ਵਿੱਤ ਮੰਤਰਾਲਾ
ਅਗਲੇ ਪੰਜ ਸਾਲ 'ਸਬਕਾ ਵਿਕਾਸ' ਨੂੰ ਸਾਕਾਰ ਕਰਨ ਦਾ ਇੱਕ ਵਿਲੱਖਣ ਮੌਕਾ ਪੇਸ਼ ਕਰਦੇ ਹਨ;ਯੂਨੀਅਨ ਬਜਟ 2025-26
ਖੇਤੀਬਾੜੀ, ਐਮਐਸਐਮਈ, ਨਿਵੇਸ਼ ਅਤੇ ਨਿਰਯਾਤ ਵਿਕਾਸ ਦੀ ਯਾਤਰਾ ਵਿੱਚ ਚਾਰ ਸ਼ਕਤੀਸ਼ਾਲੀ ਇੰਜਣ ਹੋਣਗੇ ਬਜਟ ਵਿੱਚ ਗਰੀਬ, ਯੁਵਾ, ਅੰਨਦਾਤਾ ਅਤੇ ਨਾਰੀ 'ਤੇ ਧਿਆਨ ਕੇਂਦ੍ਰਿਤ
Posted On:
01 FEB 2025 1:01PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2025-26 ਪੇਸ਼ ਕਰਦੇ ਹੋਏ ਕਿਹਾ ਕਿ ਅਗਲੇ ਪੰਜ ਸਾਲਾਂ ਨੂੰ 'ਸਬਕਾ ਵਿਕਾਸ' ਨੂੰ ਸਾਕਾਰ ਕਰਨ ਦੇ ਇੱਕ ਵਿਲੱਖਣ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ।ਆਪਣੇ ਬਜਟ ਭਾਸ਼ਣ ਵਿੱਚ, ਕੇਂਦਰੀ ਵਿੱਤ ਮੰਤਰੀ ਨੇ ਸਾਰੇ ਖੇਤਰਾਂ ਦੇ ਸੰਤੁਲਿਤ ਵਿਕਾਸ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ।
ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਡੀ ਅਰਥਵਿਵਸਥਾ ਸਾਰੀਆਂ ਪ੍ਰਮੁੱਖ ਵਿਸ਼ਵ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ।ਪਿਛਲੇ 10 ਸਾਲਾਂ ਦੇ ਸਾਡੇ ਵਿਕਾਸ ਟਰੈਕ ਰਿਕਾਰਡ ਅਤੇ ਢਾਂਚਾਗਤ ਸੁਧਾਰਾਂ ਨੇ ਵਿਸ਼ਵਵਿਆਪੀ ਧਿਆਨ ਖਿੱਚਿਆ ਹੈ।ਮੰਤਰੀ ਨੇ ਅੱਗੇ ਕਿਹਾ ਕਿ ਇਸ ਸਮੇਂ ਦੌਰਾਨ ਭਾਰਤ ਦੀ ਸਮਰੱਥਾ ਅਤੇ ਸੰਭਾਵਨਾ ਵਿੱਚ ਵਿਸ਼ਵਾਸ ਵਧਿਆ ਹੈ।
ਕੇਂਦਰੀ ਬਜਟ 2025-26 ਸਰਕਾਰ ਦੇ ਵਿਕਾਸ ਨੂੰ ਤੇਜ਼ ਕਰਨ, ਸਮਾਵੇਸ਼ੀ ਵਿਕਾਸ ਨੂੰ ਸੁਰੱਖਿਅਤ ਕਰਨ, ਨਿੱਜੀ ਖੇਤਰ ਦੇ ਨਿਵੇਸ਼ਾਂ ਨੂੰ ਉਤਸ਼ਾਹਿਤ ਕਰਨ, ਘਰੇਲੂ ਭਾਵਨਾਵਾਂ ਨੂੰ ਉੱਚਾ ਚੁੱਕਣ ਅਤੇ ਭਾਰਤ ਦੇ ਉੱਭਰ ਰਹੇ ਮੱਧ ਵਰਗ ਦੀ ਖਰਚ ਸ਼ਕਤੀ ਨੂੰ ਵਧਾਉਣ ਦੇ ਯਤਨਾਂ ਨੂੰ ਉਜਾਗਰ ਕਰਦਾ ਹੈ।
ਖੇਤੀਬਾੜੀ, ਐਮਐਸਐਮਈ, ਨਿਵੇਸ਼ ਅਤੇ ਨਿਰਯਾਤ ਨੂੰ ਵਿਕਾਸ ਦੀ ਯਾਤਰਾ ਵਿੱਚ ਚਾਰ ਸ਼ਕਤੀਸ਼ਾਲੀ ਇੰਜਣ ਦੱਸਦੇ ਹੋਏ, ਮੰਤਰੀ ਨੇ ਜ਼ੋਰ ਦਿੱਤਾ ਕਿ ਇਸ ਬਜਟ ਦਾ ਉਦੇਸ਼ ਛੇ ਖੇਤਰਾਂ ਵਿੱਚ ਪਰਿਵਰਤਨਸ਼ੀਲ ਸੁਧਾਰ ਸ਼ੁਰੂ ਕਰਨਾ ਹੈ।ਅਗਲੇ ਪੰਜ ਸਾਲਾਂ ਦੌਰਾਨ, ਟੈਕਸੇਸ਼ਨ, ਬਿਜਲੀ ਖੇਤਰ, ਸ਼ਹਿਰੀ ਵਿਕਾਸ, ਖਣਨ, ਵਿੱਤੀ ਖੇਤਰ ਅਤੇ ਰੈਗੂਲੇਟਰੀ ਸੁਧਾਰਾਂ ਦੇ ਖੇਤਰ ਸਾਡੀ ਵਿਕਾਸ ਸੰਭਾਵਨਾ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਵਧਾਉਣਗੇ। ਵਿੱਤ ਮੰਤਰੀ ਨੇ ਕਿਹਾ ਕਿ ਵਿਕਾਸ ਦੀ ਯਾਤਰਾ ਵਿੱਚ, "ਸਾਡੇ ਸੁਧਾਰ" ਫਿਊਲ ਹਨ;ਜਿੱਥੇ, "ਸਮੂਹਿਤਾ" ਇੱਕ ਮਾਰਗਦਰਸ਼ਕ ਭਾਵਨਾ ਹੈ;ਅਤੇ "ਵਿਕਸਤ ਭਾਰਤ" ਮੰਜ਼ਿਲ ਹੈ।
ਆਪਣੇ ਕੇਂਦਰੀ ਬਜਟ 2025-26 ਦੇ ਭਾਸ਼ਣ ਵਿੱਚ ਗਰੀਬ, ਯੁਵਾ, ਅੰਨਦਾਤਾ ਅਤੇ ਨਾਰੀ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਕੇਂਦਰੀ ਵਿੱਤ ਮੰਤਰੀ ਨੇ ਦਸ ਵਿਆਪਕ ਖੇਤਰਾਂ ਵਿੱਚ ਫੈਲੇ ਪ੍ਰਸਤਾਵਿਤ ਵਿਕਾਸ ਉਪਾਵਾਂ 'ਤੇ ਜ਼ੋਰ ਦਿੱਤਾ। ਇਹ ਹਨ, ਖੇਤੀਬਾੜੀ ਵਿਕਾਸ ਅਤੇ ਉਤਪਾਦਕਤਾ ਨੂੰ ਉਤਸ਼ਾਹਿਤ ਕਰਨਾ; ਗ੍ਰਾਮੀਣ ਖੁਸ਼ਹਾਲੀ ਅਤੇ ਲਚਕੀਲਾਪਣ ਦਾ ਨਿਰਮਾਣ;ਸਾਰਿਆਂ ਨੂੰ ਇੱਕ ਸਮਾਵੇਸ਼ੀ ਵਿਕਾਸ ਮਾਰਗ 'ਤੇ ਇਕੱਠੇ ਲੈ ਕੇ ਜਾਣਾ; ਨਿਰਮਾਣ ਨੂੰ ਹੁਲਾਰਾ ਦੇਣਾ ਅਤੇ ਮੇਕ ਇਨ ਇੰਡੀਆ ਨੂੰ ਅੱਗੇ ਵਧਾਉਣਾ;ਐਮਐਸਐਮਈਸ ਦਾ ਸਮਰਥਨ ਕਰਨਾ; ਰੋਜ਼ਗਾਰ-ਅਗਵਾਈ ਵਾਲੇ ਵਿਕਾਸ ਨੂੰ ਸਮਰੱਥ ਬਣਾਉਣਾ; ਲੋਕਾਂ, ਅਰਥਵਿਵਸਥਾ ਅਤੇ ਨਵੀਨਤਾ ਵਿੱਚ ਨਿਵੇਸ਼ ਕਰਨਾ; ਊਰਜਾ ਸਪਲਾਈ ਨੂੰ ਸੁਰੱਖਿਅਤ ਕਰਨਾ; ਨਿਰਯਾਤ ਨੂੰ ਉਤਸ਼ਾਹਿਤ ਕਰਨਾ;ਅਤੇ ਨਵੀਨਤਾ ਨੂੰ ਪੋਸ਼ਣ ਦੇਣਾ।
ਕੇਂਦਰੀ ਮੰਤਰੀ ਨੇ ਦੇਖਿਆ ਕਿ "ਵਿਕਸਿਤ ਭਾਰਤ" ਵਿੱਚ ਜ਼ੀਰੋ-ਗਰੀਬੀ; ਸੌ ਪ੍ਰਤੀਸ਼ਤ ਚੰਗੀ ਗੁਣਵੱਤਾ ਵਾਲੀ ਸਕੂਲ ਸਿੱਖਿਆ; ਉੱਚ-ਗੁਣਵੱਤਾ, ਕਿਫਾਇਤੀ ਅਤੇ ਵਿਆਪਕ ਸਿਹਤ ਸੰਭਾਲ ਤੱਕ ਪਹੁੰਚ; ਅਰਥਪੂਰਣ ਰੋਜ਼ਗਾਰ ਦੇ ਨਾਲ ਸੌ ਪ੍ਰਤੀਸ਼ਤ ਹੁਨਰਮੰਦ ਕਿਰਤ; ਆਰਥਿਕ ਗਤੀਵਿਧੀਆਂ ਵਿੱਚ 70 ਪ੍ਰਤੀਸ਼ਤ ਔਰਤਾਂ; ਅਤੇ ਕਿਸਾਨ ਸਾਡੇ ਦੇਸ਼ ਨੂੰ 'ਦੁਨੀਆ ਦ ਫੂਡ ਬਾਸਕਿਟ' ਬਣਾਉਂਦੇ ਹਨ।
*****
ਐੱਨਬੀ/ਐੱਸਬੀ/ਆਰਵਾਈ/ਬਲਜੀਤ
(Release ID: 2098847)
Visitor Counter : 9
Read this release in:
Odia
,
Bengali
,
Khasi
,
English
,
Urdu
,
Hindi
,
Nepali
,
Marathi
,
Gujarati
,
Tamil
,
Kannada
,
Malayalam