ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰਾਇਜ਼ਿੰਗ ਭਾਰਤ ਸਮਿਟ (Rising Bharat Summit) ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 08 APR 2025 11:20PM by PIB Chandigarh

ਨਮਸਕਾਰ!

 

ਤੁਸੀਂ ਮੈਨੂੰ ਇਸ ਸਮਿਟ ਦੇ ਜ਼ਰੀਏ ਦੇਸ਼ ਅਤੇ ਦੁਨੀਆ ਦੇ ਸਨਮਾਨਿਤ ਮਹਿਮਾਨਾਂ ਨਾਲ, ਤੁਹਾਡੇ ਦਰਸ਼ਕਾਂ ਨਾਲ ਜੁੜਨ ਦਾ ਅਵਸਰ ਦਿੱਤਾ ਹੈ, ਮੈਂ ਨੈੱਟਵਰਕ 18 ਦਾ ਆਭਾਰ ਵਿਅਕਤ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਤੁਸੀਂ ਇਸ ਵਰ੍ਹੇ ਦੇ ਸਮਿਟ ਨੂੰ ਭਾਰਤ ਦੇ ਨੌਜਵਾਨਾਂ ਦੀ ਐਸਪੀਰੇਸ਼ਨ ਨਾਲ ਜੋੜਿਆ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ, ਵਿਵੇਕਾਨੰਦ ਜਯੰਤੀ ਦੇ ਦਿਨ, ਇੱਥੇ ਹੀ ਭਾਰਤ ਮੰਡਪਮ ਵਿੱਚ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਹੋਇਆ ਸੀ। ਤਦ ਮੈਂ ਨੌਜਵਾਨਾਂ ਦੀਆਂ ਅੱਖਾਂ ਵਿੱਚ ਦੇਖਿਆ ਸੀ, ਸੁਪਨਿਆਂ ਦੀ ਚਮਕ, ਸੰਕਲਪ ਦੀ ਸਮਰੱਥਾ ਅਤੇ ਭਾਰਤ ਨੂੰ ਵਿਕਸਿਤ ਬਣਾਉਣ ਦਾ ਜਨੂਨ, 2047 ਤੱਕ, ਅਸੀਂ ਭਾਰਤ ਨੂੰ ਜਿਸ ਉਚਾਈ ‘ਤੇ ਲੈ ਜਾਣਾ ਚਾਹੁੰਦੇ ਹਾਂ ਜਿਸ ਰੋਡਮੈਪ ਨੂੰ ਲੈ ਕੇ ਅਸੀਂ ਚਲ ਰਹੇ ਹਾਂ, ਉਸ ਦੇ ਕਦਮ-ਕਦਮ ‘ਤੇ ਅਗਰ ਮੰਥਨ ਹੋਵੇਗਾ, ਤਾਂ ਨਿਸ਼ਚਿਤ ਹੀ ਅੰਮ੍ਰਿਤ ਨਿਕਲੇਗਾ। ਅਤੇ ਇਹੀ ਅੰਮ੍ਰਿਤ, ਅੰਮ੍ਰਿਤ ਕਾਲ ਦੀ ਪੀੜ੍ਹੀ ਨੂੰ ਊਰਜਾ ਦੇਵੇਗਾ, ਦਿਸ਼ਾ ਦੇਵੇਗਾ ਅਤੇ ਭਾਰਤ ਨੂੰ ਗਤੀ ਦੇਵੇਗਾ। ਮੈਂ ਤੁਹਾਨੂੰ ਇਸ ਸਮਿਟ ਦੀ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਅੱਜ ਦੁਨੀਆ ਦੀ ਨਜ਼ਰ ਭੀ ਭਾਰਤ ‘ਤੇ ਹੈ ਅਤੇ ਦੁਨੀਆ ਦੀ ਉਮੀਦ ਭੀ ਭਾਰਤ ਤੋਂ ਹੈ। ਕੁਝ ਹੀ ਵਰ੍ਹਿਆਂ ਵਿੱਚ ਅਸੀਂ ਦੁਨੀਆ ਦੀ 11ਵੀਂ ਤੋਂ 5ਵੀਂ ਸਭ ਤੋਂ ਬੜੀ ਇਕੌਨਮੀ ਬਣੇ ਹਾਂ, ਬਹੁਤ ਘੱਟ ਸਮੇਂ ਵਿੱਚ, ਅਨੇਕ ਪ੍ਰਕਾਰ ਦੇ ਗਲੋਬਲ ਚੈਲੰਜਿਜ ਆਏ ਲੇਕਿਨ ਭਾਰਤ ਰੁਕਿਆ ਨਹੀਂ, ਭਾਰਤ ਨੇ ਡਬਲ ਸਪੀਡ ਨਾਲ ਦੌੜ ਲਗਾਈ। ਅਤੇ ਇੱਕ ਦਹਾਕੇ ਵਿੱਚ ਆਪਣੀ ਦੇ ਸਾਇਜ਼ ਨੂੰ ਡਬਲ ਕਰਕੇ ਦਿਖਾਇਆ ਹੈ। ਜੋ ਸੋਚਦੇ ਸਨ ਕਿ ਭਾਰਤ ਸਲੋ ਅਤੇ ਸਟੈਡੀ ਚਲੇਗਾ, ਉਨ੍ਹਾਂ ਨੂੰ ਹੁਣ ਫਾਸਟ ਐਂਡ ਫੀਅਰਲੈੱਸ ਇੰਡੀਆ ਦਿਖ ਰਿਹਾ ਹੈ ਅਤੇ ਇਸ ਵਿੱਚ ਭੀ ਕੋਈ ਸੰਦੇਹ ਨਹੀਂ ਹੈ ਕਿ ਜਲਦੀ ਹੀ ਭਾਰਤ ਦਾ ਦੁਨੀਆ ਦੀ ਤੀਸਰੀ ਇਕੌਨਮੀ ਬਣਨਾ ਤੈ ਹੈ। ਗ੍ਰੋਥ ਦੀ ਇਸ ਅਭੂਤਪੂਰਵ ਸਪੀਡ ਨੂੰ ਕੌਣ ਡ੍ਰਾਇਵ ਕਰ ਰਿਹਾ ਹੈਇਸ ਨੂੰ ਡ੍ਰਾਇਵ ਕਰ ਕਰੇ ਹਨ ਭਾਰਤ ਦੇ ਯੁਵਾ, ਉਨ੍ਹਾਂ ਦੇ ਐਂਬੀਸ਼ਨਸ ਅਤੇ ਉਨ੍ਹਾਂ ਦੇ ਐਸਪੀਰੇਸ਼ਨਸ, ਯੁਵਾ ਭਾਰਤ ਦੀਆਂ ਇਨ੍ਹਾਂ ਹੀ ਐਂਬੀਸ਼ਨਸ ਅਤੇ ਐਸਪੀਰੇਸ਼ਨਸ ਨੂੰ ਅਡਰੈੱਸ ਕਰਨਾ ਅੱਜ ਦੇਸ਼ ਦੀ ਪ੍ਰਾਥਮਿਕਤਾ ਭੀ ਹੈ।

ਸਾਥੀਓ,

ਅੱਜ 8 ਅਪ੍ਰੈਲ ਹੈ, ਕੱਲ੍ਹ ਪਰਸੋਂ ਹੀ 2025 ਦੇ 100 ਦਿਨ ਪੂਰੇ ਹੋ ਰਹੇ ਹਨ, 100 days 2025 ਦਾ ਪਹਿਲਾ ਪੜਾਅ, ਇਨ੍ਹਾਂ 100 ਦਿਨਾਂ ਵਿੱਚ ਜੋ ਨਿਰਣੇ ਹੋਏ ਹਨ, ਉਨ੍ਹਾਂ ਵਿੱਚ ਭੀ ਤੁਹਾਨੂੰ ਯੁਵਾ ਐਸਪੀਰੇਸ਼ਨਸ ਦੀ ਹੀ ਝਲਕ ਦਿਖੇਗੀ।

 

ਸਾਥੀਓ,

 

ਇਨ੍ਹਾਂ 100 ਦਿਨਾਂ ਵਿੱਚ ਅਸੀਂ ਸਿਰਫ਼   ਫ਼ੈਸਲੇ ਨਹੀਂ ਲਏ ਹਨ, ਅਸੀਂ ਭਵਿੱਖ ਦੀ ਮਜ਼ਬੂਤ ਨੀਂਹ ਰੱਖੀ ਹੈ। ਅਸੀਂ Policies ਨਾਲ Possibilities  ਦਾ ਰਾਹ ਖੋਲ੍ਹਿਆ ਹੈ। 12 ਲੱਖ ਰੁਪਏ ਤੱਕ ਦੀ ਇਨਕਮ ਤੱਕ ਟੈਕਸ ਜ਼ੀਰੋ, ਥੈਂਕਯੂਇਸ ਦਾ ਸਭ ਤੋਂ ਬੜਾ ਫਾਇਦਾ ਸਾਡੇ ਯੰਗ ਪ੍ਰੋਫੈਸ਼ਨਲਸ ਅਤੇ ਉੱਦਮੀਆਂ ਨੂੰ ਮਿਲ ਰਿਹਾ ਹੈ। ਮੈਡੀਕਲ ਦੀਆਂ 10 ਹਜ਼ਾਰ ਨਵੀਆਂ ਸੀਟਾਂ, ਆਈਆਈਟੀ ਵਿੱਚ 6500 ਨਵੀਆਂ ਸੀਟਾਂ ਯਾਨੀ ਐਜੂਕੇਸ਼ਨ ਦਾ ਐਕਸਪੈਂਸ਼ਨ, ਇਨੋਵੇਸ਼ਨ ਦਾ ਐਕਸੀਲੇਰੇਸ਼ਨ, 50 ਹਜ਼ਾਰ ਨਵੀਆਂ ਅਟਲ ਟਿਕਰਿੰਗ ਲੈਬਸ ਯਾਨੀ ਹੁਣ ਦੇਸ਼ ਦੇ ਹਰ ਕੋਣੇ ਵਿੱਚ ਇਨੋਵੇਸ਼ਨ ਦਾ ਦੀਪ ਜਲੇਗਾ ਅਤੇ ਏਕ ਦੀਪ ਸੇ ਜਲੇ ਦੀਪ ਅਨੇਕਏਆਈ ਅਤੇ ਸਕਿੱਲ ਡਿਵੈਲਪਮੈਂਟ ਦੇ ਲਈ ਸੈਂਟਰ ਆਵ੍ ਐਕਸੀਲੈਂਸ ਯੂਥ ਨੂੰ ਮਿਲੇਗਾ ਫਿਊਚਰ ਰੈੱਡੀ ਬਣਨ ਦਾ ਮੌਕਾ, 10 ਹਜ਼ਾਰ ਨਵੀਆਂ ਪੀਐੱਮ ਰਿਸਰਚ ਫੈਲੋਸ਼ਿਪ, ਹੁਣ ਆਇਡੀਆ ਤੋਂ ਇੰਪੈਕਟ ਤੱਕ ਦਾ ਸਫ਼ਰ ਹੋਰ ਅਸਾਨ ਹੋਣ ਵਾਲਾ ਹੈ। ਜਿਵੇਂ ਸਪੇਸ ਸੈਕਟਰ ਖੋਲ੍ਹਿਆ ਗਿਆ, ਤਿਵੇਂ ਹੀ ਹੁਣ ਨਿਊਕਲੀਅਰ ਐਨਰਜੀ ਸੈਕਟਰ ਭੀ ਓਪਨ ਕੀਤਾ ਗਿਆ, ਇਨੋਵੇਸ਼ਨ ਨੂੰ ਹੁਣ ਸੀਮਾਵਾਂ ਨਹੀਂ, ਸਮਰਥਨ ਮਿਲੇਗਾ। ਗਿਗ ਇਕੌਨਮੀ ਨਾਲ ਜੁੜੇ ਨੌਜਵਾਨਾਂ ਨੂੰ ਪਹਿਲੀ ਵਾਰ ਸੋਸ਼ਲ ਸਕਿਉਰਿਟੀ ਦਾ ਕਵਚ ਦਿੱਤਾ ਜਾਵੇਗਾ। ਜੋ ਪਹਿਲੇ ਦੂਸਰਿਆਂ ਦੇ ਲਈ  invisible ਸਨ, ਹੁਣ ਉਹ ਨੀਤੀਆਂ ਦੇ ਕੇਂਦਰ ਵਿੱਚ ਹਨ ਅਤੇ ਐੱਸਸੀ, ਐੱਸਟੀ ਅਤੇ ਵੁਮੈਨ ਉੱਦਮੀ ਦੇ ਲਈ ਦੋ ਕਰੋੜ ਦੇ ਟਰਮ ਲੋਨ  Inclusivity is not just a promise, it’s a policy.  ਇਨ੍ਹਾਂ ਸਾਰੇ ਨਿਰਣਿਆਂ ਦਾ ਸਿੱਧਾ ਲਾਭ ਭਾਰਤ ਦੇ ਨੌਜਵਾਨਾਂ ਨੂੰ ਮਿਲਣ ਵਾਲਾ ਹੈ ਕਿਉਂਕਿ ਜਦੋਂ ਯੁਵਾ ਅੱਗੇ ਵਧੇਗਾ, ਤਦੇ ਭਾਰਤ ਅੱਗੇ ਵਧੇਗਾ।

 

ਸਾਥੀਓ,

ਇਨ੍ਹਾਂ 100 ਦਿਨਾਂ ਵਿੱਚ ਭਾਰਤ ਨੇ ਜੋ ਕੀਤਾ ਹੈ, ਉਹ ਦਿਖਾਉਂਦਾ ਹੈ ਕਿ ਭਾਰਤ ਰੁਕਣ ਵਾਲਾ ਨਹੀਂ ਹੈ, ਭਾਰਤ ਝੁਕਣ ਵਾਲਾ ਭੀ ਨਹੀਂ ਹੈ, ਭਾਰਤ ਹੁਣ ਥਮਣ ਵਾਲਾ ਭੀ ਨਹੀਂ ਹੈ। ਇਨ੍ਹਾਂ 100 ਦਿਨਾਂ ਵਿੱਚ ਭਾਰਤ ਦੁਨੀਆ ਦਾ ਚੌਥਾ ਐਸਾ ਦੇਸ਼ ਬਣਿਆ, ਜਿਸ ਨੇ Satellites ਦੀ Docking ਅਤੇ Undocking ਦੀ ਸਮਰੱਥਾ ਹਾਸਲ ਕੀਤੀ। ਭਾਰਤ ਨੇ ਸੈਮੀ ਕ੍ਰਾਇਓਜੈਨਿਕ ਇੰਜਣ ਦਾ ਸਫ਼ਲ ਪਰੀਖਣ (ਟੈਸਟਿੰਗ) ਕਰਕੇ ਦਿਖਾਇਆ। ਭਾਰਤ ਨੇ 100 ਗੀਗਾਵਾਟ ਸੋਲਰ ਕਪੈਸਿਟੀ ਦਾ ਇਤਿਹਾਸਿਕ ਪੜਾਅ ਪਾਰ ਕਰ ਲਿਆ। ਭਾਰਤ ਨੇ 1 ਹਜ਼ਾਰ ਮਿਲੀਅਨ ਟਨ ਦਾ ਰਿਕਾਰਡ ਬਣਾਇਆ। National Critical Mineral Mission ਦੀ ਸ਼ੁਰੂਆਤ ਹੋਈ ਅਤੇ ਇਨ੍ਹਾਂ 100 ਦਿਨਾਂ ਵਿੱਚ ਕਰਮਚਾਰੀਆਂ ਦੇ ਲਈ 8ਵੇਂ ਤਨਖ਼ਾਹ ਕਮਿਸ਼ਨ ਗਠਿਤ ਕਰਨ ਦਾ ਨਿਰਣਾ ਹੋਇਆ। ਕਿਸਾਨਾਂ ਦੇ ਲਈ ਖਾਦ ‘ਤੇ ਸਬਸਿਡੀ ਵਿੱਚ ਵਾਧੇ ਦਾ ਫ਼ੈਸਲਾ ਹੋਇਆ ਯਾਨੀ ਅੰਨਦਤਾ ਦੀ ਚਿੰਤਾ ਸਰਕਾਰ ਦੀ ਪ੍ਰਾਥਮਿਕਤਾ ਹੈ। ਛੱਤੀਸਗੜ੍ਹ ਵਿੱਚ 3 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੇ ਇੱਕਠਿਆਂ ਨਵੇਂ ਘਰਾਂ ਵਿੱਚ ਗ੍ਰਹਿ ਪ੍ਰਵੇਸ਼ ਕੀਤਾ। ਸਵਾਮਿਤਵ ਯੋਜਨਾ ਦੇ ਤਹਿਤ 65 ਲੱਖ ਤੋਂ ਅਧਿਕ ਪ੍ਰਾਪਰਟੀ ਕਾਰਡ ਸੌਂਪੇ ਗਏ ਅਤੇ ਇਤਨਾ ਹੀ ਨਹੀਂ ਇਨ੍ਹਾਂ ਹੀ 100 ਦਿਨਾਂ ਵਿੱਚ ਦੁਨੀਆ ਦੀ ਸਭ ਤੋਂ ਉੱਚੀਆਂ ਟਨਲਾਂ ਵਿੱਚੋਂ ਇੱਕ ਸੋਨਮਰਗ ਟਨਲ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ। ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ, ਆਈਐੱਨਐੱਸ ਵਾਘਸ਼ੀਰ ਭਾਰਤੀ ਜਲ ਸੈਨਾ ਦੀ  ਤਾਕਤ ਵਿੱਚ ਨਵੇਂ ਨਗੀਨੇ ਜੁੜ ਗਏ। ਸੈਨਾ ਦੇ ਲਈ ਮੇਡ ਇਨ ਇੰਡੀਆ ਲਾਇਟ ਕੰਬੈਟ ਹੈਲੀਕਾਪਟਰ ਦੀ ਖਰੀਦ ਨੂੰ ਹਰੀ ਝੰਡੀ ਮਿਲੀ ਅਤੇ ਵਕਫ਼ ਦਾ, ਵਕਫ਼ ਕਾਨੂੰਨ ਵਿੱਚ ਸੰਸ਼ੋਧਨ ਦਾ ਬਿਲ ਪਾਸ ਹੋਇਆ ਯਾਨੀ ਸਮਾਜਿਕ ਨਿਆਂ ਦੇ ਲਈ  ਇੱਕ ਹੋਰ ਬੜਾ ਅਤੇ ਠੋਸ ਕਦਮ ਲਿਆ ਗਿਆ। ਇਹ 100 ਦਿਨ, 100 ਫ਼ੈਸਲਿਆਂ ਤੋਂ ਭੀ ਵਧ ਕੇ ਹਨ। ਇਹ 100 ਸੰਕਲਪਾਂ ਦੀ ਸਿੱਧੀ ਦੇ ਦਿਨ ਹਨ।

 

ਸਾਥੀਓ,

ਪਰਫਾਰਮੈਂਸ ਦਾ ਇਹੀ ਮੰਤਰ ਰਾਇਜ਼ਿੰਗ ਭਾਰਤ ਦੇ ਪਿੱਛੇ ਦੀ ਅਸਲੀ ਐਨਰਜੀ ਹੈ। ਆਪ ਜਾਣਦੇ ਹੋ, ਹੁਣੇ ਦੋ ਦਿਨ ਪਹਿਲੇ ਹੀ ਮੈਂ ਰਾਮੇਸ਼ਵਰਮ ਵਿੱਚ ਸਾਂ। ਉੱਥੇ ਮੈਨੂੰ ਇਤਿਹਾਸਿਕ ਪੰਬਨ ਬਰਿਜ ਦੇ ਲੋਕਅਰਪਣ ਦਾ ਅਵਸਰ ਮਿਲਿਆ। ਕਰੀਬ ਸਵਾ ਸੌ ਸਾਲ ਪਹਿਲੇ ਅੰਗ੍ਰੇਜ਼ਾਂ ਨੇ ਉੱਥੇ ਇੱਕ  ਪੁਲ਼ ਬਣਵਾਇਆ ਸੀ। ਉਸ  ਪੁਲ਼ ਨੇ ਇਤਿਹਾਸ ਦੇਖਿਆ, ਉਸ ਨੇ ਹਨੇਰੀਆਂ ਸਹੀਆਂ, ਇੱਕ ਵਾਰ ਸੁਨਾਮੀ ਨੇ, ਸਾਇਕਲੋਨ ਨੇ ਉਸ  ਪੁਲ਼ ਨੂੰ ਬਹੁਤ ਨੁਕਸਾਨ ਪਹੁੰਚਾਇਆ। ਸਾਲਾਂ ਤੱਕ ਦੇਸ਼ ਇੰਤਜ਼ਾਰ ਕਰਦਾ ਰਿਹਾ, ਲੋਕ ਮੰਗ ਕਰਦੇ ਰਹੇ, ਲੇਕਿਨ ਪਹਿਲੇ ਦੀਆਂ ਸਰਕਾਰਾਂ ਦੀ ਨੀਂਦ ਨਹੀਂ ਟੁੱਟੀ, ਜਦੋਂ ਸਾਡੀ ਸਰਕਾਰ ਆਈ ਤਾਂ ਨਵੇਂ ਪੰਬਨ ਬਰਿਜ ਦੇ ਲਈ ਕੰਮ ਸ਼ੁਰੂ ਹੋਇਆ। ਅਤੇ ਹੁਣ ਦੇਸ਼ ਨੂੰ ਆਪਣਾ ਪਹਿਲਾ ਵਰਟੀਕਲ ਲਿਫਟ ਰੇਲ-ਸੀ ਬਰਿਜ ਮਿਲ ਗਿਆ ਹੈ।

 

ਸਾਥੀਓ,

ਪ੍ਰੋਜੈਕਟਾਂ ਨੂੰ ਲਟਕਾਉਂਦੇ ਰਹਿਣ ਨਾਲ ਦੇਸ਼ ਨਹੀਂ ਚਲਦਾ, ਦੇਸ਼ ਚਲਦਾ ਹੈ, ਪਰਫਾਰਮ ਕਰਨ ਨਾਲ, ਤੇਜ਼ੀ ਨਾਲ ਕੰਮ ਕਰਨ ਨਾਲ। Delay is the enemy of development ਅਤੇ ਅਸੀਂ ਇਸ ਦੁਸ਼ਮਣ ਨੂੰ ਹਰਾਉਣ ਦੀ ਠਾਣ ਲਈ ਹੈ। ਮੈਂ ਤੁਹਾਨੂੰ ਹੋਰ ਭੀ ਉਦਾਹਰਣਾਂ ਦਿਆਂਗਾ। ਜਿਵੇਂ ਅਸਾਮ ਦਾ ਬੋਗੀਬੀਲ ਬਰਿਜ, ਸਾਡੇ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਜੀ ਨੇ 1997 ਵਿੱਚ ਇਸ ਦਾ ਨੀਂਹ ਪੱਥਰ ਰੱਖਿਆ। ਵਾਜਪੇਈ ਜੀ ਦੀ ਸਰਕਾਰ ਆਈ, ਉਨ੍ਹਾਂ ਕੰਮ ਸ਼ੁਰੂ ਕਰਵਾਇਆ। ਵਾਜਪੇਈ ਜੀ ਦੀ ਸਰਕਾਰ ਗਈ ਕਾਂਗਰਸ ਦੀ ਸਰਕਾਰ ਆਈ, ਤਾਂ ਬਰਿਜ ਦਾ ਕੰਮ ਭੀ ਲਟਕ ਗਿਆ। ਅਰੁਣਾਚਲ ਅਤੇ ਅਸਾਮ ਦੇ ਲੱਖਾਂ ਲੋਕ ਪਰੇਸ਼ਾਨ ਹੁੰਦੇ ਰਹੇ, ਲੇਕਿਨ ਤਦ ਦੀ ਸਰਕਾਰ ‘ਤੇ ਕੋਈ ਫਰਕ ਨਹੀਂ ਪਿਆ। 2014 ਵਿੱਚ ਤੁਸੀਂ ਜਦੋਂ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਇਹ ਪ੍ਰੋਜੈਕਟ ਫਿਰ ਤੋਂ ਸ਼ੁਰੂ ਹੋਇਆ। ਅਤੇ ਸਿਰਫ਼  4 ਸਾਲ ਵਿੱਚ, 2018 ਵਿੱਚ ਬਰਿਜ ਦਾ ਕੰਮ ਪੂਰਾ ਹੋ ਗਿਆ। ਐਸੇ ਹੀ ਕੇਰਲਾ ਵਿੱਚ ਕੋਲਮ ਬਾਈਪਾਸ ਰੋਡ ਪ੍ਰੋਜੈਕਟ ਦੀ ਭੀ ਉਦਾਹਰਣ ਹੈ। ਇਹ 1972 ਤੋਂ ਅਟਕਿਆ ਸੀ, ਸੋਚੋ! 50 ਸਾਲ! LDF ਹੋਵੇ ਜਾਂ UDF ਕਿਸੇ ਸਰਕਾਰ ਨੇ 50 ਸਾਲ ਤੱਕ ਇਸ ‘ਤੇ ਕੋਈ ਕੰਮ ਨਹੀਂ ਕਰਵਾਇਆ। ਅਸੀਂ ਸਰਕਾਰ ਬਣਨ ਦੇ ਸਾਲ ਦੇ ਅੰਦਰ ਇਸ ਦਾ ਕੰਮ ਪੂਰਾ ਕਰ ਦਿੱਤਾ।

 

ਸਾਥੀਓ,

ਨਵੀ ਮੁੰਬਈ ਏਅਰਪੋਰਟ ‘ਤੇ ਭੀ 1997 ਤੋਂ ਚਰਚਾ ਸ਼ੁਰੂ ਹੋਈ ਸੀ, 2007 ਵਿੱਚ ਇਸ ਨੂੰ ਮਨਜ਼ੂਰੀ ਮਿਲੀ, ਲੇਕਿਨ ਕਾਂਗਰਸ ਦੀ ਸਰਕਾਰ ਨੇ ਇਸ ‘ਤੇ ਕੰਮ ਨਹੀਂ ਕੀਤਾ। ਸਾਡੀ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਭੀ ਤੇਜ਼ੀ ਨਾਲ ਪੂਰਾ ਕੀਤਾ। ਉਹ ਦਿਨ ਦੂਰ ਨਹੀਂ ਜਦੋਂ ਨਵੀ ਮੁੰਬਈ ਏਅਰਪੋਰਟ ਤੋਂ ਕਮਰਸ਼ੀਅਲ ਫਲਾਇਟਸ ਭੀ ਸ਼ੁਰੂ ਹੋ ਜਾਣਗੀਆਂ।

 

ਸਾਥੀਓ,

ਇਹ ਜੋ ਮੈਂ ਗਿਣਾ ਰਿਹਾ ਹਾਂ ਨਾ, ਉਸ ਵਿੱਚ ਸੰਸਦ ਭਵਨ ਭੀ ਆਏਗਾ, ਇਹ ਭਾਰਤ ਮੰਡਪਮ ਭੀ ਆਏਗਾ।

 

ਸਾਥੀਓ,

ਅੱਜ ਅਪ੍ਰੈਲ ਦਾ ਇੱਕ ਹੋਰ ਵਜ੍ਹਾ ਨਾਲ ਬਹੁਤ ਮਹੱਤਵ ਹੈ। ਅੱਜ ਹੀ ਮੁਦਰਾ  ਯੋਜਨਾ ਦੇ 10 ਸਾਲ ਪੂਰੇ ਹੋਏ ਹਨ। ਇੱਥੇ ਜੋ ਯੁਵਾ ਸਾਥੀ ਬੈਠੇ ਹਨ, ਉਨ੍ਹਾਂ ਨੇ ਤਾਂ ਆਪਣੇ ਮਾਤਾ-ਪਿਤਾ ਤੋਂ ਜ਼ਰੂਰ ਕਹਾਣੀਆਂ ਸੁਣੀਆਂ ਹੋਣਗੀਆਂ ਕਿ ਪਹਿਲੇ ਬਿਨਾ ਗਰੰਟੀ ਦੇ ਬੈਂਕ ਖਾਤਾ ਤੱਕ ਨਹੀਂ ਖੁੱਲ੍ਹਦਾ ਸੀ। ਖਾਤਾ ਖੋਲ੍ਹਣ ਦੇ ਲਈ ਗਰੰਟੀ ਚਾਹੀਦੀ ਹੈਕਿਸੇ ਹੋਰ ਇੱਕ ਸਾਥੀ ਦੀ ਮਦਦ ਚਾਹੀਦੀ ਹੈ। ਬੈਂਕ ਲੋਨ, ਇਹ ਸਾਧਾਰਣ ਪਰਿਵਾਰ ਦੇ ਲਈ ਤਾਂ ਸੁਪਨਾ ਹੋਇਆ ਕਰਦਾ ਸੀ। ਗ਼ਰੀਬ  ਪਰਿਵਾਰ, SC/ST, OBC, ਭੂਮੀਹੀਣ ਮਜ਼ਦੂਰ, ਮਹਿਲਾਵਾਂ, ਜੋ ਸਿਰਫ਼  ਮਿਹਨਤ ਕਰ ਸਕਦੇ ਸਨ, ਲੇਕਿਨ ਜਿਨ੍ਹਾਂ ਦੇ ਪਾਸ ਗਿਰਵੀ ਰੱਖਣ ਨੂੰ ਕੁਝ ਨਹੀਂ ਸੀ, ਕੀ ਉਨ੍ਹਾਂ ਦੇ ਸੁਪਨਿਆਂ ਦੀ ਕੋਈ ਕੀਮਤ ਨਹੀਂ ਸੀਕੀ ਉਨ੍ਹਾਂ ਦੀ Aspirations ਘੱਟ ਸਨਕੀ ਉਨ੍ਹਾਂ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਸੀਸਾਡੀ ਮੁਦਰਾ  ਯੋਜਨਾ ਨੇ, ਉਨ੍ਹਾਂ ਦੀ ਐਸਪਿਰੇਸ਼ਨ ਨੂੰ ਅਡਰੈੱਸ ਕੀਤਾ, ਯੂਥ ਨੂੰ ਇੱਕ ਨਵਾਂ ਰਸਤਾ ਦਿੱਤਾ। ਪਿਛਲੇ 10 ਸਾਲ ਵਿੱਚ ਮੁਦਰਾ  ਯੋਜਨਾ ਦੇ ਤਹਿਤ 52 ਕਰੋੜ ਲੋਨ, ਬਿਨਾ ਗਰੰਟੀ ਦਿੱਤੇ ਗਏ, 52 ਕਰੋੜਅਤੇ ਮੁਦਰਾ ਸਕੀਮ ਦੀ ਸਕੇਲ ਹੀ ਨਹੀਂ, ਸਪੀਡ ਭੀ ਅਦਭੁਤ ਹੈ। ਜਦੋਂ ਤੱਕ ਟ੍ਰੈਫਿਕ ਲਾਇਟ ਰੈੱਡ ਤੋਂ ਗ੍ਰੀਨ ਹੁੰਦੀ ਹੈ, ਤਦ ਤੱਕ 100 ਮੁਦਰਾ  ਲੋਨ ਕਲੀਅਰ ਹੋ ਜਾਂਦੇ ਹਨ। ਜਦੋਂ ਤੱਕ ਆਪ ਬੁਰਸ਼ ਕਰਕੇ ਫ੍ਰੀ ਹੁੰਦੇ ਹੋ, ਤਦ ਤੱਕ 200 ਲੋਨ ਅਪਰੂਵ ਹੁੰਦੇ ਹਨ। ਜਦੋਂ ਤੱਕ ਆਪ ਕਿਸੇ ਰੇਡੀਓ ਚੈਨਲ ‘ਤੇ ਆਪਣਾ ਪਸੰਦੀਦਾ ਗਾਣਾ ਸੁਣ ਕੇ ਖ਼ਤਮ ਕਰਦੇ ਹੋ, ਤਦ ਤੱਕ 400 ਮੁਦਰਾ  ਲੋਨ ਸੈਂਕਸ਼ਨ ਹੋ ਜਾਂਦੇ ਹਨ। ਅੱਜ-ਕੱਲ੍ਹ instant delivery apps, ਇਸ ਦਾ ਬੜਾ ਚਲਨ ਹੈ। ਆਪ ਦੇ (ਤੁਹਾਡੇ ) ਆਰਡਰ ਦੇ ਬਾਅਦ ਜਿਤਨੀ ਦੇਰ ਵਿੱਚ ਡਿਲਿਵਰੀ ਹੁੰਦੀ ਹੈ, ਉਤਨੀ ਦੇਰ ਵਿੱਚ ਇੱਕ ਹਜ਼ਾਰ ਮੁਦਰਾ  ਲੋਨ ਸੈਂਕਸ਼ਨ ਹੋ ਜਾਂਦੇ ਹਨ। ਜਦੋਂ ਤੱਕ ਆਪ ਕਿਸੇ OTT ‘ਤੇ ਇੱਕ ਐਪੀਸੋਡ ਖ਼ਤਮ ਕਰਦੇ ਹੋ, ਤਦ ਤੱਕ 5 ਹਜ਼ਾਰ ਮੁਦਰਾ  ਬਿਜ਼ਨਸ ਦਾ ਅਧਾਰ ਬਣ ਜਾਂਦਾ ਹੈ।

ਸਾਥੀਓ,

ਮੁਦਰਾ ਯੋਜਨਾ ਨੇ ਗਰੰਟੀ ਨਹੀਂ ਮੰਗੀ, ਉਸ ਨੇ ਭਰੋਸਾ ਕੀਤਾ। ਅਤੇ ਆਪ ਸਭ ਨੂੰ ਜਾਣ ਕੇ ਅੱਛਾ ਲਗੇਗ, ਮੁਦਰਾ  ਯੋਜਨਾ ਦੀ ਵਜ੍ਹਾ ਨਾਲ 11 ਕਰੋੜ ਲੋਕਾਂ ਨੂੰ ਪਹਿਲੀ ਵਾਰ ਆਪਣਾ ਕੋਈ ਕੰਮ ਕਰਨ ਦੇ ਲਈ ਸਵੈਰੋਜ਼ਗਾਰ ਦੇ ਲਈ ਲੋਨ ਮਿਲਿਆ ਹੈ। ਇਹ 11 ਕਰੋੜ ਲੋਕ ਹੁਣ ਫਸਟ ਟਾਇਮ ਉੱਦਮੀ ਬਣੇ ਹਨ। ਯਾਨੀ 10 ਸਾਲ ਵਿੱਚ, 11 ਕਰੋੜ ਨਵੇਂ ਸੁਪਨਿਆਂ ਨੂੰ ਉਡਾਣ ਮਿਲੀ ਹੈ। ਅਤੇ ਆਪ ਜਾਣਦੇ ਹੋ ਕਿ ਮੁਦਰਾ  ਨਾਲ ਕਿਤਨਾ ਪੈਸਾ, ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਪਹੁੰਚਿਆ ਹੈਕਰੀਬ 33 lakh crore ਰੂਪੀਜ਼ਤੇਤੀ ਲੱਖ ਕਰੋੜ ਰੁਪਏਇਤਨੀ ਤਾਂ ਕਈ ਦੇਸ਼ਾਂ ਦੀ GDP ਭੀ ਨਹੀਂ ਹੈ। This is not just microfinance, this is a mega transformation at the grassroots. 

 

ਸਾਥੀਓ,

ਐਸੀ ਹੀ ਉਦਾਹਰਣ ਐਸਪਿਰੇਸ਼ਨਲ ਡਿਸਟ੍ਰਿਕਟ ਅਤੇ ਐਸਪਿਰੇਸ਼ਨਲ ਬਲਾਕਸ ਦੀ ਹੈ। ਪਹਿਲੇ ਦੀਆਂ ਸਰਕਾਰਾਂ ਨੇ ਦੇਸ਼ ਦੇ ਸੌ ਤੋਂ ਅਧਿਕ ਐਸੇ ਜ਼ਿਲ੍ਹਿਆਂ ਨੂੰ ਪਿਛੜਾ ਐਲਾਨ ਕੇ ਉਨ੍ਹਾਂ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਸੀ। ਇਨ੍ਹਾਂ ਵਿੱਚੋਂ ਅਨੇਕ ਜ਼ਿਲ੍ਹੇ ਨੌਰਥ ਈਸਟ ਵਿੱਚ ਸਨ, ਟ੍ਰਾਇਬਲ ਬੈਲਟ ਵਿੱਚ ਸਨ। ਕਰਨਾ ਤਾਂ ਇਹ ਚਾਹੀਦਾ ਸੀ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਰਕਾਰ ਆਪਣਾ ਬੈਸਟ ਟੈਲੰਟ ਭੇਜਦੀ, ਲੇਕਿਨ ਹੁੰਦਾ ਇਹ ਸੀ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਅਫ਼ਸਰਾਂ ਨੂੰ ਪਨਿਸ਼ਮੈਂਟ ਪੋਸਟਿੰਗ ਦੇ ਲਈ ਭੇਜਿਆ ਜਾਂਦਾ ਸੀ। ਇਹੀ ਤਾਂ ਪੁਰਾਣੀ ਸੋਚ ਸੀ, ਪਿਛੜੇ ਨੂੰ ਪਿਛੜਿਆ ਹੀ ਰਹਿਣ ਦਿਉ। ਅਸੀਂ ਇਹ ਅਪ੍ਰੋਚ ਬਦਲੀ ਅਤੇ ਇਨ੍ਹਾਂ  ਜ਼ਿਲ੍ਹਿਆਂ ਨੂੰ ਐਸਪਿਰੇਸ਼ਨਲ ਡਿਸਟ੍ਰਿਕਟ ਐਲਾਨਿਆ। ਅਸੀਂ ਇਨ੍ਹਾਂ ਜ਼ਿਲ੍ਹਿਆਂ ਦੀ ਐਡਮਿਨਿਸਟ੍ਰੇਸ਼ਨ ‘ਤੇ ਫੋਕਸ ਕੀਤਾ ਹੈ, ਆਪਣੀਆਂ ਫਲੈਗਸ਼ਿਪ ਸਕੀਮਸ ਨੂੰ ਮਿਸ਼ਨ ਮੋਡ ְ‘ਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ। ਅਲੱਗ-ਅਲੱਗ ਪੈਰਾਮੀਟਰਸ ਦੇ ਅਧਾਰ ‘ਤੇ ਇਨ੍ਹਾਂ ਜ਼ਿਲ੍ਹਿਆੰ ਦੀ ਗ੍ਰੋਥ ਨੂੰ ਮਾਨੀਟਰ ਕੀਤਾ ਗਿਆ। ਅੱਜ ਉਹੀ Aspirational Districts ਕਈ ਰਾਜਾਂ ਦੀ ਐਵਰੇਜ ਤੋਂ ਬਿਹਤਰ ਅਤੇ ਕਈ ਤਾਂ national averages ਤੋਂ ਅੱਗੇ ਨਿਕਲ ਚੁੱਕੇ ਹਨ ਅਤੇ ਇਸ ਦਾ ਸਭ ਤੋਂ ਬੜਾ ਲਾਭ ਉੱਥੋਂ ਦੇ ਹੀ ਨੌਜਵਾਨਾਂ ਨੂੰ ਮਿਲਿਆ ਹੈ। ਹੁਣ ਉੱਥੋਂ ਦੇ ਨੌਜਵਾਨ ਕਹਿੰਦੇ ਹਨ, ਅਸੀਂ ਭੀ ਕਰ ਸਕਦੇ ਹਾਂ, ਅਸੀਂ ਭੀ ਅੱਗੇ ਵਧ ਸਕਦੇ ਹਾਂ। ਅੱਜ ਦੁਨੀਆ ਦੇ ਕਈ reputed institutions, reputed journals, ਐਸਪਿਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹਨ। ਇਸੇ ਸਫ਼ਲਤਾ ਤੋਂ ਪ੍ਰੇਰਣਾ ਲੈ ਕੇ ਹੁਣ ਅਸੀਂ 500 ਐਸਪਿਰੇਸ਼ਨਲ ਬਲਾਕਸ ‘ਤੇ ਕੰਮ  ਕਰ ਰਹੇ ਹਾਂ। ਜਦੋਂ ਗ੍ਰੋਥ ਨੂੰ ਐਸਪਿਰੇਸ਼ਨਸ ਡ੍ਰਾਇਵ ਕਰਦੀਆਂ ਹਨ, ਤਾਂ ਉਹ ਸਮਾਵੇਸ਼ੀ ਭੀ ਹੁੰਦੀ ਹੈ ਤੇ ਸਸਟੇਨੇਬਲ ਭੀ ਹੁੰਦੀ ਹੈ।

 

 

ਸਾਥੀਓ,

ਕਿਸੇ ਭੀ ਦੇਸ਼ ਦੇ ਤੇਜ਼ ਵਿਕਾਸ ਦੇ ਲਈ ਬਹੁਤ ਜਰੂਰੀ ਹੈ, ਦੇਸ਼ ਵਿੱਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ  ਦੀ ਭਾਵਨਾ, ਗੁਰੂਦੇਵ ਟੈਗੋਰ ਦੀ ਕਲਪਨਾ ਸੀ, ਚਿੱਤ ਜੇਥਾ ਭਯਸ਼ੂਨਯੋ, ਉੱਚ ਚੇਥਾ ਸ਼ਿਰ,( चित्त जेथा भयशून्योउच्च जेथा शिर, Where the mind is without fear, and the head is held high. ) ਲੇਕਿਨ ਦਹਾਕਿਆਂ ਤੱਕ ਭਾਰਤ ਵਿੱਚ ਡਰ ਦਾ, ਭੈ ਦਾ, ਆਤੰਕ ਦਾ ਮਾਹੌਲ ਵਧਦਾ ਹੀ ਗਿਆ। ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਭੀ ਨੌਜਵਾਨਾਂ ਨੂੰ ਹੀ ਹੋਇਆ। ਹਿੰਸਾ, ਅਲਗਾਵ, ਆਤੰਕ ਦੀ ਅੱਗ ਵਿੱਚ ਸਭ ਤੋਂ ਜ਼ਿਆਦਾ ਦੇਸ਼ ਦਾ ਯੁਵਾ ਹੀ ਝੁਲਸਿਆ ਹੈ। ਜੰਮੂ-ਕਸ਼ਮੀਰ ਵਿੱਚ ਦਹਾਕਿਆਂ ਤੱਕ ਨੌਜਵਾਨਾਂ ਦੀਆਂ ਅਨੇਕ ਪੀੜ੍ਹੀਆਂ ਬੰਬ-ਬੰਦੂਕ ਅਤੇ ਪੱਥਰਬਾਜ਼ੀ ਵਿੱਚ ਖਪ ਗਈਆਂ। ਲੇਕਿਨ ਦਹਾਕਿਆਂ ਤੱਕ ਦੇਸ਼ ‘ਤੇ ਸ਼ਾਸਨ ਕਰਨ ਵਾਲੇ, ਇਸ ਅੱਗ ਨੂੰ ਬੁਝਾਉਣ ਦਾ ਸਾਹਸ ਨਹੀਂ ਦਿਖਾ ਪਾਏ। ਸਾਡੀ ਸਰਕਾਰ ਦੀ ਸਟ੍ਰੌਂਗ ਪਾਲਿਟਿਕਲ ਵਿੱਲ ਅਤੇ ਸੰਵੇਦਨਸ਼ੀਲਤਾ ਦੇ ਚਲਦੇ ਅੱਜ ਉੱਥੇ ਹਾਲਾਤ ਬਦਲੇ ਹਨ। ਅੱਜ ਜੰਮੂ ਕਸ਼ਮੀਰ ਦਾ ਨੌਜਵਾਨ ਵਿਕਾਸ ਨਾਲ ਜੁੜ ਚੁੱਕਿਆ ਹੈ।

 

ਸਾਥੀਓ,

ਆਪ ਨਕਸਲਵਾਦ ਨੂੰ ਭੀ ਦੇਖੋਦੇਸ਼ ਦੇ ਸਵਾ ਸੌ ਤੋਂ ਅਧਿਕ ਜ਼ਿਲ੍ਹੇ, ਨਕਸਲਵਾਦ ਦੀ ਚਪੇਟ ਵਿੱਚ ਹਿੰਸਾ ਦੀ ਚਪੇਟ ਵਿੱਚ ਸਨਸਵਾ ਸੌ ਡਿਸਟ੍ਰਿਕਟਸ! ਜਿੱਥੋਂ ਨਕਸਲਵਾਦ ਸ਼ੁਰੂ ਹੁੰਦਾ ਸੀ, ਉੱਥੇ ਸਰਕਾਰ ਦੀ ਬੌਂਡਰੀ  ਖ਼ਤਮ ਹੋ ਜਾਂਦੀ ਸੀ। ਬੜੀ ਸੰਖਿਆ ਵਿੱਚ ਨੌਜਵਾਨ ਨਕਸਲਵਾਦ ਤੋਂ ਪੀੜਿਤ ਸਨ। ਅਸੀਂ ਐਸੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਪ੍ਰਯਾਸ ਕੀਤੇ। ਬੀਤੇ 10 ਵਰ੍ਹਿਆਂ ਵਿੱਚ8 ਹਜ਼ਾਰ ਤੋਂ ਅਧਿਕ ਨਕਸਲੀਆਂ ਨੇ ਸਰੈਂਡਰ ਕੀਤਾ ਹੈ, ਹਿੰਸਾ ਦਾ ਰਸਤਾ ਛੱਡਿਆ ਹੈ। ਅੱਜ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਸੰਖਿਆ ਭੀ 20 ਤੋਂ ਘੱਟ ਰਹਿ ਗਈ ਹੈ। ਸਾਡੇ ਨੌਰਥ ਈਸਟ ਵਿੱਚ ਭੀ ਦਹਾਕਿਆਂ ਤੋਂ  ਅਲਗਾਵ ਦਾ (ਵੱਖ ਹੋਣ ਦਾ), ਹਿੰਸਾ ਦਾ ਇੱਕ ਅੰਤਹੀਣ ਸਿਲਸਿਲਾ ਚਲ ਰਿਹਾ ਸੀ। ਸਾਡੀ ਸਰਕਾਰ ਨੇ ਬੀਤੇ 10 ਸਾਲਾਂ ਵਿੱਚ 10 ਬੜੇ ਸ਼ਾਂਤੀ ਸਮਝੌਤੇ ਕੀਤੇ। ਇਸ ਦੌਰਾਨ10 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੇ ਹਥਿਆਰਾਂ ਨੂੰ ਛੱਡਿਆ ਅਤੇ ਵਿਕਾਸ ਦੀ ਮੁੱਖਧਾਰਾ ਵਿੱਚ ਸ਼ਾਮਲ ਹੋਏ ਹਨ। ਸਫ਼ਲਤਾ ਸਿਰਫ਼ ਇਹ ਨਹੀਂ ਹੈ ਕਿ ਹਜ਼ਾਰਾਂ ਨੌਜਵਾਨਾਂ ਨੇ ਹਥਿਆਰ ਛੱਡੇਸਫ਼ਲਤਾ ਇਹ ਭੀ ਹੈ ਕਿ ਇਸ ਨੇ ਹਜ਼ਾਰਾਂ ਨੌਜਵਾਨਾਂ ਦਾ ਵਰਤਮਾਨ ਅਤੇ ਭਵਿੱਖ ਬਚਾਇਆ ਹੈ।

 

ਸਾਥੀਓ,

ਸਾਡੇ ਇੱਥੇ ਦਹਾਕਿਆਂ ਤੱਕ ਇੱਕ ਪ੍ਰਵਿਰਤੀ ਚਲੀ। ਰਾਸ਼ਟਰੀ ਚੁਣੌਤੀਆਂ ਨੂੰ ਪਹਿਚਾਣਨ ਦੀ ਬਜਾਏ, ਉਨ੍ਹਾਂ ਨੂੰ ਰਾਜਨੀਤਕ ਕਾਲੀਨ ਦੇ ਨੀਚੇ ਛਿਪਾ ਦਿੱਤਾ ਗਿਆ। ਲੇਕਿਨ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਐਸੇ ਮੁੱਦਿਆਂ ਤੋਂ ਅੱਖ ਨਾ ਚੁਰਾਈਏ। 21ਵੀਂ ਸਦੀ ਦੀਆਂ ਪੀੜ੍ਹੀਆਂ ਨੂੰ ਅਸੀਂ 20ਵੀਂ ਸਦੀ ਦੀਆਂ ਰਾਜਨੀਤਕ ਭੁੱਲਾਂ ਦਾ ਬੋਝ ਨਹੀਂ ਦੇ ਸਕਦੇ ਹਾਂ। ਭਾਰਤ ਦੀ ਗ੍ਰੋਥ ਵਿੱਚ, ਤੁਸ਼ਟੀਕਰਣ ਦੀ ਰਾਜਨੀਤੀ ਇੱਕ ਬਹੁਤ ਬੜੀ ਚੁਣੌਤੀ ਰਹੀ ਹੈ। ਹੁਣੇ ਸੰਸਦ ਵਿੱਚ ਵਕਫ਼  ਨਾਲ ਜੁੜੇ ਕਾਨੂੰਨ ਵਿੱਚ ਸੰਸ਼ੋਧਨ ਹੋਇਆ ਹੈ। ਇਸ ‘ਤੇ ਆਪ ਦੇ (ਤੁਹਾਡੇ) ਨੈੱਟਵਰਕ ਨੇ ਭੀ ਕਾਫ਼ੀ  ਚਰਚਾ ਕੀਤੀ ਹੈ। ਇਹ ਜੋ ਵਕਫ਼  ਨਾਲ ਜੁੜੀ ਡਿਬੇਟ ਹੈ, ਇਸ ਦੇ ਮੂਲ ਵਿੱਚ ਤੁਸ਼ਟੀਕਰਣ ਦੀ ਰਾਜਨੀਤੀ ਹੈ, ਪਾਲਿਟਿਕਸ ਆਵ੍ ਅਪੀਜ਼ਮੈਂਟ ਹੈ। ਇਹ ਤੁਸ਼ਟੀਕਰਣ ਦੀ ਰਾਜਨੀਤੀ ਕੋਈ ਨਵੀਂ ਨਹੀਂ ਹੈ। ਇਸ ਦਾ ਬੀਜ, ਸਾਡੇ ਸੁਤੰਤਰਤਾ ਸੰਗ੍ਰਾਮ ਦੇ ਸਮੇਂ ਹੀ ਬੋ ਦਿੱਤਾ ਗਿਆ ਸੀ। ਆਪ ਸੋਚੋ, ਭਾਰਤ ਤੋਂ ਪਹਿਲੇ, ਭਾਰਤ ਦੇ ਨਾਲ-ਨਾਲ ਅਤੇ ਸਾਡੇ ਬਾਅਦ, ਦੁਨੀਆ ਵਿੱਚ ਕਈ ਦੇਸ਼ ਆਜ਼ਾਦ ਹੋਏ। ਲੇਕਿਨ ਕਿਤਨੇ ਦੇਸ਼ ਐਸੇ ਹਨ, ਜਿਨ੍ਹਾਂ ਦੀ ਆਜ਼ਾਦੀ ਦੀ ਸ਼ਰਤ ਵਿਭਾਜਨ ਸੀ? ਕਿਤਨੇ ਦੇਸ਼ ਹਨ, ਜੋ ਆਜ਼ਾਦੀ ਦੇ ਨਾਲ ਹੀ ਟੁੱਟ ਗਏ? ਭਾਰਤ ਦੇ ਨਾਲ ਹੀ ਐਸਾ ਕਿਉਂ ਹੋਇਆ? ਕਿਉਂਕਿ ਉਸ ਸਮੇਂ ਰਾਸ਼ਟਰ ਦੇ ਹਿਤ ਤੋਂ ਉੱਪਰ ਸੱਤਾ ਦਾ ਮੋਹ ਰੱਖ ਦਿੱਤਾ ਗਿਆ। ਅਲੱਗ ਦੇਸ਼ ਦਾ ਵਿਚਾਰ ਸਾਧਾਰਣ ਮੁਸਲਿਮ ਪਰਿਵਾਰਾਂ ਦਾ ਨਹੀਂ ਸੀ। ਬਲਕਿ ਕੁਝ ਕੱਟੜਪੰਥੀਆਂ ਦਾ ਸੀ। ਜਿਸ ਨੂੰ ਕਾਂਗਰਸ ਦੇ ਕੁਝ ਨੇਤਾਵਾਂ ਨੇ ਖਾਦ-ਪਾਣੀ ਦਿੱਤਾ। ਤਾਕਿ ਉਹ ਸੱਤਾ ਦੇ ਇਕੱਲੇ ਦਾਵੇਦਾਰ ਬਣ ਸਕਣ।

 

ਸਾਥੀਓ,

ਤੁਸ਼ਟੀਕਰਣ ਦੀ ਰਾਜਨੀਤੀ ਵਿੱਚ ਕਾਂਗਰਸ ਨੂੰ ਸੱਤਾ ਮਿਲੀ, ਕੁਝ ਕੱਟੜਪੰਥੀ ਨੇਤਾਵਾਂ ਨੂੰ ਤਾਕਤ ਅਤੇ ਦੌਲਤ ਮਿਲੀ ਲੇਕਿਨ ਸਵਾਲ ਇਹ ਹੈ, ਆਮ ਮੁਸਲਮਾਨ ਨੂੰ ਕੀ ਮਿਲਿਆਗ਼ਰੀਬ, ਪਸਮਾਂਦਾ ਮੁਸਲਮਾਨ ਨੂੰ ਕੀ ਮਿਲਿਆ? ਉਸ ਨੂੰ ਮਿਲੀ ਉਪੇਖਿਆ। ਉਸ ਨੂੰ ਮਿਲੀ ਅਸਿੱਖਿਆ(ਅਨਪੜ੍ਹਤਾ)। ਉਸ ਨੂੰ ਮਿਲੀ ਬੇਰੋਜ਼ਗਾਰੀ। ਅਤੇ ਮੁਸਲਿਮ ਮਹਿਲਾਵਾਂ ਨੂੰ ਕੀ ਮਿਲਿਆ? ਉਨ੍ਹਾਂ ਨੂੰ ਮਿਲਿਆ, ਸ਼ਾਹਬਾਨੋ ਜਿਹਾ ਅਨਿਆਂ। ਜਿੱਥੇ ਉਨ੍ਹਾਂ ਦਾ ਸੰਵਿਧਾਨਿਕ ਹੱਕ ਕੱਟੜਪੰਥ ਦੀ ਭੇਂਟ ਚੜ੍ਹ ਗਿਆ। ਉਨ੍ਹਾਂ ਨੂੰ ਮਿਲਿਆ, ਚੁੱਪ ਰਹਿਣ ਦਾ ਆਦੇਸ਼, ਸਵਾਲ ਨਾ ਪੁੱਛਣ ਦਾ ਦਬਾਅ। ਅਤੇ ਕੱਟੜਪੰਥੀਆਂ ਨੂੰ ਮਿਲ ਗਿਆ ਖੁੱਲ੍ਹਾ ਲਾਇਸੈਂਸ, ਮਹਿਲਾਵਾਂ ਦੇ ਅਧਿਕਾਰਾਂ ਨੂੰ ਕੁਚਲਣ ਦਾ।

 

ਸਾਥੀਓ,

ਤੁਸ਼ਟੀਕਰਣ ਯਾਨੀ ਪਾਲਿਟਿਕਸ ਆਵ੍ appeasement ਭਾਰਤ ਦੀ ਸੋਸ਼ਲ ਜਸਟਿਸ ਦੀ ਮੂਲ ਧਾਰਨਾ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹੈ। ਲੇਕਿਨ ਕਾਂਗਰਸ ਨੇ ਇਸ ਨੂੰ ਵੋਟਬੈਂਕ ਦੀ ਰਾਜਨੀਤੀ ਦਾ ਹਥਿਆਰ ਬਣਾ ਦਿੱਤਾ। 2013 ਵਿੱਚ ਵਕਫ਼ ਕਾਨੂੰਨ ਵਿੱਚ ਕੀਤਾ ਗਿਆ ਸੰਸ਼ੋਧਨ ਮੁਸਲਿਮ ਕੱਟੜਪੰਥੀਆਂ ਅਤੇ ਭੂ-ਮਾਫੀਆਵਾਂ ਨੂੰ ਖੁਸ਼ ਕਰਨ ਦਾ ਪ੍ਰਯਾਸ ਸੀ। ਇਸ ਕਾਨੂੰਨ ਨੂੰ ਐਸਾ ਰੂਪ ਦਿੱਤਾ ਗਿਆ ਕਿ ਉਸ ਨੇ ਸੰਵਿਧਾਨ ਦੇ ਉੱਪਰ ਖੜ੍ਹਾ ਹੋਣ ਦਾ ਭਰਮ ਪੈਦਾ ਕੀਤਾ। ਜਿਸ ਸੰਵਿਧਾਨ ਨੇ ਨਿਆਂ ਦੇ ਰਸਤੇ ਖੋਲ੍ਹੇ, ਉਨ੍ਹਾਂ ਹੀ ਰਸਤਿਆਂ ਨੂੰ ਵਕਫ਼ ਕਾਨੂੰਨ ਵਿੱਚ ਸੰਕੁਚਿਤ ਕਰ ਦਿੱਤਾ ਗਿਆ। ਅਤੇ ਇਸ ਦੇ ਦੁਸ਼ਪਰਿਣਾਮ ਕੀ ਹੋਏ? ਕੱਟੜਪੰਥੀਆਂ ਅਤੇ ਭੂ-ਮਾਫੀਆਵਾਂ ਦੇ ਹੌਸਲੇ ਬੁਲੰਦ ਹੋਏ। ਕੇਰਲ ਵਿੱਚ ਈਸਾਈ ਸਮਾਜ ਦੇ ਗ੍ਰਾਮੀਣਾਂ ਦੀ ਜ਼ਮੀਨ ‘ਤੇ ਵਕਫ਼ ਦੇ ਦਾਅਵੇ, ਹਰਿਆਣਾ ਵਿੱਚ ਗੁਰਦੁਆਰਿਆਂ ਦੀ ਜ਼ਮੀਨ ਵਿਵਾਦਾਂ ਵਿੱਚ, ਕਰਨਾਟਕ ਵਿੱਚ ਕਿਸਾਨਾਂ ਦੀ ਜ਼ਮੀਨ ‘ਤੇ ਦਾਅਵਾ, ਕਈ ਰਾਜਾਂ ਵਿੱਚ ਪਿੰਡ ਦੇ ਪਿੰਡ, ਹਜ਼ਾਰਾਂ ਹੈਕਟੇਅਰ ਜ਼ਮੀਨ ਹੁਣ NOC ਅਤੇ ਕਾਨੂੰਨੀ ਉਲਝਣਾਂ ਵਿੱਚ ਫਸੀਆਂ ਪਈਆਂ ਹਨ। ਮੰਦਿਰ ਹੋਣ, ਚਰਚ ਹੋਣ, ਗੁਰਦੁਆਰੇ ਹੋਣ, ਖੇਤ ਹੋਣ, ਸਰਕਾਰੀ ਜ਼ਮੀਨਾਂ ਹੋਣ, ਕਿਸੇ ਨੂੰ ਭੀ ਹੁਣ ਭਰੋਸਾ ਨਹੀਂ ਰਹਿ ਗਿਆ ਸੀ ਕਿ ਉਨ੍ਹਾਂ ਦੀ ਜ਼ਮੀਨ ਉਨ੍ਹਾਂ ਦੀ ਹੀ ਰਹੇਗੀ। ਸਿਰਫ਼  ਇੱਕ ਨੋਟਿਸ ਆਉਂਦਾ ਸੀ ਅਤੇ ਲੋਕ ਆਪਣੇ ਹੀ ਘਰ ਅਤੇ ਖੇਤ ਦੇ ਲਈ ਕਾਗ਼ਜ਼ ਢੂੰਡਦੇ ਰਹਿ ਜਾਂਦੇ ਸਨ। ਜੋ ਕਾਨੂੰਨ ਨਿਆਂ ਦੇ ਲਈ ਸੀ, ਉਹ ਡਰ ਦਾ ਕਾਰਨ ਬਣ ਗਿਆ, ਇਹ ਕੈਸਾ ਕਾਨੂੰਨ ਸੀ

ਸਾਥੀਓ,

ਮੈਂ ਦੇਸ਼ ਦੀ ਸੰਸਦ ਨੂੰ, ਸਰਬਸਮਾਜ ਦੇ ਹਿਤ ਵਿੱਚ, ਮੁਸਲਿਮ ਸਮਾਜ ਦੇ ਹਿਤ ਵਿੱਚ ਇੱਕ ਸ਼ਾਨਦਾਰ ਕਾਨੂੰਨ ਬਣਾਉਣ ਦੇ ਲਈ ਵਧਾਈ ਦਿੰਦਾ ਹਾਂ। ਹੁਣ ਵਕਫ਼ ਦੀ ਪਵਿੱਤਰ ਭਾਵਨਾ ਦੀ ਭੀ ਰੱਖਿਆ ਹੋਵੇਗੀ ਅਤੇ ਗ਼ਰੀਬ ਪਸਮਾਂਦਾ ਮੁਸਲਮਾਨ, ਮਹਿਲਾ-ਬੱਚੇ, ਸਭ ਦੇ ਹੱਕ ਭੀ ਮਹਿਫੂਜ਼ ਰਹਿਣਗੇ। ਵਕਫ਼ ਬਿਲ ‘ਤੇ ਹੋਈ ਬਹਿਸ, ਸਾਡੇ ਸੰਸਦੀ ਇਤਿਹਾਸ ਦੀ ਦੂਸਰੀ ਸਭ ਤੋਂ ਲੰਬੀ ਡਿਬੇਟ ਸੀ, ਯਾਨੀ 75 ਸਾਲ ਵਿੱਚ ਦੂਸਰੀ ਸਭ ਤੋਂ ਲੰਬੀ ਡਿਬੇਟ। ਇਸ ਬਿਲ ਨੂੰ ਲੈ ਕੇ ਦੋਨੋਂ ਸਦਨਾਂ ਨੂੰ ਮਿਲਾ ਕੇ 16 ਘੰਟੇ ਚਰਚਾ ਹੋਈ। JPC ਦੀਆਂ 38 ਬੈਠਕਾਂ ਹੋਈਆਂ, 128 ਘੰਟੇ ਚਰਚਾ ਹੋਈ। ਦੇਸ਼ ਭਰ ਤੋਂ ਲਗਭਗ ਇੱਕ ਕਰੋੜ ਔਨਲਾਇਨ ਸੁਝਾਅ ਆਏ। ਇਹ ਦਿਖਾਉਂਦਾ ਹੈ ਕਿ, ਅੱਜ ਭਾਰਤ ਵਿੱਚ ਲੋਕਤੰਤਰ ਸਿਰਫ਼ ਸੰਸਦ ਦੀਆਂ ਚਾਰ ਦੀਵਾਰਾਂ ਤੱਕ ਸੀਮਿਤ ਨਹੀਂ ਹੈ। ਸਾਡਾ ਲੋਕਤੰਤਰ ਜਨ-ਭਾਗੀਦਾਰੀ ਨਾਲ ਹੋਰ ਅਧਿਕ ਮਜ਼ਬੂਤ ਹੋ ਰਿਹਾ ਹੈ।

ਸਾਥੀਓ,

ਅੱਜ ਦੁਨੀਆ ਤੇਜ਼ੀ ਨਾਲ ਟੈਕਨੋਲੋਜੀ ਅਤੇ AI ਦੀ ਤਰਫ਼ ਵਧ ਰਹੀ ਹੈ। ਅਤੇ ਇਸ ਲਈ ਹੁਣ ਇਹ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਸਾਡੀ Softer Sides ‘ਤੇ ਆਰਟਮਿਊਜ਼ਿਕਕਲਚਰਕ੍ਰਿਏਟਿਵਿਟੀਕਿਉਂਕਿ ਅਸੀਂ Robots ਤਿਆਰ ਕਰਨਾ ਨਹੀਂ ਚਾਹੁੰਦੇਅਸੀਂ ਮਨੁੱਖ ਤਿਆਰ ਕਰਨਾ ਚਾਹੁੰਦੇ ਹਾਂ। ਯਾਨੀ ਜੋ ਕੁਝ ਭੀ ਸਾਨੂੰ ਮਸ਼ੀਨਾਂ ਦੇ ਸਹਾਰੇ ਚਲਦਾ ਹੈ, ਉਨ੍ਹਾਂ ‘ਤੇ ਮਾਨਵਤਾ ਦੇ ਲਈ, ਸੰਵੇਦਨਸ਼ੀਲਤਾ ਦੇ ਲਈ ਜ਼ਿਆਦਾ ਕੰਮ ਕਰੀਏ। Entertainment, ਅੱਜ ਦੁਨੀਆ ਦੀ ਸਭ ਤੋਂ ਬੜੀ ਇੰਡਸਟ੍ਰੀਜ਼ ਵਿੱਚੋਂ ਇੱਕ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਵਿਸਤਾਰ ਹੋਵੇਗਾ। ਐਸੇ ਸਮੇਂ ਵਿੱਚ, ਅਸੀਂ ਆਰਟ ਅਤੇ ਕਲਚਰ ਨੂੰ Encourage ਕਰਨ ਦੇ ਲਈ, ਇਸ ਨੂੰ Celebrate ਕਰਨ ਦੇ ਲਈ, Waves ਅਤੇ ਹੁਣੇ ਰਾਹੁਲ ਜਦੋਂ ਭਾਸ਼ਣ ਕਰ ਰਹੇ ਸਨਸ਼ਾਇਦ 10 ਵਾਰ  Waves ਆਏ10 ਵਾਰ Waves ਸ਼ਬਦ ਸੀਲੇਕਿਨ ਉਹ Waves 2014 ਵਿੱਚ ਹੀ ਸ਼ੁਰੂ ਹੋਇਆ ਹੈ, ਐਸਾ ਨਹੀਂ, ਹਰ 10 ਸਾਲ ਵਿੱਚ ਨਵੇਂ ਰੰਗ ਰੂਪ ਦੇ ਨਾਲ ਆਉਂਦਾ ਹੈ। ਅਤੇ ਅੱਜ ਜਦੋਂ ਮੈਂ ਉਸ Waves ਦੀ ਬਾਤ ਕਰ ਰਿਹਾ ਹਾਂ ਯਾਨੀ Waves ਯਾਨੀ World Audio-Visual and Entertainment Summit, ਇਸ Waves ਨਾਮ ਦਾ ਪਲੈਟਫਾਰਮ ਬਣਾਇਆ ਗਿਆ ਹੈ। ਅਗਲੇ ਮਹੀਨੇ ਮੁੰਬਈ ਵਿੱਚ ਇਸ ਦਾ ਬਹੁਤ ਬੜਾ ਆਯੋਜਨ ਹੋਣ ਜਾ ਰਿਹਾ ਹੈ ਅਤੇ ਇਹ ਲਗਾਤਾਰ ਹੁੰਦੇ ਰਹਿਣ ਵਾਲਾ ਹੈ, ਇੱਕ ਲੰਬੀ ਵਿਵਸਥਾ ਖੜ੍ਹੀ ਹੋ ਰਹੀ ਹੈ। ਆਪ ਸਾਰੇ ਜਾਣਦੇ ਹੋ, ਸਾਡੇ ਇੱਥੇ ਮੂਵੀਜ਼, ਪੌਡਕਾਸਟ, ਗੇਮਿੰਗ, ਮਿਊਜ਼ਿਕ, ਏ-ਆਰ ਅਤੇ ਵੀ-ਆਰ ਦੀ ਬਹੁਤ Vibrant ਅਤੇ Creative Industry ਹੈ। ਅਸੀਂ Create in India ਦਾ ਮੰਤਰ ਲੈ ਕੇ ਇਸ ਨੂੰ ਨੈਕਟਸ ਲੈਵਲ ‘ਤੇ ਲੈ ਜਾਣ ਦਾ ਫ਼ੈਸਲਾ ਲਿਆ ਹੈ। WAVES, Indian Artists ਨੂੰ Content ਬਣਾਉਣ ਅਤੇ Global ਬਣਾਉਣ ਦੇ ਲਈ Encourage ਕਰੇਗਾ। ਅਤੇ ਇਸ ਦੇ ਨਾਲ-ਨਾਲ Create in India, ਦੁਨੀਆ ਭਰ ਦੇ ਆਰਟਿਸਟਸ ਨੂੰ ਭਾਰਤ ਵਿੱਚ ਆਉਣ ਦਾ ਅਵਸਰ ਭੀ ਦੇਵੇਗਾ। ਮੈਂ Network18 ਦੇ ਸਾਥੀਆਂ ਨੂੰ ਭੀ ਕਹਾਂਗਾ ਕਿ ਉਹ WAVES ਦੇ ਪਲੈਟਫਾਰਮ ਨੂੰ Popularise ਕਰਨ ਦੇ ਲਈ ਅੱਗੇ ਆਉਣ। ਇੱਥੇ ਬੜੀ ਸੰਖਿਆ ਵਿੱਚ ਕ੍ਰਿਏਟਿਵ ਡੋਮੇਨਸ ਵਿੱਚ ਕੰਮ ਕਰਨ ਵਾਲੇ ਯੁਵਾ ਸਾਥੀ ਹਨ, ਕੁਝ ਲੋਕਾਂ ਨਾਲ ਮੈਨੂੰ ਮਿਲਣ ਦਾ ਮੌਕਾ ਭੀ ਮਿਲਿਆ। ਮੈਂ ਉਨ੍ਹਾਂ ਨੂੰ ਭੀ ਕਹਾਂਗਾ, ਉਹ ਇਸ ਮੂਵਮੈਂਟ, ਇਸ ਪਲੈਟਫਾਰਮ ਦਾ ਹਿੱਸਾ ਬਣਨ। WAVES ਦੀ ਲਹਿਰਹਰ ਘਰ, ਹਰ ਦਿਲ ਤੱਕ ਪਹੁੰਚਣੀ ਚਾਹੀਦੀ ਹੈਆਪ ਲੋਕ ਇਹ ਕਰੋਂਗੇ, ਇਹ ਮੈਨੂੰ ਪੂਰਾ ਵਿਸ਼ਵਾਸ ਹੈ।  

ਸਾਥੀਓ,

Network18 ਨੇ ਇਸ ਸਮਿਟ ਦੇ ਜ਼ਰੀਏ ਦੇਸ਼ ਦੇ ਨੌਜਵਾਨਾਂ ਦੀ ਕ੍ਰਿਏਟਿਵਿਟੀ, ਉਨ੍ਹਾਂ ਦੀ ਸੋਚ, ਉਨ੍ਹਾਂ ਦੀ ਸੰਕਲਪ-ਸ਼ਕਤੀ ਨੂੰ ਜਿਸ ਤਰ੍ਹਾਂ ਸਾਹਮਣੇ ਰੱਖਿਆ ਹੈ, ਉਹ ਸ਼ਲਾਘਾਯੋਗ ਹੈ। ਤੁਸੀਂ ਨੌਜਵਾਨਾਂ ਨੂੰ engage ਕੀਤਾ, ਉਨ੍ਹਾਂ ਨੂੰ ਦੇਸ਼ ਦੀਆਂ ਸਮੱਸਿਆਵਾਂ ‘ਤੇ ਸੋਚਣ, ਸੁਝਾਅ ਦੇਣ ਅਤੇ ਸਮਾਧਾਨ ਖੋਜਣ ਦਾ ਮੰਚ ਦਿੱਤਾ ਅਤੇ ਸਭ ਤੋਂ ਬੜੀ ਬਾਤਉਨ੍ਹਾਂ ਨੂੰ ਸਿਰਫ਼ ਸਰੋਤਾ ਨਹੀਂ, ਪਰਿਵਰਤਨ ਦਾ ਭਾਗੀਦਾਰ ਬਣਾਇਆ। ਹੁਣ ਮੈਂ ਦੇਸ਼ ਦੀਆਂ ਯੂਨੀਵਰਸਿਟੀਜ਼, ਕਾਲਜਾਂ ਅਤੇ ਰਿਸਰਚ ਇੰਸਟੀਟਿਊਸ਼ਨਸ ਨੂੰ ਆਗਰਹਿ ਕਰਦਾ ਹਾਂ ਕਿ ਇਸ ਸਮਿਟ ਦੇ engagement ਨੂੰ ਅੱਗੇ ਲੈ ਜਾਣ। ਜੋ insights ਨਿਕਲੇ ਹਨਜੋ ਸੁਝਾਅ ਆਏ ਹਨ, ਉਨ੍ਹਾਂ ਨੂੰ ਡਾਕੂਮੈਂਟ ਕਰਨ, ਸਟਡੀ ਕਰਨ, ਅਤੇ ਪਾਲਿਸੀ ਤੱਕ ਪਹੁੰਚਾਉਣ। ਤਦੇ ਇਹ ਸਮਿਟ ਸਿਰਫ਼ ਇੱਕ ਈਵੈਂਟ ਨਹੀਂ, ਇੱਕ ਪ੍ਰਭਾਵ ਬਣ ਪਾਏਗਾ। ਤੁਹਾਡਾ ਉਤਸ਼ਾਹ, ਤੁਹਾਡੀ ਸੋਚ, ਤੁਹਾਡੀ ਭਾਗੀਦਾਰੀ ਹੀ, ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੇ ਸੰਕਲਪ ਦੀ ਊਰਜਾ ਹੈ। ਮੈਂ ਇੱਕ ਵਾਰ ਫਿਰ, ਇਸ ਆਯੋਜਨ ਨਾਲ ਜੁੜੇ ਸਾਰੇ ਸਾਥੀਆਂ ਨੂੰ ਅਤੇ ਵਿਸ਼ੇਸ਼ ਕਰਕੇ ਸਾਡੇ ਯੁਵਾ ਸਾਥੀਆਂ ਨੂੰਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਬਹੁਤ-ਬਹੁਤ ਧੰਨਵਾਦ!

***************

ਐੱਮਜੇਪੀਐੱਸ/ਵੀਜੇ/ਏਵੀ


(Release ID: 2120364) Visitor Counter : 15