ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਸ੍ਰੀ ਐੱਲ ਮੁਰੂਗਨ ਨੇ ਮੁੰਬਈ ਵਿੱਚ ਵੇਵਸ ‘ਤੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਸਮਿਟ ਸਥਾਨ ‘ਤੇ ਵਿਵਹਾਰਕ ਤਿਆਰੀਆਂ ਦਾ ਮੁਲਾਂਕਣ ਕੀਤਾ
Posted On:
18 APR 2025 4:19PM
|
Location:
PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਸ਼੍ਰੀ ਐੱਲ ਮੁਰੂਗਨ ਨੇ ਅੱਜ ਮੁੰਬਈ ਵਿੱਚ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵੇਸ) 2025 ਲਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਭਾਰਤ ਸਰਕਾਰ ਅਤੇ ਮਹਾਰਾਸ਼ਟਰ ਰਾਜ ਸਰਕਾਰ ਦੇ ਨੋਡਲ ਅਧਿਕਾਰੀਆਂ ਨੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਖੇ ਆਯੋਜਿਤ ਸਮੀਖਿਆ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ਦੌਰਾਨ ਵੇਵਸ ਦੇ ਚਾਰ ਥੰਮ੍ਹਾਂ ਯਾਨੀ ਪ੍ਰਸਾਰਣ ਅਤੇ ਇਨਫੋਟੇਨਮੈਂਟ, ਏਵੀਜੀਸੀ-ਐਕਸਆਰ, ਡਿਜੀਟਲ ਮੀਡੀਆ ਅਤੇ ਇਨੋਵੇਸ਼ਨ ਅਤੇ ਫਿਲਮਾਂ ਦੇ ਤਹਿਤ ਵਿਭਿੰਨ ਗਤੀਵਿਧੀਆਂ ਦੀ ਤਰੱਕੀ ‘ਤੇ ਚਰਚਾ ਕੀਤੀ ਗਈ। ਵੇਵਸ ਬਜ਼ਾਰ, ਵੇਵਐਕਸ, ਭਾਰਤ ਪੈਵੇਲੀਅਨ, ਕ੍ਰਿਏਟ ਇਨ ਇੰਡੀਆ ਚੈਲੈਂਜਸ ਅਤੇ ਹੋਰਾਂ ਜਿਹੀਆਂ ਵਿਭਿੰਨ ਪਹਿਲਕਦਮੀਆਂ ਦੇ ਤਹਿਤ ਕੀਤੇ ਜਾ ਰਹੇ ਕਾਰਜਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਭਾਵੀ (ਆਉਣ ਵਾਲੇ) ਰਾਹ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਭਿੰਨ ਖੇਤਰਾਂ ਦੇ ਨੋਡਲ ਅਧਿਕਾਰੀਆਂ ਨੇ ਤਿਆਰੀਆਂ ਦੀ ਤਰੱਕੀ ਬਾਰੇ ਮੰਤਰੀ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਸ਼੍ਰੀ ਐੱਲ ਮੁਰੂਗਨ ਨੇ ਸਮਿਟ (ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ) ਸਥਾਨ ‘ਤੇ ਪ੍ਰੋਗਰਾਮ ਦੀਆਂ ਵਿਵਹਾਰਕ ਤਿਆਰੀਆਂ ਦਾ ਵੀ ਮੁਲਾਂਕਣ ਕੀਤਾ।
https://twitter.com/PIBMumbai/status/1913160197872234620
ਵੇਵਸ ਬਾਰੇ
ਇਹ ਮੀਡੀਆ ਅਤੇ ਮਨੋਰੰਜਨ (ਐੱਮ ਐਂਡ ਈ) ਖੇਤਰ ਲਈ ਮੀਲ ਪੱਥਰ ਪ੍ਰੋਗਰਾਮ ਹੈ। ਪਹਿਲਾਂ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ), ਭਾਰਤ ਸਰਕਾਰ 1 ਤੋਂ 4 ਮਈ, 2025 ਤੱਕ ਮਹਾਰਾਸ਼ਟਰ ਦੇ ਮੁੰਬਈ ਵਿੱਚ ਆਯੋਜਿਤ ਕਰੇਗੀ।
ਤੁਸੀਂ ਉਦਯੋਗ ਦੇ ਪੇਸ਼ਵਰੇ ਹੋ, ਨਿਵੇਸ਼ਕ ਹੋ, ਨਿਰਮਾਤਾ ਹੋ ਜਾਂ ਇਨੋਵੇਟਰਸ ਹੋ, ਸਮਿਟ ਐਂਮ ਐਂਡ ਈ ਲੈਂਡਸਕੇਪ ਨਾਲ ਜੁੜਨ , ਸਹਿਯੋਗ ਕਰਨ, ਇਨੋਵੇਸ਼ਨ ਕਰਨ ਅਤੇ ਯੋਗਦਾਨ ਪਾਉਣ ਲਈ ਆਦਰਸ਼ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਵੇਵਸ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਵਧਾਉਣ ਲਈ ਤਿਆਰ ਹੈ। ਇਹ ਸਮੱਗਰੀ ਨਿਰਮਾਣ, ਬੌਧਿਕ ਸੰਪਦਾ ਅਤੇ ਤਕਨੀਕੀ ਇਨੋਵੇਸ਼ਨ ਦੇ ਕੇਂਦਰ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਵਧਾਏਗਾ। ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ , ਰੇਡੀਓ, ਫਿਲਮ,ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਅਤੇ ਸੰਗੀਤ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ), ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਪ੍ਰਮੁੱਖ ਉਦਯੋਗਾਂ ਅਤੇ ਖੇਤਰਾਂ ਵਿੱਚ ਸ਼ਾਮਲ ਹਨ।
ਕੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ? ਇੱਥੇ ਜਵਾਬ ਪਾਓ
ਪੀਆਈਬੀ ਟੀਮ ਵੇਵਸ ਦੇ ਨਵੀਨਤਮ ਐਲਾਨਾਂ ਨਾਲ ਅੱਪਡੇਟ ਰਹੋ
ਆਓ, ਸਾਡੇ ਨਾਲ ਅੱਗੇ ਵਧੋ! ਵੇਵਸ ਦੇ ਲਈ ਹੁਣੇ ਰਜਿਸਟਰ ਕਰੋ
* * *
ਪੀਆਈਬੀ ਟੀਮ ਵੇਵਸ 2025 । ਸੱਯਦ/ ਨਿਕਿਤਾ /ਦਰਸ਼ਨਾ । 97
Release ID:
(Release ID: 2122758)
| Visitor Counter:
29
Read this release in:
Odia
,
Khasi
,
English
,
Urdu
,
Marathi
,
Hindi
,
Nepali
,
Gujarati
,
Tamil
,
Telugu
,
Kannada
,
Malayalam