ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਡਾਨ ਦੀ 8ਵੀਂ ਵਰ੍ਹੇਗੰਢ ਮਨਾਈ
Posted On:
21 OCT 2024 12:31PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉਡਾਨ (ਉੜੇ ਦੇਸ਼ ਕਾ ਆਮ ਨਾਗਰਿਕ-Ude Desh ke Aam Nagrik) ਸਕੀਮ ਦੀ 8ਵੀਂ ਵਰ੍ਹੇਗੰਢ ਮਨਾਈ, ਜਿਸ ਨੇ ਭਾਰਤ ਦੇ ਏਵੀਏਸ਼ਨ ਸੈਕਟਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ।
ਸ਼੍ਰੀ ਮੋਦੀ ਨੇ ਇਸ ਮਹੱਤਵਪੂਰਨ ਪਹਿਲ ਦੇ ਪ੍ਰਮੁੱਖ ਪ੍ਰਭਾਵਾਂ ਨੂੰ ਭੀ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਅੱਜ,ਅਸੀਂ ਉਡਾਨ ਦੇ 8 ਵਰ੍ਹੇ ਪੂਰੇ ਹੋਣ ਦਾ (#8YearsOfUDAN) ਜਸ਼ਨ ਮਨਾ ਰਹੇ ਹਾਂ,ਇਹ ਇੱਕ ਐਸੀ ਪਹਿਲ ਹੈ ਜਿਸ ਨੇ ਭਾਰਤ ਦੇ ਏਵੀਏਸ਼ਨ ਸੈਕਟਰ ਵਿੱਚ ਬੁਨਿਆਦੀ ਬਦਲਾਅ ਲਿਆ ਦਿੱਤਾ ਹੈ। ਏਅਰਪੋਰਟਸ ਦੀ ਸੰਖਿਆ ਵਿੱਚ ਵਾਧੇ ਤੋਂ ਲੈ ਕੇ ਹੋਰ ਏਅਰ ਰੂਟਸ ਤੱਕ, ਇਸ ਸਕੀਮ ਨੇ ਕਰੋੜਾਂ ਲੋਕਾਂ ਨੂੰ ਹਵਾਈ ਯਾਤਰਾ ਦੀ ਸੁਵਿਧਾ ਸੁਨਿਸ਼ਚਿਤ ਕੀਤੀ ਹੈ। ਨਾਲ ਹੀ ਨਾਲ, ਇਸ ਦਾ ਵਪਾਰ ਅਤੇ ਵਣਜ ਨੂੰ ਹੁਲਾਰਾ ਦੇਣ ਅਤੇ ਖੇਤਰੀ ਵਿਕਾਸ ਨੂੰ ਅੱਗੇ ਵਧਾਉਣ ‘ਤੇ ਬੜਾ ਪ੍ਰਭਾਵ ਪਿਆ ਹੈ। ਆਉਣ ਵਾਲੇ ਸਮੇਂ ਵਿੱਚ, ਅਸੀਂ ਏਵੀਏਸ਼ਨ ਸੈਕਟਰ ਨੂੰ ਮਜ਼ਬੂਤ ਕਰਦੇ ਰਹਾਂਗੇ ਅਤੇ ਲੋਕਾਂ ਦੇ ਲਈ ਬਿਹਤਰ ਕਨੈਕਟਿਵਿਟੀ ਅਤੇ ਉਨ੍ਹਾਂ ਦੀ ਅਰਾਮਦਾਇਕ ਯਾਤਰਾ ‘ਤੇ ਧਿਆਨ ਕੇਂਦ੍ਰਿਤ ਕਰਦੇ ਰਹਾਂਗੇ।"
*********
ਐੱਮਜੇਪੀਐੱਸ/ਆਰਟੀ
(Release ID: 2066729)
Visitor Counter : 25
Read this release in:
English
,
Urdu
,
Hindi
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam