ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੱਤਵੀਂ ਖੇਲੋ ਇੰਡੀਆ ਯੂਥ ਗੇਮਸ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ


ਬਿਹਾਰ ਵਿੱਚ ਆਯੋਜਿਤ ਹੋ ਰਹੀਆਂ ਖੇਲੋ ਇੰਡੀਆ ਯੂਥ ਗੇਮਸ ਵਿੱਚ ਹਿੱਸਾ ਲੈਣ ਵਾਲੇ ਐਥਲੀਟਾਂ ਨੂੰ ਪ੍ਰੋਤਸਾਹਨ ਮਿਲੇ: ਪ੍ਰਧਾਨ ਮੰਤਰੀ

ਭਾਰਤ ਇਸ ਸਮੇਂ ਵਰ੍ਹੇ 2036 ਵਿੱਚ ਆਪਣੇ ਦੇਸ਼ ਵਿੱਚ ਓਲੰਪਿਕ ਗੇਮਸ ਦੇ ਆਯੋਜਨ ਲਈ ਯਤਨ ਕਰ ਰਿਹਾ ਹੈ: ਪ੍ਰਧਾਨ ਮੰਤਰੀ

ਸਰਕਾਰ ਦੇਸ਼ ਵਿੱਚ ਸਪੋਰਟਸ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ: ਪ੍ਰਧਾਨ ਮੰਤਰੀ

ਪਿਛਲੇ ਇੱਕ ਦਹਾਕੇ ਵਿੱਚ ਸਪੋਰਟਸ ਬਜਟ ਵਿੱਚ ਤਿੰਨ ਗੁਣਾ ਤੋਂ ਵੱਧ ਦਾ ਵਾਧਾ ਕੀਤਾ ਗਿਆ ਹੈ, ਇਸ ਵਰ੍ਹੇ ਸਪੋਰਟਸ ਬਜਟ ਲਗਭਗ 4,000 ਕਰੋੜ ਰੁਪਏ ਦਾ ਹੈ: ਪ੍ਰਧਾਨ ਮੰਤਰੀ

ਅਸੀਂ ਦੇਸ਼ ਵਿੱਚ ਚੰਗੇ ਖਿਡਾਰੀਆਂ ਦੇ ਨਾਲ-ਨਾਲ ਸ਼ਾਨਦਾਰ ਖੇਡ ਪੇਸ਼ੇਵਰ ਤਿਆਰ ਕਰਨ ਦੇ ਉਦੇਸ਼ ਨਾਲ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਖੇਡਾਂ ਨੂੰ ਮੁੱਖ ਧਾਰਾ ਦੀ ਸਿੱਖਿਆ ਦਾ ਹਿੱਸਾ ਬਣਾਇਆ ਹੈ: ਪ੍ਰਧਾਨ ਮੰਤਰੀ

Posted On: 04 MAY 2025 8:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿਗ ਦੇ ਮਾਧਿਅਮ ਨਾਲ ਸੱਤਵੀਂ (7th) ਖੇਲੋ ਇੰਡੀਆ ਯੂਥ ਗੇਮਸ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਵਿੱਚ ਮੌਜੂਦ, ਐਥਲੀਟਾਂ, ਕੋਚਿਜ਼ ਅਤੇ ਸਟਾਫ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੇ ਖਿਡਾਰੀ ਅਸਾਧਾਰਣ ਪ੍ਰਤਿਭਾ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਦਰਸ਼ਨ ਕਰਦੇ ਹੋਏ ਇਕੱਠੇ ਹੋਏ ਸਨ। ਉਨ੍ਹਾਂ ਨੇ ਰਾਸ਼ਟਰ ਦੀ ਖੇਡ ਭਾਵਨਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਐਥਲੀਟਾਂ ਦੇ ਜ਼ਿਕਰਯੋਗ ਕੌਸ਼ਲ ਅਤੇ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ ਪੁਸ਼ਟੀ ਕੀਤੀ ਕਿ ਖੇਡਾਂ ਲਈ ਉਨ੍ਹਾਂ ਦਾ ਜਨੂੰਨ ਅਤੇ ਉਤਕ੍ਰਿਸ਼ਟਤਾ ਦੀ ਨਿਰੰਤਰ ਖੋਜ ਰਾਸ਼ਟਰ ਨੂੰ ਮਾਣ ਮਹਿਸੂਸ ਕਰਵਾਉਂਦੀ ਹੈ। ਸ਼੍ਰੀ ਮੋਦੀ ਨੇ ਐਥਲੀਟਾਂ ਨੂੰ ਭਵਿੱਖ ਦੇ ਯਤਨਾਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਸ਼੍ਰੀ ਮੋਦੀ ਨੇ ਪਟਨਾ ਰਾਜਗੀਰ, ਗਯਾ, ਭਾਗਲਪੁਰ ਅਤੇ ਬੇਗੂਸਰਾਏ ਸਹਿਤ ਖੇਲੋ ਇੰਡੀਆ ਯੂਥ ਗੇਮਸ ਦੌਰਾਨ ਬਿਹਾਰ ਦੇ ਕਈ ਸ਼ਹਿਰਾਂ ਵਿੱਚ ਆਯੋਜਿਤ ਹੋਣ ਵਾਲੀਆਂ ਵਿਆਪਕ ਪ੍ਰਤਿਯੋਗੀਤਾਵਾਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਛੇ ਹਜ਼ਾਰ ਤੋਂ ਵੱਧ ਯੰਗ ਐਥਲੀਟਸ ਆਪਣੇ ਸੁਪਨਿਆਂ ਅਤੇ ਇੱਛਾਵਾਂ ਨਾਲ ਇਸ ਗੇਮਸ ਵਿੱਚ ਹਿੱਸਾ ਲੈਣਗੇ। ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਗੇਮਸ ਹੁਣ ਇੱਕ ਵਿਸ਼ਿਸ਼ਟ ਸੱਭਿਆਚਾਰਕ ਪਹਿਚਾਣ ਦੇ ਰੂਪ ਵਿੱਚ ਵਿਕਸਿਤ ਹੋ ਰਹੀਆਂ ਹਨ। ਸ਼੍ਰੀ ਮੋਦੀ ਨੇ ਦੇਸ਼ ਦੇ ਨੌਜਵਾਨਾਂ ਲਈ ਇੱਕ ਪ੍ਰਮੁੱਖ ਮੰਚ ਪ੍ਰਦਾਨ ਕਰਨ ਵਿੱਚ ਖੇਲੋ ਇੰਡੀਆ ਯੂਥ ਗੇਮਸ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਭਾਰਤ ਦਾ ਖੇਲ ਸੱਭਿਆਚਾਰ ਵਧਣ ਦੇ ਨਾਲ ਹੀ ਆਲਮੀ ਮੰਚ ‘ਤੇ ਦੇਸ਼ ਦੀ ਸੌਫਟ ਪਾਵਰ ਵੀ ਵਧੇਗੀ।”

ਪ੍ਰਧਾਨ ਮੰਤਰੀ ਨੇ ਐਥਲੀਟਾਂ ਲਈ ਨਿਰੰਤਰ ਸੁਧਾਰ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਜ਼ਿਆਦਾ ਮੈਚ ਖੇਡਣ ਅਤੇ ਆਪਣੇ ਕੌਸ਼ਲ ਨੂੰ ਨਿਖਾਰਣ ਲਈ ਵਧੇਰੇ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਸ਼੍ਰੀ ਮੇਦੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੀਆਂ ਨੀਤੀਆਂ ਵਿੱਚ ਸਦਾ ਇਸ ਪਹਿਲੂ ਨੂੰ ਸਰਬਉੱਚ ਤਰਜੀਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਦੇ ਤਹਿਤ ਵੱਖ-ਵੱਖ ਖੇਡ ਆਯੋਜਨ-ਯੂਨੀਵਰਸਿਟੀ ਗੇਮਸ, ਯੰਗ ਗੇਮਸ, ਵਿੰਟਰ ਗੇਮਸ ਅਤੇ ਪੈਰਾ ਗੇਮਸ –ਪੂਰੇ ਵਰ੍ਹੇ ਦੇਸ਼ ਭਰ ਵਿੱਚ ਕਈ ਪੱਧਰਾਂ ‘ਤੇ ਆਯਜਿਤ ਕੀਤੀਆਂ ਜਾਂਦੀਆਂ ਹਨ। 

ਉਨ੍ਹਾਂ ਨੇ ਕਿਹਾ ਕਿ ਇਹ ਲਗਾਤਾਰ ਪ੍ਰਤੀਯੋਗਿਤਾਵਾਂ, ਐਥਲੀਟਾਂ ਦੇ ਆਤਮਵਿਸ਼ਵਾਸ ਨੂੰ ਵਧਾਉਂਦੀਆਂ ਹਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਕੰਮ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਕ੍ਰਿਕਟ ਦੀ ਉਦਾਹਰਣ ਦਿੰਦੇ ਹੋਏ ਬਿਹਾਰ ਦੇ ਵੈਭਵ ਸੂਰਯਵੰਸ਼ੀ ਨੂੰ ਇੰਨੀ ਘੱਟ ਉਮਰ ਵਿੱਚ ਆਈਪੀਐੱਲ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵੈਭਵ ਦੀ ਸਖ਼ਤ ਮਿਹਨਤ ਮਹੱਤਵਪੂਰਨ ਸੀ, ਲੇਕਿਨ ਕਈ ਪ੍ਰਤੀਯੋਗਿਤਾਵਾਂ ਦੇ ਪ੍ਰਦਰਸ਼ਨ ਨੇ ਵੀ ਉਨ੍ਹਾਂ ਦੀ ਪ੍ਰਤਿਭਾ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐਥਲੀਟ ਜਿੰਨਾ ਜ਼ਿਆਦਾ ਖੇਡਦਾ ਹੈ, ਉੰਨਾ ਹੀ ਉਹ ਵਧਦਾ –ਫੂਲਦਾ ਹੈ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਯੂਥ ਗੇਮਸ ਯੰਗ ਐਥਲੀਟਾਂ ਨੂੰ ਰਾਸ਼ਟਰੀ ਪੱਧਰ ਦੀਆਂ ਖੇਡਾਂ ਦੀਆਂ ਬਰੀਕੀਆਂ ਨੂੰ ਸਮਝਣ ਅਤੇ ਵਡਮੁੱਲੇ ਅਨੁਭਵ ਪ੍ਰਾਪਤ ਕਰਨ ਦਾ ਅਵਸਰ ਪ੍ਰਦਾਨ ਕਰਦੀਆਂ ਹਨ। 

ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਵਿੱਚ ਓਲੰਪਿਕ ਦੀ ਮੇਜ਼ਬਾਨੀ ਕਰਨਾ ਹਰੇਕ ਨਾਗਰਿਕਾ ਦਾ ਲੰਬੇ ਸਮੇਂ ਤੋਂ ਸੰਜੋਇਆ ਗਿਆ ਸੁਪਨਾ ਰਿਹਾ ਹੈ, ਸ਼੍ਰੀ ਮੋਦੀ ਨੇ ਵਰ੍ਹੇ 2036 ਵਿੱਚ ਓਲੰਪਿਕ ਗੇਮਸ ਦਾ ਆਯੋਜਨ ਦੇਸ਼ ਵਿੱਚ ਕਰਨ ਦੇ ਭਾਰਤ ਦੇ ਯਤਨਾਂ ਨੂੰ ਰੇਖਾਂਕਿਤ ਕੀਤਾ ਅਤੇ ਇੰਟਰਨੈਸ਼ਨਲ ਗੇਮਸ ਵਿੱਚ ਆਪਣੀ ਮੌਜੂਦਗੀ ਮਜ਼ਬੂਤ ਕਰਨ ਲਈ ਰਾਸ਼ਟਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਸਕੂਲ ਪੱਧਰ ‘ਤੇ ਖੇਡ ਪ੍ਰਤਿਭਾਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਸਟ੍ਰਕਚਰਡ ਟ੍ਰੇਨਿੰਗ ਪ੍ਰਦਾਨ ਕਰਨ ‘ਤੇ ਸਰਕਾਰ ਦੇ ਧਿਆਨ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਅਤੇ ਟਾਰਗੈੱਟ ਓਲੰਪਿਕ ਪੋਡੀਅਮ (ਟੀਓਪੀ) ਯੋਜਨਾ ਜਿਹੀਆਂ ਪਹਿਲਕਦਮੀਆਂ ਨੇ ਇੱਕ ਮਜ਼ਬੂਤ ਖੇਡ ਈਕੋਸਿਸਟਮ ਦੇ ਨਿਰਮਾਣ ਵਿੱਚ ਯੋਗਦਾਨ ਦਿੱਤਾ ਹੈ,

ਜਿਸ ਨਾਲ ਬਿਹਾਰ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਹਜ਼ਾਰਾਂ ਐਥਲੀਟ ਲਾਭ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਐਥਲੀਟਾਂ ਨੂੰ ਵੱਖ-ਵੱਖ ਖੇਡਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਮੌਕੇ ਦੇਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ  ਨੇ ਕਿਹਾ ਕਿ ਖੇਲੋ ਇੰਡੀਆ ਯੂਥ ਗੇਮਸ ਨੇ ਭਾਰਤ ਦੀ ਸਮ੍ਰਿੱਧ ਖੇਡ ਵਿਰਾਸਤ ਨੂੰ ਪ੍ਰੋਤਸਾਹਨ ਦੇਣ ਲਈ ਗਤਕਾ, ਕਲਾਰੀਪਯਾਟੂ (Kalaripayattu), ਖੋ-ਖੋ, ਮੱਲਖੰਬ (Mallakhamb) ਅਤੇ ਯੋਗਾਸਨ (Yogasana) ਜਿਹੀਆਂ ਟ੍ਰੈਡਿਸ਼ਨਲ ਅਤੇ ਸਵਦੇਸ਼ੀ ਖੇਡਾਂ ਨੂੰ ਸ਼ਾਮਲ ਕੀਤਾ ਹੈ। ਸ਼੍ਰੀ ਮੋਦੀ ਨੇ ਨਵੀਆਂ ਅਤੇ ਉੱਭਰਦੀਆਂ ਖੇਡਾਂ ਵਿੱਚ ਭਾਰਤੀ ਐਥਲੀਟਾਂ ਦੀ ਵਧਦੀ ਮੌਜੂਦਗੀ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਨੇ ਵੁਸ਼ੁ (Wushu), ਸੇਪਕ ਟਾਕਰਾ (Sepak Takraw), ਪੇਨਕੈਕ ਸਿਲਾਟ (Pencak Silat), ਲੌਨ ਬੌਲਸ (Lawn Bowls) ਅਤੇ ਰੋਲਰ ਸਕੇਟਿੰਗ (Roller Skating) ਜਿਹੇ ਵਿਸ਼ਿਆਂ ਵਿੱਚ ਹਾਲ ਦੇ ਸ਼ਲਾਘਾਯੋਗ ਪ੍ਰਦਰਸ਼ਨਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਉਸ ਇਤਿਹਾਸਕ ਪਲ ਨੂੰ ਯਾਦ ਕੀਤਾ ਜਦੋਂ ਭਾਰਤ  ਮਹਿਲਾ ਟੀਮ ਨੇ ਸਾਲ 2022 ਦੇ ਰਾਸ਼ਟਰਮੰਡਲ ਖੇਡਾਂ ਵਿੱਚ ਲੌਨ ਬੌਲਸ ਵਿੱਚ ਮੈਡਲ ਹਾਸਲ ਕੀਤਾ, ਜਿਸ ਨਾਲ ਭਾਰਤ ਵਿੱਚ ਇਸ ਖੇਡ ਨੂੰ ਆਲਮੀ ਪਹਿਚਾਣ ਮਿਲੀ।

ਪ੍ਰਧਾਨ ਮੰਤਰੀ ਨੇ ਭਾਰਤ ਦੇ ਖੇਡ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ‘ਤੇ ਸਰਕਾਰ ਦੇ ਧਿਆਨ ‘ਤੇ ਚਾਨਣਾ ਪਾਇਆ, ਇਹ ਦੇਖਦੇ ਹੋਏ ਕਿ ਪਿਛਲੇ ਇੱਕ ਦਹਾਕੇ ਵਿੱਚ, ਖੇਡ ਬਜਟ ਤਿੰਨ ਗੁਣਾ ਤੋਂ ਜ਼ਿਆਦਾ ਵਧ ਗਿਆ ਹੈ, ਇਸ ਵਰ੍ਹੇ ਲਗਭਗ 4000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਿਸ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਹਿੱਸਾ ਵੰਡਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ 1000 ਤੋਂ ਵੱਧ ਖੇਲੋ ਇੰਡੀਆ ਕੇਂਦਰ ਸੰਚਾਲਿਤ ਹਨ, ਜਿਨ੍ਹਾਂ ਵਿੱਚ ਬਿਹਾਰ ਵਿੱਚ ਤਿੰਨ ਦਰਜਨ ਤੋਂ ਵੱਧ ਖੇਲੋ ਇੰਡੀਆ ਕੇਂਦਰ ਸ਼ਾਮਲ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਲਾਭ ਹੋ ਰਿਹਾ ਹੈ।

ਅਤੇ ਰਾਜ ਸਰਕਾਰ ਆਪਣੇ ਪੱਧਰ ‘ਤੇ ਕਈ ਪਹਿਲਕਦਮੀਆਂ ਦਾ ਵਿਸਤਾਰ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਰਾਜਗੀਰ ਵਿੱਚ ਖੇਲੋ ਇੰਡੀਆ ਰਾਜ ਉਤਕ੍ਰਿਸ਼ਟਤਾ ਕੇਂਦਰ ਅਤੇ ਬਿਹਾਰ ਖੇਲ ਯੂਨੀਵਰਸਿਟੀ ਅਤੇ ਰਾਜ ਖੇਲ ਅਕਾਦਮੀ ਜਿਹੇ ਸੰਸਥਾਨਾਂ ਦੀ ਸਥਾਪਨਾ ਨੂੰ ਸਵੀਕਾਰ ਕੀਤਾ। ਸ਼੍ਰੀ ਮੋਦੀ ਨੇ ਪਟਨਾ-ਗਯਾ ਰਾਜਮਾਰਗ ਦੇ ਨਾਲ ਇੱਕ ਖੇਡ ਸ਼ਹਿਰ ਦੇ ਨਿਰਮਾਣ ਅਤੇ ਬਿਹਾਰ ਦੇ ਪਿੰਡਾਂ ਵਿੱਚ ਖੇਡ ਸੁਵਿਧਾਵਾਂ ਦੇ ਵਿਕਾਸ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਯੂਥ ਗੇਮਸ ਨੈਸ਼ਨਲ ਸਪੋਰਟਸ-ਮੈਪ ‘ਤੇ ਬਿਹਾਰ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨਗੇ। 

ਸ਼੍ਰੀ ਮੋਦੀ ਨੇ ਕਿਹਾ, “ਖੇਡ ਦੀ ਦੁਨੀਆ ਅਤੇ ਇਸ ਨਾਲ ਜੁੜੀ ਅਰਥਵਿਵਸਥਾ ਖੇਡ ਦੇ ਮੈਦਾਨ ਤੋਂ ਕਿਤੇ ਅੱਗੇ ਤੱਕ ਫੈਲੀ ਹੋਈ ਹੈ, ਖੇਡਾਂ ਯੁਵਾ ਵਿਅਕਤੀਆਂ ਲਈ ਰੋਜ਼ਗਾਰ ਅਤੇ ਉੱਦਮਤਾ ਦੇ ਨਵੇਂ ਰਾਹ ਖੋਲ੍ਹ ਰਹੀਆਂ ਹਨ।” ਉਨ੍ਹਾਂ ਨੇ ਫਿਜ਼ਿਓਥੈਰੇਪੀ, ਡੇਟਾ ਐਨਾਲਿਟਿਕਸ, ਸਪੋਰਟਸ ਟੈਕਨੋਲੋਜੀ, ਪ੍ਰਸਾਰਣ, ਈ-ਸਪੋਰਟਸ ਅਤੇ ਮੈਨੇਜਮੈਂਟ ਜਿਹੇ ਵੱਖ-ਵੱਖ ਉਭਰਦੇ ਖੇਤਰਾਂ ਦਾ ਜ਼ਿਕਰ ਕੀਤਾ, ਜੋ ਵੱਖ-ਵੱਖ ਕਰੀਅਰ ਦੇ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਯੁਵਾ ਪੇਸ਼ੇਵਰ ਟ੍ਰੇਨਰ, ਫਿਟਨੈੱਸ ਟ੍ਰੇਨਰ, ਭਰਤੀ ਏਜੰਟ, ਈਵੈਂਟ ਮੈਨੇਜਰ, ਖੇਡ ਵਕੀਲ ਅਤੇ ਮੀਡੀਆ ਮਾਹਿਰਾਂ ਵਜੋਂ ਭੂਮਿਕਾਵਾਂ ਤਲਾਸ਼ ਸਕਦੇ ਹਨ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਰਾਹੀਂ ਨੈਸ਼ਨਲ ਸਪੋਰਟਸ ਯੂਨੀਵਰਸਿਟੀਆਂ ਦੀ ਸਥਾਪਨਾ ਅਤੇ ਮੁੱਖਧਾਰਾ ਦੀ ਸਿੱਖਿਆ ਵਿੱਚ ਖੇਡਾਂ ਦੇ ਏਕੀਕਰਣ ਜਿਹੀਆਂ ਪਹਿਲਕਦਮੀਆਂ ਦੇ ਨਾਲ ਖੇਡ ਉੱਦਮਤਾ ਵਿੱਚ ਵਧਦੀਆਂ ਸੰਭਾਵਨਾਵਾਂ ਨੂੰ ਰੇਖਾਂਕਿਤ ਕਰਦੇ ਹੋਏ

ਸ਼੍ਰੀ ਮੋਦੀ ਨੇ ਕਿਹਾ,“ ਅੱਜ ਇੱਕ ਸਟੇਡੀਅਮ ਹੁਣ ਸਿਰਫ਼ ਮੈਚਾਂ ਲਈ ਇੱਕ ਸਥਾਨ ਨਹੀਂ ਹੈ, ਸਗੋਂ ਹਜ਼ਾਰਾਂ ਨੌਕਰੀਆਂ ਦਾ ਸਰੋਤ ਬਣ ਗਿਆ ਹੈ।” ਪ੍ਰਧਾਨ ਮੰਤਰੀ ਨੇ ਜੀਵਨ ਦੇ ਹਰ ਪਹਿਲੂ ਵਿੱਚ ਖੇਡ ਭਾਵਨਾ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਵੇਂ ਗੇਮਸ ਟੀਮ ਵਰਕ, ਸਹਿਯੋਗ ਅਤੇ ਦ੍ਰਿੜ੍ਹਤਾ ਨੂੰ ਪ੍ਰੋਤਸਾਹਨ ਦਿਦੀਆਂ ਹਨ। ਐਥਲੀਟਾਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਉਨ੍ਹਾਂ ਨੇ ਉਨ੍ਹਾਂ ਨੂੰ ਆਪਣਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰਨ ਅਤੇ ਬ੍ਰਾਂਡ ਅੰਬੈਸਡਰ ਵਜੋਂ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦੀ ਪ੍ਰਤੀਨਿਧਤਾ ਕਰਨ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਐਥਲੀਟ ਬਿਹਾਰ ਤੋਂ ਚੰਗੀਆਂ ਯਾਦਾਂ ਲੈ ਕੇ ਜਾਣਗੇ। ਉਨ੍ਹਾਂ ਨੇ ਰਾਜ ਦੇ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਲਿੱਟੀ ਚੋਖਾ ਅਤੇ ਬਿਹਾਰ ਦੇ ਪ੍ਰਸਿੱਧ ਮਖਾਨੇ ਦਾ ਸੁਆਦ ਚਖਣ ਲਈ ਵੀ ਪ੍ਰੋਤਸਾਹਿਤ ਕੀਤਾ।

 ਇਹ ਉਮੀਦ ਵਿਅਕਤ ਕਰਦੇ ਹੋਏ ਕਿ ਖੇਲੋ ਇੰਡੀਆ ਯੁਵਾ ਖੇਡ ਪ੍ਰਤੀਭਾਗੀਆਂ ਦਰਮਿਆਨ ਖੇਡ ਭਾਵਨਾ ਅਤੇ ਦੇਸ਼ਭਗਤੀ ਦੋਵਾਂ ਨੂੰ ਵਧਾਉਣਗੀਆਂ, ਪ੍ਰਧਾਨ ਮੰਤਰੀ ਨੇ ਅਧਿਕਾਰਤ ਤੌਰ ‘ਤੇ ਖੇਲੋ ਇੰਡੀਆ ਯੂਥ ਗੇਮਸ ਦੇ ਸੱਤਵੇਂ ਐਡੀਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ।

ਇਸ ਮੌਕੇ ‘ਤੇ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ, ਕੇਂਦਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ, ਕੇਂਦਰੀ ਯੁਵਾ ਪ੍ਰੋਗਰਾਮ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖਡਸੇ, ਕੇਂਦਰੀ ਮੰਤਰੀ ਸ਼੍ਰੀ ਰਾਮ ਨਾਥ ਠਾਕੁਰ ਸਹਿਤ ਹੋਰ ਪਤਵੰਤੇ ਮੌਜੂਦ ਸਨ।  

 

***************

ਐੱਮਜੇਪੀਐੱਸ/ਐੱਸਆਰ


(Release ID: 2126970) Visitor Counter : 5