ਗ੍ਰਹਿ ਮੰਤਰਾਲਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਡ੍ਰਗਸ ਦੇ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਦੇ ਤਹਿਤ 2024 ਵਿੱਚ 25,000 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ
2023 ਵਿੱਚ ਜ਼ਬਤ 16,000 ਕਰੋੜ ਰੁਪਏ ਦੇ ਮੁਕਾਬਲੇ 2024 ਵਿੱਚ ਜ਼ਬਤ ਨਸ਼ੀਲੇ ਪਦਾਰਥਾਂ ਦੀ ਕੀਮਤ 55 ਪ੍ਰਤੀਸ਼ਤ ਤੋਂ ਵੱਧ
2024 ਵਿੱਚ ਜ਼ਬਤ ਡ੍ਰਗਸ ਵਿੱਚ ਜ਼ਿਆਦਾ ਨੁਕਾਸਨਦੇਹ ਅਤੇ ਨਸ਼ੇ ਦੀ ਲਤ ਵਾਲੇ ਸਿੰਥੈਟਿਕ ਡ੍ਰਗਸ, ਕੋਕੀਨ ਅਤੇ ਸਾਇਕੋਟ੍ਰੋਪਿਕ ਪਦਾਰਥਾਂ ਦੇ ਰੂਪ ਵਿੱਚ ਉਪਯੋਗ ਕੀਤੀਆਂ ਜਾਣ ਵਾਲੀਆਂ ਫਾਰਮਾਸਿਊਟੀਕਲ ਦਵਾਈਆਂ ਵੱਧ ਹਨ, ਜਿਨ੍ਹਾਂ ਦੀ ਕੀਮਤ ਵੀ ਬਹੁਤ ਜ਼ਿਆਦਾ ਹੈ
ਇਹ ਸਫ਼ਲਤਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਅਪਣਾਈ ਗਈ ‘ਬਾਟਮ ਟੂ ਟੌਪ’ ਅਤੇ ‘ਟੌਪ ਟੂ ਬਾਟਮ’ ਅਪ੍ਰੋਚ ਦਾ ਪ੍ਰਮਾਣ ਹੈ
ਮੋਦੀ ਸਰਕਾਰ ਨਸ਼ਾ ਮੁਕਤ ਭਾਰਤ ਬਣਾਉਣ ਲਈ Whole-of-Government Approach ਦੇ ਨਾਲ ਅੱਗੇ ਵਧ ਰਹੀ ਹੈ
Posted On:
10 FEB 2025 7:16PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਡ੍ਰਗਸ ਦੇ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਦੇ ਤਹਿਤ NCB ਸਮੇਤ ਦੇਸ਼ ਭਰ ਦੀਆਂ ਸਾਰੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ 2024 ਵਿੱਚ ਕਰੀਬ 25330 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ, ਜੋ 2023 ਵਿੱਚ ਜ਼ਬਤ 16100 ਕਰੋੜ ਰੁਪਏ ਦੇ ਮੁਕਾਬਲੇ 55 ਪ੍ਰਤੀਸ਼ਤ ਤੋਂ ਵੱਧ ਹੈ। ਇਹ ਸਫ਼ਲਤਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਅਪਣਾਈ ਗਈ ‘ਬਾਟਮ ਟੂ ਟੌਪ’ ਅਤੇ ‘ਟੌਪ ਟੂ ਬਾਟਮ’ ਅਪ੍ਰੋਚ ਅਤੇ ਵਿੱਤੀ ਵਿਭਾਗ, ਸਾਰੇ ਰਾਜਾਂ ਦੀ ਪੁਲਿਸ ਅਤੇ ਏਜੰਸੀਆਂ ਦੇ ਬਿਹਤਰ ਤਾਲਮੇਲ ਦਾ ਪ੍ਰਮਾਣ ਹੈ। ਮੋਦੀ ਜੀ ਦੀ ਨਸ਼ਾ ਮੁਕਤ ਭਾਰਤ ਦੀ ਕਲਪਨਾ ਨੂੰ ਸਾਕਾਰ ਕਰਨ ਦੇ ਲਈ ਕੇਂਦਰ ਅਤੇ ਰਾਜਾਂ ਦੇ ਸਾਰੇ ਵਿਭਾਗ‘Whole of Government’ ਅਪ੍ਰੋਚ ਦੇ ਨਾਲ ਅੱਗੇ ਵਧ ਰਹੇ ਹਨ।
2024 ਵਿੱਚ ਜੋ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਹੋਈ, ਉਨ੍ਹਾ ਵਿੱਚੋ ਵਾਧੂ ਸੰਖਿਆ ਵਿੱਚ ਜ਼ਿਆਦਾ ਹਾਣੀਕਾਰਕ ਅਤੇ ਨਸ਼ੇ ਦੀ ਲਤ ਵਾਲੇ ਸਿੰਥੈਟਿਕ ਡ੍ਰਗਸ, ਕੋਕੀਨ ਅਤ ਸਾਈਕੋਟ੍ਰੋਪਿਕ ਪਦਾਰਥਾਂ ਦੇ ਰੂਪ ਵਿੱਚ ਉਪਯੋਗ ਕੀਤੀਆਂ ਜਾਣ ਵਾਲੀਆਂ ਫਾਰਮਾਸਿਊਟੀਕਲ ਦਵਾਈਆਂ ਹਨ, ਜਿਨ੍ਹਾਂ ਦੀ ਕੀਮਤ ਵੀ ਬਹੁਤ ਜ਼ਿਆਦਾ ਹੈ।
2024 ਵਿੱਚ ਜ਼ਬਤ ਕੀਤੇ ਗਏ ਮੇਥਾਮਫੇਟਾਮਾਈਨ ਜਿਹੇ ATS ਦੀ ਮਾਤਰਾ 2023 ਵਿੱਚ 34 ਕੁਇੰਟਲ ਤੋਂ ਦੁੱਗਣੀ ਤੋਂ ਵੀ ਜ਼ਿਆਦਾ ਹੋ ਕੇ 80 ਕੁਇੰਟਲ ਹੋ ਗਈ ਹੈ। ਇਸੇ ਤਰ੍ਹਾਂ ਕੋਕੀਨ ਦੀ ਮਾਤਰਾ ਵੀ 2023 ਵਿੱਚ 292 ਕਿਲੋਗ੍ਰਾਮ ਤੋਂ ਵਧ ਕੇ 2024 ਵਿੱਚ 1426 ਕਿਲੋਗ੍ਰਾਮ ਹੋ ਗਈ। ਜ਼ਬਤ ਕੀਤੀ ਗਈ ਮੇਫੇਡ੍ਰੋਨ ਦੀ ਮਾਤਰਾ ਵੀ 2023 ਵਿੱਚ 688 ਕਿਲੋਗ੍ਰਾਮ ਦੇ ਮੁਕਾਬਲੇ 2024 ਵਿੱਚ ਕਰੀਬ ਪੰਜ ਗੁਣਾ ਵਧ ਕੇ 3391 ਕਿਲੋਗ੍ਰਾਮ ਅਤੇ ਹਸ਼ੀਸ਼ ਦੀ ਮਾਤਰਾ 2023 ਵਿੱਚ 34 ਕੁਇੰਟਲ ਤੋਂ ਵਧ ਕੇ 2024 ਵਿੱਚ 61 ਕੁਇੰਟਲ ਹੋ ਗਈ। ਇਸ ਤੋਂ ਇਲਾਵਾ ਮਨੋਰੋਗ ਪਦਾਰਥਾਂ (psychotropic substances) ਦੇ ਰੂਪ ਵਿੱਚ ਦੁਰਵਰਤੋਂ ਕੀਤੀਆਂ ਜਾਣ ਵਾਲੀਆਂ ਫਾਰਮਾਸਿਊਟੀਕਲ ਦਵਾਈਆਂ ਦੀ ਸੰਖਿਆ (ਗੋਲੀਆਂ) 1.84 ਕਰੋੜ ਤੋਂ ਵਧ ਕੇ 4.69 ਕਰੋੜ ਹੋ ਗਈ।
2024 ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੁਆਰਾ ਵਿਭਿੰਨ ਏਜੰਸੀਆਂ ਦੇ ਨਾਲ ਮਿਲ ਕੇ ਚਲਾਏ ਗਏ ਪ੍ਰਮੁੱਖ ਅਭਿਯਾਨ
ਫਰਵਰੀ 2024: ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਅਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਤਿੰਨ ਲੋਕਾਂ ਦੀ ਗ੍ਰਿਫਤਾਰੀ ਅਤੇ 50 ਕਿਲੋਗ੍ਰਾਮ ਸਯੂਡੋਫੈਡ੍ਰੀਨ (ਨਾਰਕੋਟਿਕਸ ਬਣਾਉਣ ਵਾਲੇ ਰਸਾਇਣ) ਨੂੰ ਜ਼ਬਤ ਕਰਕੇ ਇੱਕ ਅੰਤਰਰਾਸ਼ਟਰੀ ਡ੍ਰਗਸ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਐੱਨਸੀਬੀ ਅਤੇ ਦਿੱਲੀ ਪੁਲਿਸ ਦੀ ਇੱਕ ਸੰਯੁਕਤ ਟੀਮ ਨੇ ਆਸਟ੍ਰੇਲੀਆਈ ਅਤੇ ਨਿਊਜ਼ੀਲੈਂਡ ਦੇ ਅਧਿਕਾਰੀਆਂ ਦੁਆਰਾ ਦਿੱਤੀ ਗਈ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਨੈੱਟਵਰਕ ਦਾ ਪਰਦਾਫਾਸ਼ ਕੀਤਾ।
ਫਰਵਰੀ 2024: NCB, ਨੇਵੀ ਅਤੇ ATS ਗੁਜਰਾਤ ਪੁਲਿਸ ਦੁਆਰਾ ਕੀਤੇ ਗਏ ‘ਸਾਗਰ ਮੰਥਨ-1’ ਨਾਮਕ ਇੱਕ ਸੰਯੁਕਤ ਆਪਰੇਸ਼ਨ ਵਿੱਚ ਲਗਭਗ 3300 ਕਿਲੋਗ੍ਰਾਮ ਡ੍ਰਗਸ (3110 ਕਿਲੋਗ੍ਰਾਮ ਚਰਸ/ਹਸ਼ੀਸ਼, 158.3 ਕਿਲੋਗ੍ਰਾਮ ਕ੍ਰਿਸਟਲਿਨ ਪਾਊਡਰ ਮੇਥ ਅਤੇ 24.6 ਕਿਲੋਗ੍ਰਾਮ ਸ਼ੱਕੀ ਹੈਰੋਇਨ) ਦੀ ਇੱਕ ਵਿਸ਼ਾਲ ਖੇਪ ਹਿੰਦ ਮਹਾਸਾਗਰ ਵਿੱਚ ਜ਼ਬਤ ਕੀਤੀ ਗਈ ਸੀ। ਇਹ ਦੇਸ਼ ਵਿੱਚ ਜ਼ਬਤੀ ਦੀ ਮਾਤਰਾ ਦੇ ਹਿਸਾਬ ਨਾਲ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ। ਇਸ ਮਾਮਲੇ ਵਿੱਚ ਪੰਜ ਸ਼ੱਕੀ ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਮਾਰਚ 2024: NCB ਨੇ ਫਰਵਰੀ, 2024 ਦੇ ਮਹੀਨੇ ਵਿੱਚ NCB ਦੁਆਰਾ ਪਰਦਾਫਾਸ ਕੀਤੇ ਗਏ ਡਰੱਗ ਤਸਕਰੀ ਨੈੱਟਵਰਕ ਦੇ ਸਰਗਨਾ ਜਾਫਰ ਸਾਦਿਕ ਨੂੰ ਗ੍ਰਿਫਤਾਰ ਕੀਤਾ। ਜਾਫਰ ਸਾਦਿਕ 15 ਫਰਵਰੀ, 2024 ਤੋਂ ਫਰਾਸ ਸਨ ਅਤੇ ਤਦ ਤੋਂ ਫਰਾਰ ਸੀ ਜਦੋਂ NCB ਨੇ ਏਵੈਂਟਾ ਕੰਪਨੀ ਦੇ ਗੋਦਾਮ ਤੋਂ 50.070 ਕਿਲੋਗ੍ਰਾਮ ਸਯੂਡੋਫੈਡ੍ਰੀਨ ਜ਼ਬਤ ਕੀਤਾ ਅਤੇ ਇਸ ਸਬੰਧ ਵਿੱਚ ਜਾਫਰ ਸਾਦਿਕ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਅਪ੍ਰੈਲ 2024: NCB, ਗੁਜਰਾਤ ਪੁਲਿਸ ਦੇ ATS ਅਤੇ ਭਾਰਤੀ ਤੱਟ ਰੱਖਿਅਕ ਬਲ ਦੁਆਰਾ ਇੱਕ ਸੰਯੁਕਤ ਸਮੁੰਦਰੀ ਅਭਿਯਾਨ ਵਿੱਚ ਲਗਭਗ 86 ਕਿਲੋਗ੍ਰਾਮ ਹੈਰੋਇਨ ਲੈ ਜਾ ਰਹੀ ਇੱਕ ਵਿਦੇਸ਼ੀ ਕਿਸ਼ਤੀ ਜ਼ਬਤ ਕੀਤੀ ਗਈ ਅਤੇ 14 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਭਿਯਾਨ ਦੌਰਾਨ ਲਗਭਗ 602 ਕਰੋੜ ਰੁਪਏ ਦੀ ਡ੍ਰਗਸ ਜ਼ਬਤ ਕੀਤੀ ਗਈ।
ਅਕਤੂਬਰ 2024: NCB ਨੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਕਾਸਨਾ ਉਦਯੋਗਿਕ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਤਲਾਸ਼ੀ ਅਭਿਯਾਨ ਚਲਾਇਆ ਅਤੇ ਠੋਸ ਅਤੇ ਤਰਲ ਰੂਪ ਵਿੱਚ ਲਗਭਗ 95 ਕਿਲੋਗ੍ਰਾਮ ਮੇਥਮਫੇਟਾਮਾਈਨ ਬਰਾਮਦ ਕੀਤਾ। ਐਸੀਟੋਨ, ਸੋਡੀਅਮ ਹਾਈਡ੍ਰੋਕਸਾਈਡ, ਮਿਥਾਈਲੀਨ ਕਲੋਰਾਈਡ, ਪ੍ਰੀਮੀਅਮ ਗ੍ਰੇਡ ਈਥੇਨੌਲ, ਰੈੱਡ ਫਾਸਫੋਰਸ, ਈਥਾਈਲ ਐਸੀਟੇਟ ਆਦਿ ਜਿਹੇ ਰਸਾਇਣ ਅਤੇ ਮੈਨੂਫੈਕਚਰਿੰਗ ਲਈ ਆਯਾਤ ਕੀਤੀ ਮਸ਼ੀਨਰੀ ਵੀ ਮਿਲੀ।
ਨਵੰਬਰ 2024: ਭਾਰਤ ਅਤੇ ਵਿਸ਼ੇਸ਼ ਤੌਰ ‘ਤੇ ਦਿੱਲੀ ਐੱਨਸੀਆਰ ਖੇਤਰ ਵਿੱਚ ਸਰਗਰਮ ਡਰੱਗ ਤਸਕਰੀ ਸਿੰਡੀਕੇਟਾਂ ਦੇ ਵਿਰੁੱਧ ਇੱਕ ਵੱਡੀ ਸਫ਼ਲਤਾ ਪ੍ਰਾਪਤ ਕਰਦੇ ਹੋਏ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਦਿੱਲੀ ਵਿੱਚ ਕੋਕੀਨ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ। ਇਨ੍ਹਾਂ ਮਾਮਲਿਆਂ ਵਿੱਚ ਪ੍ਰਾਪਤ ਸੁਰਾਗਾਂ ‘ਤੇ ਕੰਮ ਕਰਨ ਅਤੇ ਤਕਨੀਕੀ ਅਤੇ ਮਾਣਯੋਗ ਖੂਫੀਆ ਜਾਣਕਾਰੀ ਰਾਹੀਂ NCB ਅੰਤ ਵਿੱਚ ਤਸਕਰੀ ਦੇ ਸਰੋਤ ਤੱਕ ਪਹੁੰਚਣ ਵਿੱਚ ਸਫਲ ਰਹੀ ਅਤੇ ਦਿੱਲੀ ਦੇ ਜਨਕਪੁਰੀ ਅਤੇ ਨਾਂਗਲੋਈ ਇਲਾਕੇ ਤੋਂ 82.53 ਕਿਲੋਗ੍ਰਾਮ ਉੱਚ ਸ਼੍ਰੇਣੀ ਦਾ ਕੋਕੀਨ ਬਰਾਮਦ ਹੋਇਆ।
ਨਵੰਬਰ 2024: ‘ਸਾਗਰ ਮੰਥਨ-4’ ਨਾਮਕ ਇੱਕ ਸੰਯੁਕਤ ਅਭਿਯਾਨ ਵਿੱਚ ਐੱਨਸੀਬੀ, ਭਾਰਤੀ ਜਲ ਸੈਨਾ ਅਤੇ ਗੁਜਰਾਤ ਪੁਲਿਸ ਦੀ ਏਟੀਐੱਸ ਨੇ ਇੱਕ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ ਗੁਜਰਾਤ ਵਿੱਚ ਲਗਭਗ 700 ਕਿਲੋਗ੍ਰਾਮ ਪ੍ਰਤੀਬੰਧਿਤ ਮੇਥ ਜ਼ਬਤ ਕੀਤੇ।
*****
ਆਰਕੇ/ਵੀਵੀ/ਏਐੱਸਐੱਚ/ਪੀਆਰ/ਪੀਐੱਸ
(Release ID: 2101825)
Visitor Counter : 22
Read this release in:
Khasi
,
English
,
Urdu
,
Marathi
,
Manipuri
,
Assamese
,
Bengali
,
Bengali-TR
,
Gujarati
,
Odia
,
Tamil
,
Malayalam