵਿੱਚ ਸਿੰਚਾਈ ਪ੍ਰੋਜੈਕਟਾਂ ਨੂੰ ਪੂਰਾ ਕਰ ਰਹੇ ਹਾਂ ਅਤੇ ਨਦੀਆਂ ਨੂੰ ਜੋੜ ਰਹੇ ਹਾਂ: ਪ੍ਰਧਾਨ ਮੰਤਰੀ
ਸਾਡੀ ਸਰਕਾਰ ਨੇ ਤਿੰਨਾਂ ਹਥਿਆਰਬੰਦ ਸੈਨਾਵਾਂ ਨੂੰ ਖੁੱਲ੍ਹੀ ਛੂਟ ਦਿੱਤੀ, ਤਿੰਨਾਂ ਸੈਨਾਵਾਂ ਨੇ ਮਿਲ ਕੇ ਐਸਾ ਚੱਕਰਵਿਊ ਰਚਿਆ ਕਿ ਪਾਕਿਸਤਾਨ ਨੂੰ ਗੋਡੇ ਟੇਕਣ ‘ਤੇ ਮਜਬੂਰ ਹੋਣਾ ਪਿਆ: ਪ੍ਰਧਾਨ ਮੰਤਰੀ
ਦੁਨੀਆ ਅਤੇ ਦੇਸ਼ ਦੇ ਦੁਸ਼ਮਣਾਂ ਨੇ ਦੇਖਿਆ ਹੈ ਕਿ ਜਦੋਂ ‘ਸਿੰਦੂਰ’ ‘ਬਰੂਦ ’ ਵਿੱਚ ਬਦਲ ਜਾਂਦਾ ਹੈ ਤਾਂ ਪਰਿਣਾਮ ਕੀ ਹੁੰਦਾ ਹੈ: ਪ੍ਰਧਾਨ ਮੰਤਰੀ
ਅਪਰੇਸ਼ਨ ਸਿੰਦੂਰ ਨੇ ਆਤੰਕਵਾਦ ਨਾਲ ਨਜਿੱਠਣ ਦੇ ਲਈ ਤਿੰਨ ਸਿਧਾਂਤ ਨਿਰਧਾਰਿਤ ਕੀਤੇ ਹਨ: ਪ੍ਰਧਾਨ ਮੰਤਰੀ
ਹੁਣ ਭਾਰਤ ਨੇ ਸਪਸ਼ਟ ਕਰ ਦਿੱਤਾ ਹੈ, ਪਾਕਿਸਤਾਨ ਨੂੰ ਹਰ ਆਤੰਕਵਾਦੀ ਹਮਲੇ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ ਅਤੇ ਇਹ ਕੀਮਤ ਪਾਕਿਸਤਾਨ ਦੀ ਸੈਨਾ, ਪਾਕਿਸਤਾਨ ਦੀ ਅਰਥਵਿਵਸਥਾ ਨੂੰ ਭੀ ਚੁਕਾਉਣੀ ਪਵੇਗੀ: ਪ੍ਰਧਾਨ ਮੰਤਰੀ
ਪਾਕਿਸਤਾਨ ਨੂੰ ਹੁਣ ਭਾਰਤੀਆਂ ਦੇ ਜੀਵਨ ਨਾਲ ਖੇਡਣ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ: ਪ੍ਰਧਾ
Posted On:
22 MAY 2025 1:48PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਬੀਕਾਨੇਰ ਵਿੱਚ 26,000 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਇਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਅਵਸਰ ‘ਤੇ ਕਾਰਜਕ੍ਰਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਉਪਸਥਿਤ ਜਨਸਮੂਹ ਦਾ ਸੁਆਗਤ ਕੀਤਾ ਅਤੇ ਔਨਲਾਇਨ ਸ਼ਾਮਲ ਹੋਏ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਦੀ ਮਹੱਤਵਪੂਰਨ ਭਾਗੀਦਾਰੀ ਦੇ ਪ੍ਰਤੀ ਭੀ ਆਭਾਰ ਪ੍ਰਗਟ ਕੀਤਾ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਰਾਜਪਾਲਾਂ, ਮੁੱਖ ਮੰਤਰੀਆਂ, ਉਪ ਰਾਜਪਾਲਾਂ ਅਤੇ ਹੋਰ ਜਨ ਪ੍ਰਤੀਨਿਧੀਆਂ ਦੀ ਉਪਸਥਿਤੀ ਦਾ ਉਲੇਖ ਕਰਦੇ ਹੋਏ ਦੇਸ਼ ਭਰ ਤੋਂ ਜੁੜੇ ਸਾਰੇ ਸਨਮਾਨਿਤ ਪਤਵੰਤਿਆਂ ਅਤੇ ਨਾਗਰਿਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਸ਼੍ਰੀ ਮੋਦੀ ਨੇ ਕਿਹਾ ਕਿ ਉਹ ਕਰਣੀ ਮਾਤਾ (Karni Mata) ਦਾ ਅਸ਼ੀਰਵਾਦ ਲੈ ਕੇ ਇਸ ਕਾਰਜਕ੍ਰਮ ਵਿੱਚ ਆਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਅਸ਼ੀਰਵਾਦ ਵਿਕਸਿਤ ਭਾਰਤ ਦੇ ਨਿਰਮਾਣ ਦੇ ਰਾਸ਼ਟਰ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੇ ਹਨ। 26,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਦੇਸ਼ ਦੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਇਨ੍ਹਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਇਨ੍ਹਾਂ ਪਰਿਵਰਤਨਕਾਰੀ ਪਹਿਲਾਂ ਦੇ ਲਈ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ।
ਭਾਰਤ ਦੇ ਇਨਫ੍ਰਾਸਟ੍ਰਕਚਰ ਵਿੱਚ ਹੋ ਰਹੇ ਬਦਲਾਅ ਦਾ ਉਲੇਖ ਕਰਦੇ ਹੋਏ, ਆਧੁਨਿਕੀਕਰਣ ਦੇ ਪ੍ਰਤੀ ਰਾਸ਼ਟਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਪਿਛਲੇ 11 ਵਰ੍ਹਿਆਂ ਵਿੱਚ ਸੜਕਾਂ,ਹਵਾਈ ਅੱਡਿਆਂ, ਰੇਲਵੇ ਅਤੇ ਰੇਲਵੇ ਸਟੇਸ਼ਨਾਂ ਵਿੱਚ ਹੋਈ ਤੀਬਰ ਪ੍ਰਗਤੀ ਦੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਪਿਛਲੇ ਵਰ੍ਹਿਆਂ ਦੀ ਤੁਲਨਾ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ 6 ਗੁਣਾ ਅਧਿਕ ਨਿਵੇਸ਼ ਕਰ ਰਿਹਾ ਹੈ, ਇੱਕ ਐਸੀ ਪ੍ਰਗਤੀ ਜਿਸ ਨੇ ਆਲਮੀ ਧਿਆਨ ਆਕਰਸ਼ਿਤ ਕੀਤਾ ਹੈ। ਉਨ੍ਹਾਂ ਨੇ ਦੇਸ਼ ਭਰ ਵਿੱਚ ਪ੍ਰਤਿਸ਼ਠਿਤ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੀ ਚਰਚਾ ਕਰਦੇ ਹੋਏ ਉੱਤਰ ਵਿੱਚ ਜ਼ਿਕਰਯੋਗ ਚਿਨਾਬ ਬ੍ਰਿਜ, ਅਰੁਣਾਚਲ ਵਿੱਚ ਸੇਲਾ ਟਨਲ ਅਤੇ ਪੂਰਬ ਵਿਖੇ ਅਸਾਮ ਦਾ ਬੋਗੀਬੀਲ ਬ੍ਰਿਜ (Bogibeel Bridge) ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਪੱਛਮੀ ਭਾਰਤ ਵਿੱਚ, ਮੁੰਬਈ ਵਿਖੇ ਅਟਲ ਸੇਤੁ (Atal Setu) ਦਾ ਉਲੇਖ ਕੀਤਾ ਜਦਕਿ ਦੱਖਣ ਵਿੱਚ, ਉਨ੍ਹਾਂ ਨੇ ਭਾਰਤ ਦੇ ਆਪਣੀ ਤਰ੍ਹਾਂ ਦੇ ਪਹਿਲੇ ਪੰਬਨ ਬ੍ਰਿਜ (Pamban Bridge) ਦੀ ਚਰਚਾ ਕੀਤੀ।
ਆਪਣੇ ਰੇਲਵੇ ਨੈੱਟਵਰਕ ਨੂੰ ਆਧੁਨਿਕ ਬਣਾਉਣ ਦੇ ਭਾਰਤ ਦੇ ਨਿਰੰਤਰ ਪ੍ਰਯਾਸਾਂ ‘ਤੇ ਬਲ ਦਿੰਦੇ ਹੋਏ ਸ਼੍ਰੀ ਮੋਦੀ ਨੇ ਦੇਸ਼ ਦੀ ਨਵੀਂ ਗਤੀ ਅਤੇ ਪ੍ਰਗਤੀ ਦੇ ਪ੍ਰਤੀਕ ਦੇ ਰੂਪ ਵਿੱਚ ਵੰਦੇ ਭਾਰਤ, ਅੰਮ੍ਰਿਤ ਭਾਰਤ ਅਤੇ ਨਮੋ ਭਾਰਤ ਟ੍ਰੇਨਾਂ (Vande Bharat, Amrit Bharat, and Namo Bharat trains) ਦੀ ਸ਼ੁਰੂਆਤ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਲਗਭਗ 70 ਮਾਰਗਾਂ ‘ਤੇ ਵੰਦੇ ਭਾਰਤ ਟ੍ਰੇਨਾਂ ਚਲ ਰਹੀਆਂ ਹਨ ਅਤੇ ਇਨ੍ਹਾਂ ਨਾਲ ਦੂਰ-ਦਰਾਜ ਦੇ ਖੇਤਰਾਂ ਵਿੱਚ ਆਧੁਨਿਕ ਰੇਲ ਸੰਪਰਕ ਸਥਾਪਿਤ ਹੋ ਰਿਹਾ ਹੈ। ਉਨ੍ਹਾਂ ਨੇ ਪਿਛਲੇ 11 ਵਰ੍ਹਿਆਂ ਵਿੱਚ ਮਹੱਤਵਪੂਰਨ ਇਨਫ੍ਰਾਸਟ੍ਰਕਚਰ ਦੀ ਪ੍ਰਗਤੀ ਦੀ ਤਰਫ਼ ਭੀ ਧਿਆਨ ਦਿਵਾਇਆ, ਜਿਸ ਵਿੱਚ ਸੈਕੜੋਂ ਸੜਕ ਓਵਰਬ੍ਰਿਜਾਂ ਅਤੇ ਅੰਡਰਬ੍ਰਿਜਾਂ ਦੇ ਨਿਰਮਾਣ ਦੇ ਨਾਲ ਹੀ 34,000 ਕਿਲੋਮੀਟਰ ਤੋਂ ਅਧਿਕ ਨਵੀਆਂ ਰੇਲਵੇ ਪਟੜੀਆਂ ਵਿਛਾਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰੌਡ ਗੇਜ ਲਾਇਨਾਂ ‘ਤੇ ਮਾਨਵ ਰਹਿਤ ਲੈਵਲ ਕ੍ਰੌਸਿੰਗ ਨੂੰ ਸਮਾਪਤ ਕਰ ਦਿੱਤਾ ਗਿਆ ਹੈ, ਜਿਸ ਨਾਲ ਸੁਰੱਖਿਆ ਵਿੱਚ ਵਾਧਾ ਹੋਇਆ ਹੈ। ਸ਼੍ਰੀ ਮੋਦੀ ਨੇ ਕਾਰਗੋ ਟ੍ਰਾਂਸਪੋਰਟੇਸ਼ਨ ਨੂੰ ਸੁਵਿਵਸਥਿਤ ਕਰਨ ਦੇ ਲਈ ਸਮਰਪਿਤ ਮਾਲ ਗਲਿਆਰਿਆਂ ਦੇ ਤੇਜ਼ ਵਿਕਾਸ ਅਤੇ ਭਾਰਤ ਦੀ ਪਹਿਲੀ ਬੁਲਟ ਟ੍ਰੇਨ ਪ੍ਰੋਜੈਕਟ ਦੇ ਵਰਤਮਾਨ ਵਿੱਚ ਜਾਰੀ ਨਿਰਮਾਣ ਦਾ ਭੀ ਉਲੇਖ ਕੀਤਾ। ਇਨ੍ਹਾਂ ਪ੍ਰਯਾਸਾਂ ਦੇ ਨਾਲ-ਨਾਲ, ਯਾਤਰੀ ਅਨੁਭਵ ਨੂੰ ਬਿਹਤਰ ਬਣਾਉਣ ਦੇ ਲਈ 1,300 ਤੋਂ ਅਧਿਕ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਰੇਲਵੇ ਸਟੇਸ਼ਨਾਂ ਦਾ ਨਾਮ ਅੰਮ੍ਰਿਤ ਭਾਰਤ ਸਟੇਸ਼ਨ ਰੱਖਿਆ ਗਿਆ ਹੈ ਅਤੇ ਐਸੇ 100 ਤੋਂ ਅਧਿਕ ਸਟੇਸ਼ਨਾਂ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉਪਯੋਗਕਰਤਾਵਾਂ ਨੇ ਇਨ੍ਹਾਂ ਸਟੇਸ਼ਨਾਂ ਦੇ ਅਦਭੁਤ ਪਰਿਵਰਤਨ ਨੂੰ ਦੇਖਿਆ ਹੈ, ਜੋ ਸਥਾਨਕ ਕਲਾ ਅਤੇ ਇਤਿਹਾਸ ਦੇ ਪ੍ਰਦਰਸ਼ਨ ਦੇ ਰੂਪ ਵਿੱਚ ਕਾਰਜ ਕਰਦੇ ਹਨ। ਉਨ੍ਹਾਂ ਨੇ ਰਾਜਸਥਾਨ ਦੇ ਮੰਡਲਗੜ੍ਹ ਸਟੇਸ਼ਨ ਸਹਿਤ ਮਹੱਤਵਪੂਰਨ ਉਦਾਹਰਣਾਂ ‘ਤੇ ਚਰਚਾ ਕੀਤੀ ਜੋ ਰਾਜਪੂਤ ਪਰੰਪਰਾਵਾਂ ਦੀ ਸ਼ਾਨ ਨੂੰ ਦਰਸਾਉਣ ਦੇ ਨਾਲ-ਨਾਲ ਬਿਹਾਰ ਦਾ ਥਾਵੇ ਸਟੇਸ਼ਨ, ਮਧੁਬਨੀ ਕਲਾਕ੍ਰਿਤੀ ਦੇ ਨਾਲ ਮਾਂ ਥਾਵੇਵਾਲੀ ਦੀ ਪਵਿੱਤਰ ਉਪਸਥਿਤੀ ਨੂੰ ਦਰਸਾਉਂਦਾ ਹੈ। ਮੱਧ ਪ੍ਰਦੇਸ਼ ਦਾ ਓਰਛਾ ਰੇਲਵੇ ਸਟੇਸ਼ਨ ਭਗਵਾਨ ਰਾਮ ਦੇ ਦਿੱਬ ਸਾਰ ਨੂੰ ਦਰਸਾਉਂਦਾ ਹੈ, ਜਦਕਿ ਸ਼੍ਰੀਰੰਗਮ ਸਟੇਸ਼ਨ ਦਾ ਡਿਜਾਈਨ ਸ਼੍ਰੀ ਰੰਗਨਾਥ ਸਵਾਮੀ ਮੰਦਿਰ ਤੋਂ ਪ੍ਰੇਰਣਾ ਲੈਂਦਾ ਹੈ। ਗੁਜਰਾਤ ਦਾ ਡਾਕੋਰ ਸਟੇਸ਼ਨ ਰਣਛੋੜਰਾਏ ਜੀ ਨੂੰ ਸ਼ਰਧਾਂਜਲੀ ਦਿੰਦਾ ਹੈ, ਤਿਰੁਵੱਨਾਮਲਾਈ ਸਟੇਸ਼ਨ ਦ੍ਰਵਿੜ ਵਾਸਤੂਕਲਾ ਸਿਧਾਂਤਾਂ ਦਾ ਪਾਲਨ ਕਰਦਾ ਹੈ ਅਤੇ ਬੇਗਮਪੇਟ ਸਟੇਸ਼ਨ ਕਾਕਤੀਯ ਰਾਜਵੰਸ਼ ਦੀ ਵਾਸਤੂਕਲਾ ਵਿਰਾਸਤ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅੰਮ੍ਰਿਤ ਭਾਰਤ ਸਟੇਸ਼ਨ ਨਾ ਕੇਵਲ ਭਾਰਤ ਦੀਆਂ ਹਜ਼ਾਰਾਂ ਵਰ੍ਹੇ ਪੁਰਾਣੀ ਵਿਰਾਸਤ ਨੂੰ ਸੁਰੱਖਿਅਤ ਕਰਦੇ ਹਨ, ਬਲਕਿ ਰਾਜਾਂ ਵਿੱਚ ਟੂਰਿਜ਼ਮ ਵਿਕਾਸ ਦੇ ਲਈ ਉਤਪ੍ਰੇਰਕ ਦੇ ਰੂਪ ਵਿੱਚ ਭੀ ਕਾਰਜ ਕਰਦੇ ਹਨ, ਜਿਸ ਨਾਲ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰਾਂ ਦੀ ਸਿਰਜਣਾ ਹੁੰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸਟੇਸ਼ਨਾਂ ਦੀ ਸਵੱਛਤਾ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਦਾ ਆਗਰਹਿ ਕੀਤਾ ਕਿਉਂਕਿ ਉਹ ਹੀ ਇਨ੍ਹਾਂ ਬੁਨਿਆਦੀ ਢਾਂਚਿਆਂ ਦੇ ਅਸਲੀ ਮਾਲਕ ਹਨ।
ਬੁਨਿਆਦੀ ਢਾਂਚੇ ਵਿੱਚ ਸਰਕਾਰੀ ਨਿਵੇਸ਼ ਨਾ ਕੇਵਲ ਵਿਕਾਸ ਨੂੰ ਗਤੀ ਦਿੰਦਾ ਹੈ ਬਲਕਿ ਰੋਜ਼ਗਾਰ ਦੇ ਅਵਸਰਾਂ ਦੀ ਸਿਰਜਣਾ ਭੀ ਕਰਦਾ ਹੈ ਅਤੇ ਕਾਰੋਬਾਰੀ ਗਤੀਵਿਧੀਆਂ ਨੂੰ ਹੁਲਾਰਾ ਦਿੰਦਾ ਹੈ, ਇਸ ਬਿੰਦੂ ‘ਤੇ ਚਰਚਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਖਰਚ ਕੀਤੇ ਜਾ ਰਹੇ ਹਜ਼ਾਰਾਂ ਕਰੋੜ ਰੁਪਏ ਸਿੱਧੇ ਤੌਰ ‘ਤੇ ਮਜ਼ਦੂਰਾਂ, ਦੁਕਾਨਦਾਰਾਂ, ਕਾਰਖਾਨੇ ਦੇ ਕਰਮਚਾਰੀਆਂ ਅਤੇ ਟਰੱਕ ਅਤੇ ਟੈਂਪੂ ਅਪਰੇਟਰਾਂ ਜਿਹੇ ਟ੍ਰਾਂਸਪੋਰਟ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਲਾਭ ਪਹੁੰਚਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਪੂਰੇ ਹੋ ਜਾਣ ਦੇ ਬਾਅਦ, ਲਾਭ ਕਈ ਗੁਣਾ ਵਧ ਜਾਂਦੇ ਹਨ। ਕਿਸਾਨ ਆਪਣੀ ਉਪਜ ਨੂੰ ਘੱਟ ਲਾਗਤ ‘ਤੇ ਬਜ਼ਾਰਾਂ ਤੱਕ ਪਹੁੰਚਾ ਸਕਦੇ ਹਨ, ਜਿਸ ਦੇ ਨਾਲ ਬਰਬਾਦੀ ਘੱਟ ਹੁੰਦੀ ਹੈ। ਅੱਛੀ ਤਰ੍ਹਾਂ ਨਾਲ ਵਿਕਸਿਤ ਸੜਕਾਂ ਅਤੇ ਵਿਸਤਾਰਿਤ ਰੇਲਵੇ ਨੈੱਟਵਰਕ ਨਵੇਂ ਉਦਯੋਗਾਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਟੂਰਿਜ਼ਮ ਨੂੰ ਕਾਫ਼ੀ ਹੁਲਾਰਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚੇ ‘ਤੇ ਖਰਚ ਨਾਲ ਆਖਰਕਾਰ ਹਰ ਘਰ ਨੂੰ ਲਾਭ ਹੁੰਦਾ ਹੈ, ਜਿਸ ਵਿੱਚ ਯੁਵਾ ਲੋਕ ਉੱਭਰਦੇ ਆਰਥਿਕ ਅਵਸਰਾਂ ਤੋਂ ਸਭ ਤੋਂ ਅਧਿਕ ਲਾਭ ਉਠਾਉਂਦੇ ਹਨ।
ਸ਼੍ਰੀ ਮੋਦੀ ਨੇ ਰਾਜਸਥਾਨ ਵਿੱਚ ਜਾਰੀ ਇਨਫ੍ਰਾਸਟ੍ਰਕਚਰ (ਬੁਨਿਆਦੀ ਢਾਂਚੇ) ਦੇ ਵਿਕਾਸ ਨਾਲ ਹੋਣ ਵਾਲੇ ਲਾਭਾਂ ਦੀ ਭੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਅਤੇ ਇੱਥੋਂ ਤੱਕ ਕਿ ਸੀਮਾਵਰਤੀ ਖੇਤਰਾਂ ਵਿੱਚ ਭੀ ਉੱਚ ਗੁਣਵੱਤਾਯੁਕਤ ਸੜਕਾਂ ਬਣਾਈਆਂ ਜਾ ਰਹੀਆਂ ਹਨ। ਪਿਛਲੇ 11 ਵਰ੍ਹਿਆਂ ਵਿੱਚ, ਇਕੱਲੇ ਰਾਜਸਥਾਨ ਦੇ ਸੜਕ ਇਨਫ੍ਰਾਸਟ੍ਰਕਚਰ (ਬੁਨਿਆਦੀ ਢਾਂਚੇ) ਵਿੱਚ ਲਗਭਗ 70,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਵਰ੍ਹੇ ਰਾਜ ਵਿੱਚ ਰੇਲਵੇ ਵਿਕਾਸ ‘ਤੇ ਲਗਭਗ 10,000 ਕਰੋੜ ਰੁਪਏ ਖਰਚ ਕਰਨ ਵਾਲੀ ਹੈ,ਜੋ 2014 ਤੋਂ ਪਹਿਲੇ ਦੇ ਪੱਧਰ ਦੀ ਤੁਲਨਾ ਵਿੱਚ 15 ਗੁਣਾ ਵਾਧੇ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਬੀਕਾਨੇਰ ਨੂੰ ਮੁੰਬਈ ਨਾਲ ਜੋੜਨ ਵਾਲੀ ਇੱਕ ਨਵੀਂ ਟ੍ਰੇਨ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕਿਹਾ ਕਿ ਇਸ ਨਾਲ ਕਨੈਕਟਿਵਿਟੀ ਹੋਰ ਬਿਹਤਰ ਹੋਵੇਗੀ। ਇਸ ਦੇ ਅਤਿਰਿਕਤ, ਉਨ੍ਹਾਂ ਨੇ ਕਈ ਖੇਤਰਾਂ ਵਿੱਚ ਵਿਭਿੰਨ ਸਿਹਤ, ਜਲ ਅਤੇ ਬਿਜਲੀ ਪ੍ਰੋਜੈਕਟਸ ਦੀ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਣ ‘ਤੇ ਬਲ ਦਿੱਤਾ। ਇਨ੍ਹਾਂ ਪਹਿਲਾਂ ਦਾ ਉਦੇਸ਼ ਰਾਜਸਥਾਨ ਦੇ ਸ਼ਹਿਰੀ ਅਤੇ ਗ੍ਰਾਮੀਣ ਦੋਨੋਂ ਖੇਤਰਾਂ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਨੌਜਵਾਨਾਂ ਨੂੰ ਆਪਣੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਹੀ ਆਸ਼ਾਜਨਕ ਰੋਜ਼ਗਾਰ ਦੇ ਅਵਸਰ ਮਿਲਣ।
ਕੇਂਦਰ ਅਤੇ ਰਾਜ ਸਰਕਾਰਾਂ ਦੇ ਤਹਿਤ ਰਾਜਸਥਾਨ ਵਿੱਚ ਤੇਜ਼ੀ ਨਾਲ ਹੋ ਰਹੇ ਉਦਯੋਗਿਕ ਵਿਕਾਸ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਦੇ ਪ੍ਰਸ਼ਾਸਨ ਨੇ ਵਿਭਿੰਨ ਖੇਤਰਾਂ ਵਿੱਚ ਨਵੀਆਂ ਉਦਯੋਗਿਕ ਨੀਤੀਆਂ ਦਾ ਸ਼ੁਰੂਆਤ ਕੀਤੀ ਹੈ, ਜਿਸ ਦੇ ਨਾਲ ਬੀਕਾਨੇਰ ਜਿਹੇ ਖੇਤਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਬੀਕਾਨੇਰੀ ਭੁਜੀਆ ਅਤੇ ਬੀਕਾਨੇਰੀ ਰਸਗੁੱਲੇ ਆਪਣੀ ਆਲਮੀ ਪਹਿਚਾਣ ਦਾ ਵਿਸਤਾਰ ਕਰਨਗੇ, ਜਿਸ ਨਾਲ ਰਾਜ ਦੇ ਫੂਡ ਪ੍ਰੋਸੈੱਸਿੰਗ ਉਦਯੋਗ ਨੂੰ ਹੋਰ ਮਜ਼ਬੂਤੀ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਸਥਾਨ ਦਾ ਰਿਫਾਇਨਰੀ ਪ੍ਰੋਜੈਕਟ ਆਪਣੇ ਅੰਤਿਮ ਪੜਾਅ ਵਿੱਚ ਹੈ,ਜਿਸ ਨਾਲ ਰਾਜ ਪੈਟਰੋਲੀਅਮ ਅਧਾਰਿਤ ਉਦਯੋਗਾਂ ਲਈ ਇੱਕ ਪ੍ਰਮੁੱਖ ਕੇਂਦਰ ਬਣ ਜਾਵੇਗਾ। ਉਨ੍ਹਾਂ ਨੇ ਅੰਮ੍ਰਿਤਸਰ ਤੋਂ ਜਾਮਨਗਰ ਤੱਕ ਛੇ ਲੇਨ ਦੇ ਆਰਥਿਕ ਗਲਿਆਰੇ ਦੇ ਮਹੱਤਵ ਨੂੰ ਭੀ ਰੇਖਾਂਕਿਤ ਕੀਤਾ, ਜੋ ਸ਼੍ਰੀ ਗੰਗਾਨਗਰ, ਹਨੁਮਾਨਗੜ੍ਹ, ਬੀਕਾਨੇਰ, ਜੋਧਪੁਰ, ਬਾੜਮੇਰ ਅਤੇ ਜਾਲੌਰ ਤੋਂ ਹੋ ਕੇ ਗੁਜਰਦਾ ਹੈ। ਇਸ ਦੇ ਅਤਿਰਿਕਤ, ਉਨ੍ਹਾਂ ਨੇ ਰਾਜਸਥਾਨ ਵਿੱਚ ਦਿੱਲੀ- ਮੁੰਬਈ ਐਕਸਪ੍ਰੈੱਸਵੇ ਦੇ ਲਗਭਗ ਪੂਰਾ ਹੋਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕਨੈਕਟਿਵਿਟੀ ਪ੍ਰੋਜੈਕਟਸ ਰਾਜ ਦੇ ਉਦਯੋਗਿਕ ਵਿਕਾਸ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਗੇ।
ਸ਼੍ਰੀ ਮੋਦੀ ਨੇ ਰਾਜਸਥਾਨ ਵਿੱਚ ਪ੍ਰਧਾਨ ਮੰਤਰੀ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਦੀ ਤੀਬਰ ਪ੍ਰਗਤੀ ਦਾ ਉਲੇਖ ਕਰਦੇ ਹੋਏ ਕਿਹਾ ਕਿ ਰਾਜ ਵਿੱਚ 40, 000 ਤੋਂ ਜ਼ਿਆਦਾ ਲੋਕ ਇਸ ਪਹਿਲ ਤੋਂ ਲਾਭ ਉਠਾ ਚੁੱਕੇ ਹਨ, ਜਿਸ ਨਾਲ ਉਨ੍ਹਾਂ ਦੇ ਬਿਜਲੀ ਬਿਲ ਖ਼ਤਮ ਹੋ ਗਏ ਹਨ ਅਤੇ ਉਨ੍ਹਾਂ ਨੂੰ ਸੌਰ ਊਰਜਾ ਦੇ ਮਾਧਿਅਮ ਨਾਲ ਆਮਦਨ ਕਮਾਉਣ ਦਾ ਅਵਸਰ ਮਿਲਿਆ ਹੈ। ਉਨ੍ਹਾਂ ਨੇ ਬਿਜਲੀ ਨਾਲ ਜੁੜੇ ਕਈ ਪ੍ਰੋਜੈਕਟਸ ਦੇ ਉਦਘਾਟਨ ਅਤੇ ਨੀਂਹ ਪੱਥਰ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਨਾਲ ਰਾਜਸਥਾਨ ਦੀ ਬਿਜਲੀ ਸਪਲਾਈ ਵਿੱਚ ਹੋਰ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਬਿਜਲੀ ਉਤਪਾਦਨ ਵਿੱਚ ਵਾਧਾ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਰਾਜਸਥਾਨ ਦੀ ਭੂਮੀ ਦੇ ਇਤਿਹਾਸਿਕ ਮਹੱਤਵ ਦਾ ਉਲੇਖ ਕਰਦੇ ਹੋਏ ਸ਼੍ਰੀ ਮੋਦੀ ਨੇ ਰੇਗਿਸਤਾਨੀ ਇਲਾਕਿਆਂ ਨੂੰ ਉਪਜਾਊ ਪਰਿਦ੍ਰਿਸ਼ ਵਿੱਚ ਬਦਲਣ ਵਿੱਚ ਮਹਾਰਾਜਾ ਗੰਗਾ ਸਿੰਘ ਦੇ ਦੂਰਦਰਸ਼ੀ ਪ੍ਰਯਾਸਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਖੇਤਰ ਦੇ ਲਈ ਪਾਣੀ ਦੇ ਅਤਿਅਧਿਕ ਮਹੱਤਵ ਅਤੇ ਬੀਕਾਨੇਰ, ਸ੍ਰੀਗੰਗਾਨਗਰ, ਹਨੂਮਾਨਗੜ੍ਹ ਅਤੇ ਪੱਛਮੀ ਰਾਜਸਥਾਨ ਜਿਹੇ ਖੇਤਰਾਂ ਦੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਇਸ ਦੀ ਭੂਮਿਕਾ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿੰਚਾਈ ਪ੍ਰੋਜੈਕਟਸ ਨੂੰ ਪੂਰਾ ਕਰਨ ਦੇ ਨਾਲ-ਨਾਲ ਨਦੀਆਂ ਨੂੰ ਜੋੜਨ ਦੀ ਪਹਿਲ ਨੂੰ ਲਾਗੂ ਕਰਨ ‘ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਪਾਰਵਤੀ ਕਾਲੀਸਿੰਧ-ਚੰਬਲ ਲਿੰਕ ਪ੍ਰੋਜੈਕਟ ਦੇ ਪ੍ਰਭਾਵ ਨੂੰ ਰੇਖਾਂਕਿਤ ਕੀਤਾ, ਜਿਸ ਤੋਂ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਨੂੰ ਲਾਭ ਹੋਵੇਗਾ, ਕਿਸਾਨਾਂ ਦੇ ਲਈ ਬਿਹਤਰ ਖੇਤੀਬਾੜੀ ਸੰਭਾਵਨਾਵਾਂ ਸੁਨਿਸ਼ਚਿਤ ਹੋਣਗੀਆਂ ਅਤੇ ਖੇਤਰ ਦੀ ਸਥਿਰਤਾ ਵਧੇਗੀ।
ਰਾਜਸਥਾਨ ਦੀ ਅਟੁੱਟ ਭਾਵਨਾ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਉਸ ਦੇ ਲੋਕਾਂ ਤੋਂ ਬੜਾ ਕੁਝ ਨਹੀਂ ਹੈ। ਪ੍ਰਧਾਨ ਮੰਤਰੀ ਨੇ 22 ਅਪ੍ਰੈਲ ਨੂੰ ਹੋਏ ਆਤੰਕਵਾਦੀ ਹਮਲੇ ਦੀ ਨਿੰਦਾ ਕੀਤੀ, ਜਿਸ ਵਿੱਚ ਹਮਲਾਵਰਾਂ ਨੇ ਆਪਣੀ ਆਸਥਾ ਦੇ ਅਧਾਰ ‘ਤੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਗਾਮ ਵਿੱਚ ਗੋਲੀਆਂ ਚਲਾਈਆਂ ਗਈਆਂ ਲੇਕਿਨ ਉਨ੍ਹਾਂ ਨੇ 140 ਕਰੋੜ ਭਾਰਤੀਆਂ ਦੇ ਦਿਲਾਂ ਨੂੰ ਘਾਇਲ ਕਰ ਦਿੱਤਾ, ਜਿਸ ਨਾਲ ਆਤੰਕਵਾਦ ਦੇ ਖ਼ਿਲਾਫ਼ ਰਾਸ਼ਟਰ ਦਾ ਸੰਕਲਪ ਇਕਜੁੱਟ ਹੋਇਆ। ਪ੍ਰਧਾਨ ਮੰਤਰੀ ਨੇ ਭਾਰਤ ਦੇ ਹਥਿਆਰਬੰਦ ਬਲਾਂ ਦੁਆਰਾ ਕੀਤੀ ਗਈ ਨਿਰਣਾਇਕ ਪ੍ਰਤੀਕਿਰਿਆ ਦਾ ਉਲੇਖ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਅਪਰੇਸ਼ਨਲ ਸੁਤੰਤਰਤਾ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਵਧਾਨੀਪੂਰਵਕ ਨਿਸ਼ਪਾਦਿਤ ਅਪਰੇਸ਼ਨ ਵਿੱਚ, ਤਿੰਨਾਂ ਸੈਨਾਵਾਂ ਨੇ ਪਾਕਿਸਤਾਨ ਦੀ ਸੁਰੱਖਿਆ ਨੂੰ ਢਾਹੁਣ ਦੇ ਲਈ ਸਹਿਯੋਗ ਕੀਤਾ, ਜਿਸ ਨਾਲ ਉਨ੍ਹਾਂ ਨੂੰ ਝੁਕਣਾ ਪਿਆ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 22 ਅਪ੍ਰੈਲ ਦੇ ਹਮਲੇ ਦੇ ਜਵਾਬ ਵਿੱਚ, ਭਾਰਤ ਨੇ 22 ਮਿੰਟ ਦੇ ਅੰਦਰ ਹੀ ਜਵਾਬੀ ਹਮਲਾ ਕੀਤਾ ਜਿਸ ਵਿੱਚ ਨੌਂ ਪ੍ਰਮੁੱਖ ਆਤੰਕਵਾਦੀ ਠਿਕਾਣੇ ਨਸ਼ਟ ਕਰ ਦਿੱਤੇ ਗਏ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਕਾਰਵਾਈ ਨੇ ਇਹ ਸਿੱਧ ਕਰਦੇ ਹੋਏ ਦੇਸ਼ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਕਿ ਜਦੋਂ ਪਵਿੱਤਰ ਸਿੰਦੂਰ ਬਰੂਦ ਵਿੱਚ ਬਦਲ ਜਾਂਦਾ ਹੈ, ਤਾਂ ਪਰਿਣਾਮ ਨਿਸ਼ਚਿਤ ਹੁੰਦਾ ਹੈ। ਉਨ੍ਹਾਂ ਨੇ ਇੱਕ ਮਹੱਤਵਪੂਰਨ ਸੰਜੋਗ ਭੀ ਦੱਸਿਆ ਕਿ ਪੰਜ ਵਰ੍ਹੇ ਪਹਿਲੇ, ਬਾਲਾਕੋਟ ਹਵਾਈ ਹਮਲੇ ਦੇ ਬਾਅਦ , ਉਨ੍ਹਾਂ ਦੀ ਪਹਿਲੀ ਜਨਤਕ ਰੈਲੀ ਰਾਜਸਥਾਨ ਵਿੱਚ ਹੋਈ ਸੀ। ਇਸੇ ਪ੍ਰਕਾਰ, ਹਾਲ ਹੀ ਵਿੱਚ ਹੋਏ ਅਪਰੇਸ਼ਨ ਸਿੰਦੂਰ ਦੇ ਬਾਅਦ ਭੀ ਉਨ੍ਹਾਂ ਦੀ ਪਹਿਲੀ ਰੈਲੀ ਫਿਰ ਰਾਜਸਥਾਨ ਦੇ ਬੀਕਾਨੇਰ ਵਿੱਚ ਹੋ ਰਹੀ ਹੈ, ਜੋ ਇਸ ਭੂਮੀ ਦੀ ਅਜਿੱਤ ਬੀਰਤਾ ਅਤੇ ਦੇਸ਼ਭਗਤੀ ਦੀ ਪੁਸ਼ਟੀ ਕਰਦੀ ਹੈ।
ਸ਼੍ਰੀ ਮੋਦੀ ਨੇ ਚੁਰੂ ਵਿੱਚ ਦਿੱਤੇ ਆਪਣੇ ਬਿਆਨ ਨੂੰ ਯਾਦ ਕਰਦੇ ਹੋਏ ਰਾਸ਼ਟਰ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ: “ਇਸ ਮਿੱਟੀ ਕੀ ਸੌਗੰਧ, ਮੈਂ ਦੇਸ਼ ਕੋ ਗਿਰਨੇ ਨਹੀਂ ਦੂੰਗਾ, ਮੈਂ ਦੇਸ਼ ਕੋ ਝੁਕਨੇ ਨਹੀਂ ਦੂੰਗਾ ।” ਉਨ੍ਹਾਂ ਨੇ ਰਾਜਸਥਾਨ ਤੋਂ ਐਲਾਨ ਕੀਤਾ ਕਿ ਪਵਿੱਤਰ ਸਿੰਦੂਰ ਨੂੰ ਮਿਟਾਉਣ ਦਾ ਪ੍ਰਯਾਸ ਕਰਨ ਵਾਲਿਆਂ ਨੂੰ ਧੂਲ ਵਿੱਚ ਮਿਲਾ ਦਿੱਤਾ ਗਿਆ ਹੈ, ਅਤੇ ਜਿਨ੍ਹਾਂ ਨੇ ਭਾਰਤ ਦਾ ਖੂਨ ਵਹਾਇਆ ਹੈ , ਉਨ੍ਹਾਂ ਨੂੰ ਹੁਣ ਇਸ ਦੀ ਪੂਰੀ ਕੀਮਤ ਚੁਕਾਉਣੀ ਪਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਲੋਕ ਮੰਨਦੇ ਸਨ ਕਿ ਭਾਰਤ ਚੁੱਪ ਰਹੇਗਾ, ਉਹ ਹੁਣ ਛਿਪ ਗਏ ਹਨ, ਜਦਕਿ ਜੋ ਲੋਕ ਆਪਣੇ ਹਥਿਆਰਾਂ ਬਾਰੇ ਸ਼ੇਖੀ ਬਘਾਰਦੇ(ਮਾਰਦੇ) ਸਨ ਉਹ ਹੁਣ ਮਲਬੇ ਦੇ ਨੀਚੇ ਦਬੇ ਪਏ ਹਨ। ਉਨ੍ਹਾਂ ਨੇ ਕਿਹਾ ਕਿ ਅਪਰੇਸ਼ਨ ਸਿੰਦੂਰ ਬਦਲੇ ਦੀ ਕਾਰਵਾਈ ਨਹੀਂ ਸੀ, ਬਲਕਿ ਨਿਆਂ ਦਾ ਇੱਕ ਨਵਾਂ ਰੂਪ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੇਵਲ ਆਕ੍ਰੋਸ਼ (ਗੁੱਸੇ) ਦੀ ਅਭਿਵਿਅਕਤੀ ਨਹੀਂ ਸੀ ਬਲਕਿ ਭਾਰਤ ਦੀ ਅਟੁੱਟ ਸ਼ਕਤੀ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਦਰਸ਼ਨ ਸੀ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਨੇ ਇੱਕ ਸਾਹਸਿਕ ਦ੍ਰਿਸ਼ਟੀਕੋਣ ਅਪਣਾਇਆ ਹੈ ਅਤੇ ਦੁਸ਼ਮਣ ‘ਤੇ ਸਟੀਕ ਅਤੇ ਨਿਰਣਾਇਕ ਹਮਲਾ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਤੰਕਵਾਦ ਨੂੰ ਕੁਚਲਣਾ ਕੇਵਲ ਇੱਕ ਰਣਨੀਤੀ ਨਹੀਂ ਬਲਕਿ ਇੱਕ ਸਿਧਾਂਤ ਹੈ , ਇਹ ਭਾਰਤ ਹੈ , ਇਹ ਨਵਾਂ ਭਾਰਤ ਹੈ।
ਆਤੰਕਵਾਦ ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਅਪਰੇਸ਼ਨ ਸਿੰਦੂਰ ਦੇ ਮਾਧਿਅਮ ਨਾਲ ਸਥਾਪਿਤ ਤਿੰਨ ਪ੍ਰਮੁੱਖ ਸਿਧਾਂਤਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪਹਿਲੇ ਸਿਧਾਂਤ ਬਾਰੇ ਦੱਸਦੇ ਹੋਏ ਕਿਹਾ ਕਿ ਹੁਣ ਭਾਰਤ ‘ਤੇ ਕਿਸੇ ਭੀ ਆਤੰਕਵਾਦੀ ਹਮਲੇ ਦਾ ਨਿਰਣਾਇਕ ਜਵਾਬ ਦਿੱਤਾ ਜਾਵੇਗਾ, ਜਿਸ ਦਾ ਸਮਾਂ, ਤਰੀਕਾ ਅਤੇ ਸ਼ਰਤਾਂ ਪੂਰੀ ਤਰ੍ਹਾਂ ਨਾਲ ਭਾਰਤ ਦੇ ਹਥਿਆਰਬੰਦ ਬਲਾਂ ਦੁਆਰਾ ਨਿਰਧਾਰਿਤ ਕੀਤੀਆਂ ਜਾਣਗੀਆਂ। ਦੂਸਰਾ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਪਰਮਾਣੂ ਖ਼ਤਰਿਆਂ ਤੋਂ ਨਹੀਂ ਡਰੇਗਾ। ਤੀਸਰਾ, ਉਨ੍ਹਾਂ ਨੇ ਇਸ ਬਾਤ ‘ਤੇ ਭੀ ਜ਼ੋਰ ਦਿੱਤਾ ਕਿ ਭਾਰਤ ਹੁਣ ਆਤੰਕਵਾਦੀ ਮਾਸਟਰਮਾਇੰਡ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਵਾਲੀਆਂ ਸਰਕਾਰਾਂ ਦੇ ਦਰਮਿਆਨ ਅੰਤਰ ਨਹੀਂ ਕਰੇਗਾ। ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਸਟੇਟ ਅਤੇ ਨੌਨ ਸਟੇਟ ਦੇ ਦਰਮਿਆਨ ਦੇ ਦਾਅਵੇ ਦੇ ਅੰਤਰ ਨੂੰ ਖਾਰਜ ਕਰ ਦਿੱਤਾ। ਆਤੰਕਵਾਦ ਨੂੰ ਹੁਲਾਰਾ ਦੇਣ ਵਿੱਚ ਪਾਕਿਸਤਾਨ ਦੀ ਭੂਮਿਕਾ ਨੂੰ ਉਜਾਗਰ ਕਰਨ ਦੇ ਲਈ ਵਰਤਮਾਨ ਵਿੱਚ ਜਾਰੀ ਆਲਮੀ ਪ੍ਰਯਾਸਾਂ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਭਿੰਨ ਰਾਜਨੀਤਕ ਦਲਾਂ ਦੇ ਨੇਤਾਵਾਂ ਅਤੇ ਵਿਦੇਸ਼ ਨੀਤੀ ਮਾਹਰਾਂ ਨਾਲ ਲੈਸ ਸੱਤ ਅਲੱਗ-ਅਲੱਗ ਸਮੂਹ ਦੁਨੀਆ ਦੇ ਸਾਹਮਣੇ ਪਾਕਿਸਤਾਨ ਦਾ ਅਸਲੀ ਚਿਹਰਾ ਪੇਸ਼ ਕਰਨ ਦੇ ਲਈ ਸਰਗਰਮ ਤੌਰ ‘ਤੇ ਆਪਣੀ ਭੂਮਿਕਾ ਨਿਭਾ ਰਹੇ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਪਾਕਿਸਤਾਨ ਕਦੇ ਭੀ ਭਾਰਤ ਦੇ ਨਾਲ ਸਿੱਧੇ ਟਕਰਾਅ ਵਿੱਚ ਜਿੱਤ ਨਹੀਂ ਸਕਦਾ। ਉਨ੍ਹਾਂ ਨੇ ਅਤੀਤ ਵਿੱਚ ਪਾਕਿਸਤਾਨ ਨੂੰ ਵਾਰ-ਵਾਰ ਮਿਲੀਆਂ ਅਸਫ਼ਲਤਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਖੁੱਲ੍ਹੀ ਲੜਾਈ ਵਿੱਚ ਸਫ਼ਲ ਨਾ ਹੋਣ ਦੇ ਕਾਰਨ ਪਾਕਿਸਤਾਨ ਨੇ ਲੰਬੇ ਸਮੇਂ ਤੋਂ ਆਤੰਕਵਾਦ ਨੂੰ ਭਾਰਤ ਦੇ ਖ਼ਿਲਾਫ਼ ਹਥਿਆਰ ਦੇ ਰੂਪ ਵਿੱਚ ਇਸਤੇਮਾਲ ਕੀਤਾ ਹੈ, ਹਿੰਸਾ ਦਾ ਸਹਾਰਾ ਲਿਆ ਹੈ ਅਤੇ ਡਰ ਦਾ ਮਾਹੌਲ ਬਣਾਇਆ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਪਾਕਿਸਤਾਨ ਨੇ ਭਾਰਤ ਦੇ ਸੰਕਲਪ ਨੂੰ ਘੱਟ ਕਰਕੇ ਆਂਕਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਦੇਸ਼ ਮਜ਼ਬੂਤ ਅਤੇ ਅਡਿਗ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ‘ਤੇ ਕਿਸੇ ਭੀ ਆਤੰਕਵਾਦੀ ਹਮਲੇ ਦੇ ਗੰਭੀਰ ਪਰਿਣਾਮ ਹੋਣਗੇ, ਜਿਸ ਦੀ ਭਾਰੀ ਕੀਮਤ ਪਾਕਿਸਤਾਨ ਨੂੰ ਚੁਕਾਉਣੀ ਪਵੇਗੀ ਤੇ ਇਹ ਉਸ ਦੀ ਸੈਨਾ ਅਤੇ ਉਸ ਦੀ ਅਰਥਵਿਵਸਥਾ ਨੂੰ ਭੀ ਚੁਕਾਉਣੀ ਪਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਕਾਨੇਰ ਪਹੁੰਚਣ ‘ਤੇ ਉਹ ਨਲ ਏਅਰਪੋਰਟ (Nal Airport) ‘ਤੇ ਉਤਰੇ, ਜਿਸ ਨੂੰ ਪਾਕਿਸਤਾਨ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਇਸ ਹਵਾਈ ਅੱਡੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਪਾਇਆ। ਉਨ੍ਹਾਂ ਨੇ ਕਿਹਾ ਕਿ ਸੀਮਾ ਪਾਰ, ਪਾਕਿਸਤਾਨ ਦੇ ਰਹੀਮ ਯਾਰ ਖਾਨ ਏਅਰਬੇਸ ਨੂੰ ਭਾਰਤ ਦੇ ਸਟੀਕ ਮਿਲਿਟਰੀ ਹਮਲਿਆਂ ਦੇ ਕਾਰਨ ਕਈ ਦਿਨਾਂ ਤੱਕ ਬੰਦ ਕਰਨਾ ਪਿਆ, ਜਿਸ ਨਾਲ ਉਸ ਦੇ ਸੰਚਾਲਨ ‘ਤੇ ਗੰਭੀਰ ਅਸਰ ਪਿਆ। ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾ ਨਾਲ ਐਲਾਨ ਕੀਤਾ ਕਿ ਪਾਕਿਸਤਾਨ ਦੇ ਨਾਲ ਨਾ ਤਾਂ ਵਪਾਰ ਹੋਵੇਗਾ ਅਤੇ ਨਾ ਹੀ ਗੱਲਬਾਤ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਭੀ ਚਰਚਾ ਕੇਵਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਇਰਦ-ਗਿਰਦ ਹੀ ਘੁੰਮੇਗੀ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਅਗਰ ਪਾਕਿਸਤਾਨ ਆਤੰਕਵਾਦੀਆਂ ਨੂੰ ਭੇਜਣਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਆਰਥਿਕ ਬਰਬਾਦੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਦੁਹਰਾਇਆ ਕਿ ਭਾਰਤ ਪਾਕਿਸਤਾਨ ਨੂੰ ਉਸ ਦੇ ਹਿੱਸੇ ਦੇ ਪਾਣੀ ਤੱਕ ਪਹੁੰਚ ਨਹੀਂ ਦੇਵੇਗਾ ਅਤੇ ਭਾਰਤੀ ਖੂਨ ਨਾਲ ਖੇਡਣ ਦੀ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸੰਕਲਪ ਭਾਰਤ ਦੀ ਪ੍ਰਤੀਬੱਧਤਾ ਹੈ, ਜਿਸ ਨੂੰ ਦੁਨੀਆ ਦੀ ਕੋਈ ਭੀ ਤਾਕਤ ਹਿਲਾ ਨਹੀਂ ਸਕਦੀ।
ਸ਼੍ਰੀ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਸੁਰੱਖਿਆ ਅਤੇ ਸਮ੍ਰਿੱਧੀ ਦੋਨੋਂ ਹੀ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੁਪਨਾ ਤਦੇ ਸਾਕਾਰ ਹੋ ਸਕਦਾ ਹੈ ਜਦੋਂ ਦੇਸ਼ ਦੇ ਹਰ ਕੋਣੇ ਨੂੰ ਮਜ਼ਬੂਤ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਆਯੋਜਨ ਭਾਰਤ ਦੇ ਸੰਤੁਲਿਤ ਅਤੇ ਤੀਬਰ ਵਿਕਾਸ ਦਾ ਇੱਕ ਮਿਸਾਲੀ ਪ੍ਰਦਰਸ਼ਨ ਹੈ। ਆਪਣੇ ਸੰਬੋਧਨ ਦੇ ਸਮਾਪਨ ‘ਤੇ ਉਨ੍ਹਾਂ ਨੇ ਬੀਰਤਾ ਦੀ ਭੂਮੀ ਤੋਂ ਸਾਰੇ ਉਪਸਥਿਤ ਲੋਕਾਂ ਨੂੰ ਵਧਾਈ ਦਿੱਤੀ।
ਇਸ ਸਮਾਗਮ ਵਿੱਚ ਰਾਜਸਥਾਨ ਦੇ ਰਾਜਪਾਲ ਸ਼੍ਰੀ ਹਰਿਭਾਊ ਕਿਸਨਰਾਓ ਬਾਗੜੇ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਸ਼੍ਰੀ ਅਰਜੁਨ ਰਾਮ ਮੇਘਵਾਲ ਸਹਿਤ ਹੋਰ ਪਤਵੰਤੇ ਵਿਅਕਤੀ ਉਪਸਥਿਤ ਸਨ।
ਪਿਛੋਕੜ
ਦੇਸ਼ ਵਿੱਚ ਰੇਲ ਇਨਫ੍ਰਾਸਟ੍ਰਕਚਰ ਨੂੰ ਨਿਰੰਤਰ ਬਿਹਤਰ ਬਣਾਉਣ ਅਤੇ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ ਭਾਰਤ ਦੇ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 86 ਜ਼ਿਲ੍ਹਿਆਂ ਵਿੱਚ 1100 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ 103 ਪੁਨਰਵਿਕਸਿਤ ਅੰਮ੍ਰਿਤ ਸਟੇਸ਼ਨਾਂ ਦਾ ਉਦਘਾਟਨ ਕੀਤਾ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat Station Scheme) ਦੇ ਤਹਿਤ 1300 ਤੋਂ ਅਧਿਕ ਸਟੇਸ਼ਨਾਂ ਨੂੰ ਆਧੁਨਿਕ ਸੁਵਿਧਾਵਾਂ ਦੇ ਨਾਲ ਪੁਨਰਵਿਕਸਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਖੇਤਰੀ ਵਾਸਤੂਕਲਾ ਨੂੰ ਪ੍ਰਤਿਬਿੰਬਿਤ ਕਰਨ ਅਤੇ ਯਾਤਰੀ ਸੁਵਿਧਾਵਾਂ ਨੂੰ ਵਧਾਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਕਰਣੀ ਮਾਤਾ ਮੰਦਿਰ ਵਿੱਚ ਆਉਣ ਵਾਲੇ ਤੀਰਥਯਾਤਰੀਆਂ ਅਤੇ ਸੈਲਾਨੀਆਂ ਦੀ ਸੇਵਾ ਕਰਨ ਵਾਲਾ ਦੇਸ਼ਨੋਕ ਰੇਲਵੇ ਸਟੇਸ਼ਨ ਮੰਦਿਰ ਵਾਸਤੂਕਲਾ ਅਤੇ ਮਹਿਰਾਬ ਅਤੇ ਥੰਮ੍ਹ ਵਿਸ਼ਾਵਸਤੂ ਤੋਂ ਪ੍ਰੇਰਿਤ ਹੈ। ਤੇਲੰਗਾਨਾ ਵਿੱਚ ਬੇਗਮਪੇਟ ਰੇਲਵੇ ਸਟੇਸ਼ਨ ਕਾਕਤੀਯ ਸਾਮਰਾਜ ਦੀ ਵਾਸਤੂਕਲਾ ਤੋਂ ਪ੍ਰੇਰਿਤ ਹੈ। ਬਿਹਾਰ ਵਿੱਚ ਥਾਵੇ ਸਟੇਸ਼ਨ ਵਿੱਚ 52 ਸ਼ਕਤੀਪੀਠਾਂ ਵਿੱਚੋਂ ਇੱਕ ਮਾਂ ਥਾਵੇਵਾਲੀ ਦੀ ਪ੍ਰਤੀਨਿਧਤਾ ਕਰਨ ਵਾਲੇ ਵਿਭਿੰਨ ਕੰਧ ਚਿੱਤਰ ਅਤੇ ਕਲਾਕ੍ਰਿਤੀਆਂ ਸ਼ਾਮਲ ਹਨ ਅਤੇ ਇੱਥੇ ਮਧੂਬਨੀ ਪੇਂਟਿੰਗ ਨੂੰ ਦਰਸਾਇਆ ਗਿਆ ਹੈ। ਗੁਜਰਾਤ ਵਿੱਚ ਡਾਕੋਰ ਸਟੇਸ਼ਨ ਰਣਛੋੜਰਾਏ ਜੀ ਮਹਾਰਾਜ ਤੋਂ ਪ੍ਰੇਰਿਤ ਹੈ। ਭਾਰਤ ਭਰ ਵਿੱਚ ਪੁਨਰਵਿਕਸਿਤ ਅੰਮ੍ਰਿਤ ਸਟੇਸ਼ਨਾਂ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਨੂੰ ਸੱਭਿਆਚਾਰਕ ਵਿਰਾਸਤ, ਦਿੱਵਯਾਂਗਜਨਾਂ ਦੇ ਲਈ ਯਾਤਰੀ-ਕੇਂਦ੍ਰਿਤ ਸੁਵਿਧਾਵਾਂ ਅਤੇ ਯਾਤਰਾ ਦੇ ਅਨੁਭਵ ਨੂੰ ਵਧਾਉਣ ਦੇ ਲਈ ਦੀਰਘਕਾਲੀ ਕਾਰਜ ਪ੍ਰਣਾਲੀਆਂ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਹੈ।
ਭਾਰਤੀ ਰੇਲਵੇ ਆਪਣੇ ਨੈੱਟਵਰਕ ਦੇ ਸ਼ਤ ਪ੍ਰਤੀਸ਼ਤ ਬਿਜਲੀਕਰਣ ਦੀ ਤਰਫ਼ ਅੱਗੇ ਵਧ ਰਿਹਾ ਹੈ, ਜਿਸ ਨਾਲ ਰੇਲਵੇ ਸੰਚਾਲਨ ਅਧਿਕ ਕੁਸ਼ਲ ਅਤੇ ਵਾਤਾਵਰਣ ਦੇ ਅਨੁਕੂਲ ਬਣ ਰਿਹਾ ਹੈ। ਇਸੇ ਕ੍ਰਮ ਵਿੱਚ, ਪ੍ਰਧਾਨ ਮੰਤਰੀ ਨੇ ਚੁਰੂ-ਸਾਦੁਲਪੁਰ ਰੇਲਵੇ ਲਾਇਨ (58 ਕਿਲੋਮੀਟਰ) ਦਾ ਨੀਂਹ ਪੱਥਰ ਰੱਖਿਆ ਅਤੇ ਸੂਰਤਗੜ੍ਹ-ਫਲੋਦੀ (336 ਕਿਲੋਮੀਟਰ); ਫੁਲੇਰਾ-ਡੇਗਾਨਾ (109 ਕਿਲੋਮੀਟਰ); ਉਦੈਪੁਰ-ਹਿੰਮਤਨਗਰ (210 ਕਿਲੋਮੀਟਰ); ਫਲੋਦੀ-ਜੈਸਲਮੇਰ (157 ਕਿਲੋਮੀਟਰ) ਅਤੇ ਸਮਦੜੀ-ਬਾੜਮੇਰ (129 ਕਿਲੋਮੀਟਰ) ਰੇਲ ਲਾਇਨ ਬਿਜਲੀਕਰਣ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।
ਰਾਜ ਵਿੱਚ ਸੜਕ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ ਨੇ 3 ਵਾਹਨ ਅੰਡਰਪਾਸਾਂ (Vehicle Underpasses) ਦੇ ਨਿਰਮਾਣ, ਰਾਸ਼ਟਰੀ ਰਾਜਮਾਰਗਾਂ (National highways) ਦੇ ਚੌੜੀਕਰਣ ਅਤੇ ਮਜ਼ਬੂਤੀਕਰਣ ਦਾ ਨੀਂਹ ਪੱਥਰ ਰੱਖਿਆ। ਉਹ ਰਾਜਸਥਾਨ ਵਿੱਚ 7 ਰੋਡ ਪ੍ਰੋਜੈਕਟਾਂ ਨੂੰ ਭੀ ਸਮਰਪਿਤ ਕਰਨਗੇ। 4850 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੀਆਂ ਇਹ ਰੋਡ ਪਰਿਯੋਜਨਾਵਾਂ ਮਾਲ ਅਤੇ ਲੋਕਾਂ ਦੀ ਸੁਗਮ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰਨਗੀਆਂ। ਇਹ ਰਾਜਮਾਰਗ ਭਾਰਤ-ਪਾਕ ਸੀਮਾ (Indo-Pak border) ਤੱਕ ਫੈਲੇ ਹੋਏ ਹਨ, ਜੋ ਸੁਰੱਖਿਆ ਬਲਾਂ ਦੇ ਲਈ ਸੁਗਮਤਾ ਨੂੰ ਵਧਾਉਂਦੇ ਹਨ ਅਤੇ ਭਾਰਤ ਦੇ ਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦੇ ਹਨ।
ਸਭ ਦੇ ਲਈ ਬਿਜਲੀ ਅਤੇ ਹਰਿਤ ਤੇ ਸਵੱਛ ਊਰਜਾ ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਬੀਕਾਨੇਰ ਅਤੇ ਨਾਵਾ, ਡੀਡਵਾਨਾ, ਕੁਚਾਮਨ ਵਿੱਚ ਸੋਲਰ ਪ੍ਰੋਜੈਕਟਾਂ ਸਹਿਤ ਬਿਜਲੀ ਪ੍ਰੋਜੈਕਟਾਂ ਅਤੇ ਪਾਰਟ ਬੀ ਪਾਵਰਗ੍ਰਿੱਡ ਸਿਰੋਹੀ ਟ੍ਰਾਂਸਮਿਸ਼ਨ ਲਿਮਿਟਿਡ ਅਤੇ ਪਾਰਟ ਈ ਪਾਵਰਗ੍ਰਿੱਡ ਮੇਵਾੜ ਟ੍ਰਾਂਸਮਿਸ਼ਨ ਲਿਮਿਟਿਡ ਦੇ ਬਿਜਲੀ ਨਿਕਾਸੀ ਦੇ ਲਈ ਟ੍ਰਾਂਸਮਿਸ਼ਨ ਸਿਸਟਮਸ ਦਾ ਨੀਂਹ ਪੱਥਰ ਰੱਖਿਆ। ਉਹ ਬੀਕਾਨੇਰ ਵਿੱਚ ਸੋਲਰ ਪ੍ਰੋਜੈਕਟਸ, ਪਾਵਰ ਗ੍ਰਿੱਡ ਨੀਮਚ ਤੋਂ ਬਿਜਲੀ ਨਿਕਾਸੀ ਦੇ ਲਈ ਟ੍ਰਾਂਸਮਿਸ਼ਨ ਸਿਸਟਮ ਅਤੇ ਬੀਕਾਨੇਰ ਕੈਂਪਸ ਤੋਂ ਫਤਿਹਗੜ੍ਹ-।। ਪਾਵਰ ਸਟੇਸ਼ਨ ਵਿੱਚ ਪਰਿਵਰਤਨ ਸਮਰੱਥਾ ਦੇ ਵਿਸਤਾਰ ਸਹਿਤ ਬਿਜਲੀ ਪ੍ਰੋਜੈਕਟਾਂ ਦਾ ਭੀ ਉਦਘਾਟਨ ਕਰਨਗੇ, ਜੋ ਸਵੱਛ ਊਰਜਾ ਪ੍ਰਦਾਨ ਕਰਨਗੇ ਅਤੇ ਕਾਰਬਨ ਉਤਸਰਜਨ ਨੂੰ ਘੱਟ ਕਰਨਗੇ।
ਪ੍ਰਧਾਨ ਮੰਤਰੀ ਨੇ ਰਾਜ ਵਿੱਚ ਬੁਨਿਆਦੀ ਢਾਂਚੇ, ਸੰਪਰਕ ਸੁਵਿਧਾ, ਬਿਜਲੀ ਸਪਲਾਈ, ਸਿਹਤ ਸੇਵਾਵਾਂ ਅਤੇ ਪਾਣੀ ਦੀ ਉਪਲਬਧਤਾ ਨੂੰ ਵਧਾਉਣ ਦੇ ਲਈ ਪੂਰੇ ਰਾਜਸਥਾਨ ਵਿੱਚ 25 ਮਹੱਤਵਪੂਰਨ ਰਾਜ ਸਰਕਾਰ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਵਿੱਚ 3,240 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ 750 ਕਿਲੋਮੀਟਰ ਤੋਂ ਅਧਿਕ ਲੰਬਾਈ ਦੇ 12 ਰਾਜ ਰਾਜਮਾਰਗਾਂ ਦੀ ਅਪਗ੍ਰੇਡੇਸ਼ਨ ਅਤੇ ਰੱਖ-ਰਖਾਅ ਦੇ ਲਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਾ ਸ਼ਾਮਲ ਹੈ, ਕਾਰਜਕ੍ਰਮ ਦੇ ਤਹਿਤ ਅੱਗੇ ਵਿਸਤਾਰ ਵਿੱਚ ਅਤਿਰਿਕਤ 900 ਕਿਲੋਮੀਟਰ ਨਵੇਂ ਰਾਜਮਾਰਗ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਬੀਕਾਨੇਰ ਅਤੇ ਉਦੈਪੁਰ ਵਿੱਚ ਬਿਜਲੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਰਾਜਸਮੰਦ, ਪ੍ਰਤਾਪਗੜ੍ਹ, ਭੀਲਵਾੜਾ, ਧੌਲਪੁਰ ਵਿੱਚ ਨਰਸਿੰਗ ਕਾਲਜਾਂ ਦਾ ਭੀ ਉਦਘਾਟਨ ਕੀਤਾ, ਜੋ ਰਾਜ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਝੁਨਝੁਨੂ ਜ਼ਿਲ੍ਹੇ ਦੇ ਗ੍ਰਾਮੀਣ ਵਾਟਰ ਸਪਲਾਈ ਅਤੇ ਫਲੋਰੋਸਿਸ ਮਿਟੀਗੇਸ਼ਨ ਪ੍ਰੋਜੈਕਟ, ਅਮਰੁਤ 2.0 (AMRUT 2.0,) ਦੇ ਤਹਿਤ ਪਾਲੀ ਜ਼ਿਲ੍ਹੇ ਦੇ 7 ਸ਼ਹਿਰਾਂ ਵਿੱਚ ਸ਼ਹਿਰੀ ਵਾਟਰ ਸਪਲਾਈ ਸਕੀਮਾਂ ਦੇ ਪੁਨਰਗਠਨ ਸਹਿਤ ਖੇਤਰ ਵਿੱਚ ਵਿਭਿੰਨ ਜਲ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।
****
ਐੱਮਜੇਪੀਐੱਸ/ਐੱਸਆਰ
(Release ID: 2130677)
Read this release in:
Bengali-TR
,
Khasi
,
English
,
Urdu
,
Marathi
,
Hindi
,
Nepali
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam