ਸਿੱਖਿਆ ਮੰਤਰਾਲਾ
azadi ka amrit mahotsav

ਪਰੀਕਸ਼ਾ ਪੇ ਚਰਚਾ


ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ

Posted On: 09 FEB 2025 12:21PM by PIB Chandigarh

ਪਰੀਖਿਆਵਾਂ ਅਕਸਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਤਣਾਅ ਦਾ ਸਰੋਤ ਹੁੰਦੀਆਂ ਹਨ, ਲੇਕਿਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਦੀਪਰੀਕਸ਼ਾ ਪੇ ਚਰਚਾ” (ਪੀਪੀਸੀ) ਪਹਿਲ ਇਸ ਨੈਰੇਟਿਵ ਨੂੰ ਬਦਲਦੀ ਜਾ ਰਹੀ ਹੈ। 10 ਫਰਵਰੀ, 2025 ਨੂੰ ਸਵੇਰੇ 11 ਵਜੇ  ਨਿਰਧਾਰਿਤ ਇਸ ਵਰ੍ਹੇ ਦੀ ਪੀਪੀਸੀ ਇੱਕ ਵਾਰ ਫਿਰ ਇੱਕ ਸੰਵਾਦਾਤਮਕ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰੇਗੀ, ਜਿੱਥੇ ਪ੍ਰਧਾਨ ਮੰਤਰੀ ਸਿੱਧੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ, ਅਧਿਆਪਕਾਂ ਦੇ ਨਾਲ ਸੰਵਾਦ ਕਰਨਗੇ। ਪੀਪੀਸੀ ਦੇ ਹਰੇਕ ਸੰਸਕਰਣ ਵਿੱਚ ਪਰੀਖਿਆ ਨਾਲ ਸਬੰਧਿਤ ਚਿੰਤਾ ਨਾਲ ਨਿਪਟਣ ਲਈ ਨਵੀਨਤਾਕਾਰੀ ਤਰੀਕਿਆਂ ਨੂੰ ਉਜਾਗਰ ਕਰਨਗੇ, ਜਿਸ ਨਾਲ ਸਿੱਖਣ ਅਤੇ ਜੀਵਨ ਦੇ ਪ੍ਰਤੀ ਇੱਕ ਉਤਸ਼ਾਹਪੂਰਣ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੇ ਲਈ ਹੁਲਾਰਾ ਮਿਲਦਾ ਹੈ।

 

ਰਿਕਾਰਡ ਤੋੜਨ ਵਾਲੀ ਪੀਪੀਸੀ 2025

10 ਫਰਵਰੀ 2025 ਨੂੰ ਨਿਰਧਾਰਿਤ  ਪੀਪੀਸੀ ਦਾ 8ਵਾਂ ਸੰਸਕਰਣ  ਪਹਿਲਾਂ ਹੀ ਇੱਕ ਨਵਾਂ ਮਾਪਦੰਡ ਸਥਾਪਿਤ ਕਰ ਚੁੱਕਿਆ ਹੈ। 5 ਕਰੋੜ ਤੋਂ ਵੱਧ ਭਾਗੀਦਾਰੀ ਦੇ ਨਾਲ, ਇਸ ਵਰ੍ਹੇ ਪ੍ਰੋਗਰਾਮ ਇੱਕ ਜਨ ਅੰਦੋਲਨ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਦਰਜ ਕਰਵਾਏਗਾ, ਜੋ ਸਿੱਖਣ ਦੇ ਸਮੂਹਿਕ ਰੂਪ ਨਾਲ ਜਸ਼ਨ ਮਨਾਉਣ ਨੂੰ ਪ੍ਰੇਰਿਤ ਕਰੇਗਾ। ਇਸ ਵਰ੍ਹੇ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 36 ਵਿਦਿਆਰਥੀਆਂ ਦੀ ਚੋਣ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਬੋਰਡ ਦੇ ਸਰਕਾਰੀ ਸਕੂਲਾਂ, ਕੇਂਦਰੀ ਵਿਦਿਆਲਯ, ਸੈਨਿਕ ਸਕੂਲ, ਏਕਲਵਯ ਮਾਡਲ ਰਿਹਾਇਸ਼ੀ ਸਕੂਲ, ਸੀਬੀਐੱਸਈ ਅਤੇ ਨਵੋਦਯ ਵਿਦਿਆਲਯ ਤੋਂ ਕੀਤੀ ਗਈ ਹੈ। ਪਰੀਕਸ਼ਾ ਪੇ ਚਰਚਾ 2025 ਵਿੱਚ ਸੱਤ ਗਿਆਨਵਰਧਕ ਐਪੀਸੋਡ ਹੋਣਗੇ, ਜੋ ਵਿਦਿਆਰਥੀਆਂ ਨੂੰ ਜੀਵਨ ਅਤੇ ਸਿੱਖਣ ਦੇ ਜ਼ਰੂਰੀ ਪਹਿਲੂਆਂ ‘ਤੇ ਮਾਰਗਦਰਸ਼ਨ ਦੇਣ ਦੇ ਲਈ ਵਿਭਿੰਨ ਖੇਤਰਾਂ ਦੀਆਂ ਪ੍ਰਸਿੱਧ ਸ਼ਖਸੀਅਤਾਂ ਨੂੰ ਇਕੱਠੇ ਲਿਆਉਣਗੇ। ਹਰੇਕ ਐਪੀਸੋਡ ਹੇਠ ਲਿਖੇ ਪ੍ਰਮੁੱਖ ਵਿਸ਼ਿਆਂ ਨੂੰ ਸੰਬੋਧਨ ਕਰੇਗਾ:

  • ਖੇਡ ਅਤੇ ਅਨੁਸ਼ਾਸਨ- ਐੱਮਸੀ ਮੈਰੀਕੌਮ, ਅਵਨੀ ਲੇਖਾਰਾ ਅਤੇ ਸੁਹਾਸ ਯਤੀਰਾਜ ਅਨੁਸ਼ਾਸਨ ਦੇ ਜ਼ਰੀਏ ਟੀਚਾ ਨਿਰਧਾਰਣ, ਸੰਘਰਸ਼ ਸਮਰੱਥਾ ਅਤੇ ਤਣਾਅ ਪ੍ਰਬੰਧਨ ‘ਤੇ ਚਰਚਾ ਕਰਨਗੇ।
  • ਮਾਨਸਿਕ ਸਿਹਤ-ਦੀਪਿਕਾ ਪਾਦੁਕੋਣ ਭਾਵਨਾਤਮਕ ਭਲਾਈ ਅਤੇ ਸਵੈ-ਪ੍ਰਗਟਾਵੇ ਦੇ ਮਹੱਤਵ ‘ਤੇ ਜ਼ੋਰ ਦੇਵੇਗੀ।
  • ਪੋਸ਼ਣ- ਮਾਹਿਰ ਸ਼ੋਨਾਲੀ ਸਭਰਵਾਲ, ਰੁਜੁਤਾ ਦਿਵੇਕਰ ਅਤੇ ਰੇਵੰਤ ਹਿੰਮਤਸਿੰਗਕਾ (ਫੂਡ ਫਾਰਮਰ) ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ, ਨੀਂਦ ਅਤੇ ਸਮੁੱਚੀ ਭਲਾਈ ‘ਤੇ ਚਾਣਨਾ ਪਾਉਣਗੇ।
  • ਟੈਕਨੋਲੋਜੀ ਅਤੇ ਵਿੱਤ-ਗੌਰਵ ਚੌਧਰੀ (ਤਕਨੀਕੀ ਗੁਰੂਜੀ) ਅਤੇ ਰਾਧਿਕਾ ਗੁਪਤਾ ਟੈਕਨੋਲੋਜੀ ਨੂੰ ਇੱਕ ਸਿੱਖਣ ਦੇ ਸਾਧਨ ਅਤੇ ਵਿੱਤੀ ਸਾਖਰਤਾ ਦੇ ਰੂਪ ਵਿੱਚ ਕਿਵੇਂ ਉਪਯੋਗ ਕੀਤਾ ਜਾਵੇ, ਇਸ ਬਾਰੇ ਦੱਸਣਗੇ।
  • ਰਚਨਾਤਮਕਤਾ ਅਤੇ ਸਕਾਰਾਤਮਕਤਾ-ਵਿਕਰਾਂਤ ਮੈਸੀ ਅਤੇ ਭੂਮੀ ਪੇਡਨੇਕਰ ਵਿਦਿਆਰਥੀਆਂ ਨੂੰ ਸਕਾਰਾਤਮਕਤਾ ਵਿਕਸਿਤ ਕਰਨ ਅਤੇ ਨਕਾਰਾਤਮਕ ਵਿਚਾਰਾਂ ਨੂੰ ਪ੍ਰਬੰਧਿਤ ਕਰਨ ਲਈ ਪ੍ਰੇਰਿਤ ਕਰਨਗੇ।
  • ਧਿਆਨ ਅਤੇ ਮਾਨਸਿਕ ਸ਼ਾਂਤੀ- ਸਦਗੁਰੂ  ਮਾਨਸਿਕ ਸਪਸ਼ਟਤਾ ਅਤੇ ਧਿਆਨ ਲਈ ਵਿਵਹਾਰਿਕ ਮਾਈਂਡਫੁਲਨੈਸ ਤਕਨੀਕਾਂ ਤੋਂ ਜਾਣੂ ਕਰਵਾਉਣਗੇ।
  • ਸਫ਼ਲਤਾ ਦੀਆਂ ਕਹਾਣੀਆਂ- ਯੂਪੀਐੱਸਸੀ, ਆਈਆਈਟੀ,-ਜੇਈਈ, ਸੀਸਐੱਲਏਟੀ, ਸੀਬੀਐੱਸਈ, ਐੱਨਡੀਏ, ਆਈਸੀਐੱਸਈ ਅਤੇ ਪਿਛਲੇ ਪੀਪੀਸੀ ਪ੍ਰਤੀਭਾਗੀਆਂ ਦੇ ਟਾਪਰਸ ਦੱਸਣਗੇ ਕਿ ਕਿਵੇਂ ਪੀਪੀਸੀ ਨੇ ਉਨ੍ਹਾਂ ਦੀ ਤਿਆਰੀ ਅਤੇ ਮਾਨਸਿਕਤਾ ਨੂੰ ਆਕਾਰ ਦਿੱਤਾ

ਵਰ੍ਹਿਆਂ ਦਾ ਸਫ਼ਲ

2024: ਰਾਸ਼ਟਰਵਿਆਪੀ ਭਾਗੀਦਾਰੀ

29 ਜਨਵਰੀ, 2024 ਨੂੰ ਆਯੋਜਿਤ ਪੀਪੀਸੀ ਦਾ ਸੱਤਵਾਂ ਸੰਸਕਰਣ ਮਾਈ ਗਾਓਂ MyGov ਪੋਰਟਲ ‘ਤੇ 2.26 ਕਰੋੜ ਰਜਿਸਟ੍ਰੇਸ਼ਨਾਂ ਦੇ ਨਾਲ ਵਿਆਪਕ ਸੀ, ਜੋ ਪ੍ਰੋਗਰਾਮ ਦੀ ਭਾਰੀ ਲੋਕਪ੍ਰਿਅਤਾ ਅਤੇ ਪ੍ਰਾਸਂਗਿਕਤਾ ਨੂੰ ਦਰਸਾਉਂਦਾ ਹੈ। ਪਹਿਲੀ ਵਾਰ, ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ (ਈਐੱਮਆਰਐੱਸ) ਦੇ 100 ਵਿਦਿਆਰਥੀਆਂ ਨੇ ਹਿੱਸਾ ਲਿਆ, ਜੋ ਇਸ ਪਹਿਲ ਦੀ ਸਮਾਵੇਸ਼ਿਤਾ ਦਾ ਪ੍ਰਤੀਕ ਹੈ। ਇਹ ਪ੍ਰੋਗਰਾਮ ਭਾਰਤ ਮੰਡਪਮ, ਆਈਟੀਪੀਓ, ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਟਾਊਨ-ਹਾਲ ਫਾਰਮੈਟ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਮਾਤਾ-ਪਿਤਾ ਅਤੇ ਕਲਾ ਉਤਸਵ ਦੇ ਜੇਤੂਆਂ ਸਮੇਤ ਲਗਭਗ 3,000 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ

 

ਪਰੀਕਸ਼ਾ ਪੇ ਚਰਚਾ 2024

2023: ਭਾਗੀਦਾਰੀ ਦਾ ਵਿਸਤਾਰ

ਪੀਪੀਸੀ ਦਾ ਛੇਵਾਂ ਸੰਸਕਰਣ 27 ਜਨਵਰੀ 2023 ਨੂੰ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਅਤੇ ਸਾਰੇ ਹਿਤਧਾਰਕਾਂ ਨੂੰ ਆਪਣੇ ਕੀਮਤੀ ਸੁਝਾਅ ਦਿੱਤੇ। ਇਸ ਪ੍ਰੋਗਰਾਮ ਦਾ ਕਈ ਟੀਵੀ ਚੈਨਲਾਂ ਅਤੇ ਯੂਟਿਊਬ ਚੈਨਲਾਂ ‘ਤੇ ਸਿੱਧਾ ਪ੍ਰਸਾਰਣ ਕੀਤਾ ਗਿਆ।

718110 ਵਿਦਿਆਰਥੀਆਂ, 42337 ਕਰਮਚਾਰੀਆਂ ਅਤੇ 88544 ਮਾਪਿਆਂ ਨੇ ਪੀਪੀਸੀ-2023 ਦਾ ਸਿੱਧਾ ਪ੍ਰਸਾਰਣ ਦੇਖਿਆ। ਵਿਦਿਆਰਥੀਆਂ , ਅਧਿਆਪਕਾਂ ਅਤੇ ਮਾਤਾ-ਪਿਤਾ ਦੇ ਨਾਲ ਮਾਣਯੋਗ ਪ੍ਰਧਾਨ ਮੰਤਰੀ ਦੀ ਗੱਲਬਾਤ ਸਾਰੇ ਲੋਕਾਂ ਲਈ ਪ੍ਰੇਰਣਾਦਾਇਕ, ਪ੍ਰੇਰਕ ਅਤੇ ਵਿਚਾਰਉਤੇਜਕ ਸੀ।

 

ਪਰੀਕਸ਼ਾ ਪੇ ਚਰਚਾ 2023

2022: ਆਮ੍ਹਣੇ-ਸਾਹਮਣੇ ਬੈਠ ਕੇ ਗੱਲਬਾਤ ਕਰਨ ਦੀ ਵਾਪਸੀ

1 ਅਪ੍ਰੈਲ 2022  ਨੂੰ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿੱਚ ਪੀਪੀਸੀ ਦਾ 5ਵਾਂ ਸੰਸਕਰਣ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਕੀਮਤੀ ਸੁਝਾਅ ਦਿੱਤੇ। 9,69,836 ਵਿਦਿਆਰਥੀਆਂ, 47,200 ਕਰਮਚਾਰੀਆਂ और 1,86,517  ਮਾਪਿਆਂ ਨੇ ਪਰੀਕਸ਼ਾ ਪੇ ਚਰਚਾ-2022 ਦਾ ਸਿੱਧਾ ਪ੍ਰਸਾਰਣ ਦੇਖਿਆ। ਪ੍ਰੋਗਰਾਮ ਦਾ ਕਈ ਟੀਵੀ ਚੈਨਲਾਂ ਅਤੇ ਯੂਟਿਊਬ ਚੈਨਲਾਂ ਆਦਿ ਦੁਆਰਾ ਸਿੱਧਾ ਪ੍ਰਸਾਰਣ ਕੀਤਾ ਗਿਆ।

 

ਪਰੀਕਸ਼ਾ ਪੇ ਚਰਚਾ 2022

2021: ਵਰਚੁਅਲ ਸੰਪਰਕ

ਕੋਵਿਡ-19 ਮਹਾਮਾਰੀ ਦੇ ਕਾਰਨ, ਪੀਪੀਸੀ ਦਾ ਚੌਥਾ ਸੰਸਕਰਣ 7 ਅਪ੍ਰੈਲ 2021 ਨੂੰ ਔਨਲਾਈਨ ਆਯੋਜਿਤ ਕੀਤਾ ਗਿਆ। ਮਹਾਮਾਰੀ ਤੋਂ ਪੈਦਾ ਚੁਣੌਤੀਆਂ ਦੇ ਬਾਵਜੂਦ, ਇਸ ਤਰ੍ਹਾਂ ਦੀ ਗੱਲਬਾਤ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰੇਰਿਤ ਕਰਨਾ ਜਾਰੀ ਰੱਖਿਆ। ਵਿਦਿਆਰਥੀਆਂ ਨੂੰ ਅਨਿਸ਼ਚਿਤ ਸਮੇਂ ਤੋਂ ਨਿਪਟਣ ਵਿੱਚ ਮਦਦ ਕਰਨ ਲਈ ਜੀਵਨ ਕੌਸ਼ਲ ਸਿਖਾਉਣ, ਸੰਘਰਸ਼ ਸਮਰੱਥਾ ਅਤੇ ਅਨੁਕੂਲਨਸ਼ੀਲਤਾ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

 

ਪਰੀਕਸ਼ਾ ਪੇ ਚਰਚਾ 2021

2020: ਭਾਗੀਦਾਰੀ ਦਾ ਵਿਸਤਾਰ

20 ਜਨਵਰੀ, 2020 ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਆਯੋਜਿਤ ਇਸ ਪ੍ਰੋਗਰਾਮ ਦਾ ਵਿਲੱਖਣ ਟਾਊਨ ਹਾਲ ਫਾਰਮੈਟ ਸੀ, ਜਿਸ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਨੇ ਸਕੂਲੀ ਵਿਦਿਆਰਥੀਆਂ ਨਾਲ ਸਿੱਧੇ ਗੱਲਬਾਤ ਕੀਤੀ। ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਲਈ ਇੱਕ ਔਨਲਾਈਨ ਪ੍ਰਤੀਯੋਗਿਤਾ ਦੇ ਨਾਲ ਆਪਣੇ ਦਾਇਰੇ ਨੂੰ ਵਿਆਪਕ ਬਣਾਇਆ, ਜਿਸ ਵਿੱਚ 2.63 ਲੱਖ ਐਂਟਰੀਆਂ ਪ੍ਰਾਪਤ ਹੋਈਆਂ। ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ 25 ਦੇਸ਼ਾਂ ਤੋਂ ਭਾਰਤੀ ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਨੇ ਚੁਣੌਤੀਆਂ ਨੂੰ ਸਫ਼ਲਤਾ ਦੀ ਪੌੜੀਆਂ ਦੇ ਰੂਪ ਵਿੱਚ ਸਵੀਕਾਰ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ।

 

ਪਰੀਕਸ਼ਾ ਪੇ ਚਰਚਾ 2020

2019: ਵਧਦੀ ਪਹੁੰਚ

29 ਜਨਵਰੀ, 2019 ਨੂੰ ਪੀਪੀਸੀ ਦਾ ਦੂਸਰਾ ਸੰਸਕਰਣ ਉਸੇ ਸਥਾਨ ‘ਤੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਭਾਗੀਦਾਰੀ ਦਾ ਪੱਧਰ ਹੋਰ ਵੀ ਵੱਧ ਗਿਆ। 90 ਮਿੰਟ ਤੋਂ ਵੱਧ ਸਮੇਂ ਤੱਕ ਚਲੀ ਇਸ ਗੱਲਬਾਤ ਵਿੱਚ ਵਿਦਿਆਰਥੀ, ਅਧਿਆਪਕ ਅਤੇ ਮਾਤਾ-ਪਿਤਾ ਸਹਿਜ ਦਿਖੇ, ਹੱਸੇ ਅਤੇ ਪ੍ਰਧਾਨ ਮੰਤਰੀ ਦੀ ਟਿੱਪਣੀਆਂ ‘ਤੇ ਵਾਰ-ਵਾਰ ਤਾਲੀਆਂ ਵਜਾਈਆਂ, ਜਿਸ ਵਿੱਚ ਹਾਸੇ-ਮਜ਼ਾਕ ਅਤੇ ਹਾਜ਼ਰਜਵਾਬੀ ਦਾ ਵੀ ਪੁਟ ਸੀ।

 

ਪਰੀਕਸ਼ਾ ਪੇ ਚਰਚਾ 2019

2018: ਪਹਿਲੀ ਵਾਰ ਹੋਈ ਗੱਲਬਾਤ

ਪਹਿਲੀ ਵਾਰ ਪਰੀਕਸ਼ਾ ਪੇ ਚਰਚਾ 16 ਫਰਵਰੀ, 2018 ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਆਯੋਜਿਤ ਕੀਤੀ ਗਈ। 16 ਫਰਵਰੀ, 2018 ਨੂੰ ਤਾਲਕਟੋਰਾ ਸਟੇਡੀਅਮ ਵਿੱਚ ਸਕੂਲਾਂ ਅਤੇ ਕਾਲਜਾਂ ਦੇ 2500 ਤੋਂ ਵੱਧ ਵਿਦਿਆਰਥੀ ਮੌਜੂਦ ਸਨ ਅਤੇ ਦੇਸ਼ ਭਰ ਦੇ 8.5 ਕਰੋੜ ਤੋਂ ਵੱਧ ਵਿਦਿਆਰਥੀਆਂ ਨੇ ਡੀਡੀ/ਟੀਵੀ ਚੈਨਲਾਂ/ਰੇਡੀਓ ਚੈਨਲਾਂ ‘ਤੇ ਪ੍ਰੋਗਰਾਮ ਦੇਖੇ ਜਾਂ ਸੁਣੇ। ਪ੍ਰਧਾਨ ਮੰਤਰੀ ਨੇ ਸਮੁੱਚੇ ਵਿਕਾਸ, ਸੰਘਰਸ਼ ਸਮਰੱਥਾ ਅਤੇ ਪਰੀਖਿਆ ਦੌਰਾਨ ਸੰਤੁਲਨ ਬਣਾਏ ਰੱਖਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਇਸ ਪ੍ਰੋਗਰਾਮ ਦੀ ਸਫ਼ਲਤਾ ਨੇ ਭਵਿੱਖ ਦੇ ਸੰਸਕਰਣਾਂ ਦੇ ਲਈ ਮਾਹੌਲ ਤਿਆਰ ਕੀਤਾ।

ਪਰੀਕਸ਼ਾ ਪੇ ਚਰਚਾ 2018

ਪਰੀਕਸ਼ਾ ਪੇ ਚਰਚਾ ਦਾ ਅਸਰ

ਪਿਛਲੇ ਕੁਝ ਵਰ੍ਹਿਆਂ ਵਿੱਚ, ਪੀਪੀਸੀ ਪਰੀਖਿਆ ਨਾਲ ਸਬੰਧਿਤ ਤਣਾਅ ਨੂੰ ਸਕਾਰਾਤਮਕ ਊਰਜਾ ਵਿੱਚ ਬਦਲਣ ਦੇ ਉਦੇਸ਼ ਨਾਲ ਇੱਕ ਅਵਸਰ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ। ਅਸਲ ਸਵਾਲਾਂ ਨੂੰ ਸੰਬੋਧਨ ਕਰਕੇ ਅਤੇ ਕਾਰਵਾਈ ਯੋਗ ਸਮਾਧਾਨ ਪੇਸ਼ ਕਰਕੇ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨੀਤੀ ਅਤੇ ਵਿਵਹਾਰ ਦਰਮਿਆਨ ਦੀ ਖਾਈ ਦੇ ਪਾੜੇ ਨੂੰ ਪੂਰਾ ਕੀਤਾ ਹੈ, ਜਿਸ ਨੇ ਵਿਦਿਆਰਥੀਆਂ ਨੂੰ ਦਬਾਅ ਵਿੱਚ ਰਹਿ ਕੇ ਵੀ ਚੰਗਾ ਕਰਨ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦਾ ਕੰਮ ਕੀਤਾ ਹੈ। ਇਸ ਪ੍ਰੋਗਰਾਮ ਦੀ ਸਮਾਵੇਸ਼ਿਤਾ, ਡਿਜੀਟਲ ਪਹੁੰਚ ਅਤੇ ਨਵੀਨਤਾਕਾਰੀ ਤਰੀਕੇ ਦੇਸ਼ ਵਿੱਚ ਵਿਦਿਆਰਥੀ ਜੁੜਾਅ ਦੇ ਨੀਂਹ ਪੱਖਰ ਦੇ ਰੂਪ ਵਿੱਚ ਇਸ ਦੀ ਨਿਰੰਤਰ ਸਫ਼ਲਤਾ ਸੁਨਿਸ਼ਚਿਤ ਕਰਦੇ ਹਨ। ਹਰੇਕ ਬੀਤਦੇ ਵਰ੍ਹੇ ਦੇ ਨਾਲ, ਪੀਪੀਸੀ ਇਸ ਸੰਦੇਸ਼ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੀ ਹੈ ਕਿ ਪਰੀਖਿਆਵਾਂ ਅੰਤ ਨਹੀਂ, ਬਲਕਿ ਇੱਕ ਸ਼ੁਰੂਆਤ ਹਨ!

  

ਸੰਦਰਭ-ਸੂਚੀ

ਸਲਾਨਾ ਰਿਪੋਰਟ 2023-24 ਤੋਂ 2018-19.

https://www.education.gov.in/documents_reports?field_documents_reports_tid=All&field_documents_reports_category_tid=All&title=&page=1 

https://innovateindia1.mygov.in/#skip-main

https://pib.gov.in/PressReleasePage.aspx?PRID=2092794

https://pib.gov.in/PressReleaseIframePage.aspx?PRID=2000010

https://pib.gov.in/Pressreleaseshare.aspx?PRID=1561793

https://pib.gov.in/PressReleaseIframePage.aspx?PRID=2100184

  ਪੀਡੀਐੱਫ ਦੇਖਣ ਲਈ ਕਲਿੱਕ ਕਰੋ

 

*****

ਸੰਤੋਸ਼ ਕੁਮਾਰ/ਸਰਲਾ ਮੀਨਾ/ਮਦੀਹਾ ਇਕਬਾਲ


(Release ID: 2101196) Visitor Counter : 22