ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ ਵੇਵਜ਼ 2025 ਵਿੱਚ ਭਾਰਤ ਦੀ ਲਾਈਵ ਇਵੈਂਟ ਅਰਥਵਿਵਸਥਾ: ਇੱਕ ਰਣਨੀਤਕ ਵਿਕਾਸ ਦੀ ਜ਼ਰੂਰਤ ਬਾਰੇ ਵ੍ਹਾਈਟ ਪੇਪਰ ਜਾਰੀ ਕਰਨਗੇ
ਭਾਰਤ 2030 ਤੱਕ ਦੁਨੀਆ ਦੇ ਪੰਜ ਚੋਟੀ ਦੇ ਮਨੋਰੰਜਨ ਸਥਾਨਾਂ ਵਿੱਚ ਸ਼ਾਮਲ ਹੋ ਜਾਵੇਗਾ
ਲਾਈਵ ਇਵੈਂਟਸ ਦੇਸ਼ ਦੇ ਮੀਡੀਆ ਅਤੇ ਮਨੋਰੰਜਨ ਈਕੋਸਿਸਟਮ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਖੇਤਰਾਂ ਵਿੱਚੋਂ ਇੱਕ ਹੋਵੇਗਾ
Posted On:
01 MAY 2025 1:27PM
|
Location:
PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਐੱਲ. ਮੁਰੂਗਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਜਾਰੀ ਆਪਣੀ ਕਿਸਮ ਦਾ ਪਹਿਲਾ ਵ੍ਹਾਈਟ ਪੇਪਰ "ਇੰਡੀਆਜ਼ ਲਾਈਵ ਇਵੈਂਟਸ ਇਕੌਨਮੀ: ਇੱਕ ਰਣਨੀਤਕ ਵਿਕਾਸ ਜ਼ਰੂਰੀ" ਜਾਰੀ ਕਰਨਗੇ।
ਇਹ ਵ੍ਹਾਈਟ ਪੇਪਰ ਰਸਮੀ ਤੌਰ 'ਤੇ 3 ਮਈ, 2025 ਨੂੰ ਮੁੰਬਈ ਵਿੱਚ ਹੋਣ ਵਾਲੇ ਵੇਵਜ਼ ਸ਼ਿਖਰ ਸਮਿਟ 2025 ਦੌਰਾਨ ਜਾਰੀ ਕੀਤਾ ਜਾਵੇਗਾ। ਇਹ ਵ੍ਹਾਈਟ ਪੇਪਰ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਲਾਈਵ ਮਨੋਰੰਜਨ ਉਦਯੋਗ ਦਾ ਵਿਆਪਕ ਵਿਸ਼ਲੇਸ਼ਣ ਪੇਸ਼ ਕਰਦਾ ਹੈ। ਇਹ ਸੈਕਟਰ ਦੇ ਨਿਰੰਤਰ ਵਿਕਾਸ ਲਈ ਉੱਭਰ ਰਹੇ ਰੁਝਾਨਾਂ, ਵਿਕਾਸ ਮਾਰਗਾਂ ਅਤੇ ਰਣਨੀਤਕ ਸਿਫ਼ਾਰਸ਼ਾਂ ਨੂੰ ਉਜਾਗਰ ਕਰਦਾ ਹੈ।
ਦੇਸ਼ ਦੇ ਲਾਈਵ ਇਵੈਂਟ ਲੈਂਡਸਕੇਪ ਬਦਲ ਰਿਹਾ ਹੈ। ਇਹ ਹੁਣ ਇੱਕ ਅਸੰਗਠਿਤ ਖੇਤਰ ਤੋਂ ਦੇਸ਼ ਦੀ ਸੱਭਿਆਚਾਰਕ ਅਤੇ ਸਿਰਜਣਾਤਮਕ ਅਰਥਵਿਵਸਥਾ ਦੇ ਇੱਕ ਢਾਂਚਾਗਤ ਅਤੇ ਪ੍ਰਭਾਵਸ਼ਾਲੀ ਥੰਮ੍ਹ ਦਾ ਰੂਪ ਲੈ ਰਿਹਾ ਹੈ। ਵਰ੍ਹੇ 2024 ਤੋਂ 2025 ਤੱਕ ਦਾ ਸਮਾਂ ਬਹੁਤ ਮਹੱਤਵਪੂਰਨ ਹੈ, ਜਿਸ ਦੌਰਾਨ 'ਕੋਲਡਪਲੇਅ' ਵਰਗੇ ਅੰਤਰਰਾਸ਼ਟਰੀ ਕਲਾਕਾਰ ਅਹਿਮਦਾਬਾਦ ਅਤੇ ਮੁੰਬਈ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਹ ਵਿਸ਼ਵ ਪੱਧਰੀ ਸਮਾਗਮਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਤਿਆਰੀ ਨੂੰ ਦਰਸਾਉਂਦਾ ਹੈ।
ਇਸ ਖੇਤਰ ਦੇ ਮੁੱਖ ਰੁਝਾਨਾਂ ਵਿੱਚ ਇਵੈਂਟ ਟੂਰਿਜ਼ਮ ਦੇ ਵਾਧੇ ਨੂੰ ਸ਼ਾਮਲ ਹੈ। ਇਸ ਇਵੈਂਟ ਵਿੱਚ ਲਗਭਗ ਪੰਜ ਲੱਖ ਲੋਕ ਖਾਸ ਤੌਰ 'ਤੇ ਲਾਈਵ ਸੰਗੀਤ ਸਮਾਗਮਾਂ ਲਈ ਯਾਤਰਾ ਕਰਦੇ ਹਨ - ਜੋ ਕਿ ਸੰਗੀਤ-ਟੂਰਿਜ਼ਮ ਆਰਥਿਕਤਾ ਵਿੱਚ ਸੁਧਾਰ ਦਾ ਸੰਕੇਤ ਹੈ। ਪ੍ਰੀਮੀਅਮ ਟਿਕਟਿੰਗ ਸੈਗਮੈਂਟ - ਜਿਵੇਂ ਕਿ ਵੀਆਈਪੀ ਅਨੁਭਵ, ਕਿਉਰੇਟਿਡ ਐਕਸੈੱਸ ਭਾਵ ਜਾਣਕਾਰੀ, ਸਰੋਤਾਂ ਜਾਂ ਸਮੱਗਰੀ ਤੱਕ ਨਿਯੰਤਰਿਤ ਜਾਂ ਧਿਆਨ ਨਾਲ ਚੁਣੀ ਅਤੇ ਸੰਗਠਿਤ ਪਹੁੰਚ ਅਤੇ ਵਿਸ਼ੇਸ਼ ਸਹੂਲਤਾਂ ਨਾਲ ਮੇਜਬਾਨੀਦੇ ਮਾਮਲੇ ਵਿੱਚ ਵਰ੍ਹੇ-ਦਰ-ਵਰ੍ਹੇ 100 ਪ੍ਰਤੀਸ਼ਤ ਤੋਂ ਵੱਧ ਵਾਧਾ ਹੋਇਆ ਹੈ, ਜੋ ਕਿ ਤੇਜੀ ਨਾਲ ਵਧਦੇ ਅਨੁਭਵ-ਅਧਾਰਿਤ ਦਰਸ਼ਕਾਂ ਵੱਲ ਇਸ਼ਾਰਾ ਕਰਦਾ ਹੈ। ਮਲਟੀ-ਸਿਟੀ ਟੂਰਾਂ ਅਤੇ ਖੇਤਰੀ ਤਿਉਹਾਰਾਂ ਦੀ ਵਧਦੀ ਪ੍ਰਸਿੱਧੀ ਦੇ ਕਾਰਨ ਟੀਅਰ-2 ਸ਼ਹਿਰਾਂ ਦੀ ਭਾਗੀਦਾਰੀ ਵਧੀ ਹੈ।
2024 ਵਿੱਚ, ਸੰਗਠਿਤ ਲਾਈਵ ਇਵੈਂਟਸ ਸੈਗਮੈਂਟ ਵਿੱਚ 15 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਮਾਲੀਏ ਵਿੱਚ 13 ਬਿਲੀਅਨ ਰੁਪਏ ਦਾ ਵਾਧੂ ਯੋਗਦਾਨ ਮਿਲਿਆ। ਇਸ ਨੇ ਇਸ ਨੂੰ ਦੇਸ਼ ਦੇ ਮੀਡੀਆ ਅਤੇ ਮਨੋਰੰਜਨ ਈਕੋਸਿਸਟਮ ਦੇ ਅੰਦਰ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਉਦਯੋਗਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਮੌਜੂਦਾ ਸਥਿਤੀ ਵਿੱਚ, ਵੱਡੇ ਪੱਧਰ 'ਤੇ ਹੋਣ ਵਾਲੇ ਸਮਾਗਮ ਆਮ ਤੌਰ 'ਤੇ ਲਗਭਗ 2,000 ਤੋਂ 5,000 ਅਸਥਾਈ ਨੌਕਰੀਆਂ ਲਿਆਉਂਦੇ ਹਨ। ਇਹ ਰੋਜ਼ਗਾਰ ਅਤੇ ਹੁਨਰ ਵਿਕਾਸ ਵਿੱਚ ਇਸ ਖੇਤਰ ਦੇ ਵਧ ਰਹੇ ਯੋਗਦਾਨ ਨੂੰ ਦਰਸਾਉਂਦਾ ਹੈ।
ਕੇਂਦਰਿਤ ਨਿਵੇਸ਼, ਨੀਤੀ ਸਮਰਥਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ, ਭਾਰਤ 2030 ਤੱਕ ਵਿਸ਼ਵ ਪੱਧਰ 'ਤੇ ਆਪਣੇ ਆਪ ਨੂੰ ਚੋਟੀ ਦੇ ਪੰਜ ਲਾਈਵ ਮਨੋਰੰਜਨ ਸਥਾਨਾਂ ਵਿੱਚੋਂ ਇੱਕ ਵਜੋਂ ਸਥਾਪਿਤ ਕਰਨ ਦੇ ਰਾਹ 'ਤੇ ਹੈ। ਇਹ ਆਰਥਿਕ ਵਿਕਾਸ, ਰੋਜ਼ਗਾਰ ਸਿਰਜਣ, ਟੂਰਿਜ਼ਮ ਅਤੇ ਵਧੀ ਹੋਈ ਵਿਸ਼ਵਵਿਆਪੀ ਸੱਭਿਆਚਾਰਕ ਮੌਜੂਦਗੀ ਲਈ ਨਵੇਂ ਰਸਤੇ ਖੋਲ੍ਹੇਗਾ।
* * *
ਪੀਆਈਬੀ ਟੀਮ ਵੇਵਜ਼ 2025 | ਰਜਿਥ/ਦਰਸ਼ਨਾ | 121
Release ID:
(Release ID: 2126077)
| Visitor Counter:
6
Read this release in:
Kannada
,
English
,
Urdu
,
Hindi
,
Marathi
,
Nepali
,
Bengali
,
Assamese
,
Gujarati
,
Tamil
,
Telugu
,
Malayalam