ਵਿੱਤ ਮੰਤਰਾਲਾ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ 18 ਸਤੰਬਰ, 2024 ਨੂੰ ਐੱਨਪੀਐੱਸ ਵਾਤਸਲਯ ਯੋਜਨਾ (NPS Vatsalya Scheme) ਦੀ ਸ਼ੁਰੂਆਤ ਕਰਨਗੇ
ਨਵੀਂ ਦਿੱਲੀ ਵਿਖੇ ਆਯੋਜਿਤ ਮੇਨ ਲਾਂਚ ਤੋਂ ਲਗਭਗ 75 ਸਥਾਨ ਵਰਚੁਅਲ ਮਾਧਿਅਮ ਨਾਲ ਜੁੜਨਗੇ
ਬੱਚਿਆਂ ਦੇ ਭੁਗਤਾਨਕਰਤਾ ਪੀਆਰਏਐੱਨ ਕਾਰਡ (PRAN cards) ਦੇ ਨਾਲ ਐੱਨਪੀਐੱਸ ਵਾਤਸਲਯ ਵਿੱਚ ਸ਼ਾਮਲ ਹੋਣਗੇ
ਐੱਨਪੀਐੱਸ ਵਾਤਸਲਯ ਬੱਚਿਆਂ ਦੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਸ਼ੁਰੂਆਤ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ
Posted On:
16 SEP 2024 5:38PM by PIB Chandigarh
ਕੇਂਦਰੀ ਬਜਟ 2024-25 ਵਿੱਚ ਕੀਤੇ ਗਏ ਐਲਾਨ ਦੇ ਅਨੁਸਾਰ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ 18 ਸਤੰਬਰ, 2024 ਨੂੰ ਨਵੀਂ ਦਿੱਲੀ ਵਿਖੇ ਐੱਨਪੀਐੱਸ ਵਾਤਸਲਯ ਯੋਜਨਾ ਨੂੰ ਲਾਂਚ ਕਰਨਗੇ। ਲਾਂਚ ਵਿੱਚ ਸਕੂਲੀ ਬੱਚੇ ਵੀ ਸ਼ਾਮਲ ਹੋਣਗੇ।
ਕੇਂਦਰੀ ਵਿੱਤ ਮੰਤਰੀ ਐੱਨਪੀਐੱਸ ਵਾਤਸਲਯ ਦੀ ਮੈਂਬਰਸ਼ਿਪ ਲੈਣ ਲਈ ਇੱਕ ਔਨਲਾਈਨ ਪਲੈਟਫਾਰਮ ਦੀ ਸ਼ੁਰੂਆਤ ਕਰਨਗੇ, ਸਕੀਮ ਦੇ ਤਹਿਤ ਵਾਊਚਰ ਜਾਰੀ ਕਰਨਗੇ ਅਤੇ ਨਵੇਂ ਨਾਬਾਲਿਗ ਗ੍ਰਾਹਕਾਂ (new minor subscribers) ਨੂੰ ਪਰਮਾਨੈਂਟ ਰਿਟਾਇਰਮੈਂਟ ਅਕਾਊਂਟ ਨੰਬਰ (PRAN) ਕਾਰਡ ਵੰਡਣਗੇ।
ਨਵੀਂ ਦਿੱਲੀ ਵਿਖੇ ਇਸ ਦੇ ਲਾਂਚ ਦੇ ਤਹਿਤ, ਐੱਨਪੀਐੱਸ ਵਾਤਸਲਯ ਪ੍ਰੋਗਰਾਮ ਪੂਰੇ ਦੇਸ਼ ਵਿੱਚ ਲਗਭਗ 75 ਸਥਾਨਾਂ ‘ਤੇ ਇੱਕੋ ਨਾਲ ਆਯੋਜਿਤ ਕੀਤੇ ਜਾਣਗੇ। ਹੋਰ ਸਥਾਨ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਇਸ ਵਿੱਚ ਸ਼ਾਮਲ ਹੋਣਗੇ ਅਤੇ ਉਸ ਸਥਾਨ ‘ਤੇ ਨਵੇਂ ਨਾਬਾਲਿਗ ਗ੍ਰਾਹਕਾਂ ਨੂੰ ਪੀਆਰਏਐੱਨ ਮੈਂਬਰਸ਼ਿਪ ਵੀ ਪ੍ਰਦਾਨ ਕੀਤੀ ਜਾਵੇਗੀ।
ਐੱਨਪੀਐੱਸ ਵਾਤਸਲਯ ਮਾਤਾ-ਪਿਤਾ ਨੂੰ ਪੈਨਸ਼ਨ ਅਕਾਊਂਟ ਵਿੱਚ ਨਿਵੇਸ਼ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਬੱਚਤ ਕਰਨ ਦੇ ਨਾਲ ਦੀਰਘਕਾਲੀ ਧਨ ਸੁਨਿਸ਼ਚਿਤ ਕਰਨ ਦੀ ਮਨਜ਼ੂਰੀ ਦੇਵੇਗਾ। ਐੱਨਪੀਐੱਸ ਵਾਤਸਲਯ ਲਚਕੀਲੇ ਯੋਗਦਾਨ ਅਤੇ ਨਿਵੇਸ਼ ਦਾ ਵਿਕਲਪ ਪ੍ਰਦਾਨ ਕਰਦਾ ਹੈ, ਜਿਸ ਨਾਲ ਮਾਤਾ-ਪਿਤਾ ਬੱਚੇ ਦੇ ਨਾਮ ‘ਤੇ ਸਲਾਨਾ 1,000 ਰੁਪਏ ਦਾ ਨਿਵੇਸ਼ ਕਰ ਸਕਦੇ ਹਨ, ਜਿਸ ਨਾਲ ਇਹ ਸਾਰੇ ਆਰਥਿਕ ਪਿਛੋਕੜ ਵਾਲੇ ਪਰਿਵਾਰਾਂ ਦੇ ਲਈ ਸੁਲਭ ਹੋ ਜਾਂਦਾ ਹੈ।
ਇਹ ਨਵੀਂ ਪਹਿਲ ਬੱਚਿਆਂ ਦੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸ਼ੁਰੂ ਕੀਤੀ ਗਈ ਹੈ, ਜੋ ਭਾਰਤ ਦੀ ਪੈਨਸ਼ਨ ਪ੍ਰਣਾਲੀ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਯੋਜਨਾ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ (PFRDA) ਦੇ ਤਹਿਤ ਚਲਾਈ ਜਾਵੇਗੀ।
ਐੱਨਪੀਐੱਸ ਵਾਤਸਲਯ ਦੀ ਸ਼ੁਰੂਆਤ ਭਾਰਤ ਸਰਕਾਰ ਦੀ ਸਾਰਿਆਂ ਲਈ ਦੀਰਘਕਾਲੀ ਵਿੱਤੀ ਯੋਜਨਾ ਅਤੇ ਸੁਰੱਖਿਆ ਨੂੰ ਹੁਲਾਰਾ ਦੇਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਇਹ ਭਾਰਤ ਦੀਆਂ ਭਾਵੀ ਪੀੜ੍ਹੀਆਂ ਨੂੰ ਵਧੇਰੇ ਵਿੱਤੀ ਤੌਰ ‘ਤੇ ਸੁਰੱਖਿਅਤ ਅਤੇ ਸੁਤੰਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।
****
ਐੱਨਬੀ/ਕੇਐੱਮਐੱਨ
(Release ID: 2055481)
Visitor Counter : 106
Read this release in:
Telugu
,
Odia
,
Bengali
,
English
,
Khasi
,
Urdu
,
Marathi
,
Hindi
,
Nepali
,
Bengali-TR
,
Assamese
,
Gujarati
,
Tamil
,
Kannada
,
Malayalam