ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ੍ਹ ਨਵੀਂ ਦਿੱਲੀ ਵਿੱਚ 14 C ਦੇ ਪਹਿਲੇ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਨਗੇ ਅਤੇ ਸਾਈਬਰ ਕ੍ਰਾਈਮ ਦੀ ਰੋਕਥਾਮ ਲਈ ਪ੍ਰਮੁੱਖ ਪਹਿਲਾਂ ਦੀ ਸ਼ੁਰੂਆਤ ਕਰਨਗੇ


ਗ੍ਰਹਿ ਮੰਤਰੀ ਸਾਈਬਰ ਫਰੌਡ ਮਿਟੀਗੇਸ਼ਨ ਸੈਂਟਰ ((CFMC) ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਸਮਨਵਯ ਪਲੈਟਫਾਰਮ (ਜੁਆਇੰਟ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਫੈਸੀਲੀਟੇਸ਼ਨ ਸਿਸਟਮ) ਦੀ ਸ਼ੁਰੂਆਤ ਕਰਨਗੇ

ਸ਼੍ਰੀ ਅਮਿਤ ਸ਼ਾਹ 'Cyber Commandos' ਪ੍ਰੋਗਰਾਮ ਅਤੇ Suspect Registry ਦਾ ਵੀ ਉਦਘਾਟਨ ਕਰਨਗੇ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਇਹ ਪਹਿਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਸਾਈਬਰ ਸੁਰੱਖਿਅਤ ਭਾਰਤ’ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ

Posted On: 09 SEP 2024 6:21PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਮੰਗਲਵਾਰ, 10 ਸਤੰਬਰ, 2024 ਨੂੰ ਨਵੀਂ ਦਿੱਲੀ ਵਿੱਚ I4C ਦੇ ਪਹਿਲੇ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਨਗੇ ਅਤੇ ਸਾਈਬਰ ਕ੍ਰਾਈਮ ਦੀ ਰੋਕਥਾਮ ਲਈ ਪ੍ਰਮੁੱਖ ਪਹਿਲਾਂ ਦੀ ਸ਼ੁਰੂਆਤ ਕਰਨਗੇ।

ਇਸ ਅਵਸਰ ‘ਤੇ ਗ੍ਰਹਿ ਮੰਤਰੀ ਸਾਈਬਰ ਫਰੌਡ ਮਿਟੀਗੇਸ਼ਨ ਸੈਂਟਰ (CFMC) ਰਾਸ਼ਟਰ ਨੂੰ ਸਮਰਪਿਤ ਕਰਨਗੇ। CFMC ਦੀ ਸਥਾਪਨਾ ਨਵੀਂ ਦਿੱਲੀ ਸਥਿਤ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (14C) ਵਿੱਚ ਕੀਤੀ ਗਈ ਹੈ, ਜਿਸ ਵਿੱਚ ਪ੍ਰਮੁੱਖ ਬੈਂਕਾਂ, ਵਿੱਤੀ ਵਿਚੋਲਿਆਂ, ਭੁਗਤਾਨ ਸਮੂਹਾਂ, ਦੂਰਸੰਚਾਰ ਸੇਵਾ ਪ੍ਰਦਾਤਾਵਾਂ, ਆਈਟੀ ਵਿਚੋਲਿਆਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਪ੍ਰਤੀਨਿਧੀ ਸਾਮਲ ਹਨ। ਇਹ ਸਾਰੇ ਹਿੱਤਧਾਰਕ ਔਨਲਾਈਨ ਵਿੱਤੀ ਅਪਰਾਧਾਂ ਨਾਲ ਨਜਿੱਠਣ ਲਈ ਤਤਕਾਲ ਕਾਰਵਾਈ ਅਤੇ ਨਿਰਵਿਘਨ ਸਹਿਯੋਗ ਦੇ ਲਈ ਮਿਲ ਕੇ ਕੰਮ ਕਰਨਗੇ। CFMC ਕਾਨੂੰਨ ਲਾਗੂ ਕਰਨ ਵਿੱਚ ‘ਸਹਿਕਾਰੀ ਸੰਘਵਾਦ’ ਦੀ ਇੱਕ ਉਦਾਹਰਣ ਪੇਸ਼ ਕਰੇਗਾ।

ਸ਼੍ਰੀ ਅਮਿਤ ਸ਼ਾਹ ਨੇ ਸਮਨਵਯ ਪਲੈਟਫਾਰਮ (ਜੁਆਇੰਟ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਫੈਸੀਲੀਟੇਸ਼ਨ ਸਿਸਟਮ) ਦੀ ਵੀ ਸ਼ੁਰੂਆਤ ਕਰਨਗੇ। ਸਮਨਵਯ ਪਲੈਟਫਾਰਮ ਇੱਕ ਵੈੱਬ-ਅਧਾਰਿਤ ਮਾਡਿਊਲ ਹੈ ਜੋ ਸਾਈਬਰ ਕ੍ਰਾਈਮ ਦੇ ਡੇਟਾ ਸੰਗ੍ਰਹਿ,ਡੇਟਾ ਸ਼ੇਅਰਿੰਗ, ਕ੍ਰਾਈਮ ਮੈਪਿੰਗ, ਡੇਟਾ ਵਿਸ਼ਲੇਸ਼ਣ, ਸਹਿਯੋਗ ਅਤੇ ਦੇਸ਼ ਭਰ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਤਾਲਮੇਲ ਲਈ ਵਨ ਸਟਾਪ ਪੋਰਟਲ ਵਜੋਂ ਕੰਮ ਕਰੇਗਾ।

ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ‘ਸਾਈਬਰ ਕਮਾਂਡੋਜ਼’ ਪ੍ਰੋਗਰਾਮ ਦਾ ਵੀ ਉਦਘਾਟਨ ਕਰਨਗੇ। ਇਸ ਪ੍ਰੋਗਰਾਮ ਦੇ ਤਹਿਤ ਦੇਸ਼ ਵਿੱਚ ਸਾਈਬਰ ਸੁਰੱਖਿਆ ਲੈਂਡਸਕੇਪ ਦੇ ਖਤਰਾਂ ਦਾ ਮੁਕਾਬਲਾ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਪੁਲਿਸ ਸੰਗਠਨਾਂ (CPOs) ਵਿੱਚ ਟ੍ਰੇਂਡ ‘ਸਾਈਬਰ ਕਮਾਂਡੋਜ਼’ ਦੀ ਇੱਕ ਵਿਸ਼ੇਸ਼ ਵਿੰਗ ਸਥਾਪਿਤ ਕੀਤੀ ਜਾਵੇਗੀ। ਟ੍ਰੇਂਡ ਸਾਈਬਰ ਕਮਾਂਡੋਜ਼ ਡਿਜੀਟਲ ਸਪੇਸ ਨੂੰ ਸੁਰੱਖਿਅਤ ਕਰਨ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਏਜੰਸੀਆਂ ਦੀ ਸਹਾਇਤਾ ਕਰਨਗੇ।

ਸ਼੍ਰੀ ਅਮਿਤ ਸ਼ਾਹ Suspect Registry ਦਾ ਵੀ ਉਦਘਾਟਨ ਕਰਨਗੇ। ਇਸ ਪਹਿਲ ਦੇ ਤਹਿਤ ਵਿੱਤੀ ਈਕੋਸਿਸਟਮ ਦੀ ਧੋਖਾਧੜੀ ਪ੍ਰਬੰਧਨ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਬੈਂਕਾਂ ਅਤੇ ਵਿੱਤੀ ਵਿਚੋਲਿਆਂ ਦੇ ਸਹਿਯੋਗ ਨਾਲ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (NCRP) ਦੇ ਅਧਾਰ ‘ਤੇ ਵੱਖ-ਵਖ ਪਹਿਚਾਣਕਰਤਾਵਾਂ ਦੀ ਇੱਕ ਸ਼ੱਕੀ ਰਜਿਸਟਰੀ ਬਣਾਈ ਜਾ ਰਹੀ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਇਹ ਪਹਿਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਸਾਈਬਰ ਸੁਰੱਖਿਅਤ ਭਾਰਤ’ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ। ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਦੀ ਸਥਾਪਨਾ 5 ਅਕਤੂਬਰ, 2018 ਨੂੰ ਗ੍ਰਹਿ ਮੰਤਰਾਲੇ ਦੇ ਸਾਈਬਰ ਅਤੇ ਸੂਚਨਾ ਸੁਰੱਖਿਆ ਡਿਵੀਜ਼ਨ (CIS ਡਿਵੀਜ਼ਨ) ਦੇ ਤਹਿਤ ਕੇਂਦਰੀ ਖੇਤਰ ਯੋਜਨਾ ਦੇ ਤਹਿਤ ਕੀਤੀ ਗਈ ਸੀ। ਇਸ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਸਾਈਬਰ ਕ੍ਰਾਈਮ ਨਾਲ ਸਬੰਧਿਤ ਸਾਰੇ ਮੁੱਦਿਆਂ ਦੇ ਸਮਾਧਾਨ ਦੇ ਲਈ ਇੱਕ ਰਾਸ਼ਟਰੀ ਪੱਧਰ ਦਾ ਤਾਲਮੇਲ ਕੇਂਦਰ ਸਥਾਪਿਤ ਕਰਦਾ ਸੀ। I4C ਦਾ ਉਦੇਸ਼ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਮਰੱਥਾਵਾਂ ਨੂੰ ਵਧਾਉਣਾ ਅਤੇ ਸਾਈਬਰ ਕ੍ਰਾਈਮ ਨਾਲ ਨਜਿੱਠਣ ਵਾਲੇ ਵੱਖ-ਵੱਖ ਹਿੱਤਧਾਰਕਾਂ ਦਰਮਿਆਨ ਤਾਲਮੇਲ ਵਿੱਚ ਸੁਧਾਰ ਕਰਨਾ ਹੈ। 10 ਜਨਵਰੀ, 2020 ਨੂੰ ਨਵੀਂ ਦਿੱਲੀ ਵਿੱਚ I4C ਹੈੱਡਕੁਆਰਟਰ ਦਾ ਉਦਘਾਟਨ ਹੋਇਆ ਅਤੇ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਇੱਕ ਸਥਾਈ ਸੰਸਥਾਗਤ ਰੂਪ ਦੇਣ ਅਤੇ ਯੋਜਨਾ ਪੜਾਅ ਦੌਰਾਨ ਪ੍ਰਾਪਤ ਗਿਆਨ ਦੇ ਅਧਾਰ ‘ਤੇ 1 ਜੁਲਾਈ, 2024 ਤੋਂ I4C ਨੂੰ ਗ੍ਰਹਿ ਮੰਤਰਾਲੇ ਦੇ ਤਹਿਤ ਇੱਕ ਅਟੈਚ ਦਫ਼ਤਰ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਮੰਗਲਵਾਲ ਨੂੰ ਆਯੋਜਿਤ ਹੋਣ ਵਾਲੇ ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਬੰਡੀ ਸੰਜੈ ਕੁਮਾਰ, ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ, ਡਾਇਰੈਕਟਰ ਆਈਬੀ, ਵਿਸ਼ੇਸ਼ ਸਕੱਤਰ (ਅੰਦਰੂਨੀ ਸੁਰੱਖਿਆ), ਭਾਰਤ ਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਅਤੇ ਡੀਜੀਪੀ/ਸੀਨੀਅਰ ਪੁਲਿਸ ਅਧਿਕਾਰੀ, ਵੱਖ-ਵੱਖ ਸਰਕਾਰੀ ਸੰਗਠਨਾਂ ਦੇ ਅਧਿਕਾਰੀ, ਵੱਖ-ਵੱਖ ਬੈਂਕਾਂ/ਵਿੱਤੀ ਵਿਚੋਲਿਆਂ, ਫਿਨਟੈਕ, ਮੀਡੀਆ , ਸਾਈਬਰ ਕਮਾਂਡੋਜ਼, NCC ਅਤੇ NSS ਕੈਡਿਟ ਸ਼ਾਮਲ ਹੋਣਗੇ।

ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ I4C ਦੇ ਅਧਿਕਾਰਤ ਯੂਟਿਊਬ ਚੈਨਲ Cyberdost ‘ਤੇ 10 ਸਤੰਬਰ 2024 ਨੂੰ ਸਵੇਰੇ 11.30 ਵਜੇ ਤੋਂ ਕੀਤਾ ਜਾਵੇਗਾ।

 

*****

 

ਆਰਕੇ/ਵੀਵੀ/ਏਐੱਸਐੱਚ/ਪੀਐੱਸ


(Release ID: 2054977) Visitor Counter : 36