ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਚੋਣਵੇਂ ਹਵਾਈ ਅੱਡਿਆਂ ਅਤੇ ਹਵਾਈ ਰੂਟਾਂ 'ਤੇ ਸਿਵਿਲ ਉਡਾਣ ਸੰਚਾਲਨ ਦੀ ਅਸਥਾਈ ਮੁਅੱਤਲੀ

Posted On: 10 MAY 2025 12:47AM by PIB Chandigarh

ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਅਤੇ ਸਬੰਧਿਤ ਹਵਾਬਾਜ਼ੀ ਅਧਿਕਾਰੀਆਂ ਨੇ ਨੋਟਿਸ ਟੂ ਏਅਰਮੈਨ (ਐੱਨਓਟੀਏਐੱਮਜ਼) ਦੀ ਇੱਕ ਲੜੀ ਜਾਰੀ ਕੀਤੀ ਹੈ ਜਿਸ ਵਿੱਚ ਸੰਚਾਲਨ ਕਾਰਨਾਂ ਕਰਕੇ ਉੱਤਰੀ ਅਤੇ ਪੱਛਮੀ ਭਾਰਤ ਦੇ 32 ਹਵਾਈ ਅੱਡਿਆਂ ਨੂੰ ਸਾਰੇ ਸਿਵਿਲ ਉਡਾਣ ਸੰਚਾਲਨਾਂ ਲਈ ਅਸਥਾਈ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ, ਜੋ ਕਿ 9 ਤੋਂ 14 ਮਈ 2025 (ਜੋ ਕਿ 15 ਮਈ 2025 ਨੂੰ 0529 ਆਈਐੱਸਟੀ ਦੇ ਅਨੁਸਾਰ ਹੈ) ਤੱਕ ਲਾਗੂ ਰਹੇਗਾ। ਇਸ ਐੱਨਓਟੀਏਐੱਮਜ਼ ਨਾਲ ਹੇਠ ਲਿਖੇ ਹਵਾਈ ਅੱਡੇ ਪ੍ਰਭਾਵਿਤ ਹੋਏ ਹਨ:

1. ਆਦਮਪੁਰ

2. ਅੰਬਾਲਾ

3. ਅੰਮ੍ਰਿਤਸਰ

4. ਅਵੰਤੀਪੁਰ

5. ਬਠਿੰਡਾ

6. ਭੁਜ

7. ਬੀਕਾਨੇਰ

8. ਚੰਡੀਗੜ੍ਹ

9. ਹਲਵਾਰਾ

10. ਹਿੰਡਨ

11. ਜੈਸਲਮੇਰ

12. ਜੰਮੂ

13. ਜਾਮਨਗਰ

14. ਜੋਧਪੁਰ

15. ਕਾਂਡਲਾ

16. ਕਾਂਗੜਾ (ਗੱਗਲ)

17. ਕੇਸ਼ੋਦ

18. ਕਿਸ਼ਨਗੜ੍ਹ

19. ਕੁੱਲੂ ਮਨਾਲੀ (ਭੂੰਟਰ)

20. ਲੇਹ

21. ਲੁਧਿਆਣਾ

22. ਮੁੰਦਰਾ

23. ਨਾਲੀਆ

24. ਪਠਾਨਕੋਟ

25. ਪਟਿਆਲਾ

26. ਪੋਰਬੰਦਰ

27. ਰਾਜਕੋਟ (ਹੀਰਾਸਰ)

28. ਸਰਸਾਵਾ

29. ਸ਼ਿਮਲਾ

30. ਸ੍ਰੀਨਗਰ

31. ਥੋਇਸ

32. ਉੱਤਰਲਾਈ

ਇਸ ਸਮੇਂ ਦੌਰਾਨ ਇਨ੍ਹਾਂ ਹਵਾਈ ਅੱਡਿਆਂ 'ਤੇ ਸਾਰੀਆਂ ਸਿਵਿਲ ਉਡਾਣ ਗਤੀਵਿਧੀਆਂ ਮੁਅੱਤਲ ਰਹਿਣਗੀਆਂ।

ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ ਸੰਚਾਲਨ ਕਾਰਨਾਂ ਕਰਕੇ ਦਿੱਲੀ ਅਤੇ ਮੁੰਬਈ ਫਲਾਈਟ ਇਨਫਰਮੇਸ਼ਨ ਰੀਜਨ (ਐੱਫਆਈਆਰ) ਦੇ ਅੰਦਰ ਏਅਰ ਟ੍ਰੈਫਿਕ ਸਰਵਿਸ (ਏਟੀਐੱਸ) ਰੂਟਾਂ ਦੇ 25 ਹਿੱਸਿਆਂ 'ਤੇ ਅਸਥਾਈ ਪਾਬੰਦੀ ਨੂੰ ਵੀ ਵਧਾ ਦਿੱਤਾ ਹੈ।

ਐੱਨਓਟੀਏਐੱਮਜ਼ ਜੀ0555/25 (ਜੋ ਜੀ0525/25 ਦੀ ਥਾਂ ਹੈ) ਦੇ ਅਨੁਸਾਰ, 25 ਰੂਟ ਸੈਗਮੈਂਟ 14 ਮਈ 2025 ਨੂੰ 2359 ਯੂਟੀਸੀ ਤੱਕ ਜ਼ਮੀਨੀ ਪੱਧਰ ਤੋਂ ਅਸੀਮਤ ਉਚਾਈ ਤੱਕ ਉਪਲਬਧ ਨਹੀਂ ਰਹਿਣਗੇ (ਜੋ ਕਿ 15 ਮਈ 2025 ਨੂੰ 0529 ਆਈਐੱਸਟੀ ਦੇ ਅਨੁਸਾਰ ਹੈ)।

ਏਅਰਲਾਈਨਾਂ ਅਤੇ ਫਲਾਈਟ ਓਪਰੇਟਰਾਂ ਨੂੰ ਮੌਜੂਦਾ ਏਅਰ ਟ੍ਰੈਫਿਕ ਸਲਾਹ ਅਨੁਸਾਰ ਬਦਲਵੀਂ ਰੂਟਿੰਗ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ ਹੈ। ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਵਿਘਨ ਨੂੰ ਘੱਟ ਤੋਂ ਘੱਟ ਕਰਨ ਲਈ ਸਬੰਧਿਤ ਏਟੀਸੀ ਯੂਨਿਟਾਂ ਨਾਲ ਤਾਲਮੇਲ ਵਿੱਚ ਅਸਥਾਈ ਬੰਦ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ।

********

ਬੀਨਾ ਯਾਦਵ


(Release ID: 2128047)