ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਦੀਵਾਲੀ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ

Posted On: 30 OCT 2024 5:28PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਆਪਣੇ ਸਾਥੀ ਨਾਗਰਿਕਾਂ (ਦੇਸ਼ਵਾਸੀਆਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ, ਦੀਵਾਲੀ ਦੇ ਪਾਵਨ ਅਵਸਰ ‘ਤੇ ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।

ਦੀਵਾਲੀ (Diwali) ਖੁਸ਼ੀਆਂ ਅਤੇ ਉਤਸ਼ਾਹ ਦਾ ਤਿਉਹਾਰ ਹੈ। ਇਹ ਤਿਉਹਾਰ ਅਗਿਆਨ ‘ਤੇ ਗਿਆਨ ਅਤੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ।  ਭਾਰਤ ਅਤੇ ਵਿਦੇਸ਼ਾਂ ਵਿੱਚ ਵਿਭਿੰਨ ਸਮੁਦਾਇ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਹਨ। ਇਹ ਤਿਉਹਾਰ ਇੱਕ ਉੱਜਵਲ ਭਵਿੱਖ ਦੀ ਉਮੀਦ ਭੀ ਜਗਾਉਂਦਾ ਹੈ।

ਦੀਵਾਲੀ ਦੇ ਪਾਵਨ ਅਵਸਰ ‘ਤੇ ਸਾਨੂੰ ਆਪਣੇ ਅੰਤਹਕਰਣ (ਆਪਣੀ ਅੰਤਰ-ਆਤਮਾ/ conscience) ਨੂੰ ਪ੍ਰਕਾਸ਼ਿਤ ਕਰਨਾ ਚਾਹੀਦਾ ਹੈਪ੍ਰੇਮ ਅਤੇ ਕਰੁਣਾ ਦੇ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਸਮਾਜਿਕ ਸਦਭਾਵ ਨੂੰ ਹੁਲਾਰਾ ਦੇਣਾ ਚਾਹੀਦਾ ਹੈ । ਇਹ ਤਿਉਹਾਰ ਵੰਚਿਤਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਭੀ ਅਵਸਰ ਹੈ।

ਆਓ, ਅਸੀਂ ਭਾਰਤ ਦੀ ਗੌਰਵਸ਼ਾਲੀ ਵਿਰਾਸਤ ‘ਤੇ ਗਰਵ (ਮਾਣ) ਕਰੀਏ। ਚੰਗਿਆਈ ਵਿੱਚ ਵਿਸ਼ਵਾਸ ਰੱਖਦੇ ਹੋਏਆਓ ਅਸੀਂ ਪ੍ਰਦੂਸ਼ਣ-ਮੁਕਤ ਦੀਵਾਲੀ (pollution-free Diwali) ਮਨਾਈਏ ਅਤੇ ਇੱਕ ਤੰਦਰੁਸਤ,  ਸਮ੍ਰਿੱਧ ਅਤੇ ਜ਼ਿੰਮੇਦਾਰ ਸਮਾਜ ਬਣਾਉਣ ਦਾ ਸੰਕਲਪ ਲਈਏ।

 

 ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੇ:-

*****

ਐੱਮਜੇਪੀਐੱਸ/ਵੀਜੇ/ਬੀਐੱਮ


(Release ID: 2069880) Visitor Counter : 29