ਗ੍ਰਹਿ ਮੰਤਰਾਲਾ
ਕੇਂਦਰ ਸਰਕਾਰ ਨੇ ਅਤਿਅੰਤ ਦੁਖ ਦੇ ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਦੀ ਘੋਸ਼ਣਾ ਕੀਤੀ
ਮਰਹੂਮ ਸਾਬਕਾ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਪੂਰੇ ਦੇਸ਼ ਵਿੱਚ 26 ਦਸੰਬਰ, 2024 ਤੋਂ 01 ਜਨਵਰੀ, 2025 ਤੱਕ ਸੱਤ ਦਿਨਾਂ ਦਾ ਰਾਜਕੀਯ ਸੋਗ ਮਨਾਇਆ ਜਾਵੇਗਾ
ਸਵਰਗੀ ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਰਾਜਕੀਯ ਸਨਮਾਨ (State funeral) ਦੇ ਨਾਲ ਕੀਤਾ ਜਾਵੇਗਾ
Posted On:
27 DEC 2024 3:05AM by PIB Chandigarh
ਕੇਂਦਰ ਸਰਕਾਰ ਨੇ ਅਤਿਅੰਤ ਦੁਖ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 26 ਦਸੰਬਰ, 2024 ਨੂੰ ਏਮਜ਼ ਹਸਪਤਾਲ, ਨਵੀਂ ਦਿੱਲੀ ਵਿੱਚ ਦੇਹਾਂਤ ਦੀ ਘੋਸ਼ਣਾ ਕੀਤੀ ਹੈ।
ਉਨ੍ਹਾਂ ਦੇ ਸਨਮਾਨ ਵਿੱਚ 26 ਦਸੰਬਰ, 2024 ਤੋਂ 01 ਜਨਵਰੀ, 2025 ਤੱਕ ਪੂਰੇ ਦੇਸ਼ ਵਿੱਚ ਸੱਤ ਦਿਨਾਂ ਦਾ ਰਾਜਕੀਯ ਸੋਗ ਮਨਾਇਆ ਜਾਵੇਗਾ। ਇਸ ਦੌਰਾਨ ਪੂਰੇ ਭਾਰਤ ਵਿੱਚ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਸਰਕਾਰੀ ਸ਼ੋਗ ਦੀ ਮਿਆਦ ਦੇ ਦੌਰਾਨ ਕੋਈ ਅਧਿਕਾਰਿਤ ਮਨੋਰੰਜਨ ਨਹੀਂ ਹੋਵੇਗਾ। ਇਹ ਵੀ ਫੈਸਲਾ ਲਿਆ ਗਿਆ ਹੈ ਕਿ ਸਵਰਗੀ ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਰਾਜਕੀਯ ਸਨਮਾਨ ਦੇ ਨਾਲ ਕੀਤਾ ਜਾਵੇਗਾ।
ਵਿਦੇਸ਼ ਸਥਿਤ ਸਾਰੇ ਭਾਰਤੀ ਮਿਸ਼ਨਾਂ/ਹਾਈ ਕਮਿਸ਼ਨਾਂ ਵਿੱਚ ਵੀ ਅੰਤਿਮ ਸੰਸਕਾਰ ਦੇ ਦਿਨ ਸਰਕਾਰੀ ਝੰਡਾ ਅੱਧਾ ਝੁਕਿਆ ਰਹੇਗਾ।
****
ਆਰਕੇ/ਵੀਵੀ/ਏਐੱਸਐੱਚ/ਪੀਆਰ/ਪੀਐੱਸ
(Release ID: 2088395)
Read this release in:
Tamil
,
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Telugu
,
Kannada
,
Malayalam