ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਰਾਠੀ, ਪਾਲੀ, ਪ੍ਰਾਕ੍ਰਿਤ, ਅਸਮੀਆ ਅਤੇ ਬੰਗਾਲੀ ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦੇਣ ਦੇ ਕੈਬਨਿਟ ਫੈਸਲੇ ਦੀ ਸ਼ਲਾਘਾ ਕੀਤੀ
Posted On:
03 OCT 2024 10:05PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਰਾਠੀ, ਪਾਲੀ, ਪ੍ਰਾਕ੍ਰਿਤ, ਅਸਮੀਆ ਅਤੇ ਬੰਗਾਲੀ ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦੇਣ ਦੇ ਕੈਬਨਿਟ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ:
“ਮੈਨੂੰ ਬਹੁਤ ਖੁਸ਼ੀ ਹੈ ਕਿ ਕੇਂਦਰੀ ਕੈਬਨਿਟ ਦੁਆਰਾ ਇਸ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਅਸਮੀਆ ਨੂੰ ਹੁਣ ਕਲਾਸੀਕਲ ਭਾਸ਼ਾ ਦਾ ਦਰਜਾ ਮਿਲੇਗਾ। ਅਸਮੀਆ ਸੱਭਿਆਚਾਰ ਸਦੀਆਂ ਤੋਂ ਪ੍ਰਫੁੱਲਿਤ ਹੋਇਆ ਹੈ, ਅਤੇ ਇਸ ਨੇ ਸਾਨੂੰ ਇੱਕ ਸਮ੍ਰਿੱਧ ਸਾਹਿਤਕ ਪਰੰਪਰਾ ਦਿੱਤੀ ਹੈ। ਇਹ ਭਾਸ਼ਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪ੍ਰਸਿੱਧ ਹੁੰਦੀ ਰਹੇ। ਮੇਰੀਆਂ ਵਧਾਈਆਂ।”
"ਮੈਨੂੰ ਬਹੁਤ ਖੁਸ਼ੀ ਹੈ ਕਿ ਮਹਾਨ ਬੰਗਾਲੀ ਭਾਸ਼ਾ ਨੂੰ ਇੱਕ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ, ਖਾਸ ਕਰਕੇ ਦੁਰਗਾ ਪੂਜਾ ਦੇ ਸ਼ੁਭ ਮੌਕੇ 'ਤੇ। ਬੰਗਾਲੀ ਸਾਹਿਤ ਨੇ ਵਰ੍ਹਿਆਂ ਦੌਰਾਨ ਅਣਗਿਣਤ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਮੈਂ ਦੁਨੀਆ ਭਰ ਦੇ ਸਾਰੇ ਬੰਗਾਲੀ ਬੋਲਣ ਵਾਲੇ ਲੋਕਾਂ ਨੂੰ ਇਸ ਦੇ ਲਈ ਵਧਾਈਆਂ ਦਿੰਦਾ ਹਾਂ।"
“ਮਰਾਠੀ ਭਾਰਤ ਦਾ ਗੌਰਵ ਹੈ।
ਇਸ ਸ਼ਾਨਦਾਰ ਭਾਸ਼ਾ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਮਿਲਣ 'ਤੇ ਵਧਾਈਆਂ। ਇਹ ਸਨਮਾਨ ਸਾਡੇ ਦੇਸ਼ ਦੇ ਇਤਿਹਾਸ ਵਿੱਚ ਮਰਾਠੀ ਦੇ ਸਮ੍ਰਿੱਧ ਸੱਭਿਆਚਾਰਕ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਮਰਾਠੀ ਹਮੇਸ਼ਾ ਹੀ ਭਾਰਤੀ ਵਿਰਾਸਤ ਦਾ ਅਧਾਰ ਰਹੀ ਹੈ। ਮੈਨੂੰ ਯਕੀਨ ਹੈ ਕਿ ਕਲਾਸੀਕਲ ਭਾਸ਼ਾ ਦਾ ਦਰਜਾ ਮਿਲਣ ਦੇ ਨਾਲ, ਹੋਰ ਬਹੁਤ ਸਾਰੇ ਲੋਕ ਇਸ ਨੂੰ ਸਿੱਖਣ ਲਈ ਪ੍ਰੇਰਿਤ ਹੋਣਗੇ।"
“ਪਾਲੀ ਅਤੇ ਪ੍ਰਾਕ੍ਰਿਤ ਭਾਰਤ ਦੀ ਸੰਸਕ੍ਰਿਤੀ ਦਾ ਧੁਰਾ ਹਨ। ਇਹ ਅਧਿਆਤਮਿਕਤਾ, ਗਿਆਨ ਅਤੇ ਚਿੰਤਨ ਦੀਆਂ ਭਾਸ਼ਾਵਾਂ ਹਨ। ਇਹ ਆਪਣੀਆਂ ਸਾਹਿਤਕ ਪਰੰਪਰਾਵਾਂ ਲਈ ਵੀ ਜਾਣੀਆਂ ਜਾਂਦੀਆਂ ਹਨ। ਕਲਾਸੀਕਲ ਭਾਸ਼ਾਵਾਂ ਵਜੋਂ ਇਨ੍ਹਾਂ ਦੀ ਮਾਨਤਾ ਭਾਰਤੀ ਚਿੰਤਨ, ਸੱਭਿਆਚਾਰ ਅਤੇ ਇਤਿਹਾਸ 'ਤੇ ਉਨ੍ਹਾਂ ਦੇ ਸਦੀਵੀਂ ਪ੍ਰਭਾਵ ਦਾ ਸਨਮਾਨ ਕਰਦੀ ਹੈ। ਮੈਨੂੰ ਭਰੋਸਾ ਹੈ ਕਿ ਕੈਬਨਿਟ ਵੱਲੋਂ ਇਨ੍ਹਾਂ ਨੂੰ ਕਲਾਸੀਕਲ ਭਾਸ਼ਾਵਾਂ ਵਜੋਂ ਮਾਨਤਾ ਦੇਣ ਦੇ ਫੈਸਲੇ ਤੋਂ ਬਾਅਦ ਹੋਰ ਲੋਕ ਇਨ੍ਹਾਂ ਬਾਰੇ ਜਾਣਨ ਲਈ ਪ੍ਰੇਰਿਤ ਹੋਣਗੇ। ਇਹ ਸੱਚਮੁੱਚ ਇੱਕ ਖੁਸ਼ੀ ਦਾ ਪਲ ਹੈ!”
“ਮੈਨੂੰ ਖੁਸ਼ੀ ਹੈ ਕਿ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅਸਮੀਆ ਨੂੰ ਹੁਣ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਅਸਾਮੀ ਸੱਭਿਆਚਾਰ ਸਦੀਆਂ ਤੋਂ ਚਮਕਦਾ ਰਿਹਾ ਹੈ ਅਤੇ ਸਾਨੂੰ ਇੱਕ ਸਮ੍ਰਿੱਧ ਸਾਹਿਤਕ ਪਰੰਪਰਾ ਦਿੱਤੀ ਹੈ। ਭਵਿੱਖ ਵਿੱਚ ਇਹ ਭਾਸ਼ਾ ਹੋਰ ਵੀ ਹਰਮਨ ਪਿਆਰੀ ਹੋਵੇ। ਮੈਂ ਸਾਰਿਆਂ ਨੂੰ ਵਧਾਈਆਂ ਦਿੰਦਾ ਹਾਂ।”
"ਮੈਨੂੰ ਬਹੁਤ ਖੁਸ਼ੀ ਹੈ ਕਿ ਮਹਾਨ ਬੰਗਾਲੀ ਭਾਸ਼ਾ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਉਹ ਵੀ ਪਵਿੱਤਰ ਦੁਰਗਾ ਪੂਜਾ ਦੌਰਾਨ। ਬੰਗਾਲੀ ਸਾਹਿਤ ਸਾਲਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਦਾ ਆ ਰਿਹਾ ਹੈ। ਇਸ ਮੌਕੇ 'ਤੇ ਦੁਨੀਆ ਭਰ ਦੇ ਸਾਰੇ ਬੰਗਾਲੀ ਬੋਲਣ ਵਾਲਿਆਂ ਨੂੰ ਵਧਾਈਆਂ।
“ਮਰਾਠੀ ਭਾਸ਼ਾ ਭਾਰਤ ਦਾ ਗੌਰਵ ਹੈ। ਇਸ ਅਨੂਠੀ ਭਾਸ਼ਾ ਨੂੰ ਕਲਾਸਿਕ ਭਾਸ਼ਾ ਦਾ ਦਰਜਾ ਹਾਸਲ ਕਰਨ ਲਈ ਵਧਾਈਆਂ। ਇਹ ਸਨਮਾਨ ਸਾਡੇ ਦੇਸ਼ ਦੇ ਇਤਿਹਾਸ ਵਿੱਚ ਮਰਾਠੀ ਭਾਸ਼ਾ ਦੇ ਸਮ੍ਰਿੱਧ ਸੱਭਿਆਚਾਰਕ ਯੋਗਦਾਨ ਲਈ ਇੱਕ ਸ਼ਰਧਾਂਜਲੀ ਹੈ। ਮਰਾਠੀ ਭਾਸ਼ਾ ਹਮੇਸ਼ਾ ਭਾਰਤੀ ਵਿਰਸੇ ਦੀ ਨੀਂਹ ਰਹੀ ਹੈ। ਮੈਨੂੰ ਯਕੀਨ ਹੈ ਕਿ ਕਲਾਸੀਕਲ ਭਾਸ਼ਾ ਦਾ ਦਰਜਾ ਮਿਲਣ ਨਾਲ ਅਣਗਿਣਤ ਲੋਕਾਂ ਨੂੰ ਭਾਸ਼ਾ ਸਿੱਖਣ ਦੀ ਪ੍ਰੇਰਨਾ ਮਿਲੇਗੀ।”
(“কেন্দ্ৰীয় মন্ত্ৰীসভাৰ অনুমোদন পোৱাৰ পিছত অসমীয়াই এতিয়া ধ্ৰুপদী ভাষাৰ মৰ্যাদা লাভ কৰাত মই অতিশয় আনন্দিত হৈছোঁ। অসমীয়া সংস্কৃতিয়ে যুগ যুগ ধৰি উজ্বলি উঠিছে আৰু আমাক এক চহকী সাহিত্যিক পৰম্পৰা প্ৰদান কৰিছে। আগন্তুক সময়ত এই ভাষা আৰু অধিক জনপ্ৰিয় হৈ পৰক। সকলোকে মই অভিনন্দন জনালোঁ।”
“আমি অত্যন্ত খুশি যে মহান বাংলা ভাষাকে ধ্রুপদী ভাষার মর্যাদা দেওয়া হয়েছে আর তাও পবিত্র দুর্গা পূজার সময়েই।বাংলা সাহিত্য অসংখ্য মানুষকে বছরের পর বছর ধরে অনুপ্রাণিত করে আসছে । এই উপলক্ষে বিশ্ব জুড়ে সকল বাংলা ভাষাভাষী-কে অভিনন্দন জানাই ।”)
(“मराठी भाषा ही भारताचा अभिमान आहे. या अद्वितीय भाषेला अभिजात भाषेचा दर्जा मिळाल्याबद्दल अभिनंदन. हा सन्मान म्हणजे मराठी भाषेने आपल्या देशाच्या इतिहासात दिलेल्या समृद्ध सांस्कृतिक योगदानाचा गौरवच आहे. मराठी भाषा ही कायमच भारतीय वारशाचा आधारस्तंभ राहिली आहे. मला खात्री आहे की अभिजात भाषेचा दर्जा मिळाल्याने ही भाषा शिकण्यासाठी असंख्य लोकांना प्रेरणा मिळेल.”)
*******
ਐੱਮਜੇਪੀਐੱਸ/ਟੀਐੱਸ
(Release ID: 2061921)
Visitor Counter : 32
Read this release in:
Telugu
,
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Tamil
,
Kannada
,
Malayalam