ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਦੀ ਅਗਲੀ ਪੀੜੀ ਦੇ ਵੀਐੱਫਐਕਸ ਕਲਾਕਾਰਾਂ ਨੂੰ ਤਿਆਰ ਕਰਨ ਦੇ ਲਈ ਡਬਲਿਊਏਐੱਫਐਕਸ (WAFX) ਸੈਮੀਨਾਰ ਸੀਰੀਜ਼ ਸ਼ੁਰੂ ਕੀਤੀ ਗਈ


ਦੇਸ਼ ਦੀਆਂ ਚੋਟੀ ਦੀਆਂ ਵੀਐੱਫਐਕਸ ਪ੍ਰਤਿਭਾਵਾਂ ਡਬਲਿਊਏਐੱਫਐਕਸ 2025 ਵਿੱਚ ਹਿੱਸਾ ਲੈਣਗੀਆਂ; ਚਾਰ ਸ਼ਹਿਰਾਂ ਵਿੱਚ ਜ਼ੋਨਲ ਫਾਈਨਲ, ਵੇਵਸ ਮੁੰਬਈ ਵਿੱਚ ਗ੍ਰੈਂਡ ਫਿਨਾਲੇ

Posted On: 27 MAR 2025 2:10PM by PIB Chandigarh

 ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਐਪਟੈਕ ਲਿਮਟਿਡ ਅਤੇ ਏਬੀਏਆਈ ਦੇ ਸਹਿਯੋਗ ਨਾਲ ਡਬਲਿਊਐੱਫਐਕਸ ਸੈਮੀਨਾਰ ਸੀਰੀਜ਼ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਭਾਗੀਦਾਰਾਂ ਨੂੰ ਪ੍ਰਤਿਸ਼ਠਿਤ ਵੇਵਸ ਵੀਐੱਫਐਕਸ ਮੁਕਾਬਲੇ (WAFX).  ਲਈ ਤਿਆਰ ਕਰਨਾ ਅਤੇ ਪ੍ਰੇਰਿਤ ਕਰਨਾ ਹੈ। ਇਹ ਲੜੀ ਕ੍ਰਿਏਟ ਇਨ ਇੰਡੀਆ ਸੀਜ਼ਨ 1 ਦੇ ਤਹਿਤ ਇੱਕ ਮਹੱਤਵਪੂਰਨ ਕਦਮ ਹੈ, ਜੋ ਕਿ ਦੇਸ਼ ਦੀ ਰਚਨਾਤਮਕ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਵੀਐੱਫਐਕਸ ਪ੍ਰਤਿਭਾ ਦੀ ਅਗਲੀ ਪੀੜ੍ਹੀ ਦੇ ਪਾਲਣ ਪੋਸ਼ਣ ਲਈ ਸਰਕਾਰ ਦਾ ਯਤਨ ਹੈ।

ਡਬਲਿਊਏਐੱਫਐਕਸ (WAFX) ਸੈਮੀਨਾਰ ਸੀਰੀਜ਼ ਵਿੱਚ ਚੋਟੀ ਦੇ ਉਦਯੋਗ ਪੇਸ਼ੇਵਰ ਸ਼ਾਮਲ ਹੋਣਗੇ ਜੋ ਚਾਹਵਾਨ ਵੀਐੱਫਐਕਸ ਕਲਾਕਾਰਾਂ ਨੂੰ ਸਿੱਖਿਆ ਅਤੇ ਮਾਰਗਦਰਸ਼ਨ ਦੇਣਗੇ। ਇਹਨਾਂ ਸੈਮੀਨਾਰਾਂ ਦਾ ਉਦੇਸ਼ ਉਦਯੋਗ ਦੀ ਸਮਝ, ਐਡਵਾਂਸਡ ਵੀਐੱਫਐਕਸ ਤਕਨੀਕਾਂ ਅਤੇ ਕਰੀਅਰ ਵਿਕਾਸ ਦੇ ਮੌਕਿਆਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕਰਨਾ ਹੈ, ਜਿਸ ਨਾਲ ਭਾਗੀਦਾਰਾਂ ਨੂੰ ਵੀਐੱਫਐਕਸ ਉਦਯੋਗ ਦੇ ਉੱਭਰ ਰਹੇ ਦ੍ਰਿਸ਼ ਨੂੰ ਸਮਝਦੇ ਹੋਏ ਮੁਕਾਬਲੇ ਲਈ ਤਿਆਰੀ ਕਰਨ ਵਿੱਚ ਮਦਦ ਮਿਲੇਗੀ।

ਐਪਟੈੱਕ ਮੁੰਬਈ ਵਿਖੇ ਆਯੋਜਿਤ ਪਹਿਲੇ ਸੈਮੀਨਾਰ ਵਿੱਚ ਜਤਿਨ ਠੱਕਰ ਸ਼ਾਮਲ ਹੋਏ, ਜੋ ਕਿ ਇੱਕ ਮਸ਼ਹੂਰ ਵੀਐੱਫਐਕਸ ਸੁਪਰਵਾਈਜ਼ਰ ਸਨ ਜੋ ਪੋਚਰ, ਲੀਓ ਅਤੇ ਭੇਡੀਆ ‘'ਤੇ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਦੂਜੇ ਸੈਸ਼ਨ ਵਿੱਚ, ਐੱਮਏਏਸੀ ਨੇ ਸਕੈਨਲਾਈਨ ਵੀਐੱਫਐਕਸ ਦੇ ਸੁਪਰਵਾਈਜ਼ਰ ਜੈ ਮਹਿਤਾ ਵੱਲੋਂ ਇੱਕ ਵੈਬੀਨਾਰ ਦੀ ਮੇਜ਼ਬਾਨੀ ਕੀਤੀ ਗਈ, ਜਿਸ ਨੂੰ ਦੇਸ਼ ਭਰ ਵਿੱਚ ਲਾਈਵ-ਸਟ੍ਰੀਮ ਕੀਤਾ ਗਿਆ। ਉਸ ਨੇ ਵੀਐੱਫਐਕਸ ਦੀ ਦੁਨੀਆ ਬਾਰੇ ਇੱਕ ਵਿਸ਼ੇਸ਼ ਜਾਣਕਾਰੀ ਸਾਂਝਾ ਕੀਤੀ।

ਵੇਵਸ 2025 ਦੀ ਤਿਆਰੀ ਲਈ, ਡਬਲਿਊਐੱਫਐਕਸ ਜ਼ੋਨਲ ਫਾਈਨਲ ਅਪ੍ਰੈਲ 2025 ਦੇ ਮੱਧ ਵਿੱਚ ਚਾਰ ਵੱਡੇ ਸ਼ਹਿਰਾਂ-ਚੰਡੀਗੜ੍ਹ, ਮੁੰਬਈ, ਬੰਗਲੁਰੂ ਅਤੇ ਕੋਲਕਾਤਾ ਵਿੱਚ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਰਾਂਉਂਡਸ ਵਿੱਚੋਂ ਚੋਟੀ ਦੀਆਂ ਪ੍ਰਤਿਭਾਵਾਂ ਵੇਵਸ 2025 ਦੇ ਗ੍ਰੈਂਡ ਫਿਨਾਲੇ ਵਿੱਚ ਪਹੁੰਚਣਗੀਆਂ, ਜੋ ਕਿ 1-4 ਮਈ, 2025 ਤੱਕ ਜਿਓ ਵਰਲਡ ਸੈਂਟਰ, ਮੁੰਬਈ ਵਿਖੇ ਆਯੋਜਿਤ ਕੀਤਾ ਜਾਵੇਗਾ। ਡਬਲਿਊਐੱਫਐਕਸ  ਜ਼ੋਨਲ ਫਾਈਨਲ ਇੱਕ ਅਜਿਹਾ ਪਲੈਟਫਾਰਮ ਹੋਵੇਗਾ ਜਿੱਥੇ ਆਲ ਇੰਡੀਆ ਔਨਲਾਈਨ ਵੀਐੱਫਐਕਸ ਮੁਕਾਬਲੇ ਦੇ ਭਾਗੀਦਾਰ ਇੱਕ ਪ੍ਰਸਿੱਧ ਜਿਊਰੀ ਦੇ ਸਾਹਮਣੇ ਲਾਈਵ ਪ੍ਰਦਰਸ਼ਨ ਕਰਨਗੇ। ਜੇਤੂਆਂ ਨੂੰ ਉਦਯੋਗ ਦੀ ਮਾਨਤਾ, ਇਨਾਮ ਅਤੇ ਇੱਕ ਪ੍ਰਮੁੱਖ ਵੀਐੱਫਐਕਸ ਫਰਮ ਨਾਲ ਇੱਕ ਸਟੂਡੀਓ ਇੰਟਰਨਸ਼ਿਪ ਮਿਲੇਗੀ, ਜਿਸ ਨਾਲ ਉਨ੍ਹਾਂ ਦੇ ਕਰੀਅਰ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ।

 

ਡਬਲਿਊਐੱਫਐਕਸ , ਆਉਣ ਵਾਲੇ ਸੈਮੀਨਾਰਾਂ ਅਤੇ ਖੇਤਰੀ ਮੁਕਾਬਲਿਆਂ ਬਾਰੇ ਵਧੇਰੇ ਜਾਣਕਾਰੀ ਲਈ, ਇੱਥੇ ਜਾਓ: https://wafx.abai.avgc.in/

 

ਹੋਰ ਜਾਣਕਾਰੀ ਜਾਂ ਮੀਡੀਆ ਪੁੱਛ-ਗਿੱਛ ਲਈ ਸੰਪਰਕ ਕਰੋ: ਐਪਟੈਕ ਲਿਮਟਿਡ; ਸ੍ਰੀਨਿਧੀ ਅਈਅਰ (ਕਾਰਪੋਰੇਟ ਸੰਚਾਰ); ਈਮੇਲ: srinidhi.iyer@aptech.ac.in

ਵੇਵਸ ਬਾਰੇ

ਮੀਡੀਆ ਅਤੇ ਮਨੋਰੰਜਨ (ਐਮ ਐਂਡ ਈ) ਸੈਕਟਰ ਲਈ ਇੱਕ ਮਹੱਤਵਪੂਰਨ ਸਮਾਗਮ, ਪਹਿਲਾ ਵਰਲਡ ਆਡੀਓ ਵਿਜ਼ੁਅਲ ਅਤੇ ਐਂਟਰਟੇਨਮੈਂਟ ਸਮਿਟ (ਵੇਵਸ) ਦਾ ਆਯੋਜਨ, ਭਾਰਤ ਸਰਕਾਰ ਦੁਆਰਾ 1-4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਆਯੋਜਿਤ ਕੀਤਾ ਜਾਵੇਗਾ।

 

ਭਾਵੇਂ ਤੁਸੀਂ ਇੱਕ ਉਦਯੋਗ ਪੇਸ਼ੇਵਰ, ਨਿਵੇਸ਼ਕ, ਨਿਰਮਾਤਾ ਜਾਂ ਨਵੀਨਤਾਕਾਰੀ ਹੋ, ਇਹ ਸੰਮੇਲਨ ਐੱਮਐਂਡਈ ਲੈਂਡਸਕੇਪ ਵਿੱਚ ਜੁੜਨ, ਸਹਿਯੋਗ ਕਰਨ, ਨਵੀਨਤਾ ਲਿਆਉਣ ਅਤੇ ਯੋਗਦਾਨ ਪਾਉਣ ਲਈ ਅੰਤਮ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।

ਵੇਵਸ ਦੇਸ਼ ਦੀ ਸਿਰਜਣਾਤਮਕ ਸ਼ਕਤੀ ਨੂੰ ਉਜਾਗਰ ਕਰਨ ਲਈ ਤਿਆਰ ਹੈ, ਸਮੱਗਰੀ ਸਿਰਜਣਾ, ਬੌਧਿਕ ਸੰਪੱਤੀ ਅਤੇ ਤਕਨੀਕੀ ਨਵੀਨਤਾ ਲਈ ਇੱਕ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਵਧਾਉਂਦਾ ਹੈ। ਫੋਕਸ ਵਿੱਚ ਉਦਯੋਗਾਂ ਅਤੇ ਖੇਤਰਾਂ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਉਂਡ ਅਤੇ ਸੰਗੀਤ, ਇਸ਼ਤਿਹਾਰਬਾਜ਼ੀ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜੈਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ) ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਸ਼ਾਮਲ ਹਨ

ਕੀ ਤੁਹਾਡੇ ਕੋਈ ਸਵਾਲ ਹਨ? ਜਵਾਬ ਇੱਥੇ ਦੇਖੋ।

ਪੀਆਈਬੀ ਟੀਮ ਵੇਵਸ ਦੇ ਨਵੀਨਤਮ ਐਲਾਨਾਂ ਨਾਲ ਅਪਡੇਟ ਰਹੋ

ਚਲੋ, ਹੁਣੇ ਇੱਥੇ ਵੈਵਸ ਲਈ ਰਜਿਸਟਰ ਕਰੋ

***********

 

ਪੀਆਈਬੀ ਟੀਮ ਵੇਵਸ 2025 | ਧਨਲਕਸ਼ਮੀ/ਦਿਨੇਸ਼  | 80


(Release ID: 2116173) Visitor Counter : 8