ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ‘ਸਵੱਛ ਅਤੇ ਸਵਸਥ ਸਮਾਜ ਲਈ ਅਧਿਆਤਮਿਕਤਾ ’ ਵਿਸ਼ੇ ‘ਤੇ ਗਲੋਬਲ ਸਮਿਟ ਵਿੱਚ ਹਿੱਸਾ ਲਿਆ

Posted On: 04 OCT 2024 11:36AM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (4 ਅਕਤੂਬਰ, 2024) ਰਾਜਸਥਾਨ ਦੇ ਮਾਊਂਟ ਆਬੂ ਵਿਖੇ ਪ੍ਰਜਾਪਿਤਾ ਬ੍ਰਹਮਾ ਕੁਮਾਰੀਜ਼ ਈਸ਼ਵਰਿਆ ਵਿਸ਼ਵ ਵਿਦਿਆਲਿਆ ਦੁਆਰਾ ਆਯੋਜਿਤ ‘ਸਵੱਛ ਅਤੇ ਸਵਸਥ ਸਮਾਜ ਲਈ ਅਧਿਆਤਮਕਤਾ’ ਵਿਸ਼ੇ ‘ਤੇ ਇੱਕ ਗਲੋਬਲ ਸਮਿਟ ਵਿੱਚ ਹਿੱਸਾ ਲਿਆ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਅਧਿਆਤਮਕਤਾ ਦਾ ਮਤਲਬ ਧਾਰਮਿਕ ਹੋਣਾ ਜਾਂ ਸੰਸਾਰਿਕ ਗਤੀਵਿਧੀਆਂ ਨੂੰ ਤਿਆਗਣਾ ਨਹੀਂ ਹੈ। ਅਧਿਆਤਮਕਤਾ ਦਾ ਮਤਲਬ ਆਪਣੇ ਅੰਦਰ ਦੀ ਸ਼ਕਤੀ ਨੂੰ ਪਹਿਚਾਣਨਾ ਅਤੇ ਆਪਣੇ ਆਚਰਣ ਅਤੇ ਵਿਚਾਰਾਂ ਵਿੱਚ ਪਵਿੱਤਰਤਾ ਲਿਆਉਣਾ ਹੈ। ਵਿਚਾਰਾਂ ਅਤੇ ਕਾਰਜਾਂ ਵਿੱਚ ਪਵਿੱਤਰ ਜੀਵਨ ਦੇ ਹਰ ਖੇਤਰ ਵਿੱਚ ਸੰਤੁਲਨ ਅਤੇ ਸ਼ਾਂਤੀ ਲਿਆਉਣ ਦਾ ਮਾਰਗ ਹੈ। ਇਹ ਇੱਕ ਸਵਸਥ ਅਤੇ ਸਵੱਛ ਸਮਾਜ ਦੇ ਨਿਰਮਾਣ ਲਈ ਵੀ ਜ਼ਰੂਰੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸਵੱਛਤਾ ਇੱਕ ਸਵਸਥ ਜੀਵਨ ਦੀ ਕੂੰਜੀ ਹੈ। ਸਾਨੂੰ ਕੇਵਲ ਬਾਹਰੀ ਸਵੱਛਤਾ ‘ਤੇ ਧਿਆਨ ਨਹੀਂ ਦੇਣਾ ਚਾਹੀਦਾ ਹੈ, ਬਲਕਿ ਮਾਨਸਿਕ ਅਤੇ ਅਧਿਆਤਮਿਕ ਤੌਰ ‘ਤੇ ਸਵੱਛ ਹੋਣਾ ਚਾਹੀਦਾ ਹੈ। ਸੰਪੂਰਨ ਸਿਹਤ ਸਵੱਛਤਾ ਦੀ ਮਾਨਸਿਕਤਾ ‘ਤੇ ਅਧਾਰਿਤ ਹੈ। ਭਾਵਨਾਤਮਕ ਅਤੇ ਮਾਨਸਿਕ ਸਿਹਤ ਸਹੀ ਸੋਚ ‘ਤੇ ਨਿਰਭਰ ਕਰਦਾ ਹੈ ਕਿਉਂਕਿ ਵਿਚਾਰ ਹੀ ਸ਼ਬਦਾਂ ਅਤੇ ਵਿਵਹਾਰ ਦਾ ਰੂਪ ਲੈਂਦੇ ਹਨ। ਦੂਸਰਿਆਂ ਦੇ ਪ੍ਰਤੀ ਕੋਈ ਰਾਏ ਬਣਾਉਣ ਤੋਂ ਪਹਿਲਾਂ, ਸਾਨੂੰ ਆਪਣੇ ਅੰਦਰ  ਝਾਤੀ ਮਾਰਨੀ ਚਾਹੀਦੀ ਹੈ। ਜਦੋਂ ਅਸੀਂ ਕਿਸੇ ਦੂਸਰੇ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਰੱਖ ਕੇ ਦੇਖਾਂਗੇ, ਤਦ ਸਹੀ ਰਾਏ ਬਣਾ ਪਾਵਾਂਗੇ।

ਰਾਸ਼ਟਰਪਤੀ ਨੇ ਕਿਹਾ ਕਿ ਅਧਿਆਤਮਕਤਾ ਕੇਵਲ ਨਿੱਜੀ ਵਿਕਾਸ ਦਾ ਸਾਧਨ ਹੀ ਨਹੀਂ ਹੈ, ਬਲਕਿ ਸਮਾਜ ਵਿੱਚ ਸਕਾਰਾਮਤਕ ਬਦਲਾਅ ਲਿਆਉਣ ਦਾ ਵੀ ਇੱਕ ਤਰੀਕਾ ਹੈ। ਜਦੋਂ ਅਸੀਂ ਆਪਣੀ ਅੰਦਰੂਨੀ ਸ਼ੁੱਧਤਾ ਨੂੰ ਪਹਿਚਾਣ ਪਾਵਾਂਗੇ, ਤਦ ਅਸੀਂ ਇੱਕ ਸਵਸਥ ਅਤੇ ਸ਼ਾਂਤੀਪੂਰਨ ਸਮਾਜ ਦੀ ਸਥਾਪਨਾ ਵਿੱਚ ਯੋਗਦਾਨ ਦੇ ਪਾਵਾਂਗੇ। ਅਧਿਆਤਮਕਤਾ, ਸਮਾਜ ਅਤੇ ਧਰਤੀ ਨਾਲ ਜੁੜੇ ਅਨੇਕ ਮੁੱਦਿਆਂ ਜਿਵੇਂ ਕਿ ਟਿਕਾਊ ਵਿਕਾਸ, ਵਾਤਾਵਰਣ ਸੰਭਾਲ਼ ਅਤੇ ਸਮਾਜਿਕ ਨਿਆਂ ਨੂੰ ਵੀ ਸ਼ਕਤੀ ਪ੍ਰਦਾਨ ਕਰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭੌਤਿਕਤਾ ਸਾਨੂੰ ਪਲ ਭਰ ਦੀ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦਿੰਦੀ ਹੈ, ਜਿਸ ਨੂੰ ਅਸੀਂ ਅਸਲੀ ਖੁਸ਼ੀ ਸਮਝ ਕੇ ਉਸ ਦੇ ਮੋਹ ਵਿੱਚ ਪੈ ਜਾਂਦੇ ਹਾਂ। ਇਹ ਮੋਹ ਸਾਡੀ ਅਸੰਤੁਸ਼ਟੀ ਅਤੇ ਦੁਖ ਦਾ ਕਾਰਨ ਬਣ ਜਾਂਦਾ ਹੈ। ਦੂਸਰੇ ਪਾਸੇ, ਅਧਿਆਤਮਕਤਾ ਸਾਨੂੰ ਖੁਦ ਨੂੰ ਜਾਣਨ, ਆਪਣੇ ਆਪ ਨੂੰ ਜਾਣਨ ਦੀ ਸੁਵਿਧਾ ਦਿੰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੀ ਦੁਨੀਆ ਵਿੱਚ, ਸ਼ਾਂਤੀ ਅਤੇ ਏਕਤਾ ਦੀ ਮਹੱਤਤਾ ਹੋਰ ਅਧਿਕ ਵੱਧ ਗਈ ਹੈ। ਜਦੋਂ ਅਸੀਂ ਸ਼ਾਂਤ ਹੁੰਦੇ ਹਾਂ, ਤਦ ਅਸੀਂ ਦੂਸਰਿਆਂ ਦੇ ਪ੍ਰਤੀ ਹਮਦਰਦੀ ਅਤੇ ਪ੍ਰੇਮ ਮਹਿਸੂਸ ਕਰ ਸਕਦੇ ਹਾਂ। ਯੋਗ ਅਤੇ ਬ੍ਰਹਮਾ ਕੁਮਾਰੀ ਜਿਹੀਆਂ ਸੰਸਥਾਵਾਂ ਦੀ ਯੋਗ ਅਤੇ ਅਧਿਆਤਮਿਕ ਦੀ ਸਿੱਖਿਆ ਸਾਨੂੰ ਅੰਦਰੂਨੀ ਸ਼ਾਂਤੀ ਦਾ ਅਨੁਭਵ ਕਰਵਾਉਂਦੀਆਂ ਹਨ। ਇਹ ਸਾਂਤੀ ਨਾ ਕੇਵਲ ਸਾਡੇ ਅੰਦਰ ਬਲਕਿ ਪੂਰੇ ਸਮਾਜ ਵਿੱਚ ਸਕਾਰਾਤਮਕ ਪਰਿਵਰਤਨ ਲਿਆ ਸਕਦੀ ਹੈ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ-

*********

ਐੱਮਜੇਪੀਐੱਸ/ਐੱਸਆਰ


(Release ID: 2062809) Visitor Counter : 50