ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਦੀ ਸਿੰਗਾਪੁਰ ਦੇ ਸੀਨੀਅਰ ਮੰਤਰੀ ਲੀ ਸਿਏਨ ਲੂੰਗ ਨਾਲ ਮੁਲਾਕਾਤ

Posted On: 05 SEP 2024 2:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੰਗਾਪੁਰ ਦੇ ਸੀਨੀਅਰ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਲੀ ਸਿਏਨ ਲੂੰਗ ਨਾਲ ਮੁਲਾਕਾਤ ਕੀਤੀ। ਸੀਨੀਅਰ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਦੁਪਹਿਰ ਦੇ ਭੋਜਨ ਦਾ ਆਯੋਜਨ ਕੀਤਾ।

ਪ੍ਰਧਾਨ ਮੰਤਰੀ ਨੇ ਭਾਰਤ-ਸਿੰਗਾਪੁਰ ਰਣਨੀਤਕ ਸਾਂਝੇਦਾਰੀ ਦੇ ਵਿਕਾਸ ਵਿੱਚ ਸੀਨੀਅਰ ਮੰਤਰੀ ਲੀ ਦੇ ਯੋਗਦਾਨਾਂ ਦੀ ਸ਼ਲਾਘਾ ਕੀਤੀ ਅਤੇ ਆਸ਼ਾ ਵਿਅਕਤ ਕੀਤੀ ਕਿ ਸੀਨੀਅਰ ਮੰਤਰੀ ਦੇ ਰੂਪ ਵਿੱਚ ਆਪਣੀ ਨਵੀਂ ਭੂਮਿਕਾ ਵਿੱਚ ਸੀਨੀਅਰ ਮੰਤਰੀ ਲੀ ਭਾਰਤ ਦੇ ਨਾਲ ਸਿੰਗਾਪੁਰ ਦੇ ਸਬੰਧਾਂ ਤੇ ਧਿਆਨ ਅਤੇ ਮਾਰਗਦਰਸ਼ਨ ਦੇਣਾ ਜਾਰੀ ਰੱਖਣਗੇ।
 

ਆਪਣੀਆਂ ਪਿਛਲੀਆਂ ਮੀਟਿੰਗਾਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਅਤੇ ਸੀਨੀਅਰ ਮੰਤਰੀ ਲੀ ਨੇ ਭਾਰਤ-ਸਿੰਗਾਪੁਰ ਸਬੰਧਾਂ ( India – Singapore relations) ਦੀ ਇੱਕ ਵਿਆਪਕ ਰਣਨੀਤਕ ਸਾਂਝੇਦਾਰੀ (Comprehensive Strategic Partnership) ਦੇ ਰੂਪ ਵਿੱਚ ਪ੍ਰਗਤੀ ਤੇ ਤਸੱਲੀ ਪ੍ਰਗਟਾਈ। ਦੋਨੋਂ ਨੇਤਾ ਇਸ ਬਾਤ ਤੇ ਸਹਿਮਤ ਹੋਏ ਕਿ ਵਿਸ਼ੇਸ਼ ਤੌਰ ਤੇ ਭਾਰਤ-ਸਿੰਗਾਪੁਰ ਮੰਤਰੀ ਪਧਰੀ ਗੋਲਮੇਜ਼ ਸੰਮੇਲਨ (India – Singapore Ministerial Roundtable) ਦੀਆਂ ਦੋ ਮੀਟਿੰਗਾਂ ਦੇ ਦੌਰਾਨ ਪਹਿਚਾਣੇ ਗਏ ਸਹਿਯੋਗ ਦੇ ਥੰਮ੍ਹਾਂ ਦੇ ਤਹਿਤ ਹੋਰ ਅਧਿਕ ਕੰਮ ਕਰਨ ਦੀਆਂ ਮਹੱਤਵਪੂਰਨ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਨੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਸੀ ਹਿਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

*********

ਐੱਮਜੇਪੀਐੱਸ/ਐੱਸਟੀ



(Release ID: 2052280) Visitor Counter : 24