ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਪੈਵੇਲੀਅਨ : ਕਲਾ ਤੋਂ ਕੋਡ ਤੱਕ- ਵੇਵਸ 2025 ਵਿੱਚ ਜ਼ਬਰਦਸਤ ਪ੍ਰਤੀਕ੍ਰਿਆ
Posted On:
04 MAY 2025 5:10PM
|
Location:
PIB Chandigarh
ਭਾਰਤ ਪੈਵੇਲੀਅਨ, ਦਰਸ਼ਕਾਂ ਲਈ ਉਭਰਦਾ ਖੇਤਰ ਹੈ ਜੋ ਵਿਜ਼ਿਟਰਾਂ ਨੂੰ ਵੇਵਸ 2025 ਵਿੱਚ ਭਾਰਤ ਦੀ ਕਹਾਣੀ ਕਹਿਣ ਦੀਆਂ ਪਰੰਪਰਾਵਾਂ ਦੀ ਨਿਰੰਤਰਤਾ ਤੋਂ ਰੂਬਰੂ ਕਰਵਾਉਂਦਾ ਹੈ, ਇਸ ਨੂੰ ਜਨਤਾ ਤੋਂ ਜ਼ਬਰਦਸਤ ਪ੍ਰਤੀਕਿਰਿਆ ਅਤੇ ਸੁਆਗਤ ਮਿਲਿਆ ਹੈ। "ਕਲਾ ਤੋਂ ਕੋਡ ਤਕ" ਵਿਸ਼ਾ-ਵਸਤੂ ਦੇ ਤਹਿਤ ਪੈਵੇਲੀਅਨ ਨੇ ਮੀਡੀਆ ਅਤੇ ਮਨੋਰੰਜਨ ਵਿੱਚ ਭਾਰਤ ਦੇ ਵਿਕਾਸ ਦੀ ਇੱਕ ਆਕਰਸ਼ਕ ਕਹਾਣੀ 'ਮੌਖਿਕ ਅਤੇ ਵਿਜ਼ੁਅਲ ਪਰੰਪਰਾਵਾਂ ਤੋਂ ਲੈ ਕੇ ਅਤਿਆਧੁਨਿਕ ਡਿਜੀਟਲ ਇਨੋਵੇਸ਼ਨਸ ਤੱਕ’ ਪੇਸ਼ ਕੀਤੀ।

ਭਾਰਤ ਪੈਵੇਲੀਅਨ ਨੇ ਭਾਰਤ ਦੀ ਆਤਮਾ ਨੂੰ ਪੇਸ਼ ਕੀਤਾ, ਜਿਸ ਵਿੱਚ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਤਕਨੀਕੀ ਤਰੱਕੀ ਦੇ ਨਵੇਂ ਪ੍ਰਯੋਗਾਂ ਦੇ ਨਾਲ ਸੰਤੁਲਿਤ ਕੀਤਾ ਗਿਆ। ਵੇਵਸ 2025 ਦੇ ਉਦਘਾਟਨ ਦੇ ਦਿਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੈਵੇਲੀਅਨ ਦਾ ਦੌਰਾ ਕੀਤਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ, ਵਿਦੇਸ਼ ਮੰਤਰੀ ਸ਼੍ਰੀ ਐੱਸ. ਜੈਸ਼ੰਕਰ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਕਈ ਹੋਰ ਪਤਵੰਤਿਆਂ ਨੇ ਪੈਵੇਲੀਅਨ ਦਾ ਦੌਰਾ ਕੀਤਾ ਅਤੇ ਭਾਰਤ ਦੀ ਗਾਥਾ ਦਾ ਵਰਣਨ ਕਰਨ ਵਿੱਚ ਇਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਵੱਡੀ ਸੰਖਿਆ ਵਿੱਚ ਲੋਕ ਪੈਵੇਲੀਅਨ ਵਿੱਚ ਪਹੁੰਚੇ ਅਤੇ ਦੇਸ਼ ਦੇ ਕਈ ਸਮ੍ਰਿੱਧ ਖਜ਼ਾਨਿਆਂ ਬਾਰੇ ਜਾਣ ਕੇ ਹੈਰਾਨ ਅਤੇ ਹੈਰਾਨੀ ਵਿੱਚ ਪੈ ਗਏ।

ਭਾਰਤ ਦੀ ਰਚਨਾਤਮਕ ਯਾਤਰਾ ਦਾ ਜਸ਼ਨ ਮਨਾਉਂਦੇ ਹੋਏ, ਭਾਰਤ ਪੈਵੇਲੀਅਨ ਸਿਰਫ ਵਿਸ਼ਾ-ਵਸਤੂ ਦੀ ਪ੍ਰਦਰਸ਼ਨੀ ਨਾ ਹੋ ਕੇ ਇੱਕ ਰਚਨਾਕਾਰ ਦੇ ਰੂਪ ਵਿੱਚ ਭਾਰਤ ਦੀ ਇੱਕ ਸ਼ਕਤੀਸ਼ਾਲੀ ਅਭਿਵਿਅਕਤੀ ਸੀ। ਇਸ ਨੇ ਭਾਰਤ ਦੀ ਸੱਭਿਆਚਾਰਕ ਗਹਿਰਾਈ, ਕਲਾਤਮਕ ਉੱਤਮਤਾ ਅਤੇ ਗਲੋਬਲ ਕਹਾਣੀ ਕਹਿਣ ਵਿੱਚ ਉਭਰਦੇ ਪ੍ਰਭਾਵ ਨੂੰ ਦਰਸਾਇਆ। ਪੈਵੇਲੀਅਨ ਨੂੰ ਚਾਰ ਵਿਸ਼ਾਗਤ ਖੇਤਰਾਂ ਵਿੱਚ ਵੰਡਿਆਂ ਗਿਆ ਸੀ, ਜਿਨ੍ਹਾਂ ਵਿੱਚੋਂ ਹਰੇਕ ਭਾਰਤ ਦੀ ਰਚਨਾਤਮਕ ਵਿਰਾਸਤ ਦੇ ਇੱਕ ਅਲੱਗ ਆਯਾਮ ਨੂੰ ਦਰਸਾਉਂਦਾ ਹੈ:
ਸ਼੍ਰੁਤੀ - ਮੌਖਿਕ ਪਰੰਪਰਾਵਾਂ 'ਤੇ ਅਧਾਰਿਤ: ਭਾਰਤ ਦੀ ਪ੍ਰਾਚੀਨ ਮੌਖਿਕ ਕਥਾ ਵਿਰਾਸਤ ਦਾ ਸਨਮਾਨ ਕਰਦੇ ਹੋਏ, ਇਸ ਖੇਤਰ ਨੇ ਪਤਾ ਲਗਾਇਆ ਕਿ ਕਿਵੇਂ ਤਾਲ ਅਤੇ ਸੁਰ ਸਮੂਹਿਕ ਯਾਦਗਾਰ ਨੂੰ ਸੁਰੱਖਿਅਤ ਕਰਦੇ ਹਨ।
ਮੁੱਖ ਹਾਈਲਾਈਟਸ:
-
ਗੁਰੂ-ਸ਼ਿਸ਼ਯ ਪਰੰਪਰਾ: ਮੌਖਿਕ ਗਿਆਨ ਪ੍ਰਣਾਲੀਆਂ ਨੂੰ ਸ਼ਰਧਾਂਜਲੀ।
-
ਰਹੱਸਮਈ ਫੁਸਫੁਸਾਹਟ: ਵੈਦਿਕ ਮੰਤਰ ਅਤੇ ਅਧਿਆਤਮਿਕ ਪਰੰਪਰਾਵਾਂ।
-
ਧੁਨ : ਧੁਨਾਂ ਦਾ ਮਿਊਜ਼ੀਅਮ: ਸ਼ਾਸਤਰੀ ਭਾਰਤੀ ਸਾਜ਼ਾਂ ਦਾ ਪ੍ਰਦਰਸ਼ਨ।
-
ਧਰਤੀ ਦੀਆਂ ਗੂੰਜਾਂ: ਇਮਰਸਿਵ ਲੋਕ ਧੁਨੀਆਂ।
-
ਸੰਗੀਤ ਸੁਰ ਲਹਿਰਾਂ ਬਣਾਉਣਾ: ਗੌਹਰ ਜੌਨ ਤੋਂ ਲੈ ਕੇ ਗਲੋਬਲ ਉਸਤਾਦਾਂ ਤੱਕ।
-
ਸਪੌਟੀਫਾਈ ਸਟੇਜ: ਅਮਾਨ ਅਲੀ ਬੰਗਸ਼, ਅਯਾਨ ਅਲੀ ਬੰਗਸ਼ ਅਤੇ ਪਰਿਵਾਰ ਦੇ ਛੋਟੇ ਮੈਂਬਰਾਂ ਦੁਆਰਾ ਸਜੀਵ ਸ਼ਾਸਤਰੀ ਪ੍ਰਦਰਸ਼ਨ।
-
ਇੰਡੀਆ ਔਨ ਏਅਰ: ਆਕਾਸ਼ਵਾਣੀ ਦੀ ਵਿਰਾਸਤ।
-
ਪਲੇਬੈਕ ਨੇਸ਼ਨ: ਪ੍ਰਤਿਸ਼ਠਿਤ ਪਲੇਬੈਕ ਗਾਇਕ ਦੇ 100 ਵਰ੍ਹੇ।
-
ਕੈਸੇਟ ਟੂ ਕਲਾਊਡ: ਸੰਗੀਤ ਫਾਰਮੈਟਾਂ ਦਾ ਵਿਕਾਸ।
-
ਪੌਡਕਾਸਟ ਸੈਂਟਰਲ: ਬੋਲੇ ਗਏ ਸ਼ਬਦ ਆਡੀਓ ਦਾ ਵਿਕਾਸ।
-
ਵਿਸਪਰਸ ਆਫ਼ ਵਿਜਡਮ: ਭਾਰਤ ਵਿੱਚ ਆਡੀਉਬੁੱਕ ਦਾ ਵਿਕਾਸ।

ਕ੍ਰਿਤੀ -
ਸ਼ਿਲਾਲੇਖ ਅਤੇ ਲਿਖਿਤ ਪਰੰਪਰਾ: ਇਸ ਖੇਤਰ ਨੇ ਭਾਰਤ ਦੀ ਸੱਭਿਅਤਾ ਦੀ ਯਾਦ ਨੂੰ ਸੁਰੱਖਿਅਤ ਰੱਖਣ ਵਿੱਚ ਲਿਖਿਤ ਸ਼ਬਦ ਦੀ ਭੂਮਿਕਾ ਨੂੰ ਪ੍ਰਦਰਸ਼ਿਤ ਕੀਤਾ।
ਮੁੱਖ ਆਕਰਸ਼ਣ:
-
ਪਹਿਲਾ ਸੰਕੇਤ: ਸ਼ੁਰੂਆਤੀ ਗੁਫਾ ਚਿੱਤਰ ਅਤੇ ਸੰਚਾਰ।
-
ਸਿੰਧੂ ਦੀ ਛਾਪ: ਸੰਵਾਦਤਮਕ ਸਿੰਧੂ ਘਾਟੀ ਦਾ ਅਨੁਭਵ।
-
ਸੱਭਿਅਤਾਵਾਂ ਦੇ ਪਾਰ ਰਾਮਾਇਣ: ਏਸ਼ੀਆ ਰਾਹੀਂ ਮਹਾਕਾਵਿ ਦੀ ਯਾਤਰਾ।
-
ਭਾਰਤ ਦੇ ਸ਼ਿਲਾਲੇਖ: ਅਸ਼ੋਕ ਦੇ ਸ਼ਿਲਾਲੇਖ।
-
ਸੁਰੱਖਿਅਤ ਗਿਆਨ: ਪ੍ਰਾਚੀਨ ਲਾਇਬ੍ਰੇਰੀਆਂ ਤੋਂ ਹੱਥ-ਲਿਖਤਾਂ।
-
ਧਾਤੂ ਦੀਆਂ ਯਾਦਾਂ: ਤਾਂਬੇ ਦੇ ਪੱਤਿਆਂ ਦੇ ਦਸਤਾਵੇਜ਼।
-
ਪ੍ਰਿੰਟ ਦੀ ਸ਼ਕਤੀ: ਭਾਰਤੀ ਪੱਤਰਕਾਰਿਤਾ ਦਾ ਉਭਾਰ।
-
ਭਾਰਤੀ ਸ਼ੈਲਫ: ਪ੍ਰਤਿਸ਼ਠਿਤ ਪੁਸਤਕਾਂ ਦੀ ਸੰਵਾਦਾਤਮਕ ਡਿਜੀਟਲ ਲਾਇਬ੍ਰੇਰੀ
-
ਕਵਰ ਸਟੋਰੀ: ਭਾਰਤੀ ਰਸਾਲਿਆਂ ਦਾ ਜਸ਼ਨ।
-
ਕੌਮਿਕਸ ਕੋਰਨਰ: ਕਲਾਸਿਕ ਕੌਮਿਕਸ ਤੋਂ ਲੈ ਕੇ ਗ੍ਰਾਫਿਕ ਨਾਵਲਾਂ ਤੱਕ।

ਦ੍ਰਿਸ਼ਟੀ – ਵਿਜ਼ੁਅਲ ਪਰੰਪਰਾਵਾਂ
ਵਿਜ਼ੁਅਲ ਕਹਾਣੀ ਸੁਣਾਉਣ ‘ਤੇ ਕੇਂਦ੍ਰਿਤ ਇਸ ਖੇਤਰ ਨੇ ਗੁਫਾ ਕਲਾ ਤੋਂ ਲੈ ਕੇ ਆਧੁਨਿਕ ਸਿਨੇਮਾ ਦੇ ਵਿਕਾਸ ਨੂੰ ਦਰਸਾਇਆ।
ਮੁੱਖ ਆਕਰਸ਼ਣ:
-
ਕਲਾ ਯਾਤਰਾ: ਐੱਲਈਡੀ ਸੁਰੰਗ ਰਾਹੀਂ ਭਾਰਤ ਦੀ ਦ੍ਰਿਸ਼ ਕਲਾ ਦੇ ਵਿਕਾਸ ਦਾ ਪ੍ਰਦਰਸ਼ਨ।
-
ਸਦੀਵੀ ਲੈਅ: ਹੜੱਪਾ ਦੀ ਨੱਚਦੀ ਕੁੜੀ ਦਾ ਹੋਲੋਗ੍ਰਾਫਿਕ ਪ੍ਰਦਰਸ਼ਨ।
-
ਭਾਵਨਾ ਦਾ ਸਾਰ: ਨਵਰਾਸ ਦੀ ਇੰਟਰੈਕਟਿਵ ਖੋਜ।
-
ਨਟਰਾਜ ਪ੍ਰਦਰਸ਼ਨ: ਬ੍ਰਹਿਮੰਡੀ ਨਰਤਕ ਦੇ ਰੂਪ ਵਿੱਚ ਸ਼ਿਵ ਨੂੰ ਦ੍ਰਿਸ਼ ਸ਼ਰਧਾਂਜਲੀ।
-
ਲੋਕ ਇਤਿਹਾਸ: ਲੋਕ ਨਾਚ, ਕਠਪੁਤਲੀ ਅਤੇ ਆਦਿਵਾਸੀ ਭਾਵ।
-
ਅਤੀਤ ਦੇ ਫਰੇਮ: ਫਿਲਮ ਵਿਕਾਸ ਸਕ੍ਰੀਨਿੰਗ।
-
ਵੌਲ ਆਫ ਫੇਮ: ਭਾਰਤੀ ਸਿਨੇਮਾ ਦੇ ਆਦਰਸ਼ ਦਾ ਜਸ਼ਨ।
-
ਲਾਈਟਸ ਕੈਮਰਾ ਪਰੰਪਰਾ: ਫਿਲਮ ਨਿਰਮਾਤਾਵਾਂ ਅਤੇ ਟੈਕਨੀਸ਼ੀਅਨਾਂ ਨੂੰ ਸ਼ਰਧਾਂਜਲੀ।
-
ਟੈਲੀਵਿਜ਼ਨ ਦਾ ਕ੍ਰਮਿਕ ਵਿਕਾਸ: ਦੂਰਦਰਸ਼ਨ ਤੋਂ ਲੈ ਕੇ ਸਟ੍ਰੀਮਿੰਗ ਯੁਗ ਤੱਕ ਦਾ ਪ੍ਰਦਰਸ਼ਨ।
ਕ੍ਰਿਏਟਰ ਦੀ ਛਲਾਂਗ
ਇਸ ਖੇਤਰ ਵਿੱਚ ਭਵਿੱਖ ਦੀ ਕਹਾਣੀ ਕਹੇ ਜਾਣ ਵਾਲੀਆਂ ਤਕਨੀਕਾਂ ਵਿੱਚ ਭਾਰਤ ਦੇ ਇਨੋਵੇਸ਼ਨ ਨੂੰ ਪ੍ਰਦਰਸ਼ਿਤ ਕੀਤਾ।
ਮੁੱਖ ਆਕਰਸ਼ਣ:
-
ਏਆਈਆਈ, ਐਕਸਆਰ, ਗੇਮਿੰਗ, ਮੈਟਵਰਸ ਅਤੇ ਐਨੀਮੇਸ਼ਨ ਵਿੱਚ ਭਾਰਤੀ ਤਰੱਕੀ ਦਾ ਪ੍ਰਦਰਸ਼ਨ।
-
ਉਭਰਦੇ ਭਾਰਤੀ ਬੌਧਿਕ ਗੁਣਾਂ ਦਾ ਪ੍ਰਦਰਸ਼ਨ।
-
ਕਹਾਣੀ ਕਹਿਣ ਦੇ ਭਵਿੱਖ ਨੂੰ ਦਰਸਾਉਂਦੇ ਇੰਟਰਐਕਟਿਵ ਡੈਮੋ।
ਵੇਵਸ 2025 ਵਿੱਚ ਭਾਰਤ ਪੈਵੇਲੀਅਨ ਨੇ ਭਾਰਤ ਦੀ ਕਹਾਣੀ ਕਹਿਣ ਦੀਆਂ ਪਰੰਪਰਾਵਾਂ ਅਤੇ ਇਨੋਵੇਸ਼ਨਸ ਦਾ ਬਹੁ-ਸੰਵੇਦੀ ਉਤਸਵ ਪੇਸ਼ ਕੀਤਾ। ਇਸ ਨੇ ਵਿਰਾਸਤ ਵਿੱਚ ਨਿਹਿਤ ਅਤੇ ਭਵਿੱਖ ਵੱਲ ਦੇਖਣ ਵਾਲੇ ਇੱਕ ਰਚਨਾਤਮਕ ਸ਼ਕਤੀ ਦੇ ਰੂਪ ਵਿੱਚ ਭਾਰਤ ਦੀ ਪਹਿਚਾਣ ਦੀ ਪੁਸ਼ਟੀ ਕੀਤੀ।
KOW0.jpeg)

ਰੀਅਲ ਟਾਈਮ ‘ਤੇ ਅਧਿਕਾਰਿਤ ਅਪਡੇਟ ਲਈ ਕਿਰਪਾ ਕਰਕੇ ਸਾਨੂੰ ਫਾਲੋ ਕਰੋ:
ਐਕਸ ‘ਤੇ
https://x.com/WAVESummitIndia
https://x.com/MIB_India
https://x.com/PIB_India
https://x.com/PIBmumbai
ਇੰਸਟਾਗ੍ਰਾਮ ‘ਤੇ:
https://www.instagram.com/wavesummitindia
https://www.instagram.com/mib_india
https://www.instagram.com/pibindia
* * *
ਪੀਆਈਬੀ ਟੀਮ ਵੇਵਸ 2025 | ਰਾਜਿਤ/ਲਕਸ਼ਮੀਪ੍ਰਿਆ/ਦਰਸ਼ਨਾ | 176
Release ID:
(Release ID: 2127051)
| Visitor Counter:
9
Read this release in:
English
,
Urdu
,
Marathi
,
Hindi
,
Nepali
,
Bengali
,
Assamese
,
Assamese
,
Gujarati
,
Tamil
,
Telugu
,
Kannada
,
Malayalam