ਸਿੱਖਿਆ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਰੀਕਸ਼ਾ ਪੇ ਚਰਚਾ (Pariksha Pe Charcha) 2025 ਦੇ ਪਹਿਲੇ ਐਪੀਸੋਡ ਦੇ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ


ਦੀਪਿਕਾ ਪਾਦੁਕੋਣ ਨੇ ਪਰੀਕਸ਼ਾ ਪੇ ਚਰਚਾ (Pariksha Pe Charcha) 2025 ਦੇ ਦੂਸਰੇ ਐਪੀਸੋਡ ਵਿੱਚ ਹਿੱਸਾ ਲਿਆ

Posted On: 12 FEB 2025 7:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਫਰਵਰੀ 2025 ਨੂੰ ਪਰੀਕਸ਼ਾ ਪੇ ਚਰਚਾ (Pariksha Pe Charcha) (ਪੀਪੀਸੀ-PPC) ਦੇ 8ਵੇਂ ਸੰਸਕਰਣ ਦੇ ਪਹਿਲੇ ਐਪੀਸੋਡ ਦੇ ਦੌਰਾਨ ਸੁੰਦਰ ਨਰਸਰੀ, ਨਵੀਂ ਦਿੱਲੀ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਗ਼ੈਰਰਸਮੀ ਲੇਕਿਨ ਬੇਹੱਦ ਗਿਆਨਵਰਧਕ ਸੈਸ਼ਨ ਦੇ ਦੌਰਾਨ, ਪ੍ਰਧਾਨ ਮੰਤਰੀ ਦੇਸ਼ ਭਰ ਦੇ ਵਿਦਿਆਰਥੀਆਂ ਦੇ ਨਾਲ ਜੁੜੇ ਅਤੇ ਕਈ ਤਰ੍ਹਾਂ ਦੇ ਵਿਸ਼ਿਆਂ 'ਤੇ ਉਨ੍ਹਾਂ ਦੇ ਨਾਲ ਚਰਚਾ ਕੀਤੀ।

 ਕਾਰਜਕ੍ਰਮ ਵਿੱਚ ਮੌਜੂਦ 36 ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਤੋਂ ਪੋਸ਼ਣ ਅਤੇ ਕਲਿਆਣ, ਦਬਾਅ ‘ਤੇ ਕਾਬੂ ਪਾਉਣਾ, ਖ਼ੁਦ  ਨੂੰ ਚੁਣੌਤੀ ਦੇਣਾ, ਲੀਡਰਸ਼ਿਪ ਦੀ ਕਲਾ, ਕਿਤਾਬਾਂ ਤੋਂ ਪਰੇ-360º ਵਿਕਾਸ, ਸਕਾਰਾਤਮਕ ਹੋਣਾ ਅਤੇ ਹੋਰ ਕਈ ਅਹਿਮ ਮੁੱਦਿਆਂ ‘ਤੇ ਜੀਵਨ ਭਰ ਯਾਦ ਰਹਿਣ ਵਾਲੇ ਕੀਮਤੀ ਸਬਕ  ਸਿੱਖੇ। ਇਸ ਇੰਟਰਐਕਟਿਵ ਸੈਸ਼ਨ ਨੇ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਅਤੇ ਵਿਕਾਸ ਦੀ ਮਾਨਸਿਕਤਾ(growth mind set) ਦੇ ਨਾਲ, ਅਕਾਦਮਿਕ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਅਲੱਗ ਨਜ਼ਰੀਆ ਅਤੇ ਵਿਵਹਾਰਿਕ ਸੋਚ ਪ੍ਰਦਾਨ ਕੀਤੀ।

ਅੱਜ, ਪ੍ਰਸਿੱਧ ਅਭਿਨੇਤਾ ਅਤੇ ਮਾਨਸਿਕ ਸਿਹਤ ਦੀ ਚੈਂਪੀਅਨ ਦੀਪਿਕਾ ਪਾਦੁਕੋਣ ਨੇ ਪਰੀਕਸ਼ਾ ਪੇ ਚਰਚਾ (Pariksha Pe Charcha) ਦੇ 8ਵੇਂ ਸੰਸਕਰਣ ਦੇ ਦੂਸਰੇ ਐਪੀਸੋਡ ਵਿੱਚ ਹਿੱਸਾ ਲਿਆ। ਇਸ ਇੰਟਰਐਕਟਿਵ ਸੈਸ਼ਨ ਵਿੱਚ ਕਰੀਬ 60 ਵਿਦਿਆਰਥੀ ਸ਼ਾਮਲ ਹੋਏ।

 

ਦੀਪਿਕਾ ਨੇ ਦੱਸਿਆ ਕਿ ਕਿਸ ਤਰ੍ਹਾਂ ਮਾਨਸਿਕ ਸਿਹਤ ਨਾਲ ਜੁੜੀਆਂ ਚੁਣੌਤੀਆਂ ਨਾਲ ਨਜਿੱਠਣਾ, ਵਿਅਕਤੀ ਨੂੰ ਸਸ਼ਕਤ ਬਣਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੰਘਰਸ਼ਾਂ ਤੋਂ ਮਿਲੇ ਕੀਮਤੀ ਸਬਕਾਂ ਬਾਰੇ ਭੀ ਵਿਦਿਆਰਥੀਆਂ ਨਾਲ ਬਾਤ ਕੀਤੀ। ਤਣਾਅ ਨੂੰ ਦੂਰ ਕਰਨ ਦੇ ਲਈ ਆਪਣੀਆਂ ਰਣਨੀਤੀਆਂ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਉਚਿਤ ਨੀਂਦ ਲੈਣ, ਕੁਦਰਤੀ ਧੁੱਪ ਅਤੇ ਤਾਜ਼ੀ ਹਵਾ ਵਿੱਚ ਬਾਹਰ ਸਮਾਂ ਬਿਤਾਉਣ ਅਤੇ ਤਣਾਅ ਨੂੰ ਪ੍ਰਭਾਵੀ ਢੰਗ ਨਾਲ ਘੱਟ ਕਰਨ ਦੇ ਲਈ ਇੱਕ ਤੰਦਰੁਸਤ ਰੋਜ਼ਾਨਾ ਰੂਟੀਨ ਬਣਾਈ ਰੱਖਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਬਾਤ ‘ਤੇ ਭੀ ਜ਼ੋਰ ਦਿੱਤਾ ਕਿ ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਮਾਨਸਿਕਤਾ ਹੀ ਕਾਮਯਾਬੀ ਦੀ ਕੁੰਜੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਸਫ਼ਲਤਾਵਾਂ ਨੂੰ, ਸਿੱਖਣ ਦੇ ਅਵਸਰ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਦੇਸ਼- “ਐਕਸਪ੍ਰੈੱਸ, ਨੈਵਰ ਸਪ੍ਰੈੱਸ” ( "Express, Never Suppress") ਯਾਨੀ ਖ਼ੁਦ  ਨੂੰ ਦੂਸਰਿਆਂ ਦੇ ਸਾਹਮਣੇ ਜ਼ਾਹਰ ਕਰੋ-ਕਦੇ ਛੁਪਾਓ ਨਾ, ਨੂੰ ਦੁਹਰਾਉਂਦੇ ਹੋਏ ਦੀਪਿਕਾ ਨੇ ਜ਼ਰੂਰਤ ਪੈਣ ‘ਤੇ ਮਦਦ ਮੰਗਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਹ ਵਿਦਿਆਰਥੀਆਂ ਦੇ ਨਾਲ ਇੱਕ ਇੰਟਰਐਕਟਿਵ ਗਤੀਵਿਧੀ ਵਿੱਚ ਭੀ ਸ਼ਾਮਲ ਹੋਏ, ਜਿੱਥੇ ਉਨ੍ਹਾਂ ਨੇ ਆਪਣੀਆਂ ਤਾਕਤਾਂ ਲਿਖੀਆਂ ਅਤੇ ਉਨ੍ਹਾਂ ਨੂੰ ਮੰਚ ‘ਤੇ ਇੱਕ ਬੋਰਡ ‘ਤੇ ਚਿਪਕਾ ਦਿੱਤਾ, ਜਿਸ ਨਾਲ ਵਿਦਿਆਰਥੀਆਂ ਨੂੰ ਆਤਮ-ਜਾਗਰੂਕਤਾ (self-awareness) ਅਤੇ ਖ਼ੁਦ  ਦੀਆਂ ਸ਼ਕਤੀਆਂ (one’s strengths) ਨੂੰ ਪਹਿਚਾਣਨ ਵਿੱਚ ਮਦਦ ਮਿਲੀ। ਉਨ੍ਹਾਂ ਨੇ 54321 ਨਾਮਕ ਗਤੀਵਿਧੀ (activity called 54321) ਦੇ ਜ਼ਰੀਏ ਇੱਕ ਲਾਇਵ ਗ੍ਰਾਊਂਡਿੰਗ ਸੈਸ਼ਨ (live grounding session) ਦਾ ਸੰਚਾਲਨ ਕੀਤਾ, ਜਿਸ ਵਿੱਚ ਪਰੀਖਿਆਵਾਂ ਦੇ  ਦੌਰਾਨ ਇਕਾਗਰਤਾ ਵਿੱਚ ਸੁਧਾਰ ਕਰਨ ਦੀ ਤਕਨੀਕ ਦਾ ਪ੍ਰਦਰਸ਼ਨ ਕੀਤਾ ਗਿਆ।

ਪ੍ਰੋਗਰਾਮ ਵਿੱਚ ਮੌਜੂਦ ਵਿਦਿਆਰਥੀਆਂ ਨੇ ਆਪਣੇ ਸਵਾਲ ਪੁੱਛੇ, ਅਤੇ ਦੀਪਿਕਾ ਨੇ ਆਪਣੇ ਵਿਅਕਤੀਗਤ ਅਨੁਭਵਾਂ ਦੇ ਜ਼ਰੀਏ ਵਿਵਹਾਰਿਕ ਸਲਾਹ ਦੇ ਕੇ ਉਨ੍ਹਾਂ ਦਾ ਜਵਾਬ ਦਿੱਤਾ। ਇਸ ਦੇ  ਇਲਾਵਾ, ਇੱਕ ਇੰਟਰਨੈਸ਼ਨਲ ਸੀਬੀਐੱਸਈ (CBSE) ਸਕੂਲ ਦੇ ਇੱਕ ਵਿਦਿਆਰਥੀ ਨੂੰ ਭੀ ਇੱਕ ਪ੍ਰਸ਼ਨ ਪੁੱਛਣ ਦਾ ਮੌਕਾ ਮਿਲਿਆ, ਜਿਸ ਨਾਲ ਇਸ ਚਰਚਾ ਦਾ ਦਾਇਰਾ ਹੋਰ ਵਿਸਤ੍ਰਿਤ ਹੋ ਗਿਆ।

ਪੀਪੀਸੀ (PPC) ਦੇ 8ਵੇਂ ਸੰਸਕਰਣ ਨੇ ਇੱਕ ਨਵਾਂ ਮਾਨਦੰਡ ਸਥਾਪਿਤ ਕੀਤਾ। 5 ਕਰੋੜ ਤੋਂ ਅਧਿਕ ਭਾਗੀਦਾਰੀ ਦੇ ਨਾਲ, ਇਸ ਵਰ੍ਹੇ ਦਾ ਪ੍ਰੋਗਰਾਮ ਇੱਕ ਜਨ ਅੰਦਲੋਨ (Jan Andolan) ਦੇ ਰੂਪ ਵਿੱਚ ਆਪਣੀ ਮੌਜੂਦਗੀ ਦੀ ਉਦਾਹਰਣ ਪੇਸ਼ ਕਰਦਾ ਹੈ, ਜੋ ਸਿੱਖਣ ਦੇ ਸਮੂਹਿਕ ਉਤਸਵ ਨੂੰ ਭੀ ਪ੍ਰੇਰਿਤ ਕਰਦਾ ਹੈ। ਪ੍ਰਧਾਨ ਮੰਤਰੀ ਦੇ ਨਾਲ ਐਪੀਸੋਡ ਦੇ ਲਈ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਬੋਰਡ ਦੇ ਸਰਕਾਰੀ ਸਕੂਲਾਂ, ਕੇਂਦਰੀਯ ਵਿਦਿਆਲਾ, ਸੈਨਿਕ ਸਕੂਲ, ਏਕਲਵਯ ਮਾਡਲ ਰਿਹਾਇਸ਼ੀ ਸਕੂਲ, ਸੀਬੀਐੱਸਈ ਅਤੇ ਨਵੋਦਯ ਵਿਦਿਆਲਾ  (State/UT Board Government schools, Kendriya Vidyalaya, Sainik School, Eklavya Model Residential School, CBSE and Navodaya Vidyalaya) ਤੋਂ 36 ਵਿਦਿਆਰਥੀਆਂ ਨੂੰ ਚੁਣਿਆ ਗਿਆ ਸੀ। ਪਰੀਕਸ਼ਾ ਪੇ ਚਰਚਾ 2025 ਵਿੱਚ ਅਤਿਰਿਕਤ 6 ਵਿਵਹਾਰਿਕ ਐਪੀਸੋਡ ਸ਼ਾਮਲ ਹੋਣਗੇ, ਜੋ ਵਿਦਿਆਰਥੀਆਂ ਨੂੰ ਜੀਵਨ ਅਤੇ ਸਿੱਖਣ ਦੇ ਜ਼ਰੂਰੀ ਪਹਿਲੂਆਂ ‘ਤੇ ਮਾਰਗਦਰਸ਼ਨ ਕਰਨ ਦੇ ਲਈ ਵਿਭਿੰਨ ਖੇਤਰਾਂ ਤੋਂ ਪ੍ਰਸਿੱਧ ਹਸਤੀਆਂ ਨੂੰ ਇਕੱਠਿਆਂ ਲਿਆਉਣਗੇ। ਹਰ ਐਪੀਸੋਡ ਪ੍ਰਮੁੱਖ ਵਿਸ਼ਿਆਂ ‘ਤੇ ਤਵੱਜੋ ਦੇਵੇਗਾ: 

ਪਹਿਲਾ ਐਪੀਸੋਡ ਦੇਖਣ ਦੇ ਲਈ ਲਿੰਕ: https://www.youtube.com/watch?v=G5UhdwmEEls

 

ਦੂਸਰਾ ਐਪੀਸੋਡ ਦੇਖਣ ਦੇ ਲਈ ਲਿੰਕ:  https://www.youtube.com/watch?v=DrW4c_ttmew

 

*****

 

ਐੱਮਵੀ/ਏਕੇ


(Release ID: 2102814) Visitor Counter : 16