ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵੇਵਸ (WAVES) 2025 ‘ਰੀਲ ਮੇਕਿੰਗ’ ਚੈਲੇਂਜ ਦੇ ਲਈ 20 ਦੇਸ਼ਾਂ ਅਤੇ ਪੂਰੇ ਭਾਰਤ ਤੋਂ 3300 ਤੋਂ ਵੱਧ ਐਂਟਰੀਆਂ ਪ੍ਰਾਪਤ ਹੋਈਆਂ



ਡਿਜੀਟਲ ਰੀਲਸ ਤੋਂ ਲੈ ਕੇ ਗਲੋਬਲ ਡੀਲਸ ਤੱਕ : ਜੇਤੂਆਂ ਨੂੰ ਲਾਭ ਦਾ ਅਨੋਖਾ ਮੌਕਾ ਅਤੇ ਮਾਨਤਾ ਪ੍ਰਾਪਤ ਹੋਵੇਗੀ, ਮੰਤਰਾਲੇ ਦੇ ਸਮਰਥਨ ਨਾਲ ਫਾਈਨਲਿਸਟ ਵਿਸ਼ਵ ਪੱਧਰ ‘ਤੇ ਮੁਕਾਬਲਾ ਕਰਨਗੇ

“ਵਿਕਸਿਤ ਭਾਰਤ ਦੀ ਥੀਮ” ਵਿੱਚ ਭਾਰਤ ਦੀ ਮੌਜੂਦਾ ਤਕਨੀਕੀ ਅਤੇ ਬੁਨਿਆਦੀ ਢਾਂਚੇ ਦੀ ਤਰੱਕੀ ‘ਤੇ ਚਾਨਣਾ ਪਾਇਆ ਗਿਆ ਹੈ ਅਤੇ ”ਭਾਰਤ @ 2047" ਨੂੰ ਦਰਸਾਇਆ ਗਿਆ ਹੈ

ਦੇਸ਼ ਦੇ ਵਿਕਾਸ ਲਈ ਰਚਨਾਤਮਕਤਾ ਅਤੇ ਦੂਰਦ੍ਰਿਸ਼ਟੀ ਦਾ ਪ੍ਰਦਰਸ਼ਨ ਕਰਕੇ ਭਾਰਤ ਦੀ ਇਨੋਵੇਸ਼ਨ ਯਾਤਰਾ ਦੀ ਪੇਸ਼ਕਾਰੀ, ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 15 ਮਾਰਚ 2025

Posted On: 05 FEB 2025 3:25PM by PIB Chandigarh

 

 
ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸਮਿਟ (WAVES) 2025 ਵਿੱਚ "ਰੀਲ ਮੇਕਿੰਗ" ਚੁਣੌਤੀ ਨੂੰ ਜ਼ਬਰਦਸਤ ਪ੍ਰਤੀਕਿਰਿਆ ਮਿਲੀ ਹੈ, ਜਿਸ ਵਿੱਚ ਭਾਰਤ ਅਤੇ 20 ਦੇਸ਼ਾਂ ਤੋਂ 3,379 ਰਜਿਸਟ੍ਰੇਸ਼ਨਸ ਪ੍ਰਾਪਤ ਹੋਈਆਂ ਹਨ।
ਭਾਰਤ ਵਿੱਚ ਸਿਰਜਣਾ ਦਾ ਸੱਦਾ
ਵੇਵਸ 2025 ਦੇ ਤਹਿਤ ਇੱਕ ਪ੍ਰਮੁੱਖ ਪਹਿਲ ਦੇ ਰੂਪ ਵਿੱਚ ਸ਼ੁਰੂ ਕੀਤੀ ਗਈ ਇਹ ਪ੍ਰਤੀਯੋਗਿਤਾ, ਮੀਡੀਆ ਅਤੇ ਮਨੋਰੰਜਨ ਦੇ ਲਈ ਆਲਮੀ ਕੇਂਦਰ ਦੇ ਰੂਪ ਵਿੱਚ ਭਾਰਤ ਦੇ ਵਧਦੇ ਪ੍ਰਭਾਵ ਨੂੰ ਉਜਾਗਰ ਕਰਦੀ ਹੈ, ਨਾਲ ਹੀ ਦੇਸ਼ ਦੀ ਤੇਜ਼ੀ ਨਾਲ ਵਧਦੀ ਡਿਜੀਟਲ ਕ੍ਰਿਏਟਰ ਅਰਥਵਿਵਸਥਾ ਨੂੰ ਵੀ ਦਰਸਾਉਂਦੀ ਹੈ। ਇਹ ਭਾਰਤ ਸਰਕਾਰ ਦੇ ‘ਭਾਰਤ ਵਿੱਚ ਸਿਰਜਣਾ” ਦ੍ਰਿਸ਼ਟੀਕੋਣ ਦੇ ਅਨੁਸਾਰ ਹੈ, ਜੋ ਦੇਸ਼ ਭਰ ਤੋਂ ਅਤੇ ਹੋਰ ਦੇਸ਼ਾਂ ਤੋਂ ਪ੍ਰਤਿਭਾਵਾਂ ਨੂੰ ਸਸ਼ਕਤ ਬਣਾਉਂਦਾ ਹੈ।
ਇਸ ਪ੍ਰਤੀਯੋਗਿਤਾ ਵਿੱਚ ਅਫਗਾਨੀਸਤਾਨ, ਅਲਬਾਨਿਆ, ਸੰਯੁਕਤ ਰਾਜ ਅਮਰੀਕਾ, ਅੰਡੋਰਾ, ਐਂਟੀਗੁਆ ਅਤੇ ਬਾਰਬੁਡਾ, ਬੰਗਲਾ ਦੇਸ਼, ਸੰਯੁਕਤ ਅਰਬ ਅਮੀਰਾਤ, ਆਸਟ੍ਰੇਲੀਆ ਅਤੇ ਜਰਮਨੀ ਸਮੇਤ ਹੋਰ ਦੇਸ਼ਾਂ ਤੋਂ ਜ਼ਿਕਰਯੋਗ ਅੰਤਰਰਾਸ਼ਟਰੀ ਭਾਗੀਦਾਰੀ ਦੇਖੀ ਗਈ ਹੈ। ਇਹ ਆਲਮੀ ਪਹੁੰਚ ਭਾਰਤ ਦੇ ਰਚਨਾਤਮਕ ਖੇਤਰ ਦੇ ਵਧਦੇ ਪ੍ਰਭਾਵ ਅਤੇ ਦੁਨੀਆ ਭਰ ਵਿੱਚ ਕੰਟੈਂਟ ਕ੍ਰਿਏਟਰਸ ਦੇ ਲਈ ਇੱਕ ਪ੍ਰਮੁੱਖ ਮੰਚ ਦੇ ਰੂਪ ਵਿੱਚ ਵੇਵਸ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ।
ਤਵਾਂਗ ਤੋਂ ਪੋਰਟ ਬਲੇਅਰ ਤੱਕ : ਦੇਸ਼ ਭਰ ਵਿੱਚ ਸਟੋਰੀਟੈਲਿੰਗ ਦਾ ਵਧਦਾ ਪ੍ਰਚਲਨ
ਘਰੇਲੂ ਪੱਧਰ ‘ਤੇ ਇਸ ਚੁਣੌਤੀ ਵਿੱਚ ਭਾਰਤ ਭਰ ਦੇ ਵਿਭਿੰਨ ਅਤੇ ਦੂਰ-ਦੁਰਾਡੇ ਦੇ ਸਥਾਨਾਂ ਤੋਂ ਐਂਟਰੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚ ਤਵਾਂਗ (ਅਰੁਣਾਚਲ ਪ੍ਰਦੇਸ਼), ਦੀਮਾਪੁਰ (ਨਾਗਾਲੈਂਡ), ਕਾਰਗਿਲ (ਲੱਦਾਖ), ਲੇਹ, ਸ਼ੋਪੀਆ (ਕਸ਼ਮੀਰ), ਪੋਰਟ ਬਲੇਅਰ (ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ), ਤੇਲਿਯਾਮੋਰਾ (ਤ੍ਰਿਪੁਰਾ), ਕਾਸਰਗੋਡ (ਕੇਰਲ) ਅਤੇ ਗੰਗਟੋਕ (ਸਿੱਕਮ) ਸ਼ਾਮਲ ਹਨ। ਛੋਟੇ ਸ਼ਹਿਰਾਂ ਅਤੇ ਉੱਭਰਦੇ ਰਚਨਾਤਮਕ ਕੇਂਦਰਾਂ ਤੋਂ ਵੇਵਸ ਦੀ ‘ਰੀਲ ਮੇਕਿੰਗ’ ਚੁਣੌਤੀ ਪ੍ਰਤੀਯੋਗਿਤਾ ਨੂੰ ਮਿਲੀ ਮਜ਼ਬੂਤ ਪ੍ਰਤੀਕਿਰਿਆ ਭਾਰਤ ਦੀ ਸਮ੍ਰਿੱਧ ਸਟੋਰੀ ਟੈਲਿੰਗ ਦੀਆਂ ਪਰੰਪਰਾਵਾਂ ਅਤੇ ਵਧਦੇ ਡਿਜੀਟਲ ਕ੍ਰਿਏਟਰ ਈਕੋਸਿਸਟਮ ਨੂੰ ਦਰਸਾਉਂਦੀ ਹੈ।
ਚੁਣੌਤੀ ਦੇ ਤਹਿਤ 20 ਵਰ੍ਹੇ ਤੋਂ ਵੱਧ ਉਮਰ ਦੇ ਪ੍ਰਤੀਭਾਗੀਆਂ ਨੂੰ ‘ਵਿਕਸਿਤ ਭਾਰਤ’ ਜਿਹੇ ਵਿਸ਼ਿਆਂ ‘ਤੇ ਰੀਲ ਬਣਾਉਣੀ ਹੋਵੇਗੀ, ਜਿਸ ਵਿੱਚ ਭਾਰਤ ਦੀ ਮੌਜੂਦਾ ਤਕਨੀਕੀ ਅਤੇ ਬੁਨਿਆਦੀ ਢਾਂਚੇ ਦੀ ਪ੍ਰਗਤੀ ‘ਤੇ ਪ੍ਰਕਾਸ਼ ਪਾਇਆ ਜਾਵੇਗਾ, ਅਤੇ ‘ਭਾਰਤ @ 2047" ਵਿੱਚ ਇਨ੍ਹਾਂ ਖੇਤਰਾਂ ਵਿੱਚ ਦੇਸ਼ ਦੇ ਭਵਿੱਖ ਦੇ ਵਿਕਾਸ ਦੀ ਕਲਪਨਾ ਕੀਤੀ ਜਾਵੇਗੀ। ਇਹ ਥੀਮ ਕਹਾਣੀਕਾਰਾਂ ਨੂੰ 30-60 ਸੈਕਿੰਡ ਦੀਆਂ ਸੰਖੇਪ ਫਿਲਮਾਂ ਦੇ ਜ਼ਰੀਏ ਭਾਰਤ ਦੀ ਇਨੋਵੇਸ਼ਨ ਯਾਤਰਾ ਨੂੰ ਪੇਸ਼ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਦੀਆਂ ਹਨ।
• ਰੀਲ ਮੇਕਿੰਗ ਚੈਲੇਂਜ ਦੇ ਜੇਤੂਆਂ ਨੂੰ ਵਿਸ਼ੇਸ਼ ਮੌਕੇ ਪ੍ਰਾਪਤ ਹੋਣਗੇ, ਜਿਨ੍ਹਾਂ ਵਿੱਚ ਸ਼ਾਮਲ ਹਨ:
• 2025 ਵਿੱਚ ਮੇਟਾ-ਹੋਸਟਿਡ ਈਵੈਂਟ ਅਤੇ ਰੀਲਸ ਮਾਸਟਰਕਲਾਸ ਦੇ ਲਈ ਸੱਦਾ।
• ਵੇਵਸ 2025 ਵਿੱਚ ਉਨ੍ਹਾਂ ਦੇ ਸਾਰੇ ਖਰਚਿਆਂ ਦਾ ਭੁਗਤਾਨ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
• ਮੰਤਰਾਲੇ ਦੁਆਰਾ ਫਾਈਨਲਿਸਟਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਕੰਟੈਂਟ ਕ੍ਰਿਏਟਰ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਦੇ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
• ਜੇਤੂ ਰੀਲਸ ਨੂੰ ਪ੍ਰਤਿਸ਼ਠਿਤ ਵੇਵਸ ਹਾਲ ਆਫ ਫੇਮ ਵਿੱਚ, ਔਫੀਸ਼ੀਅਲ ਵੇਵਸ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।
 ‘ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ’
ਵੇਵਸ 2025 ਦੀ ਪ੍ਰੇਰਣਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਅਤੇ ਮਿਸ਼ਨ ਤੋਂ ਲਈ ਗਈ ਹੈ, ਜਿਸ ਦਾ ਉਦੇਸ਼ ਭਾਰਤ ਦੀ ਰਚਨਾਤਮਕ ਸਮਰੱਥਾ ਨੂੰ ਇੱਕ ਨਵੀਂ ਆਲਮੀ ਪਹਿਚਾਣ ਪ੍ਰਦਾਨ ਕਰਨਾ ਅਤੇ ਭਾਰਤ ਨੂੰ ਮੀਡੀਆ, ਮਨੋਰੰਜਨ ਅਤੇ ਕੰਟੈਂਟ ਨਿਰਮਾਣ ਦੇ ਲਈ ਇੱਕ ਪ੍ਰਮੁੱਖ ਡੈਸਟੀਨੇਸ਼ਨ ਵਜੋਂ ਸਥਾਪਿਤ ਕਰਨਾ ਹੈ। ਇਹ ਸਮਿਟ ਇਸ ਉਦਯੋਗ ਦੇ ਲੀਡਰਸ, ਸਟੇਕਹੋਲਡਰਸ ਅਤੇ ਇਨੋਵੇਟਰਸ ਨੂੰ ਉੱਭਰਦੇ ਹੋਏ ਰੁਝਾਨਾਂ ਬਾਰੇ ਚਰਚਾ ਕਰਨ, ਸਹਿਯੋਗ ਨੂੰ ਪ੍ਰੋਤਸਾਹਨ ਦੇਣ ਦੇ ਲਈ ਇਕਜਿੱਟ ਕਰੇਗਾ, ਭਾਰਤ ਦੇ ਸਮ੍ਰਿੱਧ ਰਚਨਾਤਮਕ ਈਕੋਸਿਸਟਮ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਪ੍ਰਧਾਨ ਮੰਤਰੀ ਦੇ ‘ਮੇਕ ਇਨ ਇੰਡੀਆ’, ‘ਮੇਕ ਫਾਰ ਦ ਵਰਲਡ’ ਦੇ ਵਿਜ਼ਨ ਨੂੰ ਲਾਗੂ ਕਰੇਗਾ।
ਹੁਣ ਤੱਕ ਭਾਰਤ ਦੇ ਲਗਭਗ ਪੂਰੇ ਖੇਤਰ ਅਤੇ 20 ਹੋਰ ਦੇਸ਼ਾਂ ਦੀ ਭਾਗੀਦਾਰੀ ਦੇ ਨਾਲ ਇਹ ਰੀਲ ਮੇਕਿੰਗ ਚੈਲੇਂਜ, ਭਾਰਤ ਦੇ ਵਿਭਿੰਨ ਅਤੇ ਗਤੀਸ਼ੀਲ ਸਟੋਰੀ ਟੈਲਿੰਗ ਦੇ ਲੈਂਡਸਕੇਪ ਦਾ ਇੱਕ ਪ੍ਰਮਾਣ ਹੈ, ਜੋ ਕਿ ਗਲੋਬਲ ਮੀਡੀਆ ਅਤੇ ਮਨੋਰੰਜਨ ਉਦਯੋਗ ਵਿੱਚ ਇੱਕ ਸ਼ਕਤੀਸ਼ਾਲੀ ਦੇਸ਼ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਬਣਾਉਂਦਾ ਹੈ।
ਵਧੇਰੇ ਜਾਣਕਾਰੀ ਦੇ ਲਈ ਦੇਖੋ : https://wavesindia.org/challenges-2025
*****
ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ
 
 
 
 
 
 

(Release ID: 2100105) Visitor Counter : 8