ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨੇਵੀ ਡੇਅ ‘ਤੇ ਇੰਡੀਅਨ ਨੇਵੀ ਦੇ ਬਹਾਦੁਰ ਕਰਮੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
04 DEC 2024 10:06AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੇਵੀ ਡੇਅ ‘ਤੇ, ਇੰਡੀਅਨ ਨੇਵੀ ਦੇ ਬਹਾਦੁਰ ਕਰਮੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸਾਡੇ ਰਾਸ਼ਟਰ ਦੀ ਸੁਰੱਖਿਆ ਅਤੇ ਸਮ੍ਰਿੱਧੀ ਸੁਨਿਸ਼ਚਿਤ ਕਰਦੀ ਹੈ।
ਐਕਸ (X) ‘ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਲਿਖਿਆ:
“ਨੇਵੀ ਡੇਅ ’ਤੇ, ਅਸੀਂ ਇੰਡੀਅਨ ਨੇਵੀ ਦੇ ਉਨ੍ਹਾਂ ਵੀਰ ਜਵਾਨਾਂ ਨੂੰ ਸਲਾਮ ਕਰਦੇ ਹਾਂ ਜੋ ਵਿਲੱਖਣ ਸਾਹਸ ਤੇ ਸਮਰਪਣ ਨਾਲ ਸਾਡੇ ਸਮੁੰਦਰਾਂ ਦੀ ਰੱਖਿਆ ਕਰਦੇ ਹਨ। ਉਨ੍ਹਾਂ ਦੀ ਪ੍ਰਤੀਬੱਧਤਾ ਸਾਡੇ ਰਾਸ਼ਟਰ ਦੀ ਸੁਰੱਖਿਆ ਅਤੇ ਸਮ੍ਰਿੱਧੀ ਸੁਨਿਸ਼ਚਿਤ ਕਰਦੀ ਹੈ। ਸਾਨੂੰ ਭਾਰਤ ਦੇ ਸਮ੍ਰਿੱਧ ਸਮੁੰਦਰੀ ਇਤਿਹਾਸ ’ਤੇ ਵੀ ਬਹੁਤ ਮਾਣ ਹੈ। ”
*********
ਐੱਮਜੇਪੀਐੱਸ/ਐੱਸਆਰ
(रिलीज़ आईडी: 2080564)
आगंतुक पटल : 62
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam