ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰੀ ਵਿਗਿਆਨ ਪੁਰਸਕਾਰ-2024 ਪ੍ਰਦਾਨ ਕੀਤੇ

Posted On: 22 AUG 2024 2:20PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ਵਿੱਚ ਆਯੋਜਿਤ ਇੱਕ ਪੁਰਸਾਕਰ ਸਮਾਰੋਹ ਵਿੱਚ ਰਾਸ਼ਟਰੀ ਵਿਗਿਆਨ ਪੁਰਸਕਾਰ-2024 ਪ੍ਰਦਾਨ ਕੀਤੇ।

ਰਾਸ਼ਟਰੀ ਵਿਗਿਆਨ ਪੁਰਸਕਾਰ ਦੇ ਪਹਿਲੇ ਸੰਸਕਰਣ ਵਿੱਚ ਚਾਰ ਸ਼੍ਰੇਣੀਆਂ- ਵਿਗਿਆਨ ਰਤਨ, ਵਿਗਿਆਨ ਸ੍ਰੀ, ਵਿਗਿਆਨ ਯੁਵਾ ਅਤੇ ਵਿਗਿਆਨ ਟੀਮ ਸ਼੍ਰੇਣੀ ਵਿੱਚ ਪ੍ਰਤਿਸ਼ਠਿਤ ਵਿਗਿਆਨਿਕਾਂ ਨੂੰ 33 ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

ਵਿਗਿਆਨ ਰਤਨ ਪੁਰਸਕਾਰ- ਵਿਗਿਆਨ ਅਤੇ ਟੈਕਨੋਲੋਜੀ ਦੇ ਕਿਸੀ ਵੀ ਖੇਤਰ ਵਿੱਚ ਆਜੀਵਨ ਯੋਗਦਾਨ ਦੇਣ ਵਾਲੇ ਵਿਗਿਆਨਿਕਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਇਹ ਪ੍ਰਤਿਸ਼ਠਿਤ ਪੁਰਸਕਾਰ ਦੇਸ਼ ਵਿੱਚ ਅਣੂ ਜੀਵ ਵਿਗਿਆਨ ਅਤੇ ਜੈਵ ਟੈਕਨੋਲੋਜੀ ਰਿਸਰਚ ਦੇ ਅਗ੍ਰਦੂਤ ਪ੍ਰੋਫੈਸਰ ਗੋਵਿੰਦਰਾਜਨ ਪਦਮਨਾਭਵ ਨੂੰ ਪ੍ਰਦਾਨ ਕੀਤਾ ਗਿਆ। ਵਿਗਿਆਨ ਸ੍ਰੀ ਪੁਰਸਕਾਰ- ਵਿਗਿਆਨ ਅਤੇ ਟੈਕਨਲੋਜੀ ਦੇ ਖੇਤਰੀ ਵਿੱਚ ਖਾਸ ਯੋਗਦਾਨ ਦੇਣ ਵਾਲੇ 13 ਵਿਗਿਆਨਿਕਾਂ ਨੂੰ ਉਨ੍ਹਾਂ ਦੇ ਸੰਬੰਧਿਤ ਖੇਤਰਾਂ ਵਿੱਚ ਪਥ-ਪ੍ਰਦਰਸ਼ਨ ਰਿਸਰਚ ਦੇ ਲਈ ਪ੍ਰਦਾਨ ਕੀਤਾ ਗਿਆ। ਵਿਗਿਆਨ ਯੁਵਾ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ- ਵਿਗਿਆਨ ਅਤੇ ਟੈਕਨੋਲੋਜੀ ਦੇ ਕਿਸੇ ਵੀ ਖੇਤਰ ਵਿੱਚ ਅਸਾਧਾਰਣ ਯੋਗਦਾਨ ਦੇਣ ਵਾਲੇ ਵਿਗਿਆਨਿਕਾਂ ਨੂੰ ਮਾਨਤਾ ਪ੍ਰਦਾਨ ਕਰਨ ਦੇ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ 18 ਵਿਗਿਆਨਿਕਾਂ ਨੂੰ ਹਿੰਦ ਮਹਾਸਾਗਰ ਵਿੱਚ ਵਧ ਰਹੇ ਤਾਪਮਾਨ ਅਤੇ ਇਸ ਦੇ ਪਰਿਣਾਮਾਂ ‘ਤੇ ਅਧਿਐਨ ਨੂੰ ਲੈ ਕੇ ਸਵਦੇਸ਼ੀ 5ਦੀ ਬੇਸ ਸਟੇਸ਼ਨ ਅਤੇ ਸੰਚਾਰ ਅਤੇ ਕੁਵਾਂਟਮ ਮਕੈਨਿਕਸ ਦੇ ਸਟੀਕ ਟੈਸਟ ਤੱਕ ਦੇ ਖੇਤਰਾਂ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੇ ਲਈ ਦਿੱਤਾ ਗਿਆ। ਵਿਗਿਆਨ ਟੀਮ ਪੁਰਸਕਾਰ- ਵਿਗਿਆਨ ਅਤੇ ਟੈਕਨੋਲੋਜੀ ਦੇ ਕਿਸੇ ਵੀ ਖੇਤਰ ਵਿੱਚ ਅਭੂਤਪੂਰਵ ਖੋਜ ਦੇ ਲਈ 3 ਜਾਂ ਅਧਿਕ ਵਿਗਿਆਨਿਕਾਂ ਦੀ ਟੀਮ ਨੂੰ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਚੰਦਰਯਾਨ-3 ਦੀ ਟੀਮ ਨੂੰ ਚੰਦਰਮਾ ਦੇ ਦੱਖਣੀ ਧਰੁਵ ਦੇ ਕੋਲ ਚੰਦਰਯਾਨ-3 ਲੈਂਡਰ ਦੀ ਸਫਲ ਲੈਂਡਿੰਗ ਦੇ ਲਈ ਪ੍ਰਦਾਨ ਕੀਤਾ ਗਿਆ।

ਰਾਸ਼ਟਰੀ ਵਿਗਿਆਨ ਪੁਰਸਕਾਰ-2024 ਦੇਖਣ ਦੇ ਲਈ ਕ੍ਰਿਪਾ ਇੱਥੇ ਕਲਿੱਕ ਕਰੇ

 

***

ਐੱਮਜੇਪੀਐੱਸ/ਐੱਸਆਰ



(Release ID: 2048464) Visitor Counter : 4