ਮੰਤਰੀ ਮੰਡਲ
ਕੈਬਨਿਟ ਨੇ ਇਕੱਠਿਆਂ ਚੋਣਾਂ ਕਰਵਾਉਣ ‘ਤੇ ਉੱਚ ਪੱਧਰੀ ਕਮੇਟੀ ਦੀਆਂ ਸਿਫਾਰਸ਼ਾਂ ਸਵੀਕਾਰ ਕੀਤੀਆਂ
प्रविष्टि तिथि:
18 SEP 2024 4:26PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ, ਕੇਂਦਰੀ ਮੰਤਰੀ ਮੰਡਲ, ਨੇ ਇਕੱਠਿਆਂ ਚੋਣਾਂ ਕਰਵਾਉਣ ਦੇ ਮੁੱਦੇ ‘ਤੇ ਸਾਬਕਾ –ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ਵਿੱਚ ਗਠਿਤ ਉੱਚ ਪੱਧਰੀ ਕਮੇਟੀ ਦੀਆਂ ਸਿਫਾਰਸ਼ਾਂ ਸਵੀਕਾਰ ਕਰ ਲਈਆਂ ਹਨ।
ਇੱਕੋ ਨਾਲ ਚੋਣਾਂ: ਉੱਚ ਪੱਧਰੀ ਕਮੇਟੀ ਦੀਆਂ ਸਿਫਾਰਸ਼ਾਂ
-
1951 ਤੋਂ 1967 ਦਰਮਿਆਨ ਇੱਕੋ ਨਾਲ ਚੋਣਾਂ ਸੰਪੰਨ ਹੋਈਆਂ ਹਨ।
-
ਲਾਅ ਕਮਿਸ਼ਨ: 170ਵੀਂ ਰਿਪੋਰਟ (1999): ਪੰਜ ਵਰ੍ਹੇ ਵਿੱਚ ਇੱਕ ਲੋਕ ਸਭਾ ਅਤੇ ਸਾਰੀਆਂ ਵਿਧਾਨ ਸਭਾਵਾਂ ਦੇ ਲਈ ਇੱਕ ਚੋਣ।
-
ਸੰਸਦੀ ਕਮੇਟੀ ਦੀ 79ਵੀਂ ਰਿਪੋਰਟ (2015): ਦੋ ਪੜਾਵਾਂ ਵਿੱਚ ਇੱਕੋ ਨਾਲ ਚੋਣਾਂ ਕਰਵਾਉਣ ਦੇ ਤਰੀਕੇ ਸੁਝਾਏ ਗਏ।
-
ਸ਼੍ਰੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ਵਾਲੀ ਉੱਚ ਪੱਧਰੀ ਕਮੇਟੀ ਨੇ ਰਾਜਨੀਤਕ ਦਲਾਂ ਅਤੇ ਮਾਹਿਰਾਂ ਸਮੇਤ ਵਿਆਪਕ ਤੌਰ ‘ ਤੇ ਹਿਤਧਾਰਕਾਂ ਨਾਲ ਵਿਸਤ੍ਰਿਤ ਮਸ਼ਵਰਾ ਕੀਤਾ।
-
ਰਿਪੋਰਟ ਔਨਲਾਈਨ ਉਪਲਬਧ ਹੈ: https://onoe.gov.in
-
ਵਿਆਪਕ ਫੀਡਬੈਕ ਤੋਂ ਪਤਾ ਲਗਾ ਹੈ ਕਿ ਦੇਸ਼ ਵਿੱਚ ਇੱਕੋ ਨਾਲ ਚੋਣਾਂ ਕਰਵਾਉਣ ਨੂੰ ਲੈ ਕੇ ਵਿਆਪਕ ਸਮਰਥਨ ਹੈ।
ਸਿਫਾਰਸ਼ਾਂ ਅਤੇ ਅੱਗੇ ਦਾ ਰਾਹ
-
ਦੋ ਪੜਾਵਾਂ ਵਿੱਚ ਲਾਗੂ ਕਰਨਾ।
-
ਪਹਿਲੇ ਪੜਾਅ ਵਿੱਚ: ਲੋਕ ਸਭਾ ਅਤੇ ਵਿਧਾਨ ਸਭਾ ਦੀ ਚੋਣ ਇੱਕੋ ਨਾਲ ਕਰਵਾਉਣਾ।
-
ਦੂਸਰੇ ਪੜਾਅ ਵਿੱਚ: ਆਮ ਚੋਣਾਂ ਦੇ 100 ਦਿਨਾਂ ਦੇ ਅੰਦਰ ਸਥਾਨਕ ਸੰਸਥਾਵਾਂ ਲਈ ਚੋਣਾਂ (ਪੰਚਾਇਤ ਅਤੇ ਨਗਰ ਪਾਲਿਕਾ) ਕਰਵਾਉਣਾ।
-
ਸਾਰੀਆਂ ਚੋਣਾਂ ਲਈ ਇੱਕ ਸਮਾਨ ਵੋਟਰ ਲਿਸਟ।
-
ਪੂਰੇ ਦੇਸ਼ ਵਿੱਚ ਵਿਸਤ੍ਰਿਤ ਚਰਚਾ ਸ਼ੁਰੂ ਕਰਨਾ।
-
ਇੱਕ ਲਾਗੂਕਰਨ ਸਮੂਹ ਦਾ ਗਠਨ ਕਰਨਾ।
***
ਐੱਮਜੇਪੀਐੱਸ/ਐੱਸਐੱਸ
(रिलीज़ आईडी: 2056444)
आगंतुक पटल : 98
इस विज्ञप्ति को इन भाषाओं में पढ़ें:
Telugu
,
English
,
Khasi
,
Urdu
,
हिन्दी
,
Nepali
,
Marathi
,
Bengali
,
Assamese
,
Bengali-TR
,
Manipuri
,
Gujarati
,
Odia
,
Tamil
,
Kannada
,
Malayalam