ਪ੍ਰਧਾਨ ਮੰਤਰੀ ਦਫਤਰ
ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
20 OCT 2024 7:34PM by PIB Chandigarh
ਨਮ: ਪਾਰਵਤੀ ਪਤਯੇ.....
ਹਰ....ਹਰ.... ਮਹਾਦੇਵ!
( नम: पार्वती पतये…
हर.. हर.. महादेव! )
ਮੰਚ ‘ਤੇ ਬਿਰਾਜਮਾਨ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਇਸ ਕਾਰਜਕ੍ਰਮ ਵਿੱਚ ਟੈਕਨੋਲੋਜੀ ਦੇ ਮਾਧਿਅਮ ਨਾਲ ਜੁੜੇ ਹੋਰ ਰਾਜਾਂ ਦੇ ਸਨਮਾਨਿਤ ਗਵਰਨਰ, ਮੁੱਖ ਮੰਤਰੀ ਗਣ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ, ਸ਼੍ਰੀ ਨਾਇਡੂ ਜੀ, ਟੈਕਨੋਲੋਜੀ ਦੇ ਮਾਧਿਅਮ ਨਾਲ ਜੁੜੇ ਕੇਂਦਰ ਵਿੱਚ ਮੰਤਰੀ ਮੰਡਲ ਦੇ ਮੇਰੇ ਹੋਰ ਸਾਥੀ, ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਅਤੇ ਬ੍ਰਜੇਸ਼ ਪਾਠਕ ਜੀ, ਯੂਪੀ ਸਰਕਾਰ ਦੇ ਹੋਰ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਅਤੇ ਬਨਾਰਸ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ !
ਆਜ ਏਕ ਬਾਰ ਫਿਰ ਬਨਾਰਸ ਕੇ ਘਰੇ ਆਵੇ ਕੇ ਮੌਕਾ ਮਿਲਲ ਹੌ... ਆਜ ਚੇਤਗੰਜ ਮੇਂ... ਨੱਕਟੈਯਾ ਕ ਮੇਲਾ ਭੀ ਹੌ... ਧਨਤੇਰਸ, ਦੀਪਾਵਲੀ ਅਊਰ ਛਠੀ ਮਈਆ ਕੇ ਤਿਉਹਾਰ-ਸਭ ਆਵਤੇ ਹੌ... ਔਸੇ ਪਹਿਲੇ, ਆਜ ਕਾਸ਼ੀ ਵਿਕਾਸ ਪਰਵ ਕੇ ਸ਼ਾਕਸ਼ੀ ਬਨਤ ਹੌ, ਆਪ ਸਬਕੇ ਬਹੁਤ ਖੂਬ ਬਧਾਈ। (आज एक बार फिर बनारस के घरे आवे के मौका मिलल हौ...आज चेतगंज में - नक्कटैया क मेला भी हौ...धनतेरस, दीपावली अऊर छठी मईया के त्योहार- सब आवते हौ...औसे पहिले, आज काशी विकास के पर्व क साक्षी बनत हौ. आप सबके बहुत खूब बधाई। )
ਸਾਥੀਓ,
ਕਾਸ਼ੀ ਦੇ ਲਈ ਅੱਜ ਦਾ ਦਿਨ, ਬਹੁਤ ਹੀ ਸ਼ੁਭ ਹੈ। ਹੁਣੇ ਮੈਂ ਅੱਖਾਂ ਦੇ ਇੱਕ ਬੜੇ ਹਸਪਤਾਲ ਦਾ ਲੋਕਅਰਪਣ ਕਰਕੇ ਤੁਹਾਡੇ ਪਾਸ ਆਇਆ ਹਾਂ, ਅਤੇ ਇਸ ਲਈ ਆਉਣ ਵਿੱਚ ਥੋੜ੍ਹੀ ਦੇੜ ਭੀ ਹੋ ਗਈ। ਸ਼ੰਕਰਾ ਨੇਤਰ ਹਸਪਤਾਲ ਤੋਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਬਹੁਤ ਮਦਦ ਮਿਲਣ ਵਾਲੀ ਹੈ। ਬਾਬਾ ਦੇ ਅਸ਼ੀਰਵਾਦ ਨਾਲ ਹੁਣੇ ਇੱਥੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ। ਇਨ੍ਹਾਂ ਵਿੱਚ ਦੇਸ਼ ਅਤੇ ਯੂਪੀ ਦੇ ਵਿਕਾਸ ਦੀ, ਉਸ ਨੂੰ ਨਵੀਂ ਉਚਾਈ ਦੇਣ ਵਾਲੇ ਪ੍ਰੋਜੈਕਟਸ ਭੀ ਹਨ। ਅੱਜ ਯੂਪੀ, ਬਿਹਾਰ, ਪੱਛਮ ਬੰਗਾਲ, ਐੱਮਪੀ ਅਤੇ ਛੱਤੀਸਗੜ੍ਹ ਵਿੱਚ ਅਲੱਗ-ਅਲੱਗ ਏਅਰਪੋਰਟਸ ਦੀ ਸ਼ੁਰੂਆਤ ਹੋਈ ਹੈ। ਇਸ ਵਿੱਚ ਬਾਬਤਪੁਰ ਏਅਰਪੋਰਟ ਦੇ ਇਲਾਵਾ ਆਗਰਾ ਅਤੇ ਸਹਾਰਨਪੁਰ ਦਾ ਸਰਸਾਵਾ ਏਅਰਪੋਰਟ ਭੀ ਸ਼ਾਮਲ ਹੈ। ਕੁੱਲ ਮਿਲਾ ਕੇ ਦੇਖੋ ਤਾਂ ਅੱਜ ਸਿੱਖਿਆ, ਕੌਸ਼ਲ ਵਿਕਾਸ, ਖੇਡਾਂ, ਸਿਹਤ, ਟੂਰਿਜ਼ਮ ਹਰ ਸੈਕਟਰ ਦੇ ਪ੍ਰੋਜਕਟਸ ਬਨਾਰਸ ਨੂੰ ਮਿਲੇ ਹਨ।
ਇਹ ਸਾਰੇ ਪ੍ਰੋਜੈਕਟਸ ਸੁਵਿਧਾ ਦੇ ਨਾਲ-ਨਾਲ ਸਾਡੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਭੀ ਲੈ ਕੇ ਆਏ ਹਨ। ਇੱਥੇ ਤਾਂ ਸਾਰਨਾਥ ਹੈ, ਭਗਵਾਨ ਬੁੱਧ ਦੀ ਉਪਦੇਸ਼ ਭੂਮੀ ਹੈ। ਕੁਝ ਦਿਨ ਪਹਿਲੇ ਹੀ ਮੈਂ ਅਧਿਧੱਮ ਮਹੋਤਸਵ ਵਿੱਚ ਸ਼ਾਮਲ ਹੋਇਆ ਸਾਂ। ਅੱਜ ਮੈਨੂੰ, ਸਾਰਨਾਥ ਦੇ ਵਿਕਾਸ ਨਾਲ ਜੁੜੀਆਂ ਕਰੋੜਾਂ ਰੁਪਏ ਦੀਆਂ ਪਰਿਯੋਜਨਾਵਾਂ ਦਾ ਲੋਕਅਰਪਣ ਕਰਨ ਦਾ ਭੀ ਅਵਸਰ ਮਿਲਿਆ ਹੈ, ਅਤੇ ਆਪ (ਤੁਸੀਂ) ਤਾਂ ਜਾਣਦੇ ਹੋ ਕੁਝ ਸਮੇਂ ਪਹਿਲੇ ਅਸੀਂ ਕੁਝ ਭਾਸ਼ਾਵਾਂ ਨੂੰ ਸ਼ਾਸਤਰੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਦਿੱਤੀ, ਉਸ ਵਿੱਚ ਪਾਲੀ ਅਤੇ ਪ੍ਰਾਕ੍ਰਿਤ ਭਾਸ਼ਾਵਾਂ ਭੀ ਹਨ। ਅਤੇ ਪਾਲੀ ਭਾਸ਼ਾ ਦਾ ਸਾਰਨਾਥ ਨਾਲ ਵਿਸ਼ੇਸ਼ ਨਾਤਾ ਹੈ, ਕਾਸ਼ੀ ਨਾਲ ਵਿਸ਼ੇਸ਼ ਨਾਤਾ ਹੈ, ਪ੍ਰਾਕ੍ਰਿਤ ਭਾਸ਼ਾ ਦਾ ਭੀ ਵਿਸ਼ੇਸ਼ ਨਾਤਾ ਹੈ। ਅਤੇ ਇਸ ਲਈ ਉਸ ਦਾ ਸ਼ਾਸਤਰੀ ਭਾਸ਼ਾ ਦੇ ਰੂਪ ਵਿੱਚ ਗੌਰਵ ਪ੍ਰਾਪਤ ਹੋਣਾ ਇਹ ਹਮ ਸਬਕੇ ਲਿਏ ਗੌਰਵ ਦਾ ਵਿਸ਼ਾ ਹੈ। ਮੈਂ ਵਿਕਾਸ ਦੀਆਂ ਇਨ੍ਹਾਂ ਸਾਰੀਆਂ ਪਰਿਯੋਜਨਾਵਾਂ ਦੇ ਲਈ ਆਪ ਸਭ ਮੇਰੇ ਕਾਸ਼ੀਵਾਸੀਆਂ ਨੂੰ ਅਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਤੁਸੀਂ ਮੈਨੂੰ ਜਦੋਂ ਲਗਾਤਾਰ ਤੀਸਰੀ ਵਾਰ ਸੇਵਾ ਕਰਨ ਦਾ ਆਦੇਸ਼ ਦਿੱਤਾ ਸੀ, ਤਦ ਮੈਂ ਤਿੰਨ ਗੁਣਾ ਗਤੀ ਨਾਲ ਕੰਮ ਕਰਨ ਦੀ ਬਾਤ ਕਹੀ ਸੀ। ਹੁਣੇ ਸਰਕਾਰ ਨੂੰ ਬਣੇ ਸਵਾ ਸੌ ਦਿਨ ਭੀ ਨਹੀਂ ਹੋਏ ਹਨ। ਇਤਨੇ ਘੱਟ ਸਮੇਂ ਵਿੱਚ ਹੀ ਦੇਸ਼ ਵਿੱਚ 15 ਲੱਖ ਕਰੋੜ ਤੋਂ ਅਧਿਕ ਦੀਆਂ ਯੋਜਨਾਵਾਂ-ਪਰਿਯੋਜਨਾਵਾਂ ‘ਤੇ ਅਸੀਂ ਕੰਮ ਸ਼ੁਰੂ ਕਰ ਚੁੱਕੇ ਹਾਂ। ਇਸ ਵਿੱਚੋਂ ਜ਼ਿਆਦਾਤਰ ਬਜਟ ਗ਼ਰੀਬਾਂ, ਕਿਸਾਨਾਂ ਅਤੇ ਨੌਜਵਾਨਾਂ ਦੇ ਨਾਮ ‘ਤੇ ਰਿਹਾ ਹੈ। ਆਪ (ਤੁਸੀਂ) ਸੋਚੋ, 10 ਸਾਲ ਪਹਿਲੇ ਤੱਕ ਸਰਕਾਰ ਦੇ ਲੱਖਾਂ ਕਰੋੜ ਰੁਪਏ ਦੇ ਘੁਟਾਲਿਆਂ ਦੀ ਚਰਚਾ ਅਖ਼ਬਾਰਾਂ ਵਿੱਚ ਛਾਈ ਰਹਿੰਦੀ ਸੀ, ਗੱਲਬਾਤ ਦਾ ਮੁੱਦਾ ਹੀ ਲੱਖਾਂ-ਕਰੋੜਾਂ ਦਾ ਘੁਟਾਲਾ ਹੁੰਦਾ ਸੀ। ਅੱਜ ਸਿਰਫ਼ ਸਵਾ ਸੌ ਦਿਨ ਵਿੱਚ ਹੀ 15 ਲੱਖ ਕਰੋੜ ਰੁਪਏ ਦੇ ਕੰਮ ਸ਼ੁਰੂ ਹੋਣ ਦੀ ਚਰਚਾ ਘਰ-ਘਰ ਵਿੱਚ ਹੋ ਰਹੀ ਹੈ। ਇਹੀ ਤਾਂ ਉਹ ਬਦਲਾਅ ਹੈ, ਜੋ ਦੇਸ਼ ਚਾਹੁੰਦਾ ਹੈ। ਜਨਤਾ ਦਾ ਪੈਸਾ, ਜਨਤਾ ‘ਤੇ ਖਰਚ ਹੋਵੇ, ਦੇਸ਼ ਦੇ ਵਿਕਾਸ ‘ਤੇ ਖਰਚ ਹੋਵੇ, ਪੂਰੀ ਇਮਾਨਦਾਰੀ ਨਾਲ ਖਰਚ ਹੋਵੇ, ਇਹ ਸਾਡੀ ਬੜੀ ਪ੍ਰਾਥਮਿਕਤਾ ਹੈ।
ਸਾਥੀਓ,
ਬੀਤੇ 10 ਸਾਲਾਂ ਵਿੱਚ ਅਸੀਂ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਨਿਰਮਾਣ ਦਾ ਇੱਕ ਬਹੁਤ ਬੜਾ ਅਭਿਯਾਨ ਸ਼ੁਰੂ ਕੀਤਾ ਹੈ। ਅਤੇ ਇਨਫ੍ਰਾਸਟ੍ਰਕਚਰ ਦੇ ਇਸ ਅਭਿਯਾਨ ਦੇ ਦੋ ਸਭ ਤੋਂ ਬੜੇ ਲਕਸ਼ ਹਨ। ਪਹਿਲਾ ਲਕਸ਼-ਨਿਵੇਸ਼ ਨਾਲ ਨਾਗਰਿਕਾਂ ਦੀ ਸੁਵਿਧਾ ਵਧਾਉਣ ਦਾ ਹੈ। ਦੂਸਰਾ ਲਕਸ਼-ਨਿਵੇਸ਼ ਨਾਲ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਹੈ। ਅੱਜ ਦੇਸ਼ ਭਰ ਵਿੱਚ ਆਧੁਨਿਕ ਹਾਈਵੇ ਬਣ ਰਹੇ ਹਨ, ਨਵੇਂ-ਨਵੇਂ ਰੂਟਸ ‘ਤੇ ਰੇਲਵੇ ਟ੍ਰੈਕਸ ਵਿਛਾਏ ਜਾ ਰਹੇ ਹਨ, ਨਵੇਂ-ਨਵੇਂ ਏਅਰਪੋਰਟ ਬਣ ਰਹੇ ਹਨ, ਅਤੇ ਇਹ ਸਿਰਫ਼ ਇੱਟਾਂ-ਪੱਥਰ ਅਤੇ ਲੋਹੇ-ਸਰੀਏ ਦਾ ਕੰਮ ਨਹੀਂ ਹੋ ਰਿਹਾ, ਬਲਕਿ ਇਸ ਨਾਲ ਲੋਕਾਂ ਦੀ ਸੁਵਿਧਾ ਵਧ ਰਹੀ ਹੈ, ਦੇਸ਼ ਦੇ ਨੌਜਵਾਨਾਂ ਨੂੰ ਨੌਕਰੀਆਂ ਭੀ ਮਿਲ ਰਹੀਆਂ ਹਨ।
ਸਾਥੀਓ,
ਆਪ (ਤੁਸੀਂ) ਦੇਖੋ, ਜਦੋਂ ਅਸੀਂ ਬਾਬਤਪੁਰ ਏਅਰਪੋਰਟ ਵਾਲਾ ਹਾਈਵੇ ਬਣਾਇਆ, ਏਅਰਪੋਰਟ ‘ਤੇ ਆਧੁਨਿਕ ਸੁਵਿਧਾਵਾਂ ਵਧਾਈਆਂ, ਤਾਂ ਕੀ ਫਾਇਦਾ ਸਿਰਫ਼ ਆਉਣ-ਜਾਣ ਵਾਲਿਆਂ ਨੂੰ ਮਿਲਿਆ? ਨਹੀਂ, ਇਸ ਨਾਲ ਬਨਾਰਸ ਦੇ ਕਿਤਨੇ ਹੀ ਲੋਕਾਂ ਨੂੰ ਰੋਜ਼ਗਾਰ ਮਿਲਿਆ। ਇਸ ਨਾਲ ਖੇਤੀ, ਉਦਯੋਗ ਅਤੇ ਟੂਰਿਜ਼ਮ, ਤਿੰਨਾਂ ਨੂੰ ਬਲ ਮਿਲਿਆ। ਅੱਜ ਬਨਾਰਸ ਆਉਣ ਵਾਲੇ ਲੋਕਾਂ ਦੀ ਸੰਖਿਆ ਤੇਜ਼ੀ ਨਾਲ ਵਧੀ ਹੈ। ਕੋਈ ਘੁੰਮਣ ਦੇ ਲਈ ਆ ਰਿਹਾ ਹੈ, ਕੋਈ ਵਪਾਰ ਦੇ ਲਈ ਆ ਰਿਹਾ ਹੈ, ਅਤੇ ਇਸ ਵਿੱਚ ਫਾਇਦਾ ਤੁਹਾਡਾ ਹੋ ਰਿਹਾ ਹੈ। ਇਸ ਲਈ ਹੁਣ ਜਦੋਂ ਬਾਬਤਪੁਰ ਹਵਾਈ ਅੱਡੇ ਦਾ ਹੋਰ ਵਿਸਤਾਰ ਹੋਵੇਗਾ, ਤਾਂ ਤੁਹਾਨੂ ਹੋਰ ਜ਼ਿਆਦਾ ਫਾਇਦਾ ਹੋਵੇਗਾ। ਅੱਜ ਇਸ ‘ਤੇ ਕੰਮ ਭੀ ਸ਼ੁਰੂ ਹੋ ਗਿਆ ਹੈ। ਇਹ ਕੰਮ ਜਦੋਂ ਪੂਰਾ ਹੋ ਜਾਵੇਗਾ ਤਾਂ ਇੱਥੇ ਜ਼ਿਆਦਾ ਜਹਾਜ਼ ਉਤਰ ਪਾਉਣਗੇ (ਸਕਣਗੇ)।
ਸਾਥੀਓ,
ਆਧੁਨਿਕ ਇਨਫ੍ਰਾਸਟ੍ਰਕਚਰ ਦੇ ਇਸ ਮਹਾਯੱਗ ਵਿੱਚ ਸਾਡੇ ਏਅਰਪੋਰਟਸ, ਉਨ੍ਹਾਂ ਦੀਆਂ ਸ਼ਾਨਦਾਰ ਇਮਾਰਤਾਂ, ਆਧੁਨਿਕ ਤੋਂ ਆਧੁਨਿਕ ਸੁਵਿਧਾਵਾਂ ਅੱਜ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਹਨ। 2014 ਵਿੱਚ ਸਾਡੇ ਦੇਸ਼ ਵਿੱਚ ਸਿਰਫ਼ 70 ਏਅਰਪੋਰਟ ਸਨ। ਅਤੇ ਨਾਇਡੂ ਜੀ ਨੇ ਹੁਣੇ ਵਿਸਤਾਰ ਨਾਲ ਉਸ ਦਾ ਵਰਣਨ ਕੀਤਾ, ਅੱਜ ਡੇਢ ਸੌ ਤੋਂ ਜ਼ਿਆਦਾ ਏਅਰਪੋਰਟ ਹਨ। ਅਤੇ ਜੋ ਪੁਰਾਣੇ ਏਅਰਪੋਰਟ ਹਨ, ਅਸੀਂ ਉਨ੍ਹਾਂ ਨੂੰ ਭੀ ਰੈਨੋਵੇਟ ਕਰ ਰਹੇ ਹਾਂ। ਪਿਛਲੇ ਸਾਲ ਦੇਸ਼ ਵਿੱਚ ਇੱਕ ਦਰਜਨ ਤੋਂ ਅਧਿਕ ਏਅਰਪੋਰਟਸ ‘ਤੇ ਨਵੀਆਂ ਸੁਵਿਧਾਵਾਂ ਦਾ ਨਿਰਮਾਣ ਹੋਇਆ, ਮਤਲਬ ਹਰ ਮਹੀਨੇ ਇੱਕ। ਇਨ੍ਹਾਂ ਵਿੱਚ ਅਲੀਗੜ੍ਹ, ਮੁਰਾਦਾਬਾਦ, ਸ਼੍ਰਾਵਸਤੀ ਅਤੇ ਚਿੱਤਰਕੂਟ ਏਅਰਪੋਰਟ ਭੀ ਸ਼ਾਮਲ ਹਨ। ਅਯੁੱਧਿਆ ਭੀ ਇੱਕ ਭਵਯ (ਸ਼ਾਨਦਾਰ) ਇੰਟਰਨੈਸ਼ਨਲ ਏਅਰਪੋਰਟ, ਹਰ ਰੋਜ਼ ਰਾਮਭਗਤਾਂ ਦਾ ਸੁਆਗਤ ਕਰ ਰਿਹਾ ਹੈ।
ਆਪ (ਤੁਸੀਂ) ਜ਼ਰਾ ਸੋਚੋ, ਉਹ ਭੀ ਦਿਨ ਸਨ ਜਦੋਂ ਯੂਪੀ ਨੂੰ ਖਸਤਾਹਾਲ ਸੜਕਾਂ ਦੇ ਲਈ ਤਾਅਨੇ ਦਿੱਤੇ ਜਾਂਦੇ ਸਨ। ਅੱਜ ਯੂਪੀ ਦੀ ਪਹਿਚਾਣ ਐਕਸਪ੍ਰੈੱਸ-ਵੇ ਵਾਲੇ ਰਾਜ ਦੇ ਰੂਪ ਵਿੱਚ ਹੈ। ਅੱਜ ਯੂਪੀ ਦੀ ਪਹਿਚਾਣ ਸਭ ਤੋਂ ਅਧਿਕ ਇੰਟਰਨੈਸ਼ਨਲ ਏਅਰਪੋਰਟਸ ਵਾਲੇ ਰਾਜ ਦੀ ਹੈ। ਨੌਇਡਾ ਦੇ ਜ਼ੇਵਰ ਵਿੱਚ ਭੀ ਜਲਦੀ ਹੀ ਇੱਕ ਭਵਯ (ਸ਼ਾਨਦਾਰ) ਇੰਟਰਨੈਸ਼ਨਲ ਏਅਰਪੋਰਟ ਬਣ ਕੇ ਤਿਆਰ ਹੋਣ ਜਾ ਰਿਹਾ ਹੈ। ਯੂਪੀ ਦੀ ਇਸ ਪ੍ਰਗਤੀ ਦੇ ਲਈ, ਮੈਂ ਯੋਗੀ ਜੀ, ਕੇਸ਼ਵ ਪ੍ਰਸਾਦ ਮੌਰਯਾ ਜੀ, ਬ੍ਰਜੇਸ਼ ਪਾਠਕ ਜੀ ਉਨ੍ਹਾਂ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਾ ਹਾਂ।
ਸਾਥੀਓ,
ਬਨਾਰਸ ਦਾ ਸਾਂਸਦ ਹੋਣ ਦੇ ਨਾਤੇ ਭੀ ਜਦੋਂ ਇੱਥੋਂ ਦੀ ਪ੍ਰਗਤੀ ਦੇਖਦਾ ਹਾਂ, ਤਾਂ ਸੰਤੋਸ਼ ਹੁੰਦਾ ਹੈ। ਕਾਸ਼ੀ ਨੂੰ ਸ਼ਹਿਰੀ ਵਿਕਾਸ ਦੀ ਮਾਡਲ ਸਿਟੀ ਬਣਾਉਣ ਦਾ ਸੁਪਨਾ ਤਾਂ ਅਸੀਂ ਸਭ ਨੇ ਮਿਲ ਕੇ ਦੇਖਿਆ ਹੈ। ਇੱਕ ਐਸਾ ਸ਼ਹਿਰ ਜਿੱਥੇ ਵਿਕਾਸ ਭੀ ਹੋ ਰਿਹਾ ਹੈ ਅਤੇ ਵਿਰਾਸਤ ਭੀ ਸੁਰੱਖਿਅਤ ਹੋ ਰਹੀ ਹੈ। ਅੱਜ ਕਾਸ਼ੀ ਦੀ ਪਹਿਚਾਣ ਬਾਬਾ ਵਿਸ਼ਵਨਾਥ ਦੇ ਭਵਯ ਅਤੇ ਦਿਵਯ ਧਾਮ ਨਾਲ ਹੁੰਦੀ ਹੈ, ਅੱਜ ਕਾਸ਼ੀ ਦੀ ਪਹਿਚਾਣ ਰੁਦਰਾਕਸ਼ ਕਨਵੈਨਸ਼ਨ ਸੈਂਟਰ ਨਾਲ ਹੁੰਦੀ ਹੈ, ਅੱਜ ਕਾਸ਼ੀ ਦੀ ਪਹਿਚਾਣ ਰਿੰਗ ਰੋਡ ਅਤੇ ਗੰਜਾਰੀ ਸਟੇਡੀਅਮ ਜਿਹੇ ਇਨਫ੍ਰਾਸਟ੍ਰਕਚਰ ਨਾਲ ਹੁੰਦੀ ਹੈ। ਅੱਜ ਕਾਸ਼ੀ ਵਿੱਚ ਰੋਪਵੇ ਜਿਹੀ ਆਧੁਨਿਕ ਸੁਵਿਧਾ ਬਣ ਰਹੀ ਹੈ। ਇਹ ਚੌੜੇ ਰਸਤੇ, ਇਹ ਗਲੀਆਂ, ਇਹ ਗੰਗਾ ਜੀ ਦੇ ਸੁੰਦਰ ਘਾਟ, ਅੱਜ ਸਭ ਦਾ ਮਨ ਮੋਹ ਰਹੇ ਹਨ।
ਸਾਥੀਓ,
ਸਾਡਾ ਨਿਰੰਤਰ ਪ੍ਰਯਾਸ ਹੈ ਕਿ ਸਾਡੀ ਕਾਸ਼ੀ, ਸਾਡਾ ਪੂਰਵਾਂਚਲ ਵਪਾਰ-ਕਾਰੋਬਾਰ ਦਾ ਹੋਰ ਬੜਾ ਕੇਂਦਰ ਬਣੇ। ਇਸ ਲਈ ਕੁਝ ਦਿਨ ਪਹਿਲੇ ਹੀ ਸਰਕਾਰ ਨੇ ਗੰਗਾ ਜੀ ‘ਤੇ ਇੱਕ ਨਵੇਂ ਰੇਲ-ਰੋਡ ਬ੍ਰਿਜ ਦੇ ਨਿਰਮਾਣ ਨੂੰ ਸਵੀਕ੍ਰਿਤੀ ਦਿੱਤੀ ਹੈ। -ਇ ਜੌਨ ਰਾਜਘਾਟ ਕ ਪੁਲ ਹੌ ਨ.... ਏਕਰੇ ਪਾਸ ਮੇਂ.. ਏਕ ਠੇ ਭਵਯ ਪੁਲ ਔਰ ਬਨੇ ਜਾਤ ਹੌ.. ਏਕਰੇ ਨੀਚੇ-ਕਈ ਠੇ ਟ੍ਰੇਨ ਚਲੀ... ਔਰੀ ਊਪਰ-6 ਲੇਨ ਕ ਹਾਈਵੇ ਭੀ ਬਨੀ... ਏਕਰ ਲਾਭ-ਬਨਾਰਸ ਔਰੀ ਚੰਦੌਲੀ ਕੇ ਲਾਖਨ ਲੋਗਨ ਕੇ ਮਿਲੀ।(-इ जौन राजघाट क पुल हौ न...एकरे पास में- एक ठे भव्य पुल और बने जात हौ...एकरे नीचे- कई ठे ट्रेन चली...औरी ऊपर- 6 लेन क हाइवे भी बनी...एकर लाभ - बनारस औरी चंदौली के लाखन लोगन के मिली। )
ਸਾਥੀਓ,
ਸਾਡੀ ਕਾਸ਼ੀ, ਹੁਣ ਖੇਡਾਂ ਦਾ ਭੀ ਇੱਕ ਬਹੁਤ ਬੜਾ ਕੇਂਦਰ ਬਣਦੀ ਜਾ ਰਹੀ ਹੈ। ਸਿਗਰਾ ਸਟੇਡੀਅਮ ਹੁਣ ਨਵੇਂ ਰੰਗ-ਰੂਪ ਵਿੱਚ ਤੁਹਾਡੇ ਸਾਹਮਣੇ ਹੈ। ਨਵੇਂ ਸਟੇਡੀਅਮ ਵਿੱਚ ਰਾਸ਼ਟਰੀ ਪ੍ਰਤੀਯੋਗਿਤਾਵਾਂ ਤੋਂ ਲੈ ਕੇ ਓਲੰਪਿਕਸ ਤੱਕ ਦੀਆਂ ਤਿਆਰੀਆਂ ਦੇ ਇੰਤਜ਼ਾਮ ਹੋ ਗਏ ਹਨ। ਇੱਥੇ ਖੇਡਾਂ ਦੀਆਂ ਆਧੁਨਿਕ ਸੁਵਿਧਾਵਾਂ ਬਣੀਆਂ ਹਨ। ਕਾਸ਼ੀ ਦੇ ਨੌਜਵਾਨ ਖਿਡਾਰੀਆਂ ਦੀ ਸਮਰੱਥਾ ਕੀ ਹੈ, ਇਹ ਸਾਂਸਦ ਖੇਲ ਪ੍ਰਤੀਯੋਗਿਤਾ ਦੇ ਦੌਰਾਨ ਅਸੀਂ ਦੇਖਿਆ ਹੈ। ਅਬ ਪੂਰਵਾਂਚਲ ਕੇ ਹਮਰੀ ਬੇਟਾ-ਬੇਟੀ ਕੇ ਬੜਾ ਖੇਲ ਕੇ ਤੈਯਾਰੀ ਬਦੇ –ਅੱਛੀ ਸੁਵਿਧਾ ਮਿਲ ਗਈਲ ਹੌ। (अब पूर्वांचल के हमरी बेटा-बेटी के बड़ा खेल के तैयारी बदे- अच्छी सुविधा मिल गईल हौ। )
ਸਾਥੀਓ,
ਸਮਾਜ ਦਾ ਵਿਕਾਸ ਤਦ ਹੁੰਦਾ ਹੈ, ਜਦੋਂ ਸਮਾਜ ਦੀਆਂ ਮਹਿਲਾਵਾਂ ਅਤੇ ਨੌਜਵਾਨ ਸਸ਼ਕਤ ਹੁੰਦੇ ਹਨ। ਇਸੇ ਸੋਚ ਦੇ ਨਾਲ ਸਰਕਾਰ ਨੇ ਨਾਰੀ ਸ਼ਕਤੀ ਨੂੰ ਨਵੀਂ ਸ਼ਕਤੀ ਦਿੱਤੀ ਹੈ। ਕਰੋੜਾਂ ਮਹਿਲਾਵਾਂ ਨੂੰ ਮੁਦਰਾ ਲੋਨ ਦੇ ਕੇ ਉਨ੍ਹਾਂ ਨੂੰ ਵਪਾਰ ਕਰਨ ਦੀ ਸਹੂਲੀਅਤ ਦਿੱਤੀ ਗਈ ਹੈ। ਅੱਜ ਅਸੀਂ ਪਿੰਡ-ਪਿੰਡ ਵਿੱਚ ਲਖਪਤੀ ਦੀਦੀ ਬਣਾਉਣ ਦੇ ਲਈ ਕੰਮ ਕਰ ਰਹੇ ਹਾਂ। ਅੱਜ ਪਿੰਡ ਦੀਆਂ ਸਾਡੀਆਂ ਭੈਣਾਂ, ਹੁਣ ਡ੍ਰੋਨ ਪਾਇਲਟ ਭੀ ਬਣ ਰਹੀਆਂ ਹਨ। ਅਤੇ ਇਹ ਤਾਂ ਕਾਸ਼ੀ ਹੈ, ਇੱਥੇ ਸਾਖਿਆਤ ਸ਼ਿਵ ਭੀ ਮਾਤਾ ਅੰਨਪੂਰਣਾ ਤੋਂ ਭਿੱਖਿਆ ਮੰਗਦੇ ਹਨ। ਕਾਸ਼ੀ ਇਹ ਸਿਖਾਉਂਦੀ ਹੈ ਕਿ ਸਮਾਜ ਤਦੇ ਸਮ੍ਰਿੱਧ ਹੋਵੇਗਾ, ਜਦੋਂ ਨਾਰੀ ਸਸ਼ਕਤ ਹੋਵੇਗੀ। ਇਸੇ ਭਾਵਨਾ ਨਾਲ ਅਸੀਂ ਵਿਕਸਿਤ ਭਾਰਤ ਦੇ ਹਰ ਸੰਕਲਪ ਵਿੱਚ ਨਾਰੀ ਸ਼ਕਤੀ ਨੂੰ ਕੇਂਦਰ ਵਿੱਚ ਰੱਖਿਆ ਹੈ।
ਜਿਵੇਂ ਪੀਐੱਮ ਆਵਾਸ ਯੋਜਨਾ ਨੇ ਕਰੋੜਾਂ ਮਹਿਲਾਵਾਂ ਨੂੰ ਉਨ੍ਹਾਂ ਦੇ ਆਪਣੇ ਘਰ ਦੀ ਸੁਗਾਤ ਦਿੱਤੀ ਹੈ। ਉਸ ਦਾ ਬਹੁਤ ਬੜਾ ਲਾਭ ਇੱਥੇ ਬਨਾਰਸ ਦੀਆਂ ਮਹਿਲਾਵਾਂ ਨੂੰ ਭੀ ਮਿਲਿਆ ਹੈ। ਤੁਹਾਨੂੰ ਪਤਾ ਹੈ, ਸਰਕਾਰ ਹੁਣ ਤਿੰਨ ਕਰੋੜ ਹੋਰ ਨਵੇਂ ਘਰ ਬਣਾਉਣ ਜਾ ਰਹੀ ਹੈ। ਇੱਥੇ ਬਨਾਰਸ ਵਿੱਚ ਭੀ ਜਿਨ੍ਹਾਂ ਮਹਿਲਾਵਾਂ ਨੂੰ ਪੀਐੱਮ ਆਵਾਸ ਦੇ ਘਰ ਨਹੀਂ ਮਿਲੇ ਹਨ, ਉਨ੍ਹਾਂ ਨੂੰ ਭੀ ਜਲਦੀ ਤੋਂ ਜਲਦੀ ਇਹ ਘਰ ਦਿੱਤੇ ਜਾਣਗੇ। ਅਸੀਂ ਘਰ-ਘਰ ਨਲ, ਨਲ ਸੇ ਜਲ ਅਤੇ ਉੱਜਵਲਾ ਗੈਸ ਤਾਂ ਪਹੁੰਚਾਈ ਹੀ ਹੈ। ਹੁਣ ਮੁਫ਼ਤ ਬਿਜਲੀ ਅਤੇ ਬਿਜਲੀ ਤੋਂ ਕਮਾਈ ਵਾਲੀ ਯੋਜਨਾ ਭੀ ਚਲ ਰਹੀ ਹੈ। ਪੀਐੱਮ ਸੂਰਯਘਰ-ਮੁਫ਼ਤ ਬਿਜਲੀ ਯੋਜਨਾ ਨਾਲ ਸਾਡੀਆਂ ਭੈਣਾਂ ਦਾ ਜੀਵਨ ਹੋਰ ਅਸਾਨ ਹੋਣ ਵਾਲਾ ਹੈ।
ਸਾਥੀਓ,
ਆਪਣੀ ਕਾਸ਼ੀ ਬਹੁਰੰਗੀ ਸੱਭਿਆਚਾਰਕ ਨਗਰੀ ਹੈ। ਇੱਥੇ ਭਗਵਾਨ ਸ਼ੰਕਰ ਦਾ ਪਾਵਨ ਜਯੋਤਿਰਲਿੰਗ ਹੈ, ਮਣਿਕਰਣਿਕਾ ਜਿਹਾ ਮੋਕਸ਼ ਤੀਰਥ ਹੈ, ਉੱਥੇ ਸਾਰਨਾਥ ਜਿਹਾ ਗਿਆਨ ਸਥਲ ਹੈ। ਦਹਾਕਿਆਂ-ਦਹਾਕੇ ਬਾਅਦ ਬਨਾਰਸ ਦੇ ਵਿਕਾਸ ਦੇ ਲਈ ਇਤਨਾ ਕੰਮ ਇਕੱਠਿਆਂ ਹੋ ਰਿਹਾ ਹੈ। ਵਰਨਾ ਕਾਸ਼ੀ ਨੂੰ ਤਾਂ ਜਿਵੇਂ ਉਸ ਦੇ ਹਾਲ ‘ਤੇ ਛੱਡ ਦਿੱਤਾ ਗਿਆ ਸੀ। ਇਸ ਲਈ ਅੱਜ ਮੈਂ ਹਰ ਕਾਸ਼ੀਵਾਸੀ ਦੇ ਸਾਹਮਣੇ ਇੱਕ ਸੁਆਲ ਉਠਾ ਰਿਹਾ ਹਾਂ। ਆਖਰ ਉਹ ਕਿਹੜੀ ਮਾਨਸਿਕਤਾ ਹੈ, ਜਿਸ ਦੇ ਚਲਦੇ ਪਹਿਲੇ ਕਾਸ਼ੀ ਨੂੰ ਵਿਕਾਸ ਤੋਂ ਵੰਚਿਤ ਰੱਖਿਆ ਗਿਆ? 10 ਸਾਲ ਪਹਿਲੇ ਦੀ ਸਥਿਤੀ ਯਾਦ ਕਰੋ, ਬਨਾਰਸ ਨੂੰ ਵਿਕਾਸ ਦੇ ਲਈ ਤਰਸਾਇਆ ਜਾਂਦਾ ਸੀ। ਜਿਨ੍ਹਾਂ ਲੋਕਾਂ ਨੇ ਯੂਪੀ ਵਿੱਚ ਲੰਬੇ ਸਮੇਂ ਤੱਕ ਸਰਕਾਰਾਂ ਚਲਾਈਆਂ, ਜੋ ਲੋਕ ਦਿੱਲੀ ਵਿੱਚ ਦਹਾਕਿਆਂ ਤੱਕ ਸਰਕਾਰ ਵਿੱਚ ਬੈਠੇ, ਉਨ੍ਹਾਂ ਨੇ ਕਦੇ ਬਨਾਰਸ ਦੀ ਪਰਵਾਹ ਕਿਉਂ ਨਹੀਂ ਕੀਤੀ?
ਇਸ ਦਾ ਜਵਾਬ ਹੈ- ਪਰਿਵਾਰਵਾਦ ਅਤੇ ਤੁਸ਼ਟੀਕਰਣ ਦੀ ਰਾਜਨੀਤੀ। ਕਾਂਗਰਸ ਹੋਵੇ ਜਾਂ ਸਮਾਜਵਾਦੀ ਪਾਰਟੀ ਅਜਿਹੇ ਦਲਾਂ ਦੇ ਲਈ ਬਨਾਰਸ ਦਾ ਵਿਕਾਸ ਨਾ ਪਹਿਲੇ ਪ੍ਰਾਥਮਿਕਤਾ ਵਿੱਚ ਸੀ, ਨਾ ਭਵਿੱਖ ਵਿੱਚ ਕਦੇ ਹੋਵੇਗਾ। ਇਨ੍ਹਾਂ ਦਲਾਂ ਨੇ ਵਿਕਾਸ ਵਿੱਚ ਭੀ ਭੇਦਭਾਵ ਕੀਤਾ। ਜਦਕਿ ਸਾਡੀ ਸਰਕਾਰ ਸਬਕਾ ਸਾਥ-ਸਬਕਾ ਵਿਕਾਸ ਦੇ ਮੰਤਰ ‘ਤੇ ਚਲਦੀ ਹੈ। ਸਾਡੀ ਸਰਕਾਰ, ਕਿਸੇ ਯੋਜਨਾ ਵਿੱਚ ਭੇਦਭਾਵ ਨਹੀਂ ਕਰਦੀ। ਅਸੀਂ ਜੋ ਕਹਿੰਦੇ ਹਾਂ, ਉਹ ਡੰਕੇ ਦੀ ਚੋਟ ‘ਤੇ ਕਰਕੇ ਦਿਖਾਉਂਦੇ ਹਾਂ। ਅਯੁੱਧਿਆ ਵਿੱਚ ਭਵਯ (ਸ਼ਾਨਦਾਰ) ਰਾਮ ਮੰਦਿਰ ਬਣੇਗਾ, ਅੱਜ ਅਯੁੱਧਿਆ ਵਿੱਚ, ਹਰ ਰੋਜ਼ ਲੱਖਾਂ ਲੋਕ ਰਾਮ ਲਲਾ ਦੇ ਦਰਸ਼ਨ ਕਰਨ ਜਾ ਰਹੇ ਹਨ। ਮਹਿਲਾਵਾਂ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਰਾਖਵਾਂਕਰਨ ਦੀ ਬਾਤ ਭੀ ਵਰ੍ਹਿਆਂ ਤੋਂ ਲਟਕੀ ਰਹੀ ਸੀ। ਇਹ ਇਤਿਹਾਸਿਕ ਕੰਮ ਭੀ ਸਾਡੀ ਸਰਕਾਰ ਨੇ ਹੀ ਪੂਰਾ ਕੀਤਾ ਹੈ। ਤਿੰਨ ਤਲਾਕ ਦੀ ਕੁਰੀਤੀ ਤੋਂ ਕਿਤਨੇ ਹੀ ਪਰਿਵਾਰ ਪੀੜਿਤ ਸਨ। ਮੁਸਲਿਮ ਬੇਟੀਆਂ ਨੂੰ ਇਸ ਤੋਂ ਮੁਕਤੀ ਦਿਵਾਉਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ। ਇਹ ਭਾਜਪਾ ਸਰਕਾਰ ਹੀ ਹੈ, ਜਿਸ ਨੇ ਓਬੀਸੀ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦਿੱਤਾ, ਇਹ ਭਾਜਪਾ ਸਰਕਾਰ ਹੈ, ਐੱਨਡੀਏ ਸਰਕਾਰ ਹੀ ਹੈ, ਜਿਸ ਨੇ ਬਿਨਾ ਕਿਸੇ ਦਾ ਹੱਕ ਖੋਹੇ ਗ਼ਰੀਬਾਂ ਨੂੰ 10 ਪ੍ਰਤੀਸ਼ਤ ਰਾਖਵਾਂਕਰਨ ਦਿੱਤਾ।
ਸਾਥੀਓ,
ਅਸੀਂ ਆਪਣਾ ਕੰਮ ਕੀਤਾ। ਨੇਕ ਨੀਅਤ ਨਾਲ ਨੀਤੀਆਂ ਲਾਗੂ ਕੀਤੀਆਂ, ਇਮਾਨਦਾਰੀ ਨਾਲ ਦੇਸ਼ ਦੇ ਹਰ ਪਰਿਵਾਰ ਦਾ ਜੀਵਨ ਬਦਲਣ ਦਾ ਪ੍ਰਯਾਸ ਕੀਤਾ, ਇਸ ਲਈ ਦੇਸ਼ ਭੀ ਸਾਨੂੰ ਲਗਾਤਾਰ ਅਸ਼ੀਰਵਾਦ ਦੇ ਰਿਹਾ ਹੈ। ਹੁਣੇ ਹਰਿਆਣਾ ਵਿੱਚ ਅਸੀਂ ਦੇਖਿਆ ਹੈ ਕਿ ਕਿਵੇਂ ਉੱਥੇ ਤੀਸਰੀ ਵਾਰ ਲਗਾਤਾਰ ਭਾਜਪਾ ਦੀ ਸਰਕਾਰ ਬਣੀ ਹੈ। ਜੰਮੂ-ਕਸ਼ਮੀਰ ਵਿੱਚ ਭੀ ਭਾਜਪਾ ਨੂੰ ਰਿਕਾਰਡ ਵੋਟਾਂ ਮਿਲੀਆਂ ਹਨ।
ਸਾਥੀਓ,
ਅੱਜ ਭਾਰਤ ਦੇ ਸਾਹਮਣੇ ਪਰਿਵਾਰਵਾਦੀ ਰਾਜਨੀਤੀ ਦਾ ਭੀ ਬਹੁਤ ਬੜਾ ਖ਼ਤਰਾ ਹੈ। ਇਹ ਪਰਿਵਾਰਵਾਦੀ ਸਭ ਤੋਂ ਜ਼ਿਆਦਾ ਨੁਕਸਾਨ, ਦੇਸ਼ ਦੇ ਨੌਜਵਾਨਾਂ ਨੂੰ ਕਰਦੇ ਹਨ। ਇਹ ਕਦੇ ਭੀ ਨੌਜਵਾਨਾਂ ਨੂੰ ਮੌਕਾ ਦੇਣ ਵਿੱਚ ਵਿਸ਼ਵਾਸ ਨਹੀਂ ਕਰਦੇ। ਇਸ ਲਈ ਮੈਂ ਲਾਲ ਕਿਲੇ ਤੋਂ ਸੱਦਾ ਦਿੱਤਾ ਹੈ, ਮੈਂ ਦੇਸ਼ ਦੇ 1 ਲੱਖ ਐਸੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲਿਆਵਾਂਗਾ, ਜਿਨ੍ਹਾਂ ਦੇ ਪਰਿਵਾਰ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਭਾਰਤ ਦੀ ਰਾਜਨੀਤੀ ਦੀ ਦਿਸ਼ਾ ਬਦਲਣ ਵਾਲਾ ਅਭਿਯਾਨ ਹੈ। ਇਹ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦੀ ਮਾਨਸਿਕਤਾ ਨੂੰ ਮਿਟਾਉਣ ਦਾ ਅਭਿਯਾਨ ਹੈ। ਇਹ ਕਾਸ਼ੀ ਦੇ, ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਭੀ ਕਹਾਂਗਾ ਕਿ ਤੁਸੀਂ ਖੁੱਲ੍ਹੇ ਮਨ ਨਾਲ ਨਵੀਂ ਰਾਜਨੀਤੀ ਦੀ ਧੁਰੀ ਬਣੋਂ। ਕਾਸ਼ੀ ਦਾ ਸਾਂਸਦ ਹੋਣ ਦੇ ਨਾਤੇ, ਮੈਂ ਇੱਥੋਂ ਦੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਲਿਆਉਣ ਦੇ ਲਈ ਪ੍ਰਤੀਬੱਧ ਹਾਂ।
ਸਾਥੀਓ,
ਕਾਸ਼ੀ ਦਾ ਇਹ ਮੰਚ ਇੱਕ ਵਾਰ ਫਿਰ, ਪੂਰੇ ਦੇਸ਼ ਦੇ ਨਵੇਂ ਵਿਕਾਸ ਪ੍ਰਤੀਮਾਨਾਂ ਦਾ ਅਰੰਭ ਸਥਲ ਬਣਿਆ ਹੈ। ਕਾਸ਼ੀ ਇੱਕ ਵਾਰ ਫਿਰ, ਰਾਸ਼ਟਰ ਨੂੰ ਨਵੀਂ ਗਤੀ ਦੇਣ ਦੀ ਸਾਖੀ ਬਣੀ ਹੈ। ਮੈਂ ਇੱਕ ਵਾਰ ਫਿਰ ਅੱਜ ਦੇ ਵਿਕਾਸ ਕਾਰਜਕ੍ਰਮ ਨਾਲ ਜੁੜੇ ਸਾਰੇ ਰਾਜਾਂ ਨੂੰ, ਸਾਰੇ ਮਾਣਯੋਗ ਗਵਰਨਰਸ ਨੂੰ, ਸਾਰੇ ਮਾਣਯੋਗ ਮੁੱਖ ਮੰਤਰੀਆਂ ਨੂੰ ਅਤੇ ਕਾਸ਼ੀ ਦੇ ਲੋਕਾਂ ਨੂੰ, ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ -
ਨਮ: ਪਾਰਵਤੀ ਪਤਯੇ...
ਹਰ-ਹਰ ਮਹਾਦੇਵ !
( नम: पार्वती पतये...
हर-हर महादेव !)
***
ਐੱਮਜੇਪੀਐੱਸ/ਐੱਸਟੀ/ਆਰਕੇ
(Release ID: 2066724)
Visitor Counter : 31