ਪ੍ਰਧਾਨ ਮੰਤਰੀ ਦਫਤਰ
ਰਾਸ਼ਟਰਪਤੀ ਜੀ ਦਾ ਅੱਜ ਸੰਸਦ ਦੇ ਦੋਹਾਂ ਸਦਨਾਂ ਵਿੱਚ ਸੰਬੋਧਨ, ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਰਾਸ਼ਟਰ ਦੇ ਮਾਰਗ ਦੀ ਗੂੰਜਦੀ ਰੂਪਰੇਖਾ ਹੈ: ਪ੍ਰਧਾਨ ਮੰਤਰੀ
ਉਨ੍ਹਾਂ ਦੇ ਸੰਬੋਧਨ ਵਿੱਚ ਇੱਕ ਐਸੇ ਭਾਰਤ ਦਾ ਵਿਜ਼ਨ ਹੈ, ਜਿੱਥੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਬਿਹਤਰੀਨ ਅਵਸਰ ਮਿਲਣਗੇ: ਪ੍ਰਧਾਨ ਮੰਤਰੀ
Posted On:
31 JAN 2025 2:43PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਦੇ ਦੋਹਾਂ ਸਦਨਾਂ ਵਿੱਚ ਮਾਣਯੋਗ ਰਾਸ਼ਟਰਪਤੀ ਦੇ ਸੰਬੋਧਨ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਵਿਆਪਕ ਵਿਜ਼ਨ ਦੱਸਿਆ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਨੇ ਵਿਭਿੰਨ ਖੇਤਰਾਂ ਦੀਆਂ ਪ੍ਰਮੁੱਖ ਪਹਿਲਾਂ ‘ਤੇ ਪ੍ਰਕਾਸ਼ ਪਾਇਆ ਅਤੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਭਵਿੱਖਮੁਖੀ ਵਿਕਾਸ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਸ਼੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਸੰਬੋਧਨ ਵਿੱਚ ਇੱਕ ਐਸੇ ਭਾਰਤ ਦੀ ਪਰਿਕਲਪਨਾ ਹੈ, ਜਿੱਥੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਬਿਹਤਰੀਨ ਅਵਸਰ ਮਿਲਣਗੇ।
ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਪਿਛਲੇ ਦਹਾਕੇ ਵਿੱਚ ਸਾਡੇ ਦੇਸ਼ ਦੀ ਸਮੂਹਿਕ ਉਪਲਬਧੀਆਂ ਦਾ ਭੀ ਸੁੰਦਰ ਢੰਗ ਨਾਲ ਸਾਰੰਸ਼ ਪ੍ਰਸਤੁਤ ਕੀਤਾ ਗਿਆ ਹੈ ਅਤੇ ਭਾਸ਼ਣ ਵਿੱਚ ਸਾਡੀਆਂ ਭਵਿੱਖ ਦੀਆਂ ਆਕਾਂਖਿਆਵਾਂ ਨੂੰ ਭੀ ਸ਼ਾਮਲ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਰਾਸ਼ਟਰਪਤੀ ਜੀ ਦਾ ਅੱਜ ਸੰਸਦ ਦੇ ਦੋਹਾਂ ਸਦਨਾਂ ਵਿੱਚ ਦਿੱਤਾ ਗਿਆ ਸੰਬੋਧਨ, ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੀ ਦਿਸ਼ਾ ਵਿੱਚ ਰਾਸ਼ਟਰ ਦੇ ਮਾਰਗ ਦੀ ਗੂੰਜਦੀ ਰੂਪਰੇਖਾ ਹੈ। ਉਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਕੀਤੀਆਂ ਗਈਆ ਪਹਿਲਾਂ ‘ਤੇ ਪ੍ਰਕਾਸ਼ ਪਾਇਆ ਅਤੇ ਸਰਬਪੱਖੀ ਤੇ ਭਵਿੱਖਮੁੱਖੀ ਵਿਕਾਸ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਉਨ੍ਹਾਂ ਦੇ ਸੰਬੋਧਨ ਵਿੱਚ ਐਸੇ ਭਾਰਤ ਦੀ ਪਰਿਕਲਪਨਾ ਕੀਤੀ ਗਈ ਹੈ, ਜਿੱਥੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਬਿਹਤਰੀਨ ਅਵਸਰ ਪ੍ਰਾਪਤ ਹੋਣਗੇ। ਇਸ ਸੰਬੋਧਨ ਵਿੱਚ ਪ੍ਰੇਰਕ ਰੋਡਮੈਪ ਭੀ ਸ਼ਾਮਲ ਹਨ, ਜੋ ਏਕਤਾ ਅਤੇ ਦ੍ਰਿੜ੍ਹ ਸੰਕਲਪ ਦੀ ਭਾਵਨਾ ਦੇ ਨਾਲ ਸਾਡੇ ਦੁਆਰਾ ਨਿਰਧਾਰਿਤ ਲਕਸ਼ਾਂ ਨੂੰ ਹਾਸਲ ਕਰਨ ਦੇ ਲਈ ਤਿਆਰ ਕੀਤੇ ਗਏ ਹਨ।”
“ਮਾਣਯੋਗ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਪਿਛਲੇ ਦਹਾਕੇ ਵਿੱਚ ਸਾਡੇ ਰਾਸ਼ਟਰ ਦੀਆਂ ਸਮੂਹਿਕ ਉਪਲਬਧੀਆਂ ਦਾ ਅੱਛੇ ਤਰੀਕੇ ਨਾਲ ਸਾਰੰਸ਼ ਪ੍ਰਸਤੁਤ ਕੀਤਾ ਗਿਆ ਹੈ ਅਤੇ ਭਾਸ਼ਣ ਵਿੱਚ ਸਾਡੀਆਂ ਭਵਿੱਖ ਦੀਆਂ ਆਕਾਂਖਿਆਵਾਂ ਨੂੰ ਭੀ ਸ਼ਾਮਲ ਕੀਤਾ ਗਿਆ ਹੈ। ਇਸ ਸੰਬੋਧਨ ਵਿੱਚ ਆਰਥਿਕ ਸੁਧਾਰ, ਇਨਫ੍ਰਾਸਟ੍ਰਕਚਰਲ ਡਿਵੈਲਪਮੈਂਟ, ਹੈਲਥਕੇਅਰ ਵਿੱਚ ਹੋਈ ਪ੍ਰਗਤੀ, ਸਿੱਖਿਆ, ਅਖੁੱਟ ਊਰਜਾ, ਗ੍ਰਾਮੀਣ ਵਿਕਾਸ, ਉਦੱਮਤਾ, ਪੁਲਾੜ ਅਤੇ ਹੋਰ ਬਹੁਤ ਕੁਝ ਨੂੰ ਭੀ ਪ੍ਰਮੁੱਖਤਾ ਦਿੱਤੀ ਗਈ ਹੈ।”
*****
ਐੱਮਜੇਪੀਐੱਸ/ਐੱਸਟੀ/ਐੱਸਕੇਐੱਸ
(Release ID: 2098320)
Visitor Counter : 14
Read this release in:
Tamil
,
English
,
Urdu
,
Hindi
,
Marathi
,
Assamese
,
Bengali
,
Gujarati
,
Odia
,
Telugu
,
Malayalam