ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਯੂਕ੍ਰੇਨ ਯਾਤਰਾ ਦੌਰਾਨ ਦਸਤਖਤ ਕੀਤੇ ਗਏ ਦਸਤਾਵੇਜ਼ਾਂ ਦੀ ਸੂਚੀ (23 ਅਗਸਤ, 2024)

Posted On: 23 AUG 2024 6:45PM by PIB Chandigarh

 

ਨੰ.

ਦਸਤਾਵੇਜ਼ ਦੇ ਨਾਮ

ਉਦੇਸ਼

1.

ਖੇਤੀਬਾੜੀ ਅਤੇ ਖੁਰਾਕ ਉਦਯੋਗ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਗਣਰਾਜ ਸਰਕਾਰ ਅਤੇ ਯੂਕ੍ਰੇਨ ਸਰਕਾਰ ਦਰਮਿਆਨ ਸਮਝੌਤਾ।

ਸੂਚਨਾ ਦੇ ਅਦਾਨ-ਪ੍ਰਦਾਨ, ਸੰਯੁਕਤ ਵਿਗਿਆਨੀਕ ਖੋਜ, ਅਨੁਭਵ ਦੇ ਅਦਾਨ-ਪ੍ਰਦਾਨ, ਖੇਤੀਬਾੜੀ ਖੋਜ ਵਿੱਚ ਸਹਿਯੋਗ, ਸੰਯੁਕਤ ਕਾਰਜ ਸਮੂਹਾਂ ਦੇ ਨਿਰਮਾਣ ਆਦਿ ਖੇਤਰਾਂ ਵਿੱਚ ਸਬੰਧਾਂ ਨੂੰ ਹੁਲਾਰਾ ਦੇ ਕੇ ਖੇਤੀਬਾੜੀ ਅਤੇ ਖੁਰਾਕ ਉਦਯੋਗ ਦੇ ਖੇਤਰ ਵਿੱਚ ਆਪਸੀ ਤੌਰ ‘ਤੇ ਲਾਭਕਾਰੀ ਸਹਿਯੋਗ ਦਾ ਵਿਸਤਾਰ ਕਰਦਾ ਹੈ।

2.

ਮੈਡੀਕਲ ਪ੍ਰੋਡਕਟਸ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ‘ਤੇ ਸੈਂਟ੍ਰਲ ਡ੍ਰਗਸ ਸਟੈਂਡਰਡ ਕੰਟਰੋਲ ਓਰਗੇਨਾਈਜ਼ੇਸ਼ਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਅਤੇ ਯੂਕ੍ਰੇਨ ਦੀ ਮੈਡੀਸਿਨਸ ਐਂਡ ਡ੍ਰਗਸ ਕੰਟਰੋਲ ਰਾਜ ਸੇਵਾ ਦਰਮਿਆਨ ਸਹਿਮਤੀ ਪੱਤਰ (ਐੱਮਓਯੂ)।

ਇਸ ਵਿੱਚ ਮੁੱਖ ਤੌਰ ‘ਤੇ ਸੂਚਨਾ ਦੇ ਅਦਾਨ-ਪ੍ਰਦਾਨ, ਸਮਰੱਥਾ ਨਿਰਮਾਣ, ਵਰਕਸ਼ਾਪਾਂ, ਟ੍ਰੇਨਿੰਗ ਅਤੇ ਆਪਸੀ ਯਾਤਾਰਾਂ ਦੇ ਮਾਧਿਅਮ ਨਾਲ ਰੈਗੂਲੇਸ਼ਨ, ਸੁਰੱਖਿਆ ਅਤੇ ਗੁਣਵੱਤਾ ਪਹਿਲੂਆਂ ਵਿੱਚ ਸੁਧਾਰ ਸਹਿਤ ਮੈਡੀਕਲ ਉਤਪਾਦਾਂ ‘ਤੇ ਸਹਿਯੋਗ ਦੀ ਪਰਿਕਲਪਨਾ ਕੀਤੀ ਗਈ ਹੈ।

3.

ਉੱਚ ਪ੍ਰਭਾਵ ਭਾਈਚਾਰਕ ਪ੍ਰੋਜੈਕਟਾਂ ਦੇ ਲਾਗੂਕਰਨ ਦੇ ਲਈ ਭਾਰਤੀ ਮਨੁੱਖੀ ਅਨੁਦਾਨ ਸਹਾਇਤਾ ਦੇ ਸਬੰਧ ਵਿੱਚ ਭਾਰਤ ਗਣਰਾਜ ਸਰਕਾਰ ਅਤੇ ਯੂਕ੍ਰੇਨ ਦੀ ਕੈਬਨਿਟ ਦਰਮਿਆਨ ਸਹਿਮਤੀ ਪੱਤਰ (ਐੱਮਓਯੂ)।

ਇਹ ਸਹਿਮਤੀ ਪੱਤਰ ਭਾਰਤ ਦੁਆਰਾ ਯੂਕ੍ਰੇਨ ਵਿੱਚ ਭਾਈਚਾਰਕ ਵਿਕਾਸ ਪ੍ਰੋਜੈਕਟਾਂ ਦੇ ਲਈ ਅਨੁਦਾਨ ਸਹਾਇਤਾ ਪ੍ਰਦਾਨ ਕਰਨ ਦੇ ਲਈ ਰੂਪ-ਰੇਖਾ ਤਿਆਰ ਕਰਦਾ ਹੈ। ਐੱਚਆਈਸੀਡੀਪੀ ਦੇ ਤਹਿਤ ਪ੍ਰੋਜੈਕਟ ਯੂਕ੍ਰੇਨ ਦੇ ਲੋਕਾਂ ਦੇ ਲਾਭ ਦੇ ਲਈ ਯੂਕ੍ਰੇਨ ਸਰਕਾਰ ਦੇ ਨਾਲ ਸਾਂਝੇਦਾਰੀ ਵਿੱਚ ਸ਼ੁਰੂ ਕੀਤੀ ਜਾਵੇਗੀ।

4.

ਭਾਰਤ ਗਣਰਾਜ ਸਰਕਾਰ ਦੇ ਸੱਭਿਆਚਾਰ ਮੰਤਰਾਲਾ ਅਤੇ ਯੂਕ੍ਰੇਨ ਦੇ ਸੱਭਿਆਚਾਰ ਅਤੇ ਸੂਚਨਾ ਨੀਤੀ ਮੰਤਰਾਲੇ ਦਰਮਿਆਨ ਵਰ੍ਹੇ 2024-2028 ਦੇ ਲਈ ਸੱਭਿਆਚਾਰਕ ਸਹਿਯੋਗ ਪ੍ਰੋਗਰਾਮ।

ਇਸ ਦਾ ਉਦੇਸ਼ ਭਾਰਤ ਅਤੇ ਯੂਕ੍ਰੇਨ ਦਰਮਿਆਨ ਸੱਭਿਆਚਾਰਕ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ, ਜਿਸ ਵਿੱਚ ਰੰਗਮੰਚ, ਸੰਗੀਤ, ਲਲਿਤ ਕਲਾ,ਸਾਹਿਤ, ਲਾਇਬ੍ਰੇਰੀ ਅਤੇ ਸੰਗ੍ਰਹਾਲਯ ਮਾਮਲੇ ਦੇ ਖੇਤਰ ਵਿੱਚ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਹੁਲਾਰਾ ਦੇਣਾ, ਨਾਲ ਹੀ ਮੂਰਤ ਅਤੇ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਪ੍ਰਮੋਸ਼ਨ ਕਰਨਾ ਸ਼ਾਮਲ ਹੈ।

 

***

ਐੱਮਜੇਪੀਐੱਸ/ਐੱਸਟੀ


(Release ID: 2048460) Visitor Counter : 37