ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤੀ ਰਿਜ਼ਰਵ ਬੈਂਕ ਦੀ ਡਿਜੀਟਲ ਟ੍ਰਾਂਸਫਰਮੇਸ਼ਨ ਅਵਾਰਡ 2025 ਜਿੱਤਣ ਦੇ ਲਈ ਪ੍ਰਸ਼ੰਸਾ ਕੀਤੀ

Posted On: 16 MAR 2025 1:59PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ-RBI) ਦੀ ਡਿਜੀਟਲ ਟ੍ਰਾਂਸਫਰਮੇਸ਼ਨ ਅਵਾਰਡ 2025 ਜਿੱਤਣ ਦੇ ਲਈ ਪ੍ਰਸ਼ੰਸਾ ਕੀਤੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ-RBI) ਨੂੰ ਬ੍ਰਿਟੇਨ ਦੇ ਲੰਦਨ ਵਿੱਚ ਸੈਂਟਰਲ ਬੈਂਕਿੰਗ ਨੇ ਡਿਜੀਟਲ ਟ੍ਰਾਂਸਫਰਮੇਸ਼ਨ ਅਵਾਰਡ 2025 ਨਾਲ ਸਨਮਾਨਿਤ ਕੀਤਾ ਹੈ। ਇਸ ਵਿੱਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ-RBI) ਦੀ ਇਨ-ਹਾਊਸ ਡਿਵੈਲਪਮੈਂਟ ਟੀਮ ਦੁਆਰਾ ਵਿਕਸਿਤ ਇਸ ਦੀਆਂ ਅਭਿਨਵ ਡਿਜੀਟਲ ਪਹਿਲਾਂ- ਪ੍ਰਵਾਹ ਅਤੇ ਸਾਰਥੀ (Pravaah and Sarthi) ਨੂੰ ਮਾਨਤਾ ਦਿੱਤੀ ਗਈ ਹੈ।

 ਇਸ ਉਪਲਬਧੀ ਦੀ ਪ੍ਰਸ਼ੰਸਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਲਿਖਿਆ;

ਇੱਕ ਸ਼ਲਾਘਾਯੋਗ ਉਪਲਬਧੀ, ਜੋ ਸ਼ਾਸਨ ਵਿੱਚ ਇਨੋਵੇਸ਼ਨ ਅਤੇ ਦਕਸ਼ਤਾ ‘ਤੇ ਬਲ ਦਿੰਦੀ ਹੈ।

ਡਿਜੀਟਲ ਇਨੋਵੇਸ਼ਨ ਭਾਰਤ ਦੇ ਵਿੱਤੀ ਈਕੋਸਿਸਟਮ ਨੂੰ ਮਜ਼ਬੂਤ ਕਰ ਰਿਹਾ ਹੈ, ਅਤੇ ਇਸ ਪ੍ਰਕਾਰ ਅਣਗਿਣਤ ਲੋਕਾਂ ਨੂੰ ਸਸ਼ਕਤ ਬਣਾ ਰਿਹਾ ਹੈ।

 

***

ਐੱਮਜੇਪੀਐੱਸ/ਐੱਸਟੀ


(Release ID: 2111656) Visitor Counter : 20